“ਕੈਨੇਡਾ ਦੀ ਸੈਰ” ਅਮਨਦੀਪ ਸਿੰਘ ਦੁਆਰਾ ਰਚਿਤ 12+ ਬੱਚਿਆਂ ਲਈ ਬਾਲ ਕਹਾਣੀ ਸੰਗ੍ਰਹਿ ਹੈ। ਕਲਪਨਾ ਕਰੋ ਕਿ ਤੁਸੀਂ ਮਿੰਟੂ ‘ਤੇ ਉਸ ਦੇ ਪਰਿਵਾਰ ਨਾਲ਼ ਵਿਸ਼ਾਲ ਅਤੇ ਸੁੰਦਰ ਦੇਸ਼ ਕੈਨੇਡਾ ਦੇ ਓਨਟੈਰੀਓ ਰਾਜ ਦੀ ਸੈਰ ਕਰ ਰਹੇ” ਹੋ, ਜਿੱਥੇ ਹਰ ਕੋਨੇ ਵਿੱਚ ਕੁਝ ਨਵਾਂ ਤੇ ਹੈਰਾਨੀ ਭਰਿਆ ਹੈ - ਮਹਾਨ ਤੇ ਸ਼ਾਨਦਾਰ ਨਿਆਗਰਾ ਝਰਨਿਆਂ ਤੋਂ ਲੈ ਕੇ ਅਫ਼ਰੀਕਨ ਲਾਇਨ ਸਫ਼ਾਰੀ ਤੇ ਸਾਰੇ ਜਹਾਨ ਤੋਂ ਉੱਚਾ ਸੀ. ਐੱਨ. ਟਾਵਰ। “ਕੈਨੇਡਾ ਦੀ ਸੈਰ” ਵਿਚ ਤੁਸੀਂ ਓਨਟੈਰੀਓ ਰਾਜ ਦੇ ਵੱਖ-ਵੱਖ ਅਜੂਬਿਆਂ ਬਾਰੇ ਜਾਣ ਸਕਦੇ ਹੋ। ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਸੌਰਮੰਡਲ ਦੇ ਸਾਰੇ ਗ੍ਰਹਿ ਸੂਰਜ ਦੇ ਦੁਆਲ਼ੇ ਪਰਿਕਰਮਾ ਕਿਉਂ ਕਰਦੇ ਹਨ, ਪਰ “ਗ਼ਰਦਿਸ਼” ਕਹਾਣੀ ਵਿੱਚ ਉਸ ਦੇ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪਤਝੜ ਵਿੱਚ ਪੱਤੇ ਇੰਨੇ ਚਮਕਦਾਰ ਰੰਗ ਕਿਉਂ ਬਦਲਦੇ ਹਨ? ਆਨਿਆ ਨਾਲ਼ ਇਸਦੇ ਪਿੱਛੇ ਦੇ ਰਾਜ਼ ਨੂੰ ਵੀ ਜਾਣੋ। “ਬਦਲਦੇ ਮੌਸਮ” ਵਿੱਚ ਧਰਤੀ ਦੇ ਨਿਰੰਤਰ ਬਦਲਦੇ ਜਲਵਾਯੂ ਪਰਿਵਰਤਨ ਦੀ ਬਾਤ ਹੈ ਜੋ ਸਾਨੂੰ ਇਹ ਸੋਚਣ ‘ਤੇ ਮਜ਼ਬੂਰ ਕਰਦੀ ਹੈ ਕਿ ਉਹ ਸਾਡੇ ਸਾਰਿਆਂ ਲਈ ਕਿਉਂ ਮਾਇਨੇ ਰੱਖਦਾ ਹੈ! ਅਤੇ ਬੇਸ਼ੱਕ, ਇਨ੍ਹਾਂ ਕਹਾਣੀਆਂ ਦਾ ਸੰਗ੍ਰਹਿ ਉਤਸੁਕ “ਗੋਲਡੀਲੌਕਸ” ਦੀ ਸੈਰ ਤੋਂ ਬਿਨਾਂ ਪੂਰਾ ਨਹੀਂ ਹੋਵੇਗਾ, ਹਾਲਾਂਕਿ ਇੱਥੇ ਉਸਦਾ ਸਾਹਸ ਤੁਹਾਡੀ ਉਮੀਦ ਤੋਂ ਥੋੜ੍ਹਾ ਵੱਖਰਾ ਹੋ ਸਕਦਾ ਹੈ! ਅੰਤ ਵਿੱਚ, ਤੁਸੀਂ ਦੁਬਾਰਾ ਪੰਜਾਬ ਦੀ ਹਰਿਆਲੀ ਤੇ ਪਵਿੱਤਰ ਧਰਤੀ ‘ਤੇ ਬਿੱਟੂ ਦੇ ਬਚਪਨ, ਉਸ ਦੇ ਮਾਖਿਓਂ ਮਿੱਠੇ ਪਦਾਰਥਾਂ ਦੇ ਖਾਣ-ਪੀਣ ਦੇ ਸ਼ੌਕ ਤੇ ਉਨ੍ਹਾਂ ਨੂੰ ਵੇਚਣ ਵਾਲ਼ੇ ਭਾਈਆਂ ਨਾਲ਼ ਉਸ ਦੀ ਗੱਲਬਾਤ ਕਰਨ ਦੀ ਕੋਸ਼ਿਸ਼, ਅਤੇ ਉਸ ਦਾ ਵੱਡੇ ਹੁੰਦੇ ਹੋਏ ਸਾਈਕਲ ਸਿੱਖਣਾ, ਬਾਰੇ ਪੜ੍ਹ ਸਕਦੇ ਹੋ। ਆਸ ਹੈ ਬੱਚਿਆਂ ਨੂੰ ਇਹ ਕਹਾਣੀਆਂ ਪਸੰਦ ਆਉਣਗੀਆਂ।
“Canada di Sair” is a collection of short stories for children (age 12+) in Punjabi by Amandeep Singh, where you’ll embark on six exciting adventures that will take you to some truly special places and introduce you to fascinating ideas.
Imagine exploring the vast and beautiful country of Canada with Mintu and his family, where every corner holds a new tourist attraction like CN Tower, Niagara Falls, African Lion Safari, Wonderland Amusement Park, etc. Get ready for a mind-bending journey into space as we explore the barycenter in “Gardish”, a magical point where heavenly bodies balance in the universe. Have you ever wondered why leaves change such brilliant colors in the fall? We'll discover the secret behind that in “Patjhade Purane”! You'll also learn about something super important called climate change, and why it matters to all of us in the story “Badalde Mausm”. And of course, no collection of stories would be complete without a visit from our curious friend, Goldilocks, though her adventure here might be a little different from what you expect! Finally, join a Punjabi boy as he tries to master riding his bicycle. What happens when he has a bit of a tumble with a friendly fresh bread hawker? You'll have to read to find out!
So, turn the page, and let the adventures begin!
ਪ੍ਰਿੰਟ ਕਾਪੀ ਖਰੀਦੋ (Buy Print Copy):
ਭਾਰਤ ਵਿਚ (In India): Canada di Sair | Pothi.com
ਵਿਸ਼ਵ ਭਰ ਵਿਚ (Worldwide): Email the author at amanysingh@gmail.com