ਜ਼ਿਹਾਲ-ਏ-ਮਿਸਕੀਨ
ਆਮਿਰ ਖੁਸਰੋ
( ਆਮਿਰ ਖੁਸਰੋ ਦੁਆਰਾ ਲਿਖੀ ਇਹ ਕਵਿਤਾ ਫ਼ਾਰਸੀ ਤੇ ਬ੍ਰਿਜ ਭਾਸ਼ਾ ਦਾ ਖੂਬਸੂਰਤ ਸੁਮੇਲ ਹੈ। ਇਸਦਾ ਪੰਜਾਬੀ ਅਨੁਵਾਦ ਕਰਨ ਦੀ ਛੋਟੀ ਜਿਹੀ ਕੋਸ਼ਿਸ ਹੈ। )
ਜ਼ਿਹਾਲ-ਏ-ਮਿਸਕੀਨ ਮਕੁਨ ਤਗ਼ਾਫੁਲ
ਦਰਾਏ ਨੈਨਾ ਬਨਾਏ ਬੱਤੀਆਂ
ਕੇ ਤਾਬ-ਏ-ਹਿਜਰਾਂ ਨਾਦਰਾਂ ਮੈ ਜਾਂ
ਨਾ ਲੇਹੋ ਕਹੇ ਲਗਾਏ ਚੱਤੀਆਂ
ਸ਼ਬਾਨ-ਏ-ਹਿਜਰਾਂ ਦਰਾਜ਼ ਚੂੰ ਜ਼ੁਲਫ਼
ਵਾ ਰੋਜ਼-ਏ-ਵਸਲਤ ਚੋ ਉਮਰ ਕੋਤਾਹ
ਸਖੀ ਪੀਆ ਕੋ ਜੋ ਮੈਂ ਨਾ ਦੇਖੂੰ
ਤੋਂ ਕੈਸੇ ਕਾਟੂੰ ਅੰਧੇਰੀ ਰੱਤੀਆਂ
ਨਾਂ ਨੀਂਦ ਨੈਣੀਂ
ਨਾਂ ਅਮਨ ਚੈਨ
ਨਾ ਆਪ ਆਵੇ
ਨਾ ਭੇਜੇ ਪੱਤੀਆਂ!
ਸਖੀ ਸੱਜਣ ਨੂੰ ਜੇ ਮੈਂ ਨਾ ਵੇਖਾਂ
ਤਾਂ ਕਿਵੇਂ ਲੰਘਾਵਾਂ
ਕਾਲੀ ਰੱਤੀਆਂ !
ਹੈ ਕੋਈ ਜੋ ਜਾ ਸੁਣਾਵੇ
ਮੇਰੇ ਪਿਆਰੇ ਨੂੰ ਮੇਰੀ ਬੱਤੀਆਂ!
ਮੈਨੂੰ ਪ੍ਰੀਤ ਤੇਰੀ ਮਾਰ ਗਈ
ਤੂੰ ਜਿੱਤ ਗਿਆ ਮੈਂ ਹਾਰ ਗਈ
ਮੈਂ ਹਾਰ ਕੇ ਵੀ ਬਲਿਹਾਰ ਗਈ
ਇੰਨਾ ਪ੍ਰੇਮ ਹੈ ਮੇਰੇ ਤਨ ਮਨ ਦੇ ਵਿੱਚ!
ਓਸ ਪਿਆਰੇ ਨੂੰ ਜੇ ਮੈਂ ਨਾ ਦੇਖਾਂ
ਤਾਂ ਕਿਵੇਂ ਲੰਘਾਵਾਂ ਕਾਲ਼ੀਆਂ ਰਾਤਾਂ
ਹੈ ਕੋਈ ਜੋ ਜਾ ਸੁਣਾਵੇ
ਮੇਰੇ ਪਿਆਰੇ ਨੂੰ ਮੇਰੀਆਂ ਬਾਤਾਂ?
ਨਾ ਆਪ ਆਵੇ ਨਾ ਖ਼ਤ ਹੀ ਭੇਜੇ
ਨਾ ਹੀ ਸੋਹਣੀਆਂ ਸੌਗਾਤਾਂ!
Reference
https://sufipoetry.wordpress.com/2009/11/06/zehaal-e-miskeen-amir-khusro/
https://youtu.be/FKojb_16X5Q