ਉਹ ਜਾ ਰਿਹਾ ਹੈ ਹਿੰਦ ਦਾ ਪੀਰ, ਸਰਬੰਸ ਵਾਰ ਕੇ
ਚਾਰ ਲਾਲ ਗੜ੍ਹੀ ਚਮਕੌਰ ਤੇ ਚਾਰ ਸਰਹੰਦ 'ਚ ਵਾਰ ਕੇ
ਦਿੱਲੀ ਪਿਤਾ ਵਾਰ ਕੇ, ਮਾਤਾ ਠੰਡੇ ਬੁਰਜ ਵਿੱਚ ਠਾਰ ਕੇ
ਅੱਜ ਅਨੰਦਪੁਰ ਦੀ ਧਰਤੀ ਵੀਰਾਨ ਹੈ, ਲੋਕ ਗ਼ਮਗੁਸਾਰ ਨੇ
ਉਹ ਫਿਰ ਵੀ ਸ਼ਾਦ ਹੈ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕੇ!
ਸੂਲਾਂ ਦੀ ਸੇਜ ਵਿਛਾ ਕੇ ਹੁਣ ਸੌਂ ਗਿਆ
ਹੁਣ ਸੌਂ ਗਿਆ, ਜੰਗਲਾਂ 'ਚ ਜਾ ਕੇ
ਓ ਰਾਹੀ !
ਪੱਥਰਾਂ ਦਾ ਸਰਾਹਣਾ ਲਾ ਕੇ
ਹੁਣ ਸੌਂ ਗਿਆ, ਜੰਗਲਾਂ 'ਚ ਜਾ ਕੇ
ਓ ਰਾਹੀ !
ਕਿੱਥੇ ਨੇ ਬਾਜ ਤੇ ਘੋੜਾ, ਕਿੱਥੇ ਪੰਜ ਪਿਆਰੇ
ਕਿੱਥੇ ਮਾਤਾ ਗੁਜਰੀ ਤੇ ਕਿੱਥੇ ਅੱਖ ਦੇ ਤਾਰੇ
ਸਭ ਨੂੰ ਦਿਲ 'ਚ ਵਸਾ ਕੇ. ਹੁਣ ਸੌਂ ਗਿਆ
ਹੁਣ ਸੌਂ ਗਿਆ, ਜੰਗਲਾਂ, ਚ ਜਾ ਕੇ
ਓ ਰਾਹੀ !
ਮਿੱਤਰ ਪਿਆਰੇ ਨੂੰ ਦਿਲ ਦਾ ਹਾਲ ਸੁਣਾਉਂਦਾ
ਪੈਰਾਂ ਦਿਆਂ ਛਾਲਿਆਂ ਨੂੰ ਰਤਾ ਨਾ ਸਲਾਹੁੰਦਾ
'ਓਹਦੀ' ਰਜ਼ਾ ਦੇ ਗੁਣ ਗਾ ਕੇ
ਹੁਣ ਸੌਂ ਗਿਆ, ਜੰਗਲਾਂ, ਚ ਜਾ ਕੇ
ਓ ਰਾਹੀ !
~ ਅਮਨਦੀਪ ਸਿੰਘ