ਸੁਨੇਹੜੇ
ਸੁਨੇਹੜੇ
ਅੰਮ੍ਰਿਤਾ ਪ੍ਰੀਤਮ
ਇੱਕੋ ਇੱਕ ਸੁਨੇਹੜਾ ਦਿਆਂ ਤੈਨੂੰ
ਕਲਮਾਂ ਵਾਲ਼ੇ ਦੀ ਕਲਮ ਨੂੰ ਘੜੀਂ ਜਾ ਕੇ
ਜਾਂ ਫਿਰ ਕਲਮ ਹੀ ਓਸ ਦੀ ਬਦਲ ਦੇਵੀਂ
ਸਿਆਹੀ ਬਦਲ ਦੇਵੀਂ ਸਿਆਹੀ ਨਵੀਂ ਪਾ ਕੇ!
ਨਵੀਂ ਰੁੱਤ ਦਾ ਕੋਈ ਸੰਦੇਸ਼ ਦੇਣਾ
ਏਸ ਕਾਨੀ ਦੀ ਲਾਜ ਨੂੰ ਪਾਲਣਾ ਵੇ !
ਬੂਰ ਪਵੇ ਜੇ ਜ਼ਿਮੀਂ ਦੇ ਰੁੱਖ ਉੱਤੇ
ਟਾਹਣੀ ਅਮਨ ਦੀ, ਉਮਰ ਦਾ ਆਲ੍ਹਣਾ ਵੇ !