GTV News Moga ਪੰਜਾਬ ਦੀ ਇੱਕ ਸੁਤੰਤਰ ਨਿਊਜ਼ ਵੈਬਸਾਈਟ ਹੈ ਜੋ ਮੋਗਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਸਹੀ ਅਤੇ ਤੱਥਾਂ ਅਧਾਰਤ ਖਬਰਾਂ ਪ੍ਰਸਤੁਤ ਕਰਦੀ ਹੈ।
GTV News Moga ਵਿੱਚ ਤੁਹਾਡਾ ਸਵਾਗਤ ਹੈ — ਤਾਜ਼ਾ ਖ਼ਬਰਾਂ, ਵੀਡੀਓਜ਼ ਅਤੇ ਅੱਪਡੇਟ ਲਈ ਸਾਡੇ YouTube,Facebook ਅਤੇ Instagram ਚੈਨਲ
GTV News Moga ਪੰਜਾਬ ਦੀ ਇੱਕ ਸੁਤੰਤਰ ਨਿਊਜ਼ ਵੈਬਸਾਈਟ ਹੈ ਜੋ ਮੋਗਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਸਹੀ ਅਤੇ ਤੱਥਾਂ ਅਧਾਰਤ ਖਬਰਾਂ ਪ੍ਰਸਤੁਤ ਕਰਦੀ ਹੈ।
ਗੁਆਂਢੀ ਨੇ ਗੋਲ਼ੀ ਮਾਰ ਕੇ ਕੀਤਾ ਕਤਲ, ਨਜਾਇਜ਼ ਸਬੰਧ ਬਣੇ ਵਾਰਦਾਤ ਦੀ ਵਜ੍ਹਾ
ਧਰਮਕੋਟ 11,ਫਰਵਰੀ (ਅਮਰੀਕ ਸਿੰਘ ਛਾਬੜਾ)
ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦਰਮਿਆਨ ਮੋਗਾ ਜ਼ਿਲ੍ਹੇ ਤੋਂ ਇਕ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਧਰਮਕੋਟ ਦੇ ਅਧੀਨ ਪੈਂਦੇ ਪਿੰਡ ਕੈਲਾ ਵਿੱਚ ਇਕ ਵਿਅਕਤੀ ਨੇ ਆਪਣੇ ਹੀ ਗੁਆਂਢੀ ਦਾ ਗੋਲ਼ੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਨਜਾਇਜ਼ ਸਬੰਧਾਂ ਨੂੰ ਲੈ ਕੇ ਚੱਲ ਰਹੀ ਰੰਜਿਸ਼ ਦਾ ਨਤੀਜਾ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਆਪਣੀ 32 ਬੋਰ ਦੀ ਲਾਇਸੰਸੀ ਰਿਵਾਲਵਰ ਨਾਲ ਮ੍ਰਿਤਕ ਦੇ ਸਿਰ ਵਿੱਚ ਗੋਲੀ ਮਾਰੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਭਰਪੂਰ ਸਿੰਘ ਵਜੋਂ ਹੋਈ ਹੈ, ਜਦਕਿ ਮੁਲਜ਼ਮ ਇੰਦਰਜੀਤ ਸਿੰਘ ਉਸ ਦਾ ਗੁਆਂਢੀ ਸੀ। ਦੋਵਾਂ ਵਿਚਾਲੇ ਮ੍ਰਿਤਕ ਦੀ ਪਤਨੀ ਨਾਲ ਮੁਲਜ਼ਮ ਦੇ ਨਜਾਇਜ਼ ਸਬੰਧਾਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ। ਭਰਪੂਰ ਸਿੰਘ ਵੱਲੋਂ ਮੁਲਜ਼ਮ ਨੂੰ ਆਪਣੇ ਘਰ ਆਉਣ ਤੋਂ ਮਨ੍ਹਾਂ ਕੀਤਾ ਜਾਂਦਾ ਸੀ, ਜਿਸ ਕਾਰਨ ਰੰਜਿਸ਼ ਹੋਰ ਵੀ ਵਧ ਗਈ।
ਸ਼ਰਾਬ ਦੇ ਨਸ਼ੇ ਵਿੱਚ ਅੰਜਾਮ ਦਿੱਤੀ ਵਾਰਦਾਤ ਇਸ ਮੌਕੇ
ਡੀ.ਐੱਸ.ਪੀ. ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 7 ਵਜੇ ਮੁਲਜ਼ਮ ਇੰਦਰਜੀਤ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਭਰਪੂਰ ਸਿੰਘ ਦੇ ਘਰ ਨੇੜੇ ਆਇਆ ਅਤੇ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਅਚਾਨਕ ਆਪਣੀ ਲਾਇਸੰਸੀ ਰਿਵਾਲਵਰ ਕੱਢ ਕੇ ਭਰਪੂਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
=======ਪੁਲਸ ਦੀ ਕਾਰਵਾਈ========
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਸਰਕਾਰ ਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਵੱਡਾ ਫ਼ੈਸਲਾ, ਹੁਣ ਫਰਜ਼ੀ ਕੰਟੈਂਟ…
11,ਫਰਵਰੀ (GTV News Moga)
ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਅਤੇ ਗੁੰਮਰਾਹਕੁੰਨ ਕੰਟੈਂਟ ‘ਤੇ ਨੱਥ ਪਾਉਣ ਲਈ ਇਨਫਾਰਮੇਸ਼ਨ ਟੈਕਨਾਲੋਜੀ (ਇੰਟਰਮੀਡੀਅਰੀ ਗਾਈਡਲਾਈਨਜ਼ ਐਂਡ ਡਿਜੀਟਲ ਮੀਡੀਆ ਐਥਿਕਸ ਕੋਡ) ਨਿਯਮ, 2021 ਵਿੱਚ ਕੇਂਦਰ ਸਰਕਾਰ ਵੱਲੋਂ ਵੱਡੀ ਸੋਧ ਕੀਤੀ ਗਈ ਹੈ। ਨਵੇਂ ਸੋਧੇ ਹੋਏ ਨਿਯਮ 20 ਫਰਵਰੀ 2026 ਤੋਂ ਲਾਗੂ ਹੋਣਗੇ। ਇਨ੍ਹਾਂ ਬਦਲਾਵਾਂ ਤਹਿਤ ਡੀਪਫੇਕ ਅਤੇ AI ਨਾਲ ਤਿਆਰ ਸਮੱਗਰੀ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਦੀ ਜ਼ਿੰਮੇਵਾਰੀ ਕਾਫੀ ਵਧਾ ਦਿੱਤੀ ਗਈ ਹੈ।
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹੁਣ ‘ਸਿੰਥੈਟਿਕਲੀ ਜਨਰੇਟਿਡ ਇਨਫਾਰਮੇਸ਼ਨ’ ਯਾਨੀ ਬਣਾਉਟੀ ਜਾਂ ਐਲਗੋਰਿਦਮ ਰਾਹੀਂ ਤਿਆਰ ਆਡੀਓ, ਵੀਡੀਓ, ਫੋਟੋ ਜਾਂ ਹੋਰ ਸਮੱਗਰੀ ਨੂੰ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਹੈ। ਅਜਿਹੇ ਕੰਟੈਂਟ ਵਿੱਚ ਉਹ ਸਮੱਗਰੀ ਸ਼ਾਮਲ ਹੋਵੇਗੀ ਜੋ ਅਸਲੀ ਦਿਖਾਈ ਦਿੰਦੀ ਹੋਵੇ ਅਤੇ ਕਿਸੇ ਵਿਅਕਤੀ ਜਾਂ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੋਵੇ ਕਿ ਉਸ ਨੂੰ ਅਸਲੀ ਸਮਝਿਆ ਜਾ ਸਕੇ।ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਆਮ ਐਡੀਟਿੰਗ, ਰੰਗ ਸੁਧਾਰ, ਤਕਨੀਕੀ ਸੁਧਾਰ, ਅਨੁਵਾਦ ਜਾਂ ਦਸਤਾਵੇਜ਼ ਤਿਆਰ ਕਰਨ ਵਰਗੇ ਕੰਮਾਂ ਨੂੰ ਸਿੰਥੈਟਿਕ ਕੰਟੈਂਟ ਨਹੀਂ ਮੰਨਿਆ ਜਾਵੇਗਾ, ਬਸ਼ਰਤੇ ਉਹ ਗੁੰਮਰਾਹਕੁੰਨ ਜਾਂ ਨਕਲੀ ਰਿਕਾਰਡ ਤਿਆਰ ਨਾ ਕਰਨ।
3 ਘੰਟਿਆਂ ਵਿੱਚ ਹਟਾਉਣਾ ਹੋਵੇਗਾ-
ਨਵੇਂ ਨਿਯਮਾਂ ਤਹਿਤ ਜੇਕਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਗੈਰ-ਕਾਨੂੰਨੀ ਜਾਂ ਗੁੰਮਰਾਹਕੁੰਨ AI ਕੰਟੈਂਟ ਦੀ ਜਾਣਕਾਰੀ ਮਿਲਦੀ ਹੈ, ਤਾਂ ਉਸ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਹਟਾਉਣਾ ਲਾਜ਼ਮੀ ਹੋਵੇਗਾ। ਪਹਿਲਾਂ ਇਸ ਲਈ 36 ਘੰਟਿਆਂ ਦਾ ਸਮਾਂ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਕਾਨੂੰਨ-ਵਿਵਸਥਾ ਨਾਲ ਜੁੜੀ ਸੂਚਨਾ ਸਿਰਫ਼ ਡੀ.ਆਈ.ਜੀ. (DIG) ਜਾਂ ਉਸ ਤੋਂ ਉੱਪਰਲੇ ਪੱਧਰ ਦੇ ਅਧਿਕਾਰੀ ਦੁਆਰਾ ਹੀ ਦਿੱਤੀ ਜਾ ਸਕੇਗੀ।
ਯੂਜ਼ਰਸ ਨੂੰ ਹਰ ਤਿੰਨ ਮਹੀਨੇ ਬਾਅਦ ਚੇਤਾਵਨੀ-
ਸਰਕਾਰ ਨੇ ਡਿਜੀਟਲ ਪਲੇਟਫਾਰਮਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਰ ਤਿੰਨ ਮਹੀਨਿਆਂ ਬਾਅਦ ਯੂਜ਼ਰਸ ਨੂੰ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਦੇਣ। ਨਾਲ ਹੀ ਯੂਜ਼ਰਸ ਨੂੰ ਇਹ ਵੀ ਦੱਸਣਾ ਹੋਵੇਗਾ ਕਿ AI ਰਾਹੀਂ ਤਿਆਰ ਗੈਰ-ਕਾਨੂੰਨੀ ਜਾਂ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ‘ਤੇ ਆਈ.ਟੀ. ਐਕਟ, ਭਾਰਤੀ ਨਿਆ ਸੰਹਿਤਾ 2023, ਪੋਕਸੋ (POCSO) ਐਕਟ, ਲੋਕ ਪ੍ਰਤੀਨਿਧਤਾ ਕਾਨੂੰਨ ਅਤੇ ਮਹਿਲਾਵਾਂ ਦੀ ਅਸ਼ਲੀਲ ਪੇਸ਼ਕਾਰੀ ਵਰਗੇ ਕਾਨੂੰਨਾਂ ਤਹਿਤ ਕਾਰਵਾਈ ਹੋ ਸਕਦੀ ਹੈ।
AI ਕੰਟੈਂਟ ਦੀ ਪਛਾਣ ਲਾਜ਼ਮੀ-
ਨਵੇਂ ਨਿਯਮਾਂ ਅਨੁਸਾਰ, ਸੋਸ਼ਲ ਮੀਡੀਆ ਕੰਪਨੀਆਂ ਨੂੰ AI ਰਾਹੀਂ ਤਿਆਰ ਸਮੱਗਰੀ ਦੀ ਪਛਾਣ ਲਈ ਤਕਨੀਕੀ ਸੰਦ ਲਗਾਉਣੇ ਹੋਣਗੇ। ਅਜਿਹੇ ਕੰਟੈਂਟ ਨੂੰ ਸਪੱਸ਼ਟ ਤੌਰ ‘ਤੇ ਲੇਬਲ ਕਰਨਾ ਹੋਵੇਗਾ ਅਤੇ ਉਸ ਵਿੱਚ ਸਥਾਈ ਡਿਜੀਟਲ ਪਛਾਣ ਜਾਂ ਮੈਟਾਡੇਟਾ ਜੋੜਨਾ ਹੋਵੇਗਾ, ਜਿਸ ਨੂੰ ਹਟਾਇਆ ਨਹੀਂ ਜਾ ਸਕੇਗਾ। ਇਸ ਤੋਂ ਇਲਾਵਾ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਜਿਹੇ AI ਕੰਟੈਂਟ (ਬੱਚਿਆਂ ਦਾ ਜਿਨਸੀ ਸ਼ੋਸ਼ਣ ਜਾਂ ਅਸ਼ਲੀਲ ਸਮੱਗਰੀ, ਸਹਿਮਤੀ ਤੋਂ ਬਿਨਾਂ ਨਿੱਜੀ ਜਾਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ, ਫਰਜ਼ੀ ਦਸਤਾਵੇਜ਼ ਜਾਂ ਇਲੈਕਟ੍ਰਾਨਿਕ ਰਿਕਾਰਡ, ਹਥਿਆਰ, ਵਿਸਫੋਟਕ ਜਾਂ ਹਿੰਸਾ ਨਾਲ ਜੁੜੀ ਸਮੱਗਰੀ, ਕਿਸੇ ਵਿਅਕਤੀ ਜਾਂ ਘਟਨਾ ਦੀ ਡੀਪਫੇਕ ਪੇਸ਼ਕਾਰੀ) ਨੂੰ ਰੋਕਿਆ ਜਾਂ ਹਟਾਇਆ ਜਾਵੇ।
ਕੰਪਨੀਆਂ ਦੀ ਜਵਾਬਦੇਹੀ ਵਧੀ-
ਅਹਿਮ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ ਯੂਜ਼ਰਸ ਤੋਂ ਇਹ ਘੋਸ਼ਣਾ ਕਰਵਾਉਣੀ ਹੋਵੇਗੀ ਕਿ ਉਹ ਜੋ ਸਮੱਗਰੀ ਸ਼ੇਅਰ ਕਰ ਰਹੇ ਹਨ, ਉਹ AI ਰਾਹੀਂ ਤਿਆਰ ਹੈ ਜਾਂ ਨਹੀਂ। ਕੰਪਨੀਆਂ ਨੂੰ ਤਕਨੀਕੀ ਮਾਧਿਅਮ ਰਾਹੀਂ ਇਸ ਦੀ ਪੁਸ਼ਟੀ ਵੀ ਕਰਨੀ ਹੋਵੇਗੀ। ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪਲੇਟਫਾਰਮ ਦੀ ਕਾਨੂੰਨੀ ਸੁਰੱਖਿਆ (Safe Harbour) ਖ਼ਤਮ ਮੰਨੀ ਜਾ ਸਕਦੀ ਹੈ।
ਪੁਰਾਣੇ ਕਾਨੂੰਨਾਂ ਵਿੱਚ ਵੀ ਬਦਲਾਅ-
ਸਰਕਾਰ ਨੇ ਨਵੇਂ ਨਿਯਮਾਂ ਵਿੱਚ ਭਾਰਤੀ ਦੰਡਾਵਲੀ (IPC) ਦੀ ਥਾਂ ਭਾਰਤੀ ਨਿਆ ਸੰਹਿਤਾ 2023 ਨੂੰ ਸ਼ਾਮਲ ਕੀਤਾ ਹੈ। ਇਹ ਸੋਧ ਦੇਸ਼ ਦੇ ਨਵੇਂ ਅਪਰਾਧਿਕ ਕਾਨੂੰਨਾਂ ਦੇ ਅਨੁਸਾਰ ਕੀਤੀ ਗਈ ਹੈ।
ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਸੋਧਾਂ ਨਾਲ ਡਿਜੀਟਲ ਪਲੇਟਫਾਰਮਾਂ ‘ਤੇ ਫੈਲਣ ਵਾਲੀਆਂ ਫਰਜ਼ੀ ਖ਼ਬਰਾਂ, ਡੀਪਫੇਕ ਅਤੇ ਗੁੰਮਰਾਹਕੁੰਨ ਪ੍ਰਚਾਰ ‘ਤੇ ਪ੍ਰਭਾਵਸ਼ਾਲੀ ਕੰਟਰੋਲ ਲਗਾਇਆ ਜਾ ਸਕੇਗਾ ਅਤੇ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਪੁਲਿਸ ਵੱਲੋਂ ਵੱਡਾ ਇਨਕਾਊਂਟਰ, ਇੱਕ ਗੈਂਗਸਟਰ ਜ਼ਖ਼ਮੀ, ਇੱਕ ਗ੍ਰਿਫ਼ਤਾਰ — ਅਸਲਾ ਬਰਾਮਦ
ਬਟਾਲਾ / ਡੇਰਾ ਬਾਬਾ ਨਾਨਕ (ਰਿਪੋਰਟ): GTV News Moga
ਡੇਰਾ ਬਾਬਾ ਨਾਨਕ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਦਰਮਿਆਨ ਵੱਡਾ ਇਨਕਾਊਂਟਰ ਹੋਇਆ ਹੈ। ਇਸ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਦਕਿ ਦੂਜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਅਤੇ ਜ਼ਖ਼ਮੀ ਹੋਇਆ ਗੈਂਗਸਟਰ ਡੇਰਾ ਬਾਬਾ ਨਾਨਕ ਦੇ ਬੇਦੀ ਮੈਡੀਕਲ ਸਟੋਰ ਦੇ ਮਾਲਕ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ।
ਇਨਕਾਊਂਟਰ ਦੌਰਾਨ ਪੁਲਿਸ ਨੇ ਦੋਸ਼ੀਆਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਹੈ।ਜ਼ਖ਼ਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਆਈ.ਜੀ. ਅਤੇ ਐਸ.ਐਸ.ਪੀ. ਬਟਾਲਾ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਮੋਗਾ ਪੁਲਿਸ ਵੱਲੋਂ ਧਰਮਕੋਟ ਆਨਰ ਕਿਲਿੰਗ ਕੇਸ ਦਾ ਸਫਲ ਖੁਲਾਸਾ, ਮੁੱਖ ਦੋਸ਼ੀ ਨੂੰ ਉਮਰ ਕੈਦ
ਜਸਵਰਿੰਦਰ ਸਿੰਘ ਸਿੱਧੂ ਡੀਐਸਪੀ ਧਰਮਕੋਟ ਜਾਣਕਾਰੀ ਸਾਂਝੀ ਕਰਦੇ ਹੋਏ
GTV News Moga 9 ਫਰਵਰੀ 2026
ਮੋਗਾ ਪੁਲਿਸ ਨੇ ਧਰਮਕੋਟ ਵਿਖੇ ਹੋਏ ਆਨਰ ਕਿਲਿੰਗ ਕੇਸ ਨੂੰ ਸਫਲਤਾਪੂਰਵਕ ਸੁਲਝਾਉਂਦੇ ਹੋਏ ਨਿਆਂ ਤੱਕ ਦੋਸ਼ੀਆਂ ਨੂੰ ਪਹੁੰਚਾਇਆ। 2 ਅਪ੍ਰੈਲ 2023 ਨੂੰ 19 ਸਾਲਾ ਰਛਪਾਲ ਸਿੰਘ ਨੂੰ ਯੋਜਨਾਬੱਧ ਤਰੀਕੇ ਨਾਲ ਫੁਸਲਾ ਕੇ ਬੁਲਾਇਆ ਗਿਆ, ਬੇਰਹਮੀ ਨਾਲ ਕੁੱਟਿਆ ਗਿਆ ਅਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।
ਮੋਗਾ ਪੁਲਿਸ ਦੀ ਤੁਰੰਤ, ਸੁਚੱਜੀ ਅਤੇ ਪੇਸ਼ਾਵਰ ਜਾਂਚ ਦੇ ਨਤੀਜੇ ਵਜੋਂ ਪੀੜਤ ਦੀ ਪ੍ਰੇਮਿਕਾ ਦੇ ਪਿਤਾ ਅਤੇ ਚਾਚੇ ਨੂੰ ਗ੍ਰਿਫ਼ਤਾਰ ਕਰਕੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ।
ਫ਼ਰਵਰੀ 2026 ਵਿੱਚ ਮਾਣਯੋਗ ਮੋਗਾ ਅਦਾਲਤ ਵੱਲੋਂ ਮੁੱਖ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜੋ ਸਮਾਜ ਵਿੱਚ ਇਹ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਆਨਰ ਕਿਲਿੰਗ ਵਰਗੇ ਘਿਨੌਣੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹ ਫ਼ੈਸਲਾ ਨਿਆਂ ਪ੍ਰਣਾਲੀ ਅਤੇ ਕਾਨੂੰਨ ਦੀ ਪਾਲਣਾ ਲਈ ਮੋਗਾ ਪੁਲਿਸ ਦੀ ਪੱਕੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਤਰਨਤਾਰਨ ਦੇ ਲਾਅ ਕਾਲਜ ਵਿੱਚ 19 ਸਾਲਾ ਵਿਦਿਆਰਥਣ ਨੂੰ ਮਾਰੀਆਂ ਗੋਲੀਆਂ,ਗੋਲੀ ਮਾਰਨ ਵਾਲੇ ਨੌਜਵਾਨ ਨੇ ਖੁਦ ਨੂੰ ਵੀ ਮਾਰੀ ਗੋਲੀ, ਦੋਵਾਂ ਦੀ ਮੌਤ
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਕੋਟ ਈਸੇ ਖਾਂ
GTV News Moga
" ਬਰੇਕਿੰਗ ਨਿਊਜ਼ "
ਸੂਤਰਾਂ ਤੋਂ ਪਤਾ ਚੱਲਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ,ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫਾਇਦਾ ਲੈ ਰਹੇ ਨੇ ਕੋਟ ਈਸੇ ਖਾਂ ਦੇ ਕੁਝ ਅਸਰ ਰਸੂਖਦਾਰ ਧਨਾਢ ਲੋਕ,ਇਹ ਜਰੂਰਤਮੰਦ ਲੋਕਾਂ ਦਾ ਸਰਕਾਰੇ ਦਰਬਾਰੇ ਤੇ ਨਗਰ ਪੰਚਾਇਤ 'ਚ ਵੀ ਹੈ ਪੂਰਾ ਦਬਦਬਾ...।
ਪਰੂਫਾਂ ਸਮੇਤ ਜ਼ਲਦੀ ਨਾਮ ਨਸ਼ਰ ਕਰਾਂਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga