ਗੀਤ
-ਅਮਨਦੀਪ ਸਿੰਘ
ਕਣਕਾਂ ਪੱਕੀਆਂ ਵੇ!
ਉਮਰ ਦੀ ਸਿਖ਼ਰ ਦੁਪਹਿਰੇ
ਯਾਰੀਆਂ ਕੱਚੀਆਂ ਵੇ!
ਹਿਜਰ ਦੀ ਲੰਮੀ ਰਾਤ
ਅਸੀਂ ਫੁੱਟ ਫੁੱਟ ਰੋਏ-
ਉਮਰ ਦੀ ਲੰਮੀ ਰਾਤ
ਅੱਖੀਆਂ ਥੱਕੀਆਂ ਵੇ!
ਨਜ਼ਰਾਂ ਦੇ ਤਿੱਖੇ ਬਾਣ
ਹੱਸ ਹੱਸ ਕੇ ਸਹੇ –
ਦਰਦ ਦੇ ਤਿੱਖੇ ਬਾਣ
ਨਾ ਜਰ ਸੱਕੀਆਂ ਵੇ!
ਨਾ ਤੂੰ ਆਇਐਂ
ਨਾ ਕੋਈ ਖ਼ਤ ਆਇਆ –
ਮੈਂ ਸਾਰਾ ਸਾਰਾ ਦਿਨ
ਰਾਹਾਂ ਤੱਕੀਆਂ ਵੇ!
ਕਣਕਾਂ ਪੱਕੀਆਂ ਵੇ!
ਯਾਦਾਂ ਦੀ ਸਿੱਲ੍ਹੀ ਰਾਤ
ਯਾਰੀਆਂ ਕੱਚੀਆਂ ਵੇ!
(ਨਾਗਮਣੀ ਵਿੱਚ ਪ੍ਰਕਾਸ਼ਿਤ)