All the articles and books are based on the philosophy of Guru Granth Sahib
All the articles and books are based on the philosophy of Guru Granth Sahib
ਗੁਰੂ ਸਾਹਿਬਾਂ ਦਾ ਮੰਤਵ ਸੀ ਕਿ ਸੱਚ ਦਾ ਗਿਆਨ ਆਮ ਲੋਕਾਂ ਤਕ ਆਸਾਨੀ ਨਾਲ ਪਹੁੰਚ ਸਕੇ। ਇਸੇ ਲਈ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਸ਼ਬਦਾਵਲੀ ਜਿਆਦਾ ਤਰ ਪੁਰਾਣੀ ਹੀ ਵਰਤੀ ਹੈ। ਗੁਰੂ ਸਾਹਿਬਾਂ ਨੇ ਕੁਝ ਕੁ ਨਵੇਂ ਸ਼ਬਦ ਵਰਤੇ ਹਨ, ਜਿਵੇਂ ਕਿ ਅੰਮ੍ਰਿਤ ਵੇਲਾ, ਜੀਵਨ ਮੁਕਤ, ਅਕਾਲ ਪੁਰਖੁ, ਆਦਿ। ਬਾਕੀ ਬਹੁਤ ਸਾਰੇ ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀ ਲਏ ਹਨ, ਜਿਵੇਂ ਕਿ ਨਾਮ, ਸਿਮਰਨ, ਮੁਕਤੀ, ਦਾਨ, ਆਦਿ। ਸ਼ੰਕੇ ਦੂਰ ਕਰਨ ਲਈ ਹਰੇਕ ਸ਼ਬਦ ਦੀ ਪਰਿਭਾਸ਼ਾ ਵੀ ਗੁਰਬਾਣੀ ਵਿਚ ਵਿਸਥਾਰ ਨਾਲ ਲਿਖ ਦਿਤੀ ਹੈ, ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਪਵੇ। ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ ਡਿਕਸ਼ਨਰੀ ਅਨੁਸਾਰ ਕਰਦੇ ਹਾਂ ਤਾਂ ਧੋਖਾ ਖਾਂ ਜਾਂਦੇ ਹਾਂ। ਇਹੀ ਹਾਲ ਸਾਡਾ ਨਾਮੁ, ਹੁਕਮੁ, ਸੇਵਾ, ਆਦਿ ਦੇ ਅਰਥ ਕਰਨ ਸਮੇਂ ਹੁੰਦਾ ਹੈ। ਅੱਜ ਅਸੀਂ ਬਹੁਤ ਵੱਡੇ ਪੱਧਰ ਤੇ ਧੋਖੇ ਖਾ ਰਹੇ ਹਾਂ, ਕਿਉਂਕਿ ਸਾਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦਾ ਗਿਆਨ ਘਟ ਹੈ ਤੇ ਬਾਹਰਲੇ ਧਰਮਾਂ, ਦੂਸਰੀਆਂ ਡਿਕਸ਼ਨਰੀਆਂ ਤੇ ਟੀ.ਵੀ. ਜਾਂ ਅਖਬਾਰ ਦਾ ਦਿਤਾ ਗਿਆਨ ਬਹੁਤ ਜਿਆਦਾ ਹੈ। ਅੱਜਕਲ ਤਾਂ ਗੁਰਬਾਣੀ ਗਾਇਨ ਕਰਦੇ ਸਮੇਂ ਸਬਦ ਵਿਚ ਵਾਧ ਘਾਟ ਕਰਨਾ, ਅੱਗੇ ਪਿਛੇ ਕਰਨਾ ਤਾਂ ਆਮ ਫੈਸ਼ਨ ਹੋ ਗਿਆ ਹੈ। ਅਰਥ ਕਰਦੇ ਸਮੇਂ ਵੀ ਅਸੀਂ ਸੇਧ ਗੁਰੂ ਗਰੰਥ ਸਾਹਿਬ ਵਿਚੋਂ ਲੈਣ ਦੀ ਬਜਾਏ,ਆਪਣੀ ਮੱਤ ਅਨੁਸਾਰ ਅਦਲਾ ਬਦਲੀ ਕਰਦੇ ਰਹਿੰਦੇ ਹਾਂ
(ਨੋਟ:- ਇਹ ਕਿਤਾਬ ਪੜ੍ਹਨ ਲਈ ਜਾਂ ਆਪਣੇ ਕੰਪਿਊਟਰ ਤੇ ਸਾਂਭ ਕੇ ਰੱਖਣ ਲਈ ਇੱਥੇ ਕਲਿਕ ਕਰੋ-ਸੰਪਾਦਕ)
ਆਮ ਲੋਕਾਂ ਦਾ ਇਹ ਵਿਚਾਰ ਹੈ ਕਿ ਧਰਮ ਤੇ ਸਾਇੰਸ ਇਕੱਠੇ ਨਹੀਂ ਚਲਦੇ ਹਨ। ਅਜੇਹੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਕਈਆਂ ਨੇ ਸਿੱਖ ਧਰਮ ਸਬੰਧੀ ਵੀ ਅਜੇਹਾ ਹੀ ਕਹਿਣਾਂ ਸ਼ੁਰੂ ਕਰ ਦਿਤਾ ਹੈ। ਹੋ ਸਕਦਾ ਹੈ ਕਿ ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋਣ, ਪਰੰਤੂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਧਿਆਨ ਨਾਲ ਖੋਜਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਤੇ ਸਾਇੰਸ ਦਾ ਪੂਰਨ ਤੌਰ ਤੇ ਤਾਲਮੇਲ ਹੈ।
(ਨੋਟ:- ਇਹ ਕਿਤਾਬ ਪੜ੍ਹਨ ਲਈ ਜਾਂ ਆਪਣੇ ਕੰਪਿਊਟਰ ਤੇ ਸਾਂਭ ਕੇ ਰੱਖਣ ਲਈ ਇੱਥੇ ਕਲਿਕ ਕਰੋ-ਸੰਪਾਦਕ)