ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ।
ਆਖੀਂ ਮੇਰੇ ਸੋਹਣੇ ਪੁੱਤ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ।
"ਮਾਂ"
ਭਾਵੇਂ ਚਾਚੀਆਂ ਮਾਸੀਆਂ ਲੱਖ ਹੋਵਣ
ਪਰ ਮਾਂ’ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ
ਮਾਂਵਾਂ ਠੰਢੀਆਂ ਛਾਵਾਂ
ਚੰਨ ਸੂਰਜ ਵੀ ਸਿੱਜਦਾ ਕਰਦੇ
ਮਾਂਵਾਂ ਤਾਂ ਬਸ ਮਾਵਾਂ ਨੇ
ਮਾਂਵਾਂ ਠੰਢੀਆਂ ਛਾਵਾਂ ਨੇ
ਕੱਲਿਆਂ ਛੱਡ ਕੇ
ਕੱਲਿਆਂ ਛੱਡ ਕੇ ਮਾਂ ਤੁਰ ਗਈ ਏ।
ਏਦਾਂ ਲਗਦਾ ਛਾਂ ਤੁਰ ਗਈ ਏ।
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ।
ਆਖੀਂ ਮੇਰੇ ਸੋਹਣੇ ਪੁੱਤ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ।
ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ
ਮਾਵਾਂ ਕੀ -ਕੀ ਲਾਡ ਲਡਾਉਦੀਆਂ ਨੇ
ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾਂ
ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ
ਮਾਂ-ਹਰ ਜਨਮ ਦੇਣ ਨਹੀਂ ਦੇ ਸਕਦਾ
ਤੇਰੇ ਅਹਿਸਾਨਾਂ ਦਾ ਮਾਂ
ਮਾਂ -ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਦੀ ਪੂਜਾ ਰੱਬ ਦੀ ਪੂਜਾ
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਮਾਂ-ਮਾਂ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ
ਮਾਂ -ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ
ਮਾ-ਮਾਂ ਰੱਬ ਦਾ ਰੂਪ ਹੈ ਦੂਜਾ
ਲੋਰੀਆਂ
ਲੱਲਾ-ਲੱਲਾ ਲੋਰੀ ,ਦੁੱਧ ਦੀ ਕਟੋਰੀ
ਦੁੱਧ ’ਚ ਪਤਾਸਾ ,ਮੁੰਨਾ ਕਰੇ ਤਮਾਸ਼ਾ।
ਅਲ੍ਹੜ -ਬਲ੍ਹੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ
ਘਿਓ ਦੀ ਚੂਰੀ ਕੁੱਟੇਗੀ।
ਕਿੱਥੇ ਗਈਆਂ ਮਾਏ
ਸਾਡੇ ਹਿੱਸੇ ਦੀਆਂ ਲੋਰੀਆਂ
ਦੁੱਧ ਦੀ ਕਟੋਰੀ
ਲੋਰੀ ਵੇ ਲੋਰੀ ਦੁੱਧ ਦੀ ਕਟੋਰੀ
ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ।
ਨੀਂਦੇ ਛੇਤੀ ਆ
ਲੋਰੀ
ਨੀਂਦੇ ਛੇਤੀ ਆ
ਜੰਗਲ ਸੁੱਤੇ ਪਰਬਤ ਸੁੱਤੇ
ਸੁੱਤੇ ਸਭ ਦਰਿਆ ।
ਅਜੇ ਜਾਗਦਾ ਸਾਡਾ ਕਾਕਾ
ਨੀਂਦੇ ਛੇਤੀ - ਛੇਤੀ ਆ
A mother's arms are more comforting than anyone else's.
ਮਾਂ ਵਰਗਾ ਘਣਛਾਵਾਂ - ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ
ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ -ਮਾਵਾਂ ਕੀ -ਕੀ ਲਾਡ ਲਡਾਉਦੀਆਂ ਨੇ