ਧਰਮ

------------------------------------------------------------------------------------------------------ ...............................................ਧਰਮ ------------------------------------------------------------------------------------------------------ ਅਸੀਂ ਆਮ ਬੋਲਦੇ ਹਾਂ ਕੀ ਸਿਖ ਧਰਮ ਦੀ ਸਥਾਪਨਾ ਗੁਰੂ ਨਾਨਕ ਨੇ ਕੀਤੀ। ਕੀ ਇਹ ਗੱਲ ਸਚ ਹੈ ? ਗੁਰੂ ਸਾਹਿਬ ਨੇ ਕੋਈ ਧਰਮ ਨਹੀਂ ਚਲਾਇਆ ਕਿਉਂਕੀ ਧਰਮ ਤਾਂ ਇੱਕ ਹੀ ਹੈ, ਜਿਸ ਦਾ ਨਾਮ ਹੈ 'ਸਚਾਈ' :--- ਆਦਿ ਸਚੁ, ਜੁਗਾਦੀ ਸਚੁ, ਹੈ ਭੀ ਸਚੁ, ਅਤੇ ਹੋਸੀ ਭੀ ਸਚੁ। ਧਰਮ ਤਾਂ ਸੀ, ਹੁਣ ਤਕ ਰਿਹਾ, ਹੈ ਅਤੇ ਸਦਾ ਰਹੇਗਾ। ਗੁਰੂ ਸਾਹਿਬ ਨੇ ਤਾਂ ਇੰਸਾਨੀ ਜਿੰਦਗੀ ਨੂੰ ਸਚਿਆਰੇ(ਰੱਬ) ਦੇ ਲੜ ਲੱਗ ਕੇ, ਦੀਨ ਦੁਨੀਆਂ ਦੀ ਸੇਵਾ ਕਰਦੇ ਹੋਏ ਸਦਾ ਲਈ ਸਚਿਆਰੇ ਦੇ ਨੂਰ ਵਿਚ ਇੱਕ ਮਿੱਕ ਹੋਣ ਦਾ ਤਰੀਕਾ ਜਗਤ ਨੂੰ ਜੀ ਕੇ ਵਿਖਿਆ, ਲਿਖ ਕੇ ਦਿੱਤਾ ਅਤੇ ਅੱਗੇ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਉਸ ਤਰੀਕੇ ਨੂੰ ਲਿਖਣਾ ਸਿਖਾਇਆ। "ਘੜੀਏ ਸ਼ਬਦ ਸਚੀ ਟਕਸਾਲ" ਏਸੇ ਨੂੰ ਆਪਾਂ ਸਿੱਖੀ ਸਿਧਾਂਤ ਜਾਂ ਇਨਸਾਨੀਅਤ ਦਾ ਧਰਮ ਕਿਹੰਦੇ ਹਾਂ। ਸਮਾਜਿਕ ਪਧਰ ਉਪਰ ਨਾਨਕ ਸਾਹਿਬ ਨੇ ਸਾਰੀ ਜਿੰਦਗੀ ਦੀਨਾਂ ਦੇ 'ਹਿਊਮਨ ਰਾਇਟਸ' ਵਾਸਤੇ ਲੜਨ ਵਿਚ ਲਗਾ ਦਿੱਤੀ। ਓਨਾਂ ਨੇੰ ਇਸ ਸਿੱਖੀ ਲੈਹਰ ਨੂੰ, ਜੋ ਕੀ ਨਾਨਕ ਸਾਹਿਬ ਤੋਂ ਪਿਹਲਾਂ ਹੋਏ ਭਗਤਾਂ ਨੇ ਚਲਾਈ, ਓਹ ਸੇਧ ਅਤੇ ਤਾਕਤ ਦਿੱਤੀ ਜਿਸ ਨੇ ਜਾਲਿਮ ਮੁਗਲ ਸਲਤਨਤ ਦੀਆਂ ਜੜਾਂ ਹਿਲਾ ਦਿੱਤੀਆਂ। ਨਾਨਕ ਸਾਹਿਬ ਤੋਂ ਪੈਹਲਾਂ ਜਿੰਨਾਂ ਭਗਤਾਂ ਨੇ ਸਿੱਖੀ ਦੀ ਲੈਹਰ ਨੂੰ ਸ਼ੁਰੂ ਕਰ ਉਸਾਰਿਆ ਓਹਨਾ ਵਿਚੋਂ ਪ੍ਰਮੁਖ ਹਨ ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਸੇਖ ਫਰੀਦ ਜੀ, ਭਗਤ ਜੈਦੇਵ ਜੀ, ਭਗਤ ਭੀਖਨ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਭਗਤ ਸਾਧਨਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ । ਸ਼ਬਦ ਪਖੰਡਵਾਦ,ਜਾਤੀਵਾਦ, ਮੂਰਤੀ ਪੂਜਾ, ਬੁਜਦਿਲੀ, ਦਬੂਪਨਾ, ਗੁਲਾਮੀ, ਹਰਾਮਖੋਰੀ, ਚੋਰੀ, ਲੁੱਟਮਾਰ ਕਤਲੇਆਮ ਅਤੇ ਖੂਨ ਖਰਾਬਾ ਨਾਨਕ ਸਾਹਿਬ ਦੇ ਸਮੇ ਦੇ ਰਾਜਨਿਤਿਕ ਅਤੇ ਧਾਰਮਿਕ ਮਾਹੌਲ ਨੂੰ ਦਰ੍ਸ਼ਾਨ ਲਈ ਬਹੁਤ ਹੀ ਘੱਟ ਪੈਂਦੇ ਹਨ। ਐਸੇ ਅੰਧਕਾਰਮਈ ਸਮੇ ਵਿਚ ਨਾਨਕ ਸਾਹਿਬ ਇੱਕ ਇੱਕਲੀ ਹਸਤੀ ਸਨ ਜਿੰਨਾ ਨੇ ਪੰਡਿਆ, ਕਾਜੀਆਂ ਅਤੇ ਜਾਲਿਮ ਮੁਗਲ ਸਲਤਨਤ ਦੀ ਪ੍ਰਵਾਹ ਨਾ ਕਰਦੇ ਹੋਏ ਸਚ ਦੀ ਆਵਾਜ਼ ਨੂੰ ਉਸ ਕਦਰ ਬੁਲੰਦ ਕੀਤਾ ਕੀ ਗੁਲਾਮ ਭੇਡਾਂ ਵਰਗੀ ਖਲਕਤ ਦੇ ਖੂਨ ਵਿਚ ਸ਼ੇਰ ਦੇ ਖੂਨ ਦੀ ਲਿਖਤ ਲਿਖ ਦਿੱਤੀ। ਪੰਥ ਦੇ ਇੱਕ ਉਘੇ ਵਿਦਵਾਨ ਨੇ ਲਿਖਿਆ ਹੈ ਕੀ ਜੋ ਤਲਵਾਰ ਗੁਰੂ ਗੋਬਿੰਦ ਸਿੰਘ ਨੇ ਚਲਾਈ ਉਸ ਦਾ ਲੋਹਾ ਨਾਨਕ ਨੇ ਸਚ ਦੀ ਭਠੀ ਵਿਚ ਘੜਿਆ ਸੀ। ਬਾਬੇ ਨੇ ਹਿੰਦੂ ਪੰਡੇ ਅਤੇ ਮੁਸਲਮਾਨ ਕਜੀਆ, ਜੋ ਗੁਲਾਮ ਹਿੰਦੂ ਖਲਕਤ ਅਤੇ ਇਸਲਾਮੀ ਹਕੂਮਤ ਲਈ ਰੱਬ ਹੋਣ ਦੀ ਭੂਮਿਕਾ ਨਿਭਾਂਦੇ ਸਨ, ਦੀ ਬਿਨਾ ਪ੍ਰਵਾਹ ਕੀਤੇ ਇੱਕ ਐਸੀ ਵਿਚਾਰਧਾਰਾ ਨੂੰ ਜਨਮ ਦਿੱਤਾ ਜੋ ਇਸ ਸ਼ਬਦ ਵਿਚ ਬਡੀ ਖੂਬੀ ਨਾਲ ਉਭਰਦੀ ਹੈ :-- "ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥2॥ " ਹੇ ਭਾਈ! ਨਾਂ ਮੈਂ ਮੁਸਲਮਾਨਾਂ ਵਾਂਗ ਹੱਜ ਕਰਨ ਕਾਬੇ ਜਾਂਦਾ ਹਾਂ ਅਤੇ ਨਾਂ ਹੀ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤੇ ਸਿਰਫ ਇੱਕ ਪਰਮਾਤਮਾ ਨੂੰ ਹੀ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ।2। ਸਿਰਫ ਇੱਕ ਨਿਰਾਕਾਰ ਸਚਿਆਰੇ(ਰੱਬ) ਵਿਚ ਆਸਥਾ ਰਖਦੇ ਹੋਏ, ਕਿਰਤ ਕਰਨ ਵਾਲੇ ਅਤੇ ਅਪਣੀ ਕਿਰਤ ਦਾ ਕੁਝ ਹਿੱਸਾ ਦੀਨਾਂ ਵਿਚ ਵੰਡਣ ਵਾਲੈ ਨੂੰ , ਜੋ ਨਾਂ ਤਾਂ ਹਿੰਦੂ ਹੈ ਅਤੇ ਨਾਂ ਹੀ ਮੁਸਲਮਾਨ ਹੈ, ਗੁਰਬਾਣੀ ਦਾ ਸਿਖ ਕਿਹਾ ਜਾਂਦਾ ਹੈ। ਪਰ ਏਨੀ ਸੱਚੀ ਸੁੱਚੀ ਵਿਰਾਸਤ ਦੇ ਧਨੀ ਹੋਕੇ ਅਗਰ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਕੀ ਅਪਾ ਖੁਦ ਨੂੰ ਨਾਨਕ ਦਾ ਸਿਖ ਕਿਹ ਸਕਦੇ ਹਾਂ? ਬੜਾ ਹੀ ਸ਼ਰਮਨਾਕ ਜਬਾਬ ਹੋਵੇਗਾ , ਨਹੀਂ! ਸਬ ਤੋਂ ਪਿਹਲਾਂ ਤਾਂ ਆਪਾਂ ਨੇ ਅਪਣਾ ਨਾਮ ਹੀ ਵਿਗਾੜ ਲਿਆ। ਮੂਲ ਮੰਤਰ ਸਾਰੇ ਗੁਰੂ ਸਾਹਿਬਾਨ ਦਾ ਇੱਕ ਨਾਮ ਰਿਹਾ ਹੈ। ਪੁਰਾਣੇ ਕਾਗਜ਼ਾਤ ਵਿਚ ਗੁਰੂ ਸਾਹਿਬ ਦੇ ਦਸਤਖਤ ਕਿਤੇ ਵੀ ਵੇਖ ਲਵੋ, ਪੂਰਾ ਮੂਲ ਮੰਤਰ ਹੀ ਲਿਖਿਆ ਮਿਲੇਗਾ। ਪਰ ਹੁਣ ਖਾਲਸਾ(ਪੁਰਖੁ) ਟਾਇਟਲ ਇੱਕੇ ਦੁੱਕੇ ਸਿਖਾਂ ਦੇ ਨਾਮ ਦੇ ਅੱਗੇ ਹੀ ਮਿਲੇਗਾ। ਬਹੁਤ ਸਾਰੇ ਸਿਖ 'ਸ਼ੇਰ ਦੇ ਖੂਨ' ਦੀ ਗੁਰ ਬਕਸ਼ੀ ਮੋਹਰ 'ਸਿੰਘ', ਅਪਣੇ ਨਾਮ ਨਾਲ ਲਗਾਣਾ ਸ਼ਾਇਦ ਤੌਹੀਨ ਸਮਝਦੇ ਹਨ। ਨਾਨਕ ਸਾਹਿਬ ਨੇ ਮੂਲ ਮੰਤਰ ਵਿਚ ਸਾਰੇ ਸਿਖਾਂ ਨੂੰ ਇੱਕ ਜਾਤ 'ਨਿਰਵੈਰ' ਬਕਸ਼ੀ। ਅਸੀ ਸਬ ਤੋਂ ਪਿਹਲਾਂ ਹਿੰਦੁਵਾਦੀ ਜਾਤਾਂ ਦੀ ਮੋਹਰ ਖੁਦ ਆਪਣੇ ਉਪਰ ਲਗਾ ਲਈ। ਨਮੂਨੇ ਲਈ ਫੇਸ੍ਬੂਕ ਹੀ ਲੈ ਲਵੋ ਤੁਹਾਨੂ ਹਰ ਦੂਸਰਾ ਸਿਖ ਸੰਧੂ, ਗਿੱਲ, ਪਨੇਸਰ, ਬਰਾਰ, ਖੰਨਾਂ, ਵੜੈਚ , ਕ , ਖ, ਗ.......... .........................................................................................................................................,....................................................ਅਤੇ ਹੋਰ ਪਤਾ ਨਹੀਂ ਕੀ ਕੀ, ਮਿਲੇਗਾ ਅਤੇ 'ਨਿਰਵੈਰ' ਇੱਕ ਵੀ ਨਹੀਂ। ਗੱਲ ਠੀਕ ਵੀ ਹੈ, ਨਾਮ ਨਾਲ 'ਨਿਰਵੈਰ' ਲਗਾ ਕੇ ਗੰਦੀਆਂ ਗਾਲਾਂ ਅਤੇ ਗੰਦ ਬੋਲਣ ਵਿਚ ਥੋੜੀ ਜੀ ਹੀ ਸਹੀ, ਸ਼ਰਮ ਤਾ ਆਉਗੀ ਹੀ, ਸੌਖਾ ਰਸਤਾ ਹੈ ਸੰਧੂ, ਗਿੱਲ ਵਗੈਰਾ ਜੋ ਪੰਡਿਤ ਨੇ ਦੱਸਿਆ ਹੋਵੇ, ਲਗਾ ਲਵੋ। ਨਿਰਾਕਾਰ ਗੁਰਬਾਣੀ ਨਾਲੋਂ ਟੁੱਟ ਕੇ ਆਪਾਂ ਮੂਰਤੀ ਪੂਜਾ, ਕਬਰ ਪੂਜਾ, ਸ਼ਿਵ ਲਿੰਗ ਪੂਜਾ, ਸ਼ਨੀ ਦੀ ਪੂਜਾ, ਸਾਧੜਿਆਂ ਦੀ ਪੂਜਾ, ਗੁਰਬਾਣੀ ਦੀ ਮੂਰਤੀ(ਗਰੰਥ) ਦੀ ਪੂਜਾ,ਨਿਸ਼ਾਨ(ਸਾਹਿਬ) ਦੀ ਪੂਜਾ, ਦਰਬਾਰ ਸਾਹਿਬ ਵਿਚਲੇ ਫਰਸ਼ ਦੀ ਦੁਧ ਨਾਲ ਧੋਣ ਦੀ ਪੂਜਾ, ਫੋਟੋਆਂ ਦੀ ਪੂਜਾ, ਪੂਜਾ, ਪੂਜਾ ,ਪੂਜਾ,......................................................................................... ਪੂਜਾ.... ..................................................................ਪੂਜਾ ਬੜੇ ਚਾਉ ਨਾਲ ਕਰਦੇ ਹਾਂ। ਸ਼ਰਾਬ, ਸਮੈਕ, ਗਾਂਜਾ ਭੁੱਕੀ ਸਾਡੇ ਮਨੋਰੰਜਨ ਦੇ ਤਰੀਕੇ ਹਨ। ਨਾਲ ਜੁੜ ਜਾਂਦੀ ਹੈ ਲਚਰ ਗਾਇਕੀ ਜੋ ਸਾਡੀ ਜਿੰਦ ਜਾਨ ਹੈ। ਲਚਰ ਗਾਇਕੀ ਗਾਇਕ ਨਹੀਂ ਗਾਉਂਦੇ, ਆਪਾਂ ਸੁਣਦੇ ਹਾਂ ਤਾਂ ਓਹ ਗਾਉਂਦੇ ਹਨ। ਪਖੰਡ ਪਾਠ ਵਿਚ ਪੈਸਾ ਫੂਕ ਦਿਆਂਗੇ ਪਰ ਮਜਾਲ ਹੈ ਕਿਸੇ ਗਰੀਬੜੇ ਦੇ ਮੁਹ ਵਿਚ ਇੱਕ ਬੁਰਕੀ ਵੀ ਪਾ ਦੇਵੀਏ। ਮੁੱਕਦੀ ਗੱਲ, ਅਸੀ ਕਿਸੇ ਵੀ ਸਿਖ ਸਿਧਾਂਤ ਉਪਰ ਨਹੀ ਚੱਲਦੇ ਅਤੇ ਪੂਰਣ ਰੂਪ ਵਿਚ ਅਸੀ ਹਿੰਦੂ ਬਣ ਚੁੱਕੇ ਹਾਂ। ਸਾਡਾ ਨਾਮ 'ਖਾਲਸਾ ਗੁਰਬਾਣੀ ਸਿੰਘ ਨਿਰਵੈਰ' ਨਾ ਹੋਕੇ 'ਹਿੰਦੂ ਭੇਡ ਪੰਡਾ ਕੁਮਾਰ ਪੰਥਵੈਰੀ' ਹੀ ਢੁੱਕਦਾ ਹੈ। ਜਾਗੋ ਸਿਖੋ ਜਾਗੋ !