ਗਾਇਕ: ਜਗਜੀਤ ਸਿੰਘ, ਚਿਤਰਾ ਸਿੰਘ
ਮਿੱਟੀ ਦਾ ਬਾਵਾ, ਮੈਂ ਬਣਾਉਂਨੀ ਆਂ ਵੇ
ਝੱਗਾ ਪਾਉਂਨੀ ਆਂ, ਉੱਤੇ ਦੇਨੀ ਆਂ ਖੇਸੀ
ਨਾ ਰੋ ਮਿੱਟੀ ਦਿਆ ਬਾਵਿਆ ਵੇ
ਤੇਰਾ ਪਿਓ ਪਰਦੇਸੀ।
ਮਿੱਟੀ ਦਾ ਬਾਵਾ ਨਹੀਓਂ ਬੋਲਦਾ ਵੇ
ਨਹੀਓਂ ਚਾਲਦਾ ਵੇ
ਨਹੀਓਂ ਦੇਂਦਾ ਏ ਹੁੰਗਾਰਾ
ਨਾ ਰੋ ਮਿੱਟੀ ਦਿਆ ਬਾਵਿਆ ਵੇ
ਤੇਰਾ ਪਿਓ ਵਣਜਾਰਾ।
ਕਿਤੇ ਤਾਂ ਲਾਂਵਾਂ ਟਾਹਲੀਆਂ ਵੇ
ਪੱਤਾਂ ਵਾਲ਼ੀਆਂ ਵੇ
ਮੇਰਾ ਪਤਲਾ ਮਾਹੀ
ਕਿਤੇ ਤਾਂ ਲਾਵਾਂ ਸ਼ਹਿਤੂਤ ਵੇ
ਤੈਨੂੰ ਸਮਝ ਨਾ ਆਈ।
ਮੇਰੇ ਜਿਹੀਆਂ ਲੱਖ ਗੋਰੀਆਂ ਵੇ
ਕੰਨੀ ਡੋਰੀਆਂ ਵੇ
ਗੋਦੀਂ ਬਾਲ ਹਿੰਡੋਲੇ
ਹੱਸ ਹੱਸ ਦੇਂਦੀਆਂ ਲੋਰੀਆਂ ਵੇ
ਮੇਰੇ ਲੜਨ ਸਪੋਲ਼ੇ।