(ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਤ)
ਚਾਹੇ ਕਿੰਨੀਆਂ ਵੀ ਰੋਕਾਂ ਪੈਣ
ਅਸਾਂ ਤੁਰੀ ਜਾਣਾ ਹੋ !
ਆਪਣੇ ਹੱਕਾਂ ਦੇ ਸੰਘਰਸ਼ ਨੂੰ
ਹੋਰ ਪੱਕਾ ਕਰੀ ਜਾਣਾ ਹੋ!
ਦੇਖ ਤੂਫ਼ਾਨਾਂ ਨੂੰ ਰਾਹਾਂ 'ਤੇ
ਅਸਾਂ ਸੀ ਨਹੀਂ ਕਰਨਾ।
ਪਾਣੀ ਦੀਆਂ ਬੁਛਾੜਾਂ ਤੋਂ
ਰਤਾ ਵੀ ਨਹੀਂ ਡਰਨਾ।
ਹਰ ਬੈਰੀਕੇਡ ਨੂੰ ਪਾਰ
ਅਸਾਂ ਕਰੀ ਜਾਣਾ ਹੋ।
ਅਸਾਂ ਤੁਰੀ ਜਾਣਾ ਹੋ!
ਕਦੇ ਨਹੀਂ ਝੁਕਣਾ ਅਸਾਂ।
ਕਦੇ ਨਹੀਂ ਮੁੱਕਣਾ ਅਸਾਂ।
ਜ਼ੋਰ-ਜ਼ੁਲਮ ਤੋਂ ਡਰ ਕੇ
ਕਦੇ ਨਹੀਂ ਰੁਕਣਾ ਅਸਾਂ।
ਦਿੱਲੀ ਵੱਲ੍ਹ ਨੂੰ ਕੂਚ
ਅਸਾਂ ਕਰੀ ਜਾਣਾ ਹੋ।
ਅਸਾਂ ਤੁਰੀ ਜਾਣਾ ਹੋ!
~ਅਮਨਦੀਪ ਸਿੰਘ