ਕਵੀ: ਗੁਲਜ਼ਾਰ
ਗਾਇਕ: ਰੱਬੀ ਸ਼ੇਰਗਿੱਲ
ਫ਼ਿਲਮ - ਜਬ ਤੱਕ ਹੈ ਜਾਨ
ਝੱਲਾ ਕੀ ਲਭਦਾ ਫਿਰੇ?
ਯਾਰ ਉਹਦਾ ਘਰ ਕਿਹੜਾ?
ਲੋਕਾਂ ਤੋਂ ਪੁੱਛਦਾ ਫਿਰੇ!
ਝੱਲਾ ਹੱਸਦਾ ਫਿਰੇ
ਝੱਲਾ ਰੋਂਦਾ ਫਿਰੇ
ਝੱਲਾ ਗਲੀ ਗਲੀ ਰੁਲਦਾ ਫਿਰੇ
ਝੱਲੇ ਤੂੰ ਸਭਦਾ
ਝੱਲੇ ਤੇਰਾ ਕੋਈ ਨਹੀਂ
ਝੱਲਾ ਗਲੀ ਗਲੀ ਰੁਲਦਾ ਫਿਰੇ
ਝੱਲਾ ਕੀ ਲਭਦਾ ਫਿਰੇ?
ਰੰਗ ਸਤਰੰਗੀ ਦੇ
ਬੁਲਬੁਲਾਂ ਦੀ ਬੋਲੀ
ਧੁੱਪ ਦੇ ਪੈਰੀਂ ਚਲੇ
ਛਾਵਾਂ ਦੀ ਲੈ ਡੋਲੀ
ਹੁਣ ਕਾਲੇ ਕਾਲੇ ਬੱਦਲਾਂ 'ਚ ਚੰਨ ਲਭਦਾ
ਗੁੰਗੀਆਂ ਹਵਾਵਾਂ ਦੀਆਂ ਵਾਜਾਂ ਸੁਣਦਾ
ਯਾਰੋ ਆਸੇ-ਪਾਸੇ ਵੱਸਦਾ ਏ ਯਾਰ ਮੇਰਾ
ਦਿਖਦਾ ਨੀਂ ਉਹਦੀ ਖ਼ੁਸ਼ਬੂ ਮੈਂ ਸੁੰਘਦਾ
ਝੱਲਾ ਕੀ ਲਭਦਾ ਫਿਰੇ?
ਨਾ ਵਿਸਾਲ ਹੋਇਆ ਕਦੀਂ
ਨਾ ਜੁਦਾਈ ਹੋਈ
ਇਸ਼ਕ ਦੇ ਕੈਦੀ ਦੀ -
ਨਾ ਰਿਹਾਈ ਹੋਈ
ਲੋਕੋ ਸੁਪਨੇ 'ਚ ਮਿਲਨੇ ਦਾ ਵਾਦਾ ਉਸਦਾ
ਸਾਰੀ ਸਾਰੀ ਰਾਤ ਨਾ ਅੱਖ ਲਗਦੀ
ਮੈਨੂੰ ਸਾਹ ਵੀ ਥੋੜੇ ਥੋੜੇ ਘੱਟ ਆਉਂਦੇ
ਮੇਰੀ ਨਬਜ਼ ਵੀ ਥੋੜੀ ਘੱਟ ਵੱਜਦੀ
ਝੱਲਾ ਕੀ ਲਭਦਾ ਫਿਰੇ?
ਯਾਰ ਉਹਦਾ ਘਰ ਕਿਹੜਾ?
ਲੋਕਾਂ ਤੋਂ ਪੁੱਛਦਾ ਫਿਰੇ!
ਝੱਲਾ ਹੱਸਦਾ ਫਿਰੇ
ਝੱਲਾ ਰੋਂਦਾ ਫਿਰੇ
ਝੱਲਾ ਗਲੀ ਗਲੀ ਰੁਲਦਾ ਫਿਰੇ
ਝੱਲੇ ਤੂੰ ਸਭਦਾ
ਝੱਲੇ ਤੇਰਾ ਕੋਈ ਨਹੀਂ
ਝੱਲਾ ਗਲੀ ਗਲੀ ਰੁਲਦਾ ਫਿਰੇ
ਝੱਲਾ ਕੀ ਲਭਦਾ ਫਿਰੇ?
-ग़ुलज़ार
पंजाबी गीत
फ़िल्म जब तक है जान
गायक: रबी शेरगिल
संगीत - ए. आर. रहमान
झल्ला की लभदा फ़िरे?
यार उहदा घर किहड़ा?
लोकां तों पुछदा फिरे!
झल्ला हसदा फिरे
झल्ला रोंदा फिरे
झल्ला गली गली रुलदा फिरे
झल्ले तूं सभदा
झल्ले तेरा कोई नहीं
झल्ला गली गली रुलदा फिरे
झल्ला की लभदा फिरे?
रंग़ सतरंग़ी दे
बुलबुलां दी बोली
धुप्प दे पैरीं चले
छावां दी लै डोली
हुण काले काले बदलां 'च चंन लभदा
गुंगीआं हवावां दीआं वाजां सुणदा
यारो आसे-पासे वस्सदा ए यार मेरा
दिख़दा नी उहदी ख़ुश्बू मैं सुंघदा
झल्ला की लभदा फ़िरे?
ना विसाल होया कदीं
ना ज़ुदाई होई
इशक दे कैदी दी -
ना रिहाई होई
लोको सुपने 'च मिलने दा वादा उसदा
सारी सारी रात ना अख लगदी
मैनूं साह वी थोड़े थोड़े घट आउंदे
मेरी नबਜ਼ वी थोड़ी घट वज्जदी