ਆਉਣ ਵਾਲੇ ਵਰ੍ਹੇ!
ਤੂੰ ਸੂਰਜ ਵਾਂਗ ਆ।
ਤਾਰੀਕ ਜ਼ਿੰਦਗੀ ‘ਚ
ਆਸ ਦੀ ਸ਼ਫ਼ਕ ਲਿਆ।
ਅੱਖਾਂ ਵਿੱਚ ਸੁਪਨੇ
ਦਿਲ ਵਿੱਚ ਧੜਕਣ ਲਿਆ।
ਗੱਲ੍ਹਾਂ ਤੇ ਲਾਲੀ
ਹੋਠਾਂ ‘ਤੇ ਤਬਸੁੱਮ ਲਿਆ।
ਸਮੇਂ ਦੇ ਪੰਛੀ
ਪਰਦੇਸੀਂ ਉੜਦੇ ਜਾਂਦੇ –
ਨਿਰਮੋਹੇ ਪੰਛੀ
ਵਾਪਿਸ ਇਸ ਦੇਸ ਲਿਆ।
ਹਿਜਰ ਦੇ ਬੋਝ੍ਹਿੱਲ ਪਲ
ਜਲਦ ਮੁਕਾ ਕੇ –
ਵਸਲ ਦੇ ਸਦੀਵੀ
ਪਲਾਂ ਦਾ ਮੌਸਮ ਲਿਆ।
-ਅਮਨਦੀਪ ਸਿੰਘ