ਗ਼ਜ਼ਲ
ਮਿੱਟੀ ਵਿੱਚ ਆਪਣਾ ਨਿਸ਼ਾਂ ਢੂੰਡਦੇ ਹਾਂ!
ਜੋ ਵਿੱਛੜ ਗਿਆ ਉਹ ਕਾਰਵਾਂ ਢੂੰਡਦੇ ਹਾਂ!
ਜਿਹੜੀ ਸਾਡੇ ਤਨ ਤੇ ਮਨ ਨੂੰ ਠਾਰ ਦੇਵੇ-
ਇਹੋ ਜਿਹੇ ਹਰੇ ਬੂਟੇ ਦੀ ਛਾਂ ਢੂੰਡਦੇ ਹਾਂ!
ਇਹਨਾਂ ਪੈਂਡਿਆਂ ਉੱਪਰ ਜੋਗੀ ਬਣਕੇ-
ਰੰਗਪੁਰ ਖੇੜਿਆਂ ਵਾਲਾ ਗਿਰਾਂ ਢੂੰਡਦੇ ਹਾਂ!
ਇਸ ਦੁਨੀਆਂ ਦੇ ਜੀਣ ਤੋਂ ਹੁਣ ਅਸੀਂ ਉਕਤਾ ਕੇ-
ਸਿਤਾਰਿਆਂ ਤੋਂ ਪਾਰ ਦਾ ਜਹਾਂ ਢੂੰਡਦੇ ਹਾਂ!
-ਅਮਨਦੀਪ ਸਿੰਘ