ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
ਓੁਡਾਰੀ ਉਨੀ ਕ ਭਰੀਏ ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ.
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ
ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,
ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ।
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ. ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ.
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ. ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ
ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ. ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ
ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !