ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁੱਪਟੇ ਵਾਲੀਏ
ਮੁੰਡਾ ਸਦਕੇ ਤੇਰੇ ਤੇ
ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ ਟੇਸ਼ਣ ਤੇ
ਅੱਖ ਭਿੱਜ ਗਈ ਵੀਰਾਂ ਦੀ
ਪਿੱਪਲੀ ਦੀਆਂ ਛਾਵਾਂ ਨੀ
ਆਪੇ ਹੱਥੀਂ ਡੋਲੀ ਤੋਰ ਕੇ
ਮਾਪੇ ਕਰਨ ਦੁਆਵਾਂ ਨੀ
ਕੁੰਡਾ ਲੱਗ ਗਿਆ ਥਾਲ਼ੀ ਨੂੰ
ਹੱਥਾਂ ਉੱਤੇ ਮਹਿੰਦੀ ਲੱਗ ਗਈ
ਇੱਕ ਕਿਸਮਤ ਵਾਲੀ ਨੂੰ
ਹੀਰਾ ਲੱਖ ਸਵਾ ਲੱਖ ਦਾ ਏ
ਧੀਆਂ ਵਾਲ਼ਿਆਂ ਦੀਆਂ
ਰੱਬ ਇੱਜ਼ਤਾਂ ਰੱਖਦਾ ਏ