ਉਸਤਵਾਰ – ਦ੍ਰਿੜ੍ਹ
ਉਲਫ਼ਤ - ਪਿਆਰ
ਉਫ਼ਕ - ਖ਼ਿਤਿਜ
ਅਸਰਾਰ – ਭੇਤ,
ਅਹਦੇ-ਵਫ਼ਾ – ਪਿਆਰ ਨਿਭਾਉਣ ਦਾ ਵਾਅਦਾ
ਅਹਿਲੇ-ਦਿਲ – ਪ੍ਰੇਮੀ
ਅਬਰੇ-ਨੈਸਾਂ - ਬਾਹਰ ਦਾ ਬੱਦਲ
ਆਰਿਜ਼ - ਗੱਲ੍ਹਾਂ
ਆਲਮ - ਸਥਿਤੀ ਆਸ਼ਨਾ - ਜਾਣਕਾਰ
ਅਜ਼ੀਮਤਰ – ਮਹਾਨਤਮ
ਅਫ਼ਸ਼ਾਂ - ਪ੍ਰਗਟ
ਅਬਰ – ਬੱਦਲ
ਅੰਜੁਮ – ਸਿਤਾਰਾ
ਅਯਾਨ – ਸਾਫ
ਇਸ਼ਰਤ – ਐਸ਼
ਇਖ਼ਤਿਆਰ - ਹਾਸਿਲ
ਇਜ਼ਤਰਾਬ - ਬੇਚੈਨ
ਸਾਇਲ – ਭਿਖਾਰੀ
ਸਹਬਾ – ਅੰਗੂਰੀ ਸ਼ਰਾਬ
ਸਹਰ – ਪ੍ਰਭਾਤ
ਸਦਫ਼ - ਸਿੱਪੀ
ਸਦਾਕਤ – ਸੱਚ
ਸਦਲਖ਼ਤ – ਸੌ ਟੁਕੜੇ
ਹਸ਼ਰ ਅਜ਼ਾਬ - ਕਿਆਮਤ ਦੇ ਦੁੱਖ
ਹਮਨਸ਼ੀਂ – ਪੱਥ-ਪ੍ਰਦਰਸ਼ਕ
ਹਿਜਰ – ਵਿਛੋੜਾ
ਹਿਜਾਬ – ਪੜਦਾ
ਹਮਨਵਾ – ਸਾਥੀ
ਹਬੀਬ – ਦੋਸਤ
ਹੇਤ - ਲਗਾ
ਕਲਬ - ਹਿਰਦਾ
ਕਹਿਕਸ਼ਾਂ – ਅਕਾਸ਼ਗੰਗਾ
ਕਫ਼ਸ – ਪਿੰਜਰਾ
ਕਾਮਰਾਂ - ਸਫ਼ਲ
ਕੈਫ਼ - ਚਮਕ
ਗਿਰਾਂ – ਬੋਝ੍ਹਿਲ
ਚਸ਼ਮ – ਅੱਖ
ਚਾਪ - ਆਹਟ
ਚਾਰਾਗ਼ਰ – ਵੈਦ
ਜੂਏ-ਸ਼ੀਰ – ਦੁੱਧ ਦੀ ਨਦੀ
ਜੁਸਤਜੂ – ਤਲਾਸ਼
ਜਹਾਂਗੀਰ – ਵਿਸ਼ਵਵਿਆਪੀ
ਜਬੀਂ – ਮੱਥਾ
ਜਬੀਨੇ-ਸ਼ੌਕ – ਇਸ਼ਕ ਦਾ ਮੱਥਾ
ਪਰਸਤਾਰ - ਉਪਾਸਕ
ਪਾਰਾਵਾਰ – ਸਮੁੰਦਰ
ਪੁਰ ਸ਼ਿਕਨ - ਬਲ ਪਿਆ ਮੱਥਾ
ਪੈਰਹਨ – ਵਸਤਰ
ਪਸ਼ੇਮਾ – ਸ਼ਰਮਾਇਆ ਹੋਇਆ
ਬਸੀਰਤ – ਬੁੱਧੀ
ਬੋਸਤਾਂ – ਬਾਗ਼
ਬਰਕ - ਬਿਜਲੀ
ਬਜ਼ਮ – ਮਹਿਫ਼ਲ
ਬਿਲੌਰ - ਸ਼ੀਸ਼ਾ
ਮਤਲਾ - ਗ਼ਜ਼ਲ ਦਾ ਪਹਿਲਾ ਮਿਸਰਾ
ਮਕਤਾ - ਗ਼ਜ਼ਲ ਦਾ ਆਖਰੀ ਮਿਸਰਾ
ਮਾਹਤਾਬ - ਚੰਦ
ਮੁੰਤਜ਼ਿਰ – ਇੰਤਜ਼ਾਰ ਕਰਨ ਵਾਲਾ
ਮੁਕੱਦਸ – ਪਾਕ
ਮੁਦਾਵਾ – ਇਲਾਜ
ਮਜ਼ਾਹਿਰ - ਦ੍ਰਿਸ਼
ਮਾਜ਼ੀ - ਅਤੀਤ
ਮੁਫ਼ਲਿਸ – ਗ਼ਰੀਬ
ਤਹਿਰੀਰ - ਲਿਖਾਵਟ
ਤਖ਼ਰੀਬ - ਤਬਾਹੀ
ਤਾਸੀਰ - ਫ਼ਲ
ਤਾਬੀਰ - ਫ਼ਲ
ਤਾਰੀਕ – ਕਾਲ਼ਾ, ਹਨੇਰਾ
ਤਿਫ਼ਲੀ - ਬਚਪਨ
ਤਬਸੁੱਮ - ਮੁਸਕਾਨ
ਦਸਤਗੀਰ - ਹੱਥ ਫੜਨ ਵਾਲਾ
ਦਸ਼ਤ – ਜੰਗਲ
ਦਿਆਰ – ਸ਼ਹਿਰ
ਦਿਲੇ-ਮੁਜ਼ਤਰ – ਆਤੁਰ-ਮਨ
ਨਜ਼ਹਤ – ਪਵਿਤਰਤਾ
ਨਕਹਤ – ਸੁਗੰਧ
ਰਵਾਂ – ਗਤੀਸ਼ੀਲ
ਰਕੀਬ - ਦੁਸ਼ਮਣ
ਰੁਖ਼ਸਾਰ - ਗੱਲ੍ਹ
ਸ਼ਾਦ - ਖ਼ੁਸ਼
ਸ਼ਾਦਾਬ – ਭਰਿਆ
ਸ਼ਿਕਸਤਾ – ਟੁੱਟਿਆ
ਸ਼ਾਲਾ – ਰੱਬ ਕਰੇ (ਲਹਿੰਦੀ ਬੋਲੀ)
ਸ਼ਬ-ਕਦਰ – ਮਹਾਨ ਰਾਤ
ਸ਼ਬਿਸਤਾਂ - ਸੌਂਣ ਦੀ ਜਗ੍ਹਾ
ਸ਼ਫ਼ਕ - ਰੌਸ਼ਨੀ
ਖ਼ਲਿਸ਼ – ਵੇਦਨਾ
ਗ਼ਮਗੁਸਾਰ - ਸਹਾਨਭੂਤੀ-ਕਰਤਾ
ਗ਼ੁਬਾਰ - ਧੂੜ
ਗ਼ੁਲਜ਼ਾਰ – ਬਾਗ਼
ਜ਼ਲਜ਼ਲਾ – ਭੁਚਾਲ
ਫ਼ਲਕ – ਅਕਾਸ਼
ਫ਼ਰਾਜ਼ੇ-ਆਸਮਾਂ – ਉੱਚਾ ਅਕਾਸ਼
ਫ਼ੁਰਕਤ – ਜੁਦਾਈ
ਫ਼ੁਸੂਨ – ਜਾਦੂ
ਫ਼ਿਤਨਾਖੇਜ਼ੀ - ਉਪਦ੍ਰਵ
ਫ਼ਿਰਦੌਸ - ਜੰਨਤ