Punni Ayurvedic Clinic & Research Centre
ਅੱਜ ਦੇ ਸਮੇਂ ਵਿੱਚ ਜਿੱਥੇ ਨਵੀਆਂ-ਨਵੀਆਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਇਸ ਦੇ ਨਾਲ ਹੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੇ ਸਰੀਰ 'ਤੇ ਚਿੱਟੇ ਧੱਬੇ ਹੁੰਦੇ ਹਨ, ਜਿਨ੍ਹਾਂ ਨੂੰ ਆਮ ਭਾਸ਼ਾ 'ਚ ਫੁਲਬੈਹਰੀ ਵੀ ਕਿਹਾ ਜਾਂਦਾ ਹੈ। ਭਾਵੇਂ ਚਮੜੀ ਨਾਲ ਸਬੰਧਤ ਇਸ ਬੀਮਾਰੀ ਵਿਚ ਕੋਈ ਸਮੱਸਿਆ ਨਹੀਂ ਹੁੰਦੀ ਪਰ ਸਰੀਰ 'ਤੇ ਇਹ ਧੱਬੇ ਚੰਗੇ ਨਹੀਂ ਲੱਗਦੇ। ਜਿਸ ਕਾਰਨ ਇਸ ਸਮੱਸਿਆ ਤੋਂ ਪੀੜਤ ਲੋਕਾਂ ਦਾ ਆਤਮ ਵਿਸ਼ਵਾਸ ਵੀ ਘੱਟ ਜਾਂਦਾ ਹੈ।ਫੁਲਬੈਹਰੀ ਹੋਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ। ਜਿਸ 'ਚ ਸਰੀਰ 'ਚ ਇਮਿਊਨਿਟੀ ਜਾਂ ਮੇਲਾਨਿਨ (ਚਮੜੀ ਦਾ ਰੰਗ ਬਰਕਰਾਰ ਰੱਖਣ ਵਾਲੇ ਸੈੱਲ) ਦੀ ਕਮੀ, ਅਲਟਰਾਵਾਇਲਟ ਕਿਰਨਾਂ, ਜ਼ਿਆਦਾ ਤਣਾਅ, ਵਿਟਾਮਿਨ ਬੀ12 ਦੀ ਕਮੀ ਕਾਰਨ ਇਹ ਹੋ ਸਕਦਾ ਹੈ।ਜੇਕਰ ਫੁਲਬੈਹਰੀ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੌਲੀ-ਹੌਲੀ ਸਾਰੇ ਸਰੀਰ 'ਤੇ ਫੈਲ ਜਾਂਦੇ ਹਨ। ਅਜਿਹੇ 'ਚ ਚਮੜੀ ਨਾਲ ਜੁੜੀ ਇਸ ਬੀਮਾਰੀ 'ਤੇ ਸਮੇਂ 'ਤੇ ਧਿਆਨ ਦੇਣ ਦੀ ਲੋੜ ਹੈ।