ਸ. ਕਰਤਾਰ ਸਿੰਘ S. Kartar Singh 1937-2010
ਸ. ਕਰਤਾਰ ਸਿੰਘ S. Kartar Singh 1937-2010
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜ ਮਲਿਆ। - ਭਾਈ ਗੁਰਦਾਸ ਜੀ
ਸ. ਕਰਤਾਰ ਸਿੰਘ ਨੌਰਾ ਨੇ ਧਾਰਮਿਕ ਤੇ ਸਮਾਜਿਕ ਕੇਂਦਰ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੇ ਇਲਾਕੇ ਵਿੱਚ ਡੂੰਘੀ ਪਹਿਚਾਣ ਬਣਾਈ। ਉਹਨਾਂ ਦਾ ਜਨਮ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਵਿੱਚ 25 ਜਨਵਰੀ, 1937 ਨੂੰ ਪਿਤਾ ਸ. ਦਲੀਪ ਸਿੰਘ ਸਾਧ ਅਤੇ ਮਾਤਾ ਕਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਨੇ ਦੂਰ-ਸੰਚਾਰ ਵਿਭਾਗ ਵਿੱਚ 35 ਸਾਲ ਸੇਵਾ ਕੀਤੀ। ਨੌਕਰੀ ਦੇ ਦੌਰਾਨ ਉਹਨਾਂ ਨੇ ਟੈਲੀਫ਼ੋਨ ਵਰਕਰ ਯੂਨੀਅਨ ਵਿੱਚ ਵੀ ਸਰਗਰਮ ਹਿੱਸਾ ਲਿਆ ਅਤੇ ਆਪਣੇ ਸਹਿਕਰਮੀਆਂ ਦੀ ਗਾਹੇ-ਵਗਾਹੇ ਮਦਦ ਕੀਤੀ।
ਨੰਗਲ ਵਿਖੇ ਨੌਕਰੀ ਕਰਦੇ ਹੋਏ, ਉਹਨਾਂ ਨੇ ਲੋਕ ਸੇਵਕ ਜਥਾ ਬਣਾਇਆ ਤੇ ਹਰ ਸਾਲ ਅਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਤੇ ਵੈਸਾਖੀ ਦੇ ਜੋੜਮੇਲੇ ਦੌਰਾਨ ਜੋੜਿਆਂ ਤੇ ਗੱਠੜੀਆਂ ਦੀ ਸੇਵਾ ਕੀਤੀ।
ਨੰਗਲ ਤੋਂ ਬਾਅਦ ਉਹਨਾਂ ਨੇ ਨਵਾਂਸ਼ਹਿਰ ਤੇ ਬੰਗਾ ਵਿਖੇ ਨੌਕਰੀ ਕੀਤੀ ਤੇ ਪਿੰਡ ਨੌਰਾ ਤੇ ਇਲਾਕੇ ਵਿੱਚ ਮੁਫ਼ਤ ਅੱਖਾਂ ਦੇ ਇਲਾਜ ਲਈ ਕੈੰਪ ਲਗਾਏ। ਜਿਹਨਾਂ ਵਿੱਚ ਬਿਨਾ ਕਿਸੇ ਭੇਦਭਾਵ ਦੇ ਮੁਫ਼ਤ ਅੱਖਾਂ ਦਾ ਇਲਾਜ ਤੇ ਅਪ੍ਰੇਸ਼ਨ ਕੀਤਾ ਜਾਂਦਾ ਸੀ।
ਸੇਵਾ-ਮੁਕਤ ਹੋ ਕੇ ਉਹਨਾਂ ਨੇ ਆਪਣਾ ਜੀਵਨ ਧਾਰਮਿਕ ਤੇ ਸਮਾਜ ਭਲਾਈ ਲਈ ਸਮਰਪਿਤ ਕੀਤਾ। ਸਿੱਖੀ ਦੇ ਪ੍ਰਚਾਰ ਲਈ, ਉਹਨਾਂ ਦੇ ਉਪਰਾਲਿਆਂ ਸਦਕਾ ਦੁਆਬੇ ਵਿੱਚ 27 ਨਗਰ ਕੀਰਤਨ ਅਰੰਭੇ ਗਏ - ਪੰਜ ਨਗਰ ਕੀਰਤਨ ਪੰਜਾਂ ਤਖਤਾਂ ਨੂੰ ਲੈ ਕੇ ਗਏ। ਆਪ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਦੇ ਦਸ ਸਾਲ ਮੁੱਖ-ਸੇਵਾਦਾਰ ਰਹੇ, ਕਲਗੀਧਰ ਸੇਵਕ ਜਥਾ, ਨੌਰਾ ਦੇ ਪ੍ਰਧਾਨ ਤੇ ਕਲਗੀਧਰ ਮਿਸ਼ਨ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਰਹੇ। ਉਹਨਾਂ ਨੇ 12 ਖੂਨਦਾਨ ਕੈੰਪ ਲਗਾਏ।
ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਨੌਰਾ ਵਿਖੇ ਉਹਨਾਂ ਨੇ ਸੰਗੀਤ ਵਿਦਿਆਲਿਆ, ਕੰਪਿਊਟਰ ਤੇ ਟਾਈਪ ਸਿਖਲਾਈ ਸੈਂਟਰ ਚਲਾਇਆ, ਜਿੱਥੇ ਅਨੇਕਾਂ ਬੱਚਿਆਂ ਨੂੰ ਗੁਰਬਾਣੀ ਸੰਗੀਤ ਤੇ ਕੰਪਿਊਟਰ ਦੀ ਟ੍ਰੇਨਿੰਗ ਦਿਤੀ ਗਈ।
"ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਏ ||" ਦੇ ਮਹਾਂਵਾਕ ਅਨੁਸਾਰ, ਸਵਾਸਾਂ ਦੀ ਪੂੰਜੀ ਭੋਗਦੇ ਹੋਏ ਉਹ 6 ਅਪ੍ਰੈਲ, 2010 ਨੂੰ ਵਾਹਿਗੁਰੂ ਦੇ ਚਰਨਾਂ 'ਚ ਜਾ ਬਿਰਾਜੇ। ਉਹਨਾਂ ਦਾ ਸ਼ਰਧਾਂਜਲੀ ਸਮਾਗਮ 16 ਅਪ੍ਰੈਲ ਨੂੰ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਵਿਖੇ ਕਰਵਾਇਆ ਗਿਆ, ਜਿਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਤੇ ਕੀਰਤਨ, ਭਾਸ਼ਣਾਂ ਤੇ ਕਵਿਤਾਵਾਂ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦਿਤੀ ਗਈ।
With Late Jathedar Tarlochan Singh ji, Ex Jathedar Takhat Sri Kesgarh Sahib
With Budh Singh ji Dhahan, Ex. Chairman Nanak Mission Hospital Dhahan Kaleran
With Hans Udari ji, editor Hans Udari Magazine, he donated his body for medical research
With Pathlawe Wale Sant ji
Lok Sewak Jatha, Nangal Township Ropar Circa 1978
With Social Servant S. Bela Singh Pabla ji Circa 1982
Nagar Kirtan Guru Nanak Dev ji Circa 1985
Inauguration of Naura STD (Subscriber Trunk Dialing) Phone Service