ਆਓ ਇੱਕ ਹੋਰ ਹਰੀ ਕ੍ਰਾਂਤੀ ਲਿਆਈਏ ।
ਬੰਜਰ ਹੁੰਦੀ ਧਰਤੀ ਨੂੰ ਸਵਰਗ ਬਣਾਈਏ ।
ਹਰ ਤਰਫ਼ ਖਿੱਲਰਿਆ ਹੋਇਆ ਕੂੜਾ ਤੇ ਕਰਕਟ –
ਆਓ ਇਸਨੂੰ ਚੁਗ ਕੇ ਕੁੱਝ ਫੁੱਲ ਲਗਾਈਏ ।
ਸੜਕਾਂ ਤੇ ਛਾਇਆ ਜੋ ਪ੍ਰਦੂਸ਼ਣ ਦਾ ਗ਼ੁਬਾਰ –
ਆਓ ਇਸ ਗ਼ੁਬਾਰ ਨੂੰ ਖ਼ਿਤਿਜ ਤੋਂ ਹਟਾਈਏ ।
ਹਰ ਤਰਫ਼ ਹਰਿਆਲੀ ਦਾ ਹਰਿਆ ਮੌਸਮ ਲਿਆ ਕੇ –
ਬੱਚਿਆਂ ਲਈ ਸੁੰਦਰ ਵਾਤਾਵਰਣ ਬਣਾਈਏ ।
-ਅਮਨਦੀਪ ਸਿੰਘ