ਢੋਲਾ ਵੇ ਢੋਲਾ
ਢੋਲਾ ਵੇ ਢੋਲਾ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਆਜਾ ਦੋਵੇਂ ਨੱਚੀਏ, ਹਾਏ ਢੋਲਾ!
ਦੁੱਖ ਸੁੱਖ ਫੋਲੀਏ, ਹਾਏ ਢੋਲਾ!
ਢੋਲਾ ਵੇ ਢੋਲਾ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦੀ ਖੰਡ ਵੇ
ਮੈਂ ਮਿਸ਼ਰੀ ਤੇ ਤੂੰ ਗੁਲਕੰਦ ਵੇ
ਦੋਵੇਂ ਚੀਜ਼ਾਂ ਮਿੱਠੀਆਂ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦੀ ਮਹਿੰਦੀ ਵੇ
ਲੈਦੇ ਕੀ ਸਸਤੀ ਕੀ ਮਹਿੰਗੀ ਵੇ
ਆਜਾ ਹੱਥ ਦੋਵੇਂ ਰੰਗੀਏ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦੀ ਖਿੱਲ ਵੇ
ਕਿਤੇ ਅਗਲੀ ਗਲ਼ੀ ਵਿੱਚ ਮਿਲ਼ ਵੇ
ਬਹਿ ਕੇ ਗੱਲਾਂ ਕਰੀਏ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦੀ ਰੂੰ ਵੇ
ਨਾਲ਼ ਬਹਿ ਵੱਟ ਪੂਣੀਆਂ ਤੂੰ ਵੇ
ਆਜਾ ਦੋਵੇਂ ਕੱਤੀਏ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦਾ ਫੁਆਰਾ
ਮੈਂ ਪੀਂਘ ਤੇ ਤੂੰ ਏਂ ਹੁਲਾਰਾ
ਆਜਾ ਦੋਵੇਂ ਝੂਟੀਏ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦੀਆਂ ਅੰਬੀਆਂ
ਸਦਾ ਤੇਰੀਆਂ ਦੁਆਵਾਂ ਮੰਗੀਆਂ
ਜੁੱਗ ਜੁੱਗ ਜੀਵੇਂ, ਵੇ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦਾ ਰੰਗ ਵੇ
ਮੈਨੂੰ ਦੱਸਦੀ ਨੂੰ ਆਵੇ ਸੰਗ ਵੇ
ਕੰਨ ਕਰ ਦੱਸੀਏ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!
ਬਜ਼ਾਰ ਵਿਕੇਂਦਾ ਰੁਮਾਲ ਵੇ
ਰਹੀਂ ਸਦਾ ਤੂੰ “ਦਵਿੰਦਰਾ” ਨਾਲ਼ ਵੇ
ਪਾਵੀਂ ਨਾ ਵਿਛੋੜਾ, ਸੁਣ ਢੋਲਾ!
ਢੋਲਾ ਵੇ ਢੋਲਾ, ਹਾਏ ਢੋਲਾ!