ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ
ਤੂੰਹੀਓਂ ਕਤਲ ਕਰਾਏ ਦਸਮੇਸ਼ ਦੇ ਦੁਲਾਰੇ
ਰਹੇ ਕਰਦੇ ਉਸਾਰੀ ਮੇਰੀ ਪਾਪੀ ਮਜ਼ਦੂਰ
ਦੱਸ ਏਸ ਵਿੱਚ ਸਿੰਘਾ ਭਲਾ ਮੇਰਾ ਕੀ ਕਸੂਰ
ਜਾ ਕੇ ਗੋਡਿਆਂ ਦੇ ਕੋਲ਼ ਤੈਂ ਨਾ ਭੋਰਾ ਬਲ ਖਾਇਆ
ਨੀ ਚਾਰੇ ਗੋਡੇ ਛਿਲਵਾ ਕੇ ਰਤਾ ਸਿੱਧਾ ਤੂੰ ਕਰਾਇਆ
ਜਾਨ ਬੱਚਿਆਂ ਦੀ ਲੈ ਕੇ ਤੈਂ ਕੀ ਛੱਤ ਲੇ ਚੁਬਾਰੇ
ਮੇਰਾ ਚੱਲਦਾ ਜੇ ਜ਼ੋਰ ਮੈਂ ਵੀ ਜਾਂਦੀ ਮਰ ਮਿਟ
ਚਿਣੀ ਗਏ ਹਤਿਆਰੇ ਧਰ ਇੱਟ ਉੱਤੇ ਇੱਟ
ਮੇਰਾ ਕਰਦਾ ਸੀ ਚਿੱਤ ਹੋ ਜਾਂ ਥਾਏਂ ਚੂਰ ਚੂਰ
ਜਾ ਕੇ ਮੋਢਿਆਂ ਦੇ ਕੋਲ਼ ਨੀ ਤੂੰ ਡਿਗੀ ਧੜਾ ਧੜ
ਫੇਰ ਉੱਠ ਤੂੰ ਖਲੋਤੀ ਤੇਰੀ ਰਵ੍ਹੇ ਨਾਹੀਂ ਜੜ੍ਹ
ਲਾਲ ਗੋਦੀ ‘ਚ ਬਿਠਾ ਕੇ ਘਾਟ ਮੌਤ ਦੀ ਉਤਾਰੇ
ਤੱਕ ਲਾਲਾਂ ਦੇ ਮੁੱਖ ਹੋ ਗਈ ਥਾਏਂ ਢਹਿ ਢੇਰੀ
ਮੁੜ ਜ਼ਾਲਿਮਾਂ ਉਸਾਰੀ ਖੋਟੀ ਕਿਸਮਤ ਮੇਰੀ
ਲੋਕ ਉਂਗਲਾਂ ਦੇ ਮੂੰਹ ‘ਚ ਝਾਕ ਦੇ ਨੇ ਘੂਰ ਘੂਰ
ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ
ਤੂੰਹੀਓਂ ਕਤਲ ਕਰਾਏ ਦਸਮੇਸ਼ ਦੇ ਦੁਲਾਰੇ
ਰਹੇ ਕਰਦੇ ਉਸਾਰੀ ਮੇਰੀ ਪਾਪੀ ਮਜ਼ਦੂਰ
ਦੱਸ ਏਸ ਵਿੱਚ ਸਿੰਘਾ ਭਲਾ ਮੇਰਾ ਕੀ ਕਸੂਰ
https://www.youtube.com/watch?v=yMEODzfvJ2U