ਗ਼ਜ਼ਲ
-ਅਮਨਦੀਪ ਸਿੰਘ
ਇਹ ਮੇਰੇ ਸਵਾਲ ਦਾ ਜਵਾਬ ਹੈ!
ਅੱਜ ਉਸਦੇ ਚਿਹਰੇ ਤੇ ਹਿਜਾਬ ਹੈ!
ਤੇਰੇ ਇਲਾਜ ਦੀ ਇਹ ਤਾਸੀਰ ਹੈ –
ਮਨ ਪਹਿਲਾਂ ਤੋਂ ਵੀ ਇਜ਼ਤਰਾਬ ਹੈ!
ਉਸਦੀ ਫ਼ੁਰਕਤ ਦਾ ਅਸਰ ਹੈ ਇਹ –
ਕਿ ਦਿਲ ਦਰਦ ਨਾਲ ਸ਼ਾਦਾਬ ਹੈ!
ਅਹਿਲੇ-ਦਿਲ ਜ਼ਰਾ ਆ ਕੇ ਦੇਖ –
ਸਾਡੀ ਜ਼ਿੰਦਗੀ ‘ਚ ਹਸ਼ਰ ਅਜ਼ਾਬ ਹੈ!
ਹਿਜਾਬ - ਪੜਦਾ, ਤਾਸੀਰ - ਫ਼ਲ, ਇਜ਼ਤਰਾਬ - ਬੇਚੈਨ,
ਫ਼ੁਰਕਤ - ਜੁਦਾਈ, ਸ਼ਾਦਾਬ - ਭਰਿਆ, ਅਹਿਲੇ-ਦਿਲ - ਪ੍ਰੇਮੀ, ਹਸ਼ਰ ਅਜ਼ਾਬ - ਕਿਆਮਤ ਦੇ ਦੁੱਖ