ਗਇਕ ਤੇ ਗੀਤਕਾਰ - ਸਤਿੰਦਰ ਸਰਤਾਜ
ਕੋਈ ਅਲੀ ਆਖੇ ਕੋਈ ਵਾਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਿਕਾਂ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ
ਏਸ ਗੋਲ ਚੱਕੀ ਦਿਆਂ ਚਾਲਕਾਂ ਨੂੰ
ਰੂਹ ਦਾ ਅਸਲ ਮਲਿਕ ਓਹੀ ਮੰਨੀਏ ਜੀ
ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ
ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ
ਅੱਖਾਂ ਬੰਦ ਹੋਵਣ ਤਾਂ ਹਜੂਰ ਹੋਵੇ
ਆ .....
ਕੋਈ ਸੌਂਣ ਵੇਲੇ ਕੋਈ ਨੌਹਣ ਵੇਲੇ
ਕੋਈ ਗਾਉਣ ਵੇਲੇ ਤੈਨੂੰ ਯਾਦ ਕਰਦਾ
ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ
ਸਰਤਾਜ ਵੀ ਖੜਾ ਫ਼ਰਿਆਦ ਕਰਦਾ
ਸਾਈਂ, ਸਾਈਂ ਵੇ ਸਾਡੀ ਫਰਿਯਾਦ ਤੇਰੇ ਤਾਈਂ,
ਸਾਈਂ, ਵੇ ਬਾਹੋਂ ਫੜ ਬੇੜਾ ਬੱਨੇ ਲਾਈਂ,
ਸਾਈਂ, ਵੇ ਮੇਰੇਆਂ ਗੁਨਾਹਾਂ ਨੂਂ ਲੁਕਾਈਂ,
ਸਾਈਂ, ਵੇ ਹਾਜ਼ਰਾ ਹਜ਼ੂਰ ਵੇ ਤੂਂ ਆਈਂ,
ਸਾਈਂ, ਵੇ ਫੇਰਾ ਮਸਕੀਨਾਂ ਵੱਲ ਪਾਈਂ,
ਸਾਈਂ, ਵੇ ਬੋਲ ਖਾਕ ਸਾਰਾਂ ਦੇ ਪੁਗਾਈਂ,
ਸਾਈਂ, ਵੇ ਹਕ ਵਿਚ ਫੈਸਲੇ ਸੁਨਾਈਂ,
ਸਾਈਂ, ਵੇ ਹੌਲੀ ਹੌਲੀ ਖਾਮੀਆਂ ਘਟਾਈਂ,
ਸਾਈਂ, ਵੇ ਮੈਂਨੂੰ ਮੇਰੇ ਅੰਦਰੋਂ ਮੁਕਾਈਂ,
ਸਾਈਂ, ਵੇ ਡਿੱਗੀਏ ਤਾਂ ਫੜ ਕੇ ਉੱਠਾਈਂ,
ਸਾਈਂ, ਵੇ ਦੇਖੀਂ ਨਾ ਭਰੋਸਾ ਆਜ਼ਮਾਈਂ,
ਓ ਸਾਈਂ, ਵੇ ਔਖੇ ਸੌਖੇ ਰਾਹਾਂ ਚੋਂ ਕਢਾਈਂ,
ਓ ਸਾਈਂ, ਵੇ ਕਲਾ ਨੂਂ ਵੀ ਹੋਰ ਚਮਕਾਈਂ,
ਸਾਈਂ, ਸੁਰਾਂ ਨੁ ਬਿਠਾ ਦੇ ਥਾਓਂ-ਥਾਈਂ,
ਸਾਈਂ ਵੇ ਤਾਲ ਵਿੱਚ ਤੁਰਨਾ ਸਿਖਾਈਂ
ਸਾਈਂ, ਵੇ ਸਾਜ਼ ਰੁੱਸ ਗਏ ਤਾਂ ਮਨਾਈਂ,
ਸਾਈਂ, ਵੇ ਏਹਨਾਂ ਨਾਲ ਵਾਜ ਵੀ ਰਲਾਈਂ,
ਸਾਈਂ, ਵੇ ਅੱਖਰਾਂ ਦਾ ਮੇਲ ਤੂੰ ਕਰਾਈਂ,
ਸਾਈਂ, ਵੇ ਸ਼ਬਦਾਂ ਦਾ ਸਾਥ ਵੀ ਨਿਭਾਈਂ,
ਸਾਈਂ, ਵੇ ਕੱਨੀਂ ਕਿੱਸੇ ਗੀਤ ਦੀ ਫੜਾਈਂ,
ਸਾਈਂ, ਵੇ ਨਗਮੇ ਨੂੰ ਫੜ ਕੇ ਜਗਾਈਂ,
ਸਾਈਂ, ਵੇ ਸ਼ਾਇਰੀ 'ਚ ਅਸਰ ਵਿਖਾਈਂ,
ਸਾਈਂ, ਵੇ ਜਜ਼ਬੇ ਦੀ ਵੇਲ ਨੂੰ ਵਧਾਈਂ,
ਸਾਈਂ, ਵੇ ਰੂਹਾਂ ਨੂਂ ਨਾ ਐਵੇਂ ਤਰਸਾਈਂ,
ਸਾਈਂ, ਵੇ ਘੁਟ-ਘੁਟ ਸਭ ਨੂੰ ਪਿਲਾਈਂ,
ਸਾਈਂ, ਵੇ ਇਸ਼ਕੇ ਦਾ ਨਸ਼ਾ ਵੀ ਚੜ੍ਹਾਈਂ,
ਸਾਈਂ, ਵੇ ਸੈਰ ਤੂੰ ਖਿਆਲਾਂ ਨੂਂ ਕਰਾਈਂ,
ਸਾਈਂ, ਵੇ ਤਾਰਿਆਂ ਦੇ ਦੇਸ ਲੈ ਕੇ ਜਾਈਂ,
ਸਾਈਂ, ਵੇ ਸੂਫ਼ਿਆਂ ਦੇ ਵਾਂਗਰਾਂ ਨਚਾਈਂ,
ਸਾਈਂ, ਵੇ ਅਸੀ ਸੱਜ ਬੈਠੇ ਚਾਈਂ-ਚਾਈਂ,
ਸਾਈਂ, ਵੇ ਥੋੜੀ ਬਹੁਤੀ ਅਦਾ ਵੀ ਸਿਖਾਈਂ,
ਸਾਈਂ, ਵੇ ਮੇਰੇ ਨਾਲ-ਨਾਲ ਤੂੰ ਵੀ ਗਾਈਂ,
ਸਾਈਂ, ਵੇ ਲਾਜ 'ਸਰਤਾਜ' ਦੀ ਬਚਾਈਂ,
ਸਾਈਂ, ਵੇ ਭੁੱਲਿਆਂ ਨੂੰ ਉੰਗਲੀ ਫੜਾਈਂ,
ਸਾਈਂ, ਵੇ ਅੱਗੇ ਹੋ ਕੇ ਰਾਹਾਂ ਰੁਸ਼ਨਾਈਂ,
ਸਾਈਂ, ਵੇ ਨੇਰ੍ਹਿਆਂ 'ਚ ਪੱਲੇ ਨਾ ਛੁਡਾਈਂ,
ਸਾਈਂ, ਵੇ ਜ਼ਿੰਦਗੀ ਦੇ ਬੋਝ੍ਹ ਨੂੰ ਚੁਕਾਈਂ,
ਸਾਈਂ, ਵੇ ਫਿਕਰਾਂ ਨੂੰ ਹਵਾ 'ਚ ਉਡਾਈਂ,
ਸਾਈਂ, ਵੇ ਸਾਰੇ ਲੱਗੇ ਦਾਗ ਵੀ ਧੁਆਈਂ,
ਸਾਈਂ, ਵੇ ਸਿਲ੍ਹੇ ਸਿਲ੍ਹੇ ਨੈਣਾਂ ਨੂੰ ਸੁਕਾਈਂ,
ਸਾਈਂ, ਵੇ ਦਿਲਾਂ ਦੇ ਗੁਲਾਬ ਮਹਿਕਾਈਂ,
ਸਾਈਂ, ਵੇ ਬੱਸ ਪੱਟੀ ਪਿਆਰ ਦੀ ਪੜ੍ਹਾਈਂ,
ਸਾਈਂ, ਵੇ ਪਾਕ ਸਾਫ਼ ਰੂਹਾਂ ਨੂੰ ਮਿਲਾਈਂ,
ਸਾਈਂ, ਵੇ ਬੱਚਿਆਂ ਦੇ ਵਾਂਗੂੰ ਸਮਝਾਈਂ,
ਸਾਈਂ, ਵੇ ਮਾੜੇ ਕੰਮੋਂ ਘੂਰ ਕੇ ਹਟਾਈਂ,
ਸਾਈਂ, ਵੇ ਖੋਟਿਆਂ ਨੂੰ ਖਰੇ 'ਚ ਮਿਲਾਈਂ,
ਸਾਈਂ, ਵੇ ਲੋਹੇ ਨਾਲ ਪਾਰਸ ਘਸਾਈਂ,
ਸਾਈਂ, ਵੇ ਮਿਹਨਤਾਂ ਦੇ ਮੁੱਲ ਵੀ ਪੁਆਈਂ,
ਸਾਈਂ, ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ,
ਸਾਈਂ, ਵੇ ਦਰਾਂ ਤੇ ਖੜ੍ਹੇ ਆਂ ਖੈਰ ਪਾਈਂ,
ਸਾਈਂ, ਵੇ ਦੇਖੀਂ ਹੁਣ ਦੇਰ ਨਾ ਲਗਾਈਂ,
ਸਾਈਂ, ਵੇ ਮਿਹਰਾਂ ਵਾਲੇ ਮੀਂਹ ਵੀ ਵਰਸਾਈਂ,
ਸਾਈਂ, ਵੇ ਅਕਲਾਂ ਦੇ ਘੜੇ ਨੂੰ ਭਰਾਈਂ,
ਸਾਈਂ, ਵੇ ਗੁੰਬਦ ਗਰੂਰ ਦੇ ਗਿਰਾਈਂ,
ਸਾਈਂ, ਵੇ ਅੱਗ ਵਾਂਗੂੰ ਹੌਸਲੇ ਭਖਾਈਂ,
ਸਾਈਂ, ਵੇ ਅੰਬਰਾਂ ਤੋਂ ਸੋਚ ਮੰਗਵਾਈਂ,
ਸਾਈਂ, ਵੇ ਆਪੇ ਵਾਜ ਮਾਰ ਕੇ ਬੁਲਾਈਂ,
ਸਾਈਂ, ਵੇ ਹੁਣ ਸਾਨੂੰ ਕੋਲ ਹੀ ਬਿਠਾਈਂ,
ਸਾਈਂ, ਵੇ ਆਪਣੇ ਹੀ ਰੰਗ 'ਚ ਰੰਗਾਈਂ,
ਸਾਈਂ, ਮੈਂ ਹਰ ਵੇਲੇ ਕਰਾਂ ਸਾਈਂ-ਸਾਈਂ
ਸਾਈਂ, ਵੇ ਤੋਤੇ ਵਾਂਗੂੰ ਬੋਲ ਵੀ ਰਟਾਈਂ,
ਸਾਈਂ, ਵੇ ਆਤਮਾਂ ਦਾ ਦੀਵਾ ਵੀ ਜਗਾਈਂ,
ਸਾਈਂ, ਵੇ ਅਨਹਦ ਨਾਦ ਤੂੰ ਵਜਾਈਂ,
ਸਾਈਂ, ਵੇ ਰੂਹਾਨੀ ਕੋਈ ਤਾਰ ਛੇੜ ਜਾਈਂ,
ਸਾਈਂ, ਵੇ ਸੱਚੀਂ 'ਸਰਤਾਜ' ਹੀ ਬਣਾਈਂ!