This is very touching song by Bhai Harjinder Singh ji. You can listen on youtube:
VAATAN LAMMIAN
Raagi : Bhai Harjinder Singh Ji Srinagar Vale
Sathayee
G G M D D D N D N N
VATAN LAMMIAN TE RASTA PAHAD DA
N N N N D P D N
TURE JANDE GURAN DE LAL JI
D D D D D N DP
SARSA NADI TE VICHODA PAE GIA
G G M D D N N N D
US VELE DA SUN LAO HAAL JI
Antara
N N N N NN ND N N
RAAT HANERI BIJ LI LISHKE .
NN ND N ṘṠ N D D Ṙ
RAAH JANGLAN DE PAE GAE NE
VATAN LAMMIAN TE RASTA PAHAD DA
TURE JANDE GURAN DE LAL JI
SARSA NADI TE VICHODA PAE GIA
US VELE DA SUN LAO HAAL JI
RAAT HANERI BIJ LI LISHKE .
RAAH JANGLAN DE PAE GAE NE
RESHAM NAALON SOHAL SAREER NUN
DUKHDE SAHINE PAI GAYE NE
CHOTI UMAR DE DONON BAAL JI
MATA GUJRI UHNAN DE NAAL JI
SARSA NADI TE VICHODA PAE GIA
US VELE DA SUN LAO HAAL JI
KAHAR DI SARDI HADDIAN CHEERE
BAAL NIANE KAMBDE NE
UNGLI FAD KE MAAN GUJRI DI
RAAH PATHRAN DE LANGHDE NE
KADON AJIT TE JUJHAR VEERE AUNGE
MATA GUJRI NUN PUCHDE SAVAAL JI
SARSA NADI TE VICHODA PAE GIA
US VELE DA SUN LAO HAAL JI
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ |
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ |
ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ |
ਰੇਸ਼ਮ ਨਾਲੋਂ ਸੋਹਲ ਸਰੀਰ ਨੂੰ, ਦੁਖੜੇ ਸਹਿਣੇ ਪੈ ਗਏ ਨੇ |
ਛੋਟੀ ਉਮਰ ਦੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ |
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ |
ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ |
ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ |
ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ |
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ |
ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁਢੜੀ ਸਾਥ ਕਰੇ |
ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ, ਕੌਣ ਹੈ ਜੋ ਇਨਸਾਫ਼ ਕਰੇ |
ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ |
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ |
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ |
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਾਓ ਹਾਲ ਜੀ |