ਇਹ ਤੱਥ ਸਾਨੂੰ ਗੁਰਬਾਣੀ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ।
ਹਿੰਦੂ ਮਿਥਿਹਾਸ ਅਨੁਸਾਰ ਚਾਰ ਯੁੱਗ ਹਨ -
ਇਹ ਕੱਤਕ ਸੁਧੀ ਨੌਵੀਂ ਦੇ ਪਹਿਲੇ ਪਹਿਰ ਵਿੱਚ ਸਰਵਣ ਨਛੱਤਰ, ਵਿਰਦੀ ਯੋਗ ਤੋਂ ਸ਼ੁਰੂ ਹੋਇਆ ਸੀ। ਇਸਦੀ ਉਮਰ ੧੭ ਲੱਖ, ੮੮ ਹਜ਼ਾਰ ਸਾਲ ਸੀ। ਇਸ ਯੁੱਗ ਵਿੱਚ ਚਾਰ ਅਵਤਾਰ ਹੋਏ - ਮਛ, ਕਛ, ਬਰਾਹ ਅਤੇ ਨਰਸਿੰਘ। ਆਦਮੀ ਦੀ ਉਮਰ ਇੱਕ ਲੱਖ ਸਾਲ ਅਤੇ ਕਦ ਇੱਕੀ ਹੱਥ ਹੁੰਦਾ ਸੀ । ਰਤਨਾਂ ਦਾ ਸਿੱਕਾ ਚੱਲਦਾ ਸੀ। ਲੋਕ ਸੱਚੇ-ਸੁੱਚੇ ਸਨ ਅਤੇ ਉਹ ਤਿੰਨ ਲੋਕਾਂ ਤੱਕ ਆ ਜਾ ਸਕਦੇ ਸਨ।
ਇਹ ਵਿਸਾਖ ਸੁਧੀ ਤੀਜ, ਦਿਨ ਸੋਮਵਾਰ, ਰੋਹਿਣੀ ਨਛੱਤਰ, ਤ੍ਰਿਭਵਨ ਜੋਗ ਦੂਸਰੇ ਪਹਿਰ ਵਿੱਚ ਸ਼ੁਰੂ ਹੋਇਆ ਸੀ। ਇਸਦੀ ਉਮਰ ੧੭ ਲੱਖ, ੯੬ ਹਜ਼ਾਰ ਸਾਲ ਸੀ। ਰਿਗਵੇਦ ਦਾ ਪਹਿਰਾ ਸੀ। ਇਸ ਯੁੱਗ ਵਿੱਚ ਤਿੰਨ ਅਵਤਾਰ ਹੋਏ - ਬਾਵਨ, ਪਰਸਰਾਮ ਅਤੇ ਰਾਮ ਚੰਦਰ। ਸੋਨੇ ਦਾ ਸਿੱਕਾ ਚੱਲਦਾ ਸੀ। ਸਚਾਈ ਘਟ ਗਈ ਸੀ। ਲੋਕ ਇੰਦਰ ਲੋਕ ਤੱਕ ਆ ਜਾ ਸਕਦੇ ਸਨ।
ਇਹ ਮਾਘ ਵਧੀ, ਅਮਾਵਸ ਦਿਨ ਸ਼ੁੱਕਰਵਾਰ, ਤੀਜੇ ਪਹਿਰ, ਧਨੇਸ਼ਟਾ ਨਛੱਤਰ, ਵੀਰਿਆਨ ਯੋਗ ਨੂੰ ਸ਼ੁਰੂ ਹੋਇਆ ਸੀ। ਇਸਦੀ ਉਮਰ ੪ ਲੱਖ, ੬੪ ਹਜ਼ਾਰ ਸਾਲ ਸੀ। ਇਸ ਵਿੱਚ ਕ੍ਰਿਸ਼ਨ ਅਤੇ ਬੁਧ ਅਵਤਾਰ ਹੋਏ। ਇਸ ਵਿੱਚ ਯਜੁਰ ਵੇਦ ਦਾ ਪਹਿਰਾ ਸੀ। ਇੰਦਰ ਲੋਕ ਤੱਕ ਜਾਣ ਦੀ ਸ਼ਕਤੀ ਸੀ।
ਇਹ ਭਾਦਰੋਂ ਵਧੀ ਤ੍ਰੌਸਦੀ, ਦਿਨ ਐਤਵਾਰ, ਅਸਲੇਖ ਨਛੱਤਰ, ਰਤੀ ਭਾਨ ਯੋਗ ਤੋਂ ਅੱਧੀ ਰਾਤ ਤੋਂ ਸ਼ੁਰੂ ਹੋਇਆ ਸੀ। ਇਸਦੀ ਉਮਰ ੪ ਲੱਖ, ੩੨ ਹਜ਼ਾਰ ਸਾਲ ਹੈ। ਇਸ ਵਿੱਚ ਅਥਰਵ ਵੇਦ ਦਾ ਪਹਿਰਾ ਹੈ। ਇਸ ਵਿੱਚ ਭਗਤੀ ਲਹਿਰ ਚੱਲੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੱਗ ਨੂੰ ਤਾਰਿਆ।
ਵੇਦ ਹਿੰਦੂ ਸਭਿਅਤਾ ਦੇ ਪਹਿਲੇ ਗ੍ਰੰਥ ਹਨ। ਇਹਨਾਂ ਵਿੱਚ ਜੀਵਨ ਦੇ ਹਰ ਪਹਿਲੂ ਤੇ ਧਾਰਮਿਕ ਗਿਆਨ ਦਿੱਤਾ ਗਿਆ ਹੈ।
ਸਭ ਤੋਂ ਪੁਰਾਤਨ ਅਤੇ ਮਹਤਵਪੂਰਨ, ਇਹ ੧੦ ਕਿਤਾਬਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਸ ਵਿੱਚ ਅਗਨੀ, ਵਿਸ਼੍ਣੁ ਆਦਿ ਦਾ ਜੱਸ ਵਰਣਨ ਹੈ। ਇਸਦੇ ਵਿੱਚ ਗਾਯਤਰੀ ਮੰਤਰ ਸ਼ਾਮਿਲ ਹੈ।
ਇਸ ਵਿੱਚ ਯੱਗ ਕਰਨ ਦੀ ਵਿਧੀ ਵਰਣਨ ਹੈ।
ਇਸ ਵਿੱਚ ਯੱਗ ਦੌਰਾਨ ਪੜ੍ਹੇ ਜਾਣ ਵਾਲੇ ਮੰਤਰ ਵਰਣਨ ਹਨ।
ਇਸ ਵਿੱਚ ਯੱਗ ਤੋਂ ਇਲਾਵਾ ਪੜ੍ਹੇ ਜਾਣ ਵਾਲੇ ਮੰਤਰ ਵਰਣਨ ਹਨ।
ਪੰਚ ਸ਼ਬਦ ਤੇ ਸੱਤ ਸੁਰ ਮਿਲ ਕੇ ਸੰਗੀਤ ਉੱਸਰਦਾ ਹੈ।
ਤਾਰਾਂ ਵਾਲੇ ਜਿਵੇਂ ਸਾਰੰਗੀ।
ਚਮੜੇ ਵਾਲੇ ਜਿਵੇਂ ਢੋਲਕੀ।
ਛੇਣੇ, ਕੈਨਸੀਆਂ, ਹਰਮੋਨੀਅਮ।
ਘੜਾ, ਜਲਤਰੰਗ।
ਜਿਹੜੇ ਫੂਕ ਨਾਲ ਵੱਜਦੇ ਹਨ ਜਿਵੇਂ ਬੰਸਰੀ।
ਸਰੀਰ ਪੰਜ ਤੱਤਾਂ ਤੋਂ ਮਿਲਕੇ ਬਣਿਆ ਹੈ- ਅਪ (ਪਾਣੀ), ਤੇਜ (ਅਗਨੀ), ਬਾਏ (ਹਵਾ), ਪ੍ਰਿਥਵੀ ਅਤੇ ਅਕਾਸ਼।
ਸਰੀਰ ਅੱਠ ਧਾਤਾਂ ਤੋਂ ਮਿਲਕੇ ਬਣਿਆ ਹੈ- ਚਮੜੀ, ਰੋਮ, ਲਹੂ, ਨਾੜੀਆਂ, ਹੱਡੀਆਂ, ਮਾਸ, ਚਰਬੀ ਅਤੇ ਵੀਰਜ।
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਜਿਹੜਾ ਕਾਮ ਤੋਂ ਰਹਿਤ ਹੋਵੇ ਉਸਨੂੰ ਬ੍ਰਹਮਚਾਰੀ ਜਾਂ ਜਤੀ ਕਹਿੰਦੇ ਹਨ। ਹਿੰਦੂ ਧਰਮ ਵਿੱਚ ਛੇ ਜਤੀ ਹੋਏ ਹਨ - ਲਛਮਣ, ਗੋਰਖ, ਹਨੂਮਾਨ, ਭੀਸ਼ਮ, ਭੈਰੋਂ ਅਤੇ ਦੁਤਾਤਰੇ।
ਕੁਰਾਨ ਸ਼ਰੀਫ਼, ਅੰਜੀਲ, ਤੁਰੇਜ ਅਤੇ ਜੰਬੂਰ।
੧. ਧਰਮ - ਜੋ ਵੇਦਾਂ ਅਨੁਸਾਰ ਹੋਵੇ
੨. ਅਰਥ - ਧੰਨ-ਦੌਲਤ
੩. ਕਾਮ - ਕਾਮਨਾ, ਕੰਮ ਕਰਨ ਦੀ ਪ੍ਰੇਰਨਾ
੪. ਮੋਖ - ਮੁਕਤੀ
ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥ [ਗਉੜੀ ਸੁਖਮਨੀ, ਮ: ੫, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 265]
੧. ਮਛ - ਮਾਤ ਲੋਕ
੨. ਪਿਆਲ - ਪਤਾਲ ਲੋਕ
੩. ਸੁਰਗ - ਸਵਰਗ ਲੋਕ
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ [ਜਪ, ਮ: ੧, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 6]
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ [ਸਿਰੀ ਰਾਗ, ਮ: ੧, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 71]
੧. ਇੱਕ ਵਾਰ ਅੱਖ ਝਮਕਣ ਦਾ ਇੱਕ ਛਿਣ
੨. ਪੰਦਰਾਂ ਛਿਣ ਦਾ ਇੱਕ ਵਿਸਾ
੩. ਪੰਦਰਾਂ ਵਿਸਿਆਂ ਦਾ ਇੱਕ ਚਸਾ
੪. ਤੀਹ ਚਸਿਆਂ ਦਾ ਇੱਕ ਪਲ
੫. ਸਠ ਪਲਾਂ ਦੀ ਇੱਕ ਘੜੀ
੬. ਅਠ ਘੜੀਆਂ ਦਾ ਇੱਕ ਪਹਿਰ
੭. ਅਠ ਪਹਿਰ ਦਾ ਇੱਕ ਦਿਨ ਤੇ ਰਾਤ
੮. ਸੱਤ ਦਿਨਾਂ ਦਾ ਇੱਕ ਹਫ਼ਤਾ
੯. ਦੋ ਹਫ਼ਤੇ ਦਾ ਇੱਕ ਥਿੱਤ
੧੦. ਦੋ ਥਿੱਤਾਂ ਦਾ ਇੱਕ ਮਹੀਨਾ
੧੧. ਦੋ ਮਹੀਨਿਆਂ ਦੀ ਇੱਕ ਰੁੱਤ
੧੨. ਛੇ ਰੁੱਤਾਂ ਦਾ ਇੱਕ ਸਾਲ
੧੩. ਇੱਕ ਸਾਲ ਵਿੱਚ ਤਿੰਨ ਸੌ ਪੈਹੰਠ ਦਿਨ
ਪਿਛਲੇ ਮਾਨਸਿਕ ਦੁੱਖ
ਇਸ ਜਨਮ ਦੇ ਦੁੱਖ
ਅਚਨਚੇਤ ਬਿਪਤਾ
੫੧/੨ ਫੁੱਟ ਦੀ ਇੱਕ ਕਰਮ ਜਾਂ ਸਰਸਾਹੀ
੯ ਕਰਮਾਂ ਦਾ ਇੱਕ ਮਰਲਾ
੨੦ ਮਰਲੇ ਦਾ ਇੱਕ ਕਨਾਲ
੮ ਕਨਾਲ ਦਾ ਇੱਕ ਕਿੱਲਾ (ਏਕੜ) ਜਾਂ ਘੁਮਾਂ
੨ ਕਨਾਲ ਦਾ ਇੱਕ ਬਿੱਘ੍ਹਾ