ਮੇਰੇ ਬਾਰੇ
ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਮੈਂ ਵਿਗਿਆਨ ਗਲਪ ਦੀਆਂ ਕਹਾਣੀਆਂ ਅਤੇ ਲੇਖ ਵੀ ਲਿਖਦਾ ਹਾਂ। ਬਾਲ-ਸਾਹਿਤ ਵਿੱਚ ਵੀ ਵਿਸ਼ੇਸ਼ ਰੁਚੀ ਹੈ। ਇੱਕ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਹੜੀ ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ, ਤੇ ਕਵਿਤਾਵਾਂ ਦੀ ਕਿਤਾਬ ‘ਕੰਕਰ ਪੱਥਰ (2016)’ ਵੀ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਾ ਹਾਂ।
‘ਭਵਿੱਖ ਦੀ ਪੈੜ (ਸਿੰਘ ਬ੍ਰਦਰਜ਼, 2003)’ ਵਿਗਿਆਨ ਗਲਪ ਕਹਾਣੀਆਂ ਦੇ ਸੰਗ੍ਰਹਿ ਵਿੱਚ ਡਾ. ਡੀ.ਪੀ. ਸਿੰਘ ਲਿਖਦੇ ਹਨ -’ ਪੰਜਾਬੀ ਵਿੱਚ ਵਿਗਿਆਨ-ਗਲਪ ਕਹਾਣੀਆਂ ਦੀ ਪਹਿਲੀ ਕਿਤਾਬ ਟੁੱਟਦੇ ਤਾਰਿਆਂ ਦੀ ਦਾਸਤਾਨ, ਅਮਨਦੀਪ ਸਿੰਘ ਨੌਰਾ ਵਲ੍ਹੋਂ ਰਚਿਤ, ਸੰਨ 1989 ਵਿੱਚ ਸਾਹਮਣੇ ਆਈ।’
ਮੇਰੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਵੱਖ-ਵੱਖ ਸਮੇ ਪੰਜਾਬੀ ਮੈਗਜ਼ੀਨਾਂ ਵਿੱਚ ਤੇ ਵੈਬਸਾਈਟ ‘ਤੇ ਛਪਦੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਨਾਗਮਣੀ, ਜਨ ਸਾਹਿਤ, ਜਾਗ੍ਰਤੀ, ਅਕਸ, ਪੰਜਾਬੀ ਟ੍ਰਿਬਿਊਨ, ਅਜੀਤ ਤੇ ਪੰਜਾਬੀ ਸੱਥ (5abi.com), ਆਦਿ।
ਮੈਂ ਪੰਜਾਬੀ ਬੱਚਿਆਂ ਲਈ ਖ਼ਾਸ ਤੌਰ ਤੇ ਵੈਬਸਾਈਟ punjabikids.org ਚਲਾ ਰਿਹਾ ਹਾਂ, ਜਿਸਦਾ ਉਦੇਸ਼ ਬੱਚਿਆਂ ਦੇ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਤੇ ਲਗਨ, ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ।
ਮੈਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹਾਂ।
ਮੈਂ ਹੁਣ ਤੱਕ ਹੇਠ ਲਿਖੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਿਆ:
ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) - ਵਿਗਿਆਨ ਗਲਪ ਕਹਾਣੀਆਂ (Science Fiction)
ਕੰਕਰ ਪੱਥਰ (2016) - ਪਿਆਰ, ਅਮਨ, ਤੇ ਸਵੈ ਦੀ ਤਲਾਸ਼ ਨਾਲ਼ ਸੰਬੰਧਿਤ ਕਵਿਤਾਵਾਂ
ਟਿਮ ਟਿਮ ਚਮਕੇ ਨਿੱਕਾ ਤਾਰਾ (ਯੂਨੀਸਟਾਰ, 2021) - ਬੱਚਿਆਂ ਲਈ ਕਵਿਤਾਵਾਂ ਦੀ (ਪੰਜਾਬੀ ਤੇ ਹਿੰਦੀ ਵਿੱਚ)
ਸੁਰਾਹੀ(2022) - ਜੀਵਨ ਅੰਮ੍ਰਿਤ ਨਾਲ਼ ਲਬਰੇਜ਼ ਕਵਿਤਾਵਾਂ ਤੇ
ਸਿਤਾਰਿਆਂ ਤੋਂ ਅੱਗੇ (2022) - ਵਿਗਿਆਨ ਗਲਪ ਕਹਾਣੀਆਂ (Science Fiction)
ਇਹ ਸਭ ਕਿਤਾਬਾਂ ਆਨਲਾਈਨ ਉਪਲਬਧ ਹਨ।
About Me
An engineer by profession and poet by heart, I also write Science Fiction and Children’s Literature in Punjabi. I have published a pioneering book of Science Fiction short stories in Punjabi titled TutdayTarian di Dastaan (1989) - a new concept in the Punjabi Literature at that time. I have also published two collection of poems titled Kankar Pathar (2016) and Surahi (2022). My poems are about love, peace, light, sorrow, separation, and everlasting memories. I draw my inspiration from Gurbani and Sufi Poetry.
I also created a website www.punjabikids.org dedicated to Punjabi Children around the globe, where children can read poems, stories and other articles in Punjabi.
Born in village Naura, Distt. Shaheed Bhagat Singh Nagar (Nawanshahr), Punjab, India, I now live in the U. S.
I have published the following books:
Tutday Tarian di Dastaan (1989) - First ever book of Science Fiction stories in Punjabi
Kankar Pathar (2016) - A collection of poems in Punjabi
Tim Tim Chamke Nikka Tara (2020) - Poems for children in Punjabi and Hindi
Surahi (2022) - Punjabi Poems filled with the nectar of life
Sitarian on Aggey (2022) - Science Fiction stories in Punjabi
All of the above books are available online.
My author profile is at https://author.amazon.com/books