Rainbow Bridge ਜਾਂ ਇੰਦਰਧਨੁਸ਼ ਪੁਲ਼ ਨਿਆਗਰਾ ਫਾਲਜ਼ ਅਮਰੀਕਾ ਤੇ ਕਨੇਡਾ ਵਿੱਚਲੇ ਦੋ ਇੱਕੋ ਨਾਂ ਵਾਲ਼ੇ ਜੁੜਵੇਂ ਸ਼ਹਿਰਾਂ ਵਿਚਕਾਰ ਮੁੱਖ ਦੁਆਰ ਹੈ। ਤੁਸੀਂ ਇਹ ਪੁਲ਼ ਕਾਰ, ਪੈਦਲ ਜਾਂ ਸਾਇਕਲ ਤੇ ਪਾਰ ਕਰ ਸਕਦੇ ਹੋ। ਇਸ ਪੁਲ ਦਾ ਨਾਂ Rainbow ਜਾਂ ਇੰਦਰਧਨੁਸ਼ ਪੁਲ਼ ਇਸ ਕਰਕੇ ਰੱਖਿਆ ਗਿਆ ਕਿਓਂਕਿ ਦੂਰੋਂ ਵੇਖਣ ਨਾਲ. ਝਰਨਿਆਂ ਵਿਚੋਂ ਉੱਠਣ ਵਾਲ਼ੀ ਫ਼ੁਹਾਰ ਰਾਹੀਂ ਜਦ ਸੂਰਜ ਦੀਆਂ ਕਿਰਨਾਂ ਪ੍ਰਦੀਪਤ ਹੁੰਦੀਆਂ ਹਨ, ਤਾਂ ਬੜਾ ਹੀ ਪਿਆਰਾ ਇੰਦਰਧਨੁਸ਼ ਜਾਂ ਸਤਰੰਗੀ ਪੀਂਘ ਬਣਦੇ ਹਨ।
ਇਹ ਪੁਲ਼ ਨਿਆਗਰਾ ਫਾਲਜ਼ ਦੇ ਤਿੰਨ ਮਹਾਨ ਝਰਨੇ ਵੇਖਣ ਲਈ ਬਹੁਤ ਵਧੀਆ ਜਗ੍ਹਾ ਹੈ। ਅਮਰੀਕਾ ਤੇ ਕਨੇਡਾ ਦੇ ਨਾਗਰਿਕ ਇਸ ਪੁਲ਼ ਤੇ ਅਸਾਨੀ ਨਾਲ਼ ਆ ਜਾ ਸਕਦੇ ਹਨ। ਉਹਨਾਂ ਨੂੰ ਸਿਰਫ਼ ਇੱਕ ਡਾਲਰ ਦਾ ਟੋਲ ਦੇਣਾ ਪੈਂਦਾ ਹੈ। ਪਰ ਕਾਰਾਂ ਵਾਸਤੇ ਟੋਲ 4 ਡਾਲਰ ਹੈ।
ਇਹ ਪੁਲ਼ ਮਈ 1940 ਵਿੱਚ ਉਸਾਰਿਆ ਗਿਆ ਸੀ ਤੇ ਨਵੰਬਰ 1941 ਵਿੱਚ ਖੋਲਿਆ ਗਿਆ ਸੀ। ਇਸ ਪੁਲ਼ ਦਾ ਡੈੱਕ ਪਾਣੀ ਤੋਂ 202 ਫੁੱਟ ਉੱਪਰ ਹੈ ਤੇ 950 ਫੁੱਟ ਲੰਬਾ ਹੈ। ਇੱਕ ਮਿੰਟ ਵਿੱਚ ਪੁਲ਼ ਦੇ ਹੇਠਾਂ 2 ਕਿਲੋ ਅਰਬ ਪਾਣੀ ਵਗਦਾ ਹੈ, ਜੋ ਕਿ ਮਹਾਨ ਝਰਨਿਆਂ ਤੋਂ ਆਉਂਦਾ ਹੈ। ਪੁਲ਼ ਦੇ ਥੰਮ ਪਾਣੀ ਤੋਂ 50 ਫੁੱਟ ਉੱਪਰ ਹਨ ਤਾਂ ਜੋ ਸਰਦੀਆਂ ਵਿੱਚ ਬਰਫ਼ ਤੋਂ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ, ਕਿਓਂਕਿ ਇਸਤੋਂ ਪਹਿਲਾਂ ਹਨੀਮੂਨ ਨਾਂ ਦਾ ਪੁਲ਼ 1938 ਵਿੱਚ ਤਬਾਹ ਹੋ ਗਿਆ ਸੀ।
ਪੁਲ਼ ਪਾਰ ਕਰਨ ਲਈ 10-15 ਮਿੰਟ ਲੱਗ ਜਾਂਦੇ ਹਨ।
ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
A view from the Rainbow Bridge
American, Bridal Veil and Horseshoe Falls
ਹੁਣ ਤੁਸੀਂ ਕਨੇਡਾ ਵੱਲ੍ਹ ਦਾ ਦ੍ਰਿਸ਼ ਵੇਖ ਰਹੇ ਹੋ। ਕਨੇਡਾ ਵਾਲ਼ੇ ਪਾਸਿਓਂ ਝਰਨਿਆਂ ਦਾ ਦ੍ਰਿਸ਼ ਬੜਾ ਸ਼ਾਨਦਾਰ ਹੈ। ਤੁਸੀਂ ਤਿੰਨੇ ਝਰਨਿਆਂ ਦਾ ਪੂਰਾ ਦ੍ਰਿੱਸ਼ ਵੇਖ ਸਕਦੇ ਹੋ ਜੋ ਕਿ ਅਮਰੀਕਾ ਵਾਲ਼ੇ ਪਾਸੇ ਤੋਂ ਸੰਭਵ ਨਹੀਂ ਹੈ। ਇਸ ਕਰਕੇ ਇੱਥੇ ਬਹੁਤ ਹੋਟਲ ਤੇ ਹੋਰ ਅਕ੍ਰਸ਼ਿਕ ਥਾਵਾਂ ਹਨ। ਜਿਵੇਂ ਉਹ ਤਸ਼ਤਰੀ ਦੀ ਸ਼ਕਲ ਵਾਲ਼ਾ ਸਕਾਈਲੋਨ ਟਾਵਰ ਹੈ, ਤੇ ਇੱਕ ਵੱਡਾ ਹਿੰਡੋਲ (Ferris wheel) ਆਦਿ ।ਸਕਾਈਲੋਨ ਟਾਵਰ ਜਿਸਦੇ ਉੱਪਰ ਘੁੰਮਣ ਵਾਲ਼ਾ ਰੈਸਟੋਰੈਂਟ ਹੈ, ਤੁਸੀਂ 775 ਫੁੱਟ ਉੱਪਰ ਭੋਜਨ ਦਾ ਅਨੰਦ ਲੈਂਦੇ ਹੋਏ ਤੋਂ ਝਰਨਿਆਂ ਦਾ ਨਜ਼ਾਰਾ ਵੇਖ ਸਕਦੇ ਹੋ।
ਗਰਮੀਆਂ ਵਿੱਚ ਇੱਥੇ ਭੀਤ ਭੀੜ ਹੁੰਦੀ ਹੈ ਤੇ ਕਈ ਕਈ ਘੰਟੇ ਲਾਈਨ ਵਿੱਚ ਲੱਗਣਾ ਪੈਂਦਾ ਹੈ। Pandemic (ਮਹਾਂਮਾਰੀ ) ਕਰਕੇ ਹੁਣ ਇੱਥੇ ਸੁੰਨਮ ਸਾਨ ਪਸਰੀ ਹੋਈ ਹੈ। ਅਮਰੀਕਾ-ਕਨੇਡਾ ਬਾਰਡਰ ਤੇ ਹੋਰ ਸਭ ਕੁੱਝ ਬੰਦ ਪਿਆ ਹੈ, ਸਿਰਫ਼ ਜ਼ਰੂਰੀ ਦਾ ਆਣ-ਜਾਣ ਹੀ ਖੁੱਲ੍ਹਾ ਹੈ। ਮੈਂ ਅੱਧੇ ਘੰਟੇ ਵਿੱਚ ਸਿਰਫ਼ ਦੋ ਕਾਰਾਂ ਹੀ ਅਮਰੀਕਾ ਵੱਲ੍ਹ ਨੂੰ ਜਾਂਦੀਆਂ ਵੇਖੀਆਂ। ਮੈਂ ਆਪਣੇ ਮਾਤਾ ਜੀ ਨੂੰ ਲੈਣ ਜਾ ਰਿਹਾ ਹਾਂ, ਜੋ ਕਨੇਡਾ ਤੋਂ ਅਮਰੀਕਾ ਆ ਰਹੇ ਹਨ। ਮੈਂ ਕਨੇਡਾ ਨਹੀਂ ਜਾ ਸਕਦਾ ਤੇ ਪੁਲ਼ ਤੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹਾਂ।
- ਅਮਨਦੀਪ ਸਿੰਘ