Message/ Request
HELP FOR NEEDY STUDENTS
FOR FLOOD RELIEF : FOR MANKIND
ਆਓ ਜੀ ਪੰਜਾਬ ਵਿਚ ਆਏ ਵੱਡੇ ਹੜਾਂ ਹੋਈ ਤਬਾਹੀ ਮੌਕੇ ਸੇਵਾ ਵਿਚ ਸ਼ਾਮਲ ਹੋਕੇ ਹਿੰਸਾ ਪਾਈਏ!
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਮਨੁੱਖੀ ਜਿੰਦਗੀ ਦਾ ਸਫਰ ਬਹੁਤ ਉਤਰਾਵਾਂ ਚੜਾਵਾਂ ਵਾਲਾ ਹੁੰਦਾ ਹੈ। ਸੰਸਾਰ ਅੰਦਰ ਮਨੁੱਖ ਦੇ ਸਾਮ੍ਹਣੇ ਕਿਵੇਂ ਦੇ ਹਾਲਾਤ ਹੋਣੇ ਹਨ ਇਸ ਤੋਂ ਬੰਦਾ ਆਮ ਕਰਕੇ ਬੇਖਬਰ ਰਹਿੰਦਾ ਹੈ। ਜਦੋਂ ਕਦੀ ਕਿਸੇ ਪਰਕਾਰ ਦੀ ਮਹਾਂਮਾਰੀ, ਭੁਚਾਲ, ਤੁਫ਼ਾਨ ਜਾਂ ਹੜਾਂ ਵਰਗੀ ਅਣਸੋਚੀ ਨੌਬਤ ਆਉਂਦੀ ਹੈ ਤਾਂ ਮਨੁੱਖੀ ਸਮਾਜ ਵੀ ਤਰਾਹ ਤਰਾਹ ਕਰਨ ਲਗਦਾ ਹੈ।
ਇਸ ਮੌਕੇ ਇਨਸਾਨੀਅਤ ਦੇ ਮਹੱਤਵ ਨੂੰ ਸਮਝਣ ਵਾਲੇ ਆਪਣੇ ਸੁੱਖ ਅਰਾਮ ਨੂੰ ਨਿਛਾਵਰ ਕਰਕੇ ਦੂਜਿਆਂ ਦੇ ਦੁੱਖ ਵਿਚ ਹਮਦਰਦੀ ਬਣਕੇ ਪਰਉਪਕਾਰ ਲਈ ਅੱਗੇ ਆਉਂਦੇ ਹਨ। ਸਮਾਜ ਸੇਵੀ ਸੰਸਥਾਵਾਂ ਤੇ ਉਨ੍ਹਾ ਦੇ ਸੇਵਾਦਾਰ ਇਸ ਮੌਕੇ ਆਪਣਾ ਪਹਿਲਾਂ ਫਰਜ਼ ਮੰਨ ਕੇ ਸੇਵਾ ਖੇਤਰ ਵਿਚ ਕੁੱਦ ਪੈਂਦੇ ਹਨ।
ਦੂਰ ਦੁਰਾਡੇ ਬੈਠੇ ਨੇਕ ਪਰਉਪਕਾਰੀ ਮਨੁੱਖ ਮਾਇਆ ਰਾਹੀਂ ਅਤੇ ਪਦਾਰਥਾਂ ਤਥਾ ਸਮਗਰੀ ਰਾਹੀਂ ਖੁੱਲੇ ਦਿਲ ਨਾਲ ਹਿੱਸੇਦਾਰੀ ਨਿਭਾਉਣਾ ਫਰਜ਼ ਜਾਣ ਨਾਲ ਖੜਦੇ ਹਨ।
ਮਹਾਂਰਾਣੀ ਜਿੰਦ ਕੌਰ ਟਰੱਸਟ ਗੁਰੂ ਕੀ ਨਗਰੀ ਪੰਡੋਰੀ ਰਣ ਸਿੰਘ ਜਿਲਾ ਤਰਨ ਤਾਰਨ ਪੰਜਾਬ, ਪਿਛਲੇ ਦੋ ਕੁ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨੂੰ ਅਧਾਰ ਬਣਾ ਕੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਦਾ ਆ ਰਿਹਾ ਹੈ।
" ਵਿਚਿ ਦੁਨੀਆ ਸੇਵ ਕਮਾਈਏ ਤ ਦਰਗਾਹ ਬੈਸਣੁ ਪਾਈਐ।। "
ਪੰਜਾਬ ਇਸ ਮੌਕੇ ਹੜਾਂ ਦੀ ਜਬਰਦਸਤ ਮਾਰ ਹੇਠ ਹੈ। ਇਸ ਮੌਕੇ ਜਿਥੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਸੇਵਾ ਵਿਚ ਜੁੱਟੀਆਂ ਹੋਈਆਂ ਹਨ ਓਥੇ ਮਹਾਂਰਾਣੀ ਜਿੰਦ ਕੌਰ ਟਰੱਸਟ ਦੇ ਸੇਵਕ, ਅਕਾਲ ਪੁਰਖ ਕੀ ਫੌਜ ਸੰਸਥਾ ਸ਼ੀ ਅੰਮਿ੍ਤਸਰ ਸਾਹਿਬ ਨਾਲ ਪੂਰੀ ਤਰ੍ਹਾਂ ਸਾਥ ਦੇ ਰਹੇ ਹਨ ।
ਇਸ ਟਰੱਸਟ ਦੇ ਖਾਤੇ ਵਿਚ ਪਾਇਆ ਜਾਂਦਾ ਪੈਸਾ ਰੱਬੀ ਭਉ ਭਾਉ ਵਿਚ ਰਹਿ ਕੇ ਇਨਸਾਨੀ ਸੇਵਾ ਤੇ ਵੱਖ ਵੱਖ ਰੂਪ ਵਿਚ ਖਰਚਿਆ ਜਾਂਦਾ ਹੈ। ਵਿਦਿਆ, ਸੇਹਤ ਤੇ ਹੋਰ ਸੇਵਾਵਾਂ ਤੇ ਆਦਿ।
ਇਸ ਮੌਕੇ ਹੜ ਪ੍ਭਾਵਿਤ ਖੇਤਰ ਵਿਚ ਵੱਡੀ ਲੋੜ ਹੈ। ਆਪ ਜੀ ਤੇ ਹੋਰ ਤੁਹਾਡੇ ਸਭ ਦੇ ਸਹਿਯੋਗੀਆਂ ਰਾਹੀਂ ਜੋ ਮਾਇਆ ਮਹਾਂਰਾਣੀ ਜਿੰਦ ਕੌਰ ਟਰੱਸਟ ਦੇ ਖਾਤੇ ਆਵੇਗੀ ਉਹ ਅਕਾਲ ਪੁਰਖ ਕੀ ਫੌਜ ਸੰਸਥਾ ਰਾਹੀਂ ਸੇਵਾ ਤੇ ਲਾਈ ਜਾਵੇਗੀ।
ਮਹਾਂਰਾਣੀ ਜਿੰਦ ਕੌਰ ਟਰੱਸਟ ਨੂੰ ਦਿੱਤੀ ਜਾਂਦੀ ਮਾਇਆ ਆਮਦਨ ਕਰ ਵਿਭਾਗ ਵੱਲੋਂ ੮੦ ਜੀ ਕਨੂੰਨ ਅਧੀਨ ਕਰ ਮੁਕਤ ਹੈ।
ਆਓ ਜੀ ਆਪ ਜੀ ਇਨਸਾਨੀਅਤ ਸੇਵਾ ਦੇ ਮਹਾਨ ਕੰਮਾਂ ਲਈ ਆਪਣੇ ਤੇ ਆਪਣੇ ਸਹਿਯੋਗੀਆਂ ਰਾਹੀ ਵੱਧ ਤੋਂ ਵੱਧ ਮਾਇਆ ਦਾ ਹਿੱਸਾ ਪਾ/ਪਵਾ ਕਿ ਖੁਸ਼ੀਆਂ ਤਥਾ ਮਨ ਦੀ ਸੰਤੁਸ਼ਟੀ ਹਾਸਲ ਕਰੋ ਜੀ।
ਗੁਰੂ ਪੰਥ ਦਾ ਸੇਵਕ
ਕੇਵਲ ਸਿੰਘ
ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ
ਚੇਅਰਮੈਨ, ਮਹਾਂਰਾਣੀ ਜਿੰਦ ਕੌਰ ਟਰੱਸਟ ਗੁਰੂ ਕੀ ਨਗਰੀ
ਪੰਡੋਰੀ ਰਣ ਸਿੰਘ, ਤਰਨ ਤਾਰਨ, ਪੰਜਾਬ।
INTERSCHOOL COMPETITION