ਸਰਕਾਰੀ ਸੀਨੀ ਸੈਕੰ ਸਮਾਰਟ ਸਕੂਲ ਮੌੜਾਂ ਦਾ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਸਾਰਥਿਕ ਅਤੇ ਸ਼ਲਾਘਾਯੋਗ ਹੋ ਨਿੱਬੜਿਆ!
ਸਕੂਲ ਮੁਖੀ ਸ੍ਰੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ, ਅੰਗਰੇਜੀ ਵਿਭਾਗ ਤੋਂ ਮੈਡਮ ਰਾਜਵੀਰ ਕੌਰ ਅਤੇ ਗੀਤਾ ਸੂਦ, ਸ.ਸ. ਵਿਭਾਗ ਤੋਂ ਮੈਡਮ ਪਵਿੰਦਰ ਕੌਰ ਅਤੇ ਸ. ਅਮਨਦੀਪ ਸਿੰਘ ਦੀ ਸੁਚੱਜੀ ਦੇਖ-ਰੇਖ ਨਾਲ ਉਲੀਕੇ ਮੇਲੇ ਵਿੱਚ ਬੱਚਿਆਂ ਦੀ ਭਾਗੀਦਾਰੀ ਨੇ ਹਰ ਕਿਸੇ ਨੂੰ ਆਕਰਸ਼ਿਤ ਕੀਤਾ।
ਮੇਲੇ ਵਿੱਚ ਸ਼੍ਰੀਮਤੀ ਰਾਜਵਿੰਦਰ ਕੌਰ ਡੀ.ਈ. ਓ(ਸੈ. ਸਿੱ), ਮੈਡਮ ਸ਼੍ਰੀਮਤੀ ਵਸੁੰਧਰਾ ਡੀ. ਈ. ਓ.( ਐ. ਸਿੱ.), ਬੀ ਐੱਮ ਸਾਇੰਸ ਸੁਖਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਹਨਾਂ ਬੱਚਿਆਂ ਦੀਆਂ ਪੇਸ਼ਕਾਰੀਆਂ ਅਤੇ ਸਮੁੱਚੇ ਸਟਾਫ ਦੇ ਮਿਲਵੇਂ ਉੱਦਮ ਦੀ ਤਾਰੀਫ਼ ਕਰਦਿਆਂ ਸਕੂਲ ਦੀ ਬਿਹਤਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੇਲੇ ਵਿੱਚ ਮਨਜੀਤ ਕੁਮਾਰ ਹਿੰਦੀ ਮਾਸਟਰ ਜੀ ਦਾ ਆਦਿ ਮਾਨਵ ਜੀਵਨ ਮਾਡਲ ਅਤੇ ਪ੍ਰੇਮ ਸਿੰਘ ਢਿੱਲੋਂ ਸਾਇੰਸ ਮਾਸਟਰ ਦਾ ਹੂਬਹੂ ਈ. ਵੀ. ਐੱਮ ਨਾਲ ਵੋਟਾਂ ਕਰਵਾਉਣਾ ਖਿੱਚ ਦਾ ਕੇਂਦਰ ਬਣੇ ਰਹੇ।