ਮੈਂ ਐਂਵੇਂ ਹੀ ਨਹੀਂ ਕੂਚੇ, ਗਲ਼ੀਆਂ ਤੇ ਬਜ਼ਾਰ ਘੁੰਮਦਾ ਹਾਂ।
ਮਜਾਜ਼ ਹੈ ਅਸ਼ਿਕਾਨਾ, ਖੋਜਦਾ ਦਿਲਦਾਰ ਘੁੰਮਦਾ ਹਾਂ।
ਐ ਖ਼ੁਦਾ ਮੇਰੇ 'ਤੇ ਰਹਿਮ ਕਰ, ਪ੍ਰੇਸ਼ਾਂਵਾਰ ਘੁੰਮਦਾ ਹਾਂ।
ਖ਼ਤਾਵਾਰ, ਗੁਨਾਹਗਾਰ, ਬੇਹਾਲੇ-ਜ਼ਾਰ ਘੁੰਮਦਾ ਹਾਂ।
ਇਸ਼ਕ ਦੀ ਸ਼ਰਾਬੇ ਪੀ, ਗਿਰਦੇ-ਯਾਰ ਘੁੰਮਦਾ ਹਾਂ।
ਕਰਾਂ ਬਹਿਕੀਆਂ ਗੱਲਾਂ, ਪਰ ਹੋ ਹੁਸ਼ਿਆਰ ਘੁੰਮਦਾ ਹਾਂ।
(ਪੰਜਾਬੀ ਅਨੁਵਾਦ: ਅਮਨਦੀਪ ਸਿੰਘ)
ਜਲਾਲੂਦੀਨ ਮੁਹੰਮਦ ਰੂਮੀ ਤੇਰ੍ਹਵੀਂ ਸਦੀ ਦਾ ਪ੍ਰਸਿੱਧ ਫ਼ਾਰਸੀ ਸੂਫ਼ੀ ਕਵੀ ਹੋਇਆ ਹੈ। ਉਸਦੇ ਕਾਵਿ ਦਾ ਅਸਰ ਹੱਦਾਂ-ਸਰਹੱਦਾਂ ਪਾਰ ਕਰਦਾ ਹੈ! ਉਸਦੀਆਂ ਕਵਿਤਾਵਾਂ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਚੁੱਕਿਆ ਹਨ। ਉੱਪਰ ਦਿੱਤੀ ਗ਼ਜ਼ਲ ਨੂੰ ਨੁਸਰਤ ਫ਼ਤਹਿ ਅਲੀ ਖ਼ਾਨ ਨੇ ਖੂਬਸੂਰਤ ਅੰਦਾਜ਼ ਵਿੱਚ ਗਾ ਕੇ ਅਮਰ ਬਣਾ ਦਿੱਤਾ!
http://arunmishra-rashmirekh.blogspot.com/2018/09/jalal-ad-din-muhammad-rumi-13th-century.html