ਗੀਤ
ਪਰਦੇਸ ਨੂੰ ਅਸੀਂ ਦੇਸ ਬਣਾਈ ਬੈਠੇ ਹਾਂ।
ਇਹ ਕਿਹੋ ਜਿਹਾ ਵੇਸ ਬਣਾਈ ਬੈਠੇ ਹਾਂ
ਸੱਤ ਸਮੁੰਦਰ ਪਾਰ ਵੀ ਕਰ ਲਏ
ਸੋਚਾਂ ਦੇ ਦਰਿਆ ਵੀ ਤਰ ਲਏ
ਹੰਝੂਆਂ ਦੇ ਕੱਝ ਹੌਕੇ ਭਰ ਲਏ
ਫਿਰ ਵੀ ਦਿਲ ਵਿੱਚ ਯਾਦ ਸਮਾਈ ਬੈਠੇ ਹਾਂ।
ਹਿਜਰਾਂ ਦੇ ਉਹ ਬੋਝਿਲ ਪਲ
ਜੋ ਬੀਤੇ ਸੀ ਗ਼ੁਜ਼ਰੇ ਕੱਲ੍ਹ
ਦਿਲ ਦੇ ਵਿੱਚ ਮਚਾਉਣ ਹਲਚਲ
ਕਿਸ ਨੂੰ ਦਿਲ ਦਾ ਹਾਲ ਸੁਣਾਈ ਬੈਠੇ ਹਾਂ।
ਹੁਣ ਤਾਂ ਲਗਦਾ ਆਪਣਾ ਜਿਹਾ
ਪਰਦੇਸ ਵੀ ਲਗਦਾ ਦੇਸ ਜਿਹਾ
ਕੁੱਝ ਵੀ ਨਹੀਂ ਤਾਂ ਇਸਨੇ ਕਿਹਾ
ਫਿਰ ਵੀ ਕਿਓਂ ਇਹ ਹਾਲ ਬਣਾਈ ਬੈਠੇ ਹਾਂ।
-ਅਮਨਦੀਪ ਸਿੰਘ