ਗਾਇਕ: ਅਤਾ ਉੱਲਾ ਖ਼ਾਨ ਈਸਾ ਖੇਲ੍ਹਵੀ
ਕੁਛ ਉੰਝ ਵੀ ਰਾਹਵਾਂ ਔਖੀਆਂ ਸਨ
ਕੁਛ ਗੱਲ ਵਿਚ ਗ਼ਮ ਦਾ ਤੌਖ਼ ਵੀ ਸੀ
ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਤੇ ਕੁਛ ਮੈਨੂੰ ਮਰਣ ਦਾ ਸ਼ੌਕ ਵੀ ਸੀ
ਕੰਢਿਆਂ ਤੇ ਟੁਰ ਕੇ ਆਏ
ਤੇਰੇ ਕੋਲ ਪੈਰਾਂ ਵਾਲ਼ੇ
ਅੱਗੇ ਤੇਰੀ ਮਰਜ਼ੀ ਢੋਲਣ
ਤੂੰ ਜਾਣੇ ਜਾ ਨਾ ਜਾਣੇ
ਸਾਡੇ ਨਾਲ ਜ਼ਿੰਦਗੀ ਨੇ
ਕੀਤੇ ਅਜਬ ਤਮਾਸ਼ੇ
ਸਾਡੇ ਦਿਲ ਦਾ ਚੈਨ ਲੁੱਟਿਆ
ਅਸਾਂ ਟੁਰਦੇ ਫਿਰਦੇ ਲਾਸ਼ੇ
ਸਾਡਾ ਹਾਲ ਕਿਸਨੇ ਚਾਹੁਣਾ
ਸਾਡੇ ਦਰਦ ਕਿਸ ਵੰਡਾਣੇ
ਕੰਢਿਆਂ ਤੇ ਟੁਰ ਕੇ ਆਏ...
ਤੈਨੂੰ ਮਾਣ ਏ ਹੁਸਨ ਦਾ
ਅੱਜ ਹੈ ਤੇ ਕੱਲ੍ਹ ਨਾ ਹੋਸੀ
ਅਸਾਂ ਹਾਂ ਫ਼ਕੀਰ ਤੇਰੇ
ਕੱਲ੍ਹ ਸਾਡੀ ਲੋੜ ਕੋਸੀ
ਹਿੱਕ ਜਿਹੇ ਇਹਵੀ ਨਾ ਰਾਹਾਂ ’ਤੇ
ਹਿੱਕ ਜਿਹੇ ਨਾ ਇਹ ਜ਼ਮਾਨੇ (ਇਸ ਪੰਕਤੀ ਨੂੰ ਸੋਧ ਦੀ ਲੋੜ)
ਕੰਢਿਆਂ ਤੇ ਟੁਰ ਕੇ ਆਏ...
ਅਸਾਂ ਤੇਰੇ ਕੋਲ ਰਹਿੰਦੇ
ਤੂੰ ਸਾਡੇ ਕੋਲ ਰਹਿੰਦਾ
ਸਾਡੇ ਵੱਸਦੇ ਕੋਲ ਬਾਹਰ
ਬਹੁਤ ਦੂਰ ਦਾ ਏ ਪੈਂਡਾ
ਅਸਾਂ ਇਸ ਜ਼ਮੀਂ ਦੇ ਵਾਸੀ
ਤੇਰੇ ਚੰਨ ’ਤੇ ਹੈ ਠਿਕਾਣੇ
ਕੰਢਿਆਂ ਤੇ ਟੁਰ ਕੇ ਆਏ...