ਮੈਂ ਕੌਣ ਹਾਂ?
ਫ਼ਿਜ਼ਾ ‘ਚ ਭਟਕਦੀ ਕਵਿਤਾ ਦੇ ਸੋਹਲ ਬੋਲ!
ਜਾਂ – ਤਲਵਾਰ ‘ਤੇ ਉੱਕਰੀ ਗਰਮ ਇਬਾਰਤ!
ਸ਼ਾਇਦ …
ਮੈਂ ਇਹ ਦੋਵੇਂ ਹੀ ਹਾਂ।
ਖ਼ਿਤਿਜ ਤੇ ਚਮਕਦਾ ਹੋਇਆ-
ਸਵੇਰ ਦਾ ਤਾਰਾ …
ਜਾਂ ਸੁਲ਼ਗ ਰਹੀਆਂ ਲੱਕੜੀਆਂ ‘ਚ
ਉੱਠ ਰਹੀ ਚਿੰਗਾਰੀ।
ਨੀਲੇ ਸਾਗਰਾਂ ‘ਤੇ ਦੌੜਨ ਵਾਲੀਆਂ
ਲਹਿਰਾਂ ਦਾ ਝੁੰਡ –
ਜਾਂ ਮੱਦਭਰੇ ਨੈਣਾਂ ‘ਚੋਂ
ਵਹਿੰਦੇ ਹੋਏ ਅੱਥਰੂ …
ਸ਼ਾਇਦ …
ਮੈਂ ਇਹ ਸਭ ਕੁੱਝ ਹਾਂ ਤੇ
ਸ਼ਾਇਦ …
ਮੈਂ – ਮੈਂ ਹੀ ਨਹੀਂ ਹਾਂ!
- ਅਮਨਦੀਪ ਸਿੰਘ
Who am I?
Soft stanzas of an astray poem in the air ...
Or ardent etching on a sword !
Perhaps ...
I am both!
A morning star on the horizon
Or a simmering spark!
Waves of the deep blue sea -
Or some tears in the tipsy eyes!
Perhaps …
I am all of the above!
Perhaps …
I am not what I am!
-Amandeep Singh