ਓ ਮਾਝੀ ਚੱਲ !
ਦੂਰ ਹੈ ਸੁੱਖ ਦੀ ਮੰਜ਼ਿਲ
ਪਰ ਤੂੰ ਰੁਕ ਨਾ ਇੱਕ ਪਲ
ਓ ਮਾਝੀ ਚੱਲ !
ਤੈਨੂੰ ਸਾਗਰ ਪੁਕਾਰੇ
ਆਜਾ ਮੇਰੇ ਦੁਆਰੇ
ਛੇੜ ਦੇ ਦਿਲੇ ਦੇ ਸਾਜ਼
ਜੋ ਕਰਨ ਮਿੱਠੀ ਅਵਾਜ਼
ਨਾਲੇ ਛੇੜ ਪਿਆਰ ਦੀ ਗੱਲ
ਓ ਮਾਝੀ ਚੱਲ !
ਸੀਨੇ ਤਪਦੇ ਤੂੰ ਠਾਰ
ਲੈ ਲੈ ਸਾਡੀ ਵੀ ਸਾਰ
ਰਹਿ ਗਏ ਪਿੱਛੇ ਦੂਰ ਹਨੇਰੇ
ਚੜ੍ਹਨਗੇ ਹੁਣ ਨਵੇਂ ਸਵੇਰੇ
ਤੂੰ ਰੁਕ ਨਾ ਚੱਲਦਾ ਚੱਲ
ਓ ਮਾਝੀ ਚੱਲ !
- ਅਮਨਦੀਪ ਸਿੰਘ