ਹਿੰਦ ਵਾਸੀਓ ਰੱਖਣਾ ਯਾਦ ਸਾਨੂੰ

- ਸ਼ਹੀਦ ਕਰਤਾਰ ਸਿੰਘ ਸਰਾਭਾ 

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ

ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ  

ਖਾਤਿਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ

ਕਿਤੇ ਦੇਖ ਕੇ ਨਾ ਘਬਰਾ ਜਾਣਾ

...

ਸਦਾ ਜੀਵਣਾ ਨਹੀਂ ਜਹਾਨ ਅੰਦਰ

ਖਿੜੀ ਰਹੇਗੀ ਸਦਾ ਗੁਲਜ਼ਾਰ ਨਾਹੀਂ

ਸਦਾ ਕੂੜ੍ਹ ਦੀ ਰਹੇ ਨਾ ਜ਼ਾਰਸ਼ਾਹੀ

ਸਦਾ  ਜਾਬਿਰਾਂ ਹੱਥ ਤਲਵਾਰ ਨਾਹੀਂ

ਰੰਗ ਬਦਲਦੀ ਰਹੇਗੀ ਸਦਾ ਕੁਦਰਤ

ਬਣਦਾ ਵਕਤ ਕਿਸੇ ਦਾ ਯਾਰ ਨਾਹੀਂ

ਹੋਸੀ ਧਰਮ ਦੀ ਜਿੱਤ ਅਖੀਰ ਬੰਦੇ

ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ

ਸਾਡੀ ਆਤਮਾ ਸਦਾ ਅਡੋਲ ਵੀਰੋ

ਕਰੁ ਕੀ ਤੁਫੰਗ ਦਾ ਵਾਰ ਸਾਨੂੰ

ਖਾਤਿਰ ਧਰਮ ਦੀ ਗੁਰਾਂ ਨੇ ਪੁੱਤ ਵਾਰੇ

ਦਿਖੇ ਚਮਕਦੀ ਨੇਕ ਮਿਸਾਲ ਸਾਨੂੰ



ਤੁਫੰਗ - ਤੋਪ, ਬੰਦੂਕ