• ਪੰਜਾਬ ਅਤੇ ਦੇਸ਼ ਦੀਆਂ ਮੁੱਖ ਖ਼ਬਰਾਂ • ਰਾਜਨੀਤੀ, ਸਮਾਜ ਅਤੇ ਖੇਡਾਂ • ਲੋਕਾਂ ਦੀ ਆਵਾਜ਼ – ਗ੍ਰਾਊਂਡ ਰਿਪੋਰਟ
GTV News Moga ਵਿੱਚ ਤੁਹਾਡਾ ਸਵਾਗਤ ਹੈ — ਤਾਜ਼ਾ ਖ਼ਬਰਾਂ, ਵੀਡੀਓਜ਼ ਅਤੇ ਅੱਪਡੇਟ ਲਈ ਸਾਡੇ YouTube,Facebook ਅਤੇ Instagram ਚੈਨਲ
• ਪੰਜਾਬ ਅਤੇ ਦੇਸ਼ ਦੀਆਂ ਮੁੱਖ ਖ਼ਬਰਾਂ • ਰਾਜਨੀਤੀ, ਸਮਾਜ ਅਤੇ ਖੇਡਾਂ • ਲੋਕਾਂ ਦੀ ਆਵਾਜ਼ – ਗ੍ਰਾਊਂਡ ਰਿਪੋਰਟ
ਲੁਧਿਆਣਾ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. (OSD) ਰਾਜਬੀਰ ਘੁੰਮਣ ਅਤੇ ਉਨ੍ਹਾਂ ਦੇ ਕਰੀਬੀਆਂ 'ਤੇ ਹੋਈ ਈ.ਡੀ. (ED) ਦੀ ਛਾਪੇਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਹਨ। ਗਰੇਵਾਲ ਨੇ ਕਿਹਾ ਕਿ ਅੱਜ ਦੀ ਕਾਰਵਾਈ ਨੇ ਖ਼ੁਦ ਨੂੰ 'ਕੱਟੜ ਇਮਾਨਦਾਰ' ਅਖਵਾਉਣ ਵਾਲਿਆਂ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ।
ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਉੱਡਿਆ 'ਕਾਲਾ ਧਨ'
ਗਰੇਵਾਲ ਨੇ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਕਿ ਛਾਪੇਮਾਰੀ ਦੌਰਾਨ ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਗਏ, ਜੋ ਹਵਾ ਵਿੱਚ ਉੱਡਦੇ ਸਾਫ਼ ਦੇਖੇ ਗਏ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਸਰੋਤਾਂ ਦੀ ਬੇਰਹਿਮੀ ਨਾਲ ਕੀਤੀ ਗਈ ਲੁੱਟ ਦਾ ਜਿਊਂਦਾ-ਜਾਗਦਾ ਸਬੂਤ ਹੈ। ਉਨ੍ਹਾਂ ਮੁਤਾਬਕ, ਓ.ਐਸ.ਡੀ. ਦੇ ਰਿਸ਼ਤੇਦਾਰਾਂ ਅਤੇ ਨਿਤਿਨ ਤੇ ਵੀਰ ਦਵਿੰਦਰ ਵਰਗੇ ਨਜ਼ਦੀਕੀਆਂ ਦੇ ਘਰਾਂ ਤੋਂ ਮਿਲਿਆ ਇਹ ਪੈਸਾ ਪੰਜਾਬ ਦੀ ਜਨਤਾ ਦੀ ਖ਼ੂਨ-ਪਸੀਨੇ ਦੀ ਕਮਾਈ ਹੈ।
'ਆਪ' ਦੇ 13 ਵਿਧਾਇਕਾਂ ਨੂੰ ਖੁੱਲ੍ਹੀ ਚੁਣੌਤੀ
ਅਕਾਲੀ ਆਗੂ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ 13 'ਆਪ' ਵਿਧਾਇਕਾਂ ਸਮੇਤ ਸੂਬੇ ਦੇ ਸਮੁੱਚੇ ਸੱਤਾਧਾਰੀ ਵਿਧਾਇਕਾਂ ਨੂੰ ਚੁਣੌਤੀ ਦਿੰਦਿਆਂ ਸਵਾਲ ਕੀਤਾ ਕਿ, "ਕੀ ਹੁਣ ਉਹ ਇਸ ਹੱਤਕ ਦਰਜੇ ਦੇ ਭ੍ਰਿਸ਼ਟਾਚਾਰ ਖਿਲਾਫ਼ ਆਪਣੀ ਜ਼ੁਬਾਨ ਖੋਲ੍ਹਣ ਦੀ ਜੁਰਅਤ ਕਰਨਗੇ?" ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਮਾਨਦਾਰੀ ਦੇ ਵੱਡੇ-ਵੱਡੇ ਭਾਸ਼ਣ ਦਿੰਦੇ ਸਨ, ਅੱਜ ਉਨ੍ਹਾਂ ਦੇ ਆਪਣੇ ਹੀ ਘਰਾਂ ਵਿੱਚੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ 'ਬਦਲਾਅ' ਦੇ ਨਾਂ 'ਤੇ ਪੰਜਾਬ ਵਿੱਚ ਲੁੱਟ ਦਾ ਨਵਾਂ ਤਰੀਕਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ:
"2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਇਸ ਮਹਾਂ-ਘੋਟਾਲੇ ਦੀ ਤਹਿ ਤੱਕ ਜਾ ਕੇ ਵੱਡੇ ਖੁਲਾਸੇ ਕੀਤੇ ਜਾਣਗੇ ਅਤੇ ਪੰਜਾਬ ਨੂੰ ਲੁੱਟਣ ਵਾਲੇ ਇੱਕ-ਇੱਕ ਦੋਸ਼ੀ ਨੂੰ ਜਨਤਾ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।"
ਇਸ ਘਟਨਾ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਭਾਰੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਕੋਲੋਂ ਨੈਤਿਕਤਾ ਦੇ ਅਧਾਰ 'ਤੇ ਜਵਾਬ ਮੰਗਿਆ ਜਾ ਰਿਹਾ ਹੈ।
ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨਾਲ ਏ ਕੇ ਐਮ ਪੰਜਾਬ ਦੀ ਅਹਿਮ ਮੀਟਿੰਗ ਅੱਜ
ਕਿਸਾਨੀ ਮਸਲਿਆਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ – ਸੁੱਖ ਗਿੱਲ ਮੋਗਾ
ਮੋਗਾ , 4 ਮਈ (GTV News Moga)
ਅਜਾਦ ਕਿਸਾਨ ਮੋਰਚਾ ਪੰਜਾਬ (AKM Punjab) ਦੀ ਪੰਜਾਬ ਦੇ ਮਾਣਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਅੱਜ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੇ ਗੰਭੀਰ ਮਸਲਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਏ ਕੇ ਐਮ ਪੰਜਾਬ ਵੱਲੋਂ ਗਵਰਨਰ ਸਾਹਿਬ ਨੂੰ ਕਿਸਾਨਾਂ ਦੀਆਂ ਮੁੱਖ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਫਸਲਾਂ ਦੇ ਭਾਅ, ਕਰਜ਼ੇ, ਬਿਜਲੀ, ਪਾਣੀ ਅਤੇ ਹੋਰ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਸਰਕਾਰ ਵੱਲੋਂ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ,ਸੁੱਖ ਗਿੱਲ ਮੋਗਾ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਗਵਰਨਰ ਹਾਊਸ ਦੇ ਬਾਹਰ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਦੇ ਨਤੀਜਿਆਂ ਅਤੇ ਅਗਲੇ ਸੰਘਰਸ਼ਕਾਰੀ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਚੰਡੀਗੜ੍ਹ ਦੇ ਸਮੂਹ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ੀਟਲ ਮੀਡੀਆ ਦੇ ਪੱਤਰਕਾਰਾਂ ਨੂੰ ਪ੍ਰੈਸ ਕਵਰੇਜ ਲਈ ਪਹੁੰਚਣ ਦੀ ਅਪੀਲ ਕੀਤੀ,ਉਨ੍ਹਾਂ ਕਿਹਾ ਕਿ ਏ ਕੇ ਐਮ ਪੰਜਾਬ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦਾ ਰਹੇਗਾ ਅਤੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹਰ ਮੰਚ ‘ਤੇ ਡਟ ਕੇ ਖੜ੍ਹੇਗਾ।
ਭਾਜਪਾ ਦਾ ਮੁੱਖ ਨਿਸ਼ਾਨਾ ਕਾਂਗਰਸ ਨਹੀਂ, ਸਗੋਂ ਉਹ ਖੇਤਰੀ ਪਾਰਟੀਆਂ ਹਨ ਜੋ ਆਪਣੇ ਸੂਬਿਆਂ ਵਿੱਚ ਮਜ਼ਬੂਤ ਹਨ (ਜਿਵੇਂ ਪੰਜਾਬ ਵਿੱਚ ਅਕਾਲੀ ਦਲ, ਬੰਗਾਲ ਵਿੱਚ TMC, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ)।
ਗੱਠਜੋੜ ਦੀ ਰਾਜਨੀਤੀ: ਭਾਜਪਾ ਜਿਸ ਵੀ ਖੇਤਰੀ ਪਾਰਟੀ ਨਾਲ ਹੱਥ ਮਿਲਾਉਂਦੀ ਹੈ, ਹੌਲੀ-ਹੌਲੀ ਉਸੇ ਦਾ ਆਧਾਰ ਖ਼ਤਮ ਕਰਕੇ ਉੱਥੇ ਖੁਦ ਸਥਾਪਿਤ ਹੋ ਜਾਂਦੀ ਹੈ।
ਏਜੰਸੀਆਂ ਦਾ ਡਰ: ਜਿਹੜੀਆਂ ਪਾਰਟੀਆਂ ਗੋਡੇ ਨਹੀਂ ਟੇਕਦੀਆਂ, ਉਨ੍ਹਾਂ ਦੇ ਲੀਡਰਾਂ ਪਿੱਛੇ ED ਜਾਂ CBI ਲਗਾ ਕੇ ਉਨ੍ਹਾਂ ਨੂੰ ਮਾਨਸਿਕ ਅਤੇ ਸਿਆਸੀ ਤੌਰ 'ਤੇ ਤੋੜ ਦਿੱਤਾ ਜਾਂਦਾ ਹੈ।
ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸੰਵਿਧਾਨ ਮੁਤਾਬਕ ਸੂਬਿਆਂ ਕੋਲ ਆਪਣੀਆਂ ਤਾਕਤਾਂ ਹਨ। ਪਰ ਭਾਜਪਾ 'ਇੱਕ ਰਾਸ਼ਟਰ, ਇੱਕ ਵਿਧਾਨ' ਦੇ ਏਜੰਡੇ ਰਾਹੀਂ ਸਾਰੀ ਸੱਤਾ ਦਿੱਲੀ (ਕੇਂਦਰ) ਵਿੱਚ ਇਕੱਠੀ ਕਰਨਾ ਚਾਹੁੰਦੀ ਹੈ।
ਇਸ ਮਕਸਦ ਲਈ ਉਹ ਦੇਸ਼ ਦੀਆਂ ਨਿਰਪੱਖ ਸੰਸਥਾਵਾਂ ਜਿਵੇਂ ਚੋਣ ਕਮਿਸ਼ਨ, ਨਿਆਂਪਾਲਿਕਾ ਅਤੇ ਮੀਡੀਆ ਨੂੰ ਇੱਕ ਹਥਿਆਰ ਵਜੋਂ ਵਰਤ ਰਹੀ ਹੈ ਤਾਂ ਜੋ ਕੋਈ ਵੀ ਉਸਦੇ ਵਿਰੁੱਧ ਆਵਾਜ਼ ਨਾ ਉਠਾ ਸਕੇ।
ਪੰਜਾਬ ਹਮੇਸ਼ਾ ਸੂਬਿਆਂ ਦੇ ਹੱਕਾਂ (Federalism) ਲਈ ਲੜਦਾ ਰਿਹਾ ਹੈ, ਪਰ ਅੱਜ ਪੰਜਾਬ ਦੀਆਂ ਪਾਰਟੀਆਂ ਕਮਜ਼ੋਰ ਪੈ ਗਈਆਂ ਹਨ:
ਆਪ (AAP): ਕਮਜ਼ੋਰ ਹੋ ਰਹੀ ਹੈ।
ਅਕਾਲੀ: ਬੇਵੱਸ ਨਜ਼ਰ ਆ ਰਹੇ ਹਨ।
ਕਾਂਗਰਸ: ਆਪਸੀ ਫੁੱਟ ਦਾ ਸ਼ਿਕਾਰ ਹੈ।
ਬਹੁਤੇ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਨੇ ਆਪਣੇ ਪੁਰਾਣੇ ਕੇਸਾਂ ਜਾਂ 'ਕਰਤੂਤਾਂ' ਕਾਰਨ ਈਡੀ ਤੋਂ ਡਰਦੇ ਹਨ, ਜਿਸ ਕਰਕੇ ਉਹ ਖੁੱਲ੍ਹ ਕੇ ਕੇਂਦਰ ਦਾ ਵਿਰੋਧ ਨਹੀਂ ਕਰ ਪਾ ਰਹੇ।
ਮਮਤਾ ਬੈਨਰਜੀ ਦੀ ਜਿੱਤ ਜਾਂ ਹਾਰ ਸਿਰਫ਼ ਬੰਗਾਲ ਤੱਕ ਸੀਮਿਤ ਨਹੀਂ ਹੈ।ਜੇ ਮਮਤਾ ਹਾਰਦੀ ਹੈ,ਤਾਂ ਭਾਜਪਾ ਦਾ ਮਨੋਬਲ ਵਧੇਗਾ। ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਤਾਕਤ ਲਗਾਏਗੀ। ਭਾਵੇਂ ਉਹ ਖੁਦ ਨਾ ਜਿੱਤੇ, ਪਰ ਉਹ ਅਜਿਹੀ ਸਥਿਤੀ ਪੈਦਾ ਕਰ ਦੇਵੇਗੀ ਕਿ ਬਾਕੀ ਤਿੰਨੋਂ ਮੁੱਖ ਪਾਰਟੀਆਂ (ਆਪ, ਕਾਂਗਰਸ, ਅਕਾਲੀ) ਵੀ ਜਿੱਤ ਨਾ ਸਕਣ।
ਜੇ ਮਮਤਾ ਜਿੱਤਦੀ ਹੈ ਤਾਂ ਇਹ ਸਿੱਧ ਹੋ ਜਾਵੇਗਾ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਇਸ ਨਾਲ ਪੰਜਾਬ ਸਮੇਤ ਦੇਸ਼ ਦੀਆਂ ਹੋਰ ਖੇਤਰੀ ਪਾਰਟੀਆਂ ਨੂੰ ਨਵੀਂ ਰੂਹ ਮਿਲੇਗੀ ਅਤੇ ਦਿੱਲੀ ਦੀ ਸੱਤਾ ਨੂੰ ਚੁਣੌਤੀ ਮਿਲੇਗੀ।
ਪੰਜਾਬੀ ਹਮੇਸ਼ਾ ਉਸ ਇਨਸਾਨ ਨੂੰ ਪਿਆਰ ਕਰਦੇ ਹਨ ਜੋ ਹਿੱਕ ਠੋਕ ਕੇ ਦਿੱਲੀ (ਕੇਂਦਰ) ਨਾਲ ਲੜਦਾ ਹੈ। ਜੇਕਰ ਮਮਤਾ ਬੈਨਰਜੀ ਭਾਜਪਾ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਪੰਜਾਬੀ ਭਾਵੁਕ ਹੋ ਕੇ ਉਸਨੂੰ ਆਪਣੀ ਸਾਂਝੀਵਾਲਤਾ ਦਾ ਹਿੱਸਾ ਬਣਾ ਲੈਣਗੇ (ਯਾਨੀ ਉਸਨੂੰ ਆਪਣੀ ਧੀ-ਭੈਣ ਮੰਨ ਕੇ ਮਾਣ ਦੇਣਗੇ)।ਅਤੇ ਸੋਸ਼ਲ ਮੀਡੀਆ 'ਤੇ ਮਮਤਾ ਜੀ ਦਾ ਬਹੁਤ ਮਾਨ ਸਤਿਕਾਰ ਕਰਨਗੇ।
ਚੇਤਾਵਨੀ:- ਜੇਕਰ ਖੇਤਰੀ ਪਾਰਟੀਆਂ ਇਕੱਠੀਆਂ ਨਾ ਹੋਈਆਂ, ਤਾਂ ਦੇਸ਼ ਦਾ ਲੋਕਤੰਤਰੀ ਅਤੇ ਫੈਡਰਲ ਢਾਂਚਾ ਖ਼ਤਰੇ ਵਿੱਚ ਪੈ ਸਕਦਾ ਹੈ।
ਕੋਟ ਈਸੇ ਖਾਂ ਦੇ ਆੜਤੀਆਂ ਨੇ ਟਰਾਂਸਪੋਰਟ ਠੇਕੇਦਾਰ ਤੋਂ ਦੁਖੀ ਹੋ ਕੇ ਕਣਕ ਦੀ ਢੋਆ ਢਵਾਈ ਦਾ ਕੰਮ ਕੀਤਾ ਅਣਮਿਥੇ ਲਈ ਬੰਦ
ਕੋਟ ਈਸੇ ਖਾਂ, 29 ਅਪ੍ਰੈਲ (GTV News Moga)
ਦਾਣਾ ਮੰਡੀ ਕੋਟ ਇਸੇ ਖਾਂ ਦੇ ਸਮੂਹ ਆੜਤੀਆਂ ਦੀ ਇੱਕ ਜਰੂਰੀ ਮੀਟਿੰਗ ਦਾਣਾ ਮੰਡੀ ਕੋਟ ਈਸੇ ਖਾਂ ਵਿੱਚ ਹੋਈ ਜਿਸ ਵਿੱਚ ਆੜਤੀ ਯੂਨੀਅਨ ਕੋਟ ਈਸੇ ਖਾਂ ਦੇ ਪ੍ਰਧਾਨ ਗੁਰਦੇਵ ਸਿੰਘ ਨਿਹਾਲਗੜ੍ਹ, ਮੀਤ ਪ੍ਰਧਾਨ ਜਗੀਰ ਸਿੰਘ ਛਾਬੜਾ, ਮੈਂਬਰ ਅਜੇ ਕਪੂਰ, ਮੈਂਬਰ ਕੁਲਦੀਪ ਸਿੰਘ ਮੂਸੇਵਾਲਾ, ਡਾਕਟਰ ਸੁਰਿੰਦਰ ਪਾਲ ਸਿੰਘ ਲਾਡੀ, ਰਣਜੀਤ ਸਿੰਘ ਰਾਣਾ ਮਸੀਤਾਂ, ਕੁਲਵਿੰਦਰ ਸਿੰਘ ਮਹਿਲ, ਮੇਜਰ ਸਿੰਘ ਸ਼ਾਦੀ ਵਾਲਾ, ਸੰਦੀਪ ਜਨੇਜਾ, ਹੀਰਾ ਲਾਲ ਗਾਂਧੀ, ਉਮਰਦੀਪ ਸਿੰਘ ਕੋਟ ਸਦਰ ਖਾਂ, ਹਰਵਿੰਦਰ ਪਾਲ ਸਿੰਘ ਮਨੇਸ, ਐਸਪੀ ਸ਼ਰਮਾ, ਸੁਭਾਸ਼ ਚੰਦਰ ਛਾਬੜਾ, ਜਸਵੀਰ ਜੱਸਾ ਤੇ ਰਮੇਸ਼ ਕੁਮਾਰ ਬੱਬੂ ਆਦੀ ਸ਼ਾਮਿਲ ਹੋਏ। ਮੀਟਿੰਗ ਵਿੱਚ ਮੌਜੂਦ ਆੜਤੀਆਂ ਨੇ ਦੱਸਿਆ ਇਹ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੀਤੀ 12 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਕਣਕ ਦੀ ਢੋਆ ਢੁਵਾਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਸਾਡੇ ਨਾਲ ਕੋਈ ਤਾਲਮੇਲ ਨਹੀਂ ਕੀਤਾ, ਨਾਂ ਹੀ ਉਸਨੇ ਕਣਕ ਦੀ ਢੋਆ ਢੁਆਈ ਲਈ ਕੋਈ ਸਾਨੂੰ ਸਾਧਨ ਭੇਜਿਆ ਹੈ ਅਤੇ ਨਾ ਹੀ ਉਸ ਨੇ ਢੋਆ ਢੁਆਈ ਦੇ ਰੇਟਾਂ ਦੀ ਕੋਈ ਗੱਲ ਸਾਡੇ ਨਾਲ ਕੀਤੀ ਹੈ, ਸੋ ਅਸੀਂ ਅੱਜ ਮਜਬੂਰ ਹੋ ਕੇ ਆਪਣੇ ਵੱਲੋਂ ਕੀਤੀ ਜਾ ਰਹੀ ਕਣਕ ਦੀ ਢੋਆ ਢੁਆਈ ਅਣਮਿਥੇ ਸਮੇਂ ਲਈ ਬੰਦ ਕਰਦੇ ਹਾਂ, ਸਾਡੀ ਇਸ ਕਣਕ ਦੀ ਢੋਆ ਢੁਆਈ ਨਾ ਹੋਣ ਦੀ ਸੂਰਤ ਵਿੱਚ ਜੋ ਸ਼ਾਰਟੇਜ ਆਵੇਗੀ ਜਾਂ ਕੋਈ ਹੋਰ ਨੁਕਸਾਨ ਹੋਵੇਗਾ ਤਾਂ ਉਸਦਾ ਜਿੰਮੇਵਾਰ ਠੇਕੇਦਾਰ ਹੋਵੇਗਾ। ਆੜਤੀ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵੱਲ ਧਿਆਨ ਦੇ ਕੇ ਸਾਡਾ ਠੱਪ ਹੋਇਆ ਕਾਰੋਬਾਰ ਚਾਲੂ ਕਰਵਾ ਕੇ ਸਾਨੂੰ ਬਣਦਾ ਹੱਕ ਦਵਾਇਆ ਜਾਵੇ।
ਧਰਮਕੋਟ ਦੀ ਸਿਆਸਤ
ਧਰਮਕੋਟ,25 ਅਪ੍ਰੈਲ (ਹਰਜੀਤ ਸਿੰਘ ਬਹਿਲ)
ਧਰਮਕੋਟ ਵਿਧਾਨ ਸਭਾ ਹਲਕਾ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਇੱਕ ਅਹਿਮ ਕੇਂਦਰ ਬਣਿਆ ਰਿਹਾ ਹੈ, ਜਿੱਥੇ ਵੋਟਰਾਂ ਨੇ ਹਰ ਦੌਰ ਵਿੱਚ ਆਪਣੇ ਫੈਸਲੇ ਨਾਲ ਰਾਜਨੀਤਿਕ ਪਟੜੀ ਬਦਲੀ ਹੈ। ਇਸ ਹਲਕੇ ਦੀ ਖਾਸ ਗੱਲ ਇਹ ਰਹੀ ਕਿ ਕਿਸੇ ਇੱਕ ਪਾਰਟੀ ਨੂੰ ਲੰਬੇ ਸਮੇਂ ਲਈ ਅਟੁੱਟ ਦਬਦਬਾ ਕਾਇਮ ਕਰਨ ਦਾ ਮੌਕਾ ਨਹੀਂ ਮਿਲਿਆ, ਹਾਲਾਂਕਿ ਕੁਝ ਦੌਰਾਂ ਵਿੱਚ ਖਾਸ ਪਾਰਟੀਆਂ ਦਾ ਪੱਲੜਾ ਜ਼ਰੂਰ ਭਾਰੀ ਰਿਹਾ।
ਆਜ਼ਾਦੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ 1962 ਵਿੱਚ ਕੁਲਤਾਰ ਸਿੰਘ ਅਕਾਲੀ ਦਲ ਦੇ ਟਿਕਟ ‘ਤੇ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 1967 ਅਤੇ 1969 ਵਿੱਚ ਲਛਮਣ ਸਿੰਘ ਨੇ ਜਿੱਤ ਦਰਜ ਕੀਤੀ, ਜਦਕਿ 1972 ਵਿੱਚ ਕੁਲਵੰਤ ਕੌਰ ਅਕਾਲੀ ਦਲ ਵੱਲੋਂ ਵਿਧਾਇਕ ਬਣੀਆਂ। ਇਹ ਦੌਰ ਹਲਕੇ ਵਿੱਚ ਅਕਾਲੀ ਸਿਆਸਤ ਦੀ ਮਜ਼ਬੂਤ ਬੁਨਿਆਦ ਰੱਖਣ ਵਾਲਾ ਸਮਾਂ ਮੰਨਿਆ ਜਾਂਦਾ ਹੈ।
1977 ਵਿੱਚ ਵੋਟਰਾਂ ਨੇ ਵੱਖਰਾ ਰੁਝਾਨ ਦਿਖਾਉਂਦੇ ਹੋਏ ਕਮਿਊਨਿਸਟ ਪਾਰਟੀ ਦੇ ਸਰਵਣ ਸਿੰਘ ਨੂੰ ਜਿਤਾਇਆ, ਜੋ 1980 ਵਿੱਚ ਵੀ ਮੁੜ ਚੁਣੇ ਗਏ। 1985 ਵਿੱਚ ਕਾਂਗਰਸ ਦੇ ਗੁਰਦੇਵ ਸਿੰਘ ਗਿੱਲ ਨੇ ਜਿੱਤ ਦਰਜ ਕੀਤੀ, ਜਦਕਿ 1992 ਵਿੱਚ ਬਹੂਜਨ ਸਮਾਜ ਪਾਰਟੀ ਦੇ ਬਲਦੇਵ ਸਿੰਘ ਦੀ ਜਿੱਤ ਨਾਲ ਹਲਕੇ ਵਿੱਚ ਇੱਕ ਹੋਰ ਨਵਾਂ ਸਿਆਸੀ ਅਧਿਆਇ ਲਿਖਿਆ ਗਿਆ।
1997 ਤੋਂ 2012 ਤੱਕ ਦਾ ਸਮਾਂ ਸ਼ਿਰੋਮਣੀ ਅਕਾਲੀ ਦਲ ਲਈ ਸਭ ਤੋਂ ਮਜ਼ਬੂਤ ਦੌਰ ਸਾਬਤ ਹੋਇਆ। ਇਸ ਦੌਰਾਨ ਸੀਤਲ ਸਿੰਘ ਨੇ 1997, 2002 ਅਤੇ 2007 ਵਿੱਚ ਲਗਾਤਾਰ ਤਿੰਨ ਵਾਰ ਜਿੱਤ ਦਰਜ ਕੀਤੀ, ਜਦਕਿ 2012 ਵਿੱਚ ਟੋਟਾ ਸਿੰਘ ਨੇ ਵੀ ਅਕਾਲੀ ਦਲ ਦੀ ਜਿੱਤ ਨੂੰ ਜਾਰੀ ਰੱਖਿਆ।
2017 ਵਿੱਚ ਹਲਕੇ ਦੇ ਵੋਟਰਾਂ ਨੇ ਬਦਲਾਅ ਕਰਦੇ ਹੋਏ ਕਾਂਗਰਸ ਦੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਵਿਧਾਇਕ ਚੁਣਿਆ। ਇਸ ਤੋਂ ਬਾਅਦ 2022 ਵਿੱਚ ਆਮ ਆਦਮੀ ਪਾਰਟੀ ਦੇ ਦੇਵਿੰਦਰਜੀਤ ਸਿੰਘ ਲੱਡੀ ਢੋਸ ਦੀ ਜਿੱਤ ਨਾਲ ਹਲਕੇ ਵਿੱਚ ਨਵੀਂ ਰਾਜਨੀਤਿਕ ਧਾਰਾ ਦਾ ਉਭਾਰ ਹੋਇਆ।
ਸਾਰ:
ਧਰਮਕੋਟ ਵਿਧਾਨ ਸਭਾ ਹਲਕੇ ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਵਾਰ ਅਤੇ ਸਭ ਤੋਂ ਲੰਬੇ ਸਮੇਂ ਲਈ ਸ਼ਿਰੋਮਣੀ ਅਕਾਲੀ ਦਲ ਦਾ ਪੱਲੜਾ ਭਾਰੀ ਰਿਹਾ ਹੈ, ਖਾਸ ਕਰਕੇ 1997 ਤੋਂ 2012 ਤੱਕ ਦਾ ਦੌਰ ਇਸਦਾ ਪ੍ਰਮੁੱਖ ਉਦਾਹਰਨ ਹੈ। ਇਸਦੇ ਬਾਵਜੂਦ, ਵੋਟਰਾਂ ਨੇ ਸਮੇਂ-ਸਮੇਂ ‘ਤੇ ਕਾਂਗਰਸ, ਕਮਿਊਨਿਸਟ ਪਾਰਟੀ, ਬਸਪਾ ਅਤੇ ਹਾਲ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਇਹ ਦਰਸਾਇਆ ਹੈ ਕਿ ਇੱਥੇ ਫੈਸਲਾ ਸਿਰਫ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਹੁੰਦਾ ਹੈ।
ਕੀ ਹੁਣ 2027 ਵਿੱਚ ਦੇਖਦੇ ਹਾਂ ਕਿ ਵੋਟਰ ਕਿਸ ਦੀ ਸਰਕਾਰ ਚੁਣਦੇ ਹਨ।
ਅੱਤ ਦੀ ਗਰਮੀ ’ਚ ਬਿਜਲੀ ਕੱਟਾਂ ਤੋਂ ਪੰਜਾਬ ਦੇ ਲੋਕ ਡਾਹਡੇ ਪਰੇਸ਼ਾਨ – ਸੁੱਖ ਗਿੱਲ ਮੋਗਾ
ਮੁੱਖ ਮੰਤਰੀ ਇਸ ਵੱਲ ਦੇਣ ਖਾਸ ਧਿਆਨ,ਯਾਦ ਕਰਨ ਆਪਣੇ ਦਿੱਤੇ ਹੋਏ ਬਿਜਲੀ ਕੱਟਾਂ ਨੂੰ ਲੈਕੇ ਆਪਣੇ ਬਿਆਨ
ਜੇ ਤੁਰੰਤ ਬਿਜਲੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਚ ਐਕਸੀਅਨ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ
ਮੋਗਾ, 25 ਅਪ੍ਰੈਲ (GTV News Moga)
ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਦੌਰਾਨ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਆਮ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਕਿਸਾਨ ਆਗੂ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਨੇ ਕਿਹਾ ਕਿ ਗਰਮੀ ਦੇ ਇਸ ਤਿੱਖੇ ਮੌਸਮ ਵਿੱਚ ਬਿਜਲੀ ਦੀ ਕਮੀ ਲੋਕਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ,ਉਹਨਾਂ ਕਿਹਾ ਕੇ ਅਸੀਂ ਮੰਨਦੇ ਹਾਂ ਕੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਦਿਨ ਵੇਲੇ ਬਿਜਲੀ ਕੱਟ ਜਰੂਰੀ ਸਨ ਪਰ ਹੁਣ ਤਾਂ ਕਣਕ ਚਾਰੇ ਪਾਸਿਓਂ ਕੱਟੀ ਗਈ ਹੈ ਅਤੇ ਤੂੜੀ ਬਣਾਉਣ ਦਾ ਸੀਜਨ ਚੱਲ ਰਿਹਾ ਹੈ,ਪਰ ਰਾਤ ਵੇਲੇ ਘਰਾਂ ਵਾਲੀ ਬਿਜਲੀ (ਸ਼ਹਿਰੀ ਫੀਡਰ) ਦੇ ਚਾਰ-ਚਾਰ ਕਈ ਵਾਰ ਛੇ-ਛੇ ਘੰਟੇ ਦੇ ਲੰਬੇ ਕੱਟ ਲਗਾਏ ਜਾਂਦੇ ਹਨ ਜਿਸ ਕਰਕੇ ਛੋਟੇ ਬੱਚੇ,ਬਜ਼ੁਰਗ ਅਤੇ ਖਾਸਕਰ ਮਰੀਜ਼ਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ,ਜੇ ਤੁਰੰਤ ਬਿਜਲੀ ਸਮੱਸਿਆ ਦਾ ਹੱਲ ਨਈ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋ ਐਕਸੀਅਨ ਦਫਤਰਾਂ ਦਾ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ,ਉਨ੍ਹਾਂ ਦੱਸਿਆ ਕਿ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਘੰਟਿਆਂ ਤੱਕ ਬਿਜਲੀ ਗਾਇਬ ਰਹਿੰਦੀ ਹੈ, ਜਿਸ ਨਾਲ ਨਾ ਸਿਰਫ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ, ਸਗੋਂ ਵਪਾਰ ਅਤੇ ਖੇਤੀਬਾੜੀ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ,ਸੁੱਖ ਗਿੱਲ ਮੋਗਾ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਗੰਭੀਰ ਸਮੱਸਿਆ ਵੱਲ ਖਾਸ ਧਿਆਨ ਦੇਣ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਨੂੰ ਯਾਦ ਕਰਦੇ ਹੋਏ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ,ਉਨ੍ਹਾਂ ਕਿਹਾ ਕਿ ਜੇ ਜਲਦ ਹੀ ਬਿਜਲੀ ਕੱਟਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਇਸ ਮੌਕੇ ਗੁਰਚਰਨ ਸਿੰਘ ਢਿੱਲੋਂ,ਚੰਦਨਦੀਪ ਸਿੰਘ ਰੌਂਤਾ,ਸੁਖਪ੍ਰੀਤ ਸਿੰਘ ਭੈਣੀ,ਲਵਪ੍ਰੀਤ ਸਿੰਘ ਭੈਣੀ,ਰਾਣਾ ਗਰੇਵਾਲ ਆਦਿ ਕਿਸਾਨ ਹਾਜਰ ਸਨ ।
ਕੋਟ ਈਸੇ ਖਾਂ ਪ੍ਰੈੱਸ ਕਲੱਬ ਦਾ ਵੱਡਾ ਐਲਾਨ,ਗੁਰਦੇਵ ਖੁਰਾਣਾ ਪ੍ਰਧਾਨ ਤੇ ਨਿਰਮਲ ਕਾਲੜਾ ਚੁਣੇ ਗਏ ਚੇਅਰਮੈਨ !
ਕਾਲੜਾ ਚੇਅਰਮੈਨ,ਛਾਬੜਾ ਸਰਪ੍ਰਸਤ ਅਤੇ ਮਨੂ ਗਾਂਧੀ ਨੂੰ ਚੁਣਿਆ ਗਿਆ ਜਨਰਲ ਸਕੱਤਰ
ਕੋਟ ਈਸੇ ਖਾਂ 21 ਅਪ੍ਰੈਲ (GTV News Moga)
ਸਥਾਨਕ ਕਸਬੇ ਦੇ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਸਿਟੀ ਚੁਆਇਸ ਰੈਸਟੋਰੈਂਟ ਕੋਟ ਈਸੇ ਖਾਂ ਵਿੱਚ ਬੜੇ ਸੁਖਾਵੇ ਮਾਹੌਲ ਵਿੱਚ ਹੋਈ। ਜਿਸ ਵਿੱਚ ਪੱਤਰਕਾਰੀ ਖੇਤਰ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ।
ਜਿਸ ਵਿੱਚ ਸਰਬ-ਸੰਮਤੀ ਨਾਲ ਗੁਰਦੇਵ ਸਿੰਘ ਖਰਾਣਾ ਨੂੰ ਪ੍ਰੈਸ ਕਲੱਬ ਕੋਟ ਈਸੇ ਖਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਰਬ-ਸੰਮਤੀ ਨਾਲ ਨਿਰਮਲ ਸਿੰਘ ਕਾਲੜਾ ਨੂੰ ਪ੍ਰੈਸ ਕਲੱਬ ਦਾ ਚੇਅਰਮੈਨ,ਹਰਜੀਤ ਸਿੰਘ ਛਾਬੜਾ ਨੂੰ ਸਰਪ੍ਰਸਤ,ਮਨੂ ਗਾਂਧੀ ਨੂੰ ਜਰਨਲ ਸਕੱਤਰ,ਨਰਿੰਦਰ ਛਾਬੜਾ ਪਾਲੀ ਸੀਨੀਅਰ ਮੀਤ ਪ੍ਰਧਾਨ, ਸੰਦੀਪ ਬਾਵਾ ਖਜਾਨਚੀ,ਅਜੈ ਸ਼ਰਮਾ,ਲਖਵੀਰ ਸਿੰਘ ਚਾਹਲ ਅਤੇ ਗਗਨਦੀਪ ਨੂੰ ਐਗਜੈਕਟਿਵ ਮੈਂਬਰ ਵਜੋਂ ਨਿਯੁਕਤ ਕੀਤਾ ਚੁਣਿਆ ਗਿਆ।
ਇਸ ਮੌਕੇ ਬੋਲਦੇ ਨਵ-ਨਿਯੁਕਤ ਪ੍ਰਧਾਨ ਗੁਰਦੇਵ ਖੁਰਾਣਾ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਪੱਤਰਕਾਰੀ ਖੇਤਰ ਵਿੱਚ ਪੱਤਰਕਾਰਾਂ ਨੂੰ ਹਰ ਰੋਜ਼ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਪ੍ਰੈਸ ਕਲੱਬ ਕੋਟ ਈਸੇ ਖਾ ਦੇ ਹਰ ਪੱਤਰਕਾਰ ਨਾਲ ਚਟਾਨ ਵਾਂਗ ਖੜੇ ਹਨ। ਕਿਸੇ ਵੀ ਪੱਤਰਕਾਰ ਨੂੰ ਫੀਲਡ ਵਿੱਚ ਕੰਮ ਕਰਦਿਆਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਸ ਦੇ ਨਾਲ ਹਰ ਵੇਲੇ ਖੜੇ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰੈੱਸ ਕਲੱਬ ਕੋਟ ਈਸੇ ਖਾਂ ਸਾਫ ਸੁਥਰੀ ਅਤੇ ਨਿਰਪੱਖ ਪੱਤਰਕਾਰੀ ਲਈ ਵਚਨਬੱਧ ਹੈ ਅਤੇ ਇਸ ਉੱਪਰ ਡੱਟ ਕੇ ਪਹਿਰਾ ਦੇਣਗੇ। ਇਸ ਮੌਕੇ ਸਮੂਹ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਪ੍ਰੈਸ ਕਲੱਬ ਕੋਟ ਈਸੇ ਖਾ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 20 ਤਰੀਕ ਨੂੰ ਹੋਵੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕੋਟ ਈਸੇ ਖਾਂ (GTV News Moga)
ਹਲਕਾ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਉਸ ਸਮੇਂ ਹੋਰ ਵੀ ਵਿਸ਼ਾਲ ਹੋ ਗਿਆ, ਜਦੋਂ ਕੋਟ ਈਸੇ ਖਾਂ ਦੇ ਵਾਰਡ ਨੰਬਰ 13 ਤੋਂ ਪ੍ਰਭਾਵਸ਼ਾਲੀ ਸਿਆਸੀ ਆਗੂ ਅਤੇ ਸਾਬਕਾ ਕੌਂਸਲਰ ਜਸਵੰਤ ਸਿੰਘ ਸੱਗੂ (ਜੱਸਾ) ਆਪਣੇ ਸਾਥੀਆਂ ਸਮੇਤ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਹਾਈਕਮਾਂਡ ਅਤੇ ਸਥਾਨਕ ਲੀਡਰਸ਼ਿਪ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਲੋਕ ਲਗਾਤਾਰ 'ਆਪ' ਨਾਲ ਜੁੜ ਰਹੇ ਹਨ। ਜਸਵੰਤ ਸਿੰਘ ਸੱਗੂ ਦੇ ਸ਼ਾਮਿਲ ਹੋਣ ਨਾਲ ਨਗਰ ਪੰਚਾਇਤ ਕੋਟ ਈਸੇ ਖਾਂ ਅਤੇ ਹਲਕਾ ਧਰਮਕੋਟ ਵਿੱਚ ਪਾਰਟੀ ਦੀ ਸਥਿਤੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ।
ਸਿਆਸੀ ਸਫ਼ਰ 'ਤੇ ਇੱਕ ਝਾਤ:-
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਸੱਗੂ ਦਾ ਸਿਆਸੀ ਸਫ਼ਰ ਕਾਫ਼ੀ ਲੰਬਾ ਰਿਹਾ ਹੈ। ਉਹ ਸਾਲ 2015 ਵਿੱਚ ਕੋਟ ਈਸੇ ਖਾਂ ਨਗਰ ਪੰਚਾਇਤ ਦੀਆਂ ਪਹਿਲੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਹਾਸਲ ਕਰਕੇ ਕੌਂਸਲਰ ਬਣੇ ਸਨ। ਇਸ ਤੋਂ ਬਾਅਦ ਸਾਲ 2021 ਦੀਆਂ ਚੋਣਾਂ ਦੌਰਾਨ ਉਹ ਅਕਾਲੀ ਦਲ ਛੱਡ ਕੇ ਤਤਕਾਲੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਹੁਣ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਕਿਨਾਰਾ ਕਰਦਿਆਂ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਇਸ ਮੌਕੇ ਜਸਵੰਤ ਸਿੰਘ ਸੱਗੂ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕੋਟ ਈਸੇ ਖਾਂ ਪ੍ਰੈਸ ਕਲੱਬ ਦਾ ਵੱਡਾ ਫੈਸਲਾ: ਗੁਰਦੇਵ ਸਿੰਘ ਖੁਰਾਣਾ ਬਣੇ ਨਵੇਂ ਪ੍ਰਧਾਨ!
ਸਿਟੀ ਚੋਇਸ ਹੋਟਲ 'ਚ ਹੋਈ ਪੱਤਰਕਾਰਾਂ ਦੀ ਅਹਿਮ ਮੀਟਿੰਗ, ਸਰਬਸੰਮਤੀ ਨਾਲ ਚੁਣਿਆ ਨਵਾਂ ਪ੍ਰਧਾਨ।
ਕੋਟ ਈਸੇ ਖਾਂ ਦੀ ਸਿਰਮੌਰ ਜਥੇਬੰਦੀ 'ਪ੍ਰੈਸ ਕਲੱਬ' ਦੀ ਕਮਾਨ ਹੁਣ ਖੁਰਾਣਾ ਸਾਬ ਦੇ ਹੱਥ!
ਪੱਤਰਕਾਰ ਭਾਈਚਾਰੇ 'ਚ ਖੁਸ਼ੀ ਦੀ ਲਹਿਰ: ਦੇਖੋ ਕਿਵੇਂ ਹੋਈ ਨਵੇਂ ਪ੍ਰਧਾਨ ਦੀ ਚੋਣ, Exclusive ਤਸਵੀਰਾਂ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਇਸ ਡੀਸੀ ਮੈਡਮ ਆਸ਼ੀਕਾ ਜੈਨ ਨੂੰ ਸਲੂਟ ਕਰਨਾ ਤਾਂ ਬਣਦਾ
PTO ਟਰਾਲੀ ਵਾਲੇ ਮਾਮਲੇ ਵਿੱਚ ਕਿਸੇ ਮੰਤਰੀ ਜਾਂ ਐਮਐਲਏ ਦੀ ਝੇਪ ਨਹੀਂ ਮੰਨੀ,ਕਾਰੋਬਾਰੀ ਭਰਾਵਾਂ ਨੂੰ ਕਿਹਾ ਕਿ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਸੰਤਰੀ,ਮੈਂ ਕਿਸੇ ਤੋਂ ਨਹੀਂ ਡਰਦੀ ਜੋ ਵੀ ਗਲਤ ਹੋਇਆ ਮੈਂ ਉਸ ਉੱਪਰ ਬਣਦੀ ਕਾਰਵਾਈ ਕਰਾਂਗੀ। ਸਾਰੀ ਗੱਲ ਮਾਨਯੋਗ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦੀ ਕਿ ਤੁਹਾਡੇ ਐਮਐਲਏ ਤੇ ਮੰਤਰੀ ਕੀ ਗੁੱਲ ਖਿਲਾਅ ਰਹੇ ਹਨ। ਨਹੀਂ ਤਾਂ ਆਮ ਤੌਰ ਤੇ ਅਫਸਰ ਮੰਤਰੀਆਂ ਦੇ ਉਲਟ ਨਹੀਂ ਚਲਦੇ । ਪਰ ਡੀਸੀ ਮੈਡਮ ਕਹਿੰਦੀ ਮੇਰੀ ਵੱਧ ਤੋਂ ਵੱਧ ਬਦਲੀ ਹੀ ਕਰ ਦੇਣਗੇ। ਜਿੱਥੇ ਵੀ ਜਾਵਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ।
ਡੀਸੀ ਸਾਹਿਬਾ ਨੂੰ ਦਿਲੋਂ ਸਲੂਟ..
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਪੰਜਾਬ ਚ ਕਣਕ ਦੀ ਖਰੀਦ,ਬਾਰਦਾਨਾਂ ਅਤੇ ਲਿਫ਼ਟਿੰਗ ਦੀ ਦਿੱਕਤ ਕਰਕੇ 1 ਅਪ੍ਰੈਲ ਤੋਂ ਕਿਸਾਨ ਮੰਡੀਆਂ ਚ ਰੁਲ ਰਿਹੈ - ਸੁੱਖ ਗਿੱਲ ਮੋਗਾ
ਮੋਗਾ,18 ਅਪ੍ਰੈਲ (GTV News Moga)
ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ,ਪੰਜਾਬ ਦੇ ਕਈ ਹਿੱਸਿਆਂ ਵਿੱਚ ਕਿਸਾਨ 1 ਅਪ੍ਰੈਲ ਤੋਂ ਮੰਡੀਆਂ ਵਿੱਚ ਆਪਣੀ ਫਸਲ ਲੈਕੇ ਮੁਸ਼ਕਲਾਂ ਨਾਲ ਜੂਝ ਰਹੇ ਹਨ,ਪਰ ਖਰੀਦ ਦੀ ਧੀਮੀ ਰਫ਼ਤਾਰ, ਬਾਰਦਾਨੇ ਦੀ ਕਮੀ ਅਤੇ ਲਿਫ਼ਟਿੰਗ ਦੀਆਂ ਮੁਸ਼ਕਲਾਂ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਮੋਗਾ ਤੋਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ,ਉਨ੍ਹਾਂ ਦੇ ਮੁਤਾਬਕ,ਬਾਰਦਾਨਾ (ਬੋਰੀਆਂ) ਸਮੇਂ ’ਤੇ ਉਪਲਬਧ ਨਹੀਂ ਹੋ ਰਿਹਾ ਅਤੇ ਜੋ ਕਣਕ ਖਰੀਦੀ ਵੀ ਜਾ ਰਹੀ ਹੈ,ਉਸਦੀ ਲਿਫ਼ਟਿੰਗ ਤੁਰੰਤ ਨਹੀਂ ਹੋ ਰਹੀ,ਜਿਸ ਨਾਲ ਮੰਡੀਆਂ ਵਿੱਚ ਢੇਰ ਲੱਗ ਰਹੇ ਹਨ,ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫਸਲ ਲੈ ਕੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ,ਪਰ ਨਾ ਤਾਂ ਢੰਗ ਨਾਲ ਖਰੀਦ ਹੋ ਰਹੀ ਹੈ ਅਤੇ ਨਾ ਹੀ ਸਰਕਾਰੀ ਏਜੰਸੀਆਂ ਵੱਲੋਂ ਸਹੂਲਤਾਂ ਮਿਲ ਰਹੀਆਂ ਹਨ,ਗਰਮੀ ਦੇ ਮੌਸਮ ਵਿੱਚ ਖੁੱਲ੍ਹੇ ਆਕਾਸ਼ ਹੇਠਾਂ ਕਣਕ ਪਈ ਰਹਿਣ ਨਾਲ ਨੁਕਸਾਨ ਦਾ ਖਤਰਾ ਵੀ ਵੱਧ ਰਿਹਾ ਹੈ,ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਬਾਰਦਾਨੇ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ। ਨਾਲ ਹੀ, ਮੰਡੀਆਂ ਵਿੱਚ ਪਈ ਕਣਕ ਦੀ ਜਲਦੀ ਲਿਫ਼ਟਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ,ਜੇ ਇਹ ਸਮੱਸਿਆ ਜਲਦੀ ਹੱਲ ਨਾ ਹੋਈ,ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ ਅਤੇ ਮੰਡੀਆਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ,ਇਸ ਮੌਕੇ ਸਾਹਬ ਢਿੱਲੋਂ ਜਿਲ੍ਹਾ ਪ੍ਰਧਾਨ ਮੋਗਾ,ਕੁਲਜੀਤ ਸਿੰਘ ਰੌਂਤਾ ਯੂਥ ਜਿਲ੍ਹਾ ਪ੍ਰਧਾਨ ਮੋਗਾ ਸ਼ਹਿਰੀ,ਚੰਦਨਦੀਪ ਮਹਿਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਆਦਿ ਕਿਸਾਨ ਹਾਜਰ ਸਨ ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਪੰਜਾਬ ਪੰਚਾਇਤੀ ਰਾਜ ਐਕਟ 1994: ਪਿੰਡਾਂ ਦੀ ਤਾਕਤ ਜਾਂ ਕਾਗਜ਼ਾਂ ਤੱਕ ਸੀਮਿਤ ਪ੍ਰਣਾਲੀ ?
ਧਰਮਕੋਟ/ਮੋਗਾ,18 ਅਪ੍ਰੈਲ (ਹਰਜੀਤ ਸਿੰਘ ਬਹਿਲ)
ਪੰਜਾਬ ਵਿੱਚ ਪਿੰਡਾਂ ਦੇ ਵਿਕਾਸ ਅਤੇ ਸਵੈ-ਸ਼ਾਸਨ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਪੰਜਾਬ ਪੰਚਾਇਤੀ ਰਾਜ ਐਕਟ 1994 ਅੱਜ ਵੀ ਲੋਕਾਂ ਲਈ ਇੱਕ ਵੱਡਾ ਹਥਿਆਰ ਮੰਨਿਆ ਜਾਂਦਾ ਹੈ। ਇਸ ਐਕਟ ਦੇ ਤਹਿਤ ਗ੍ਰਾਮ ਸਭਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ, ਜਿੱਥੇ ਪਿੰਡ ਦੇ ਹਰ ਵੋਟਰ ਨੂੰ ਫੈਸਲੇ ਕਰਨ ਦਾ ਅਧਿਕਾਰ ਮਿਲਦਾ ਹੈ।ਕਾਨੂੰਨ ਮੁਤਾਬਕ ਗ੍ਰਾਮ ਪੰਚਾਇਤ ਪਿੰਡ ਦੀਆਂ ਸੜਕਾਂ, ਨਿਕਾਸੀ, ਪਾਣੀ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਪੰਚਾਇਤ ਨੂੰ ਸ਼ਾਮਲਾਤ ਜ਼ਮੀਨ ਦੀ ਸੰਭਾਲ, ਉਸ ਤੋਂ ਆਮਦਨ ਅਤੇ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੇ ਅਧਿਕਾਰ ਵੀ ਦਿੱਤੇ ਗਏ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਕਟ ਅਧੀਨ ਸਰਪੰਚ ਅਤੇ ਪੰਚਾਇਤ ਲਈ ਇਹ ਲਾਜ਼ਮੀ ਹੈ ਕਿ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਪਿੰਡ ਵਿੱਚ ਆਈਆਂ ਸਾਰੀਆਂ ਗ੍ਰਾਂਟਾਂ ਅਤੇ ਖਰਚ ਕੀਤੇ ਗਏ ਪੈਸਿਆਂ ਦਾ ਪੂਰਾ ਹਿਸਾਬ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਗ੍ਰਾਮ ਸਭਾ ਨੂੰ ਇਹ ਅਧਿਕਾਰ ਹੈ ਕਿ ਉਹ ਇਸ ਖਰਚੇ ‘ਤੇ ਸਵਾਲ ਪੁੱਛ ਸਕਦੀ ਹੈ ਅਤੇ ਹਿਸਾਬ ਦੀ ਜਾਂਚ ਕਰ ਸਕਦੀ ਹੈ।ਪਰ ਹਕੀਕਤ ਵਿੱਚ ਕਈ ਪਿੰਡਾਂ ਵਿੱਚ ਇਹ ਐਕਟ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਿਆ ਹੈ। ਗ੍ਰਾਮ ਸਭਾ ਦੀਆਂ ਮੀਟਿੰਗਾਂ ਨਿਯਮਿਤ ਤੌਰ ‘ਤੇ ਨਹੀਂ ਹੋ ਰਹੀਆਂ, ਅਤੇ ਨਾ ਹੀ ਹਰ ਮੌਕੇ ‘ਤੇ ਗ੍ਰਾਂਟਾਂ ਦੇ ਖਰਚੇ ਦਾ ਪੂਰਾ ਵੇਰਵਾ ਲੋਕਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਕਾਰਨ ਪੰਚਾਇਤ ਪ੍ਰਣਾਲੀ ਦੀ ਪਾਰਦਰਸ਼ਤਾ ‘ਤੇ ਸਵਾਲ ਖੜੇ ਹੋ ਰਹੇ ਹਨ।ਜੇ ਗ੍ਰਾਮ ਸਭਾ ਸਚਮੁੱਚ ਸਰਗਰਮ ਹੋ ਜਾਵੇ ਅਤੇ ਹਰ ਮੀਟਿੰਗ ਵਿੱਚ ਖਰਚੇ ਦਾ ਹਿਸਾਬ ਖੁੱਲ੍ਹੇ ਤੌਰ ‘ਤੇ ਪੇਸ਼ ਕੀਤਾ ਜਾਵੇ, ਤਾਂ ਪਿੰਡਾਂ ਦੀ ਤਸਵੀਰ ਬਦਲ ਸਕਦੀ ਹੈ। ਕਾਨੂੰਨ ਅਧੀਨ ਹਰ ਨਾਗਰਿਕ ਨੂੰ ਪੰਚਾਇਤ ਤੋਂ ਹਿਸਾਬ ਮੰਗਣ ਦਾ ਪੂਰਾ ਹੱਕ ਹੈ ਅਤੇ ਲੋੜ ਪੈਣ ‘ਤੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।ਸਮਾਜਿਕ ਵਰਗਾਂ ਦਾ ਮੰਨਣਾ ਹੈ ਕਿ ਪੰਚਾਇਤਾਂ ਨੂੰ ਪਾਰਦਰਸ਼ੀ ਬਣਾਉਣ ਲਈ ਗ੍ਰਾਮ ਸਭਾ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਜੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋਣ ਅਤੇ ਕਾਨੂੰਨ ਦੀ ਸਹੀ ਤਰੀਕੇ ਨਾਲ ਪਾਲਣਾ ਹੋਵੇ, ਤਾਂ ਪਿੰਡ ਪੱਧਰ ‘ਤੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ।
ਨਤੀਜਾ:
ਪੰਜਾਬ ਪੰਚਾਇਤੀ ਰਾਜ ਐਕਟ 1994 ਸਿਰਫ ਕਾਨੂੰਨ ਨਹੀਂ, ਸਗੋਂ ਪਿੰਡਾਂ ਦੀ ਤਾਕਤ ਹੈ—ਪਰ ਇਹ ਤਾਕਤ ਤਦ ਹੀ ਅਸਰਦਾਰ ਬਣੇਗੀ ਜਦੋਂ ਗ੍ਰਾਮ ਸਭਾ ਵਿੱਚ ਹਰ ਰੁਪਏ ਦਾ ਹਿਸਾਬ ਖੁੱਲ੍ਹੇ ਤੌਰ ‘ਤੇ ਦਿੱਤਾ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮੋਗਾ ਜਿਲ੍ਹੇ ਦੇ ਧਰਮਕੋਟ ਸ਼ਹਿਰ ਦਾ ਨੌਜਵਾਨ ਕੱਪੜਾ ਵਪਾਰੀ ਗੁਰਪ੍ਰੀਤ ਸਿੰਘ ਗੈਰੀ ਕੁਲੈਕਸ਼ਨ ਵਾਲਾ ਘਰੋਂ ਗੱਡੀ ਧਵਾਉਣ ਗਿਆ ਤੇ ਕਦੀ ਵੀ ਨਾ ਮੁੜਿਆ। ਘਰਦਿਆਂ ਭਾਲ ਕੀਤੀ ਤਾਂ ਸਕਾਰਪੀਓ ਹਾਈਵੇਅ 'ਤੇ ਖੜ੍ਹੀ ਸੀ ਤੇ ਗੈਰੀ "ਹੈ" ਤੋਂ "ਸੀ" ਹੋ ਗਿਆ ਤੇ ਉਹਦੀ "ਲਾਸ਼" 'ਤੇ ਗੋਲੀਆਂ ਦੇ ਨਿਸ਼ਾਨ ਬਾਕੀ ਸਨ। ਪਤਾ ਨਹੀਂ ਕਿਹੜਾ ਭਾਰ ਸੀ ਮਨ 'ਤੇ ਜੋ ਐਡਾ ਵੱਡਾ ਕਦਮ ਚੁੱਕਣਾ ਪਿਆ।
ਪੰਜਾਬ ਸਰਕਾਰ 30 ਅਪ੍ਰੈਲ ਤੱਕ ਹੜਾਂ ਅਤੇ ਗੜੇਮਾਰੀ ਦਾ ਮੁਆਵਜਾ ਪਾਵੇ ਨਈਂ 1 ਮਈ ਨੂੰ ਅਜਾਦ ਕਿਸਾਨ ਮੋਰਚਾ ਪੰਜਾਬ ਟਰੈਕਟਰ ਸੜਕਾਂ ਤੇ ਲਿਆ ਕੇ ਨੈਸ਼ਨਲ ਹਾਈਵੇ ਅਤੇ ਪੰਜਾਬ ਦੇ ਸਾਰੇਂ ਟੋਲ ਪਲਾਜੇ ਕਰੇਗਾ ਬੰਦ - ਏ ਕੇ ਐਮ ਪੰਜਾਬ
ਕੇਂਦਰ ਅਤੇ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਤੁਰੰਤ ਕਰੇ ਚਾਲੂ,ਜਾਣਬੁੱਝ ਕਿਸਾਨਾਂ ਨੂੰ ਮੰਡੀਆਂ ਚ ਨਾ ਰੋਲਣ ਸਰਕਾਰਾਂ ਨਈਂ ਵਿੱਡਾਂਗੇ ਸੰਘਰਸ਼- ਬੀਕੇਯੂ ਤੋਤੇਵਾਲ
ਚੰਡੀਗੜ੍ਹ 14 ਅਪ੍ਰੈਲ (GTV News Moga)
ਅਜਾਦ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਸੁੱਖ ਗਿੱਲ ਮੋਗਾ,ਨਛੱਤਰ ਸਿੰਘ,ਜਸਬੀਰ ਸਿੰਘ ਆਹਲੂਵਾਲੀ ਅਤੇ ਪਰਮਜੀਤ ਸਿੰਘ ਜੱਬੋਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਜੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਪਿਛਲੇ ਝੋਨੇ ਦੀ ਫਸਲ ਟਾਈਮ ਆਏ ਹੜਾਂ ਦੇ ਬਕਾਏ ਅਤੇ ਹਾਲੀਆ ਭਾਰੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ,ਘਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 30 ਅਪ੍ਰੈਲ 2026 ਤੱਕ ਕਿਸਾਨਾਂ ਦਾ ਬਣਦਾ ਹੱਕੀ ਮੁਆਵਜ਼ਾ ਨਾ ਦਿੱਤਾ,ਤਾਂ 1 ਮਈ 2026 ਤੋਂ ਪੰਜਾਬ ਦੇ ਨੈਸ਼ਨਲ ਹਾਈਵੇ ਅਤੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਨ ਲਈ ਕਿਸਾਨ ਟਰੈਕਟਰ ਲੈਕੇ ਸੜਕਾਂ ਤੇ ਉੱਤਰਨਗੇ,ਉਹਨਾਂ ਕਿਹਾ ਕੇ ਅਜਾਦ ਕਿਸਾਨ ਮੋਰਚਾ ਪੰਜਾਬ (AKM Punjab) ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਮਜਬੂਰਨ ਇਹ ਕਦਮ ਚੁੱਕਿਆ ਹੈ,ਮੋਰਚੇ ਦੇ ਸੀਨੀਅਰ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਿਰਧਾਰਿਤ ਸਮੇਂ ਤੱਕ ਨਾ ਦਿੱਤਾ ਗਿਆ ਤਾਂ 1 ਮਈ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ,ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਫਸਲ ਦੌਰਾਨ ਆਏ ਹੜਾਂ ਕਾਰਨ ਹੋਏ ਨੁਕਸਾਨ ਦੇ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ,ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਈ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ,ਸਬਜ਼ੀਆਂ,ਘਰਾਂ ਅਤੇ ਪਸ਼ੂਆਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ,ਮੋਰਚੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਕੇ ਕਿਸਾਨਾਂ ਨੂੰ ਸੜਕਾਂ ਤੇ ਨਾ ਉਤਰਨਾ ਪਵੇ ਅਤੇ ਨਾ ਰੋਡ-ਟੋਲ ਜਾਮ ਕਰਨੇ ਪੈਣ ਇਹ ਸਰਕਾਰ ਦੇ ਹੱਥ ਵਿੱਚ ਹੈ ਕੇ ਸੜਕਾਂ ਤੇ ਚੱਲਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਕਰਨਾ ਹੈ ਜਾਂ ਨਹੀਂ,ਜੇ ਸਰਕਾਰ 30 ਅਪ੍ਰੈਲ ਤੱਕ ਤੁਰੰਤ ਦੋਨੇ ਮੁਆਵਜੇ ਜਾਰੀ ਕਰਦੀ ਹੈ ਤਾਂ ਇਹ ਰੋਸ ਪ੍ਰਦਰਸ਼ਨ ਟਾਲਿਆ ਜਾ ਸਕਦਾ ਹੈ,ਇਸ ਮੌਕੇ ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ,ਸਤਨਾਮ ਸਿੰਘ ਸੰਧੂ ਹਰੀਕੇ ਬੀਕੇਯੂ ਮਝੈਲ,ਜਸਬੀਰ ਸਿੰਘ ਆਹਲੂਵਾਲੀਆ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ,ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਿਸਾਨ ਯੂਨੀਅਨ ਬਾਗੀ,ਨਛੱਤਰ ਸਿੰਘ ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ,ਸਾਰਜ ਸਿੰਘ ਬੀਕੇਯੂ ਬੰਬ,ਸਵਰਨ ਸਿੰਘ ਕੋਟ ਕਰੋੜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਪ ਸਿੱਧੂ,ਜਗਮੀਤ ਸਿੰਘ ਜੱਗਾ ਇਨਸਾਫ ਟੀਮ,ਸੁਖਦੀਪ ਸਿੰਘ ਖਾਲਸਾ ਸਰਬੱਤ ਦਾ ਭਲਾ ਮੰਚ ਪੰਜਾਬ,ਸ਼ਰਨਜੀਤ ਸਿੰਘ ਸਰਾਂ ਆਲ ਇੰਡੀਆ ਕਿਸਾਨ ਯੂਨੀਅਨ,ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ ਯੂਨੀਅਨ,ਭੁਪਿੰਦਰ ਸਿੰਘ ਕੋਟ ਦੁੱਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ,ਲਖਵਿੰਦਰ ਸਿੰਘ ਸੌਂਟੀ ਭਾਰਤੀ ਕਿਸਾਨ ਯੂਨੀਅਨ ਅੰਮ੍ਰਿਤਸਰ ਹਾਜਰ ਸਨ।
ਜਾਰੀ ਕਰਤਾ:
ਅਜਾਦ ਕਿਸਾਨ ਮੋਰਚਾ ਪੰਜਾਬ (AKM Punjab)
ਪ੍ਰਧਾਨਗੀ ਮੰਡਲ
1. ਨਛੱਤਰ ਸਿੰਘ
2. ਜਸਬੀਰ ਸਿੰਘ ਆਹਲੂਵਾਲੀਆ
3. ਪਰਮਜੀਤ ਸਿੰਘ ਜੱਬੋਵਾਲ
ਸੰਪਰਕ: _9779438808
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਵਿੱਚ ਸੋਮਨਾਥ ਰਤਨ ਐਜੂਕੇਸ਼ਨਲ ਸੋਸਾਇਟੀ ਵੱਲੋਂ ਵਿਦਿਆਰਥੀਆਂ ਲਈ ਵਰਦੀਆਂ ਅਤੇ ਸਿੱਖਿਆ ਸਮੱਗਰੀ ਵੰਡਣ ਦਾ ਸਮਾਰੋਹ ਆਯੋਜਿਤ ਕੀਤਾ ਗਿਆ-ਪ੍ਰਧਾਨ ਨਰੋਤਮ ਰਤਨ
ਸੋਮਨਾਥ ਐਜੂਕੇਸ਼ਨਲ ਸੁਸਾਇਟੀ ਹਰ ਸਾਲ ਲੋੜਵੰਦ ਬੱਚਿਆਂ ਨੂੰ ਅਤੇ ਪੜ੍ਹਾਈ ਵਿੱਚ ਅਵਲ ਆਉਣ ਵਾਲੇ ਬੱਚਿਆਂ ਨੂੰ ਪ੍ਰੜਾਈ ਪੂਰੀ ਕਰਨ ਲਈ ਕਰਦੀ ਹੈ ਮਦਦ
ਧਰਮਕੋਟ: ਅਮਰੀਕ ਸਿੰਘ ਛਾਬੜਾ
ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਪਾਉਂਦਿਆਂ ਹੋਇਆਂ ਸੋਮਨਾਥ ਰਤਨ ਐਜੂਕੇਸ਼ਨਲ ਸੋਸਾਇਟੀ ਧਰਮਕੋਟ ਦੇ ਵੱਲੋਂ ਪ੍ਰਧਾਨ ਨਰੋਤਮ ਰਤਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਵਰਦੀਆਂ ਅਤੇ ਸਿੱਖਿਆ ਸਮੱਗਰੀ ਵੰਡਣ ਦਾ ਵਿਸ਼ਾਲ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਉਪਰਾਲੇ ਨੂੰ ਸ਼ਹਿਰ ਵਿੱਚ ਵੱਡੇ ਪੱਧਰ 'ਤੇ ਸਲਾਹਿਆ ਜਾ ਰਿਹਾ ਹੈ।ਗੋਰਵਤਲਬ ਗੱਲ ਇਹ ਹੈ ਕਿ ਇਹ ਸੋਸਾਇਟੀ ਹਰ ਸਾਲ ਲੋੜਵੰਦ ਬੱਚਿਆਂ ਅਤੇ ਆਪਣੀਆਂ ਕਲਾਸਾਂ ਵਿਚ ਫਸਟ ਆਉਣ ਵਾਲੇ ਬੱਚਿਆਂ ਨੂੰ ਹੌਸਲਾ ਅਫਜਾਈ ਦੀ ਤੌਰ ਤੇ ਸਕੂਲ ਯੂਨੀਫਾਰਮ ਅਤੇ ਕਿਤਾਬਾਂ ਕਾਪੀਆਂ ਸਟੇਸ਼ਨਰੀ ਦਾ ਪੂਰਾ ਸਮਾਨ ਬਿਨਾਂ ਭੇਦਭਾਵ ਤੋਂ ਮੁਹਈਆ ਕਰਵਾਉਂਦੀ ਹੈ
ਪਿਛਲੀ ਦਿਨੀ ਸੋਮਨਾਥ ਰਤਨ ਐਜੂਕੇਸ਼ਨਲ ਸੋਸਾਇਟੀ ਦੇ ਵੱਲੋਂ ਏਡੀ ਸਕੂਲ ਧਰਮਕੋਟ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਨਵੀਆਂ ਵਰਦੀਆਂ ਵੰਡੀਆਂ ਗਈਆਂ, ਜਿਸ ਨਾਲ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਅਤੇ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸੋਮਨਾਥ ਰਤਨ ਐਜੂਕੇਸ਼ਨ ਸੁਸਾਇਟੀ ਦੇ ਵੱਲੋਂ ਅੱਜ ਧਰਮਕੋਟ ਦੇ ਸ਼ਹਿਰੀ ਪ੍ਰਧਾਨ ਗੁਰਮੀਤ ਮਖੀਜਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਧਰਮਕੋਟ ਵਿੱਚ ਵੀ ਲਗਭਗ 70 ਤੋਂ 80 ਸਿੱਖਿਆ ਕਿੱਟਾਂ ਵੰਡੀਆਂ ਗਈਆਂ। ਇਨ੍ਹਾਂ ਕਿੱਟਾਂ ਵਿੱਚ ਕਾਪੀਆਂ, ਕਿਤਾਬਾਂ ਅਤੇ ਹੋਰ ਜ਼ਰੂਰੀ ਸਟੇਸ਼ਨਰੀ ਦਾ ਸਮਾਨ ਸ਼ਾਮਲ ਸੀ, ਜੋ ਕਿ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ।
ਕੰਨਿਆ ਸਕੂਲ ਵਿੱਚ ਸਮੱਗਰੀ ਵੰਡਣ ਦੀ ਰਸਮ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਮੀਤ ਮਖੀਜਾ ਵੱਲੋਂ ਅਦਾ ਕੀਤੀ ਗਈ ਅਤੇ ਉਹਨਾਂ ਦੇ ਨਾਲ ਧਰਮਕੋਟ ਪ੍ਰੈਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਦਵਿੰਦਰ ਪੱਬੀ, ਦਿਨੇਸ਼ ਰਤਨ, ਇੰਦਰਮੋਹਨ ਸਮੇਤ ਸੋਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ ਉਨ੍ਹਾਂ ਨੇ ਆਪਣੇ ਹੱਥੀਂ ਬੱਚਿਆਂ ਨੂੰ ਕਿਤਾਬਾਂ ਅਤੇ ਕਾਪੀਆਂ ਵੰਡਦਿਆਂ ਉਨ੍ਹਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਸਾਧਨ ਹੈ ਜਿਸ ਨਾਲ ਇਨਸਾਨ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਹੈ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਰੋਤਮ ਰਤਨ ਨੇ ਦੱਸਿਆ ਕਿ ਸੋਮਨਾਥ ਰਤਨ ਐਜੂਕੇਸ਼ਨਲ ਸੋਸਾਇਟੀ ਧਰਮਕੋਟ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ, ਅਤੇ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਕਿਸੇ ਵੀ ਗਰੀਬ ਜਾਂ ਜ਼ਰੂਰਤਮੰਦ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਮੁੱਖ ਉਦੇਸ਼ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਬੱਚਿਆਂ ਨੂੰ ਬਿਹਤਰ ਭਵਿੱਖ ਦੇ ਰਸਤੇ 'ਤੇ ਅੱਗੇ ਵਧਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਅਤੇ ਹੋਰ ਵੱਡੇ ਪੱਧਰ 'ਤੇ ਕੀਤੇ ਜਾਣਗੇ।
ਸਮਾਰੋਹ ਦੌਰਾਨ ਸ੍ਰੀ ਸੋਮਨਾਥ ਰਤਨ, ਦਵਿੰਦਰ ਭੱਬੀ, ਦਿਨੇਸ਼ ਰਤਨ ਅਤੇ ਇੰਦਰ ਮੋਹਣ ਸਮੇਤ ਸ਼ਹਿਰ ਦੀਆਂ ਕਈ ਨਾਮਵਾਰ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸੋਸਾਇਟੀ ਦੇ ਯਤਨਾਂ ਨੂੰ ਕਾਬਿਲ-ਏ-ਤਾਰੀਫ਼ ਦੱਸਿਆ।
ਇਸ ਤਰ੍ਹਾਂ ਦੇ ਸਮਾਜਕ ਉਪਰਾਲੇ ਨਾ ਸਿਰਫ਼ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਦੇ ਹਨ, ਸਗੋਂ ਸਮਾਜ ਵਿੱਚ ਭਲਾਈ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਐਜੂਕੇਸ਼ਨਲ ਸੋਸਾਇਟੀ ਧਰਮਕੋਟ ਦਾ ਇਹ ਉਪਰਾਲਾ ਹੋਰ ਸੰਸਥਾਵਾਂ ਲਈ ਵੀ ਇੱਕ ਪ੍ਰੇਰਣਾ ਸਾਬਤ ਹੋ ਰਿਹਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸੁਰਜੀਤ ਸਿੰਘ ਲੋਹਾਰਾ ਅਨੇਕਾਂ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਕੋਟ ਈਸੇ ਖਾਂ,13 ਅਪ੍ਰੇਲ (GTV News Moga)
ਬੀਤੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਸੁਰਜੀਤ ਸਿੰਘ ਲੋਹਾਰਾ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਵੱਡਾ ਰਾਜਨੀਤਿਕ ਫੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ।ਉਹਨਾਂ ਦੀ ਇਹ ਸ਼ਮੂਲੀਅਤ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਰਾਜਵਿੰਦਰ ਸਿੰਘ ਅਤੇ ਮੱਖਣ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ।ਇਸ ਮੌਕੇ ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਲੋਹਾਰਾ ਨੇ ਕਿਹਾ ਕਿ ਉਹ 14 ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਮਿਹਨਤ ਦੀ ਕਦਰ ਨਹੀਂ ਕੀਤੀ ਗਈ। ਹੁਣ ਉਹ ਅਕਾਲੀ ਦਲ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਨਗੇ।
ਪਿੰਡ ਲੋਹਾਰਾ ਤੋਂ ਅਨੇਕਾਂ ਪਰਿਵਾਰਾਂ ਨੇ ਵੀ ਇਸ ਮੌਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਸੁਖਦੇਵ ਸਿੰਘ ਜੌਹਲ, ਜੁਗਰਾਜ ਸਿੰਘ ਨੰਬਰਦਾਰ, ਸਤਨਾਮ ਸਿੰਘ ਸੱਤਾ, ਗੁਰਸੇਵਕ ਸਿੰਘ ਮਠਾੜੂ (ਸਾਬਕਾ ਮੈਂਬਰ), ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਰਮਨਦੀਪ ਸਿੰਘ ਰਵੀ, ਸੁਰਜੀਤ ਸਿੰਘ ਬਿੱਲਾ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਮਿਸਤਰੀ, ਗੁਰਮੀਤ ਸਿੰਘ, ਬੂਟਾ ਸਿੰਘ ਜੌਹਲ, ਜਸਪ੍ਰੀਤ ਸਿੰਘ, ਨਵਜੋਤ ਸਿੰਘ ਅਤੇ ਨਵਦੀਪ ਸਿੰਘ ਸਮੇਤ ਹੋਰ ਵੀ ਕਈ ਆਗੂ ਸ਼ਾਮਿਲ ਸਨ।ਇਸ ਤੋਂ ਇਲਾਵਾ ਮਹਿਲਾ ਆਗੂਆਂ ਵਿੱਚ ਦਲਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਹਰਬੰਸ ਕੌਰ, ਜਸਵਿੰਦਰ ਕੌਰ ਅਤੇ ਪ੍ਰੀਤ ਸੰਧੂ ਵੀ ਮੌਜੂਦ ਸਨ।
ਇਸ ਮੌਕੇ ਸੀਨੀਅਰ ਆਗੂਆਂ ਵਿੱਚ ਗੁਰਮੀਤ ਸਿੰਘ ਗਗੜਾ (ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ), ਜਰਨੈਲ ਸਿੰਘ ਧਾਲੀਵਾਲ (ਸੀਨੀਅਰ ਅਕਾਲੀ ਆਗੂ, ਕੋਟ ਈਸੇ ਖਾਂ), ਹਰਮਨ ਦੀਦਾਰੇ ਵਾਲਾ, ਮੈਡਮ ਕਮਲਜੀਤ ਕੌਰ (ਮੋਗਾ), ਤਰਸੇਮ ਸਿੰਘ ਭੱਟੀ (ਧਰਮਕੋਟ), ਰਣਧੀਰ ਸਿੰਘ ਸਰਪੰਚ (ਜ਼ਿਲ੍ਹਾ ਪ੍ਰਧਾਨ ਮੋਗਾ), ਸੁਖਜੀਤ ਸਿੰਘ ਮਹਿਲ, ਸਰਬਜੀਤ ਸਿੰਘ ਰੰਡਿਆਲਾ ਅਤੇ ਹੋਰ ਕਈ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।ਮੱਖਣ ਸਿੰਘ ਬਰਾੜ ਨੇ ਕਿਹਾ ਕਿ ਲਗਭਗ 50–60 ਹੋਰ ਪਰਿਵਾਰ ਵੀ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਹੀ ਅਸਲ ਵਿੱਚ ਵਿਕਾਸ ਦੇ ਰਸਤੇ ਖੋਲ੍ਹਦੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ ਅਕਾਲੀ ਦਲ ਨਾਲ ਜੁੜਣਗੇ।ਅੰਤ ਵਿੱਚ ਆਗੂਆਂ ਨੇ ਸ਼ਮੂਲੀਅਤ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਐਫ ਸੀ ਆਈ ਇੰਸਪੈਕਟਰ ਹੜਤਾਲ ਤੇ ਕਿਸਾਨਾਂ ਦੀ ਫਸਲ ਮੰਡੀਆਂ ਚ ਖੁੱਲੇ ਅਸਮਾਨ ਥੱਲੇ---ਬਹਿਰਾਮਕੇ, ਗਿੱਲ,ਲੱਖਾਂ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਲੇਣ ਦੇ ਬਾਵਜੂਦ ਵੀ ਹੜਤਾਲ -- ਫੋਜੀ, ਰੰਡਿਆਲਾ,ਬੂਹੇ ਆਈ ਜੰਝ ਵਿੰਨੋ ਕੁੜੀ ਦੇ ਕੰਨ -ਆਗੂ
ਧਰਮਕੋਟ 13 ਅਪ੍ਰੇਲ (GTV News Moga)
ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜੰਗੀਰ ਸਿੰਘ ਫੋਜੀ ਹੇੱਡ ਕੈਸ਼ੀਅਰ,ਜਗਰੂਪ ਸਿੰਘ ਰੰਡਿਆਲਾ ਜਿਲਾ ਪ੍ਰਧਾਨ ਮੋਗਾ, ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੇ ਦੇਖਿਆ ਜਾ ਰਿਹਾ ਹੇ ਕਿ ਜਦੋ ਹੀ ਹਾੜੀ ਜਾ ਸਾਉਣੀ ਦੀਆਂ ਫ਼ਸਲਾਂ ਦੀ ਦਾਣਾ ਮੰਡੀਆਂ ਵਿੱਚ ਆਮਦ ਸ਼ੁਰੂ ਹੁੰਦੀ ਹੇ ਤਾ ਇੰਸਪੈਕਟਰ ਹੜਤਾਲ ਕਰਕੇ ਘਰ ਬੇਠ ਜਾਂਦੇ ਹਨ ਕੀ ਸਾਡੇ ਦੇਸ ਦਾ ਸੰਵਿਧਾਨ, ਕਾਨੂੰਨੀ ਪ੍ਰਕਿਰਿਆ ਮੁਤਾਬਿਕ ਨਹੀ ਚਲਦਾ ਤਾ ਹਰੇਕ ਅਧਿਕਾਰੀ ਜਾ ਕਰਮਚਾਰੀ ਹੜਤਾਲ ਕਰਕੇ ਬੇਠ ਜਾਂਦਾ ਕਿਸਾਨਾਂ ਦੀ ਕਣਕ ਦੀ ਫਸਲ ਤਿਆਰ ਹੋਣ ਤੇ 6 ਮਹੀਨੇ ਲਾਉਂਦੀ ਹੇ। ਇਸ ਦਾ ਮਤਲਬ ਐਫ ਸੀ ਆਈ ਦੇ ਇੰਸਪੈਕਟਰਾਂ ਨੇ ਪਹਿਲਾ ਆਪਣੀਆਂ ਮੰਗਾਂ ਸਰਕਾਰਾਂ ਅਗੇ ਨਾਂ ਰੱਖੀਆਂ ਹੋਣ ਜੇ ਰੱਖੀਆਂ ਸੀ ਤਾ ਸਰਕਾਰਾਂ ਨੇ ਹੁਣ ਤੱਕ ਮੰਗਾਂ ਮੰਨੀਆਂ ਕਿਉਂ ਨਹੀ। ਸਾਡੀ ਸਮਝ ਆ ਕਿ ਇਹ ਸਾਰੀ ਮਿਲੀਭੁਗਤ ਆ ਕਿ ਅੰਨਦਾਤੇ ਦੀ ਲੁੱਟ ਕਿਵੇਂ ਕਰਨੀ ਆ ਏਥੇ ਇਕੱਲੀ ਦਾਲ ਹੀ ਕਾਲੀ ਨਹੀ ਸਾਰਾ ਸਿਸਟਮ ਕਾਲਾ ਤੇ ਧੁੰਦਲਾ ਹੋ ਚੁੱਕਿਆ। ਅਸੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਕਣਕ ਦੀ ਫਸਲ ਕਟਵਾ ਕੇ ਜਦੋ ਦਾਣਾ ਮੰਡੀਆਂ ਵਿੱਚ ਲੇਕੇ ਜਾਦੇ ਉ ਤਾ ਲੁੱਟ ਤੋਂ ਬਚੋ ਤੇ ਆਪਣੀ ਆਪਣੀ ਕਣਕ ਦੀ ਫ਼ਸਲ ਨੂੰ ਮਿੱਥੇ ਹੋਏ ਭਾਅ ਤੇ ਹੀ ਵੇਚਿਆ ਜਾਵੇ। ਅਸੀ ਪੰਜਾਬ ਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਚ ਮੰਗ ਕਰਦੇ ਹਾਂ ਕਿ ਇੰਸਪੈਕਟਰਾਂ ਦੀਆ ਮੰਗਾਂ ਫੋਰੀ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ ਤੇ ਕਿਸਾਨਾਂ ਦੀਆਂ ਖੁੱਲੇ ਅਸਮਾਨ ਚ ਪਈਆਂ ਫਸਲਾਂ ਦਾ ਤੁਰੰਤ ਬੋਲੀ ਲਾ ਕੇ ਤੋਲ ਲਾ ਕੇ ਬੋਰੀਆਂ ਭਰੀਆਂ ਜਾਣ ਕਿਉਂਕਿ ਇਸ ਵਾਰ ਮੌਸਮ ਖਰਾਬ ਹੋਣ ਨਾਲ ਕਿਸਾਨਾਂ ਦੀ ਹਜ਼ਾਰਾ ਏਕੜ ਕਣਕ ਦੀ ਫਸਲ ਗੜੇਮਾਰੀ ਨਾਲ ਤਬਾਹ ਹੋ ਚੁੱਕੀ ਹੈ ਜਿਸ ਦਾ ਅਜੇ ਤੱਕ ਸਰਕਾਰ ਨੇ ਕਿਸਾਨਾਂ ਨੂੰ ਮੁਆਵਜਾ ਵੀ ਨਹੀ ਦਿੱਤਾ। ਜੇਕਰ ਇੰਸਪੈਕਟਰਾਂ ਨੇ ਆਵਦੀ ਹੜਤਾਲ ਛੇਤੀ ਖਤਮ ਨਾਂ ਕੀਤੀ ਤਾ ਕਿਸਾਨ ਮਜ਼ਦੂਰ ਮੋਰਚੇ ਵਲੋ ਜਲਦ ਫੇਸਲਾ ਲੇ ਕੇ ਸਖਤ ਐਕਸ਼ਨ ਲਿਆ ਜਾਏਗਾ। ਇਸ ਮੋਕੇ ਬਾਜ ਸਿੰਘ ਸੰਗਲਾ, ਰਾਜਿੰਦਰ ਸਿੰਘ, ਬਲਦੇਵ ਸਿੰਘ ਅਮੀਵਾਲਾ, ਜੱਸ ਗੜਾ ਆਦਿ ਆਗੂ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕਾਨੂੰਨਾਂ ਦੇ ਦੁਰਵਰਤੋਂ ਦੀ ਮਾਰ ਝੱਲ ਰਹੀ ਸਿੱਖ ਕੌਮ, ਗੁਰੂ-ਦੋਖੀਆਂ ਤੇ ਗੁਰੂ-ਨਿਦੰਕਾਂ ਨੂੰ ਖ਼ਾਲਸਾਈ ਰਵਾਇਤਾਂ ਅਨੁਸਾਰ ਟੱਕਰੇਹੀ - ਦਲ ਖ਼ਾਲਸਾ
ਖ਼ਾਲਸਤਾਨ ਦੇ ਸੰਘਰਸ਼ ਨੂੰ ਫਿਲਮਾਂ ਤੇ ਕਿਤਾਬਾਂ ਰਾਹੀਂ ਧੁੰਦਲਾ ਤੇ ਬਦਨਾਮ ਕਰਨ ਦੀ ਸਰਕਾਰੀ ਪ੍ਰਾਪੇਗੰਡੇ ਤੋਂ ਸਿੱਖ ਚੌਕਸ ਰਹਿਣ - ਕੰਵਰਪਾਲ ਸਿੰਘ
ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਵਉੱਚਤਾ, ਅਧਿਆਤਮਿਕਤਾ ਅਤੇ ਵਿਲੱਖਣਤਾ ਨੂੰ ਬਰਕਰਾਰ ਰੱਖਣ ਲਈ ਹੋਈਆਂ ਸ਼ਹਾਦਤਾਂ ਸਾਡੇ ਲਈ ਪ੍ਰੇਰਣਾ-ਦਾਇਕ
13 April (GTV News Moga)
ਧਰਮਕੋਟ- ਦਲ ਖ਼ਾਲਸਾ ਨੇ ਸ਼ਬਦ-ਗੁਰੂ ਦੀ ਸਰਵ-ਵਿਆਪਕਤਾ, ਅਧਿਆਤਮਿਕਤਾ ਅਤੇ ਵਿਲੱਖਣ ਸਿਧਾਂਤ ਅਤੇ ਸਿੱਖ ਰਵਾਇਤਾਂ ਅੰਦਰ ਕੁਰਬਾਨੀ ਦੀ ਪ੍ਰੰਪਰਾ, ਜਿਸਦੀ ਮਿਸਾਲ ਗੁਰੂਆਂ ਅਤੇ ਇਤਿਹਾਸਕ ਸਿੱਖ ਸ਼ਖਸੀਅਤਾਂ ਨੇ ਸ਼ਹਾਦਤਾਂ ਦੇ ਕੇ ਕਾਇਮ ਕੀਤੀ, ਨੂੰ ਮੁੜ ਦੁਹਰਾਇਆ ਹੈ।ਇਹ ਮਤਾ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਵਿੱਚ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਕਰਵਾਏ ਗਏ ਪੰਥਕ ਸੰਮੇਲਨ ਵਿੱਚ ਪਾਸ ਕੀਤਾ ਗਿਆ। ਸਮਾਗਮ ਦਾ ਉਦੇਸ਼ ਸ਼ਬਦ ਗੁਰੂ ਦੇ ਸਿਧਾਂਤ ਤੇ ਹੋ ਰਹੇ ਹਮਲੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅਪਮਾਨ ਅਤੇ ਖ਼ਾਲਸਾ ਰਾਜ ਦੇ ਸੰਕਲਪ ਨੂੰ ਧੁੰਦਲਾ ਕਰਨ ਲਈ ਹਕੂਮਤੀ ਕੋਸ਼ਿਸ਼ਾਂ ਵਿਰੁੱਧ ਸਿੱਖਾਂ ਨੂੰ ਲਾਮਬੰਦ ਕਰਨਾ ਸੀ।ਦਿਲਚਸਪ ਗੱਲ ਹੈ ਕਿ ਦਲ ਖ਼ਾਲਸਾ ਨੇ ਇਹ ਸੰਮੇਲਨ ਪੰਜਾਬ ਸਰਕਾਰ ਵੱਲੋ ਬੇਅਦਬੀਆਂ ਦੀ ਰੋਕਥਾਮ ਲਈ ਜਾਗਤ ਜੋਤ ਗੁਰੁ ਗ੍ਰੰਥ ਸਾਿਹਬ ਐਕਟ 2008 ਵਿੱਚ ਸੋਧਾਂ ਰਾਹੀਂ ਸਖਤ ਸਜ਼ਾਵਾਂ ਦੀਆਂ ਧਾਰਾਵਾਂ ਨੂੰ ਜੋੜਣ ਲਈ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਾਲੇ ਦਿਨ ਹੀ ਸੱਦਿਆ ਹੈ।
ਸਮਾਗਮ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ, ਦਲ ਖਾਲਸਾ ਨੇ ਕਿਹਾ ਹੈ ਕਿ, "ਗੁਰੂ ਗ੍ਰੰਥ ਸਾਹਿਬ ਪੰਥ ਦੇ ਪ੍ਰਭੂਸੱਤਾ ਸੰਪੰਨ ਮਾਰਗਦਰਸ਼ਕ ਹਨ, ਜਿਨ੍ਹਾਂ ਦੀ ਸਰਵਉੱਚਤਾ ਅਤੇ ਪਵਿੱਤਰਤਾ ਨੂੰ ਇਤਿਹਾਸ ਵਿੱਚ ਸਿੱਖਾਂ ਨੇ ਬੇਮਿਸਾਲ ਸ਼ਹਾਦਤਾਂ ਦੇ ਕੇ ਬਰਕਰਾਰ ਰੱਖਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਜਾਂ ਸ਼ਬਦ-ਗੁਰੂ ਦੇ ਸਿਧਾਂਤ ਉਤੇ ਕੋਈ ਵੀ ਹਮਲਾ, ਸਿੱਖ ਕੌਮ ਦੀ ਆਤਮਾ 'ਤੇ ਹਮਲਾ ਹੈ।ਇਸ ਸਬੰਧ ਵਿੱਚ ਜਥੇਬੰਦੀ ਵੱਲੋਂ ਪਾਸ ਦੂਜੇ ਮਤੇ ਵਿੱਚ ਕਿਹਾ ਗਿਆ ਕਿ ਸ਼ਬਦ-ਗੁਰੂ ਦੇ ਸਿਧਾਂਤ ਦੀ
ਸਰਵਉੱਚਤਾ, ਅਧਿਆਤਮਿਕਤਾ, ਪਵਿੱਤਰਤਾ ਅਤੇ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਅਤੇ ਗੁਰੂ-ਦੋਖੀਆਂ ਤੇ ਗੁਰੂ-ਨਿਦੰਕਾਂ ਨਾਲ ਖ਼ਾਲਸਾਈ ਰਵਾਇਤਾਂ ਅਨੁਸਾਰ ਨਜਿੱਠਣਾ, ਖ਼ਾਲਸੇ ਦਾ ਫਰਜ਼ ਅਤੇ ਹੱਕ ਹੈ।ਤੀਸਰੇ ਮਤੇ ਰਾਂਹੀ ਕਿਹਾ ਗਿਆ ਕਿ 1978 ਦੇ ਨਕਲੀ ਗੁਰੂਗੰਮ ਵਿਰੁੱਧ ਆਰੰਭ ਹੋਇਆ ਧਰਮ ਯੁੱਧ, 1984 ਦੇ ਦਰਬਾਰ ਸਾਹਿਬ ਹਮਲੇ ਦੇ ਨਾਲ ਖ਼ਾਲਸੇ ਦੀ ਪ੍ਰਭੂਸੱਤਾ ਅਤੇ ਪੰਜਾਬ ਦੀ ਆਜ਼ਾਦੀ ਵਿੱਚ ਤਬਦੀਲ ਹੋਇਆ ਸਿੱਖ ਸੰਘਰਸ਼ ਅੱਜ ਵੀ ਜਾਰੀ ਹੈ।
ਸ਼੍ਰੋਮਣੀ ਅਕਾਲ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਸਿੱਖ ਜੁਝਾਰੂ ਆਗੂ ਨਰਾਇਣ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ, ਪ੍ਰੋਫੈਸਰ ਜਗਮੋਹਨ ਸਿੰਘ ਤੋਂ ਇਲਾਵਾ ਦਲ ਖਾਲਸਾ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ।ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ 'ਤੇ, ਪ੍ਰਬੰਧਕਾਂ ਨੇ ਸਿੱਖ ਪ੍ਰਭੂਸੱਤਾ ਦੇ ਸੰਕਲਪ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿਸਾਖੀ ਦਾ ਪੁਰਬ ਕੌਮੀ ਸਵੈ-ਸ਼ਾਸਨ, ਮਾਣ, ਅਤੇ ਰਾਜਨੀਤਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਨਿਆਂ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਯਾਦ ਦਿਵਾਉਂਦਾ ਹੈ।ਗੁਰੁ ਸਾਹਿਬ ਦੇ ਸਰੂਪਾਂ ਦੇ ਲਗਾਤਾਰ ਹੋ ਰਹੇ ਅਪਮਾਨ ਦੇ ਮਾਮਲੇ ਵਿੱਚ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੰਕਟ ਸਿਰਫ਼ ਕਾਨੂੰਨੀ ਨਹੀਂ ਹੈ, ਸਗੋਂ ਸੱਭਿਅਤਾ ਨਾਲ ਜੁੜ੍ਹਿਆ ਹੈ। ਪੰਥ ਲੰਮੇ ਸਮੇ ਤੋਂ ਜਵਾਬਦੇਹੀ ਅਤੇ ਰੋਕਥਾਮ ਲਈ ਠੋਸ ਵਿਉਂਤਬੰਦੀ ਦੀ ਮੰਗ ਕਰਦਾ ਆ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਅਤੇ ਸਮੇਂ ਦੀਆਂ ਸਰਕਾਰਾਂ ਅਜਿਹੀਆਂ ਵਾਰਦਾਤਾਂ ‘ਤੇ ਕਾਬੂ ਪਾਉਣ ਵਿੱਚ ਅਸਫਲ ਰਹੀਆਂ ਹਨ। ਇਸ ਸਮੱਸਿਆ ਦਾ ਹੱਲ ਕੇਵਲ ਸਖ਼ਤ ਕਾਨੂੰਨ ਨਾਲ ਨਹੀਂ ਹੋਣ ਵਾਲਾ, ਇਸ ਲਈ ਚੌਕਸੀ, ਸਿੱਖਿਆ ਅਤੇ ਸੰਸਥਾਗਤ ਵਚਨਬੱਧਤਾ ਤੇ ਏਕਤਾ ਦੀ ਲੋੜ ਹੈ।
1978 ਦੇ ਅੰਮ੍ਰਿਤਸਰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਨਕਲੀ ਨਿਰੰਕਾਰੀਆਂ ਹੱਥੋਂ 13 ਨਿਹੱਥੇ ਸਿੱਖਾਂ ਦੇ ਕਤਲੇਆਮ ਨੇ ਸਟੇਟ ਮਸ਼ੀਨਰੀ ਦੀ ਦੋਸ਼ੀਆਂ ਨਾਲ ਮਿਲੀਭੁਗਤ ਨੂੰ ਉਜਾਗਰ ਕੀਤਾ ਸੀ। ਦੁਨੀਆਂ ਪੱਧਰ ਤੇ ਚਲ ਰਹੀ ਉਥਲ-ਪੱਥਲ 'ਤੇ ਟਿੱਪਣੀ ਕਰਦੇ ਹੋਏ, ਦਲ ਖ਼ਾਲਸਾ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਸਿੱਖ ਕੌਮ ਦੇ ਦ੍ਰਿਸ਼ਟੀਕੋਣ ਤੋਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਸਾਲਾਂ ਤੋਂ ਅਲੱਗ-ਥਲੱਗ ਰਹਿਣ ਤੋਂ ਬਾਅਦ ਦੁਨੀਆਂ ਦੇ ਰਾਜਸੀ ਮੰਚ ਤੇ ਕੇਂਦਰ ਬਿੰਦੂ ਬਣ ਕੇ ਮੁੜ ਉਭਰਿਆ ਹੈ।ਖੇਤਰੀ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਰਾਜਨੀਤਿਕ ਸਥਿਰਤਾ ਲਿਆਉਣ ਲਈ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਦੀ ਹਰ ਪਾਸਿਓਂ ਤਾਰੀਫ ਹੋਈ ਹੈ, ਹਾਲਾਂਕਿ ਕਿ ਬਦਕਿਸਮਤੀ ਨਾਲ ਇਰਾਨ-ਅਮਰੀਕਾ ਵਾਰਤਾਲਾਪ ਦੇ ਨਤੀਜੇ ਹਾਂ-ਪੱਖੀ ਨਹੀਂ ਨਿਕਲ ਸਕੇ। ਦਲ ਖ਼ਾਲਸਾ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਨੂੰ ਅਜਿਹੀਆਂ ਤਬਦੀਲੀਆਂ ਦਾ ਧਿਆਨ ਨਾਲ ਮੁਲਾਂਕਣ ਕਰਦੇ ਹੋਏ, ਸਰਹੱਦਾਂ ਤੋਂ ਪਾਰ ਸ਼ਾਂਤੀ, ਸਾਂਝਾਂ ਅਤੇ ਨਿਆਂ ਦੀ ਵਕਾਲਤ ਕਰਦੇ ਹੋਏ ਆਪਣੇ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਸ਼ਵ ਦੇ ਹਾਲਾਤ ਕਿਸੇ ਮੌਕੇ ਵੀ ਭਿੰਅਕਰ ਰੂਪ ਧਾਰਨ ਕਰ ਸਕਦੇ ਹਨ।
ਸਿੱਖ ਪ੍ਰਭੂਸੱਤਾ ਲਈ ਚੱਲ ਰਹੇ ਸਿੱਖ ਸੰਘਰਸ਼ ਬਾਰੇ ਗੱਲ ਕਰਦੇ ਹੋਏ, ਕੰਵਰਪਾਲ ਸਿੰਘ ਅਤੇ ਇਮਾਨ ਸਿੰਘ ਮਾਨ ਨੇ ਮਿਲ ਕੇ ਕਿਹਾ ਕਿ ਸਾਡਾ ਸੰਘਰਸ਼ ਖਤਮ ਨਹੀਂ ਹੋਇਆ। ਉਹਨਾਂ ਇਸ ਗੱਲ ਉਤੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸਟੇਟ ਨੇ ਕਲਪਨਾਇਕ ਕਹਾਣੀ ਦੀ ਆੜ ਹੇਠ ਫਿਲਮਾਂ ਅਤੇ ਕਿਤਾਬਾਂ ਰਾਂਹੀ ਖ਼ਾਲਿਸਤਾਨ ਦੀ ਵਿਚਾਰਧਾਰਾ ਨੂੰ ਛੁਟਿਆਉਣ ਜਾਂ ਭੰਡਣ ਲਈ ਗੁਮਰਾਹਕੁੰਨ ਪ੍ਰਚਾਰ ਆਰੰਭਿਆ ਹੋਇਆ ਹੈ। ਉਹਨਾਂ ਆਪਣੀ ਕੌਮ ਨੂੰ ਹਕੂਮਤ ਵਲੋਂ ਇਹਨਾਂ ਪ੍ਰਾਪੇਗੰਢੇ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ।ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ, ਪੰਜ-ਅੱਖਾਂ ਵਾਲੇ ਦੇਸ਼ਾਂ ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ ਦੁਆਰਾ ਸਿੱਖ ਸੰਘਰਸ਼ ਵਿੱਚ ਦਿਲਚਸਪੀ ਵਿੱਚ ਆਏ ਪੁਨਰ-ਉਭਾਰ, ਦੀ ਮਿਸਾਲ ਦੇਂਦਿੰਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਅਣਸੁਲਝੇ ਟਕਰਾਅ ਸਮੇਂ-ਸਮੇਂ 'ਤੇ ਵਧੇਰੇ ਤੀਬਰਤਾ ਨਾਲ ਮੁੜ ਉੱਭਰਦੇ ਰਹਿੰਦੇ ਹਨ।ਵਿਸਾਖੀ ਦੀ ਸਿੱਖਾਂ ਨੂੰ ਵਧਾਈ ਦਿੰਦੇ ਹੋਏ, ਦਲ ਖ਼ਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਨੇ ਸਿੱਖਾਂ ਨੂੰ ਕੌਮੀ ਮਕਸਦ ਲਈ ਵਚਨਬੱਧ ਅਤੇ ਇਕਜੁੱਟ ਰਹਿਣ ਦਾ ਸੱਦਾ ਦਿੱਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਤਿਆਰੀ,ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸੂਬੇ ਦੇ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਸ਼ੁਰੂਆਤ
ਨੌ ਵਿਸ਼ਿਆਂ ਨੂੰ ਪੜਾਉਣਗੇ ਸਿਰਫ ਦੋ ਅਧਿਆਪਕ...
12 ਅਪ੍ਰੈਲ, ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸੂਬੇ ਦੇ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ|ਸਿੱਖਿਆ ਦੀ ਕਾਇਆ ਪਲਟ ਕਰਨ ਵਰਗੇ ਨਾਅਰੇ ਦੇ ਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ ਦੇ ਸਿੱਖਿਆ ਨੂੰ ਹੀ ਖ਼ਤਮ ਕਰਨ ਦਾ ਬੀੜਾ ਚੁੱਕ ਲਿਆ ਹੈ|ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10 ਅਪ੍ਰੈਲ 2026 ਨੂੰ ਡੀ.ਐੱਸ.ਈ. ( S. E.) ਦੇ ਦਸਤਖਤਾਂ ਹੇਠ ਜ਼ਾਰੀ ਹੋਏ ਪੱਤਰ ਨੰਬਰ 202696171 ਵਿੱਚ ਮਿਡਲ ਸਕੂਲਾਂ ਵਿੱਚ ਗਿਣਤੀ ਦੇ ਅਧਾਰ ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲ ਵਿੱਚੋ ਕਰਨ ਦੇ ਨਿਰਦੇਸ਼ ਜ਼ਿਲਾ ਸਿੱਖਿਆ ਅਫਸਰਾਂ ਨੂੰ ਦੇ ਦਿੱਤੇ ਹਨ |ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਅੰਗਰੇਜ਼ੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਵਰਗੇ 9 ਵਿਸ਼ਿਆਂ ਨੂੰ ਹੁਣ ਸਿਰਫ 2 ਅਧਿਆਪਕ ਹੀ ਪੜਾਉਣਗੇ |ਆਗੂਆਂ ਨੇ ਦੱਸਿਆ ਕਿ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਨੂੰ ਵਿਸ਼ਾ ਅਧਿਆਪਕ ਪੜਾ ਸਕਦੇ ਹਨ ਪਰ ਇਸ ਸਰਕਾਰ ਨੇ ਮਿਡਲ ਸਕੂਲਾਂ ਨੂੰ ਪ੍ਰਾਇਮਰੀ ਸਕੂਲਾਂ ਵਾਂਗ ਸਾਰੇ ਵਿਸ਼ੇ ਇੱਕ ਜਾਂ ਦੋ ਅਧਿਆਪਕਾਂ ਨੂੰ ਪੜਾਉਣ ਦਾ ਤੁਗਲਕੀ ਫੁਰਮਾਨ ਜ਼ਾਰੀ ਕਰ ਦਿੱਤਾ ਹੈ |ਉਪਰੋਕਤ ਪੱਤਰ ਵਿੱਚ 30 ਦੀ ਗਿਣਤੀ ਵਾਲੇ ਮਿਡਲ ਸਕੂਲਾਂ ਵਿੱਚ 2 ਅਧਿਆਪਕ,60 ਤੱਕ 3 ਅਧਿਆਪਕ ਅਤੇ 90 ਤੱਕ 4 ਅਧਿਆਪਕ ਹੀ ਰੱਖਣਾ ਦਾ ਹੁਕਮ ਦਿੱਤਾ ਹੈ ਅਤੇ ਇਸ ਗਿਣਤੀ ਤੋਂ ਵਧ ਰਹੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਹੋਰ ਸਕੂਲਾਂ ਵਿੱਚ ਕਰਨ ਦਾ ਹੁਕਮ ਦਿੱਤਾ ਹੈ|
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਦੱਸਿਆ ਕਿ ਪੰਜਾਬੀ ਦਾ ਅਧਿਆਪਕ ਗਣਿਤ, ਸਾਇੰਸ, ਅੰਗਰੇਜ਼ੀ, ਸਰੀਰਕ ਸਿੱਖਿਆ, ਸਮਾਜਿਕ ਸਿੱਖਿਆ ਜਾਂ ਹਿੰਦੀ ਵਰਗੇ ਵਿਸ਼ੇ ਨੂੰ ਕਿਵੇਂ ਪੜਾਏਗਾ, ਇਸੇ ਤਰਾਂ ਹੀ ਦੂਜੇ ਵਿਸ਼ੇ ਦਾ ਅਧਿਆਪਕ ਬਾਕੀ ਵਿਸ਼ਿਆਂ ਨਾਲ ਕਿਵੇਂ ਇਨਸਾਫ਼ ਕਰੇਗਾ |ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਪਹਿਲਾਂ ਹੀ ਸਿਰਫ ਚਾਰ ਵਿਸ਼ਿਆਂ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਸਿੱਖਿਆ ਵਿਭਾਗ ਨੇ ਕੀਤਾ ਹੋਇਆ ਹੈ, ਪਰ ਹੁਣ ਚਾਰ ਦੀ ਥਾਂ ਦੋ ਵਿਸ਼ਾ ਅਧਿਆਪਕ ਰੱਖਣ ਦਾ ਫ਼ੈਸਲਾ ਦੇ ਦਿੱਤਾ ਹੈ |ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਾਪਿਸ ਲੈ ਕੇ ਮਿਡਲ ਸਕੂਲਾਂ ਸਮੇਂ ਸਾਰੇ ਸਕੂਲਾਂ ਵਿੱਚ ਹਰੇਕ ਵਿਸ਼ੇ ਦਾ ਅਧਿਆਪਕ ਨਿਯੁਕਤ ਕਰੇ |ਉਹਨਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕ ਲਗਾਤਾਰ ਆਪਣੀਆਂ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ ਇਸ ਲਈ ਸਰਕਾਰ ਅਧਿਆਪਕ ਦੀ ਨਵੀਂ ਭਰਤੀ ਤੁਰੰਤ ਕਰੇ |
ਜਾਰੀ ਕਰਤਾ -ਦਿਗਵਿਜੇਪਾਲ ਸ਼ਰਮਾ, ਸੂਬਾ ਪ੍ਰਧਾਨ 9872826128
ਰੇਸ਼ਮ ਸਿੰਘ ਖੇਮੂਆਣਾ, ਸੂਬਾ ਸਕੱਤਰ 9463237671
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕੰਮੀਆਂ ਦੇ ਵਿਹੜੇ ਦਾ ਸੂਰਜ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਯੁੱਗ ਪੁਰਸ਼ -- ਡਾਕਟਰ ਬੀ ਆਰ ਅੰਬੇਡਕਰ
ਪਰਛਾਵੇਂ ਦਾ ਭਾਰ ਨਹੀਂ ਹੁੰਦਾ , ਪਰ ਇਹ ਹਮੇਸ਼ਾ ਸਾਥ ਨਹੀਂ ਛੱਡਦਾ ਪਰ ਇਹ ਕਿਸੇ ਦੀ ਹੌਂਦ ਦਾ ਪ੍ਰਤੱਖ ਸਬੂਤ ਜ਼ਰੂਰ ਹੁੰਦਾ ਹੈ। ਇਸ ਹੌਂਦ ਨੂੰ ਸਮਝਣ ਲੱਗਿਆਂ ਸ਼ੂਦਰਾਂ ਨੂੰ ਕਈ ਸਦੀਆਂ ਲੱਗ ਗਈਆਂ। ਸ਼ੂਦਰ ਲੋਕਾਂ ਨੂੰ ਇਹ ਸਮਝ ਨਹੀਂ ਸੀ ਪੈਂਦੀ ਕਿ ਉਨ੍ਹਾਂ ਨੂੰ ਏਨੀ ਘ੍ਰਿਣਾ ਕਿਉਂ ਕੀਤੀ ਜਾਂਦੀ ਹੈ ਅਤੇ ਉਨਾਂ ਤੋਂ ਗ਼ੈਰ ਮਨੁੱਖੀ ਕੰਮ ਕਿਉਂ ਕਰਵਾਏ ਜਾਂਦੇ ਹਨ ? ਜੇ ਪਸ਼ੂ ਜਾਂ ਪੰਛੀ ਦੇ ਪ੍ਰਛਾਵੇਂ ਨਾਲ ਕੋਈ ਨਹੀਂ ਭਿੱਟਦਾ ਤਾਂ ਫਿਰ ਉਨਾਂ ਦਾ ਸਾਇਆ ਮਨਹੂਸ ਕਿਵੇਂ ਹੋ ਗਿਆ ? ਇਨਸਾਨ ਇਨਸਾਨ ਵਿੱਚ ਹੀ ਐਨਾ ਪਾੜਾ ਕਿਉਂ ? ਇਹੋ ਜਿਹਾ ਭੈੜਾ ਵਰਤਾਰਾ ਦੁਨੀਆਂ ਦੇ ਕਿਸੇ ਹੋਰ ਮੁਲਕ 'ਚ ਦੇਖਣ ਨੂੰ ਨਹੀਂ ਮਿਲਦਾ ਪਰ ਭਾਰਤ ਵਿੱਚ ਹੀ ਇਹ ਕਿਉਂ ? ਇਹ ਪ੍ਰਸ਼ਨ ਕਈ ਸਦੀਆਂ ਤੱਕ ਸੁਲਗਦਾ ਰਿਹਾ ਪਰ ਇਸ ਦਾ ਕੋਈ ਢੁਕਵਾਂ ਹੱਲ ਨਾ ਮਿਲ ਸਕਿਆ। ਆਖ਼ਰਕਾਰ ਭਾਰਤ ਦੀ ਮਹਾਨ ਆਤਮਾ, ਯੁੱਗ ਪੁਰਸ਼ ਅਤੇ ਮਹਾਨ ਵਿਦਵਾਨ ਡਾਕਟਰ ਅੰਬੇਡਕਰ ਨੇ ਇਸ ਸੁਲਗਦੇ ਪ੍ਰਸ਼ਨ ਦੀ ਰਗ ਤੇ ਹੱਥ ਰੱਖ ਕੇ, ਲਿਤਾੜੇ ਤੇ ਸ਼ੋਸ਼ਤ ਲੋਕਾਂ ਨੂੰ ਆਪਣੇ ਸਵੈਮਾਨ ਅਤੇ ਜ਼ਮੀਰ ਨੂੰ ਜਗਾਉਣ ਲਈ ਵੰਗਾਰਿਆ। ਇਸ ਯੁੱਗ ਪੁਰਸ਼ ਅਤੇ ਮਹਾਨ ਸ਼ਖ਼ਸੀਅਤ ਦਾ ਜਨਮ 14 ਅਪ੍ਰੈਲ 1891 ਨੂੰ ਅਛੂਤ ਸਮਝੀ ਜਾਂਦੀ ਜਾਤੀ ਵਿੱਚ ਹੋਇਆ। ਡਾਕਟਰ ਬੀ ਆਰ ਅੰਬੇਡਕਰ ਆਪਣੇ ਮਾਂ ਬਾਪ ਦੀ ਚੌਦਵੀਂ ਸੰਤਾਨ ਸਨ , ਡਾਕਟਰ ਅੰਬੇਡਕਰ ਦਾ ਬਾਪ ਉਨਾਂ ਨੂੰ ਲਾਡ ਪਿਆਰ ਨਾਲ ਚੌਦਵਾਂ ਰਤਨ ਕਿਹਾ ਕਰਦੇ ਸਨ। ਆਪਣੇ ਬਾਪ ਦੀ ਸੋਚ ਤੇ ਪਹਿਰਾ ਦਿੰਦਿਆਂ, ਡਾਕਟਰ ਅੰਬੇਡਕਰ ਨੇ ਚੌਦਵੇਂ ਰਤਨ ਤੋਂ ਅੱਗੇ ਨਿਕਲਦਿਆਂ, ਭਾਰਤ ਰਤਨ ਹੀ ਨਹੀਂ ਵਿਸ਼ਵ ਰਤਨ ਦੀ ਵੱਡੀ ਉਪਾਧੀ ਜੋ ਉਨ੍ਹਾਂ ਨੂੰ ਸਨਮਾਨ ਵੱਜੋਂ ਮਿਲ਼ੀ , ਬਾਪ ਦੀ ਕਹੀ ਗੱਲ ਤੇ ਪੱਕੀ ਮੋਹਰ ਲਗਾ ਦਿੱਤੀ। ਅੱਜ ਡਾਕਟਰ ਅੰਬੇਡਕਰ ਨੂੰ ਸਮੁੱਚੀ ਦੁਨੀਆਂ 'ਚ ਵਿਸ਼ਵ ਰਤਨ ਦੇ ਸਨਮਾਨ ਨਾਲ ਜਾਣਿਆ ਜਾਂਦਾ ਹੈ। ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਵਾਸਤੇ ਇਹ ਫ਼ਖ਼ਰ ਵਾਲੀ ਗੱਲ ਹੈ। ਦੱਬੇ ਕੁੱਚਲੇ ਸਮਾਜ ਦੇ ਮੁਕਤੀਦਾਤਾ ਅਤੇ ਮਸੀਹਾ ਵੱਜੋਂ ਜਾਣੇ ਜਾਂਦੇ ਡਾਕਟਰ ਅੰਬੇਡਕਰ ਦਾ ਦੇਹਾਂਤ 6 ਦਸੰਬਰ 1956 ਨੂੰ ਹੋਇਆ। ਬਾਬਾ ਸਾਹਿਬ ਅੰਬੇਡਕਰ ਦੀ ਮੌਤ ਤੋਂ ਤਰੁੰਤ ਬਾਦ , ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਅੱਜ ਭਾਰਤ ਦਾ ਸੂਰਜ ਪੱਕੇ ਤੌਰ ਤੇ ਅਸਤ ਹੋ ਗਿਆ ਹੈ। ਦੁਨੀਆਂ ਵਿੱਚ ਸੂਰਜ ਦਾ ਸਨਮਾਨ ਟਾਂਵੇਂ ਟਾਂਵੇਂ ਵਿਅਕਤੀਆਂ ਦੇ ਹੱਥ ਆਉਂਦਾਂ ਹੈ।
ਸ਼ਿਵ ਕੁਮਾਰ ਬਟਾਲਵੀ ਦੇ ਹਰਫ਼ ਹਨ :-
ਅੱਜ ਸੂਰਜ ਦੀ ਅਰਥੀ ਨਿਕਲੀ, ਅੱਜ ਧਰਤੀ ਦਾ ਸੂਰਜ ਮਰਿਆ ।
ਭਾਰਤ ਦੀ ਮੈਲੀ ਅਤੇ ਗੰਦੀ ਸੋਚ ਦੇ ਸਿਆਸਤਦਾਨਾਂ ਅਤੇ ਭਾਰਤੀ ਹਕੂਮਤ ਨੇ ਇਸ ਮਹਾਨ ਆਤਮਾ, ਵਿਸ਼ਵ ਅਰਥ ਸ਼ਾਸਤਰੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੂੰ ਮਰਨ ਉਪਰੰਤ ( 34 ਸਾਲ ਬਾਅਦ ) ਭਾਰਤ ਰਤਨ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਸ਼ਾਇਦ ਭਾਰਤੀ ਹਕੂਮਤ ਅਜੇ ਵੀ ਡਾਕਟਰ ਅੰਬੇਡਕਰ ਨੂੰ ਇਹ ਐਵਾਰਡ ਨਾ ਦਿੰਦੀ, ਇਸ ਦਾ ਸੇਹਰਾ ਇੱਕਵੀਂ ਸਦੀ ਦੇ ਮਹਾਨ ਬਹੁਜਨ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੂੰ ਜਾਦਾਂ ਹੈ। ਸਾਹਿਬ ਕਾਂਸ਼ੀ ਰਾਮ ਦੇ ਜ਼ੋਰਦਾਰ ਸੰਘਰਸ਼ ਅਤੇ ਉਨਾਂ ਦੀ ਲਹਿਰ ਅੱਗੇ ਝੁਕਦਿਆਂ , ਭਾਰਤੀ ਹਕੂਮਤ ਨੂੰ ਮਜ਼ਬੂਰਨ ਡਾਕਟਰ ਅੰਬੇਡਕਰ ਨੂੰ ਇਸ ਮਹਾਨ ਪੁਰਸਕਾਰ ਨਾਲ ਨਿਵਾਜਣਾ ਪਿਆ। ਭਾਰਤੀ ਹਕੂਮਤ ਦੀ ਨੇਕ ਨੀਅਤ ਨਹੀਂ ਬੇਵੱਸੀ ਕਹੀ ਜਾ ਸਕਦੀ ਹੈ। ਪਰ ਕਾਂਗਰਸ ਸਰਕਾਰਾਂ ਨੇ ਗੰਦੀ ਅਤੇ ਸੋੜੀ ਸੋਚ ਕਾਰਨ ਇਸ ਮਹਾਨ ਆਤਮਾ ਨੂੰ ਕਦੀ ਵੀ ਢੁਕਵਾਂ ਸਨਮਾਨ ਦੇਣ ਦਾ ਯਤਨ ਨਹੀਂ ਕੀਤਾ । ਆਪਣੇ ਆਪ ਨੂੰ ਉਚ ਵਰਗ ਸਮਝਣ ਵਾਲਿਆਂ ਨੂੰ ਸ਼ਾਇਦ ਇਹ ਇਲਮ ਨਹੀਂ ਸੀ ਕਿ ਜਿਸਨੂੰ ਉਹ ਥਾਂ ਥਾਂ ਜਲੀਲ ਕਰਦੇ ਅਤੇ ਠੋਕਰਾਂ ਮਾਰਦੇ ਰਹੇ , ਉਹ ਦਰ ਅਸਲ ਪੱਥਰ ( ਰੋੜਾ ) ਨਹੀਂ, ਭਾਰਤ ਦਾ ਰਤਨ ਹੈ । ਡਾਕਟਰ ਅੰਬੇਡਕਰ ਨੇ ਆਪਣੀ ਮਕਬੂਲੀਅਤ ਦਾ ਲੋਹਾ, ਭਾਰਤੀ ਸਿਆਸਤ ਵਿੱਚ ਮਨਵਾਇਆ ਅਤੇ ਉਚ ਵਰਗੀ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਦੀ ਈਨ ਨਹੀਂ ਮੰਨੀ, ਉਹ ਨਾ ਅੱਕੇ ,ਨਾ ਥੱਕੇ ,ਨਾ ਵਿਕੇ ਅਤੇ ਨਾ ਹੀ ਕਿਸੇ ਅੱਗੇ ਝੁਕੇ । ਇਸ ਤਰਾਂ ਦਾ ਕਿਰਦਾਰ, ਸੂਰਤ ਔਰ ਸੀਰਤ ਵਿਰਲੇ ਵਿਅਕਤੀਆਂ ਦੇ ਹੱਥ ਆਉਂਦੀ ਹੈ। ਮਾਂ ਬਾਪ ਦੀ ਚੌਦਵੀਂ ਸੰਤਾਨ ਨੂੰ ਭਾਰਤ ਰਤਨ ਦਾ ਖ਼ਿਤਾਬ ਦੇਣ ਦਾ ਫ਼ੈਸਲਾ ਇਕ ਅਣਥੱਕ ਮਿਹਨਤ ਅਤੇ ਸੰਘਰਸ਼ਮਈ ਜੀਵਨ ਨੂੰ ਸਲਾਮ ਸੀ। ਇਸ ਯੁੱਗ ਪੁਰਸ਼ ਦਾ ਪੂਰਾ ਜੀਵਨ ਠੋਕਰਾਂ ਅਤੇ ਜਿਲਤ ਭਰਿਆ ਰਿਹਾ। ਪੂਰੇ ਸੰਘਰਸ਼ ਨੂੰ ਡੱਟ ਕੇ ਨਜਿੱਠਿਆ ਅਤੇ ਜਿੱਤ ਦੇ ਅਗੱਡ ਝੰਡੇ ਗੱਡੇ। ਸਦੀਆਂ ਤੋਂ ਲਿਤਾੜੇ , ਦਬਾਏ ਅਤੇ ਤਸਕਾਰੇ ਕਰੋੜਾਂ ਸ਼ੂਦਰ ਲੋਕਾਂ, ਜਿੰਨਾ ਨੂੰ ਉਨਾਂ ਦੇ ਹੱਕਾਂ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ, ਉਨਾਂ ਦੀ ਬਦਤਰ ਜ਼ਿੰਦਗੀ ਦੇ ਹਲਾਤਾਂ ਨੂੰ ਸੁਧਾਰਨ ਲਈ, ਇਕ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ। ਡਾਕਟਰ ਅੰਬੇਡਕਰ ਨੇ ਛੂਆ ਛਾਤ ਦਾ ਅੰਤ ਅਤੇ ਜਾਤ ਪਾਤ ਦਾ ਬੀਜ਼ ਨਾਸ ਕਰਨ ਲਈ ਇਕ ਜ਼ਬਰਦਸਤ ਅੰਦੋਲਨ ਵਿਢਿਆ।
ਬਾਬਾ ਸਾਹਿਬ ਦਾ ਬਚਪਨ ਅਤੇ ਮੁਢਲਾ ਜੀਵਨ ਬੜਾ ਦੁਸ਼ਵਾਰੀਆਂ ਭਰਿਆ ਸੀ ਅਤੇ ਉਨਾਂ ਨੂੰ ਕਠਿਨ ਸੰਤਾਪ ਹੰਢਾਉਣਾ ਪਿਆ। ਉਸ ਦੇ ਸਹਿਪਾਠੀ, ਜਮਾਤ ਵਿੱਚ ਬੈਠਣ ਨਹੀਂ ਸਨ ਦਿੰਦੇ , ਉਸ ਨੂੰ ਕਲਾਸਰੂਮ ਤੋਂ ਬਾਹਰ ਬੈਠਣਾ ਪੈਂਦਾ । ਪਰ ਉਹ ਕਦੀ ਨਾ ਘਬਰਾਏ। ਡਾਕਟਰ ਅੰਬੇਡਕਰ ਸਮਝਦਾ ਸੀ ਕਿ ਉਚ ਜਾਤੀ ਦੇ ਵਿਦਿਆਰਥੀ ਮੇਰੀ ਜ਼ਾਤ ਨੀਵੀਂ ਹੋਣ ਕਾਰਨ, ਮੈਨੂੰ ਨਫ਼ਰਤ ਕਰਦੇ ਹਨ ਤਾਂ ਕਿ ਉਹ ਛੂਹਣ ਨਾਲ ਭਿੱਟ ਨਾ ਜਾਣ। ਬਾਬਾ ਸਾਹਿਬ ਦੀ ਨੀਵੀਂ ਜਾਤ ਹੋਣ ਕਾਰਨ ਉਸ ਨਾਲ ਹਰ ਵਕਤ ਬੁਰਾ ਸਲੂਕ ਕੀਤਾ ਜਾਂਦਾ। ਜਾਤੀ ਅਪਮਾਨਤ ਵਿਤਕਰੇ ਤੋਂ ਖਿਝਦਿਆਂ ਉਹ ਅਧਿਆਪਕ ਨੂੰ ਪੁੱਛਦਾ ਹੈ, " ਮੈਂ ਵੀ ਤਾਂ ਹੋਰਨਾਂ ਬੱਚਿਆਂ ਵਰਗਾਂ ਹਾਂ, ਮੇਰੇ ਤੇ ਉਨਾਂ ਵਿੱਚ ਕੀ ਅੰਤਰ ਹੈ" ? ਫਿਰ ਮੈਨੂੰ ਉਹ ਜਮਾਤ ਵਿੱਚ ਕਿਉਂ ਨਹੀਂ ਬੈਠਣ ਦਿੰਦੇ ? ਡਾਕਟਰ ਅੰਬੇਡਕਰ ਆਪਣੇ ਟੀਚਰ ਨੂੰ ਕਹਿੰਦਾ ਹੈ ਕਿ ਜਮਾਤ ਦੇ ਬਾਹਰ ਬੈਠਾ ਮੈਂ, ਤਿਖੜ ਗਰਮੀਂ ਕਾਰਨ ਝੁਲਸ ਜਾਂਦਾ ਹਾਂ, ਕੜਕਦੀ ਠੰਡ ਵਿੱਚ ਠੁਰ ਠੁਰ ਕਰਦਾਂ ਹਾਂ, ਸਰਦੀ ਮੈਨੂੰ ਬਹੁਤ ਸਤਾਉਂਦੀ ਹੈ ਤੇ ਬਾਰਸ਼ ਵਿਚ ਪੂਰੀ ਤਰਾਂ ਭਿੱਜ ਜਾਂਦਾਂ ਹਾਂ। ਮੈਂ ਵੀ ਬਾਕੀ ਬੱਚਿਆਂ ਵਾਂਗ ਪ੍ਰਾਥਨਾ ਕਰਦਾ ਹਾਂ, ਮੈਨੂੰ ਦੱਸੋ ਤਾਂ ਸਹੀ ਮੇਰਾ ਕਸੂਰ ਕੀ ਹੈ ? ਇੱਥੋਂ ਤੱਕ ਕਿ ਮੈਨੂੰ ਘੜਿਆਂ 'ਚੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ। ਪਿਆਸ ਮੈਨੂੰ ਬਹੁਤ ਸਤਾਉਂਦੀ ਹੈ। ਬਾਬਾ ਸਾਹਿਬ ਦੇ ਬਾਲ ਅਵੱਸਥਾ ਦੇ ਸਵਾਲਾਂ ਦਾ ਉਸਦੇ ਅਧਿਆਪਕ ਕੋਲ ਕੋਈ ਉਤਰ ਨਹੀਂ ਸੀ , ਅਧਿਆਪਕ ਅੰਬੇਡਕਰ ਦੇ ਪ੍ਰਸ਼ਨ ਸੁਣ ਕੇ ਸੁੰਨ ਹੋ ਗਿਆ। ਬੱਚੇ ਨਾਲ ਇਹ ਕੈਸੀ ਤ੍ਰਾਸਦੀ ਸੀ ??
ਡਾਕਟਰ ਅੰਬੇਡਕਰ ਨੇ ਬਚਪਨ ਵਿਚ ਹੀ ਪ੍ਰਣ ਕਰ ਲਿਆ ਸੀ, ਕਿ ਉਹ ਇਸ ਜਾਤਪਾਤ ਦੇ ਕੋਹੜ ਨੂੰ ਹਰ ਹੀਲੇ ਇੱਕ ਦਮ ਖਤਮ ਕਰਕੇ ਦਮ ਲੈਣਗੇ। ਉਨਾਂ ਨੇ ਆਪਣੇ ਸਮਾਜ ਦੇ ਕਰੋੜਾਂ ਗਰੀਬ ਲੋਕਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣ ਲਈ ਇਕ ਪੁਖ਼ਤਾ ਤੇ ਜ਼ਬਰਦਸਤ ਸੰਘਰਸ਼ ਵਿੱਢਿਆ , ਇਸ ਸੰਘਰਸ਼ ਨੂੰ ਅੰਤਿਮ ਪੜਾਅ ਤੇ ਪਹੁੰਚਾਉਣ ਲਈ ਉਨਾਂ ਨੇ ਅਣਥੱਕ ਅਤੇ ਸਖ਼ਤ ਮਿਹਨਤ ਕੀਤੀ। ਉਹ ਜਿਸ ਵੀ ਕੰਮ ਜਾਂ ਉਦੇਸ਼ ਨੂੰ ਹੱਥ ਪਾਅ ਲੈਂਦੇ , ਉਹ ਉਦੇਸ਼ ਨਿਵੇਕਲਾ ਹੋ ਨਿਬੜਦਾ । ਬਾਬਾ ਸਾਹਿਬ ਦੇ ਯਤਨਾਂ ਅਤੇ ਹਿੰਮਤ ਸਦਕਾ ਹੀ ਭਾਰਤ ਦੇ ਰਾਸ਼ਟਰੀ ਝੰਡੇ ਵਿਚ " ਅਸ਼ੋਕ ਚੱਕਰ " ਦਾ ਨਿਸ਼ਾਨ ਰੱਖਿਆ ਗਿਆ ਜੋ ਸ਼ੂਦਰ ਸਮਾਜ ਦੇ ਰਹਿਬਰਾਂ ਦਾ ਪ੍ਰਤੀਕ ਅਤੇ ਨਿਸ਼ਾਨੀ ਹੈ। ਅਜ਼ਾਦ ਭਾਰਤ ਦੇ ਪਹਿਲੇ ਕੇਂਦਰੀ ਮੰਤਰੀ ਮੰਡਲ ਵਿੱਚ ਆਪ ਜੀ ਨੂੰ ਕਾਨੂੰਨ ਮੰਤਰੀ ਬਣਾਇਆਂ ਗਿਆ । ਸੰਵਿਧਾਨ ਖਰੜਾ ਕਮੇਟੀ ਦਾ ਡਾਕਟਰ ਅੰਬੇਡਕਰ ਨੂੰ ਚੈਅਰਮੈਨ ਥਾਪਿਆ ਗਿਆ , ਇਹ ਵੀ ਸ਼ੂਦਰ ਸਮਾਜ ਲਈ ਫ਼ਖ਼ਰ ਵਾਲੀ ਗੱਲ ਸੀ। ਉਨਾਂ ਦੁਆਰਾ ਰਚਿਤ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ। ਸਮਾਜਿਕ ਬਰਾਬਰੀ ਨੂੰ ਉਹ ਬਹੁਤ ਤਰਜੀਹ ਦਿੰਦੇ ਸਨ , ਇਸ ਨੂੰ ਲੈਕੇ ਅੰਬੇਡਕਰ ਕਿਹਾ ਕਰਦੇ ਸਨ , " ਮਨੁੱਖ ਨੂੰ ਜਿਊਂਣ ਲਈ ਸਿਰਫ਼ ਰੋਟੀ ਨਹੀਂ ਚਾਹੀਦੀ, ਸਗੋਂ ਉਸ ਕੋਲ ਦਿਮਾਗ ਹੈ , ਜਿਸਨੂੰ ਵਿਚਾਰਾਂ ਦੇ ਭੋਜਨ ਦੀ ਲੋੜ ਹੈ "।
ਡਾਕਟਰ ਅੰਬੇਡਕਰ ਇਕ ਨਾਮ ਹੀ ਨਹੀਂ, ਬਲਕਿ ਇਕ ਯੁੱਗ ਹੈ, ਇਕ ਚਿੰਨ ਹੈ - ਵਿਦਰੋਹ ਦਾ, ਬਗ਼ਾਵਤ ਦਾ, ਜੋ ਸਾਰੀ ਉਮਰ ਸ਼ੂਦਰਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਲੜਦਾ ਰਿਹਾ, ਉਹ ਇਕ ਐਸਾ ਚਿਰਾਗ ਜਿਸਨੇ ਗਰੀਬ ਤੇ ਗੁਲਾਮ ਸਮਾਜ ਦੀਆਂ ਘੁਪ ਹਨੇਰੀਆਂ ਨੁੱਕਰਾਂ ਨੂੰ ਚਾਨਣ ਨਾਲ ਰੁਸ਼ਨਾ ਦਿੱਤਾ। ਸਦੀਆਂ ਤੋਂ ਦਬਾਏ ਤੇ ਗੁਲਾਮ ਸਮਾਜ ਨੂੰ ਗਿਆਨ ਦੀ ਰੋਸ਼ਨੀ ਦੇਕੇ ਆਪਣੇ ਹੱਕਾਂ ਲਈ ਹਲੂਣਿਆ, ਉਨਾਂ ਦਾ ਅਵੈਸਲਾਪਣ ਖਤਮ ਕੀਤਾ। ਤਲਾਬ ਚੋਂ ਪਾਣੀ ਦੇ ਦੋਸ਼ ਵਿੱਚ ਭੀਮ ਨੂੰ ਡਾਂਗਾਂ ਵੀ ਖਾਣੀਆਂ ਪਈਆਂ , ਪਰ ਪਿੱਛੇ ਨਹੀਂ ਹਟੇ। ਡਾਕਟਰ ਅੰਬੇਡਕਰ ਪੜਨ ਗਿਆ, ਪੜਾਉਣ ਗਿਆ ਜਾਂ ਸਰਕਾਰੀ ਨੌਕਰੀ ਤੇ ਗਿਆ, ਛੂਆ ਛਾਤ ਤੇ ਜਾਤਪਾਤ ਦੇ ਸੰਤਾਪ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਫੋਜ ਦੇ ਜਨਰਲ ਸੈਕਟਰੀ ਦੀ ਨੌਕਰੀ ਦੇ ਬਾਵਜੂਦ, ਉਚ ਵਰਗ ਦੇ ਸੇਵਾਦਾਰ ਉਸਨੂੰ ਸੋਟੀ ਨਾਲ ਫਾਇਲਾਂ ਫੜਾਉਂਦੇ ਭਾਵ ਪੇਸ਼ ਕਰਦੇ , ਇਹ ਕਿੰਨਾ ਘੋਰ ਅਪਮਾਨ ਸੀ ਇਕ ਮਹਾਨ ਸ਼ਖ਼ਸੀਅਤ ਦਾ ?
ਸੰਘਰਸ਼ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਆਪ ਜੀ ਨੇ 1919 ਵਿੱਚ ਮੂਕ ਨਾਇਕ ਅਖ਼ਬਾਰ ਸ਼ੁਰੂ ਕੀਤਾ ਤਾਂ ਕਿ ਸਮੇਂ ਸਮੇਂ ਸਾਰੀਆਂ ਗਤੀਵਿਧੀਆਂ ਦੀ ਤਾਜ਼ਾ ਜਾਣਕਾਰੀ ਉਸਦੇ ਸਮਾਜ ਕੋਲ ਅੱਪੜਦੀ ਰਹੇ। ਸਮਾਜਿਕ ਅਨਿਆਂ ਸਿਖਰਾਂ ਤੇ ਸੀ ਪਰ ਉਹ ਉਸ ਦਾ ਹੌਂਸਲਾ ਨਾ ਢਾਅ ਸਕਿਆ , ਸਗੋਂ ਬੁਲੰਦ ਕਰਦਾ ਰਿਹਾ। ਅੱਤ ਦੀ ਗ਼ਰੀਬੀ ਹੋਣ ਕਾਰਣ ਬਾਬਾ ਸਾਹਿਬ ਦਾ ਪਰੀਵਾਰਕ ਜੀਵਨ ਦੁੱਖਾਂ ਨਾਲ ਭਰਿਆ ਸੀ, ਬਚਪਨ ਅੱਤ ਦੀ ਗ਼ਰੀਬੀ ਚੋਂ ਗੁਜ਼ਰਿਆ, ਫਿਰ ਵੀ ਗ਼ਰੀਬੀ ਕੋਈ ਰੁਕਾਵਟ ਨਾ ਬਣ ਸਕੀ। ਛੋਟੀ ਉਮਰੇ ਉਨਾਂ ਦੀ ਸ਼ਾਦੀ ਮਾਤਾ ਰਮਾਬਾਈ ਨਾਲ ਹੋ ਗਈ। ਆਪ ਜੀ ਦੀ ਸੰਤਾਨ ' ਚ ਪੰਜ ਬੱਚੇ ਸਨ । ਜੁਲਾਈ ਬਿਨਾਂ ਅਤੇ ਗ਼ਰੀਬੀ ਕਾਰਨ ਬੱਚੇ ਅਤੇ ਮਾਤਾ ਰਮਾਬਾਈ ਛੋਟੀ ਉਮਰੇ ( 35 ਸਾਲ ਦੀ ) ਚਲਾਣਾ ਕਰ ਗਏ। ਸੰਤਾਨ ਅਤੇ ਬੀਵੀ ਦੀ ਪੀੜਾ ਅਸਹਿ ਸੀ , ਇਸ ਮਾਨਸਿਕ ਪੀੜਾ ਵਿਚੋਂ ਨਿਕਲਣ ਲਈ ਉਨ੍ਹਾਂ ਨੂੰ ਕਾਫੀ ਸਮਾਂ ਲੱਗ ਗਿਆ , ਪਰ ਉਹ ਅਡੋਲ ਰਹੇ। ਇਸ ਮਹਾਨ ਆਤਮਾ ਨੇ ਪਹਿਲਾਂ ਆਪਣੇ ਆਪ ਨੂੰ ਸੰਭਾਲਿਆ ਤੇ ਫਿਰ ਨਾ ਬਰਾਬਰੀ ਵਿਰੁੱਧ ਸੰਘਰਸ਼ ਹੋਰ ਤਿੱਖਾ ਕਰ ਦਿੱਤਾ। ਬਾਬਾ ਸਾਹਿਬ ਦੇ ਮੱਥੇ ਦਾ ਦੀਵਾ ਫਿਰ ਲਟ ਲਟ ਬਲਣ ਲੱਗਾ।
ਜਾਤਪਾਤ ਦੇ ਉਹ ਕੱਟੜ ਵਿਰੋਧੀ ਸਨ , ਜਦੋਂ ਉਨਾਂ ਨੂੰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੂਦਰ ਸਮਾਜ ਦੇ ਭਗਤਾਂ ਦੀ ਬਾਣੀ ਨੂੰ ਵਿਸ਼ੇਸ਼ ਦਰਜ਼ਾ ਦਿੱਤਾ ਗਿਆ ਹੈ ਤਾਂ ਉਹ ਬਹੁਤ ਪ੍ਰਸੰਨ ਹੋਏ। ਕਬੀਰ ਸਾਹਿਬ ਦੀ ਰਚਨਾ " ਅਵਿਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ " ਸਾਰੇ ਵਰਨਾਂ ਅਤੇ ਸਾਰੀਆਂ ਜਾਤੀਆਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਹੈ। ਬਾਬੇ ਨਾਨਕ ਜੀ ਦੀ ਬਾਣੀ " ਨੀਚਾ ਅੰਦਰ ਨੀਚ ਜਾਤਿ, ਨੀਤੀ ਹੂ ਅਤਿ ਨੀਚੁ, ਨਾਨਕ ਤਿੰਨ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ "।।
ਭਗਤਾਂ ਅਤੇ ਗੁਰੂਆਂ ਦੀ ਵਿਚਾਰਧਾਰਾ ਨੇ ਡਾਕਟਰ ਅੰਬੇਡਕਰ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਬੇਹੱਦ ਖੁਸ਼ ਹੋਏ ਕਿ ਭਗਤ ਸਾਹਿਬਾਨਾ ਅਤੇ ਗੁਰੂ ਸਾਹਿਬਾਨਾ ਦੀ ਬਾਣੀਂ ਵਰਨ ਵੰਡ ਅਤੇ ਜਾਤ ਪ੍ਰਣਾਲੀ ਵਿਰੁਧ ਤੱਕੜੀ ਸੱਟ ਮਾਰਦੀ ਹੈ। ਬਾਬਾ ਸਾਹਿਬ , ਕਬੀਰ ਸਾਹਿਬ ਅਤੇ ਬਾਬੇ ਨਾਨਕ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਉਹ ਸਿੱਖ ਧਰਮ ਅਪਨਾਉਣਾ ਚਾਹੁੰਦੇ ਸਨ ਪਰ ਸਿੱਖ ਆਗੂਆਂ ਦੀ ਨਲਾਇਕੀ ਅਤੇ ਅਗਿਆਨਤਾ ਕਾਰਨ, ਉਹ ਇਸ ਧਰਮ ਤੋਂ ਦੂਰ ਚਲੇ ਗਏ। ਨਹੀਂ ਤਾਂ ਅੱਜ ਪੂਰੇ ਦੇਸ਼ ਅੰਦਰ ਬੇਗਮਪੁਰਾ - ਖਾਲਸਾ ਰਾਜ ਸਥਾਪਿਤ ਹੋ ਚੁਕਿਆ ਹੁੰਦਾ, ਨਾਲੇ ਗੁਰੂਆਂ ਅਤੇ ਭਗਤਾਂ ਦੀ ਸੋਚ ਅਤੇ ਵਿਚਾਰਧਾਰਾ ਦਾ ਸੁਫ਼ਨਾ ਵੀ ਸਕਾਰ ਹੋ ਜਾਣਾ ਸੀ।
ਸਿੱਖ ਆਗੂਆਂ ਦੀ ਬਿਪਰਨ ਸੋਚ ਨੇ 6 ਕਰੋੜ ਸ਼ੂਦਰ ਲੋਕਾਂ ਅਤੇ ਅਛੂਤ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ' ਚ ਸ਼ੁਮਾਰ ਨਾ ਹੋਣ ਦਿੱਤਾ, ਸਿੱਖ ਆਗੂਆਂ ਖ਼ਾਸ ਕਰਕੇ ਮਾਸਟਰ ਤਾਰਾ ਸਿੰਘ ਨੇ ਗੁਰੂ ਸਾਹਿਬਾਨਾ ਦੀ ਸੋਚ , ਜੋ ਜਾਤ ਤੇ ਵਰਣ ਵਿਰੋਧੀ ਸਨ ,ਨਾਲ ਗ਼ਦਾਰੀ ਕੀਤੀ। ਗੁਰੂਆਂ ਦੀ ਕ੍ਰਾਂਤੀ ਸੋਚ ਤੋਂ ਸਿੱਖ ਆਗੂ ਇਨਕਾਰੀ ਹੋ ਗਏ।
ਦੂਜੇ ਪਾਸੇ ਡਾਕਟਰ ਅੰਬੇਡਕਰ ਅਤੇ ਉਸ ਦੇ ਅਨੁਆਈਆਂ ਲਈ ਬੁੱਧ ਧਰਮ ਸਵਾਗਤ ਲਈ ਬਾਹਾਂ ਖੋਲੀ ਇੰਤਜ਼ਾਰ ਕਰ ਰਿਹਾ ਸੀ। ਚੌਦਾਂ ਅਕਤੂਬਰ 1956 ਨੂੰ ਬਾਬਾ ਸਾਹਿਬ ਅਤੇ ਉਸਦੇ 10 ਲੱਖ ਪੈਰੋਕਾਰ ਬੁਧ ਧਰਮ ' ਚ ਸ਼ਾਮਲ ਹੋ ਗਏ।
ਡਾਕਟਰ ਅੰਬੇਡਕਰ ਗਿਆਨ ਅਤੇ ਪ੍ਰਤਿਭਾ ਦੀ ਅਬੁੱਝ ਪਿਆਸ ਲੈਕੇ ਜਨਮੇਂ ਸਨ। ਦੀਵੇ ਦੀ ਕੰਬਲੀ ਲੋਅ ਵਿੱਚ ਪੜਨ ਵਾਲੇ ਇਸ ਮਹਾਨ ਆਤਮਾ ਨੇ ਹੱਕਾਂ ਤੋਂ ਵੰਚਿਤ ਕੀਤੇ ਗਏ ਕਰੋੜਾਂ ਅਛੂਤਾਂ ਦੀ ਜ਼ਿੰਦਗੀ ਬਦਲਕੇ ਰੱਖ ਦਿੱਤੀ। ਬਾਬਾ ਸਾਹਿਬ ਨੇ ਭਾਰਤ ਨੂੰ ਖੂਬਸੂਰਤ ਗਣਤੰਤਰ ਬਣਾਉਣ ਵਿੱਚ ਅਹਿਮ ਅਤੇ ਇਮਾਨਦਾਰ ਭੂਮਿਕਾ ਨਿਭਾਈ। ਦੁਨੀਆਂ ਦਾ ਉਤਮ ਸੰਵਿਧਾਨ , ਅਜ਼ਾਦ ਭਾਰਤ ਦੀ ਝੋਲੀ ਪਾਇਆ। ਬੀਮਾਰੀ ਦੇ ਬਾਵਜੂਦ ਦੋ ਸਾਲ 11 ਮਹੀਨੇ 18 ਦਿਨਾਂ ' ਚ ਸੰਵਿਧਾਨ ਦੀ ਸਿਰਜਣਾ ਕਰਕੇ ਇਕ ਮਹਾਨ ਵਿਦਵਾਨ ਹੋਣ ਦਾ ਮਾਣ ਪ੍ਰਾਪਤ ਕੀਤਾ, ਜਿਸ ਵਿਅਕਤੀ ਦੇ ਪ੍ਰਛਾਵੇਂ ਨਾਲ, ਉਚ ਵਰਗ ਦੇ ਲੋਕ " ਭਿੱਟ " ਜਾਂਦੇ ਸਨ, ਉਸਨੇ ਗਣਤੰਤਰ ਤੇ ਅਜਿਹੀ ਛਾਪ ਛੱਡੀ ਜਿਹੜੀ ਸਦਾ ਲਈ ਅਮਿੱਟ ਹੈ। ਭਾਰਤ ਦੀ ਇਹ ਮਹਾਨ ਆਤਮਾ ਸਦੀਆਂ ਲਈ ਅਮਰ ਹੋ ਗਈ। ਡਾਕਟਰ ਅੰਬੇਡਕਰ ਦੀ ਸੋਚ ਅਤੇ ਵਿਚਾਰਧਾਰਾ ਸਦੀਆਂ ਤੱਕ ਪ੍ਰੇਰਨਾਂ ਸਰੋਤ ਬਣੀ ਰਹੇਗੀ। ਇਸ ਮਹਾਨ ਸ਼ਖ਼ਸੀਅਤ ਨੇ ਸਦੀਆਂ ਤੋਂ ਲਿਤਾੜੇ ਅਤੇ ਗੁਲਾਮ ਬਣਾਏ, ਸ਼ੂਦਰਾਂ ਨੂੰ ਸੰਵਿਧਾਨਕ ਹੱਕਾਂ ਅਤੇ ਅਧਿਕਾਰਾਂ ਨਾਲ ਮਾਲੋਮਾਲ ਕਰ ਦਿੱਤਾ। ਹੱਕਾਂ ਤੋਂ ਵੰਚਿਤ ਕੀਤੇ ਅਛੂਤਾਂ ਨੂੰ ਧਰਤੀ ਨੂੰ ਬਿਨਾਂ ਲਹੂ ਲੁਹਾਣ ਕੀਤੇ ਅਤੇ ਬਿਨਾਂ ਕੀਮਤੀ ਜਾਨਾਂ ਗਵਾਏ , ਸਭ ਕੁੱਝ ਉਨਾਂ ਦੀ ਝੋਲੀ ਪਾ ਦਿੱਤਾ। ਇਹੋ ਜਿਹੇ ਸੂਰਜ ਅਤੇ ਯੁੱਗ ਪੁਰਸ਼ ਇਸ ਧਰਤੀ ਤੇ ਟਾਂਵੇਂ ਟਾਂਵੇਂ ਹੀ ਮਿਲਦੇ ਹਨ ਜੋ ਆਪ ਤੇ ਆਪਣਾ ਸਰਬੰਸ ( ਭਾਵ ਪੂਰਾ ਪ੍ਰੀਵਾਰ ) ਪੂਰੀ ਲੋਕਾਈ ਲਈ ਕੁਰਬਾਨ ਕਰ ਦਿੰਦੇ ਹਨ। ਡਾਕਟਰ ਅੰਬੇਡਕਰ ਨੇ ਆਪਣੀ ਸਮਾਜਿਕ ਸੂਝਬੂਝ ਅਤੇ ਵਿਦਵਤਾ ਨਾਲ ਭਾਰਤ ਨੂੰ ਇੱਕ ਸੋਨ - ਸੁਨਿਹਰੀ ਇਤਿਹਾਸ ਦਿੱਤਾ ਜੋ ਸਦੀਆਂ ਤੱਕ ਯਾਦ ਕੀਤਾ ਜਾਵੇਗਾ।
ਲੋਕ ਕਵੀ ਸੰਤ ਰਾਮ ਉਦਾਸੀ ਦਾ ਗੀਤ ਇਸ ਮਹਾਨ ਸ਼ਖ਼ਸੀਅਤ ਡਾਕਟਰ ਅੰਬੇਡਕਰ ਜੀ ( ਸੂਰਜ ) ਨੂੰ ਕੰਮੀਆਂ ਦੇ ਵਿਹੜੇ ਸਦਾ ਮੱਘਦਾ ਰਹਿਣ ਦੀ ਅਰਜ਼ੋਈ ਕਰਦਾ ਹੈ :-
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮੱਘਦਾ ਰਈਂ ਦੇ ਸੂਰਜਾ ਕੰਮੀਆਂ ਦੇ ਵਿਹੜੇ ।।
ਇੰਜ ਸੁਰਿੰਦਰ ਸਿੰਘ ਭਿੰਡਰ
ਪੰਜਾਬ ਪ੍ਰਧਾਨ
ਅਧਿਕਾਰ ਸੰਘਰਸ਼ ਪਾਰਟੀ
7986972034
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਪੁਲਿਸ ਦਾ ਮਾਨਵਤਾਵਾਦੀ ਚਿਹਰਾ: ਰਾਣੀਆਂ ਦੇ ਲਵਪ੍ਰੀਤ ਅਤੇ ਹਰਦੀਪ ਨੂੰ ਨਵੀਂ ਜ਼ਿੰਦਗੀ ਦੇਣ ਲਈ ਜਨੇਰ ਕੇਂਦਰ 'ਚ ਕਰਵਾਇਆ ਦਾਖਲ
ਬੱਧਨੀ ਕਲਾਂ ਪੁਲਿਸ ਦੀ ਮਿਸਾਲੀ ਪਹਿਲ! ਨਸ਼ੇ ਦੀ ਦਲਦਲ 'ਚ ਫਸੇ 2 ਨੌਜਵਾਨਾਂ ਨੂੰ ਭੇਜਿਆ ਨਸ਼ਾ ਮੁਕਤੀ ਕੇਂਦਰ। "ਸਲਾਹੁਣਯੋਗ ਕਾਰਜ: ਨਵੀਂ ਸ਼ੁਰੂਆਤ ਵੱਲ ਵਧਦੇ ਕਦਮ !
ਮੋਗਾ ਪੁਲਿਸ ਨਾ ਸਿਰਫ਼ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ, ਸਗੋਂ ਨਸ਼ੇ ਦੇ ਸ਼ਿਕਾਰ ਹੋਏ ਨੌਜਵਾਨਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਇਲਾਜ ਲਈ ਵੀ ਪ੍ਰੇਰਿਤ ਕਰ ਰਹੀ ਹੈ।
ਥਾਣਾ ਬੱਧਨੀ ਕਲਾਂ ਵੱਲੋਂ ਪਿੰਡ ਰਾਣੀਆਂ ਦੇ ਦੋ ਨੌਜਵਾਨਾਂ, ਲਵਪ੍ਰੀਤ ਸਿੰਘ (ਸਪੁੱਤਰ ਬਿੰਦਰ ਸਿੰਘ) ਅਤੇ ਹਰਦੀਪ ਸਿੰਘ (ਸਪੁੱਤਰ ਸੇਵਕ ਸਿੰਘ) ਨੂੰ ਬਿਹਤਰ ਭਵਿੱਖ ਲਈ ਨਸ਼ਾ ਮੁਕਤੀ ਕੇਂਦਰ, ਜਨੇਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੀ ਇਸ ਪਹਿਲਕਦਮੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਨਸ਼ੇ ਵਿਰੁੱਧ ਇਸ ਜੰਗ ਵਿੱਚ ਪੁਲਿਸ ਦਾ ਸਾਥ ਦੇਈਏ ਅਤੇ ਆਪਣੇ ਨੌਜਵਾਨਾਂ ਨੂੰ ਬਚਾਈਏ।"
"ਪੁਲਿਸ ਦੀ ਨੇਕ ਪਹਿਲ"
"ਨਸ਼ਾ ਛੱਡਣ ਲਈ ਭੇਜਿਆ ਜਨੇਰ ਕੇਂਦਰ"
"ਮੋਗਾ ਪੁਲਿਸ ਦਾ ਵੱਡਾ ਕਦਮ"
: ਪੁਲਿਸ ਦਾ ਮਕਸਦ ਸਿਰਫ਼ ਸਜ਼ਾ ਦੇਣਾ ਨਹੀਂ, ਸਗੋਂ ਸੁਧਾਰ ਕਰਨਾ ਵੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਢੋਲੇ ਵਾਲਾ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ
50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ, ਬਿਜਲੀ ਸਪਲਾਈ ਤੇ ਮੰਡੀਆਂ 'ਚ ਵਾਰਦਾਨੇ ਦੀ ਕਮੀ ਦੂਰ ਕਰਨ ਦੀ ਤਿੱਖੀ ਮੰਗ
ਧਰਮਕੋਟ 12 ਅਪ੍ਰੈਲ (ਹਰਜੀਤ ਸਿੰਘ ਬਹਿਲ)
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਅਹਿਮ ਮੀਟਿੰਗ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਢੋਲੇ ਵਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਬੰਤ ਸਿੰਘ ਬਹਿਰਾਮਕੇ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ ਵੱਲੋਂ ਚਲਾਈ ਗਈ।ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਕਣਕ ਦੀ ਖਰੀਦ ਵਿੱਚ ਲੱਗੀਆਂ ਸਖ਼ਤ ਸ਼ਰਤਾਂ ਕਿਸਾਨਾਂ ਲਈ ਮੁਸੀਬਤ ਬਣ ਚੁੱਕੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਨਮੀ ਦੀ ਹੱਦ ਤੁਰੰਤ ਵਧਾ ਕੇ 17 ਫੀਸਦੀ ਕੀਤੀ ਜਾਵੇ ਅਤੇ ਮੰਡੀਆਂ ਵਿੱਚ ਵਾਰਦਾਨੇ (ਬੋਰੀਆਂ) ਦੀ ਘਾਟ ਨੂੰ ਫੌਰੀ ਦੂਰ ਕੀਤਾ ਜਾਵੇ, ਨਹੀਂ ਤਾਂ ਕਿਸਾਨ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਬੀਕੇਯੂ ਬ੍ਰਹਮਖੇ ਨੂੰ ਛੱਡ ਕੇ ਆਏ ਕਈ ਕਿਸਾਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਯੂਨੀਅਨ ਦੀ ਇਕਤਾ ਹੋਰ ਮਜ਼ਬੂਤ ਹੋਈ।ਕਿਸਾਨਾਂ ਨੇ ਬਿਜਲੀ ਦੇ ਮਸਲੇ 'ਤੇ ਵੀ ਸਰਕਾਰ ਨੂੰ ਘੇਰਦਿਆਂ ਮੰਗ ਕੀਤੀ ਕਿ ਟਿਊਬਵੈੱਲ ਮੋਟਰਾਂ ਲਈ ਸਵੇਰੇ 4 ਵਜੇ ਤੋਂ 8 ਵਜੇ ਤੱਕ ਨਿਯਮਿਤ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ 'ਤੇ ਭਾਰੀ ਰੋਸ ਜਤਾਉਂਦਿਆਂ ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।
ਇਸ ਦੌਰਾਨ ਮਥੁਰਾ ਵਿੱਚ ਹੋਏ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।
ਇਸ ਮੌਕੇ ਸਾਰਜ ਸਿੰਘ (ਜਨਰਲ ਸਕੱਤਰ), ਕਾਰਜ ਸਿੰਘ (ਬਲਾਕ ਪ੍ਰਧਾਨ), ਲਖਬੀਰ ਸਿੰਘ ਮਸੀਤਾਂ, ਸੂਰਤ ਸਿੰਘ ਬ੍ਰਹਮਕੇ, ਦਵਿੰਦਰ ਸਿੰਘ ਸਰਾਂ, ਸੁਰਜੀਤ ਸਿੰਘ ਖਾਲਿਸਤਾਨੀ, ਹਰਦਿਆਲ ਸਿੰਘ ਸਰਪੰਚ, ਸੁਖਵਿੰਦਰ ਸਿੰਘ ਕਾਲਾ, ਬੂਟਾ ਸਿੰਘ ਮਰਾਕੀ, ਬਲਵੀਰ ਸਿੰਘ ਨੰਬਰਦਾਰ, ਅਜਮੇਰ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਮਹਿਲ ਸਿੰਘ, ਮਨਦੀਪ ਸਿੰਘ ਮੰਨਾ, ਪਲਵਿੰਦਰ ਸਿੰਘ, ਸਵਿੰਦਰ ਸਿੰਘ ਵਿਰਕ, ਗੁਰਮੁਖ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ, ਇੰਦਰਜੀਤ ਸਿੰਘ, ਅਰਜਨ ਸਿੰਘ, ਗੁਰਜਿੰਦਰ ਸਿੰਘ, ਸਰਦੂਲ ਸਿੰਘ, ਗੁਰਸੇਵਕ ਸਿੰਘ, ਰਾਜਵੀਰ ਸਿੰਘ ਰੌਂਤਾ, ਬਲਤੇਸ਼ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਰਵੀ ਗੁਲਾਟੀ, ਲਖਵਿੰਦਰ ਸਿੰਘ, ਰਾਮ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਮੀਟਿੰਗ ਵਿੱਚ ਕਿਸਾਨਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕਰਦੇ ਹੋਏ ਕਿਸਾਨ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮੱਖਣ ਬਰਾੜ ਵੱਲੋਂ ਹਲਕਾ ਧਰਮਕੋਟ ਦੇ ਗੜੇਮਾਰੀ ਨਾਲ ਪ੍ਰਭਾਵਿਤ ਸਾਰੇ ਪਿੰਡਾਂ ਦਾ ਦੌਰਾ
12 ਅਪ੍ਰੈਲ (GTV News Moga)
ਹਲਕਾ ਧਰਮਕੋਟ ਵਿੱਚ ਹਾਲ ਹੀ ਵਿੱਚ ਪਈ ਗੜੇਮਾਰੀ ਕਾਰਨ ਵੱਡੇ ਪੱਧਰ ‘ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।ਗੜੇਮਾਰੀ ਦੇ ਕਾਰਨ ਹਲਕਾ ਧਰਮਕੋਟ ਦੇ ਕਈ ਪਿੰਡਾਂ ਵਿੱਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਪਿੰਡਾਂ ਵਿੱਚ ਕੋਟ ਸਦਰ ਖਾਂ, ਕੜਿਆਲ, ਨੂਰਪੁਰ ਹਕੀਮਾਂ, ਬਾਜੇਕੇ, ਢੋਲੇਵਾਲਾ, ਰਸੂਲਪੁਰ, ਮੌਜਗੜ੍ਹ, ਬਾਕਰਵਾਲਾ, ਬਸਤੀ ਚਿਰਾਗ਼ ਸ਼ਾਹ, ਸ਼ੇਰਪੁਰ ਤਾਇਬਾ, ਸੈਦ ਜਲਾਲਪੁਰ, ਰੇੜਵਾਂ ਅਤੇ ਭੋਇੰਪੁਰ ਸ਼ਾਮਲ ਹਨ। ਇਨ੍ਹਾਂ ਪਿੰਡਾਂ ਵਿੱਚ ਹਜ਼ਾਰਾਂ ਏਕੜ ਵਿੱਚ ਖੜ੍ਹੀ ਕਣਕ, ਮੱਕੀ ਅਤੇ ਸਬਜ਼ੀਆਂ ਦੀ ਫਸਲ ਬਰਬਾਦ ਹੋ ਗਈ ਹੈ।
ਇਸ ਦੌਰੇ ਦੌਰਾਨ ਮੱਖਣ ਬਰਾੜ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਂ ਬਹੁਤ ਔਖਾ ਹੈ, ਪਰ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਅਗਾਂਹ ਵੀ ਉਹਨਾਂ ਦੀ ਮੱਦਦ ਲਈ ਤਿਆਰ ਰਹੇਗਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਪਹਿਲਾਂ ਹੜ੍ਹਾਂ ਦੇ ਸਮੇਂ ਕਿਸਾਨਾਂ ਦੀ ਸਹਾਇਤਾ ਕੀਤੀ ਗਈ ਸੀ, ਉਸੇ ਤਰ੍ਹਾਂ ਇਸ ਮੁਸ਼ਕਲ ਘੜੀ ਵਿੱਚ ਵੀ ਪਾਰਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਉਹ ਇਸ ਨੁਕਸਾਨ ਤੋਂ ਜਲਦੀ ਉਬਰ ਸਕਣ।
ਮੱਖਣ ਬਰਾੜ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਣਕ ਅਤੇ ਤੂੜੀ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ ਅਤੇ ਉਹਨਾਂ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।ਇਸ ਮੌਕੇ ਸੁਖਵਿੰਦਰ ਸਿੰਘ ਦਾਤੇਵਾਲ, ਰਣਜੀਤ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਸੁਰਜੀਤ ਸਿੰਘ ਰਾਮਗੜ ਸਰਕਲ ਪ੍ਰਧਾਨ, ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਚਾਹਲ, ਤਜਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਕਲੇਰ, ਜਗਦੀਪ ਸਿੰਘ ਕੜਿਆਲ,ਬਲਵਿੰਦਰ ਸਿੰਘ ਨੰਬਰਦਾਰ,ਮੇਹਰ ਸਿੰਘ ਕੜਿਆਲ, ਮਾਸਟਰ ਹਰਭਜਨ ਸਿੰਘ,ਗੁਰਦੇਵ ਸਿੰਘ, ਮਹਿਲ ਸਿੰਘ, ਮੋਹਨ ਸਿੰਘ, ਨਿਸ਼ਾਨ ਸਿੰਘ ਬਾਜੇਕੇ,ਗੁਰਬਖਸ਼ ਸਿੰਘ ਸੰਧੂ, ਜਸਵੀਰ ਸਿੰਘ ਸ਼ੇਰਪੁਰੀ, ਗੁਰਪ੍ਰੀਤ ਸਿੰਘ ਹੇਅਰ, ਬਲਜੀਤ ਸਿੰਘ, ਅਮਨ ਗਾਬਾ, ਨਿਸ਼ਾਨ ਸਿੰਘ ਸ਼ੇਰਪੁਰ, ਜਸਵੀਰ ਸਿੰਘ ਸੈਦ ਜਲਾਲਪੁਰ, ਭੁਪਿੰਦਰ ਸਿੰਘ ਰਸੂਲਪੁਰ,ਬਖਸ਼ੀਸ਼ ਸਿੰਘ ਮੌਜਗੜ੍ਹ, ਮੇਜਰ ਸਿੰਘ ਭੋਇਪੁਰ, ਸਕੱਤਰ ਸਿੰਘ ਪੰਨੂ,ਅਨੂਪ ਸਿੰਘ,ਜਸਮੇਲ ਸਿੰਘ ਫੌਜੀ,ਜਸਵਿੰਦਰ ਸਿੰਘ, ਗੁਲਾਬ ਸਿੰਘ ਪੰਡੋਰੀ, ਅਮਨਿੰਦਰ ਸਿੰਘ ਪੰਡੋਰੀਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਸਾਹਿਬਾਨ ਨਾਲ ਹਾਜ਼ਰ ਸਨ |
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮੋਗਾ ਨਗਰ ਨਿਗਮ ਦੀਆਂ ਚੋਣਾਂ ਪੁਰਾਣੀ ਵਾਰਡਬੰਦੀ ਮੁਤਾਬਿਕ ਹੀ ਹੋਣ ਗੀਆਂ ਅਤੇ ਕੋਟ ਈਸੇ ਖਾਂ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਗੀਆਂ ਨਵੀ ਵਾਰਡਬੰਦੀ ਮੁਤਾਬਿਕ,ਆਪਣੇ ਸ਼ਹਿਰ,ਕਸਬੇ ਦੀਆਂ ਚੋਣਾਂ ਬਾਰੇ ਜਾਣਨ ਲਈ ਗੂਗਲ ਤੇ ਸ਼ਰਚ ਕਰੋ GTV News Moga ..
ਫਤਿਹਗੜ੍ਹ ਕੋਰੋਟਾਣਾ ਦੇ ਵਿਕਟੋਰੀਆ ਪੈਲਸ ਵਿੱਚ ਇੰਡੋ-ਯੂਐਸ ਟਰੇਡ ਡੀਲ ਖ਼ਿਲਾਫ਼ ਹੋਈ ਰੈਲੀ ਦੌਰਾਨ ਜੋਸ਼ ਨਾਲ ਭਰਪੂਰ ਵਰਕਰਾਂ ਦਾ ਵਿਸ਼ਾਲ ਇਕੱਠ ਅਤੇ ਕਾਂਗਰਸ ਵਿੱਚ ਸ਼ਾਮਲ
ਧਰਮਕੋਟ/ਫਤਿਹਗੜ੍ਹ ਕੋਰੋਟਾਣਾ 8 ਅਪ੍ਰੈਲ (ਹਰਜੀਤ ਸਿੰਘ ਬਹਿਲ)
ਹਲਕਾ ਧਰਮਕੋਟ ਵਿੱਚ ਫਤਿਹਗੜ੍ਹ ਕੋਰੋਟਾਣਾ ਸਥਿਤ ਵਿਕਟੋਰੀਆ ਪੈਲਸ ਵਿੱਚ ਇੰਡੋ-ਯੂਐਸ ਟਰੇਡ ਡੀਲ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਬੁਲਾਈ ਗਈ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਸਾਬਕਾ ਵਿਧਾਇਕ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਇਕੱਠ ਨੇ ਇਲਾਕੇ ਦੀ ਰਾਜਨੀਤੀ ਵਿੱਚ ਨਵਾਂ ਜੋਸ਼ ਭਰ ਦਿੱਤਾ।ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਵਿਧਾਇਕ ਹਲਕਾ ਭੁੱਲਥ ਅਤੇ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇੰਡੋ-ਯੂਐਸ ਟਰੇਡ ਡੀਲ ਸਿੱਧਾ ਕਿਸਾਨਾਂ ਦੇ ਹੱਕਾਂ ‘ਤੇ ਵਾਰ ਹੈ ਅਤੇ ਇਹ ਦੇਸ਼ ਦੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹੈ।ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ “ਗੜੀਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੈਲੀਆਂ ਵਿੱਚ ਚੁਟਕਲੇ ਤੇ ਕਿਕਲੀਆਂ ਸੁਣਾਉਣ ਵਿੱਚ ਮਸ਼ਗੂਲ ਹਨ। ਇਹ ਕਿਸਾਨਾਂ ਦੇ ਦਰਦ ਨਾਲ ਨਿਆਂ ਨਹੀਂ, ਸਿੱਧਾ ਮਜ਼ਾਕ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਭੜਕੇਗਾ।
ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ਼ ਸ੍ਰੀ ਰਵਿੰਦਰ ਡਾਲਵੀ ਨੇ ਵੀ ਹਾਜ਼ਰੀ ਭਰੀ ਅਤੇ ਲੋਹਗੜ੍ਹ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਨੂੰ ਦੇਖ ਕੇ ਖੁਸ਼ੀ ਜ਼ਾਹਰ ਕੀਤੀ। ਜ਼ਿਲ੍ਹਾ ਮੋਗਾ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਹਾਜ਼ਰੀ ਨੇ ਮੀਟਿੰਗ ਨੂੰ ਜੋਸ਼ੀਲਾ ਬਣਾ ਦਿੱਤਾ।ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ, ਜਦੋਂ ਕਿਸਾਨ ਸੈੱਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਰਜਿੰਦਰ ਸਿੰਘ ਖਹਿਰਾ ਮਸੀਤਾਂ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਅਤੇ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਲੋਹਗੜ੍ਹ ਸਾਹਿਬ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।ਅੰਤ ਵਿੱਚ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸਭ ਸੀਨੀਅਰ ਆਗੂਆਂ, ਹਲਕਾ ਧਰਮਕੋਟ ਦੇ ਦਰਜ਼ਾ-ਬ-ਦਰਜਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ, “ਤੁਸੀਂ ਸਾਡੇ ਛੋਟੇ ਜਿਹੇ ਸੱਦੇ ‘ਤੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਇਕੱਠ ਸਾਬਤ ਕਰਦਾ ਹੈ ਕਿ ਲੋਕ ਹੁਣ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਅਜਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਗੜੇਮਾਰੀ ਅਤੇ ਹੜ ਪੀੜਤਾਂ ਦੇ ਬਕਾਏ ਨੂੰ ਲੈਕੇ 10 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ 3 ਘੰਟੇ ਘਿਰਾਓ ਕਰਕੇ ਦਿੱਤਾ ਜਾਵੇਗਾ ਮੰਗ ਪੱਤਰ
ਪੰਜਾਬ ਚ ਖਸ ਖਸ ਦੀ ਖੇਤੀ ਕਰਨ ਦੀ ਇਜਾਜਤ ਦੇਵੇ ਕੇਦਰ ਸਰਕਾਰ - ਏ ਕੇ ਐਮ
ਜਲੰਧਰ 8 ਅਪ੍ਰੈਲ (GTV News Moga)
ਪੰਜਾਬ ਵਿੱਚ ਹਾਲ ਹੀ ਵਿੱਚ ਪਈ ਗੜੇਮਾਰੀ ਅਤੇ ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਕਈ ਥਾਵਾਂ ‘ਤੇ ਕਣਕ ਅਤੇ ਸਬਜ਼ੀਆਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ, ਨਾਲ ਹੀ ਪਸ਼ੂਆਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਨੇ ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਐਮਰਜੈਂਸੀ ਮੀਟਿੰਗ ਸੱਦਕੇ ਸਰਕਾਰ ਅੱਗੇ ਕਈ ਮਹੱਤਵਪੂਰਨ ਮੰਗਾਂ ਰੱਖੀਆਂ ਹਨ,ਕਿਸਾਨਾਂ ਦੀ ਮੁੱਖ ਮੰਗ ਹੈ ਕਿ ਬਿਨਾਂ ਗਿਰਦਾਵਰੀ ਕੀਤੇ ਤੁਰੰਤ ਪ੍ਰਭਾਵ ਨਾਲ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਲੰਬੀ ਪ੍ਰਕਿਰਿਆ ਕਾਰਨ ਕਿਸਾਨਾਂ ਨੂੰ ਸਮੇਂ ‘ਤੇ ਰਾਹਤ ਨਹੀਂ ਮਿਲਦੀ, ਇਸ ਲਈ ਤੁਰੰਤ ਆਰਥਿਕ ਸਹਾਇਤਾ ਜ਼ਰੂਰੀ ਹੈ,ਇਸ ਤੋਂ ਇਲਾਵਾ, ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਖਸ-ਖਸ (ਪੋਸਤ) ਦੀ ਖੇਤੀ ਨੂੰ ਕਾਨੂੰਨੀ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਚਿੱਟੇ ਵਰਗੇ ਘਾਤਕ ਨਸ਼ਿਆਂ ਨੂੰ ਰੋਕਣ ਲਈ ਇਹ ਇਕ ਪ੍ਰਭਾਵਸ਼ਾਲੀ ਕਦਮ ਹੋ ਸਕਦਾ ਹੈ,ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਦੇ ਮਾਮਲੇ ਵਿੱਚ ਵੀ ਗੰਭੀਰ ਚਿੰਤਾ ਜਤਾਈ ਗਈ ਹੈ। ਜਥੇਬੰਦੀਆਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਐਲਾਨ ਕੀਤਾ ਮੁਆਵਜ਼ਾ ਅਜੇ ਤੱਕ ਪੂਰੀ ਤਰ੍ਹਾਂ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਹੋਇਆ। ਉਹਨਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ, ਘਰ ਜਾਂ ਪਸ਼ੂ ਹੜ੍ਹਾਂ ਵਿੱਚ ਨੁਕਸਾਨੀਏ ਹੋਏ ਹਨ, ਉਹਨਾਂ ਨੂੰ ਵੀ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ,ਕਿਸਾਨ ਜਥੇਬੰਦੀਆਂ ਨੇ ਅਫਸਰਸ਼ਾਹੀ ‘ਤੇ ਦੋਸ਼ ਲਾਇਆ ਹੈ ਕਿ ਉਹ ਮੁਆਵਜ਼ੇ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਵਿੱਚ ਟਾਲਮਟੋਲ ਕਰ ਰਹੀ ਹੈ, ਜਿਸ ਕਾਰਨ ਕਿਸਾਨ ਮਜਬੂਰ ਹੋ ਕੇ ਸੰਘਰਸ਼ ਦੇ ਰਸਤੇ ‘ਤੇ ਜਾਣ ਲਈ ਤਿਆਰ ਹੋ ਰਹੇ ਹਨ,ਕਿਸਾਨ ਜਥੇਬੰਦੀਆਂ ਨੇ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ,ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਜ਼ਾਦ ਕਿਸਾਨ ਮੋਰਚੇ ਨਾਲ ਜੁੜੀਆਂ ਸਮੂਹ ਜਥੇਬੰਦੀਆਂ ਨੇ 10 ਅਪ੍ਰੈਲ ਨੂੰ ਵੱਡਾ ਐਲਾਨ ਕੀਤਾ ਹੈ। ਇਸ ਦਿਨ 12 ਵਜੇ ਤੋਂ ਲੈਕੇ 3 ਵਜੇ ਤੱਕ ਪੰਜਾਬ ਦੇ ਸਾਰੇ 23 ਜ਼ਿਲ੍ਹਾ ਹੈੱਡਕੁਆਟਰਾਂ ‘ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ,ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ,ਇਸ ਮੀਟਿੰਗ ਦੀ ਪ੍ਰਧਾਨਗੀ ਜਸਬੀਰ ਸਿੰਘ ਆਹਲੂਵਾਲੀਆ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ,ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ,ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਨੇ ਕੀਤੀ ਅਤੇ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਹਰੀਕੇ,ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ,ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ,ਮਲਕੀਤ ਸਿੰਘ ਸ਼ਾਹਕੋਟ,ਕੁਲਜੀਤ ਸਿੰਘ ਰੌਂਤਾ,ਚੰਦਨਦੀਪ ਸਿੰਘ ਰੌਂਤਾ,ਤਲਵਿੰਦਰ ਗਿੱਲ ਤੋਤੇਵਾਲ,ਹੈਰੀ ਗਿੱਲ ਤੋਤੇਵਾਲ,ਪਿੱਪਲ ਸਿੰਘ ਸ਼ੇਰੇਵਾਲਾ,ਰਵਿੰਦਰ ਸਿੰਘ ਕੋਲੀਆਂ ਵਾਲ,ਹਰਿੰਦਰ ਜੀਤ ਸਿੰਘ,ਸੁੱਖਵੰਤ ਸਿੰਘ ਗਿੱਲ,ਕੁਲਦੀਪ ਸਿੰਘ ਸਾਂਗਰਾ,ਸੁਖਵਿੰਦਰ ਸਿੰਘ,ਤਰਸੇਮ ਸਿੰਘ,ਅਰਸ਼ਦੀਪ ਘੜਕਾ,ਕਰਮਜੀਤ ਸਿੰਘ,ਸੁਰਿੰਦਰ ਸਿੰਘ,ਸਾਹਬ ਸਿੰਘ,ਅਵਤਾਰ ਸਿੰਘ,ਨਰਵਿੰਦਰ ਸਿੰਘ,ਜਸਵਿੰਦਰ ਸਿੰਘ,ਨਿਸ਼ਾਨ ਸਿੰਘ ਆਦਿ ਹਾਜਰ ਸਨ ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ 'ਤੇ ਲੱਗਿਆ ਵਿਰਾਮ
07,ਅਪ੍ਰੈਲ (GTV News Moga)
ਕਾਂਗਰਸ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ, ਨਵਜੋਤ ਕੌਰ ਸਿੱਧੂ ਨੇ ਇੱਕ ਨਵੀਂ ਰਾਜਨੀਤਿਕ ਪਾਰਟੀ, ਭਾਰਤੀ ਰਾਸ਼ਟਰਵਾਦੀ ਪਾਰਟੀ, ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਨੂੰ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਹਨ।
Navjot Kaur Sidhu New Party : ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਦੇ ਵਿਚਕਾਰ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰਕੇ ਇੱਕ ਵੱਡਾ ਰਾਜਨੀਤਿਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ "ਭਾਰਤੀ ਰਾਸ਼ਟਰੀ ਪਾਰਟੀ" ਦੇ ਗਠਨ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ।ਆਪਣੇ ਬਿਆਨ ਵਿੱਚ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੌਜੂਦਾ ਰਾਜਨੀਤਿਕ ਲੀਡਰਸ਼ਿਪ ਦੇ ਪ੍ਰਦਰਸ਼ਨ ਦੇ ਡੂੰਘਾਈ ਨਾਲ ਮੁਲਾਂਕਣ ਤੋਂ ਬਾਅਦ, ਉਨ੍ਹਾਂ ਨੇ ਇੱਕ ਨਵਾਂ ਰਾਸ਼ਟਰੀ ਵਿਕਲਪ ਸਥਾਪਤ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ।
ਆਪਣੇ ਸੰਦੇਸ਼ ਵਿੱਚ, ਉਨ੍ਹਾਂ ਨੇ ਅਧਿਆਤਮਿਕ ਸੋਚ ਅਤੇ "ਸੱਚ ਅਤੇ ਪਿਆਰ" ਦੇ ਮਾਰਗ 'ਤੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਿਆਂ, ਸ਼ਾਂਤੀ ਅਤੇ ਸੇਵਾ ਪ੍ਰਾਪਤ ਕਰਨ ਦੇ ਟੀਚੇ ਨਾਲ ਹਰ ਰਾਜ ਵਿੱਚ ਸਮਾਨ ਸੋਚ ਵਾਲੇ ਲੋਕਾਂ ਨਾਲ ਕੰਮ ਕਰੇਗੀ। ਮਨੋਰੰਜਨ ਵੀਡੀਓ ਕਾਬਿਲੇਗੌਰ ਹੈ ਕਿ ਪੰਜਾਬ ਬਾਰੇ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਨੂੰ ਇਸਦੀ "ਪੁਰਾਣੀ ਪਛਾਣ" ਵਿੱਚ ਬਹਾਲ ਕਰਨ ਲਈ ਕੰਮ ਕਰੇਗੀ, ਜਿੱਥੇ ਪਿਆਰ, ਸਾਂਝਾ ਸੱਭਿਆਚਾਰ, ਨਿਆਂ ਅਤੇ ਆਜ਼ਾਦੀ ਦੀ ਭਾਵਨਾ ਹੋਵੇਗੀ। ਉਨ੍ਹਾਂ ਨੇ "ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ" ਸਰਕਾਰ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਦੱਸਣਯੋਗ ਹੈ ਕਿ 2026 ਦੇ ਸ਼ੁਰੂ ਵਿੱਚ ਕਾਂਗਰਸ ਤੋਂ ਉਨ੍ਹਾਂ ਦੇ ਮੁਅੱਤਲ ਹੋਣ ਤੋਂ ਬਾਅਦ, ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਨਵੀਂ ਪਾਰਟੀ ਦੇ ਐਲਾਨ ਨਾਲ, ਉਨ੍ਹਾਂ ਅਟਕਲਾਂ ਨੂੰ ਵਿਰਾਮ ਲੱਗ ਗਿਆ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸੁਖਬੀਰ ਬਾਦਲ ਦੀਆਂ ਪੰਜਾਬ ਬਚਾਓ ਰੈਲੀਆਂ ਅਤੇ ਉਮੀਦਵਾਰਾਂ ਦੇ ਐਲਾਨ ਕਰਨ ਨਾਲ ਅਕਾਲੀ ਭਾਜਪਾ ਗਠਜੋੜ ਦਾ ਪਿਆ ਭੋਗ
ਧਰਮਕੋਟ ਅਮਰੀਕ ਸਿੰਘ ਛਾਬੜਾ
ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਪਹਿਲੇ ਪੜਾਅ ਤਹਿਤ ਲਗਭਗ ਢਾਈ ਦਰਜਨ ਦੇ ਕਰੀਬ ਪੰਜਾਬ ਬਚਾਓ ਰੈਲੀਆ ਕਰਨ ਅਤੇ ਕਈ ਹਲਕਿਆਂ ਵਿੱਚ ਪਾਰਟੀ ਆਗੂਆਂ ਤੇ ਹਲਕਾ ਇੰਚਾਰਜਾਂ ਨੂੰ ਅਗਲੇ 2027 ਦੀਆਂ ਚੋਣਾਂ ਲਈ ਉਮੀਦਵਾਰ ਵਜੋਂ ਅੱਗੇ ਲਿਆਉਣ ਦੇ ਫੈਸਲੇ ਤੋਂ ਬਾਅਦ ਭਵਿੱਖ ਵਿੱਚ ਅਕਾਲੀ ਭਾਜਪਾ ਵਿਚਕਾਰ ਮੁੜ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ ਹਨ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਵਿੱਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਦੋਵੇਂ ਪਾਰਟੀਆਂ ਭਵਿੱਖ ਦੀਆਂ ਚੋਣਾਂ ਲਈ ਮੁੜ ਇਕੱਠੇ ਹੋ ਸਕਦੀਆਂ ਹਨ ਪਰ ਹੁਣ ਅਕਾਲੀ ਦਲ ਵੱਲੋਂ ਸੂਬੇ ਭਰ ਵਿੱਚ ਰੈਲੀਆਂ ਦੀ ਲੜੀ ਸ਼ੁਰੂ ਕਰਨ ਤੇ ਕਈ ਹਲਕਿਆਂ ਵਿੱਚ ਆਪਣੇ ਸੁਭਾਵਿਕ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਨਾਲ ਗਲਬਾਤ ਲਗਭਗ ਠੰਡੀ ਪੈ ਗਈ ਹੈ ਰਾਜਨੀਤਿਕ ਮਾਹਰਾਂ ਅਨੁਸਾਰ ਕਿਸੇ ਦੇ ਵੀ ਪਾਰਟੀਆਂ ਵਿਚਕਾਰ ਗਠਜੋੜ ਦੀ ਸੰਭਾਵਨਾ ਉਸ ਵੇਲੇ ਤੱਕ ਕਾਇਮ ਰਹਿੰਦੀ ਹੈ। ਜਦ ਤੱਕ ਦੋਵੇਂ ਪਾਰਟੀਆਂ ਕਿਸੇ ਵੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਨਹੀਂ ਕਰਦੀਆਂ ਕਿਉਂਕਿ ਜਦ ਤੱਕ ਕਿਸੇ ਹਲਕੇ ਵਿੱਚ ਇੱਕ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਹੋ ਜਾਂਦਾ ਹੈ।
ਉਸ ਹਲਕੇ ਵਿੱਚ ਸੀਟ ਸਾਂਝੇਦਾਰੀ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਅਕਾਲੀ ਦਲ ਵੱਲੋਂ ਕਈ ਹਲਕਿਆਂ ਵਿੱਚ ਆਪਣੇ ਆਗੂਆਂ ਨੂੰ ਅੱਗੇ ਕਰਕੇ ਭਾਜਪਾ ਨੂੰ ਇਹ ਸਪਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਪਾਰਟੀ ਅਗਲੀਆਂ ਚੋਣਾਂ ਆਪਣੇ ਬਲਬੂਤੇ ਤੇ ਲੜਨ ਲਈ ਤਿਆਰ ਬਰ ਤਿਆਰ ਹੈ ਜਦਕਿ ਭਾਜਪਾ ਦੇ ਵੀ ਕੇਂਦਰੀ ਵਜ਼ੀਰ ਰਵਨੀਤ ਸਿੰਘ ਬਿੱਟੂ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਚਾਹੁੰਦੇ ਹਨ ਕਿ ਭਾਜਪਾ ਆਪਣੇ ਤੌਰ ਤੇ ਇਕੱਲੀ 2027 ਦੇ ਚੋਣ ਮੈਦਾਨ ਵਿੱਚ ਨਿੱਤਰੇ ਅਕਾਲੀਆਂ ਦਾ ਕਹਿਣਾ ਹੈ ਕਿ ਪੰਜਾਬ ਬਚਾਓ ਰੈਲੀਆਂ ਦਾ ਮਕਸਦ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਮਾਹੌਲ ਬਣਾਉਣਾ ਹੈ ਇਹ ਰੈਲੀਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਰਟੀ ਦੀ ਪਹੁੰਚ ਵਧਾਉਣ ਦੇ ਨਾਲ ਨਾਲ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਨਾਲ ਜੋੜਨ ਦੀ ਕੋਸ਼ਿਸ਼ ਵੀ ਹੈ ਜਦਕਿ ਦੂਜੇ ਪਾਸੇ ਭਾਜਪਾ ਦੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਪਿਛਲੇ ਕੁਝ ਸਾਲਾਂ ਦਾ ਭਾਜਪਾ ਨੂੰ ਕਈ ਨਵੇਂ ਆਗੂਆਂ ਨੂੰ ਪਾਰਟੀ ਸ਼ਾਮਿਲ ਕਰਕੇ ਆਪਣਾ ਆਧਾਰ ਵਧਾਉਣ ਦਾ ਸੁਨੇਹਾਂ ਅਕਾਲੀ ਦਲ ਨੂੰ ਦਿੱਤਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਦੋਵੇਂ ਪਾਰਟੀਆਂ ਨੂੰ ਮੁੜ ਇਕੱਠੇ ਹੋਣਾ ਹੁੰਦਾ ਤਾਂ ਅਕਾਲੀ ਦਲ ਵੱਲੋਂ ਰੈਲੀਆਂ ਦਾ ਐਲਾਨ ਅਤੇ ਕਈ ਹਲਕਿਆਂ ਵਿੱਚ ਉਮੀਦਵਾਰਾਂ ਨੂੰ ਅੱਗੇ ਕਰਨ ਦਾ ਕਦਮ ਸ਼ਾਇਦ ਨਾ ਚੁੱਕਿਆ ਜਾਂਦਾ ਇਹ ਕਦਮ ਦਰਸਾਉਂਦਾ ਹੈ ਕਿ ਪਾਰਟੀ ਹੁਣ ਆਪਣੀ ਸਿਆਸੀ ਰਣਨੀਤੀ ਵੱਖਰੇ ਤੌਰ ਤੇ ਤਿਆਰ ਕਰ ਰਹੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਆਪਣੀ ਪੁਰਾਣੀ ਸਿਆਸੀ ਪਹਿਚਾਣ ਨੂੰ ਮੁੜ ਮਜਬੂਤ ਕਰਨ ਲਈ ਪਿੰਡ ਪੱਧਰ ਤੇ ਸੰਗਠਨ ਨੂੰ ਮਜਬੂਤ ਕਰਨ ਤੇ ਪੰਥਕ ਮੁੱਦਿਆਂ ਨੂੰ ਚੁੱਕਣ ਤੇ ਜ਼ੋਰ ਦੇ ਰਿਹਾ ਇਸ ਲਈ ਹਲਕਾ ਇੰਚਾਰਜਾਂ ਨੂੰ ਵੱਧ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਹੀ ਆਉਣ ਵਾਲੇ ਚੋਣਾਂ ਲਈ ਸੁਭਾਵਿਕ ਉਮੀਦਵਾਰ ਵਜੋਂ ਅੱਗੇ ਲਿਆਂਦਾ ਜਾ ਰਿਹਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਸਿਆਸਤ ਚ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਨਵੇਂ ਮੋੜ ਆ ਸਕਦੇ ਹਨ ਕਿਉਂਕਿ ਸੂਬੇ ਵਿੱਚ ਮੁੱਖ ਤੌਰ ਤੇ ਚਾਰ ਵੱਡੀਆਂ ਸਿਆਸੀ ਤਾਕਤਾਂ ਸਰਗਰਮ ਹਨ ਜਿਨਾਂ ਵਿੱਚ ਆਪ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਪ੍ਰਮੁੱਖ ਅਤੇ ਬਸਪਾ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਕੇ ਆਪਣੀ ਹੋਂਦ ਕਾਇਮ ਕਰਨੀ ਸ਼ੁਰੂ ਕੀਤੀ ਹੈ। ਜਦਕਿ ਹਰ ਪਾਰਟੀ ਆਪਣੇ ਤਰੀਕੇ ਨਾਲ ਆਉਣ ਵਾਲੀਆਂ ਚੋਣਾਂ ਲਈ ਮੈਦਾਨ ਤਿਆਰ ਕਰ ਰਹੀ ਹੈ ਇਸ ਵਿੱਚ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਪਾਰਟੀ ਦੀ ਚੋਣ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਪੰਜਾਬ ਬਚਾਓ ਰੈਲੀਆਂ ਰਾਹੀਂ ਪਾਰਟੀ ਲੋਕਾਂ ਦੇ ਬੂਹੇ ਤੇ ਪਹੁੰਚ ਕੇ ਆਪਣੀ ਸਿਆਸੀ ਪਹੁੰਚ ਨੂੰ ਵਧਾਉਣ ਦੀ ਕੋਸ਼ਿਸ਼ ਦੇ ਨਾਲੋਂ ਨਾਲ ਕੇਂਦਰ ਦੀ ਭਾਜਪਾ ਸਰਕਾਰ ਤੇ ਹੋਰਨਾਂ ਵਿਰੋਧੀਆਂ ਵਾਂਗ ਨਿਸ਼ਾਨੇ ਸਾਧ ਰਿਹਾ ਹੈ। ਜਿਸ ਨਾਲ ਦੋਵੇਂ ਸਿਆਸੀ ਦਲਾਂ ਵਿੱਚ ਮਿਠਾਸ ਦੀ ਥਾਂ ਖਠਾਸ ਵੱਧ ਰਹੀ ਹੈ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਭਵਿੱਖ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸੰਭਾਵਨਾ ਹੋਰ ਮਧਮ ਪੈ ਗਈ ਹੈ। ਕਿਉਂਕਿ ਭਾਜਪਾ ਕੋਲ ਜਿੱਥੇ ਪੰਜਾਬ ਚ ਗਵਾਉਣ ਨੂੰ ਕੁਝ ਵੀ ਨਹੀਂ ਉੱਥੇ ਅਕਾਲੀ ਦਲ ਕਿਤੇ ਬਹੁਤ ਨੇੜੇ ਫਰਕ ਨਾਲ ਸੱਤਾ ਦੀ ਕੁਰਸੀ ਨੇੜੇ ਹੋਣ ਤੋਂ ਨਾ ਖੁੰਝ ਜਾਵੇ ਪਰ ਕਿਸ ਨੂੰ ਕਿੰਨਾ ਕੁ ਸਿਆਸੀ ਤੌਰ ਤੇ ਨਫਾ ਨੁਕਸਾਨ ਹੁੰਦਾ ਹੈ ਸਮਾਂ ਹੀ ਤੈਅ ਕਰੇਗਾ ।
ਜ਼ਿਕਰਯੋਗ ਹੈ 2012 ਤੱਕ ਭਾਜਪਾ 117 ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਚੋਂ ਸਿਰਫ਼ 23 ਸੀਟਾਂ ਤੇ ਚੋਣ ਲੜਦੀ ਸੀ ਪਰ ਹੁਣ ਅਜਿਹਾ ਸੋਚਣਾ ਵੀ ਸੰਭਵ ਹੈ ਕਿਉਂਕਿ ਭਾਜਪਾ ਹੁਣ ਪੰਜਾਬ ਵਿੱਚ ਛੋਟੇ ਭਾਈ ਦੀ ਥਾਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਗੱਠਜੋੜ ਵਿੱਚ ਨਿਭਾਉਣਾ ਚਾਹੁੰਦੀ ਹੈ ਜੋ ਕਿ ਅੱਜ ਦੀ ਤਰੀਕ ਵਿੱਚ ਅਸੰਭਵ ਜਾਪਦਾ ਹੈ ਅੱਗੇ ਕੀ ਹੋਣਾ ਅਤੇ ਕੀ ਨਹੀਂ ਹੋਣਾ ਇਹ ਤਾਂ ਸਮਾਂ ਹੀ ਦੱਸੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਜਥੇਦਾਰ ਤੋਤਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਪ 6 ਨੂੰ ਪਿੰਡ ਰੌਲੀ ਵਿਖੇ
ਵਿਕਾਸ ਦੇ ਮਸੀਹਾ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਸਰ ਅਤੇ ਅੱਖਾਂ ਦੇ ਚੈੱਕਅਪ ਕੈਂਪ 6 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ , ਪਿੰਡ ਰੌਲੀ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰ ਮਹੀਨੇ ਆਯੋਜਿਤ ਕੀਤਾ ਜਾਂਦਾ ਹੈ।ਇਸ ਸਬੰਧੀ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਹਰਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਨਾਰਾਇਣ ਸਿੰਘ ਜੀ ਦੀ ਯਾਦ ਵਿੱਚ ਚੱਲ ਰਹੇ ਸਾਲਾਨਾ ਬਰਸੀ ਸਮਗਾਮਾਂ ਦੌਰਾਨ ਗੁਰੂਦਵਾਰਾ ਸਾਹਿਬ ਵਿਖੇ ਜਾਂਚ ਕੈਂਪ ਵਿੱਚ ਕੈਂਸਰ ਨਾਲ ਸੰਬੰਧਿਤ ਹਰ ਕਿਸਮ ਦੇ ਟੈਸਟ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ। ਇਸ ਦੇ ਨਾਲ ਆਮ ਬਿਮਾਰੀਆਂ ਦੀ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਲੋਕ ਸਮੇਂ ਸਿਰ ਇਲਾਜ ਕਰਵਾ ਸਕਣ।
ਉਨ੍ਹਾਂ ਹੋਰ ਦੱਸਿਆ ਕਿ ਅੱਖਾਂ ਦੇ ਮਾਹਿਰਾਂ ਵੱਲੋਂ ਨਵੀਂ ਤਕਨੀਕ ਦੀ ਸਹਾਇਤਾ ਨਾਲ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਨੂੰ ਵਧੀਆ ਕੁਆਲਿਟੀ ਦੀਆਂ ਨਿਗਾ ਵਾਲੀਆਂ ਐਨਕਾਂ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਆਮ ਬਿਮਾਰੀਆਂ ਲਈ ਜਰੂਰੀ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ।ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੇ ਹਨ ਅਤੇ ਇਲਾਕਾ ਵਾਸੀਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕੈਂਪ ਵਿੱਚ ਪਹੁੰਚ ਕੇ ਜਾਂਚ ਕਰਵਾਉਣ।ਇਸ ਮੌਕੇ ਗੁਰਮੀਤ ਸਿੰਘ ਗਗੜਾ ਸਰਪੰਚ ,ਇਕਬਾਲਦੀਪ ਸਿੰਘ ਹੈਰੀ, ਕੁਲਦੀਪ ਸਿੰਘ ਬੁੱਟਰ,ਰਾਜਿੰਦਰ ਸਿੰਘ ਕਪੂਰੇ,ਗੁਰਮੀਤ ਸਿੰਘ ਮੱਲ੍ਹੀ, ਬਲਦੇਵ ਸਿੰਘ ਤਲਵੰਡੀ ਭੰਗਰੀਆਂ,ਚਮਕੌਰ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਮੰਡੀ 'ਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਨਿਕਲੀ ਫੂਕ ! 1 ਅਪ੍ਰੈਲ ਤੋਂ ਖਰੀਦ ਸ਼ੁਰੂ, ਪਰ ਮੰਡੀ 'ਚ ਕੂੜੇ ਦੇ ਢੇਰ ਤੇ ਜੰਗਲੀ ਘਾਹ—ਜ਼ਿੰਮੇਵਾਰ ਕੌਣ ?
ਧਰਮਕੋਟ ਹਰਜੀਤ ਸਿੰਘ ਬਹਿਲ
ਇੱਕ ਪਾਸੇ 1 ਅਪ੍ਰੈਲ ਤੋਂ ਗੇਂਹੂਂ ਦੀ ਸਰਕਾਰੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਦਕਿ ਦੂਜੇ ਪਾਸੇ ਧਰਮਕੋਟ ਦੀ ਅਨਾਜ ਮੰਡੀ ਵਿੱਚ ਖਰਾਬ ਸਫਾਈ ਪ੍ਰਬੰਧਾਂ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੰਡੀ ਦੇ ਕਈ ਹਿੱਸਿਆਂ ਵਿੱਚ ਕੂੜਾ-ਕਰਕਟ ਦੇ ਢੇਰ, ਸੁੱਕੇ ਪੱਤੇ ਅਤੇ ਜੰਗਲੀ ਘਾਹ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ, ਜਿਸ ਨਾਲ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖਤਰਾ ਬਣ ਗਿਆ ਹੈ।
ਹਾਲਾਤ ਨੂੰ ਹੋਰ ਗੰਭੀਰ ਬਣਾਉਂਦੀ ਹੈ ਆੜਤੀਆਂ ਵੱਲੋਂ ਕੀਤੀ ਹੋਈ ਹੜਤਾਲ, ਜਿਸ ਕਾਰਨ ਮੰਡੀ ਦੀਆਂ ਗਤੀਵਿਧੀਆਂ ਪਹਿਲਾਂ ਹੀ ਸੁਸਤ ਹੋ ਚੁੱਕੀਆਂ ਹਨ। ਆੜਤੀ ਐਸੋਸੀਏਸ਼ਨ ਦੇ ਮੈਂਬਰ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਭਾਵੇਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ, ਪਰ ਮੰਡੀ ਬੋਰਡ ਦੀ ਜ਼ਿੰਮੇਵਾਰੀ ਸੀ ਕਿ ਸਫਾਈ ਵਰਗੇ ਬੁਨਿਆਦੀ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਂਦੇ। ਉਹਨਾਂ ਸਵਾਲ ਉਠਾਇਆ ਕਿ ਜਦੋਂ ਖਰੀਦ ਦੀ ਤਾਰੀਖ ਪਹਿਲਾਂ ਹੀ ਨਿਰਧਾਰਿਤ ਸੀ, ਤਾਂ ਤਿਆਰੀਆਂ ਅਧੂਰੀਆਂ ਕਿਉਂ ਰਹਿ ਗਈਆਂ ?
ਦੂਜੇ ਪਾਸੇ, ਮੰਡੀ ਬੋਰਡ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਸਫਾਈ ਵਿੱਚ ਹੋਈ ਦੇਰੀ ਦਾ ਕਾਰਨ ਹਾਲੀਆ ਬਾਰਿਸ਼ ਨੂੰ ਦੱਸਿਆ। ਉਹਨਾਂ ਮੁਤਾਬਕ ਸਫਾਈ ਦਾ ਕੰਮ ਖਰੀਦ ਸ਼ੁਰੂ ਹੋਣ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਬਾਰਿਸ਼ ਕਾਰਨ ਇਹ ਅਧੂਰਾ ਰਹਿ ਗਿਆ। ਮੰਡੀ ਵਿੱਚ ਉੱਗੀ ਘਾਹ ਨੂੰ ਖਤਮ ਕਰਨ ਲਈ ਕੀਤਾ ਗਿਆ ਸਪ੍ਰੇ ਵੀ ਬਾਰਿਸ਼ ਨਾਲ ਬੇਅਸਰ ਹੋ ਗਿਆ, ਜਿਸ ਨੂੰ ਹੁਣ ਦੁਬਾਰਾ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਜ਼ਿਆਦਾਤਰ ਫੜਾਂ ਦੀ ਸਫਾਈ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਥਾਵਾਂ ’ਤੇ ਕੰਮ ਤੇਜ਼ੀ ਨਾਲ ਜਾਰੀ ਹੈ।ਇਸ ਦੇ ਬਾਵਜੂਦ ਜਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ। ਮੰਡੀ ਦੀ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਕਿਸਾਨਾਂ ਵਿੱਚ ਚਿੰਤਾ ਵਧ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਇਸ ਤਰ੍ਹਾਂ ਦੀ ਅਵਿਵਸਥਾ ਉਹਨਾਂ ਲਈ ਵੱਡੀ ਮੁਸ਼ਕਲ ਬਣ ਸਕਦੀ ਹੈ।ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਮੰਡੀ ਵਿੱਚ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ ਅਤੇ ਪ੍ਰਬੰਧਾਂ ਨੂੰ ਠੀਕ ਕੀਤਾ ਜਾਵੇ, ਤਾਂ ਜੋ ਗੇਂਹੂਂ ਦੀ ਖਰੀਦ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਚੱਲ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਦੀ ਸਮੀਖਿਆ -7.35 ਲੱਖ ਮੀਟਰਕ ਟਨ ਖ਼ਰੀਦ ਦਾ ਟੀਚਾ,ਅਧਿਕਾਰੀਆਂ, ਆੜ੍ਹਤੀਆਂ ਤੇ ਸਮੂਹ ਖ੍ਰੀਦ ਏਜੰਸੀਆਂ ਦੇ ਨਮਾਇੰਦਿਆਂ ਨਾਲ ਮੀਟਿੰਗ
ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇ਼ਸ਼ਾਨੀ-ਡਿਪਟੀ ਕਮਿਸ਼ਨਰ
ਮੋਗਾ, 02 ਅਪ੍ਰੈਲ (GTV News Moga)
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਅੱਜ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਆਪਣੇ ਦਫ਼ਤਰ ਵਿਖੇ ਵੱਖ ਵੱਖ ਅਧਿਕਾਰੀਆਂ, ਆੜ੍ਹਤੀਆਂ ਅਤੇ ਜ਼ਿਲ੍ਹਾ ਮੋਗਾ ਦੀਆਂ ਸਮੂਹ ਖ੍ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਾਲ 7.35 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਜਿ਼ਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਉਹਨਾਂ ਵੱਲੋਂ ਮੀਟਿੰਗ ਵਿੱਚ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ।
ਉਨ੍ਹਾਂ ਸਮੂਹ ਖਰੀਦ ਏਜੰਸੀਆਂ ਪਾਸੋਂ ਕਣਕ ਦੀ ਸਟੋਰੇਜ਼ ਲਈ ਲੋੜੀਂਦੀ ਜਗ੍ਹਾ, ਬਾਰਦਾਨਾ ਅਤੇ ਹੋਰ ਸਟਾਕ ਆਰਟੀਕਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਸਮੂਹ ਖਰੀਦ ਕੇਂਦਰਾਂ `ਤੇ ਸਟਾਫ਼ ਦੀ ਤਾਇਨਾਤੀ ਸਮੇਂ ਸਿਰ ਕਰਨ ਦੀ ਹਦਾਇਤ ਵੀ ਜਾਰੀ ਕੀਤੀ। ਮੀਟਿੰਗ ਵਿੱਚ ਉਨ੍ਹਾਂ ਜਿ਼ਲ੍ਹਾ ਮੰਡੀ ਅਫ਼ਸਰ ਮੋਗਾ ਨੂੰ ਜਿ਼ਲ੍ਹਾ ਦੇ ਸਾਰੇ ਖ੍ਰੀਦ ਕੇਂਦਰਾਂ ਵਿਖੇ ਸਾਫ਼-ਸਫ਼ਾਈ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲਾ ਮੋਗਾ ਵਿੱਚ 112 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ।ਇਸ ਮੌਕੇ ਜਿ਼ਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ੍ਰ. ਸੁਖਵਿੰਦਰ ਸਿੰਘ ਗਿੱਲ, ਜਿ਼ਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਖ੍ਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਦੁੱਖਦਾਇਕ ਖ਼ਬਰ, ਕਾਂਗਰਸ ਦੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਖੁਸਬਾਜ ਸਿੰਘ ਜਟਾਣਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ
ਮੋਗਾ 2 ਅਪ੍ਰੈਲ (GTV News Moga)
ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੀ ਜਿਲਾ ਕਮੇਟੀ ਦੀ ਮੀਟਿੰਗ ਮੋਗਾ ਵਿਖੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਵਿਸ਼ੇਸ ਹਾਜ਼ਰ ਹੋਏ ਨੇ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਦੀ ਕਿਸਾਨ ਮਜ਼ਦੂਰਾਂ ਮੁਲਜ਼ਮਾਂ ਤੇ ਸੰਘਰਸ਼ਸ਼ੀਲ ਲੋਕਾਂ ਪ੍ਰਤੀ ਅਪਣਾਈ ਜਾਂਦੀ ਨਾਹ ਪੱਖੀ ਜੁਲਮਨਾ ਪਹੁੰਚਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ । ਓਨਾ ਲਿਖਤੀ ਪਿਆਨ ਵਿੱਚ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ,ਦਿੱਤੇ ਗਏ ਪ੍ਰੋਗਰਾਮ ਅਨੁਸਾਰ ਸੁਆਲ ਕੀਤੇ ਜਾਣ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਮੋਰਚੇ ਦੇ ਫੈਸਲੇ ਅਨੁਸਾਰ 6ਵਰ ਕਿਸਾਨ ਨੂੰ ਮੀਟਿੰਗ ਦੇਕੇ ਪੰਜਾਬ ਸਰਕਾਰ ਭੱਜ ਚੁੱਕੀ ਆ 4 ਅਪ੍ਰੈਲ ਨੂੰ ਮੋਗਾ ਦੀ ਦਾਣਾ ਮੰਡੀ ਵਿੱਚ ਮੁੱਖ ਮੰਤਰੀ ਦੀਆਂ ਰੈਲੀ ਦਾ ਵੱਡੀ ਪੱਧਰ ਤੇ ਤਿੱਖਾ ਵਿਰੋਧ ਕੀਤਾ ਜਾਵੇਗਾ। ਉਹਨਾਂ ਰੋਸ਼ ਪ੍ਰਦਰਸ਼ਨਾਂ ਵਿੱਚ ਮੁੱਖ ਮੰਤਰੀ ਨੂੰ ਪੁੱਛਿਆ ਜਾਵੇਗਾ ਕਿ ਸ਼ੰਭੂ ਖਨੋਰੀ ਬਾਰਡਰ ਮੋਰਚਿਆ ਤੋ 3 ਕਰੋੜ 77 ਲੱਖ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਕਿਸਨੇ ਚੋਰੀ ਕੀਤਾ। ਉਸਦਾ ਮੁਆਵਜਾ ਸ਼ਹੀਦਾਂ ਤੇ ਹੜਾਂ ਦਾ ਮੁਆਵਜਾ ਹਜੇ ਤੱਕ ਕਿਉਂ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਮੱਕਰੀ ਸਰਕਾਰ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਦੱਸੇ ਭਾਰਤ ਅਮਰੀਕਾ ਕਰ ਮੁਕਤ ਸਮਝੌਤਾ , ਖੇਤੀ ਬੀਜ ਬਿੱਲ , ਤੇ ਮਨਰੇਗਾ ਤੇ। ਬਿਜਲੀ ਸੋਧ ਬਿੱਲ 2025 ਬਾਰੇ ਕੇਂਦਰ ਸਰਕਾਰ ਨੂੰ ਦਿੱਤੀ ਸਹਿਮਤੀ ਬਾਰੇ ਵੀ ਪੁੱਛਿਆ ਜਾਵੇਗਾ ਕਿ ਲੋਕਾਂ ਹਿਤਾ ਨਾਲ ਗਰਦਰੀ ਕਿਉਂ ਕੀਤੀ ਹੈ। ਉਹਨਾਂ ਬਿਆਨ ਜਾਰੀ ਰੱਖਦੇ ਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਕੋਲੋਂ ਕਰੋੜਾਂ ਰੁਪਏ ਦਾ ਨਸ਼ਾ ਬਰਾਮਦ ਹੋਣਾ ਸ਼ਰਮਨਾਕ ਗੱਲ ਹੈ। ਕਿਸੇ ਵੀ ਜਲਦੀ ਯੁੱਧ ਨਸ਼ਿਆਂ ਵਿਰੁੱਧ ਡਰਾਮੇ ਦਾ ਕਰੂਪ ਦ੍ਰਿਸ਼ ਹੈ। ਇਸ ਤੋਂ ਇਲਾਵਾ ਪੁੱਛਿਆ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਿਰੁੱਧ ਸਖਤ ਕਾਨੂੰਨ ਕਿਉਂ ਨਹੀਂ ਬਣਾਏ ਜਾ ਰਹੇ। ਅੰਤ ਵਿੱਚ ਉਹਨਾਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਦੀ ਕੀਤੀ ਹੈ। ਤੇ 4 ਅਪ੍ਰੈਲ ਨੂੰ ਅਨਾਜ ਮੰਡੀ ਮੋਗਾ ਵਿਖੇ ਵੱਡੇ ਵਿਰੋਧ ਦਾ ਐਲਾਨ ਕੀਤਾ ਹੈ।ਇਸ ਮੋਕੇ ਜਿਲਾ ਅਜਮੇਰ ਸਿੰਘ ਨਿਰਮਲ ਸਿੰਘ ਕਿਸ਼ਨਪੁਰ ਕਰਮਜੀਤ ਸਿੰਘ ਅਵਤਾਰ ਸਿੰਘ, ਦੌਧਰ ,ਗੁਰਪ੍ਰੀਤ ਸਿੰਘ ਦੋਸਾਂਝ, ਗੁਰਦੀਪ ਸਿੰਘ ਮੀਨੀਆ, ਮਨਜੀਤ ਸਿੰਘ ਬੱਧਨੀ ਆਦਿ ਹਾਜ਼ਰ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਆਕਲੈਂਡ ਵਿੱਚ ਹੋਏ ਦਸਤਾਰ ਮੁਕਾਬਲਿਆਂ ਵਿੱਚ ਮੈਲਬੋਰਨ ( ਮੋਗਾ ) ਪ੍ਰਭਮੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ
ਮੋਗਾ, 2 ਅਪ੍ਰੈਲ(GTV News Moga)
ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਏ ਅੰਤਰਰਾਸ਼ਟਰੀ ਪੱਧਰ ਦੇ ‘ਦਸਤਾਰ ਮੁਕਾਬਲਿਆਂ’ ਵਿੱਚ ਮੈਲਬਰਨ (ਮੋਗਾ ) ਦੇ ਗੱਭਰੂ ਪ੍ਰਭਮੀਤ ਸਿੰਘ ਨੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ |ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਪ੍ਰਭਮੀਤ ਨੇ ਨਾ ਸਿਰਫ਼ ਆਪਣਾ, ਸਗੋਂ ਆਸਟਰੇਲੀਆ ਦੀ ਪੰਜਾਬੀ ਕਮਿਊਨਿਟੀ ਦਾ ਵੀ ਨਾਮ ਰੌਸ਼ਨ ਕੀਤਾ।
ਮਸਕੀਨ ਟਰਬਨ ਅਕੈਡਮੀ ਵੱਲੋਂ ਕਰਵਾਏ ਗਏ ਨਿਊਜੀਲੈਂਡ ਦੇ ਸਭ ਤੋਂ ਵੱਡੇ ਦਸਤਾਰ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਨੇ ਹਿੱਸਾ ਲਿਆ। ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਨਕਦ ਇਨਾਮਾਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਕਿਹਾ ਕਿ ਸਾਨੂੰ ਆਪਣੇ ਇਸ ਗੱਭਰੂ ਤੇ ਵੱਡਾ ਮਾਣ ਹੈ।ਬਾਹਰਲੇ ਦੇਸ਼ ਚ ਜੰਮਪਲ ਬੱਚਾ ਜਦੋਂ ਦਸਤਾਰ ਮੁਕਾਬਲਿਆ ਵਿੱਚ ਪਹਿਲਾ ਸਥਾਨ ਹਾਸਲ ਕਰਦਾ ਤਾਂ ਸੀਨਾਂ ਆਪਣੇ ਆਪ ਚੌੜਾ ਹੋ ਜਾਂਦਾ। ਖ਼ਾਸ ਗੱਲ ਇਹ ਹੈ ਕਿ ਪ੍ਰਭਮੀਤ ਸਿਂਘ ਭੰਗੜੇ 'ਚ ਵੀ ਬਹੁਤ ਵਧੀਆ ਕਾਰਗੁਜਾਰੀ ਕਰ ਰਿਹਾ ਹੈ ਤੇ ਦਸਤਾਰ ਸਿਖਾਉਣ ਵਿਚ ਵੀ ਮਾਹਿਰ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਬਠਿੰਡਾ ਦੇ ਸਰਕਾਰੀ ਸਕੂਲ ਦੀ ਨੋਵੀਂ ਦੀ ਨਾਬਾਲਿਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
01,ਅਪ੍ਰੈਲ (GTV News Moga)
ਬਠਿੰਡਾ ਦੇ ਸਰਕਾਰੀ ਸਕੂਲ ਦੀ ਨੋਵੀਂ ਦੀ ਨਾਬਾਲਿਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
ਇੱਥੋਂ ਦੇ ਇੱਕ ਸਰਕਾਰੀ ਸਕੂਲ ਦੀ ਨਾਬਾਲਗ ਵਿਦਿਆਰਥਣ ਨੇ ਬੱਚੇ ਨੂੰ ਜਨਮ ਦਿੱਤਾ ਹੈ।
ਲੜਕੀ ਦੀ ਮਾਤਾ-ਪਿਤਾ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਨੇਹੀਆਂ ਵਾਲਾ ਪੁਲੀਸ ਨੇ ਨਾਬਾਲਗ ਲੜਕੇ ਖ਼ਿਲਾਫ ਕੇਸ ਦਰਜ ਕੀਤਾ ਹੈ। ਪੀੜਤ ਪਰਿਵਾਰ ਨੇ ਇਹ ਮਾਮਲਾ ਬਾਲ ਵਿਕਾਸ ਵਿਭਾਗ ਬਠਿੰਡਾ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਹੈ।ਇਸ ਸਬੰਧੀ ਥਾਣਾ ਨੇਹੀਆਂ ਵਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਅਤੇ ਲੜਕਾ ਨਾਬਾਲਗ ਹੋਣ ਕਾਰਨ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ।ਸਕੂਲ ਮੁਖੀ ਗੁਰਜੀਤ ਸਿੰਘ ਨੇ ਕਿਹਾ ਕਿ ਲੱਤ ’ਤੇ ਸੱਟ ਲੱਗੀ ਹੋਣ ਕਰਕੇ ਉਹ ਛੁੱਟੀ ’ਤੇ ਚੱਲ ਰਹੇ ਹਨ ਅਤੇ ਮਾਮਲੇ ਬਾਰੇ ਜਾਣਕਾਰੀ ਲਈ ਸਕੂਲ ਦੀ ਇੰਚਾਰਜ ਮੈਡਮ ਹੀ ਜਵਾਬ ਦੇਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧੀਆਂ ਦੇ ਮੇਲੇ ਦੌਰਾਨ ਪ੍ਰਵਾਸੀ ਭਾਰਤੀ ਰੂਪ ਸਿੰਘ ਸੰਧੂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਬੱਚਿਆਂ ਨੂੰ ਦਸਤਾਰਾਂ ਭੇਟ
ਧਰਮਕੋਟ, 25 ਮਾਰਚ (GTV News Moga)
ਪਿੰਡ ਅਕਾਲੀਆਂ ਵਾਲਾ ਵਿੱਚ ਹੋਏ ਧੀਆਂ ਦੇ ਮੇਲੇ ਦੌਰਾਨ ਪ੍ਰਵਾਸੀ ਭਾਰਤੀ ਰੂਪ ਸਿੰਘ ਸੰਧੂ ਪਿੰਡ ਝੱਤਰਾ ਯੂਕੇ ਵੱਲੋਂ ਸਮਾਜ ਸੇਵੀ ਕਾਰਜਾਂ ਵਿੱਚ ਇਕ ਹੋਰ ਵਿਲੱਖਣ ਕਦਮ ਚੁੱਕਦਿਆਂ ਵਡਮੁੱਲਾ ਯੋਗਦਾਨ ਦਿੱਤਾ ਗਿਆ। ਉਹਨਾਂ ਵੱਲੋਂ ਇਸ ਮੌਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੌਜਵਾਨਾਂ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ ਜਿਨ੍ਹਾਂ ਨੇ ਆਪਣੇ ਕੇਸ ਸੰਭਾਲੇ ਹੋਏ ਹਨ ਅਤੇ ਦਸਤਾਰ ਬੰਨਣ ਦੀ ਭਾਵਨਾ ਰੱਖਦੇ ਹਨ। ਇਸ ਉਪਰਾਲੇ ਨੂੰ ਪਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ ਕਿਉਂਕਿ ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਆਪਣੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਰੂਪ ਸਿੰਘ ਸੰਧੂ ਵੱਲੋਂ ਕੀਤੇ ਗਏ ਇਸ ਕਦਮ ਨੂੰ ਸਿਰਫ ਇੱਕ ਸੇਵਾ ਨਹੀਂ ਸਗੋਂ ਸੰਸਕਾਰਾਂ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਘ ਮਹੀਨੇ ਦੌਰਾਨ ਪਾਠ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਮਹਿਲਾਵਾਂ ਦੀ ਧਾਰਮਿਕ ਸੇਵਾ ਨੂੰ ਮਾਣ ਦੇਣ ਦੇ ਨਾਲ ਨਾਲ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ। ਸਮਾਗਮ ਦੌਰਾਨ ਧਾਰਮਿਕ ਅਤੇ ਸਮਾਜਿਕ ਮਾਹੌਲ ਦੇ ਦਰਮਿਆਨ ਸੰਗਤਾਂ ਵਿੱਚ ਖੂਬ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਵੈਰ ਸਿੰਘ ਖਾਲਸਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਗਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਰੂਪ ਸਿੰਘ ਸੰਧੂ ਝੱਤਰਾ ਵਰਗੇ ਸਮਾਜ ਸੇਵੀ ਵਿਅਕਤੀ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ ਅਤੇ ਉਹ ਆਪਣੇ ਧਰਮ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨੂੰ ਸੰਜੋ ਕੇ ਰੱਖਣ। ਸਮਾਗਮ ਦੌਰਾਨ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਫੌਜੀ, ਮਾਸਟਰ ਸੁਰਜੀਤ ਸਿੰਘ, ਸੁਖਦੇਵ ਸਿੰਘ ਫੌਜੀ ਪਿੰਡ ਸੈਦੇ ਸ਼ਾਹ ਵਾਲਾ, ਗੁਰਦਿਆਲ ਸਿੰਘ ਸੰਧੂ ਖੰਭੇ, ਸੇਵਾ ਮੁਕਤ ਮੁੱਖ ਅਧਿਆਪਕ ਸੁਰਜੀਤ ਸਿੰਘ ਜ਼ੀਰਾ, ਹਰਜਿੰਦਰ ਸਿੰਘ ਸੇਵਾ ਮੁਕਤ ਇੰਸਪੈਕਟਰ ਸੀਆਰਪੀ, (ਅਹੁਦੇਦਾਰ ਸਾਹਿਬ ਭਾਈ ਜੇਤਾ ਜੀ ਸੇਵਾ ਸੰਸਥਾ), ਮੈਂਬਰ ਪ੍ਰਤਾਪ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਜਗਤਾਰ ਸਿੰਘ, ਮੈਂਬਰ ਰਵਿੰਦਰ ਸਿੰਘ ਕੰਗ,ਬਲਾਕ ਸੰਮਤੀ ਮੈਂਬਰ ਨਵਦੀਪ ਸਿੰਘ, ਪ੍ਰਗਟ ਸਿੰਘ ਭੁੱਲਰ ਨੰਬਰਦਾਰ, ਬਲਵੀਰ ਸਿੰਘ ਉੱਪਲ ਨੰਬਰਦਾਰ, ਸਰਪੰਚ ਸਰਬਜੀਤ ਕੌਰ, ਪਲਵਿੰਦਰ ਕੌਰ ਗਿੱਲ, ਜਸਵੰਤ ਸਿੰਘ ਢਿੱਲੋ ਚਰਨਜੀਤ ਸਿੰਘ ਢਿੱਲੋਂ, ਸੁੱਖਾ ਸਿੰਘ ਮੈਂਬਰ, ਗੁਰਮੇਜ ਸਿੰਘ ਸੰਘੇੜਾ,ਰਾਗੀ ਜੱਥਾ ਮਿੱਠਾ ਬੰਡਾਲਵੀ ਸਮੇਤ ਕਈ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤਰ੍ਹਾਂ ਦੇ ਸਮਾਗਮ ਪਿੰਡਾਂ ਵਿੱਚ ਸਾਂਝ, ਸੱਭਿਆਚਾਰ ਅਤੇ ਧਾਰਮਿਕ ਮੁੱਲਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੂਪ ਸਿੰਘ ਸੰਧੂ ਵੱਲੋਂ ਕੀਤਾ ਗਿਆ ਇਹ ਯੋਗਦਾਨ ਨੌਜਵਾਨ ਪੀੜ੍ਹੀ ਨੂੰ ਆਪਣੇ ਮੂਲਾਂ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ ਅਤੇ ਸਮਾਜ ਵਿੱਚ ਇੱਕ ਸਕਾਰਾਤਮਕ ਸੰਦੇਸ਼ ਦੇ ਰਿਹਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮਸ਼ਹੂਰ ਗੀਤਕਾਰ ਸੰਗਦਿਲ ਸੰਤਾਲ਼ੀ , ਔਜਲਾ ਬ੍ਰਦਰਜ, ਜੋਬਨ ਮੋਤਲੇ ਵਾਲਾ , ਅੰਮ੍ਰਿਤ ਸੰਧੂ ਸਮੇਤ ਕਈ ਸ਼ਖਸੀਅਤਾਂ ਸਨਮਾਨਿਤ
ਧਰਮਕੋਟ, 25 ਮਾਰਚ (GTV News Moga)
ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿੱਚ ਆਪਣਾ ਅਹਿਮ ਸਥਾਨ ਬਣਾਉਣ ਵਾਲੇ ਮਸ਼ਹੂਰ ਗੀਤਕਾਰ ਸੰਗਦਿਲ 47 ਨੂੰ ਪਿੰਡ ਅਕਾਲੀਆਂ ਵਾਲਾ ਵਿੱਚ ਸਮੂਹਿਕ ਕੰਨਿਆ ਦਾਨ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਉਨ੍ਹਾਂ ਦੀ ਕਲਾ ਅਤੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ ਗਈ।ਸੰਗਦਿਲ 47 ਪੰਜਾਬੀ ਸੰਗੀਤ ਜਗਤ ਦਾ ਇੱਕ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੇ ਵਿਲੱਖਣ ਲਿਖਣ ਦੇ ਅੰਦਾਜ਼ ਨਾਲ ਨੌਜਵਾਨ ਪੀੜ੍ਹੀ ਵਿੱਚ ਖਾਸ ਪਛਾਣ ਬਣਾਈ ਹੈ। ਉਸਦੇ ਗੀਤਾਂ ਵਿੱਚ ਜਜ਼ਬਾਤ ਸੱਚਾਈ ਅਤੇ ਸਮਾਜਿਕ ਹਕੀਕਤਾਂ ਦੀ ਝਲਕ ਮਿਲਦੀ ਹੈ ਜਿਸ ਕਾਰਨ ਉਸਦੀ ਲਿਖਤ ਸਿੱਧੀ ਲੋਕਾਂ ਦੇ ਦਿਲਾਂ ‘ਤੇ ਅਸਰ ਕਰਦੀ ਹੈ। ਸਾਦੀ ਬੋਲੀ ਵਿੱਚ ਡੂੰਘੀਆਂ ਗੱਲਾਂ ਪੇਸ਼ ਕਰਨ ਦੀ ਖਾਸੀਅਤ ਕਰਕੇ ਉਸਦੇ ਗੀਤ ਹਰ ਵਰਗ ਦੇ ਲੋਕਾਂ ਨੂੰ ਆਪਣੀ ਲੱਗਦੇ ਹਨ ਅਤੇ ਕਈ ਗਾਇਕਾਂ ਵੱਲੋਂ ਗਾਏ ਗੀਤਾਂ ਨੂੰ ਉਸਦੀ ਕਲਮ ਨੇ ਖੂਬ ਮਾਣ ਦਿਵਾਇਆ ਹੈ।
ਇਸ ਮੌਕੇ ਸੰਗਦਿਲ 47 ਦੇ ਨਾਲ ਔਜਲਾ ਬਰਦਰਜ਼, ਜੋਬਨ ਮੁਤਲੇ ਵਾਲਾ, ਕਮਲ ਭਿੰਡਰ ਅਤੇ ਮੈਸ ਸਰਮਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕਲਾਕਾਰਾਂ ਵੱਲੋਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਨਾਲ ਹਾਜ਼ਰੀਨ ਨੇ ਖੂਬ ਰੰਗ ਰਲੀਆਂ ਮਨਾਈਆਂ।ਇਹ ਸਨਮਾਨ ਸੁਰਿੰਦਰ ਪਾਲ ਸਿੰਘ ਪੱਪੂ ਢਿੱਲੋਂ, ਨਗਰ ਪੰਚਾਇਤ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਮੰਦਰ, ਸਰਪੰਚ ਸੁਖਵਿੰਦਰ ਸਿੰਘ ਸੰਧੂ ਮਾਹੀ ਮਾਛੀਵਾਲਾ, ਨੰਬਰਦਾਰ ਸਰਬਜੀਤ ਸਿੰਘ ਸੋਨਾ, ਹਰਜਿੰਦਰ ਸਿੰਘ ਫੌਜੀ, ਬਲਜੀਤ ਸਿੰਘ ਗਿੱਲ, ਨੰਬਰਦਾਰ ਬਲਵੀਰ ਸਿੰਘ ਉੱਪਲ, ਪਰਗਟ ਸਿੰਘ ਭੁੱਲਰ, ਗੁਰਜੰਟ ਸਿੰਘ ਮਾਹੀ ਮਾਛੀ ਵਾਲਾ, ਅਤੇ ਅਰਸ਼ ਕੰਗ ਰਾਊਵਾਲ ਵੱਲੋਂ ਮਿਲ ਕੇ ਦਿੱਤਾ ਗਿਆ।
ਉੱਘੇ ਗੀਤਕਾਰ ਸੰਗਦਿਲ 47 ਇਸ ਸਮਾਗਮ ਵਿੱਚ ਪ੍ਰਵਾਸੀ ਭਾਰਤੀ ਅੰਮ੍ਰਿਤ ਸੰਧੂ ਕਨੇਡਾ ਮਾਣੂਕੇ ਵਾਲੇ ਦੀ ਬਦੌਲਤ ਪਹੁੰਚੇ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਅੰਮ੍ਰਿਤ ਸੰਧੂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਗੱਲਬਾਤ ਕਰਦੇ ਹੋਏ ਸੰਗਦਿਲ 47 ਨੇ ਕਿਹਾ ਕਿ ਸਮੂਹਿਕ ਕੰਨਿਆ ਦਾਨ ਵਰਗੇ ਨੇਕ ਕਾਰਜ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਅਜੇਹੇ ਸਮਾਜਿਕ ਉਪਰਾਲੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕਿਸਾਨ ਮੰਗਾਂ ਨੂੰ ਮੈਨਿਫੈਸਟੋ ਵਿੱਚ ਸ਼ਾਮਲ ਕਰਨ ਦੀ ਅਪੀਲ, ਕੋਟਕਪੂਰਾ ਘਟਨਾ ‘ਤੇ ਇੱਕ ਕਰੋੜ ਮੁਆਵਜ਼ੇ ਦੀ ਮੰਗ
ਧਰਮਕੋਟ ਬਲਾਕ ਦੀ ਮੀਟਿੰਗ ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸਰਾਹਨਾ
ਧਰਮਕੋਟ, 25 ਮਾਰਚ (ਹਰਜੀਤ ਸਿੰਘ ਬਹਿਲ)
ਭਾਰਤੀ ਕਿਸਾਨ ਯੂਨੀਅਨ (ਪੰਜਾਬ) ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ, ਬੱਡੂਵਾਲ ਵਿਖੇ ਕਰਵਾਈ ਗਈ। ਮੀਟਿੰਗ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਸਰਦਾਰ ਮਨਦੀਪ ਸਿੰਘ ਮੰਨਾ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ ਅਤੇ ਜ਼ਿਲ੍ਹਾ ਮੋਗਾ ਦੇ ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ।ਕਿਸਾਨਾਂ ਨੇ ਸੁਪਰੀਮ ਕੋਰਟ ਵੱਲੋਂ ਧਰਮ ਤਬਦੀਲੀ ਕਰਨ ਵਾਲਿਆਂ ਲਈ ਐਸ.ਸੀ./ਐਸ.ਟੀ. ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਆਏ ਫ਼ੈਸਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਗਲਤ ਰੁਝਾਨਾਂ ‘ਤੇ ਰੋਕ ਲੱਗਣ ਦੀ ਉਮੀਦ ਹੈ।
ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮੀਟਿੰਗ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਚੋਣ ਮੈਨਿਫੈਸਟੋ ਵਿੱਚ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦਿੱਤਣ ਅਤੇ ਖੇਤੀਬਾੜੀ ਸੰਬੰਧੀ ਮੁੱਦਿਆਂ ਦਾ ਢੁੱਕਵਾਂ ਹੱਲ ਪੇਸ਼ ਕਰਨ।ਇਸ ਮੌਕੇ ਕੋਟਕਪੂਰਾ ਵਿੱਚ ਦੋ ਸੱਗੇ ਭਰਾਵਾਂ ਵੱਲੋਂ ਕੀਤੀ ਗਈ ਆਤਮਹੱਤਿਆ ਦੇ ਮਾਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦਾ ਸਾਰਾ ਕਰਜ਼ਾ ਤੁਰੰਤ ਮਾਫ ਕੀਤਾ ਜਾਵੇ ਅਤੇ ਪ੍ਰਭਾਵਿਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਮੀਟਿੰਗ ਦੇ ਅੰਤ ਵਿੱਚ ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ।
ਇਸ ਮੌਕੇ ਸੂਰਤ ਸਿੰਘ ਬਹਿਰਾਮਕੇ (ਕੋਰ ਕਮੇਟੀ ਮੈਂਬਰ), ਦਲਜੀਤ ਸਿੰਘ (ਸੀਨੀਅਰ ਮੀਤ ਪ੍ਰਧਾਨ, ਬਲਾਕ ਕੋਟ ਈਸੇ ਖਾਂ), ਜੀਤ ਸਿੰਘ ਗਿੱਲ (ਕੈਸ਼ੀਅਰ, ਬੱਡੂਵਾਲ), ਜਗਮੋਹਨ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਚੈਨ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ, ਗੁਰਪ੍ਰੇਮ ਸਿੰਘ, ਨਿਰੰਜਨ ਸਿੰਘ, ਅਨੋਖ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਅਤੇ ਮਨਦੀਪ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮੰਦਰ ਛਿਨਮਸਤਕਾ ਧਾਮ ਪਡੋਰੀ ਗੇਟ ਵਿਖੇ ਭਗਤ ਰਿੰਕੂ ਦੇਵਾ ਜੀ ਦੇ ਵੱਲੋ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ
ਧਰਮਕੋਟ, 25 ਮਾਰਚ( GTV News Moga)
ਮੰਦਰ ਛਿਨਮਸਤਕਾ ਧਾਮ ਪਡੋਰੀ ਗੇਟ ਵਿਖੇ ਭਗਤ ਰਿੰਕੂ ਦੇਵਾ ਜੀ ਵੱਲੋਂ ਮਹਾਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਧਰਮਕੋਟ ਅਤੇ ਆਸ ਪਾਸ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਧਾਰਮਿਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਗੁਰਮੀਤ ਸਿੰਘ ਗਿੱਲ ਜੀ ਵੱਲੋਂ ਵਿਧੀਵਤ ਪੂਜਾ ਅਰਚਨਾ ਕੀਤੀ ਗਈ।, ਅਤੇ ਇਸ ਮੌਕੇ ਤੇ ਧਰਮਕੋਟ ਦੇ ਉੱਘੇ ਸਮਾਜ ਸੇਵੀ ਏਕਤਾ ਕਲੱਬ ਦੇ ਪ੍ਰਧਾਨ ਸਾਜਨ ਛਾਬੜਾ ਅਤੇ ਏਕਤਾ ਕਲੱਬ ਦੇ ਸਮੂਹ ਮੈਂਬਰਾਨ ਵੀ ਹਾਜ਼ਰ ਹੋਏ।
ਮਾਂ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀ ਮਈ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਜਾਗਰਣ ਦੌਰਾਨ ਸ਼੍ਰੀ ਜਗਦੰਬਾ ਭਜਨ ਮੰਡਲੀ ਧਰਮਕੋਟ ਵੱਲੋਂ ਮਹਾਮਾਈ ਦੇ ਸੁਰੀਲੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਦੇ ਨਾਲ ਜੋੜਿਆ ਗਿਆ ਅਤੇ ਸੰਗਤਾਂ ਨੂੰ ਭਜਨ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ।
ਸਮਾਗਮ ਦੌਰਾਨ ਮਹਾਮਾਈ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ, ਜਿਸ ਵਿੱਚ ਹਾਜ਼ਰ ਸੰਗਤ ਨੇ ਪ੍ਰਸਾਦ ਗ੍ਰਹਿਣ ਕੀਤਾ। ਸਮੂਹ ਇਲਾਕਾ ਭਗਤੀਮਈ ਮਾਹੌਲ ਨਾਲ ਗੂੰਜ ਉਠਿਆ ਅਤੇ ਸੰਗਤ ਨੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਖੁਸ਼ਹਾਲੀ ਦੀ ਕਾਮਨਾ ਕੀਤੀ। ਅਤੇ ਇਸ ਮੌਕੇ ਤੇ ਭਜਨ ਮੰਡਲੀ ਦੇ ਸਾਰੇ ਮੈਂਬਰ ਅਤੇ ਸਾਧ ਸੰਗਤ ਮੌਜੂਦ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਅੰਮ੍ਰਿਤਸਰ ਪੁਲਿਸ ਹਿਰਾਸਥ ਵਿੱਚੋਂ ਰਿਹਾਅ ਹੋ ਕੇ ਆਏ ਕਿਸਾਨ ਆਗੂਆਂ ਦਾ ਮੋਗਾ ਪੁੱਜਣ ਤੇ ਕੀਤਾ ਭਰਵਾਂ ਸਵਾਗਤ
ਜਦੋਂ ਤੱਕ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੰਘਰਸ਼ ਹੋਰ ਤਿੱਖਾ ਕਰਾਂਗੇ: ਲੌਂਗੋਵਾਲ/ ਦੌਧਰ
ਮੋਗਾ 25 ਮਾਰਚ( GTV News Moga)
ਅੰਮ੍ਰਿਤਸਰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਸੂਬਾ ਆਗੂ ਲਖਬੀਰ ਸਿੰਘ ਦੌਧਰ ਅੱਜ ਰਿਹਾ ਹੋ ਕੇ ਮੋਗਾ ਪਹੁੰਚੇ ਜਿੱਥੇ ਸੈਂਕੜੇ ਕਿਸਾਨਾਂ ਵੱਲੋਂ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਸ਼ਾਂਤਮਈ ਧਰਨਾ ਲਗਾਇਆ ਗਿਆ ਸੀ ਤੇ ਅਸੀਂ ਡੀਸੀ ਦਫਤਰ ਵੱਲ ਸ਼ਾਂਤਮਈ ਢੰਗ ਨਾਲ ਵੱਧ ਰਹੇ ਵੱਧ ਰਹੇ ਸੀ ਤਾਂ ਪੁਲਿਸ ਨੇ ਸਾਡੇ ਕਿਸਾਨਾਂ ਉੱਪਰ ਜਬਰੀ ਰੋਕਾਂ ਲਗਾ ਕੇ ਲਾਠੀ ਚਾਰਜ ਕੀਤਾ ਗਿਆ ਜਿਸ ਦੀ ਅਸੀਂ ਜ਼ੋਰਦਾਰ ਨਿਖੇਦੀ ਕਰਦੇ ਹਾਂ ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਸਗੋਂ ਪੁਲਿਸ ਨੇ ਹੀ ਬੈਰੀਗੇਟ ਲਾ ਕੇ ਸੜਕ ਨੂੰ ਰੋਕੀ ਰੱਖਿਆ ਤੇ ਇੱਕ ਨੈਰੇਟਿਵ ਸਿਰਜ ਦਿੱਤਾ ਕਿ ਕਿਸਾਨਾਂ ਨੇ ਸੜਕ ਰੋਕ ਲਈ ਹੈ ਉਹਨਾਂ ਅੱਗੇ ਕਿਹਾ ਕਿ ਸਰਕਾਰੀ ਜਬਰ ਜੁਲਮ ਅੱਗੇ ਅਸੀਂ ਨਾ ਕਦੇ ਝੁਕੇ ਸੀ ਤੇ ਨਾ ਅੱਗੇ ਤੋਂ ਝੁਕਾਂਗੇ ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸਾਡਾ ਸੰਘਰਸ਼ ਦਿਨੋ ਦਿਨ ਹੋਰ ਤਿੱਖਾ ਹੋਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੇ ਨਾਲ ਘਿਓ ਖਿਚੜੀ ਹੋ ਕੇ ਚਲਦੀ ਹੈ ਤੇ ਕਿਸਾਨੀ ਮੰਗਾਂ ਤੋਂ ਕਿਨਾਰਾ ਕਰ ਰਹੀ ਹੈ । ਕਿਸਾਨ ਜਥੇਬੰਦੀਆਂ ਨੂੰ ਸਰਕਾਰ ਵੱਲੋਂ ਗੱਲਬਾਤ ਦੇ ਟਾਈਮ ਦੇ ਕੇ ਬਾਅਦ ਦੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਜਿਸ ਨਾਲ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ ਇਸ ਮੌਕੇ ਤੇ ਜਿਲਾ ਆਗੂ ਜਗਰਾਜ ਸਿੰਘ ਦੱਦਾਹੂਰ ਬਲਜਿੰਦਰ ਸਿੰਘ ਸ਼ੰਭੂ ਕਰਮਜੀਤ ਸਿੰਘ ਦੌਧਰ ਦਰਸ਼ਨ ਸਿੰਘ ਬ ਪਾਲ ਸਿੰਘ ਕਿਸਨਪੁਰਾ ਅਜਮੇਰ ਸਿੰਘ ਕਿਸ਼ਨਪੁਰਾ ਸੁੱਖਵਿੰਦਰ ਸਿੰਘ ਕਿਸ਼ਾਨਪੁਰਾ ਬਲਵੀਰ ਸਿੰਘ ਕਿਸ਼ਾਨਪੁਰਾ ਸੁਖਜੀਤ ਸਿੰਘ ਦੌਧਰ ਤਰਸੇਮ ਸਿੰਘ ਦੌਧਰ ਮਨਜੀਤ ਸਿੰਘ ਦੌਧਰ ਰਣਜੀਤ ਸਿੰਘ ਦੌਧਰ ਨਾਇਬ ਸਿੰਘ ਦੌਧਰ ਗੁਰਦੀਪ ਸਿੰਘ ਮੀਨੀਆ ਜਗਦੇਵ ਸਿੰਘ ਮੀਨੀਆ ਚਮਕੌਰ ਸਿੰਘ ਦੱਦਾਹੂਰ ਦਰਸ਼ਨ ਸਿੰਘ ਸੁਰਜੀਤ ਸਿੰਘ ਲੌਂਗੋਵਾਲ ਤੇਜ਼ ਪੱਤੋ ਹਰਦੀਪ ਪੱਤੋ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਆਮ ਆਦਮੀ ਪਾਰਟੀ ਸਰਕਾਰ ਖੁਦ ਮੰਨ ਰਹੀ ਹੈ ਕਿ ਸਰਕਾਰੀ ਦਫਤਰਾਂ ਦੇ ਵਿੱਚ ਅਸਾਮੀਆਂ ਪੁਰ ਨਹੀਂ ਹੋਈਆਂ- ਬਰਜਿੰਦਰ ਸਿੰਘ ਬਰਾੜ
ਧਰਮਕੋਟ,24 ਮਾਰਚ (GTV News Moga)
ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਦਾ ਮੁੱਦਾ ਅਖੀਰਲੇ ਸਾਲ ਵਿਧਾਨ ਸਭਾ ਵਿੱਚ ਉਠਾਇਆ ਹੈ।ਜਦਕਿ ਪਿਛਲੇ ਚਾਰ ਸਾਲ ਚੁੱਪੀ ਕਿਉਂ ਧਾਰੀ ਗਈ ਅਤੇ ਹੁਣ ਫੋਕੀ ਬਿਆਨਬਾਜੀ ਕੀਤੀ ਜਾ ਰਹੀ ਹੈ।ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨਾਲ ਬੇਰੁਜ਼ਗਾਰੀ ਖਤਮ ਕਰਨ ਅਤੇ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਹ ਵਾਅਦੇ ਹਕੀਕਤ ਵਿੱਚ ਪੂਰੇ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਹਨ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਜਲਦ ਤੋਂ ਜਲਦ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇਹ ਅਸਾਮੀਆਂ ਪੂਰੀਆਂ ਕਰਦੇ ਤਾਂ ਜੋ ਲੋਕਾਂ ਨੂੰ ਬਿਹਤਰ ਸਰਕਾਰੀ ਸੇਵਾਵਾਂ ਮਿਲ ਸਕਦੀਆਂ ਪਰ ਸਰਕਾਰ ਵੱਲੋਂ ਇਸ ਪਾਸੇ ਪਿਛਲੇ ਚਾਰ ਸਾਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਸਰਕਾਰੀ ਦਫਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਕਾਰਨ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਾੜ ਨੇ ਕਿਹਾ ਕਿ ਜੇਕਰ ਸਰਕਾਰ ਵਾਕਈ ਲੋਕਾਂ ਦੀ ਭਲਾਈ ਲਈ ਗੰਭੀਰ ਹੈ ਤਾਂ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਣਾ ਚਾਹੀਦਾ ਹੈ।ਬਰਜਿੰਦਰ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਗੁੰਮਰਾਹ ਕੀਤਾ ਅਤੇ ਇਸੇ ਆਧਾਰ ‘ਤੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਨੌਜਵਾਨ ਸਰਕਾਰ ਤੋਂ ਉਮੀਦ ਕਰਦੇ ਹਨ ਕਿ ਉਹ ਬੇਰੁਜ਼ਗਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਵੱਡੇ ਪੱਧਰ ‘ਤੇ ਨੌਕਰੀਆਂ ਮੁਹੱਈਆ ਕਰਵਾਏ।ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਜੇਕਰ ਸਰਕਾਰ ਇਸ ਮਾਮਲੇ ਵਿੱਚ ਠੋਸ ਕਦਮ ਨਹੀਂ ਚੁੱਕਦੀ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਸਰਕਾਰ ਤੋਂ ਜਵਾਬ ਮੰਗਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸੈਂਕੜੇ ਕਿਸਾਨਾਂ ਮਜਦੂਰਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਕੋਟ ਰੈਲੀ ਕਰਨ ਆਉਣ ਦਾ ਜਬਰਦਸਤ ਵਿਰੋਧ ਕੀਤਾ ਤੇ ਪੁਲਿਸ ਨਾਲ ਵੱਡੀ ਮੁੱਠਭੇੜ ਹੋਈ ਤੇ ਅੱਗੇ ਤੋਂ ਵੀ ਸੰਘਰਸ਼ ਹੋਰ ਤੇਜ਼ ਕਰਨ ਐਲਾਨ
ਧਰਮਕੋਟ,21 ਮਾਰਚ (GTV News Moga)
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਸੈਂਕੜੇ ਕਿਸਾਨਾਂ ਮਜਦੂਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਕੋਟ ਰੈਲੀ ਵਿੱਚ ਆਉਣ ਦਾ ਵਿਰੋਧ ਕਰਨ ਤੇ ਸਵਾਲ ਪੁੱਛਣ ਲਈ ਧਰਮਕੋਟ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਇੱਕਠ ਕੀਤਾ। ਰਾਤ 12 ਵਜ਼ੇ ਤੋਂ ਹੀ ਪੁਲਿਸ ਬਲ ਨੇ ਗੁਰਦੁਆਰੇ ਅੱਗੇ ਨਾਕੇ ਲਾ ਦਿੱਤੇ ਤੇ ਸੁਬਹਾਂ 5 ਵਜ਼ੇ ਗੁਰਦੁਆਰਾ ਸਮੇਤ ਪਿੰਡ ਦੀਆਂ ਗਲੀਆਂ ਬੱਸਾ ਖੜ੍ਹਾ ਕੇ ਸੀਲ ਕਰ ਦਿੱਤੀਆਂ। ਸੈਂਕੜੇ ਕਿਸਾਨਾਂ ਵੱਲੋਂ ਕਿਸਾਨ ਆਗੂ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਲਖਵੀਰ ਸਿੰਘ ਦੋਧਰ,ਇੰਦਰਜੀਤ ਸਿੰਘ ਕੱਲੀ ਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਜਦੋਂ ਧਰਮਕੋਟ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਭਾਰੀ ਪੁਲਿਸ ਫੋਰਸ ਨੇ ADC ਜਰਨਲ ਮੋਗਾ ਤੇ SPD ਬਾਲ ਕਿਸ਼ਨ ਸਿੰਗਲਾ ਦੀ ਅਗਵਾਈ ਹੇਠ ਕਿਸਾਨਾਂ ਉਤੇ ਲਾਠੀਚਾਰਜ ਕਰਦਿਆਂ ਧੱਕਾਮੁੱਕੀ ਤੇ ਭਾਰੀ ਖਿੱਚ ਧੂਅ ਕੀਤੀ।
ਕਿਸਾਨਾਂ ਵੱਲੋਂ ਲਗਾਤਾਰ 3 ਮੁੱਠਭੇੜਾਂ ਹੋਈਆਂ, ਕਈਆਂ ਦੀਆਂ ਪੱਗਾਂ ਲੱਥੀਆਂ ਤੇ ਸੱਟਾ ਵੱਜੀਆਂ ਤੇ ਪੁਲਿਸ ਨੇ ਗੱਡੀ ਦਾ ਟਾਇਰ ਪੈਂਚਰ ਕੀਤਾ ਤੇ ਸਪੀਕਰ ਤੋੜ ਦਿੱਤਾ ਪਰ ਕਿਸਾਨਾਂ ਨੇ ਲਗਾਤਾਰ ਅੱਗੇ ਵਧਣ ਦੀ ਜੱਦੋਜਹਿਦ ਕੀਤੀ ਪਰ ਤੰਗ ਗਲੀਆਂ ਵਿੱਚ ਟੇਡੀਆਂ ਕਰ ਕੇ ਖੜਾਈਆ ਬੱਸਾਂ ਕਾਰਨ ਪ੍ਰਸ਼ਾਸਨ ਨੇ ਅੱਗੇ ਜਾਣ ਤੋਂ ਰੋਕਿਆ, ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਿਛਲੇ 2 ਮਹੀਨਿਆਂ ਵਿੱਚ ਪੰਜ ਵਾਰ ਲਿਖਤੀ ਪੱਤਰ ਰਾਹੀਂ ਮੰਗਾ ਦਾ ਹੱਲ ਕਰਨ ਲਈ ਸਮਾਂ ਤਹਿ ਕਰਕੇ ਗੱਲਬਾਤ ਕਰਨ ਤੋਂ ਭੱਜ ਚੁੱਕੀ ਹੈ। 17 ਮਾਰਚ ਨੂੰ ਵੀ 11 ਵਜ਼ੇ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਤੇ ਕਿਸਾਨ ਆਗੂਆਂ ਨਾਲ ਮੀਟਿੰਗ ਤਹਿ ਕੀਤਾ ਸੀ। ਉਹ ਵੀ ਨਹੀਂ ਕੀਤੀ, ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਿੰਡਾਂ ਵਿੱਚ ਬੋਲਦਾ ਸੀ ਕਿ ਸਾਡੀ ਸਰਕਾਰ ਸੱਥਾ ਤੇ ਪਿੰਡਾਂ ਵਿੱਚੋ ਚੱਲੇ ਗੀ ਤੇ ਜਨਤਾ ਨੂੰ ਸਾਡੇ ਤੋਂ ਸਵਾਲ ਪੁੱਛਣੇ ਚਾਹੀਦੇ ਹਨ। ਪਰ ਅਸਲੀਅਤ ਇਹ ਹੈ ਕਿ ਭਗਵੰਤ ਮਾਨ ਖੁਦ ਸਵਾਲਾਂ ਦੇ ਜਵਾਬ ਦੇਣ ਤੋਂ ਭਗੌੜਾ ਹੈ। ਸਰਕਾਰ ਪਿੰਡ ਦੀਆਂ ਸੱਥਾਂ ਤੇ ਗਲੀਆਂ ਵਿੱਚੋਂ ਚਲਾਉਣ ਦੀ ਥਾਂ ਉਤੇ ਪਿੰਡਾਂ ਵਿੱਚ ਭਾਰੀ ਪੁਲਿਸ ਫੋਰਸ ਰਾਹੀਂ ਗੁਰੂ ਘਰਾਂ ਤੇ ਗਲੀਆਂ ਨੂੰ ਸੀਲ ਕਰਕੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਵਿੱਚ ਤਾੜਿਆ ਤੇ ਦਹਿਸ਼ਤ ਜੁਦਾ ਕੀਤਾ ਜਾ ਰਿਹਾ ਹੈ। ਜਿਵੇਂ ਅੱਜ ਪਿੰਡ ਲੋਹਗੜ੍ਹ ਵਿੱਚ ਕੀਤਾ ਗਿਆ ਤੇ ਇਸ ਤੋਂ ਪਹਿਲਾਂ 18 ਫਰਵਰੀ ਨੂੰ ਪਿੰਡ ਜਿਉਂਦ ਵਿੱਚ SSP ਜੋਤੀ ਯਾਦਵ ਨੇ ਕਹਿਰ ਮਚਾਇਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ ਖਨੌਰੀ ਬਾਰਡਰਾਂ ਉਤੇ ਧਰਨਾ ਖਦੇੜਨ ਸਮੇਂ ਟਰਾਲੀਆਂ ਸਮੇਤ ਚੋਰੀ ਹੋਏ ਤੇ ਨਸ਼ਟ ਕੀਤੇ ਸਮਾਨ ਦਾ 3 ਕਰੋੜ 77 ਲੱਖ ਰੁਪਿਆ ਤਰੁੰਤ ਜਾਰੀ ਕੀਤਾ ਜਾਵੇ। ਮੋਰਚੇ ਵਿਚ ਸ਼ਹੀਦ ਤੇ ਜ਼ਖ਼ਮੀਆ ਦੇ ਪ੍ਰਵਾਰਾਂ ਨੂੰ ਤਰੁੰਤ ਮੁਆਵਜ਼ਾ ਦਿੱਤਾ ਜਾਵੇ।
ਪਿਛਲੇ ਦਿਨੀਂ ਆਏ ਹੜਾਂ ਦਾ ਮੁਆਵਜ਼ਾ ਭਗਵੰਤ ਮਾਨ ਸਰਕਾਰ ਤਰੁੰਤ ਜਾਰੀ ਕਰੇ, ਬੀਜ ਐਕਟ, ਬਿਜਲੀ ਬਿੱਲ 2025, ਅਮਰੀਕਾ ਨਾਲ ਵਪਾਰਕ ਡੀਲ, ਮਨਰੇਗਾ ਤੇ ਲੇਬਰ ਕੋਡ ਬਾਰੇ ਭਗਵੰਤ ਮਾਨ ਦੀ ਸਰਕਾਰ ਆਪਣੀ ਨੀਤੀ ਸਪੱਸ਼ਟ ਕਰੇ, ਝੂਠੇ ਪੁਲਿਸ ਮੁਕਾਬਲੇ ਕਰਨੇ ਬੰਦ ਕੀਤੇ ਜਾਣ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਪਰਚੇ ਦਰਜ ਕਰਕੇ ਜੇਲਾਂ ਵਿੱਚ ਸੁੱਟਿਆ ਜਾਵੇ। ਜਿਉਂਦ ਪਿੰਡ ਵਿੱਚ ਅੱਤਿਆਚਾਰ ਕਰਨ ਵਾਲੀ ਐਸ ਐਸ ਪੀ ਜੋਤੀ ਯਾਦਵ ਨੂੰ ਬਰਖਾਸਤ ਕਰਕੇ ਉਸ ਉਤੇ ਤੇ ਉਸ ਦੇ ਅਧੀਨ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕੀਤੇ ਜਾਣ। ਸਮਾਣਾ ਟਾਵਰ ਉਤੇ ਲੱਗੇ ਧਰਮ ਯੁੱਧ ਮੋਰਚੇ ਦੀ ਮੰਗ ਮੰਨ ਕੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਹਰਮੰਦਰ ਸਿੰਘ ਡੇਮਰੂ,ਇੰਦਰਮੋਹਨ ਸਿੰਘ ਪੱਤੋਂ, ਰਣਜੀਤ ਸਿੰਘ ਬੁੱਟਰ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ,ਗੁਰਦੇਵ ਸਿੰਘ ਸਾਹ ਵਾਲਾ, ਗੁਰਭੇਜ ਸਿੰਘ ਸਾਹ ਵਾਲਾ, ਜਗਰਾਜ ਸਿੰਘ ਦੱਦਾ ਹੂਰ, ਬਲਵਿੰਦਰ ਸਿੰਘ ਦੱਦਾਹੂਰ, ਨਿਰਮਲ ਸਿੰਘ ਸੰਘਾ,ਹਰਫੂਲ ਸਿੰਘ ਦੂਲੇ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਕੇਵਲ ਸਿੰਘ,ਮੱਖਣ ਸਿੰਘ,ਬਲਵਿੰਦਰ ਸਿੰਘ ਕਿਸ਼ਨਪੁਰਾ, ਸੋਹਣ ਸਿੰਘ ਰਾਮੂਵਾਲਾ,ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਸਿਵਲ ਹਸਪਤਾਲ ਮਾਮਲੇ ‘ਤੇ ਕਾਂਗਰਸ ਦਾ ਹਮਲਾ – “ਪਹਿਲਾਂ ਬੰਦ ਕੀਤਾ, ਹੁਣ ਕਰ ਰਹੇ ਨੇ ਉਦਘਾਟਨ”
2021 ਵਿੱਚ ਮਨਜ਼ੂਰ ਹੋਇਆ ਹਸਪਤਾਲ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਦੁਬਾਰਾ ਪੇਸ਼ ਕੀਤਾ ਜਾ ਰਿਹਾ – ਕਾਂਗਰਸੀ ਆਗੂ
ਧਰਮਕੋਟ,20 ਮਾਰਚ (GTV News Moga)
ਪ੍ਰੈਸ ਕਲੱਬ ਰਜਿ. ਧਰਮਕੋਟ ਦੇ ਪੱਤਰਕਾਰਾਂ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਸਾਬਕਾ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸਾਬਕਾ ਐਮ.ਸੀ. ਗੁਰਪਿੰਦਰ ਸਿੰਘ ਚਾਹਲ, ਸੀਨੀਅਰ ਆਗੂ ਸੰਦੀਪ ਸਿੰਘ ਸੰਧੂ ਅਤੇ ਸ਼ਹਿਰੀ ਪ੍ਰਧਾਨ ਧੀਰਜ ਕੁਮਾਰ ਗਰੋਵਰ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਧਰਮਕੋਟ ਦੇ ਸਿਵਲ ਹਸਪਤਾਲ ਦਾ ਮੌਜੂਦਾ ਉਦਘਾਟਨ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਦੱਸਿਆ ਕਿ ਸੰਨ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਉਸ ਸਮੇਂ ਦੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਪਹਿਲ ‘ਤੇ ਸਿਵਲ ਹਸਪਤਾਲ ਧਰਮਕੋਟ ਨੂੰ ਵੱਡਾ ਕਰਨ ਦੀ ਮਨਜ਼ੂਰੀ ਮਿਲੀ ਸੀ। ਇਸ ਪ੍ਰੋਜੈਕਟ ਤਹਿਤ 2022 ਤੋਂ 2023 ਤੱਕ ਹਸਪਤਾਲ ਵਿੱਚ 8 ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾ ਗਿਆ ਸੀ।ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸ਼ਾਸਨ ਹੇਠ ਫੰਡਾਂ ਦੀ ਘਾਟ ਦਾ ਹਵਾਲਾ ਦੇ ਕੇ ਹਸਪਤਾਲ ਦਾ ਸਟਾਫ਼ ਅਤੇ ਸੀਨੀਅਰ ਡਾਕਟਰਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਅਤੇ ਸਾਰਾ ਸਟਾਫ਼ ਵਾਪਸ ਬੁਲਾ ਲਿਆ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਹੁਣ ਜਦੋਂ ਸਰਕਾਰ ਆਪਣੇ ਅੰਤਿਮ ਪੜਾਅ ‘ਚ ਹੈ, ਤਾਂ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਅਤੇ ਹਲਕਾ ਵਿਧਾਇਕ ਸਿਰਫ ਫੋਕੀ ਵਾਹ-ਵਾਹੀ ਲਈ ਉਸੇ ਹਸਪਤਾਲ ਦਾ ਦੁਬਾਰਾ ਉਦਘਾਟਨ ਕਰ ਰਹੇ ਹਨ, ਜਿਸਨੂੰ ਪਹਿਲਾਂ ਹੀ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਕਰਕੇ ਚਾਲੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਉਦਘਾਟਨ ਪੂਰੀ ਤਰ੍ਹਾਂ ਨਕਾਰਯੋਗ ਹੈ ਅਤੇ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਇਹ ਸੁਵਿਧਾ ਪਹਿਲਾਂ ਹੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਲਈ ਲਿਆਂਦੀ ਗਈ ਸੀ ਅਤੇ ਹੁਣ ਇਸਨੂੰ ਨਵਾਂ ਦਿਖਾ ਕੇ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਸੇਵਾਵਾਂ ਬੰਦ ਕਰਦੀ ਹੈ ਅਤੇ ਫਿਰ ਉਹਨਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਸਮਝਦੇ ਹਨ ਅਤੇ ਸਮੇਂ ਆਉਣ ‘ਤੇ ਸੱਚ ਦਾ ਜਵਾਬ ਦੇਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
2021 ਵਿੱਚ ਮਨਜ਼ੂਰ ਹੋਇਆ ਹਸਪਤਾਲ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਦੁਬਾਰਾ ਪੇਸ਼ ਕੀਤਾ ਜਾ ਰਿਹਾ – ਕਾਂਗਰਸੀ ਆਗੂ
ਧਰਮਕੋਟ,20 ਮਾਰਚ (GTV News Moga)
ਪ੍ਰੈਸ ਕਲੱਬ ਰਜਿ. ਧਰਮਕੋਟ ਦੇ ਪੱਤਰਕਾਰਾਂ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਸਾਬਕਾ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸਾਬਕਾ ਐਮ.ਸੀ. ਗੁਰਪਿੰਦਰ ਸਿੰਘ ਚਾਹਲ, ਸੀਨੀਅਰ ਆਗੂ ਸੰਦੀਪ ਸਿੰਘ ਸੰਧੂ ਅਤੇ ਸ਼ਹਿਰੀ ਪ੍ਰਧਾਨ ਧੀਰਜ ਕੁਮਾਰ ਗਰੋਵਰ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਧਰਮਕੋਟ ਦੇ ਸਿਵਲ ਹਸਪਤਾਲ ਦਾ ਮੌਜੂਦਾ ਉਦਘਾਟਨ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਦੱਸਿਆ ਕਿ ਸੰਨ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਉਸ ਸਮੇਂ ਦੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਪਹਿਲ ‘ਤੇ ਸਿਵਲ ਹਸਪਤਾਲ ਧਰਮਕੋਟ ਨੂੰ ਵੱਡਾ ਕਰਨ ਦੀ ਮਨਜ਼ੂਰੀ ਮਿਲੀ ਸੀ। ਇਸ ਪ੍ਰੋਜੈਕਟ ਤਹਿਤ 2022 ਤੋਂ 2023 ਤੱਕ ਹਸਪਤਾਲ ਵਿੱਚ 8 ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾ ਗਿਆ ਸੀ।ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸ਼ਾਸਨ ਹੇਠ ਫੰਡਾਂ ਦੀ ਘਾਟ ਦਾ ਹਵਾਲਾ ਦੇ ਕੇ ਹਸਪਤਾਲ ਦਾ ਸਟਾਫ਼ ਅਤੇ ਸੀਨੀਅਰ ਡਾਕਟਰਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਅਤੇ ਸਾਰਾ ਸਟਾਫ਼ ਵਾਪਸ ਬੁਲਾ ਲਿਆ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਹੁਣ ਜਦੋਂ ਸਰਕਾਰ ਆਪਣੇ ਅੰਤਿਮ ਪੜਾਅ ‘ਚ ਹੈ, ਤਾਂ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਅਤੇ ਹਲਕਾ ਵਿਧਾਇਕ ਸਿਰਫ ਫੋਕੀ ਵਾਹ-ਵਾਹੀ ਲਈ ਉਸੇ ਹਸਪਤਾਲ ਦਾ ਦੁਬਾਰਾ ਉਦਘਾਟਨ ਕਰ ਰਹੇ ਹਨ, ਜਿਸਨੂੰ ਪਹਿਲਾਂ ਹੀ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਕਰਕੇ ਚਾਲੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਉਦਘਾਟਨ ਪੂਰੀ ਤਰ੍ਹਾਂ ਨਕਾਰਯੋਗ ਹੈ ਅਤੇ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਇਹ ਸੁਵਿਧਾ ਪਹਿਲਾਂ ਹੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਲਈ ਲਿਆਂਦੀ ਗਈ ਸੀ ਅਤੇ ਹੁਣ ਇਸਨੂੰ ਨਵਾਂ ਦਿਖਾ ਕੇ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਸੇਵਾਵਾਂ ਬੰਦ ਕਰਦੀ ਹੈ ਅਤੇ ਫਿਰ ਉਹਨਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਸਮਝਦੇ ਹਨ ਅਤੇ ਸਮੇਂ ਆਉਣ ‘ਤੇ ਸੱਚ ਦਾ ਜਵਾਬ ਦੇਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਭਗਵੰਤ ਸਿੰਘ ਮਾਨ ਵੱਲੋਂ 2022 ਦੇ ਚੋਣ ਮੈਨੀਫੈਸਟੋ ਚ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ 21 ਮਾਰਚ ਨੂੰ ਧਰਮਕੋਟ ਆਉਣ ਤੇ ਕਰਾਂਗੇ ਵਿਰੋਧ - ਬੀਕੇਯੂ ਤੋਤੇਵਾਲ
ਪੰਜਾਬ ਅਤੇ ਖਾਸਕਰ ਧਰਮਕੋਟ ਹਲਕੇ ਚ ਨਸ਼ਾ ਖਤਮ ਨਾ ਹੋਣ,ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਵਿੱਚ ਹੈ ਰੋਸ - ਸੁੱਖ ਗਿੱਲ ਮੋਗਾ
ਧਰਮਕੋਟ,ਮੋਗਾ 20 ਮਾਰਚ (GTV News Moga)
21 ਮਾਰਚ 'ਚ ਧਰਮਕੋਟ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ 2022 ਦੀਆਂ ਚੋਣਾਂ ਵੇਲੇ ਕਿਸਾਨ-ਮਜਦੂਰ ਦੁਕਾਨਦਾਰ ਅਤੇ ਆਮ ਲੋਕਾਂ ਨਾਲ ਕੀਤੇ ਗਏ ਵਾਅਦੇ ਸਰਕਾਰ ਬਨਣ ਤੇ ਪੂਰੇ ਨਾ ਕਰਨ ਕਰਕੇ ਜਥੇਬੰਦੀ ਵੱਲੋਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ,ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਅਤੇ ਦਲਜੀਤ ਸਿੰਘ ਸਰਪੰਚ ਦਾਨੇਵਾਲਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਹੇਠ ਲਿਖੇ ਆਨੁਸਾਰ ਕੀਤੇ ਸਨ,1.ਪੰਜਾਬ ਵਿੱਚੋਂ ਚਿੱਟੇ ਦਾ ਨਸ਼ਾ ਸਰਕਾਰ ਬਣਦੇ ਹੀ ਖਤਮ ਕਰਾਂਗੇ ਜੋ ਕੇ ਅੱਜ ਤੱਕ ਨਹੀਂ ਹੋਇਆ ਬਲਕਿ ਆਏ ਦਿਨ ਕੋਈ ਨਾ ਕੋਈ ਨੌਜਵਾਨ ਚਿੱਟੇ ਦਾ ਟੀਕਾ ਲਾਕੇ ਮਰ ਰਿਹਾ ਹੈ,ਪਿੰਡਾਂ,ਸ਼ਹਿਰਾਂ ਅਤੇ ਜੇਲ੍ਹਾਂ ਵਿੱਚ ਚਿੱਟਾ ਆਮ ਵਿਕ ਰਿਹਾ ਹੈ,2.ਪਿਛਲੇ 10 ਸਾਲਾਂ ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਪਰਿਵਾਰ ਦੇ ਹਰੇਕ ਯੋਗ ਬਾਲਗ ਮੈਂਬਰ ਨੂੰ 5 ਲੱਖ ਰੁਪੈ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ,3.ਏ ਪੀ ਐਮ ਸੀ ਐਕਟ ਵਿੱਚ ਸੋਧ ਕੀਤੀ ਜਾਵੇਗੀ ਤਾਂ ਜੋ ਕਿਸਾਨ ਆਪਣੀ ਉਪਜ ਰਾਜ ਦੇ ਅੰਦਰ ਅਤੇ ਬਾਹਰ ਆਪਣੀ ਪਸੰਦ ਦੇ ਖਰੀਦਦਾਰਾਂ ਅਤੇ ਮੰਡੀਆਂ ਨੂੰ ਵੇਚ ਸਕਣ,4.ਬੁਢਾਪਾ ਪੈਨਸ਼ਨ 2500 ਰੁਪੈ ਕੀਤੀ ਜਾਵੇਗੀ,5.ਸਰਹੱਦੀ ਖੇਤਰ ਦੀ ਜਮੀਨ ਲਈ 10 ਹਜਾਰ ਮੁਆਵਜਾ,6.ਭੂਮੀਹੀਣ ਮਜਦੂਰਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ 2 ਲੱਖ ਰੁਪੈ ਦਾ ਜਬਾਨਤ ਮੁਕਤ ਕਰਜਾ,7.ਪ੍ਰਮੁੱਖ ਫਲ ਅਤੇ ਸਬਜੀਆਂ 20 ਫਸਲਾਂ ਲਈ 22 ਜਿਲਿਆਂ ਵਿੱਚ ਸਰਕਾਰੀ ਕੋਲਡ ਸਟੋਰ ਬਣਾਉਣੇ,8.ਨਕਲੀ ਕੀਟਨਾਸ਼ਕ ਦਵਾਈਆਂ,ਨਕਲੀ ਦੁੱਧ ਦੇ ਨਿਰਮਾਣ ਅਤੇ ਵਿਕਰੀ ਵਿੱਚ ਸ਼ਾਮਲ ਲੋਕਾਂ ਨੂੰ ਉਮਰ ਕੈਦ ਅਤੇ ਉਹਨਾਂ ਦੀਆਂ ਜਾਇਦਾਦਾਂ ਜਬਤ ਕਰਨ ਦਾ ਵਾਅਦਾ,9.ਕਿਸਾਨਾਂ ਦੀਆਂ ਫਸਲਾਂ ਦੀ ਸਹੀ ਕੀਮਤ ਲਾਗਤ ਪਲੱਸ 50 ਪ੍ਰਤੀਸ਼ਤ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਦਿਸੰਬਰ 2020 ਤੱਕ ਫਸਲਾਂ ਦੀ ਕੀਮਤ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰਾਂ ਲਾਗੂ ਕਰਨਾ,10.ਕਿਸਾਨਾਂ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣਾ ਜੋ ਕੇ 8 ਘੰਟੇ ਮਿਲ ਰਹੀ ਹੈ,11.ਕਿਸਾਨ ਖੇਤ ਮਜ਼ਦੂਰ ਦੀ ਧੀ ਦੇ ਵਿਆਹ ਦੇ ਇੱਕ ਹਫਤੇ ਅੰਦਰ 51000/ਰੁਪੈ ਸ਼ਗਨ/ਕਿਸਾਨ ਖੇਤ ਮਜਦੂਰ ਦੀ ਨਵੀਂ ਜੰਮੀ ਧੀ ਦੇ ਨਾਂ ਤੇ ਬੈਂਕ ਖਾਤੇ ਵਿੱਚ 21000/ ਰੁਪੈ ਦਾ ਸ਼ਗਨ ਜਮਾਂ ਕਰਵਾਉਣਾ,12.ਉਹ ਸਾਰੇ ਕਰਜੇ ਜਿੱਥੇ ਕਿਸੇ ਕਿਸਾਨ ਨੇ ਮੂਲਧਨ ਦੀ ਦੁੱਗਣੀ ਰਕਮ ਅਦਾ ਕੀਤੀ ਹੈ ਪੂਰੀ ਤਰਾਂ ਮੁਆਫ ਕੀਤੇ ਜਾਣਗੇ,13.ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ 2018 ਤੱਕ ਦੇ ਸਾਰੇ ਕਰਜੇ ਮੁਆਫ ਕੀਤੇ ਜਾਣਗੇ,ਐਸ ਸੀ ਐੱਸ ਅਤੇ ਬੀ ਸੀ ਐਸ ਦੇ ਕਰਜੇ ਵੀ ਮੁਆਫ਼ ਕੀਤੇ ਜਾਣਗੇ,14.ਫਸਲਾਂ ਦੇ ਸੋਕੇ,ਹੜ,ਕੀੜਿਆਂ ਦੇ ਹਮਲੇ,ਬੇਮੌਸਮੀ ਬਾਰਿਸ਼ ਨਾਲ ਹੋਏ ਨੁਕਸਾਨ ਲਈ 20000/ ਰੁਪੈ ਪ੍ਰਤੀ ਏਕੜ ਮੁਆਵਜਾ,ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ ਖੇਤ ਮਜਦਰਾਂ ਨੂੰ ਦੇ ਨੁਕਸਾਨ ਲਈ ਹਰ ਮਹੀਨੇ 10 ਹਜਾਰ ਰੁਪੈ ਦਾ ਮੁਆਵਜ਼ਾ ਦੇਣਾਂ,15.ਔਰਤਾਂ ਲਈ ਸਰਕਾਰ ਬਨਣ ਤੇ ਹਰ ਮਹੀਨੇ 1000 ਰੁਪੈ ਦੇਣਾਂ ਜੋ ਕੇ 4 ਸਾਲਾਂ ਦਾ 48000/ ਰੁਪੈ ਬਕਾਇਆ ਬਣਦਾ ਹੈ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਕੇ ਚਾਰ ਸਾਲ ਪੂਰੇ ਹੋਣ ਤੇ ਵੀ ਨਹੀਂ ਮਿਲਿਆ,ਅਜੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਨ ਦੀਆਂ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਹਨ,ਇਹ ਸਾਰੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ 21 ਮਾਰਚ ਨੂੰ ਬੀਕੇਯੂ ਤੋਤੇਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕਰਕੇ ਪੁਤਲਾ ਫੂਕੇਗੀ,ਸੁੱਖ ਗਿੱਲ ਮੋਗਾ ਨੇ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕੇ 21 ਮਾਰਚ ਨੂੰ ਧਰਮਕੋਟ ਪਹੁੰਚੋ ਤਾਂ ਜੋ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਈਏ,ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਢਿੱਲੋਂ ਜਿਲ੍ਹਾ ਪ੍ਰਧਾਨ ਮੋਗਾ,ਤਰਨਜੀਤ ਸਿੰਘ ਗਿੱਲ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਗੁਰਮੇਜ ਸਿੰਘ ਕਰਮੂੰਵਾਲਾ ਕੋਰ ਕਮੇਟੀ ਮੈਂਬਰ ਪੰਜਾਬ,ਮਲਕੀਤ ਸਿੰਘ ਸ਼ਾਹਕੋਟ ਜਿਲ੍ਹਾ ਪ੍ਰਧਾਨ ਜਲੰਧਰ,ਸੁਖਦੇਵ ਸਿੰਘ ਗੜਦੀਵਾਲਾ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਸੇਵਾ ਸਿੰਘ ਚੰਡੀਗੜ੍ਹ ਜਿਲ੍ਹਾ ਪ੍ਰਧਾਨ ਮੋਹਾਲੀ,ਕਾਲਾ ਬੀਬੜੀ ਜਿਲ੍ਹਾ ਪ੍ਰਧਾਨ ਕਪੂਰਥਲਾ,ਕੁਲਜੀਤ ਸਿੰਘ ਰੌਂਤਾ ਜਿਲ੍ਹਾ ਯੂਥ ਪ੍ਰਧਾਨ ਸ਼ਹਿਰੀ ਮੋਗਾ,ਤੀਰਥ ਸਿੰਘ ਖਹਿਰਾ ਜਿਲ੍ਹਾ ਯੂਥ ਪ੍ਰਧਾਨ ਫਿਰੋਜਪੁਰ,ਚੰਨ ਖੁੱਲਰ ਜਿਲ੍ਹਾ ਪ੍ਰਧਾਨ ਫਿਰੋਜਪੁਰ ਸ਼ਹਿਰੀ,ਸੁੱਖ ਮੱਲੀ ਕੋਰ ਕਮੇਟੀ ਮੈਂਬਰ ਪੰਜਾਬ,ਬਲਵਿੰਦਰ ਸਿੰਘ ਮੂਸੇਵਾਲਾ ਕੋਰ ਕਮੇਟੀ ਮੈਂਬਰ ਪੰਜਾਬ,ਪਿੱਪਲ ਸਿੰਘ ਕੋਟ ਸਦਰ ਖਾਂ ਕੋਰ ਕਮੇਟੀ ਮੈਂਬਰ ਪੰਜਾਬ,ਰਣਯੋਧ ਸਿੰਘ ਮਸੀਤਾਂ ਕੋਰ ਕਮੇਟੀ ਮੈਂਬਰ ਪੰਜਾਬ,ਗੁਰਜੀਤ ਸਿੰਘ ਭਿੰਡਰ ਕੜਾਹੇਵਾਲਾ ਜਿਲ੍ਹਾ ਯੂਥ ਮੀਤ ਪ੍ਰਧਾਨ,ਡਾ ਦਵਿੰਦਰ ਸਿੰਘ ਬਾਜੇਕੇ ਇਕਾਈ ਪ੍ਰਧਾਨ,ਗੁਰਮੀਤ ਸਿੰਘ ਮੂਸੇਵਾਲਾ ਜਿਲ੍ਹਾ ਮੀਤ ਪ੍ਰਧਾਨ,ਰਣਜੀਤ ਸਿੰਘ ਚੱਕ ਤਾਰੇਵਾਲਾ ਤਹਿਸੀਲ ਪ੍ਰਧਾਨ ਧਰਮਕੋਟ,ਲੀਡਰ ਨੰਬਰਦਾਰ ਜੀਂਦੜਾ ਬਲਾਕ ਪ੍ਰਧਾਨ ਧਰਮਕੋਟ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਕੁਲਬੀਰ ਸਿੰਘ ਕੰਗ ਹਰਦਾਸਾ ਕੋਰ ਕਮੇਟੀ ਮੈਂਬਰ ਪੰਜਾਬ,ਦੀਪ ਮੁਦਕੀ ਸ਼ਹਿਰੀ ਪ੍ਰਧਾਨ,ਪੋਪਲ ਮੁਦਕੀ ਸ਼ਹਿਰੀ ਪ੍ਰਧਾਨ ਤਲਵੰਡੀ,ਸੁਖਮਨ ਹਰਾਜ ਤਹਿਸੀਲ ਪ੍ਰਧਾਨ ਜੀਰਾ,ਨਿਰਵੈਰ ਸਿੰਘ ਮੌਜਗੜ ਬਲਾਕ ਪ੍ਰਧਾਨ ਮੱਖੂ,ਆਈ ਟੀ ਸੈੱਲ ਇੰਚਾਰਜ ਰਮਨਦੀਪ ਸਿੰਘ ਰਸੂਲ ਪੁਰ,ਗੁਰਚਰਨ ਸਿੰਘ ਨੰਬਰਦਾਰ ਇਕਾਈ ਪ੍ਰਧਾਨ ਰਸੂਲਪੁਰ,ਲਖਵਿੰਦਰ ਸਿੰਘ ਜੁਲਕਾ ਇਕਾਈ ਪ੍ਰਧਾਨ ਢੋਲੇਵਾਲਾ,ਅਮਰਦੀਪ ਸਿੰਘ ਸਰਪੰਚ ਤੋਤੇਵਾਲ,ਸਤਨਾਮ ਸਿੰਘ ਦਾਨੇਵਾਲਾ ਮੀਡੀਆ ਇੰਚਾਰਜ ਜਿਲ੍ਹਾ ਮੋਗਾ,ਮਹਿਲ ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ ਹਾਜਰ ਸਨ ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਰਣਜੀਤ ਸਿੰਘ ਆਦੀਆ ਸਬੰਧੀ ਇਨਸਾਫ ਦੀ ਗੁਹਾਰ ਕੱਢਿਆ ਰੋਸ ਮਾਰਚ -- ਬਹਿਰਾਮਕੇ
ਕੇ ਐਮ ਐਮ ਨੂੰ 6 ਵਾਰ ਮੀਟਿੰਗ ਦੇ ਕੇ ਮੁੱਕਰਿਆ ਮੁੱਖ ਮੰਤਰੀ ਮਾਨ---ਸੰਗਲਾਂ,ਗਿੱਲ, ਰੰਡਿਆਲਾ
ਕੋਟ ਈਸੇ ਖਾਂ,20 ਮਾਰਚ (GTV News Moga)
ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਕਲਗੀਧਰ ਕੋਟ ਈਸੇ ਖਾਂ ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ,, ਕੋਰ ਕਮੇਟੀ ਮੇਬਰ ਜਗੀਰ ਸਿੰਘ ਸਾਦੀਵਾਲਾ, , ਤੋਤਾ ਸਿੰਘ ਬਹਿਰਾਮਕੇ, ਰਣਜੀਤ ਸਿੰਘ ਭਿੰਡਰ ਕਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, , ਨਾਇਬ ਸਿੰਘ ਬੋਤੀਆ ਵਾਲਾ, ਜਿਲਾ ਪ੍ਰਧਾਨ ਫਿਰੋਜ਼ਪੁਰ ਦਿਲਬਾਗ ਸਿੰਘ ਗਿੱਲ, ਮੀਤ ਪ੍ਰਧਾਨ ਅਜੀਤ ਸਿੰਘ ਅਮੀਵਾਲਾ, ਜਸਵੰਤ ਸਿੰਘ ਕੈਸੀਅਰ ਰੰਡਿਆਲਾ, ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾ ਆਗੂਆ ਦੀ ਅਗਵਾਈ ਹੇਠ ਬਲਾਕ ਪ੍ਰਧਾਨ, ਜੋਨ ਪ੍ਰਧਾਨ, ਇਕਾਈਆ ਦੇ ਸਮੂਹ ਪ੍ਰਧਾਨ ਤੇ ਵੱਡੀ ਗਿਣਤੀ ਚ ਵਰਕਰ ਸਾਹਿਬਾਨ ਵੱਡੀ ਗਿਣਤੀ ਵਿੱਚ ਪਹੁੰਚੇ। ਮੀਟਿੰਗ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਇਕਤਰ ਹੋ ਕੇ ਕੋਟ ਈਸੇ ਖਾਂ ਮੇਨ ਬਜਾਰ ਚ ਰੋਸ ਮਾਰਚ ਕੱਢਿਆ ਗਿਆ। ਬੁਲਾਰਿਆ ਨੇ ਬੋਲਦਿਆ ਕਿਹਾ ਕਿ ਪਿਛਲੇ ਦਿਨੀ ਜਿਲਾ ਗੁਰਦਾਸਪੁਰ ਦੇ ਪਿੰਡ ਆਦੀਆ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਮੋਤ ਤੇ ਦੁੱਖ ਪਰਗਟ ਕਰਦਿਆਂ ਕਿਹਾ ਕਿ ਪੁਲਿਸ ਪਹਿਲਾ ਕਮੇਟੀ ਬਣਾ ਕਿ ਪੂਰੀ ਜਾਂਚ ਕਰਕੇ ਇਨਕੁਆਰੀ ਕਰਕੇ ਫਿਰ ਰਣਜੀਤ ਸਿੰਘ ਆਦੀਆ ਜੇਕਰ ਇਸ ਕੰਮ ਚ ਸਾਮਿਲ ਹੁੰਦਾ ਤਾ ਐਫ ਆਈ ਆਰ ਦਰਜ ਕਰਕੇ ਅਦਾਲਤ ਚ ਪੇਸ ਕਰਦੇ ਪਰ ਗ੍ਰਿਫਤਾਰ ਕਰਕੇ ਦੇਰ ਰਾਤ ਤਸਦਦ ਕਰਨ ਉਪਰੰਤ ਸੱਕੀ ਹਾਲਾਤਾਂ ਚ ਪੁਲਿਸ ਵਲੋਂ ਫੇਕ ਇਨਕਾਉਟਰ ਕਰਕੇ ਮਾਪਿਆਂ ਦਾ ਪੁੱਤਰ ਮੋਤ ਦੇ ਘਾਟ ਉਤਾਰ ਦੇਣਾ ਭਾਵ ਕਿ ਦੇਸ ਦੇ ਸੰਵਿਧਾਨ ਦੀਆ ਧਜੀਆਂ ਉਡਾਣੀਆਂ। ਕੀ ਇਸ ਤਰਾ ਕਰਨ ਨਾਲ ਮਾਨਯੋਗ ਅਦਾਲਤਾਂ ਜਿੰਦੇ ਲਗਣਗੇ ਜੇਕਰ ਇਸੇ ਤਰਾ ਫੇਕ ਇਨਕਾਉਟਰ ਹੋਣਗੇ। ਬੀਕੇਯੂ ਬਹਿਰਾਮਕੇ ਜਥੇਬੰਦੀ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੀ ਹੇ ਰਣਜੀਤ ਸਿੰਘ ਦੇ ਪ੍ਰੀਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਤੇ ਨੋਜਵਾਨਾਂ ਦੇ ਫੇਕ ਇਨਕਾਉਟਰ ਬੰਦ ਕੀਤੇ ਜਾਣ। ਦੂਜੇ ਪਾਸੇ ਸਮਾਣਾ ਟਾਵਰ ਮੋਰਚੇ ਤੇ ਭਾਈ ਗੁਰਜੀਤ ਸਿੰਘ ਤੇ ਸੰਗਤਾ ਦੀ ਮੰਗ ਤੇ ਬੇਅਦਬੀਆਂ ਤੇ ਸਖਤ ਤੋਂ ਸਖਤ ਕਾਨੂੰਨ ਤੁਰੰਤ ਬਣਾਇਆ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਮੇ ਦੋਰਾਨ ਮੁੱਖ ਮੰਤਰੀ ਮਾਨ ਨੇ 6 ਵਾਰ ਕੇ ਐਮ ਐਮ ਨੂੰ ਮੀਟਿੰਗਾਂ ਦੇ ਕੇ ਵਾਅਦਾ ਖਿਲਾਫੀ ਕਰਨਾ ਅਤਿ ਨਿੰਦਣਯੋਗ ਹੈ।ਇਸ ਮੋਕੇ, ਗੁਰਬਾਜ ਸਿੰਘ ਬਰਾੜ, ਸਤਨਾਮ ਸਿੰਘ ਬਾਸੀ, ਸੁਖਮੰਦਰ ਸਿੰਘ, ਦਰਸਨ ਸਿੰਘ, ਇਕਬਾਲ ਸਿੰਘ ਮੁੱਦਕੀ, ਸੁਖਦੇਵ ਸਿੰਘ, ਮਹਿੰਦਰ ਸਿੰਘ, ਨਰੰਜਣ ਸਿੰਘ ਬੋਤੀਆ ਵਾਲਾ, ਰਾਜਵਿੰਦਰ ਸਿੰਘ, ਰਛਪਾਲ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਮੰਦਰ, ਅੰਗਰੇਜ ਸਿੰਘ ਮਨਸੂਰਦੇਵਾ,ਮਾਸਟਰ ਮੇਵਾ ਸਿੰਘ ਸਾਦੀਵਾਲਾ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਰਛਪਾਲ ਸਿੰਘ ਮੰਦਰ, ਸਵਰਨ ਸਿੰਘ ਬਲਾਕ ਪ੍ਰਧਾਨ, ਗੁਰਚਰਨ ਸਿੰਘ, ਕੋਟ ਸਦਰ ਖਾਂ,ਬਲਵਿੰਦਰ ਸਿੰਘ, ਗੁਰਮੀਤ ਸਿੰਘ,ਮੁਠਿਆ ਵਾਲਾ, ਧਰਮ ਸਿੰਘ, ਕਰਨੇਲ ਸਿੰਘ ਸੇਰੇਵਾਲਾ, ਗੁਰਮੀਤ ਸਿੰਘ, ਜਗਤਾਰ ਸਿੰਘ ਔਜਲਾ, ਦਲਜੀਤ ਸਿੰਘ ਦੋਲੇਵਾਲਾ, ਗੁਰਦੇਵ ਸਿੰਘ, ਨਿਸਾਨ ਸਿੰਘ, ਅਮਰੀਕ ਸਿੰਘ, ਲੌਗੀਵਿੰਡ, ਬਲਜਿੰਦਰ ਸਿੰਘ ਕਾਲਾ ਮਸੀਤਾਂ, ਜਗਜੀਤ ਸਿੰਘ ਨੰਬਰਦਾਰ, ਜਸਵੰਤ ਸਿੰਘ, ਪ੍ਰਦੀਪ ਸਿੰਘ, ਗੁਰਚਰਨ ਸਿੰਘ ਚੰਨ ਮਸੀਤਾਂ, ਮੁਕੰਦ ਸਿੰਘ ਜਾਨੀਆ, ਬਲਜੀਤ ਸਿੰਘ, ਬੂਟਾ ਸਿੰਘ, ਚਾਨਣ ਸਿੰਘ,ਨਿੰਦਰ ਸਿੰਘ ਮਸਤੇਵਾਲਾ, ਸਰਬਜੀਤ ਸਿੰਘ ਰੰਡਿਆਲਾ, ਪਿਪਲ ਸਿੰਘ, ਜਸ ਗੜਾ, ਅਮਰੀਕ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ, ਪਰਗਟ ਸਿੰਘ,ਬਲਵੀਰ ਸਿੰਘ ਨਿਹੰਗ ਬਹਿਰਾਮਕੇ, ਅੰਗਰੇਜ ਸਿੰਘ ਜੋਹਲ, ਗੁਰਸਹਿਜ ਸਿੰਘ, ਗੁਰਮੁੱਖ ਸਿੰਘ ਮੁਬਾਰਕਪੁਰ, ਹਰਪਾਲ ਸਿੰਘ, ਗੁਰਮੇਲ ਸਿੰਘ ਬਾਜੇ ਕੇ, ਦਿਲਬਾਗ ਸਿੰਘ ਫਰੀਦਕੋਟੀਆ, ਤਰਸੇਮ ਸਿੰਘ, ਜਗਜੀਤ ਸਿੰਘ ਸੰਗਲਾ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਮੇਂਬਰ, ਸੁਖਵਿੰਦਰ ਸਿੰਘ ਥਾਣੇਦਾਰ, ਭਗਵੰਤ ਸਿੰਘ ਭਿੰਡਰ ਕਲਾ, ਕੁਲਵਿੰਦਰ ਸਿੰਘ ਉਪਲ, ਗੁਰਬਚਨ ਸਿੰਘ, ਅਮਰਜੀਤ ਸਿੰਘ ਕੋਟਮਹੰਮਦ ਖਾਂ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਸਿਮਰਨ ਸਿੰਘ ਇੰਦਰਗੜ, ਰਛਪਾਲ ਸਿੰਘ ਭੁੱਲਰ, ਜਗਿੰਦਰ ਸਿੰਘ, ਗੁਲਾਮੀ ਵਾਲਾ, ਬਲਦੇਵ ਸਿੰਘ, ਨਿਰਮਲ ਸਿੰਘ, ਕਰਤਾਰ ਸਿੰਘ ਧਰਮਕੋਟ,ਰਾਜਿੰਦਰ ਸਿੰਘ, ਅਮੀਵਾਲਾ, ਬਲਦੇਵ ਸਿੰਘ, ਸੁਖਦੇਵ ਸਿੰਘ, ਮੱਖਣ ਸਿੰਘ , ਮੇਜਰ ਸਿੰਘ,ਜਗਤਾਰ ਸਿੰਘ ਭੋਇਪੁਰ, ਹਰਪ੍ਰੀਤ ਸਿੰਘ ਲਲਿਹਾਦੀ, ਜਲੋਰ ਸਿੰਘ, ਛਿੰਦਰਪਾਲ ਸਿੰਘ, ਰਾਜੂ ਕਲੇਰ, ਅਮਨਦੀਪ ਸਿੰਘ ਖਾਲਸਾ, ਤਰਸੇਮ ਸਿੰਘ ਕਨੇਡੀਅਨ,ਚਮਕੋਰ ਸਿੰਘ ਜੋਹਲ ਬੱਡੂਵਾਲ, ਤਿਰਲੋਕ ਸਿੰਘ ਚੱਕ ਸਿੰਘ ਪੁਰਾ, ਫੇਸਨ ਸਿੰਘ ਇਜਤਵਾਲਾ, ਤਿਰਲੋਕ ਸਿੰਘ, ਪ੍ਰੀਤਮ ਸਿੰਘ ਚੱਕ ਸਿੰਘ ਪੁਰਾ,ਸਵਰਨ ਸਿੰਘ ਨਿਹਾਲਗੜ, ਜਸਵਿੰਦਰ ਸਿੰਘ ਮੰਝਲੀ,ਆਦਿ ਕਿਸਾਨ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕੈਨੇਡਾ ਤੋਂ ਮੇਅਰ ਬਣ ਕੇ ਆਏ ਸਨੀ ਸਮਰਾ ਦਾ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ
ਸਨੀ ਸਮਰਾ ਨੇ ਮੇਅਰ ਬਣ ਕੇ ਵਧਾਇਆ ਪੰਜਾਬ ਅਤੇ ਪੰਜਾਬੀਅਤ ਦਾ ਮਾਣ - ਸੁਖਜੀਤ ਸਿੰਘ ਲੋਹਗੜ/ਇਕਬਾਲ ਸਮਰਾ
ਧਰਮਕੋਟ (ਸਤਨਾਮ ਸਿੰਘ ਘਾਰੂ/ ਰਾਜੂ ਆਹੂਜਾ): ਹਲਕੇ ਦੇ ਨਾਮਵਰ ਸਮਰਾ ਪਰਿਵਾਰ ਦੇ ਫਰਜ਼ੰਦ ਸਨੀ ਸਮਰਾ, ਜੋ ਕਿ ਕੈਨੇਡਾ ਦੇ ਕੈਲਗਰੀ ਦੀ ਰੌਕੀ ਵਿਊ ਕਾਊਂਟੀ ਦੇ ਮੇਅਰ ਬਣੇ ਹਨ, ਆਪਣੇ ਵਤਨ ਵਾਪਸੀ ਦੌਰਾਨ ਅੱਜ ਪਹਿਲੀ ਵਾਰ ਪਿੰਡ ਲੋਹਗੜ੍ਹ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ ਕੀਤਾ ਗਿਆ।ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਉਨ੍ਹਾਂ ਦੇ ਭਰਾ ਇਕਬਾਲ ਸਿੰਘ ਸਮਰਾ (ਯੂ.ਐਸ.ਏ) ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਮੌਜੂਦ ਸੀ। ਸਮੂਹ ਸਮਰਾ ਪਰਿਵਾਰ ਵੱਲੋਂ ਸਨੀ ਸਮਰਾ ਨੂੰ ਮੇਅਰ ਬਣ ਕੇ ਪੰਜਾਬ ਆਉਣ ‘ਤੇ ਵਧਾਈਆਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਸਨੀ ਸਮਰਾ ਇਸ ਤੋਂ ਪਹਿਲਾਂ ਕੈਲਗਰੀ ਵਿੱਚ ਡਿਪਟੀ ਮੇਅਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਮੇਅਰ ਬਣ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ ਇੰਦਰਪ੍ਰੀਤ ਸਿੰਘ ਬੰਟੀ ਨੇ ਸਟੇਜ ਦੀ ਕਾਰਵਾਈ ਚਲਾਈ ਅਤੇ ਕਿਹਾ ਕਿ ਸਮਰਾ ਪਰਿਵਾਰ ਨੂੰ ਧਰਮਕੋਟ ਹਲਕੇ ਵਿੱਚ ਲੋਹਗੜ੍ਹ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਇਸ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਸਨੀ ਸਮਰਾ ਉਨ੍ਹਾਂ ਦੇ ਭਤੀਜੇ ਹਨ।ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਅਤੇ ਇਕਬਾਲ ਸਿੰਘ ਸਮਰਾ ਨੇ ਦੱਸਿਆ ਕਿ ਸਨੀ ਸਮਰਾ ਦਾ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਦੇ ਕੈਲਗਰੀ ਵਿੱਚ ਵਸਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨੀ ਸਮਰਾ ਇੱਕ ਕਾਮਯਾਬ ਕਾਰੋਬਾਰੀ ਹੋਣ ਦੇ ਨਾਲ-ਨਾਲ ਉੱਥੋਂ ਦੀ ਸਿਆਸਤ ਵਿੱਚ ਵੀ ਸਰਗਰਮ ਰਹੇ ਹਨ ਅਤੇ ਮੇਅਰ ਬਣ ਕੇ ਉਨ੍ਹਾਂ ਨੇ ਸਮਰਾ ਪਰਿਵਾਰ, ਪਿੰਡ, ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਮੇਅਰ ਸਨੀ ਸਮਰਾ ਨੇ ਕਿਹਾ ਕਿ ਸਿਆਸਤ ਦੀ ਸਮਝ ਉਨ੍ਹਾਂ ਨੂੰ ਆਪਣੇ ਦਾਦਾ-ਪੜਦਾਦਾ ਅਤੇ ਆਪਣੇ ਚਾਚਾ ਸੁਖਜੀਤ ਸਿੰਘ ਲੋਹਗੜ੍ਹ ਤੋਂ ਮਿਲੀ ਹੈ, ਜੋ ਉਨ੍ਹਾਂ ਦੇ ਖੂਨ ਵਿੱਚ ਵੱਸਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿੱਚ ਜਾ ਕੇ ਅਜਿਹਾ ਅਹੁਦਾ ਪ੍ਰਾਪਤ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਜੁੜੇ ਰਹਿਣ ‘ਤੇ ਖੁਸ਼ਕਿਸਮਤ ਮਹਿਸੂਸ ਕਰਦੇ ਹਨ।ਉਨ੍ਹਾਂ ਸਮਾਗਮ ਵਿੱਚ ਪਹੁੰਚੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ, ਜੋ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਇਕੱਤਰ ਹੋਏ।ਇਸ ਮੌਕੇ ਸਨੀ ਸਮਰਾ ਲੋਹਗੜ੍ਹ ਦੇ ਨਾਲ ਉਹਨਾਂ ਦੇ ਪਿਤਾ ਰਣਦੀਪ ਸਿੰਘ ਸਮਰਾ ਸਪੁੱਤਰ ਸਵ. ਰਤਨ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ, ਇਕਬਾਲ ਸਿੰਘ ਸਮਰਾ, ਰਣਜੀਤ ਸਿੰਘ ਸਮਰਾ, ਸੋਹਣਾ ਖੇਲਾ ਜਲਾਲਾਬਾਦ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਮੋਗਾ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਸੁਧੀਰ ਕੁਮਾਰ ਗੋਇਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਚੇਅਰਮੈਨ ਬਲਤੇਜ ਸਿੰਘ ਗਿੱਲ, ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਮਨਪ੍ਰੀਤ ਸਿੰਘ ਨੀਟਾ, ਪਰਮਜੀਤ ਕੌਰ ਕਪੂਰੇ, ਸੰਦੀਪ ਸਿੰਘ ਸੰਧੂ, ਸੰਜੀਵ ਕੋਛੜ, ਸਾਬਕਾ ਸਰਪੰਚ ਸਰਬਪ੍ਰੀਤ ਸਿੰਘ ਚਾਂਬ, ਅਵਤਾਰ ਸਿੰਘ ਪੀਏ, ਰਾਜਵਿੰਦਰ ਸਿੰਘ ਕੜਾਹੇ ਵਾਲਾ, ਗੁਰਪਿੰਦਰ ਸਿੰਘ ਚਾਹਲ, ਧੀਰਜ ਕੁਮਾਰ ਗਰੋਵਰ, ਨਿਰਮਲ ਸਿੰਘ ਸਿੱਧੂ, ਜਸ ਕੰਗ ਰਾਊਵਾਲਾ, ਲੱਕੀ ਸ਼ਰਮਾ, ਗੁਰਚਰਨ ਸਿੰਘ ਠੂਠਗੜ੍ਹ, ਗੁਰਮੇਜ ਸਿੰਘ ਠੂਠਗੜ੍ਹ, ਸਾਬਕਾ ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਜਤਿੰਦਰ ਖੁਲਰ, ਬੰਟੀ ਕਾਠਪਾਲ ਤੋਂ ਇਲਾਵਾ ਇਲਾਕੇ ਭਰ ਤੋਂ ਮੋਹਤਬਰ ਸੱਜਣ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
“ਮੈਂ ਧਰਮਕੋਟ ਨੂੰ ਪਿਆਰ ਕਰਦਾ ਹਾਂ”ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ
ਧਰਮਕੋਟ,19 ਮਾਰਚ (ਹਰਜੀਤ ਸਿੰਘ ਬਹਿਲ)
Dharamkot ਦੇ ਮੇਨ ਬਾਜ਼ਾਰ ਦੀ ਦਾਖਲਾ ਥਾਂ ‘ਤੇ ਸਥਿਤ ਮੁੱਖ ਚੌਂਕ ਵਿੱਚ ਲੱਗਿਆ “ਮੈਂ ਧਰਮਕੋਟ ਨੂੰ ਪਿਆਰ ਕਰਦਾ ਹਾਂ” ਪ੍ਰਤੀਕ ਬੋਰਡ, ਜਿਸ ਨੂੰ ਸ਼ਹਿਰ ਦੀ ਪਹਿਚਾਣ ਬਣਾਉਣ ਲਈ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਸੀ, ਅੱਜ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਬਣਿਆ ਹੋਇਆ ਹੈ। ਬੋਰਡ ਦੇ ਹੇਠਾਂ ਸਕੂਲ ਦਾਖਲਾ ਸਬੰਧੀ ਪੋਸਟਰਾਂ ਦੀ ਭਰਮਾਰ ਨੇ ਇਸਦੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਹੈ ਅਤੇ ਸ਼ਹਿਰ ਦੀ ਛਵੀ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਇਹ ਪੋਸਟਰ ਵੱਖ-ਵੱਖ ਸਕੂਲਾਂ ਵੱਲੋਂ ਦਾਖਲਿਆਂ ਲਈ ਲਗਾਏ ਗਏ ਹਨ, ਜੋ ਕਿ ਸਰਕਾਰੀ ਥਾਂ ‘ਤੇ ਬਿਨਾਂ ਮਨਜ਼ੂਰੀ ਇਸ਼ਤਿਹਾਰ ਲਗਾਉਣ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ, ਦੂਜੇ ਪਾਸੇ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਹਰਕਤਾਂ ਨੂੰ ਅਣਦੇਖਾ ਕਰਨਾ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ।
ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜੇ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਰਕਾਰੀ ਸੰਪਤੀ ਦਾ ਇਸ ਤਰ੍ਹਾਂ ਦੁਰਪਯੋਗ ਆਮ ਹੋ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ‘ਤੇ ਜੁਰਮਾਨੇ ਸਮੇਤ ਕੜੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਨਗਰ ਕੌਂਸਲ ਦੇ ਈਓ Amrinder Singh ਨੇ ਕਿਹਾ ਕਿ ਪ੍ਰਤੀਕ ਬੋਰਡ ਦੀ ਮੁਰੰਮਤ ਜਾਰੀ ਹੈ ਅਤੇ ਇਸ ‘ਤੇ ਲੱਗੇ ਸਾਰੇ ਪੋਸਟਰ ਜਲਦ ਹਟਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਜਿਨ੍ਹਾਂ ਸੰਸਥਾਵਾਂ ਵੱਲੋਂ ਇਹ ਪੋਸਟਰ ਲਗਾਏ ਗਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਹਾਲਾਂਕਿ, ਸ਼ਹਿਰ ਵਾਸੀਆਂ ਦੀ ਨਿਗਾਹ ਹੁਣ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਟਿਕੀ ਹੋਈ ਹੈ—ਦੇਖਣਾ ਇਹ ਹੈ ਕਿ ਕੀ ਇਹ ਕਾਰਵਾਈ ਸਿਰਫ਼ ਬਿਆਨਾਂ ਤੱਕ ਸੀਮਿਤ ਰਹਿੰਦੀ ਹੈ ਜਾਂ ਵਾਸਤਵ ਵਿੱਚ ਸ਼ਹਿਰ ਦੀ ਸੁੰਦਰਤਾ ਨੂੰ ਮੁੜ ਬਹਾਲ ਕੀਤਾ ਜਾਂਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਕਾਸੋ ਆਪਰੇਸ਼ਨ ਦੌਰਾਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ ਹੌਟਸਪੋਟ ਦੀ ਕੀਤੀ ਗਈ ਸਰਚ ਚੈਕਿੰਗ
ਧਰਮਕੋਟ ਵਿਚ ਨਸ਼ਾ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਤੋਂ ਸਖਤ ਕਾਰਵਾਈ :-ਡੀ ਐਸ ਪੀ ਜਸਵਰਿੰਦਰ ਸਿੰਘ
ਧਰਮਕੋਟ,ਮੋਗਾ 17 ਮਾਰਚ(ਹਰਜੀਤ ਸਿੰਘ ਬਹਿਲ)
ਮਾਨਯੋਗ ਸ੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜਿਆਂ ਅੰਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਵਿਸ਼ੇਸ਼ ਘੇਰਾ ਬੰਦੀ ਅਤੇ ਸਰਚ ਆਪਰੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਮਿਤੀ 17 ਮਾਰਚ 2026 ਨੂੰ ਸ੍ਰੀ ਅਜੈ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੀ ਯੋਗ ਅਗਵਾਈ ਵਿੱਚ ਸਬ ਡਿਵੀਜ਼ਨ ਧਰਮਕੋਟ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਜਗਾਵਾਂ ਪਰ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਅਪਰੇਸ਼ਨ ਦੌਰਾਨ 120 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਬ ਡਿਵੀਜ਼ਨ ਧਰਮਕੋਟ ਵਿੱਚ ਅਪਰੇਸ਼ਨ ਚਲਾਇਆ ਗਿਆ ।ਇਸੇ ਚੈਕਿੰਗ ਦੌਰਾਨ ਵੀ ਛੱਕੀ ਵਿਅਕਤੀਆਂ ਦੇ ਘਰਾਂ ਅਤੇ ਉਹਨਾਂ ਦੇ ਸ਼ੱਕੀ ਟਿਕਾਣਿਆਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਸ਼ੱਕੀ ਵਿਅਕਤੀਆਂ ਦੀ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 25 ਦੇ ਕਰੀਬ ਸ਼ੱਕੀ ਵੀਕਲਾਂ ਨੂੰ ਵਿੱਚ ਇੱਕ ਕੀਤਾ ਗਿਆ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ, ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ । ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568 96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਭਾਰਤ ਸੂਚਿਤ ਕਰ ਸਕਦੇ ਹਨ ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਮੋਗਾ ਪੁਲਿਸ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭਵਿੱਖ ਵਿੱਚ ਮਾੜੇ ਅੰਸਰਾਂ ਖਿਲਾਫ ਇਸ ਤਰਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ।ਮਾਣਯੋਗ ਐਸਐਸਪੀ ਸਾਹਿਬ ਨੇ ਇਸ ਕਾਰਵਾਈ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸਲਾਂਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੰਦ ਨੂੰ ਦਰਸਾਉਂਦਾ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਸਮਾਜ ਦੇ ਮਾੜੇ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਕਮਾਂਡ ਸੌਂਪੀ ਜਾਵੇ :-ਕੁਲਵਿੰਦਰ ਸਿੰਘ ਕੈਲਾ
ਮਹਿਲਾ ਵਿੰਗ ਨੂੰ ਮਜਬੂਤ ਕਰਨ ਲਈ ਭੱਠਲ ਵਰਗੀ ਤਜਰਬੇ ਕਾਰਨ ਨੇਤਰੀ ਦੀ ਲੋੜ:-ਕੈਲਾ
ਧਰਮਕੋਟ,ਮੋਗਾ 17 ਮਾਰਚ(ਹਰਜੀਤ ਸਿੰਘ ਬਹਿਲ)
ਹਲਕਾ ਧਰਮਕੋਟ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਕੁਲਵਿੰਦਰ ਸਿੰਘ ਕੈਲਾ ਬੱਡੂਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਪੰਜਾਬ ਕਾਂਗਰਸ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਮਹਿਲਾ ਵਿੰਗ ਪੰਜਾਬ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬੀਬੀ ਭੱਠਲ ਇੱਕ ਤਜਰਬੇਕਾਰ ਅਤੇ ਜ਼ਮੀਨੀ ਪੱਧਰ ਦੀ ਨੇਤਰੀ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਦੇ ਨੇਤ੍ਰਿਤਵ ਹੇਠ ਮਹਿਲਾ ਵਿੰਗ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਔਰਤਾਂ ਵਿੱਚ ਹੋਰ ਮਜ਼ਬੂਤੀ ਅਤੇ ਇਕੱਠ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇ ਬੀਬੀ ਭੱਠਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪੰਜਾਬ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਕੁਲਵਿੰਦਰ ਸਿੰਘ ਕੈਲਾ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਅਤੇ ਇਕੱਲੀ ਮਹਿਲਾ ਮੁੱਖ ਮੰਤਰੀ ਰਹੀ ਹਨ, ਜੋ 1996 ਤੋਂ 1997 ਤੱਕ ਇਸ ਅਹੁਦੇ ‘ਤੇ ਬਿਰਾਜਮਾਨ ਰਹੀ। ਉਹਨਾਂ ਦਾ ਰਾਜਨੀਤਿਕ ਜੀਵਨ ਕਾਫੀ ਲੰਮਾ ਅਤੇ ਤਜਰਬੇਕਾਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬੀਬੀ ਭੱਠਲ ਕਈ ਵਾਰ ਵਿਧਾਇਕ ਰਹੀ ਹਨ ਅਤੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਰਹੀਆਂ ਹਨ। ਉਹ ਪੰਜਾਬ ਸਰਕਾਰ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਵੀ ਰਹੀ ਹਨ। ਉਹ 2004 ਤੋਂ 2007 ਤੱਕ ਪੰਜਾਬ ਦੀ ਉਪ ਮੁੱਖ ਮੰਤਰੀ ਵੀ ਰਹੀ ਅਤੇ ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀ ਮੰਤਰੀ ਵਜੋਂ ਵੀ ਆਪਣੀ ਸੇਵਾ ਨਿਭਾਉਂਦੀਆਂ ਰਹੀਆਂ ਹਨ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕਈ ਅਹਿਮ ਫੈਸਲੇ ਕੀਤੇ ਗਏ। ਖ਼ਾਸ ਕਰਕੇ ਛੋਟੇ ਕਿਸਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਵਰਗੇ ਕਦਮ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੇ ਹਨ।ਕੁਲਵਿੰਦਰ ਸਿੰਘ ਕੈਲਾ ਨੇ ਕਿਹਾ ਕਿ ਬੀਬੀ ਭੱਠਲ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਣ ਵਾਲੀ ਨੇਤਰੀ ਰਹੀ ਹੈ ਅਤੇ ਉਹ ਮਹਿਲਾਵਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਉਠਾਉਂਦੀ ਰਹੀ ਹੈ। ਉਹਨਾਂ ਦੇ ਤਜਰਬੇ ਅਤੇ ਨੇਤ੍ਰਿਤਵ ਨਾਲ ਮਹਿਲਾ ਕਾਂਗਰਸ ਨੂੰ ਵੱਡੀ ਤਾਕਤ ਮਿਲ ਸਕਦੀ ਹੈ।ਅੰਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਬੀਬੀ ਰਜਿੰਦਰ ਕੌਰ ਭੱਠਲ ਨੂੰ ਅੱਗੇ ਲਿਆ ਕੇ ਇਹ ਜ਼ਿੰਮੇਵਾਰੀ ਸੌਂਪੀ ਜਾਵੇ, ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤੀ ਮਿਲ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵੱਡੀ ਜਿੱਤ ਹਾਸਲ ਕਰ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਅੰਮਿਤ ਸ਼ਾਹ ਵੱਲੋਂ ਮੋਗਾ ਦੀ ਰੈਲੀ ਚ ਬੰਦੀ ਸਿੰਘਾ ਅਤੇ ਕਿਸਾਨੀ ਮਸਲਿਆਂ ਤੇ ਨਾ ਬੋਲਣਾ ਪੰਜਾਬ ਲਈ ਮੰਦਭਾਗਾ -ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ
ਜਿਹੜੀ ਸਿਆਸੀ ਪਾਰਟੀ ਨੇ ਪੰਜਾਬ ਚ ਸਰਕਾਰ ਬਣਾਉਣੀ ਉਹ ਕਿਸਾਨ-ਮਜਦੂਰ ਦੁਕਾਨਦਾਰ ਦਾ ਕਰਜਾ ਕਰੇ ਮਾਫ,ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਕਰੇ ਰਿਹਾਅ
ਧਰਮਕੋਟ,ਮੋਗਾ 17 ਮਾਰਚ(ਹਰਜੀਤ ਸਿੰਘ ਬਹਿਲ) ਬੀਤੇ ਦਿਨੀ ਮੋਗਾ ਦੇ ਕਿਲੀ ਚਾਹਲਾਂ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਖਾਸ ਕਰਕੇ ਪੰਜਾਬ ਵਿੱਚ ਬਦਲਾਅ ਨੂੰ ਲੈਕੇ ਅਤੇ 2027 ਚੋਣਾਂ ਜਿੱਤਣ ਲਈ ਕੀਤੀ ਗਈ ਰੈਲੀ ਵਿੱਚ ਜਿੰਨਾਂ ਸਿਰ ਤੇ ਪੰਜਾਬ ਜਿੱਤਣਾ ਚਾਹੁੰਦੇ,ਕਿਸਾਨੀ ਅਤੇ ਬੰਦੀ ਸਿੰਘਾਂ ਲਈ ਕੋਈ ਬਿਆਨ ਨਾ ਦੇਣਾ ਬਹੁਤ ਮੰਦਭਾਗਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ,ਅੱਗੇ ਉਹਨਾਂ ਬੋਲਦਿਆਂ ਕਿਹਾ ਕੇ ਪੰਜਾਬ ਵਿੱਚ ਜਿਹੜੀ ਵੀ ਸਿਆਸੀ ਪਾਰਟੀ ਨੇ 2027 ਚ ਸਰਕਾਰ ਬਣਾਉਣੀ ਹੈ ਉਹ ਅੱਜ ਹੀ ਕਿਸਾਨ-ਮਜਦੂਰ ਅਤੇ ਦੁਕਾਨਦਾਰ ਦਾ ਸਮੁੱਚਾ ਕਰਜਾ ਮੁਆਫ਼ ਕਰਨ ਦਾ ਐਲਾਨ ਕਰੇ,ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾਅ ਕਰਨ ਦਾ ਐਲਾਨ ਕਰੇ,ਬਿਨਾਂ ਕੁਝ ਕੀਤੇ ਉਸ ਪਾਰਟੀ ਦੀ ਸਰਕਾਰ ਬਣ ਜਾਵੇਗੀ,ਸੁੱਖ ਗਿੱਲ ਮੋਗਾ ਨੇ ਅੱਗੇ ਕਿਹਾ ਕੇ ਜੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਵਰਗੇ ਭਿਆਨਕ ਨਸ਼ੇ ਤੋਂ ਬਚਾਉਣਾ ਹੈ ਤਾਂ ਪੰਜਾਬ ਚ ਕੇਂਦਰ ਤੇ ਪੰਜਾਬ ਸਰਕਾਰ ਇਕੱਠੇ ਫੈਸਲਾ ਕਰਕੇ ਖਸ-ਖਸ ਦੀ ਖੇਤੀ ਸ਼ੁਰੂ ਕਰਵਾਉਣ,ਪੰਜਾਬ ਸਰਕਾਰ ਨੇ ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਹਰ ਰੋਜ ਕਿਤੇ ਨਾ ਕਿਤੇ ਨੌਜਵਾਨ ਚਿੱਟੇ ਦਾ ਟੀਕਾ ਲਾਕੇ ਮੌਤ ਦੇ ਘਾਟ ਉੱਤਰ ਰਹੇ ਹਨ ਬੀਤੇ ਕੱਲ੍ਹ ਵੀ ਹਲਕਾ ਧਰਮਕੋਟ ਵਿੱਚ ਪੈਦੇ ਪਿੰਡ ਚ 26-27 ਸਾਲਾ ਨੌਜਵਾਨ ਚਿੱਟੇ ਦਾ ਟੀਕਾ ਲਾਕੇ ਨਿੱਕੇ-ਨਿੱਕੇ ਬੱਚਿਆਂ,ਪਤਨੀ ਅਤੇ ਪਰਿਵਾਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ ਹੈ,ਏਸੇ ਤਰਾਂ ਪੂਰੇ ਪੰਜਾਬ ਚ ਹਰ ਰੋਜ ਚਿੱਟੇ ਨਾਲ ਮੌਤਾਂ ਹੋ ਰਹੀਆਂ ਹਨ ਇਸ ਨਸ਼ੇ ਨੂੰ ਰੋਕਣ ਲਈ ਖਸ-ਖਸ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਪਾਵਰਕੋਮ ਆਊਟਸੋਰਸਡ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਦੇ ਬਜਟ ਦੀਆਂ ਸਾੜੀਆਂ ਕਾਪੀਆਂ
ਬਜਟ ਇਜਲਾਸ ਵਿੱਚ ਆਊਟਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਲੈਣ ਦਾ ਮਤਾ ਪਾਸ ਨਾ ਕਰਨ ਉੱਤੇ ਠੇਕਾ ਕਾਮਿਆਂ ਵਿੱਚ ਭਾਰੀ ਰੋਸ
ਧਰਮਕੋਟ ਅਮਰੀਕ ਸਿੰਘ ਛਾਬੜਾ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤਹਿਤ ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸਰਕਲ ਪ੍ਰਧਾਨ ਬਲਿਹਾਰ ਸਿੰਘ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ ਸਕੱਤਰ ਰਜੇਸ਼ ਮੌੜ ਨੇ ਪ੍ਰੈਸ ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕੀ ਅਸੀਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਤੈਨਾਤ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਪੰਜਾਬ ਦੇ ਵਿਧਾਇਕਾਂ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਸਾਡੀਆਂ ਜਿਹੜੀਆਂ ਪਿਛਲੇ ਲੰਬੇ ਅਰਸੇ ਤੋਂ ਲਮਕ ਰਹੀਆਂ ਮੰਗਾਂ ਹਨ ਉਹਨਾਂ ਦਾ ਇਸ ਵਿਧਾਨ ਸਭਾ ਇਜਲਾਸ ਵਿੱਚ ਹੱਲ ਕਰਕੇ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਇਹਨਾਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਰੇ ਆਊਟਸੋਰਸਡ ਇਨ ਲਿਸਟ ਮੈਂਟ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਨੂੰ ਸ਼ਾਮਿਲ ਕਰਕੇ ਤਨਖਾਹ ਨਿਸ਼ਚਿਤ ਕੀਤੀ ਜਾਵੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਸੂਲ ਅਤੇ ਅਦਾਲਤੀ ਫੈਸਲਾ ਅਤੇ ਹੋਰ ਮੰਗਾਂ ਜਿਨਾਂ ਦਾ ਚੋਣਾ ਸਮੇਂ ਵਾਅਦਾ ਕੀਤਾ ਸੀ ਉਹਨਾਂ ਨੂੰ ਵਿਧਾਨ ਸਭਾ ਇਜਲਾਸ ਵਿੱਚ ਪ੍ਰਵਾਨ ਕੀਤਾ ਜਾਵੇ ਪਰ ਬਹੁਤ ਹੀ ਅਫਸੋਸ ਨਾਕ ਹਾਲਾਤ ਇਹ ਹੈ ਕਿ ਮੰਗ ਪੱਤਰ ਭੇਜਣ ਸਮੇਂ ਜਿਨਾਂ ਵਿਧਾਇਕਾਂ ਨੇ ਇਹਨਾਂ ਮੰਗਾਂ ਨੂੰ ਵਿਧਾਨ ਸਭਾ ਵਿੱਚ ਰੱਖਣ ਤੇ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਸੀ ਉਹਨਾਂ 117 ਵਿਧਾਇਕਾਂ ਵੱਲੋਂ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਕਰਨ ਦੀ ਗੱਲ ਤਾਂ ਦੂਰ ਰਹੀ ਇਹਨਾਂ ਉੱਪਰ ਵਿਚਾਰ ਚਰਚਾ ਕਰਨ ਲਈ ਆਪਣੀ ਜੁਬਾਨ ਤੱਕ ਵੀ ਖੋਲਣ ਦੀ ਲੋੜ ਨਹੀਂ ਸਮਝੀ ਜਿਸ ਇੱਕ ਔਰਤ ਵਿਧਾਇਕ ਵੱਲੋਂ ਇਹਨਾਂ ਮੰਗਾਂ ਦੇ ਹੱਲ ਦੀ ਗੱਲ ਕੀਤੀ ਗਈ ਉਸ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਪੇਸ਼ ਕਰਨ ਤੋਂ ਪਹਿਲਾਂ ਹੀ ਨਾਮਨਜ਼ੂਰ ਕੀਤੀ ਗਈ ਵਿਰੋਧੀ ਧਿਰਾਂ ਦੀ ਚੁੱਪ ਨੇ ਇਸ ਅਸਲੀਅਤ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਕੀ ਕਹਿਣ ਨੂੰ ਭਾਵੇਂ ਇਹ ਸਭ ਵੱਖਰੇ ਵੱਖਰੇ ਹਨ ਪਰ ਅਸਲ ਵਿੱਚ ਇਹ ਸਭ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਸੇਵਕ ਹਨ ਤਨਖਾਹ ਵਾਧੇ ਦੀ ਮੰਗ ਵਿਧਾਇਕਾਂ ਵੱਲੋਂ ਰੱਖੀ ਗਈ ਉਸ ਨੂੰ ਵੀ ਸਪੀਕਰ ਵੱਲੋਂ ਸਬ ਕਮੇਟੀ ਦੇ ਚੇਅਰਮੈਨ ਅਤੇ ਵਿਤ ਮੰਤਰੀ ਦੇ ਖਾਤੇ ਵਿੱਚ ਪਾ ਕੇ ਚਰਚਾ ਦੀ ਲੋੜ ਵੀ ਨਹੀਂ ਸਮਝੀ ਉਸ ਵਿੱਤ ਮੰਤਰੀ ਵੱਲੋਂ ਤਿਲਕਾ ਦਿੱਤੀ ਗਈ ਜਿਸ ਨੂੰ ਵਿੱਤ ਮੰਤਰੀ ਸਾਹਿਬ ਪਿਛਲੇ ਚਾਰ ਸਾਲਾਂ ਤੋਂ ਝੂਠੇ ਲਾਰਿਆਂ ਨਾਲ ਧੋਖੇ ਦੀਆਂ ਸਾਜਿਸ਼ਾਂ ਰਾਹੀ ਲਮਕਾ ਕੇ ਡੰਗ ਟਪਾਈ ਕਰਦੇ ਆ ਰਹੇ ਸਨ ਇਸ ਸਮੇਂ ਜਿਨਾਂ ਵੱਲੋਂ ਵਿਧਾਨ ਸਭਾ ਦੀ ਇਸ ਜਿੰਮੇਵਾਰੀ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਤਿਲਕਾ ਕੇ ਆਪਣੇ ਆਪ ਨੂੰ ਮੁਲਾਜ਼ਮ ਰੋਹ ਤੋਂ ਮੁਕਤ ਕਰਨ ਦੇ ਨਾਲ ਉਹਨਾਂ ਦੀ ਵਿਸ਼ਾਲ ਏਕਤਾ ਨੂੰ ਵਿਭਾਗਾਂ ਵਿੱਚ ਵੰਡਣ ਦਾ ਧੋਖਾ ਕੀਤਾ ਹੈ। ਜਿਨਾਂ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਮੋਰਚੇ ਨਾਲ ਗੱਲਬਾਤ ਤੋਂ ਗੁਰੇਜ ਕਰਕੇ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਨੂੰ ਬਿਨਾਂ ਮੰਗੇ ਮੀਟਿੰਗ ਦੇ ਕੇ ਇਸ ਵਿਸ਼ਾਲ ਏਕਤਾ ਨੂੰ ਖਿਡਾਉਣ ਲਈ ਪੂਰਾ ਤਾਣ ਲਾਇਆ ਹੈ ਜਿਸ ਨੂੰ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਵੱਲੋਂ ਠੁਕਰਾ ਕੇ ਆਪਣੀ ਏਕਤਾ ਦੀ ਰਾਖੀ ਕੀਤੀ ਹੈ। ਮੌਜੂਦਾ ਸਰਕਾਰ ਵੱਲੋਂ ਆਪਣੇ ਆਖਰੀ ਬਜਟ ਸੈਸ਼ਨ ਵਿੱਚ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਅਤੇ ਭੇਜੀ ਗਈ ਅਪੀਲ ਨੂੰ ਠੁਕਰਾ ਕੇ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਵਿਰੋਧੀ ਖਸਲਤ ਦਾ ਨੰਗਾ ਚਿੱਟਾ ਪ੍ਰਗਟਾਵਾ ਕੀਤਾ ਹੈ। ਇਸ ਹਾਲਤ ਵਿੱਚ ਮੁਲਾਜ਼ਮਾਂ ਕੋਲ ਆਪਣੀਆਂ ਮੰਗਾਂ ਦੇ ਹੱਲ ਦਾ ਇੱਕੋ ਇੱਕ ਸੰਘਰਸ਼ ਦਾ ਰਾਹ ਬਾਕੀ ਹੈ ਇਸ ਲਈ ਪੰਜਾਬ ਸਰਕਾਰ ਖੁਦ ਜਿੰਮੇਵਾਰ ਹੈ ਆਗੂਆਂ ਵੱਲੋਂ ਆਪਣੇ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਠੇਕਾ ਕਾਮਿਆਂ ਨੂੰ ਆਪਣੇ ਆਪਣੇ ਅਦਾਰਿਆਂ ਅੱਗੇ ਇਕੱਠ ਕਰਕੇ ਰੈਲੀਆਂ ਕਰਨ ਉਪਰੰਤ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਆਪਣੇ ਗੁੱਸੇ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਅਗਲੇ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਤੇਜ ਕੀਤੀਆਂ 23 ਮਾਰਚ ਵਾਲੇ ਦਿਨ ਆਪਣੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਕੇ ਕਾਰਪੋਰੇਟ ਲੁੱਟ ਵਿਰੁੱਧ ਪਹਿਲਾਂ ਤੋਂ ਜਾਰੀ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੰਦੇਸ਼ ਦਿੱਤਾ 22 ਮਾਰਚ ਤੋਂ ਦਿੜਬਾ ਹਲਕੇ ਵਿੱਚ ਝੰਡਾ ਮਾਰਚ ਕਰਕੇ ਮੁਲਾਜ਼ਮਾਂ ਮਸਲਿਆਂ ਦੇ ਹੱਲ ਲਈ ਬਣੀ ਸਭ ਕਮੇਟੀ ਅਤੇ ਵਿੱਤ ਮੰਤਰੀ ਪੰਜਾਬ ਦੇ ਹਲਕੇ ਦਿੜਬਾ ਵਿੱਚ 5 ਅਪ੍ਰੈਲ ਤੱਕ ਵੱਡੇ ਇਕੱਠ ਕਰਕੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਸਮੇਤ ਸਬ ਕਮੇਟੀ ਦੇ ਪਿਛਲੇ ਚਾਰ ਸਾਲਾਂ ਤੋਂ ਠੇਕਾ ਮੁਲਾਜ਼ਮਾਂ ਨਾਲ ਕੀਤੇ ਝੂਠੇ ਧੋਖੇ ਅਤੇ ਫੁੱਟ ਪਾਊ ਡੰਡੀ ਵਿਹਾਰ ਦਾ ਲੋਕ ਸੱਥ ਵਿੱਚ ਉਧੇੜ ਕਰਕੇ ਭਵਿੱਖ ਦੇ ਵਿਸ਼ਾਲ ਏਕਤਾ ਵਾਲੇ ਸਾਂਝੇ ਸੰਘਰਸ਼ ਦੀਆਂ ਜੋਰਦਾਰ ਤਿਆਰੀਆਂ ਕੀਤੀਆਂ ਜਾਣਗੀਆਂ|
ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਵੇਗੀ ਸ਼ਮਸ਼ੇਰ ਸਿੰਘ ਕੈਲਾ
ਰੈਲੀ ਲਈ ਹਲਕਾ ਧਰਮਕੋਟ ਦੇ ਲੋਕਾਂ,ਚ,ਭਾਰੀ ਉਤਸ਼ਾਹ
ਧਰਮਕੋਟ13,ਮਾਰਚ ਅਮਰੀਕ ਸਿੰਘ ਛਾਬੜਾ
ਭਾਰਤੀ ਜਨਤਾ ਪਾਰਟੀ ਦੀ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇਤਿਹਾਸਿਕ ਤਬਦੀਲੀ ਲਿਆਵੇਗੀ ਇਸ ਸਬੰਧੀ ਭਾਜਪਾ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾਂ ਧਰਮਕੋਟ ਨੇ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਦੇਸ਼ ਦੇ ਮਾਣਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਹੋਣ ਵਾਲੀ ਵਿਸ਼ਾਲ ਰੈਲੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸ਼ਮਸ਼ੇਰ ਸਿੰਘ ਕੈਲਾ ਨੇ ਦੱਸਿਆ ਕਿ ਰੈਲੀ ਨੂੰ ਸਫ਼ਲ ਬਣਾਉਣ ਲਈ ਮੰਡਲ ਪ੍ਰਧਾਨਾਂ ਤੇ ਪਾਰਟੀ ਦੀਆਂ ਸਾਰੀਆਂ ਟੀਮਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਭਾਜਪਾ ਵਰਕਰਾਂ ਵਿੱਚ ਰੈਲੀ ਨੂੰ ਲੈ ਕੇ ਬੇਹੱਦ ਉਤਸ਼ਾਹ ਹੈ ਅਤੇ ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਮੋਗਾ ਰੈਲੀ ਵਿੱਚ ਸ਼ਾਮਿਲ ਹੋਣਗੇ ਉਹਨਾਂ ਕਿਹਾ ਕਿ ਮੰਡਲ ਪੱਧਰ ਤੇ ਟੀਮਾਂ ਬਣਾਈਆਂ ਗਈਆਂ ਹਨ ਜੋ ਲੋਕਾਂ ਨੂੰ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਵਿਕਾਸ ਲਈ ਕਈ ਇਤਿਹਾਸਿਕ ਫੈਸਲੇ ਕੀਤੇ ਹਨ ਭਾਜਪਾ ਦੀਆਂ ਨੀਤੀਆਂ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰੈਲੀ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੋਗਾ ਰੈਲੀ ਸ਼ਾਮਿਲ ਹੋ ਕੇ ਭਾਜਪਾ ਪ੍ਰਤੀ ਆਪਣਾ ਸਮਰਥਨ ਪ੍ਰਗਟਾਉਣਗੇ ਉਹਨਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆਂ ਨਾਲ ਵੱਡੀ ਪੱਧਰ ਤੇ ਜੁੜ ਰਹੇ ਹਨ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾਂ ਨੇ ਦੱਸਿਆ ਕਿ ਪਿੰਡ ਬੱਗੇ ਦੇ ਜਸਕਰਨ ਸਿੰਘ ਵੱਲੋਂ ਕਿਲੀ ਚਾਹਲਾ ਵਿਖੇ ਹੋ ਰਹੀ ਰੈਲੀ ਦੇ ਸੰਦਰਭ ਵਿੱਚ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਕਰਾਂ ਵੱਲੋਂ ਬਹੁਤ ਹੀ ਉਤਸ਼ਾਹ ਦਿਖਾਇਆ ਗਿਆ ਇਸ ਮੌਕੇ ਤੇ ਸ਼ਮਸ਼ੇਰ ਸਿੰਘ ਕੈਲਾਂ ਹਲਕਾ ਇੰਚਾਰਜ ਦੇ ਨਾਲ ਵਿਸ਼ਾਲ ਨਰੂਲਾ, ਰਾਜਕੁਮਾਰ ਰਾਜੂ, ਬਲਵੰਤ ਸਿੰਘ, ਸੰਜੀਵ ਕੁਮਾਰ ਗੁਪਤਾ,ਨਵਲ ਸੂਦ, ਲਖਵੀਰ ਸਿੰਘ ਅਰਜਨ ਸਿੰਘ ਜੋਗਿੰਦਰ ਸਿੰਘ, ਜਿਊਣ ਸਿੰਘ,ਰਾਉਬਰਿੰਦਰ ਪੱਬੀ, ਗੁਰਮੀਤ ਸਿੰਘ, ਨਿਸ਼ਾਨ ਸਿੰਘ, ਸੁਖਚੈਨ ਸਿੰਘ, ਸ਼ਿਵਾ, ਦਿਨੇਸ਼ ਕਟਾਰੀਆ,ਦੈਵ ਅਰੋੜਾ,ਅਭੀ ਪੱਬੀ,ਗੋਰਵ ਕੁਮਾਰ,ਜੀਤ, ਗੁਰਲਾਲ ਸਿੰਘ, ਵਰੁਣ ਕੁਮਾਰ,ਵਿਕੀ ਬਾਬਾ,ਕ੍ਰਿਸ ਗਾਬਾ,ਨਿਕਲ ਬਾਸਲ ਤਰਸੇਮ ਸਿੰਘ ਸੁਖਵਿੰਦਰ ਸਿੰਘ ਲਖਵਿੰਦਰ ਸਿੰਘ ਜਸਵੀਰ ਸਿੰਘ ਗੁਰਮੀਤ ਸਿੰਘ ਸ਼ੇਰਪੁਰ ਤਾਈਭਾ ਗੁਰਨਾਮ ਸਿੰਘ ਮਸੀਤਾਂ ਆਦਿ ਹਾਜ਼ਰ ਸਨ|
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਤਹਿਸੀਲ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਨੇ ਕਾਨੂਗੋ ਵਜੋਂ ਅਹੁਦਾ ਸੰਭਾਲਿਆ
ਧਰਮਕੋਟ13,ਮਾਰਚ (ਹਰਜੀਤ ਸਿੰਘ ਬਹਿਲ)
ਧਰਮਕੋਟ ਤਹਿਸੀਲ ਵਿੱਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਕਾਨਗੋ ਦੀ ਪੋਸਟ ਖਾਲੀ ਹੋਣ ਕਾਰਨ ਦਫ਼ਤਰੀ ਕੰਮਕਾਜ ਕਾਫ਼ੀ ਪ੍ਰਭਾਵਿਤ ਹੋ ਰਿਹਾ ਸੀ। ਪਹਿਲਾਂ ਤਾਇਨਾਤ ਕਾਨਗੋ ਅਧਿਕਾਰੀਆਂ ਵਿੱਚੋਂ ਕੁਝ ਦੀਆਂ ਤਰੱਕੀਆਂ ਹੋ ਜਾਣ ਅਤੇ ਇੱਕ ਅਧਿਕਾਰੀ ਦੀ ਬਦਲੀ ਧਰਮਕੋਟ ਤੋਂ ਮੋਗਾ ਹੋ ਜਾਣ ਕਾਰਨ ਇਹ ਅਹੁਦਾ ਖਾਲੀ ਪਿਆ ਹੋਇਆ ਸੀ, ਜਿਸ ਨਾਲ ਲੋਕਾਂ ਦੇ ਕਈ ਜ਼ਰੂਰੀ ਕੰਮ ਰੁਕੇ ਪਏ ਸਨ।
ਇਸ ਦੌਰਾਨ ਹੁਣ ਸਰਦਾਰ ਗੁਰਪ੍ਰੀਤ ਸਿੰਘ ਨੇ ਧਰਮਕੋਟ ਤਹਿਸੀਲ ਵਿੱਚ ਕਾਨਗੋ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਉਹਨਾਂ ਕਿਹਾ ਕਿ ਧਰਮਕੋਟ ਤਹਿਸੀਲ ਦੇ ਸਾਰੇ ਲੰਬਿਤ ਕੰਮ ਪਹਿਲ ਦੇ ਆਧਾਰ ਤੇ ਨਿਪਟਾਏ ਜਾਣਗੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਦੇ ਭਲਾਈ ਅਤੇ ਵਿਕਾਸ ਨਾਲ ਸੰਬੰਧਿਤ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਰਜਿਸਟਰੀਆਂ ਸਮੇਤ ਹੋਰ ਦਫ਼ਤਰੀ ਕਾਰਜਾਂ ਵਿੱਚ ਵੀ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਦਫ਼ਤਰ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਕੰਮ ਨਿਯਮਾਂ ਅਨੁਸਾਰ ਤੇ ਬਿਨਾਂ ਕਿਸੇ ਰੁਕਾਵਟ ਦੇ ਕੀਤਾ ਜਾਵੇਗਾ।ਸਰਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰੀ ਕਾਰਜ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾਣਗੇ ਤਾਂ ਜੋ ਕਿਸੇ ਨੂੰ ਵੀ ਆਪਣੇ ਕੰਮ ਲਈ ਬੇਵਜ੍ਹਾ ਚੱਕਰ ਨਾ ਕੱਟਣੇ ਪੈਣ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਪੰਜਾਬ ਰਾਜ ਬਿਜਲੀ ਬੋਰਡ ਦੇ ਨਵੇਂ ਐਸਡੀਓ ਸਰਦਾਰ ਸੁਖਚੈਨ ਸਿੰਘ ਨੇ ਅਹੁਦਾ ਸੰਭਾਲਿਆ
ਧਰਮਕੋਟ 13,ਮਾਰਚ (ਹਰਜੀਤ ਸਿੰਘ ਬਹਿਲ)
ਪੰਜਾਬ ਰਾਜ ਬਿਜਲੀ ਬੋਰਡ ਦੇ ਨਵੇਂ ਐਸਡੀਓ ਸਰਦਾਰ ਸੁਖਚੈਨ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲਾ ਕਣਕ ਦਾ ਸੀਜ਼ਨ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਫਿਰ ਵੀ ਬਿਜਲੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਡਿਊਟੀਆਂ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਕੰਮਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸਦੇ ਨਾਲ ਹੀ ਸ਼ਹਿਰ ਵਿੱਚ ਵੀ ਬਿਜਲੀ ਸਪਲਾਈ ਸੁਚਾਰੂ ਤਰੀਕੇ ਨਾਲ ਜਾਰੀ ਰੱਖਣ ਲਈ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਰਦਾਰ ਸੁਖਚੈਨ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਕਰਮਚਾਰੀ ਕਿਸੇ ਵਿਅਕਤੀ ਤੋਂ ਕੰਮ ਦੇ ਬਦਲੇ ਪੈਸੇ ਦੀ ਮੰਗ ਕਰਦਾ ਹੈ ਤਾਂ ਲੋਕ ਤੁਰੰਤ ਉਹਨਾਂ ਨਾਲ ਸਿੱਧਾ ਸੰਪਰਕ ਕਰਨ। ਉਹਨਾਂ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਬਿਜਲੀ ਬਿੱਲ ਲੰਬੇ ਸਮੇਂ ਤੋਂ ਬਕਾਇਆ ਪਏ ਹਨ, ਉਹ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਆਪਣਾ ਫਰਜ਼ ਸਮਝਦੇ ਹੋਏ ਹੌਲੀ-ਹੌਲੀ ਕਰਕੇ ਬਕਾਇਆ ਬਿੱਲ ਜਮ੍ਹਾ ਕਰਵਾਉਣ ਤਾਂ ਜੋ ਵਿਭਾਗ ਦੀ ਕਾਰਗੁਜ਼ਾਰੀ ਸੁਚਾਰੂ ਤਰੀਕੇ ਨਾਲ ਚੱਲ ਸਕੇ।
ਉਹਨਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਦੌਰਾਨ ਘਰਾਂ ਦੀ ਬਿਜਲੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ
ਧਰਮਕੋਟ,13 ਮਾਰਚ (GTV News Moga)
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪ੍ਰਧਾਨ ਹਰਬੰਸ ਸਿੰਘ ਬ੍ਰਹਮਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਸੁਰਜੀਤ ਸਿੰਘ ਰੰਧਾਵਾ ਮੁੱਖ ਪ੍ਰਚਾਰ ਸਕੱਤਰ ਨੇ ਚਲਾਈ ਮੀਟਿੰਗ ਦੌਰਾਨ ਅਮਰੀਕਾ ਵੱਲੋਂ ਜੰਗ ਦੀ ਅਗਵਾਈ ਕਾਰਨ ਤੇ ਚਿੰਤਾ ਪ੍ਰਗਟ ਕੀਤੀ ਗਈ ਇਸ ਜੰਗ ਨਾਲ ਕਿਸਾਨੀ ਤੇ ਵੀ ਵੱਡਾ ਅਸਰ ਪਵੇਗਾ ਕਿਸਾਨੀ ਪਹਿਲਾ ਹੀ ਕਰਜੇ ਹੇਠ ਡੁੱਬੀ ਹੋਈ ਹੈ ਪਹਿਲਾਂ ਝੋਨੇ ਦਾ ਝਾੜ ਘਟਿਆ ਤੇ ਹੁਣ ਆਲੂਆਂ ਦੇ ਮੰਦੇ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਕਿਸਾਨਾਂ ਨੇ ਅੱਗੇ ਕਿਹਾ ਕਿ ਇਸ ਜੰਗ ਨਾਲ ਆਉਣ ਵਾਲੇ ਸੀਜ਼ਨ ਦੌਰਾਨ ਇਸ ਜੰਗ ਨਾਲ ਆਉਣ ਵਾਲੇ ਸੀਜਨ ਦੌਰਾਨ ਯੂਰੀਆ ਖਾਦ ਅਤੇ ਡੀਏਪੀ ਖਾਨ ਅਤੇ ਬਾਕੀ ਖਾਦਾਂ ਦੀ ਕਿੱਲਤ ਆਉਣ ਦੇ ਵੱਡੇ ਪੱਧਰ ਤੇ ਆਸਾਰ ਬਣੇ ਬਣ ਗਏ ਹਨ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਜੰਗ ਤੇ ਚੁੱਪੀ ਧਾਰੀ ਹੋਈ ਹੈ ਕਿਸਾਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਪੇਸ਼ ਕੀਤੇ ਬਜਟ ਨੂੰ ਸਾਡੇ ਵੱਲੋਂ ਮੁੜ ਤੋਂ ਹੀ ਨਕਾਰਿਆ ਜਾਂਦਾ ਹੈ। ਇਸ ਮੌਕੇ ਤੇ ਸੂਰਤ ਸਿੰਘ ਬਹਿਰਾਮਕੇ ਕੋਰ ਕਮੇਟੀ ਮੈਂਬਰ ਦਵਿੰਦਰ ਸਿੰਘ ਕੋਰ ਕਮੇਟੀ ਪੰਜਾਬ ਗੁਰਸੇਵਕ ਸਿੰਘ ਕੁਲਵਿੰਦਰ ਸਿੰਘ ਬਲਰਾਜ ਸਿੰਘ ਸੁਖਵਿੰਦਰ ਸਿੰਘ ਵਿਰਕ ਬਹਿਰਾਮ ਕੇ ਸੁਰਜੀਤ ਸਿੰਘ ਰੰਧਾਵਾ ਬਲਵਿੰਦਰ ਸਿੰਘ ਕਾਰਜ ਸਿੰਘ ਮੋਹਣ ਸਿੰਘ ਇੰਦਰਜੀਤ ਸਿੰਘ ਨਰਿੰਦਰ ਸਿੰਘ ਦਰਸ਼ਨ ਸਿੰਘ ਅਮਰ ਸਿੰਘ ਸੁਰਜੀਤ ਸਿੰਘ ਸਤਨਾਮ ਸਿੰਘ ਅਜਮੇਰ ਸਿੰਘ ਬਲਵੀਰ ਸਿੰਘ ਜਸਵੰਤ ਸਿੰਘ ਜਸਵਿੰਦਰ ਸਿੰਘ ਦਵਿੰਦਰ ਸਿੰਘ ਪ੍ਰੀਤਮ ਸਿੰਘ ਨਰੰਜਨ ਸਿੰਘ ਬੂਟਾ ਸਿੰਘ ਸਾਰਜ ਸਿੰਘ ਕਰਮਜੀਤ ਸਿੰਘ ਹੀਰਾ ਸਿੰਘ ਸੁਖਵਿੰਦਰ ਸਿੰਘ ਕਾਲਾ ਬੂਟਾ ਸਿੰਘ ਬਹਿਰਾਮ ਕੇ ਮਨਦੀਪ ਸਿੰਘ ਮੰਨਾ ਰਾਜਵੀਰ ਸਿੰਘ ਰੋਤਾ ਰਾਜਵਿੰਦਰ ਸਿੰਘ ਰੱਤੋਵਾਲਾ ਸੁਰਜੀਤ ਸਿੰਘ ਅਟਾਰੀ ਮਲਕੀਤ ਸਿੰਘ ਮੇਜਰ ਸਿੰਘ ਮਲਕੀਤ ਸਿੰਘ ਗੁਰਮੀਤ ਸਿੰਘ ਸੁਰਜੀਤ ਸਿੰਘ ਚੱਕ ਕਨੀਆ ਅਤੇ ਰਾਜੂ ਰੌਲੀ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ |
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਵਿਧਾਨ ਸਭਾ ਵੱਲ ਮਾਰਚ ਕਰਦੇ ਅਧਿਆਪਕਾਂ ਤੇ ਲਾਠੀ ਚਾਰਜ ਅਥਰੂ ਗੈਸ ਤੇ ਪਾਣੀ ਦੀਆਂ ਵਿਛਾੜਾਂ ਮਾਰਨ ਦੀ ਨਿਖੇਧੀ -ਬੀ.ਐਡ.ਫ਼ਰੰਟ, ਜੀ.ਟੀ.ਯੂ
ਧਰਮਕੋਟ13,ਮਾਰਚ (ਹਰਜੀਤ ਸਿੰਘ ਬਹਿਲ)
ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਉੱਤੇ ਥੋਪੀ ਬੇਲੋੜੀ ਟੀ ਈ ਟੀ ਦੀ ਸ਼ਰਤ ਹਟਾਉਂਣ ਲਈ ਵਿਧਾਨਸਭਾ ਵੱਲ ਮਾਰਚ ਕਰ ਰਹੇ ਅਧਿਆਪਕਾਂ ਉੱਤੇ ਭਾਰੀ ਲਾਠੀਚਾਰਜ, ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਬੀ ਐੱਡ ਅਧਿਆਪਕ ਫ਼ਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਮੌਕੇ ਬੋਲਦਿਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਗੁਰਪ੍ਰੀਤ ਸਿੰਘ ਅਮੀਵਾਲ ਜੱਜਪਾਲ ਸਿੰਘ ਬਾਜੇਕੇ ਗੁਰਮੀਤ ਸਿੰਘ ਢੋਲੇਵਾਲ ਨੇ ਕਿਹਾ ਕਿ ਹੁਕਮਰਾਨ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ, 16ਪ੍ਰਤੀਸ਼ਤ ਡੀ ਏ, ਪੇਂਡੂ ਭੱਤਾ ਬਹਾਲ ਕਰਨਾ ਅਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਕਰਨ ਦੀ ਬਜਾਏ ਅਧਿਆਪਕਾਂ ਨੂੰ ਜਾਣਬੁੱਝ ਕੇ ਟੀ ਈ ਟੀ ਦੀ ਬੇਲੋੜੀ ਸ਼ਰਤ ਵਿੱਚ ਉਲਝਾ ਰਹੀ ਹੈ ਅਤੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਅਧਿਆਪਕਾਂ ਉੱਤੇ ਪਾਣੀ ਦੀਆਂ ਬੁਛਾੜਾਂ ,ਅੱਥਰੂ ਗੈਸ ਅਤੇ ਭਾਰੀ ਲਾਠੀਚਾਰਜ ਦੀ ਵਰਤੋਂ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਾਜਨਕ ਹੈ।
ਇਸ ਮੌਕੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ 16 ਮਾਰਚ ਤੱਕ ਵਿਧਾਨਸਭਾ ਵਿੱਚ ਟੀ ਈ ਟੀ ਦੇ ਵਿਰੋਧ ਵਿੱਚ ਮਤਾ ਨਾ ਪਾਸ ਕੀਤਾ ਤਾਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਸਮੇਂ ਦਵਿੰਦਰ ਸਿੰਘਹਰਾਜ,ਗੁਰਵਿੰਦਰ ਸਿੰਘ ਸ਼ਾਦੀਵਾਲ ,ਹਰਵਿੰਦਰ ਸਿੰਘ ਹੈਰੀ, ਜਗਦੀਪ ਸਿੰਘ,ਜਸਪਾਲ ਸਿੰਘ ਮਨਪ੍ਰੀਤ ਸਿੰਘ ਕਾਲੀਏ ਵਾਲਾ , ਅਵਤਾਰ ਸਿੰਘ ਕਪੂਰੇ ,ਬਲਦੇਵ ਸਿੰਘ ਕਿਸ਼ਨਪੁਰਾ, ਗੁਰਮੀਤ ਸਿੰਘ ਧਰਮਕੋਟ,,ਕੁਲਦੀਪ ਕੌਰ, ਰਮਨਦੀਪ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਗੁਰਜੀਤ ਕੌਰ, ਨਿਰਮਲਜੀਤ ਕੌਰ, ਵੀਰਪਾਲ ਕੌਰ,ਕੰਵਲਜੀਤ ਕੌਰ|
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸਵ ਸ੍ਰੀਮਤੀ ਆਸਾਂ ਰਾਣੀ ਦੀ ਚੋਥੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ 28 ਮਾਰਚ ਨੂੰ -ਸਾਜਨ ਛਾਬੜਾ
ਧਰਮਕੋਟ (ਅਮਰੀਕ ਸਿੰਘ ਛਾਬੜਾ)
ਸਵ ਸ੍ਰੀਮਤੀ ਆਸਾਂ ਰਾਣੀ ਦੀ ਚੋਥੀ ਬਰਸੀ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਸ੍ਰੀਮਤੀ ਆਸਾਂ ਰਾਣੀ ਦੇ ਪਤੀ ਦਵਿੰਦਰ ਸਿੰਘ ਛਾਬੜਾ , ਅਤੇ ਉਹਨਾਂ ਦੇ ਬੇਟੇ ਰਾਜਨ ਛਾਬੜਾ, ਅਤੇ ਸਾਜਨ ਛਾਬੜਾ ਜੀ ਦੇ ਵੱਲੋਂ 28, ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈਕੇ ਦੁਪਹਿਰ 2 ਵਜੇ ਤੱਕ ਲਾਲਾ ਗੋਪੀ ਮਲ ਸਰਾਂ ਪਡੋਰੀ ਗੇਟ ਧਰਮਕੋਟ ਵਿਖੇ ਏਕਤਾ ਕਲੱਬ ਧਰਮਕੋਟ, ਬਲੱਡ ਡੋਨਰਜ ਕਲੱਬ ਧਰਮਕੋਟ ਅਤੇ ਫਰੈਂਡਜ ਫੋਰਵੈਅਰ ਕਲੱਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜੋ ਕਿ ਸ੍ਰੀਮਤੀ ਆਸਾ ਰਾਣੀ ਨੂੰ ਸਮਰਪਿਤ ਹੋਵੇਗਾ ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਆਸ਼ਾ ਰਾਣੀ ਦੇ ਸਪੁੱਤਰ ਉੱਘੇ ਸਮਾਜ ਸੇਵੀ ਏਕਤਾ ਕਲੱਬ ਦੇ ਪ੍ਰਧਾਨ ਸਾਜਨ ਛਾਬੜਾ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀਮਤੀ ਆਸਾ ਰਾਣੀ ਜੀ ਦੀ ਯਾਦ ਵਿੱਚ ਹਰ ਸਾਲ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਆਪਣੇ ਮਾਂ ਬਾਪ ਜਿਹਨਾਂ ਨੇ ਉਹਨਾਂ ਨੂੰ ਜਨਮ ਦਿੱਤਾ ਪਾ ਲਿਆ ਪੋਸਿਆ ਪੜਾਇਆ ਲਿਖਾਇਆ ਅਤੇ ਸਮਾਜ ਦੇ ਵਿੱਚ ਖੜਾ ਹੋਣ ਦੀ ਤਾਕਤ ਬਖਸ਼ੀ ਸਾਜਨ ਛਾਬੜਾ ਨੇ ਕਿਹਾ ਕਿ ਅਸੀਂ ਆਪਣੇ ਮਾਂ ਬਾਪ ਦਾ ਖਾਸ ਕਰਕੇ ਮਾਂ ਦਾ ਦੇਣਾ ਕਦੇ ਵੀ ਨਹੀਂ ਦੇ ਸਕਦੇ ਸਾਨੂੰ ਸਦਾ ਹੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਨੇ ਚਾਹੀਦੇ ਹਨ ਕੈਂਪ ਦੌਰਾਨ ਖੂਨ ਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ,👉ਖੂਨਦਾਨੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇ ਛਾਬੜਾ ਪਰਿਵਾਰ ਦੇ ਸਮਾਜ ਸੇਵੀ ਰਾਜਨ ਛਾਬੜਾ ਅਤੇ ਸਾਜਨ ਛਾਬੜਾ ਪ੍ਰੈਸ ਕਲੱਬ ਧਰਮਕੋਟ ਰਜਿ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਹਲਕਾ ਧਰਮਕੋਟ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉ ਆਪਾਂ ਸਾਰੇ ਰਲ ਮਿਲ ਕੇ ਖੂਨਦਾਨ ਕਰਿਏ ਤਾਂ ਕਿ ਸਾਡੇ ਦਿੱਤੇ ਗਏ ਖੂਨ ਦੇ ਨਾਲ ਕਿਸੇ ਪਰਿਵਾਰ ਦੇ ਮੈਂਬਰ ਦੀ ਜਾਨ ਬਚਾਉਣ ਵਿੱਚ ਮਦਦਗਾਰ ਬਣੀਏ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ, ਭਾਕਿਯੂ ਬਹਿਰਾਮਕੇ ਵੱਲੋਂ ਸਮਾਣਾ ਟਾਵਰ ਮੋਰਚੇ ’ਚ ਵੱਡੀ ਹਾਜ਼ਰੀ
ਧਰਮਕੋਟ, 9 ਮਾਰਚ ( ਖੇਤਪਾਲ ਸਿੰਘ ਦੀਪ )
ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਮਾਣਾ ਟਾਵਰ ਵਿਖੇ ਚੱਲ ਰਹੇ ਧਰਮ ਯੁੱਧ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਭਾਕਿਯੂ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨਵਾਲਾ, ਸੂਬਾ ਕੋਰ ਕਮੇਟੀ ਮੈਂਬਰ ਗੁਰਮੇਲ ਸਿੰਘ ਗਿੱਲ, ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਰਣਜੀਤ ਸਿੰਘ ਭਿੰਡਰ ਕਲਾ, ਮੁਖਤਿਆਰ ਸਿੰਘ ਮਾਹਲਾ, ਜਗੀਰ ਸਿੰਘ ਸਾਦੀਵਾਲਾ, ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਮੋਗਾ, ਅਮਰਜੀਤ ਸਿੰਘ ਜੰਗਪੁਰਾ ਜ਼ਿਲ੍ਹਾ ਪ੍ਰਧਾਨ ਮੋਹਾਲੀ, ਅਵਤਾਰ ਸਿੰਘ ਹੀਰਾ ਜ਼ਿਲ੍ਹਾ ਪ੍ਰਧਾਨ ਰੋਪੜ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਰਚੇ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਸਬੰਧੀ ਸਖ਼ਤ ਕਾਨੂੰਨ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਸੱਚਮੁੱਚ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੀਆਂ ਹਨ ਤਾਂ ਤੁਰੰਤ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਵਰਗੀ ਸਖ਼ਤ ਸਜ਼ਾ ਮਿਲ ਸਕੇ।
ਆਗੂਆਂ ਨੇ ਕਿਹਾ ਕਿ ਸਮਾਣਾ ਟਾਵਰ ’ਤੇ ਭਾਈ ਗੁਰਜੀਤ ਸਿੰਘ ਲੰਮੇ ਸਮੇਂ ਤੋਂ ਉੱਚਾਈ ’ਤੇ ਬੈਠ ਕੇ ਇਸ ਮੰਗ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।
ਇਸ ਦੌਰਾਨ ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਣਾ ਟਾਵਰ ਮੋਰਚੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਭਰਨ।
ਇਸ ਮੌਕੇ ਬਲਵਿੰਦਰ ਸਿੰਘ ਮੁੱਠਿਆਵਾਲਾ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਆਰਫਿਕੇ, ਧਰਮ ਸਿੰਘ, ਕਰਨੇਲ ਸਿੰਘ ਸੇਵੇਵਾਲਾ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਅਮਰੀਕ ਸਿੰਘ, ਸੁਖਵੰਤ ਸਿੰਘ ਲੌਗੀਵਿੰਡ, ਜਗਜੀਤ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਮੌਜੂਦ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਦਸ਼ਮੇਸ਼ ਤਰਨਾ ਦਲ ਵੱਲੋਂ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਨਿਯੁਕਤ
ਮੋਗਾ 9 ਮਾਰਚ (GTV News Moga)
ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਚੱਲਦਾ ਵਹੀਰ ਚੱਕਰ ਵਰਤੀ ਨਹਿੰਗ ਸਿੰਘਾਂ (ਪੰਜਾਬ ਭਾਰਤ) ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਸਤਨਾਮ ਸਿੰਘ ਪੁੱਤਰ ਸੰਧੂਰਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਦਲ ਦੇ ਮੌਜੂਦਾ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਅਤੇ ਮਾਲਵਾ ਜੋਨ ਜਥੇਦਾਰ ਬਲਦੇਵ ਸਿੰਘ ਮੋਗਾ ਨੈਸ਼ਨਲ ਮੁੱਖ ਨਿਗਰਾਨ ਦੇ ਯਤਨਾਂ ਸਦਕਾ ਕੀਤੀ ਗਈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਲਦੇਵ ਸਿੰਘ ਮੋਗਾ ਨੇ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਪਹਿਲਾਂ ਤੋਂ ਹੀ ਗਰੀਬ ਮਜ਼ਦੂਰਾਂ ਅਤੇ ਭੱਠਾ ਲੇਬਰਾਂ ਦੇ ਹੱਕਾਂ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਇਹ ਜਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਮੁੱਖ ਮਕਸਦ ਮਜ਼ਦੂਰਾਂ ਨੂੰ ਡੀਸੀ ਰੇਟ ਮੁਤਾਬਕ ਬਣਦਾ ਹੱਕ ਦਵਾਉਣਾ ਹੈ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਮਜ਼ਦੂਰਾਂ ਦਾ ਹੱਕ ਖਾਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਭੱਠਾ ਮਾਲਕ ਨੂੰ ਲੇਬਰ ਵੱਲੋਂ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਜਥੇਬੰਦੀ ਉਸ ਮਾਮਲੇ ਵਿੱਚ ਵੀ ਇਨਸਾਫ਼ਪੂਰਨ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਰਹੇਗੀ।
ਉਨ੍ਹਾਂ ਹੋਰ ਦੱਸਿਆ ਕਿ ਜਲਦੀ ਹੀ ਜਥੇਬੰਦੀ ਵੱਲੋਂ ਡੀਸੀ ਮੋਗਾ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ, ਜਿਸ ਵਿੱਚ ਮਜ਼ਦੂਰਾਂ ਨੂੰ ਬਣਦਾ ਹੱਕ ਦਵਾਉਣ ਅਤੇ ਵਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਮੰਗਾਂ ਰੱਖੀਆਂ ਜਾਣਗੀਆਂ।
ਇਸ ਮੌਕੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਅਤੇ ਮਾਲਵਾ ਜੋਨ ਜਥੇਦਾਰ ਬਲਦੇਵ ਸਿੰਘ ਦਾ ਧੰਨਵਾਦ ਵੀ ਕੀਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
14 ਮਾਰਚ ਨੂੰ ਮੋਗਾ ਵਿਖੇ ਬੀਜੇਪੀ ਦੀ ਰੈਲੀ ਦਾ ਬੀਕੇਯੂ ਤੋਤੇਵਾਲ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇਗਾ ਡਟਵਾਂ ਵਿਰੋਧ - ਸੁੱਖ ਗਿੱਲ ਮੋਗਾ
ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੰਗਾਂ ਨਾ ਮੰਨਣ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੋਗਾ ਚ ਵਿਖਾਵਾਂਗੇ ਕਾਲੀਆਂ ਝੰਡੀਆਂ
ਧਰਮਕੋਟ,ਮੋਗਾ 9 ਮਾਰਚ ( ਖੇਤਪਾਲ ਸਿੰਘ ਦੀਪ )
ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਐਲਾਨ ਕਰਦਿਆਂ ਕਿਹਾ ਕੇ 14 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 2027 ਦੇ ਅਗਾਜ ਲਈ ਭਾਰਤੀ ਜੰਤਾ ਪਾਰਟੀ ਦੀ ਮੋਗਾ ਦੇ ਕਿਲੀ ਚਾਹਲਾਂ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਕਿਸਾਨੀ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਡਟਵਾਂ ਵਿਰੋਧ ਕੀਤਾ ਜਾਵੇਗਾ,ਉਹਨਾਂ ਕਿਹਾ ਕੇ 7 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਤੇ ਚਾਰੋਂ ਧਰਮਾਂ ਦੇ ਗ੍ਰੰਥਾਂ ਦੇ ਸਤਿਕਾਰ ਲਈ ਸਖਤ ਕਾਨੂੰਨ ਬਣਾਉਣ ਅਤੇ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਚਾਹੇ ਉਹ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀ ਹੋਣ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਫਿਰ ਕਿਸਾਨੀ ਮੰਗਾਂ ਜਿੰਨਾਂ ਵਿੱਚ ਐਮ ਐਸ ਪੀ ਦਾ ਗ੍ਰੰਟੀ ਕਾਨੂੰਨ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਕਿਸਾਨ ਮਜਦੂਰ ਦੇ ਕਰਜਾ ਮੁਆਫੀ ਦੀ ਗੱਲ ਹੋਵੇ ਜਾਂ ਫਿਰ ਅਮਰੀਕਾ ਨਾਲ ਫਰੀ ਟ੍ਰੇਡ ਸਮਝੌਤੇ ਦੀ ਗੱਲ ਹੋਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈਕੇ ਇਹ ਵਿਰੋਧ ਸ਼ਾਂਤ ਮਈ ਤਰੀਕੇ ਨਾਲ ਕਾਲੀਆਂ ਝੰਡੀਆਂ ਵਿਖਾਕੇ ਮੋਗਾ ਵਿਖੇ ਅਮਿਤ ਸ਼ਾਹ ਦੇ ਪਹੁੰਚਣ ਤੇ ਕੀਤਾ ਜਾਵੇਗਾ,ਜਿਸ ਵਿੱਚ ਸੁੱਖ ਗਿੱਲ ਮੋਗਾ ਨੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ,ਸਿੱਖ ਜਥੇਬੰਦੀਆਂ,ਮਜਦੂਰ ਜਥੇਬੰਦੀਆਂ,ਨਿਹੰਗ ਸਿੰਘ ਜੱਥੇਬੰਦੀਆਂ,ਮੁਲਾਜਮ ਜਥੇਬੰਦੀਆਂ ਅਤੇ ਹਰ ਵਰਗ ਨੂੰ ਇਸ ਵਿਰੋਧ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਚੰਡੀਗੜ੍ਹ ਵਿੱਚ ਮੁਲਾਜ਼ਮਾਂ ਤੇ ਹੋਏ ਸਰਕਾਰੀ ਜਬਰ ਦੇ ਵਿਰੋਧ ਵਿੱਚ ਅਧਿਆਪਕ ਜਥੇਬੰਦੀਆਂ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕੀ
12 ਮਾਰਚ ਨੂੰ ਅਧਿਆਪਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਹੋਵੇਗਾ ਰੋਹ ਭਰਪੂਰ ਮੁਜਾਹਰਾ
ਧਰਮਕੋਟ, 9 ਮਾਰਚ (ਹਰਜੀਤ ਸਿੰਘ ਬਹਿਲ)
ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਚੰਡੀਗੜ੍ਹ ਵੱਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਮੁਲਾਜਮਾਂ ਅਤੇ ਅਧਿਆਪਕਾਂ ਨੂੰ ਰਸਤੇ ਵਿੱਚ ਰੋਕ ਕੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜਮਾਂ ਅਤੇ ਅਧਿਆਪਕਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਪੰਜਾਬ ਦੇ ਮੁਲਾਜ਼ਮਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ, ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ ਅਤੇ ਜ਼ਬਰਦਸਤ ਲਾਠੀ ਚਰਜ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲਾਹੀਆ ਗਈਆਂ ਅਤੇ ਔਰਤਾਂ ਦੀਆਂ ਚੁੰਨੀਆਂ ਪੈਰਾਂ ਵਿੱਚ ਰੋਲੀਆਂ ਗਈਆਂ ਜਿਸ ਵਿਰੋਧ ਵਿੱਚ ਅੱਜ ਧਰਮਕੋਟ ਵਿਖੇ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਗੁਰਪ੍ਰੀਤ ਸਿੰਘ ਅਮੀਵਾਲ ਜੱਜਪਾਲ ਸਿੰਘ ਬਾਜੇ ਕੇ ਗੁਰਮੀਤ ਸਿੰਘ ਢੋਲੇ ਵਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨੀਆਂ, ਬੰਦ ਪਏ ਭੱਤੇ ਤੁਰੰਤ ਜਾਰੀ ਕੀਤੇ ਜਾਣ, ਮਿਡ ਡੇ ਮੀਲ ਅਤੇ ਆਸਾ ਵਰਕਰਾਂ ਦੇ ਮਾਣ ਭੱਤੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਧਿਆਪਕ ਆਗੂਆਂ ਸਿੱਖ ਕੌਮ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਦੀਆਂ ਪੱਗਾਂ ਨੂੰ ਪੈਰਾਂ ਵਿੱਚ ਰੋਲਣ ਅਤੇ ਔਰਤਾਂ ਦੀਆਂ ਚੁੰਨੀਆਂ ਰੋਲਣ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤਲਬ ਕੀਤਾ ਜਾਵੇ ਅਧਿਆਪਕ ਆਗੂਆਂ ਨੇ ਕਿਹਾ ਕਿ 12 ਮਾਰਚ ਨੂੰ ਫਿਰ ਚੰਡੀਗੜ੍ਹ ਵਿੱਚ ਅਧਿਆਪਕਾਂ ਵੱਲੋਂ ਰੋਹ ਭਰਪੂਰ ਮੁਜਾਹਰਾ ਕੀਤਾ ਜਾਵੇਗਾ।ਇਸ ਸਮੇਂ ਸੋਹਣ ਸਿੰਘ, ਅਵਤਾਰ ਸਿੰਘ, ਮਣੂ ਮੱਕੜ ਮੈਦਾਨ ਗੋਪਾਲ ਅਮਿਤ ਕੁਮਾਰ ਗੁਰਵਿੰਦਰ ਸ਼ਾਦੀ ਵਾਲਾ ਗੁਰਿੰਦਰਜੀਤ ਯੋਗੇਸ਼ ਠਾਕੁਰ ਪੰਕਜ ਸੇਤੀਆ ਸਿੰਘ ਜਗਦੀਪ ਸਿੰਘ ਸਰੇਸ਼ ਕੁਮਾਰ ਸੰਜੂ ਗੁਲਾਬ ਸਿੰਘ ਗੁਲਾਬ ਸਿੰਘ ਸੁਮਿਤ ਕੁਮਾਰ ਵਰਿੰਦਰ ਸਿੰਘ ਗੁਰਿੰਦਰ ਸਿੰਘ ਗਨੀਸ਼ ਪੱਬੀ ਪੁਨੀਤ ਗਰਗ ਸਿੰਘ ਗੁਰਸੇਵਕ ਸਿੰਘ ਦਵਿੰਦਰ ਸਿੰਘ ਅਮਨਦੀਪ ਸਿੰਘ ਗੋਪਾਲ ਮਦਨ ਗੋਪਾਲ ਅਮਿਤ ਕੁਮਾਰ ਵਿਨੋਦ ਕੁਮਾਰ ਬਲਦੇਵ ਸਿੰਘ ਬਲਦੇਵ ਸਿੰਘ ਕਰਤਾਰ ਸਿੰਘ ਅਵਤਾਰ ਸਿੰਘ ਰੁਬਿੰਦਰ ਕੌਰ,ਦਰਸ਼ਨਪਾਲ ਕੌਰ, ਦਰਸ਼ਨ ਪਾਲ ਕੌਰ,ਕਿਰਨ ਲਤਾ ਸੁਮਨ ਦਾ ਤਾਂ ਸੁਮਨ ਲਤਾ ਜੀਵਨਜੋਤ ਕੌਰ ਮਨਜੀਤ ਕੌਰ ਮਨਜੀਤ ਕੌਰ ਹਰਪ੍ਰੀਤ ਕੌਰ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਐਸ.ਸੀ ਫਰੰਟ ਪੰਜਾਬ ਹੋਇਆ ਮਜ਼ਬੂਤ ਕਈ ਰਾਜਨੀਤਿਕ ਤੇ ਸਮਾਜ ਸੇਵੀ ਆਗੂ ਫ਼ਰੰਟ ਵਿਚ ਹੋਏ ਸ਼ਾਮਿਲ
ਐਸ.ਸੀ ਵਰਗ ਦੇ ਹੱਕਾਂ ਲਈ ਲੜਾਈ ਹੋਵੇਗੀ ਤੇਜ਼ – ਚੇਅਰਮੈਨ ਡਾ. ਰਣਜੀਤ ਸਿੰਘ ਸ਼ਾਇਦ ਮੁਹੰਮਦ
ਧਰਮਕੋਟ, 9 ਮਾਰਚ (ਹਰਜੀਤ ਸਿੰਘ ਬਹਿਲ)
ਐਸ.ਸੀ ਫਰੰਟ (ਰਜਿ.) ਪੰਜਾਬ ਦੀ ਇੱਕ ਵਿਸ਼ੇਸ਼ ਅਤੇ ਭਰਪੂਰ ਮੀਟਿੰਗ ਫਰੰਟ ਦੇ ਸੰਸਥਾਪਕ ਤੇ ਚੇਅਰਮੈਨ ਡਾ. ਰਣਜੀਤ ਸਿੰਘ ਸੈਦ ਮੁਹੰਮਦ ਦੀ ਅਗਵਾਈ ਅਤੇ ਪ੍ਰਧਾਨ ਅਮਰੀਕ ਸਿੰਘ ਜੱਜ ਪੰਡੋਰੀ ਦੀ ਪ੍ਰਧਾਨਗੀ ਹੇਠ ਧਰਮਕੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਹਲਕੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸਮਾਜ ਸੇਵੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਸੰਗਠਨ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮੰਨੇ-ਪਰਮੰਨੇ ਰਾਜਨੀਤਿਕ ਅਤੇ ਸਮਾਜ ਸੇਵੀ ਆਗੂ ਅਰਸ਼ਦੀਪ ਸਿੰਘ ਉਮਰੀਆਣਾ, ਸਤਿੰਦਰਪ੍ਰੀਤ ਸਿੰਘ (ਜ਼ਿਲ੍ਹਾ ਪ੍ਰਧਾਨ ਮੋਗਾ, ਭਾਜਪਾ), ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਟਿੰਕੂ ਢੋਲੇਵਾਲ, ਹਰਜਿੰਦਰ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ ਅਤੇ ਗੁਰਪ੍ਰੇਮ ਸਿੰਘ ਖਾਲਸਾ ਧਰਮਕੋਟ ਸਮੇਤ ਕਈ ਹੋਰ ਸਾਥੀਆਂ ਨੇ ਐਸ.ਸੀ ਫਰੰਟ ਦੀ ਮੈਂਬਰਸ਼ਿਪ ਲੈ ਕੇ ਜਥੇਬੰਦੀ ਨਾਲ ਜੁੜਨ ਦਾ ਐਲਾਨ ਕੀਤਾ। ਆਗੂਆਂ ਦੇ ਜੁੜਨ ਨਾਲ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ।
ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਫਰੰਟ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਐਸ.ਸੀ ਵਰਗ ਦੇ ਹੱਕਾਂ ਅਤੇ ਸਮਾਜਿਕ ਇਨਸਾਫ ਲਈ ਫਰੰਟ ਹਮੇਸ਼ਾ ਹੀ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਲੜਾਈ ਪੂਰੇ ਜੋਸ਼ ਨਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਦ ਤੱਕ ਪਿੱਛੜੇ ਅਤੇ ਦਬੇ ਕੁਚਲੇ ਵਰਗਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਜਾਂਦੇ, ਤਦ ਤੱਕ ਫਰੰਟ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਫਰੰਟ ਦੇ ਉਪ ਚੇਅਰਮੈਨ ਨਵਦੀਪ ਸਿੰਘ ਮੰਦਰ ਨੇ ਦੂਰ-ਦੂਰ ਤੋਂ ਪਹੁੰਚੀ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਹਰ ਵਰਕਰ ਦੀ ਭੂਮਿਕਾ ਮਹੱਤਵਪੂਰਨ ਹੈ। ਫਰੰਟ ਦੇ ਪ੍ਰਧਾਨ ਅਮਰੀਕ ਸਿੰਘ ਜੱਜ ਪੰਡੋਰੀ ਨੇ ਸਾਰੇ ਸਾਥੀਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਥੇਬੰਦੀ ਦੀਆਂ ਨੀਤੀਆਂ ਅਤੇ ਮਕਸਦਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਨਵੇਂ ਜੁੜੇ ਸਾਥੀਆਂ ਨੇ ਵੀ ਇੱਕਸੁਰ ਵਿੱਚ ਸੰਗਠਨ ਦੀ ਮਜ਼ਬੂਤੀ ਲਈ ਪੂਰਾ ਸਹਿਯੋਗ ਦੇਣ ਅਤੇ ਇਸਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵਚਨ ਦਿੱਤਾ।ਸਟੇਜ ਦੀ ਕਾਰਵਾਈ ਫਰੰਟ ਦੇ ਮੁੱਖ ਪ੍ਰਚਾਰਕ ਬਾਬਾ ਗੁਲਜਾਰ ਸਿੰਘ ਮੰਦਰ ਨੇ ਚਲਾਈ । ਉਪਰੰਤ ਫਰੰਟ ਵਿੱਚ ਸ਼ਾਮਿਲ ਹੋਏ ਨਵੇਂ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਸ਼ਹਿਰੀ ਪ੍ਰਧਾਨ ਧਰਮਕੋਟ ਸੁਖਵਿੰਦਰ ਸਿੰਘ ਨਿੱਕਾ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਸੈਦ ਮੁਹੰਮਦ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸਤਨਾਮ ਸਿੰਘ ਮਹੇਸ਼ਰੀ, ਖਜਾਨਚੀ ਮੰਗਲ ਸਿੰਘ, ਇਕਾਈ ਪ੍ਰਧਾਨ ਜੋਗਿੰਦਰ ਸਿੰਘ ਸੈਦ ਮੁਹੰਮਦ, ਉਪ ਇਕਾਈ ਪ੍ਰਧਾਨ ਪਲਵਿੰਦਰ ਸਿੰਘ ਸੈਦ ਮੁਹੰਮਦ, ਜੀਤ ਸਿੰਘ ਸੈਦ ਮੁਹੰਮਦ, ਮਨਦੀਪ ਸਿੰਘ ਸਦਰ ਕੋਟ, ਜੋਨ ਭੱਟੀ ਉਪ ਪ੍ਰਧਾਨ ਧਰਮਕੋਟ, ਗੱਗੂ ਧਾਲੀਵਾਲ ਧਰਮਕੋਟ, ਐਡਵੋਕੇਟ ਨਵ ਧਾਲੀਵਾਲ ਧਰਮਕੋਟ, ਫਰੰਟ ਦੇ ਮੁੱਖ ਬੁਲਾਰੇ ਜਥੇਦਾਰ ਬਾਬਾ ਗੁਲਜਾਰ ਸਿੰਘ ਮੰਦਰ, ਫਰੰਟ ਦੇ ਪ੍ਰੈਸ ਸਕੱਤਰ ਸਤਨਾਮ ਸਿੰਘ ਘਾਰੂ ਅਕਾਲੀਆਂਵਾਲਾ, ਪ੍ਰਗਟ ਸਿੰਘ ਢੋਲੇਵਾਲਾ, ਸੁਖਦੇਵ ਸਿੰਘ ਭਿੰਡਰ ਇਕਾਈ ਪ੍ਰਧਾਨ ਅਤੇ ਰਾਜਵਿੰਦਰ ਸਿੰਘ ਇਕਾਈ ਪ੍ਰਧਾਨ ਮੰਦਰ ਸਮੇਤ ਹੋਰ ਵੀ ਕਈ ਸਤਿਕਾਰਯੋਗ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਡਿਊਟੀ ਦੌਰਾਨ ਸੜਕ ਹਾਦਸੇ ‘ਚ ਮਾਛੀਵਾੜਾ ਇਲਾਕੇ ਦਾ ਫੌਜੀ ਸ਼ਹੀਦ
ਮਾਛੀਵਾੜਾ / ਸਲਾਣਾ ਬੇਟ 7, ਮਾਰਚ ਮਾਈਕਲ ਸਮਰਾਲਾ
ਇੱਥੋਂ ਨੇੜਲੇ ਪਿੰਡ ਸਲਾਣਾ ਬੇਟ ਦਾ ਨਿਵਾਸੀ ਅਤੇ ਭਾਰਤੀ ਫੌਜ ਵਿੱਚ ਬਟਾਲੀਅਨ ਹਵਲਦਾਰ ਮੈਨੇਜਰ (ਬੀ.ਐੱਚ.ਐੱਮ.) ਰਾਜਵਿੰਦਰ ਸਿੰਘ (39) ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਇਸ ਸਮੇਂ 31 ਫੀਲਡ ਰੈਜੀਮੈਂਟ ਜੈਸਲਮੇਰ (ਰਾਜਸਥਾਨ) ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ। 6 ਮਾਰਚ ਨੂੰ ਦੁਪਹਿਰ ਬਾਅਦ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਉਹ ਸ਼ਹੀਦ ਹੋ ਗਿਆ।
ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਜਦੋਂ ਇਹ ਦੁੱਖਦ ਸਮਾਚਾਰ ਉਸਦੇ ਘਰ ਪਿੰਡ ਸਲਾਣਾ ਬੇਟ ਭੇਜਿਆ ਗਿਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।ਸ਼ਹੀਦ ਰਾਜਵਿੰਦਰ ਸਿੰਘ ਪਿਛਲੇ ਕਰੀਬ 19 ਸਾਲਾਂ ਤੋਂ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸਦੀ ਪਤਨੀ, ਦੋ ਛੋਟੇ-ਛੋਟੇ ਪੁੱਤਰ ਅਤੇ ਬਜ਼ੁਰਗ ਮਾਤਾ ਹਨ।ਸ਼ਹੀਦ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ 8 ਮਾਰਚ ਨੂੰ ਪਿੰਡ ਸਲਾਣਾ ਬੇਟ ਵਿਖੇ ਪੁੱਜੇਗੀ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁੱਖਦ ਘਟਨਾ ਨਾਲ ਪੂਰੇ ਇਲਾਕੇ ਵਿੱਚ ਗਮ ਦਾ ਮਾਹੌਲ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਜਿਲ੍ਹਾ ਮੋਗਾ ਦੇ ਸਰਪੰਚਾ ਨੇ ਕੀਤੀ ਮੀਟਿੰਗ, ਕੀਤੀਆਂ ਅਹਿਮ ਵਿਚਾਰਾਂ
ਮੋਗਾ, 7 ਮਾਰਚ ( ਖੇਤਪਾਲ ਸਿੰਘ ਦੀਪ )
ਜਿਲ੍ਹਾ ਮੋਗਾ ਦੇ ਸਮੂਹ ਸਰਪੰਚਾ ਵੱਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਸਰਪੰਚ ਹਾਜਰ ਹੋਏ। ਹਾਜਰ ਅਹੁਦੇਦਾਰਾ ਵੱਲੋਂ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸਰਪੰਚ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਬੁੱਘੀਪੁਰਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਸਰਪੰਚਾਂ ਦਾ ਮਾਣ ਭੱਤਾ ਬੰਦ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ, ਕਿਉਕਿ ਜਿਵੇਂ ਬਾਕੀ ਅਹੁਦੇਦਾਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਮਿਲਦਾ ਹੈ, ਉਸੇ ਤਰ੍ਹਾਂ ਸਰਪੰਚਾਂ ਨੂੰ ਵੀ ਉਨ੍ਹਾਂ ਦਾ ਮਾਣ ਭੱਤਾ ਮਿਲਣਾ ਚਾਹੀਦਾ ਹੈ। ਜਿਸ ਉਪਰੰਤ ਯੂਨੀਅਨ ਦੇ ਖਜਾਨਚੀ ਤੇ ਸਰਪੰਚ ਬਲਜੀਤ ਸਿੰਘ ਚੁਗਾਵਾਂ ਨੇ ਬੋਲਦਿਆਂ ਕਿਹਾ ਕਿ ਅਕਸਰ ਹੀ ਆਪਾ ਦੇਖਦੇ ਹਾਂ ਕਿ ਜੇਕਰ ਕੋਈ ਵਾਰਦਾਤ ਹੁੰਦੀ ਹੈ ਤਾ ਬਿਨ੍ਹਾਂ ਵਜ੍ਹਾਂ ਸਰਪੰਚਾ ਨੂੰ ਉਨ੍ਹਾਂ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ। ਜਿਸ ਦੀ ਉਦਹਾਰਨ ਜਿਲ੍ਹਾ ਮੋਗਾ ਦੇ ਪਿੰਡ ਵਿੱਚ ਦੇਖਣ ਨੂੰ ਮਿਲੀ ਹੈ ਕਿ ਕਤਲ ਦੇ ਕੇਸ ਵਿੱਚ ਦੋ ਸਰਪੰਚਾ ਨੂੰ ਨਾਮਜਦ ਕੀਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਪਰ ਹੁਣ ਸਾਡੀ ਸਰਪੰਚ ਯੂਨੀਅਨ ਇਸ ਤਰ੍ਹਾਂ ਦੇ ਧੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਜਾਂ ਸਾਡੇ ਅਧਿਕਾਰ ਸਾਡੇ ਤੋ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾ ਅਸੀ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਵਿਰੋਧ ਕਰਾਗੇ ਅਤੇ ਆਪਣੇ ਹੱਕ ਲੈ ਕੇ ਰਹਾਗੇ। ਜਿਸ ਤੋ ਬਾਅਦ ਉਨ੍ਹਾਂ ਸਰਪੰਚਾ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾ ਜਾ ਗ੍ਰਾਂਮ ਸਭਾ ਇਜਲਾਸ ਬਾਰੇ ਵੀ ਨਵੇਂ ਬਣੇ ਸਰਪੰਚਾ ਨੂੰ ਜਾਣੂ ਕਰਵਾਇਆ। ਜਿਸ ਤੋ ਬਾਅਦ ਸਾਰੇ ਹਾਜਰ ਇਲਾਕੇ ਦੇ ਸਰਪੰਚਾ ਨੇ ਹੋਣ ਵਾਲੇ ਧੱਕੇਸ਼ਾਹੀ ਦੇ ਖਿਲਾਫ ਇੱਕ ਜੁੱਟ ਹੋ ਕੇ ਰਹਿਣ ਅਤੇ ਲੜਨ ਦਾ ਪ੍ਰਣ ਕੀਤਾ। ਇਸ ਸਮੇਂ ਅਮਨਦੀਪ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਰਣਧੀਰ ਸਿੰਘ, ਸਿਵਰਾਜ ਸਿੰਘ ਢਿੱਲੋ, ਗੁਰਤੇਜ ਸਿੰਘ, ਜਗਦੇਵ ਸਿੰਘ, ਹਰਦਿਆਲ ਸਿੰਘ, ਅਕਾਸ਼ਪ੍ਰੀਤ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਸਤਵੰਤ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ , ਗੁਰਸ਼ਰਨ ਸਿੰਘ ਆਦਿ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੱਕੀਆਂ ਨਹਿਰਾਂ ਦੀ ਸਫਾਈ ਅਤੇ ਉੱਚੇ ਲੱਗੇ ਨਹਿਰਾਂ ਵਿੱਚ ਮੋਘਿਆ ਨੂੰ ਨੀਵਾਂ ਕੀਤਾ ਜਾਵੇ (ਨੰਬਰਦਾਰ ਯੂਨੀਅਨ)
ਧਰਮਕੋਟ,7 ਮਾਰਚ ( ਖੇਤਪਾਲ ਸਿੰਘ ਦੀਪ )
ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗ਼ਾਲਿਬ ਗਰੁੱਪ ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਚੋਂ ਖ਼ਾਸ ਵਿਚਾਰਾਂ ਕੀਤੀਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਸੀਤਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਚੋਣਾਂ ਵੇਲੇ ਜੋ ਵੀ ਵਾਅਦੇ ਕੀਤੇ ਸਨ ।
ਉਹ ਅਜੇ ਤੱਕ ਸਾਡਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ ਮਾਨ ਭੱਤੇ ਦੁਗਣੇ ਕਰਨੇਂ ਬਸ ਕਰਾਇਆ ਟੋਲ ਪਲਾਜ਼ਾ ਫ੍ਰੀ ਮੈਡੀਕਲ ਸਿਹਤ ਬੀਮਾ ਸਕੀਮ ਵਰਗੀਆਂ ਅਹਿਮ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਮਸੀਤਾਂ ਨੇ ਇਹ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਹਿਸੀਲ ਵਿੱਚ ਰਜਿਸਟਰੀ ਕਰਾਉਣ ਦੌਰਾਨ ਬੇਲੋੜੇ ਖਰਚੇ ਭਰਨੇ ਪੈਂਦੇ ਹਨ ਉਨ੍ਹਾਂ ਨੂੰ ਰੋਕਣ ਦੇ ਲਈ ਤਹਿਸੀਲਦਾਰ ਦੇ ਕਮਰੇ ਦੇ ਬਾਹਰ ਇੱਕ ਬੋਰਡ ਲਿੱਖ ਦਿੱਤਾ ਜਾਵੇ ।ਖਰਚਿਆ ਸਬੰਧੀ ਕਿ ਰਜਿਸਟਰੀ ਕਰਵਾਉਣ ਦਾ ਖਰਚਾ ਕਿੰਨਾ ਹੈ ਅਤੇ ਕਿਹੜੇ ਕੰਮ ਦਾ ਉਨ੍ਹਾਂ ਨੂੰ ਵੇਰਵੇ ਸਬੰਧੀ ਲਿਖਿਆ ਜਾਵੇ ਤਾਂ ਕਿ ਰਜਿਸਟਰੀ ਕਰਾਉਣ ਸਮੇਂ ਆਮ ਲੋਕਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਮਸੀਤਾਂ ਨੇ ਇਹ ਵੀ ਦੱਸਿਆ ਹੈ ਕਿ ਸਾਉਣੀ ਦੀ ਫ਼ਸਲ ਨੂੰ ਮੁੱਖ ਰੱਖਦਿਆਂ ਹੋਇਆਂ ।
ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੱਕੀਆਂ ਨਹਿਰਾਂ ਦੀ ਸਫਾਈ ਕੀਤੀ ਜਾਵੇ ਅਤੇ ਨਵੀਆਂ ਬਣੀਆਂ ਨਹਿਰਾਂ ਦੇ ਮੋਘੇ ਉੱਚੇ ਹਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਮੋਘਿਆ ਨੂੰ ਨੀਵਾਂ ਕੀਤਾ ਜਾਵੇ ਤਾਂ ਕਿ ਨਹਿਰੀ ਪਾਣੀ ਦੀ ਸਹੂਲਤ ਟਹਿਲਾ ਤੱਕ ਪਹੁੰਚ ਸਕੇ ਅਤੇ ਕਿਸਾਨ ਭਰਾ ਨਹਿਰੀ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਕੇ ਝੋਨਾ ਸਹੀਂ ਢੰਗ ਨਾਲ ਆਪਣਾ ਲਾ ਸਕਣ ਤਾਂ ਕਿ ਕੋਈ ਕਿਸਾਨ ਭਰਾ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਉਨ੍ਹਾਂ ਨਾਲ ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ, ਰੇਸ਼ਮ ਸਿੰਘ ਕਾਦਰ ਵਾਲਾ, ਸੁਰਜੀਤ ਸਿੰਘ ਖਾਲਿਸਤਾਨੀ, ਚਰਨਜੀਤ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਸੈਕਟਰੀ, ਬਲਦੇਵ ਸਿੰਘ, ਬੂਟਾ ਸਿੰਘ ਜਨੇਰ, ਚਮਕੌਰ ਸਿੰਘ ਦਾਤਾ, ਜਸਵੀਰ ਸਿੰਘ ਖੋਸਾ, ਸੁਖਬੀਰ ਸਿੰਘ, ਗੁਰਮੇਸ਼ ਸਿੰਘ, ਸ਼ੁਮਾਰ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ, ਮੋਹਣ ਸਿੰਘ, ਪਿੱਪਲ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ,ਜਗਨ ਸਿੰਘ ਬੱਡੂ ਵਾਲਾ, ਬਲਜੀਤ ਕਿੱਲੀ, ਸਤਵੰਤ ਸਿੰਘ, ਮਨਜੀਤ ਸਿੰਘ, ਠਾਣਾ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਸਿਕੰਦਰ ਸਿੰਘ, ਬੂਟਾ ਮੱਲ, ਅਨੋਖ ਸਿੰਘ ਕੜਾਹੇ ਵਾਲਾ ਆਦਿ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸਿਹਤ ਵਿਭਾਗ ਵੱਲੋਂ HPv ਵੈਕਸੀਨ ਲਗਾਈ ਗਈ
ਕੋਟ ਈਸੇ ਖਾਂ 7 ਮਾਰਚ ( ਖੇਤਪਾਲ ਸਿੰਘ ਦੀਪ )
ਡਾਕਟਰ ਪ੍ਰਦੀਪ ਮਹਿੰਦਰਾ ਸਿਵਿਲ ਸਰਜਨ ਮੋਗਾ ਅਤੇ ਡਾਕਟਰ ਅਸ਼ੋਕ ਸਿੰਗਲਾ ਡੀਆਈਓ ਮੋਗਾ ਦੇ ਨਿਰਦੇਸ਼ ਅਨੁਸਾਰ ਡਾਕਟਰ ਰਿਪੂਦਮਨ ਕੌਰ ਸੀਨੀਅਰ ਮੈਡੀਕਲ ਅਫਸਰ ਕੋਟ ਈਸੇ ਖਾਂ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਦੁਆਰਾ Hpv ਵੈਕਸੀਨ 14 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਨੂੰ ਵੈਕਸੀਨ ਲਾਈ ਗਈ। ਵੈਕਸੀਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਹੋਰ ਕੈਂਸਰਾਂ ਤੋਂ ਬਚਾਅ ਲਈ ਇਕ ਸੁਰੱਖਿਤ ਅਤੇ ਪ੍ਰਭਾਵਸ਼ਾਲੀ ਟੀਕਾ ਹੈ ।ਭਾਰਤ ਸਰਕਾਰ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਤੇ ਮੁਫਤ ਟੀਕਾਕਰਨ ਮੁਹਿੰਮ ਚਲਾ ਰਹੀ ਹੈ। ਇਹ ਟੀਕਾ ਜਿਨਸੀ ਤੌਰ ਤੇ ਸਰਗਰਮ ਹੋਣ ਤੋਂ ਪਹਿਲਾਂ ਲਗਵਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਇਸ ਟੀਕੇ ਦੀ ਮਹੱਤਤਾ ਬਾਰੇ ਸਕੂਲ ਵਿੱਚ ਜਾ ਕੇ ਹੈਲਥ ਡਿਪਾਰਟਮੈਂਟ ਵੱਲੋਂ ਕਿਸ਼ੋਰੀਆਂ ਨੂੰ ਇਸ ਵੈਕਸੀਨ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਵੈਕਸੀਨ 14 ਤੋਂ 15 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ ਇਸ ਦੀ ਸਿੰਗਲ ਡੋਜ ਲਗਾਈ ਜਾਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਜਤਿੰਦਰ ਸੂਦ ਨੇ ਦੱਸਿਆ ਕਿ ਇਹ ਵੈਕਸੀਨ ਹਰ ਸੈਂਟਰ ਤੇ ਹਰ ਸਰਕਾਰੀ ਹਸਪਤਾਲ ਵਿੱਚ ਫਰੀ ਲਗਾਈ ਜਾਂਦੀ ਹੈ। ਇਹ ਵਾਇਰਸ ਨਾਲ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ ਤੇ ਜਣਨ ਅੰਗਾਂ ਦੇ ਵਾਰਟਸ ਅਤੇ ਹੋਰ ਕੈਂਸਰਾਂ ਤੋਂ ਸੁਰੱਖਿਆ ਪ੍ਰਧਾਨ ਕਰਦੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
“ਪ੍ਰੈਸ ਦੇ ਨਾਂ ‘ਤੇ ਧੰਧਾ! ਧਰਮਕੋਟ ‘ਚ ਸਰਗਰਮ ਬਲੈਕਮੇਲਰਾਂ ਖ਼ਿਲਾਫ਼ ਕਾਰਵਾਈ ਦੀ ਮੰਗ”
ਕਾਲੇ ਬੱਦਲਾਂ ਵਾਂਗ ਧਰਮਕੋਟ ‘ਤੇ ਛਾਏ ਬਲੈਕਮੇਲਰ ਪੱਤਰਕਾਰ, ਪ੍ਰੈਸ ਕਲੱਬ ਨੇ ਦਿੱਤੀ ਚੇਤਾਵਨੀ
ਪੱਤਰਕਾਰਤਾ ਦੀ ਆੜ ‘ਚ ਬਲੈਕਮੇਲਿੰਗ !ਧਰਮਕੋਟ ‘ਚ ਸਰਗਰਮ ਨਕਲੀ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ
ਧਰਮਕੋਟ ‘ਚ ਨਕਲੀ ਪੱਤਰਕਾਰਾਂ ਦੀ ਦਹਿਸ਼ਤ, ਪ੍ਰੈਸ ਕਲੱਬ ਨੇ ਲੋਕਾਂ ਨੂੰ ਕੀਤਾ ਸਾਵਧਾਨ
ਧਰਮਕੋਟ,6 ਮਾਰਚ(ਹਰਜੀਤ ਸਿੰਘ ਬਹਿਲ)
ਧਰਮਕੋਟ ਇਲਾਕੇ ਵਿੱਚ ਕੁਝ ਕਥਿਤ ਪੱਤਰਕਾਰਾਂ ਵੱਲੋਂ ਬਲੈਕਮੇਲਿੰਗ ਦੇ ਮਾਮਲੇ ਵਧਣ ਕਾਰਨ ਪੱਤਰਕਾਰਤਾ ਦੀ ਸਾਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਧਰਮਕੋਟ ਵਿੱਚ ਬਲੈਕਮੇਲਰ ਪੱਤਰਕਾਰਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਇਮਾਨਦਾਰ ਪੱਤਰਕਾਰਾਂ ਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸੰਬੰਧੀ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੁਝ ਲੋਕ ਪੱਤਰਕਾਰਤਾ ਦੇ ਨਾਮ ‘ਤੇ ਧੰਧਾ ਕਰ ਰਹੇ ਹਨ ਅਤੇ ਵਪਾਰੀਆਂ, ਸਰਕਾਰੀ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਡਰਾ-ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੱਤਾਂ ਦਾ ਅਸਲੀ ਪੱਤਰਕਾਰਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਲੋਕ ਸਮਾਜ ਅਤੇ ਮੀਡੀਆ ਦੋਵਾਂ ਨੂੰ ਬਦਨਾਮ ਕਰ ਰਹੇ ਹਨ।
ਪ੍ਰਧਾਨ ਛਾਬੜਾ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਪ੍ਰਧਾਨ ਦੇ ਨਾਮ ‘ਤੇ ਜਾਂ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਨਾਮ ‘ਤੇ ਕਿਸੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ 94646-71485 ਇਸ ਨੰਬਰ ਤੇ ਤੁਰੰਤ ਉਸ ਦੀ ਸ਼ਿਕਾਇਤ ਕੀਤੀ ਜਾਵੇ। ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਪੱਤਰਕਾਰ ਬਣ ਕੇ ਧਮਕੀਆਂ ਦੇ ਕੇ ਜਾਂ ਖ਼ਬਰ ਲਗਾਉਣ ਦੇ ਡਰ ਨਾਲ ਪੈਸੇ ਮੰਗਦਾ ਹੈ ਤਾਂ ਤੁਰੰਤ ਪ੍ਰੈਸ ਕਲੱਬ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਅਜਿਹੇ ਬਲੈਕਮੇਲਰਾਂ ਨੂੰ ਬੇਨਕਾਬ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਅਸਲੀ ਪੱਤਰਕਾਰਤਾ ਲੋਕਾਂ ਦੀ ਆਵਾਜ਼ ਬਣਨ ਲਈ ਹੁੰਦੀ ਹੈ, ਨਾ ਕਿ ਕਿਸੇ ਨੂੰ ਡਰਾ ਕੇ ਪੈਸੇ ਵਸੂਲਣ ਲਈ, ਅਤੇ ਪ੍ਰੈਸ ਕਲੱਬ ਅਜੇਹੀਆਂ ਗਲਤ ਗਤੀਵਿਧੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਪ੍ਰਸ਼ਾਸਨ ਨੂੰ ਅਪੀਲ:-
ਇਸ ਮੌਕੇ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਲਾਕੇ ਵਿੱਚ ਕਈ ਵਾਹਨਾਂ ‘ਤੇ “ਪ੍ਰੈਸ” ਲਿਖਿਆ ਹੋਇਆ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਬਿਨਾਂ ਕਿਸੇ ਮਾਨਤਾ ਜਾਂ ਪਛਾਣ ਦੇ ਆਪਣੇ ਵਾਹਨਾਂ ‘ਤੇ “ਪ੍ਰੈਸ” ਲਿਖ ਕੇ ਘੁੰਮ ਰਹੇ ਹਨ, ਜਿਸ ਨਾਲ ਅਸਲੀ ਪੱਤਰਕਾਰਾਂ ਦੀ ਛਵੀ ਨੂੰ ਨੁਕਸਾਨ ਪਹੁੰਚਦਾ ਹੈ।ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਾਹਨਾਂ ‘ਤੇ “ਪ੍ਰੈਸ” ਲਿਖਿਆ ਹੋਇਆ ਹੈ, ਉਹਨਾਂ ਦੇ ਚਾਲਕਾਂ ਤੋਂ ਮਾਨਤਾ ਪ੍ਰਾਪਤ ਮੀਡੀਆ ਸੰਸਥਾ ਦੇ ਆਈਡੀ ਕਾਰਡ ਵੀ ਚੈੱਕ ਕੀਤੇ ਜਾਣ ਅਤੇ ਜੇਕਰ ਕੋਈ ਵਿਅਕਤੀ ਗਲਤ ਤਰੀਕੇ ਨਾਲ “ਪ੍ਰੈਸ” ਦਾ ਦੁਰਪਯੋਗ ਕਰਦਾ ਮਿਲੇ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਦਿਹਾਤੀ ਪੱਤਰਕਾਰ ਯੂਨੀਅਨ ਦਾ ਚੋਣ ਇਜਲਾਸ਼ ਸਪੰਨ,ਜਗਸੀਰ ਸ਼ਰਮਾ ਮੁੜ ਬਣੇ ਪ੍ਰਧਾਨ,ਗੋਪੀ ਰਾਊਕੇ ਚੇਅਰਮੈਨ ਤੇ ਚਮਕੌਰ ਸਿੰਘ ਲੋਪੋਂ ਸੀਨੀਅਰ ਮੀਤ ਪ੍ਰਧਾਨ ਬਣੇ
ਨਿਹਾਲ ਸਿੰਘ ਵਾਲਾ 5 ਮਾਰਚ ( ਖੇਤਪਾਲ ਸਿੰਘ ਦੀਪ )
ਦਿਹਾਤੀ ਪ੍ਰੈਸ ਕਲੱਬ ਦੀ ਵਿਸ਼ੇਸ਼ ਮੀਟਿੰਗ ਨਿਹਾਲ ਸਿੰਘ ਵਾਲਾ ਦੇ ਕਾਕਾ ਸਵੀਟ ਹਾਊਸ ਵਿਖੇ ਹੋਈ
ਇਸ ਮੌਕੇ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੀ ਯੂਨੀਅਨ ਲਗਾਤਾਰ ਪੱਤਰਕਾਰਾਂ ਦੇ ਮੁੱਦੇ ਚੁੱਕ ਰਹੀ ਹੈ ਅਤੇ 25 - 30 ਸਾਲਾਂ ਤੋਂ ਸਾਰੇ ਪੱਤਰਕਾਰ ਬਹੁਤ ਹੀ ਏਕੇ ਨਾਲ ਅੱਗੇ ਵੱਧ ਰਹੇ ਹਨ ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਦਿਹਾਤੀ ਪੱਤਰਕਾਰ ਯੂਨੀਅਨ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ, ਕਿ ਇਸ ਯੂਨੀਅਨ ਦਾ ਏਕਾ ਇਹ ਯੂਨੀਅਨ ਦਾ ਜਜ਼ਬਾ ਵੱਖਰਾ ਹੈ ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਜਗਸੀਰ ਸ਼ਰਮਾ ਫਿਰ ਤੋਂ ਪ੍ਰਧਾਨ ਚੁਣੇ ਗਏ ਅਤੇ ਚਮਕੌਰ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ, ਗੋਪੀ ਰਾਉਕੇ ਚੇਅਰਮੈਨ, ਰਣਜੀਤ ਕੁਮਾਰ ਬਾਵਾ ਵਾਈਸ ਚੇਅਰਮੈਨ, ਪਲਵਿੰਦਰ ਟਿਵਾਣਾ ਮੀਤ ਪ੍ਰਧਾਨ, ਦਾਰਾ ਭਾਗੀਕੇ ਮੀਤ ਪ੍ਰਧਾਨ, ਮਨਪ੍ਰੀਤ ਮੱਲੇਆਣਾ ਮੀਤ ਪ੍ਰਧਾਨ, ਜਗਜੀਤ ਸਿੰਘ ਖਾਈ ਜਨਰਲ ਸਕੱਤਰ,
ਸੁਖਦੇਵ ਸਿੰਘ ਖਾਲਸਾ ਸਹਾਇਕ ਜਨਰਲ ਸਕੱਤਰ, ਗੌਰਵ ਗੁਪਤਾ ਖਜਾਨਚੀ, ਜਗਵੀਰ ਆਜ਼ਾਦ ਸਹਾਇਕ ਸਕੱਤਰ, ਰਜਿੰਦਰ ਖੋਟੇ ਦਫਤਰ ਇੰਚਾਰਜ, ਮਿੰਟੂ ਖੁਰਮੀ ਪ੍ਰੈਸ ਸਕੱਤਰ, ਰਾਜਵਿੰਦਰ ਰੌਤਾ ਸਹਾਇਕ ਪ੍ਰੈਸ ਸਕੱਤਰ, ਸੁਖਮੰਦਰ ਸਿੰਘ ਹਿੰਮਤਪੁਰਾ ਸਹਾਇਕ ਖਜਾਨਚੀ ਤੋ ਇਲਾਵਾ ਕਰਮਜੀਤ ਦੌਧਰ, ਪ੍ਰਦੀਪ ਢਿੱਲੋ, ਪ੍ਰਕਾਸ਼ ਗਰਗ, ਕੁਲਵੀਰ ਗਾਜੀਆਣਾ, ਹਰਦੀਪ ਧੰਮੀ, ਸਤਪਾਲ ਭਾਗੀਕੇ, ਹਰਭਜਨ ਧਾਲੀਵਾਲ, ਲਵਲੀ ਕੁਮਾਰ ਮਾਛੀਕੇ ਸਰਬ ਸੰਮਤੀ ਨਾਲ ਸਲਾਹਕਾਰ ਕਮੇਟੀ ਮੈਂਬਰ ਚੁਣੇ ਗਏ ਉਪਰੁਕਤ ਆਗੂਆਂ ਨੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਅਤੇ ਪੱਤਰਕਾਰ ਭਾਈਚਾਰੇ ਦੀ ਆ ਰਹੀਆਂ ਸਮੱਸਿਆਵਾਂ ਨੂੰ ਕਰਵਾਉਣ ਦੀ ਲੜਾਈ ਲੜਨ ਲਈ ਪ੍ਰਣ ਲਿਆ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ, ਜਗਜੀਤ ਖਾਈ, ਮਨਪ੍ਰੀਤ ਮੱਲੇਆਣਾ ਦੇ ਜਨਮ ਦਿਨ ਤੇ ਪੱਤਰਕਾਰ ਭਾਈਚਾਰੇ ਵੱਲੋਂ ਕੇਕ ਕੱਟਿਆ ਗਿਆ ਅਤੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਹਰ ਇੱਕ ਪੱਤਰਕਾਰ ਦਾ ਜਨਮ ਦਿਨ ਪੱਤਰਕਾਰ ਭਾਈਚਾਰੇ ਵੱਲੋਂ ਇਸੇ ਤਰ੍ਹਾਂ ਮਨਾਇਆ ਜਾਇਆ ਕਰੇਗਾ |
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸਮਾਣਾ ਟਾਵਰ ਮੋਰਚੇ ਤੇ 9 ਮਾਰਚ ਨੂੰ ਵੱਡੀ ਗਿਣਤੀ ਚ ਕਰਾਂਗੇ ਸਮੂਲੀਅਤ -ਬਹਿਰਾਮਕੇ
12 ਮਾਰਚ ਨੂੰ ਸਮੂਹ ਜਥੇਬੰਦੀ ਗੁਰਦੁਆਰਾ ਬੇਰ ਸਾਹਿਬ ਹੋਏਗੀ ਨਤਮਸਤਕ - ਗਿੱਲ, ਸੰਗਲਾ, ਰੰਡਿਆਲਾ
ਧਰਮਕੋਟ 5 ਮਾਰਚ (ਹਰਜੀਤ ਸਿੰਘ ਬਹਿਲ)
ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਬਾਜ ਸਿੰਘ ਸੰਗਲਾ, ਜੰਗੀਰ ਸਿੰਘ ਫੋਜੀ, ਤੋਤਾ ਸਿੰਘ ਬਹਿਰਾਮਕੇ, ਰਣਜੀਤ ਸਿੰਘ ਭਿੰਡਰ ਕਲਾ, ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਕੈਸੀਅਰ, ਅਜੀਤ ਸਿੰਘ ਅਮੀਵਾਲਾ, ਇਹਨਾ ਆਗੂਆ ਦੀ ਅਗਵਾਈ ਹੇਠ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਧਰਮਕੋਟ ਵਿਖੇ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੁਲਾਰਿਆ ਨੇ ਬੋਲਦਿਆ ਕਿਹਾ ਕਿ 9 ਮਾਰਚ ਨੂੰ ਸਮੁੱਚੀ ਜਥੇਬੰਦੀ ਸਮਾਣਾ ਟਾਵਰ ਮੋਰਚੇ ਤੇ ਵੱਡੀ ਗਿਣਤੀ ਚ ਹਾਜਰੀ ਭਰਾਂਗੇ। ਉਹਨਾ ਕਿਹਾ ਕਿ 12 ਮਾਰਚ ਨੂੰ ਸਮੂਹ ਜਥੇਬੰਦੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲਧੀ ਨਤਮਸਤਕ ਹੋ ਕੇ ਕਿਸਾਨਾ, ਮਜਦੂਰਾਂ ਦੇ ਹੱਕਾ ਪ੍ਰਤੀ ਅਰਦਾਸ ਬੇਨਤੀ ਕਰਾਂਗੇ, ਬਹਿਰਾਮਕੇ ਨੇ ਕਿਹਾ ਕਿ 14 ਮਾਰਚ ਨੂੰ ਦੇਸ ਦੇ ਗ੍ਰਹਿ ਮੰਤਰੀ ਦੀ ਮੋਗਾ ਆਮਦ ਨੂੰ ਲੇ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਫੇਸਲੇ ਅਨੁਸਾਰ ਕਿਸਾਨਾ ਦੀ ਵੱਡੀ ਗਿਣਤੀ ਕਰਕੇ ਵੱਡਾ ਪੁਤਲਾ ਬਣਾ ਕੇ ਫੂਕਾਂਗੇ। ਆਗੂਆ ਨੇ ਕਿਹਾ ਕਿ ਟਿਊਬਵੈੱਲਾਂ ਤੇ ਸਬਮਰਸੀਬਲ ਮੋਟਰਾਂ ਦੀਆਂ ਕੇਵਲਾਂ ਚੋਰਾ ਵਲੋ ਉਤਾਰੀਆ ਜਾਦੀਆ ਹਨ ਜਦ ਕਿ ਕਿਸਾਨਾਂ ਨੂੰ ਜਿਥੇ ਬਹੁਤ ਮੁਸਕਿਲ ਦਾ ਸਾਹਮਣਾ ਕਰਨਾ ਪੇਂਦਾ ਉਥੇ ਵਾਧੂ ਖਰਚਾ ਵੀ ਆਉਦਾ ਇਸ ਪਾਰੋ ਪ੍ਰਸਾਸ਼ਨ ਅਲਰਟ ਹੋ ਕੇ ਚੋਰਾਂ ਨੂੰ ਫੜੇ ਤਾ ਕਿਸਾਨਾਂ ਦਾ ਹੁੰਦਾ ਨੁਕਸਾਨ ਬੰਦ ਹੋ ਸਕੇ। ਉਹਨਾ ਕਿਹਾ ਕਿ ਕਿਸਾਨਾਂ, ਮਜਦੂਰਾਂ ਸਿਰ ਚੜਿਆ ਕਰਜਾ ਸਰਕਾਰਾਂ ਆਪਣੇ ਵਾਅਦੇ ਅਨੁਸਾਰ ਕਰਜਾ ਮੁਕਤ ਕਰੇ। ਇਸ ਮੋਕੇ, ਰਾਜਵਿੰਦਰ ਸਿੰਘ ਇਕਾਈ ਪ੍ਰਧਾਨ, ਰਛਪਾਲ ਸਿੰਘ, ਲਖਵਿੰਦਰ ਸਿੰਘ ਮੰਦਰ, ਬਲਦੇਵ ਸਿੰਘ, ਜਸਵੰਤ ਸਿੰਘ, ਕਸਮੀਰ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ ਅਮੀਵਾਲਾ, ਗੁਰਮੁੱਖ ਸਿੰਘ, ਅੰਗਰੇਜ ਸਿੰਘ ਜੋਹਲ ਮੁਬਾਰਕਪੁਰ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਭਿੰਡਰ ਕਲਾਂ, ਅਮਰਜੀਤ ਸਿੰਘ, ਗੁਰਬਚਨ ਸਿੰਘ ਕੋਟਮਹੰਮਦਖਾਂ, ਤਰਸੇਮ ਸਿੰਘ, ਹਰਪਾਲ ਸਿੰਘ ਸੋਹਣ ਸਿੰਘ, ਲਵਲੀ ਸਿੰਘ ਸੰਗਲਾ, ਜਗਤਾਰ ਸਿੰਘ, ਮਖਣ ਸਿੰਘ, ਮੇਜਰ ਸਿੰਘ ਭੋਇਪੁਰ, ਗੁਰਚਰਨ ਸਿੰਘ ਚਰਾਗਸਾਹਵਾਲਾ, ਰਾਜਾ ਕਲਸੀ, ਰਾਜੂ ਕਲੇਰ, ਬੂਟਾ ਸਿੰਘ, ਅਮਨਦੀਪ ਸਿੰਘ ਖਾਲਸਾ ਧਰਮਕੋਟ, ਬਲਦੇਵ ਸਿੰਘ ਬਾਕਰਵਾਲਾ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਅਮਰੀਕ ਸਿੰਘ ਲੱਗੀਵਿੰਡ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਇੰਦਰਗੜ, ਜਗਜੀਤ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਜੱਲਾ, ਨਛਤਰ ਸਿੰਘ, ਬਲਜਿੰਦਰ ਸਿੰਘ ਮਸੀਤਾਂ, ਚਮਕੋਰ ਸਿੰਘ ਜੋਹਲ, ਤਰਸੇਮ ਸਿੰਘ ਕਨੇਡੀਅਨ, ਹਰਜਿੰਦਰ ਸਿੰਘ ਬੱਡੂਵਾਲ, ਮਨਜੀਤ ਸਿੰਘ, ਰਣਜੀਤ ਸਿੰਘ ਨੰਬਰਦਾਰ ਕਾਛੇਵਾਲ ਦੋਲੇਵਾਲਾ, ਪਰਜਿੰਦਰ ਸਿੰਘ, ਪੱਪੂ ਭਿੰਡਰ ਕਲਾਂ, ਇੰਦਰਜੀਤ ਸਿੰਘ, ਸਰਵਨ ਸਿੰਘ ਰੇੜਵਾਂ,ਇਕਬਾਲ ਸਿੰਘ ਦਾਤੇਵਾਲ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਮੋਜੂਦ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ 'ਤੇ ਜਲੇਬੀਆਂ ਦਾ ਲੰਗਰ ਲਗਾਇਆ
ਮੋਗਾ,5 ਮਾਰਚ (GTV News Moga)
ਇਲਾਕੇ ਦੀ ਪ੍ਰਸਿੱਧ ਦਰਗਾਹ ਬਾਬਾ ਦਾਮੂ ਸ਼ਾਹ ਜੀ ਵਿਖੇ ਸ਼ਰਧਾ ਭਾਵਨਾ ਨਾਲ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਰੰਗਬੀਰ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਜਸਕਰਨ ਸਿੰਘ ਜੱਸਾ ਪੁੱਤਰ ਅਵਤਾਰ ਸਿੰਘ (ਸਾਬਕਾ ਮੈਂਬਰ) ਦੇ ਪਰਿਵਾਰ ਵੱਲੋਂ ਸੰਗਤ ਦੀ ਸੇਵਾ ਲਈ ਲਗਾਇਆ ਗਿਆ। ਇਸ ਮੌਕੇ ਸੰਗਤ ਨੇ ਦਰਗਾਹ ‘ਤੇ ਮੱਥਾ ਟੇਕ ਕੇ ਇਲਾਕੇ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਲੰਗਰ ਦੌਰਾਨ ਸੰਗਤ ਨੂੰ ਜਲੇਬੀਆਂ ਵੰਡ ਕੇ ਸੇਵਾ ਕੀਤੀ ਗਈ। ਲੰਗਰ ਲਗਾਉਣ ਦੇ ਮੌਕੇ ਸੇਵਾਦਾਰ ਜਗਸੀਰ ਸਿੰਘ ਬੂਟਾ, ਬਲਵੀਰ ਸਿੰਘ ਗਿੱਲ ਅਤੇ ਹੋਰ ਸੇਵਾਦਾਰਾਂ ਵੱਲੋਂ ਪਰਿਵਾਰ ਨੂੰ ਬਾਬਾ ਜੀ ਦਾ ਸਰੂਪ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਨਿਰਮਲ ਸਿੰਘ ਕਨੇਡਾ, ਜਗਸੀਰ ਸਿੰਘ ਬੂਟਾ (ਸਾਬਕਾ ਮੈਂਬਰ), ਜੀਤ ਸਿੰਘ ਨੰਬਰਦਾਰ, ਜਗਰਾਜ ਸਿੰਘ ਰਾਜੂ, ਨਰੇਸ਼ ਕੁਮਾਰ ਬਾਵਾ, ਰਣਜੀਤ ਸਿੰਘ ਜੀਤਾ, ਅਮਰਜੀਤ ਸਿੰਘ ਘੋਲੀਆ, ਬਲਵੀਰ ਸਿੰਘ ਗਿੱਲ, ਗੁਰਦੇਵ ਸਿੰਘ ਦੇਬੀ, ਦਰਸ਼ਨ ਸਿੰਘ ਗਿੱਲ ਕਨੇਡਾ, ਅਰਸ਼ ਲੋਹਾਰਾ (ਕਬੱਡੀ ਖਿਡਾਰੀ), ਮਨਪ੍ਰੀਤ ਸਿੰਘ, ਜਸ਼ਨ ਗਿੱਲ, ਕਿੰਦਾ ਕਮੈਂਟੇਟਰ, ਲਛਮਣ ਸਿੰਘ ਲੰਡੇਕੇ, ਸੁੱਖੀ ਲੋਹਾਰਾ ਅਤੇ ਕਮਲ ਸਮੇਤ ਕਈ ਹੋਰ ਸ਼ਰਧਾਲੂ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਐਸਡੀਐਮ ਗੁਰਵਿੰਦਰ ਸਿੰਘ ਜੌਹਲ ਨਾਲ ਪ੍ਰੈਸ ਕਲੱਬ ਧਰਮਕੋਟ ਦੀ ਸ਼ਿਸ਼ਟਾਚਾਰ ਮੁਲਾਕਾਤ
ਧਰਮਕੋਟ,28 ਫਰਵਰੀ (ਹਰਜੀਤ ਸਿੰਘ ਬਹਿਲ)
ਧਰਮਕੋਟ ਵਿੱਚ ਅੱਜ ਇੱਕ ਮਹੱਤਵਪੂਰਨ ਅਤੇ ਅਰਥਪੂਰਨ ਮੁਲਾਕਾਤ ਦੇਖਣ ਨੂੰ ਮਿਲੀ ਜਦੋਂ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇਕ ਵਫ਼ਦ ਨੇ ਨਵੇਂ ਤਾਇਨਾਤ ਐਸਡੀਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਸ਼ਿਸ਼ਟਾਚਾਰ ਭੇਟ ਕੀਤੀ। ਇਹ ਮੁਲਾਕਾਤ ਸਿਰਫ਼ ਰਸਮੀ ਨਹੀਂ ਸੀ, ਸਗੋਂ ਮੀਡੀਆ ਅਤੇ ਪ੍ਰਸ਼ਾਸਨ ਵਿਚਕਾਰ ਸਾਂਝੇ ਸਹਿਯੋਗ ਦਾ ਇੱਕ ਮਜ਼ਬੂਤ ਸੰਦੇਸ਼ ਵੀ ਸੀ।
ਵਫ਼ਦ ਵੱਲੋਂ ਐਸਡੀਐਮ ਜੌਹਲ ਨੂੰ ਫੁੱਲਾਂ ਦਾ ਸੁੰਦਰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਦਿਲੋਂ ਮੁਬਾਰਕਬਾਦ ਪੇਸ਼ ਕੀਤੀ ਗਈ। ਮਾਹੌਲ ਸਨਮਾਨ, ਸਨੇਹ ਅਤੇ ਪਰਸਪਰ ਵਿਸ਼ਵਾਸ ਨਾਲ ਭਰਪੂਰ ਰਿਹਾ।ਮੁਲਾਕਾਤ ਦੌਰਾਨ ਇਲਾਕੇ ਦੇ ਪ੍ਰਸ਼ਾਸਕੀ ਮਸਲਿਆਂ, ਆਮ ਲੋਕਾਂ ਨੂੰ ਆ ਰਹੀਆਂ ਦਿਖਤਾਂ ਅਤੇ ਵਿਕਾਸੀ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਪੱਤਰਕਾਰਾਂ ਨੇ ਸਪਸ਼ਟ ਕੀਤਾ ਕਿ ਮੀਡੀਆ ਸਿਰਫ਼ ਖ਼ਬਰਾਂ ਤੱਕ ਸੀਮਿਤ ਨਹੀਂ, ਬਲਕਿ ਲੋਕਾਂ ਦੀਆਂ ਆਵਾਜ਼ਾਂ ਨੂੰ ਹਕੂਮਤ ਤੱਕ ਪਹੁੰਚਾਉਣ ਵਾਲੀ ਇੱਕ ਜ਼ਿੰਮੇਵਾਰ ਕੜੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਨਹਿੱਤ ਦੇ ਮੁੱਦਿਆਂ ‘ਤੇ ਮੀਡੀਆ ਹਮੇਸ਼ਾਂ ਨਿਰਪੱਖ ਅਤੇ ਦ੍ਰਿੜ਼ ਭੂਮਿਕਾ ਨਿਭਾਉਂਦਾ ਰਹੇਗਾ।
ਐਸਡੀਐਮ ਗੁਰਵਿੰਦਰ ਸਿੰਘ ਜੌਹਲ ਨੇ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਪੂਰੀ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ਨਾਲ ਕੰਮ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ-ਸਿਰ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਮੀਡੀਆ ਨਾਲ ਸਕਾਰਾਤਮਕ ਸਹਿਯੋਗ ਰਾਹੀਂ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ।ਇਸ ਮੌਕੇ ਪ੍ਰੈਸ ਕਲੱਬ ਧਰਮਕੋਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਮੁਲਾਕਾਤ ਨੂੰ ਮੀਡੀਆ-ਪ੍ਰਸ਼ਾਸਨ ਸਹਿਯੋਗ ਦੀ ਇੱਕ ਨਵੀਂ ਸ਼ੁਰੂਆਤ ਕਰਾਰ ਦਿੱਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਰਾਮਪੁਰਾ ਫੂਲ ’ਚ ਗੱਜੀ ‘ਪੰਜਾਬ ਬਚਾਓ,ਸੁਖਬੀਰ ਬਾਦਲ ਲਿਆਓ’ ਲਹਿਰ, ਠਾਠਾਂ ਮਾਰਦਾ ਇਕੱਠ ਵੇਖ ਵਿਰੋਧੀਆਂ ਦੇ ਹੋਸ਼ ਉਡੇ
ਰਾਮਪੁਰਾ ਫੂਲ 28 ਫਰਵਰੀ (GTV News Moga)
“ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ” — ਇਸ ਕਹਾਵਤ ਨੂੰ ਅੱਜ ਹਲਕਾ ਰਾਮਪੁਰਾ ਫੂਲ ਦੀ ਧਰਤੀ ’ਤੇ ਸੱਚ ਕਰ ਦਿਖਾਇਆ ਗਿਆ, ਜਿੱਥੇ ‘ਪੰਜਾਬ ਬਚਾਓ-2027 ’ਚ ਸ. ਸੁਖਬੀਰ ਸਿੰਘ ਬਾਦਲ ਲਿਆਓ’ ਮੁਹਿੰਮ ਦੇ ਛੇਵੇਂ ਪੜਾਅ ਦੌਰਾਨ ਇਲਾਕਾ ਨਿਵਾਸੀਆਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ।‘ਪੰਜਾਬ ਬਚਾਓ’ ਲਹਿਰ ਹੇਠ ਹੋਈ ਇਸ ਵਿਸ਼ਾਲ ਰੈਲੀ ਨੇ ਸਾਫ ਕਰ ਦਿੱਤਾ ਕਿ ਪੰਜਾਬੀ ਹੁਣ ਮੌਜੂਦਾ ‘ਆਪ’ ਸਰਕਾਰ ਦੀਆਂ ਨੀਤੀਆਂ ਨਾਲ ਖੁਸ਼ ਨਹੀਂ ਅਤੇ ਪੰਜਾਬੀਅਤ ਦੇ ਘਾਣ ਖ਼ਿਲਾਫ਼ ਡੱਟ ਕੇ ਖੜ੍ਹੇ ਹੋਣ ਲਈ ਤਿਆਰ ਹਨ।
ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਇਕ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਰੋਡ ਸ਼ੋਅ ਕਰਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨੌਜਵਾਨਾਂ ਦਾ ਜੋਸ਼ ਤੇ ਉਤਸ਼ਾਹ ਕਾਬਿਲੇ-ਦੀਦ ਸੀ ਅਤੇ ਰੈਲੀ ਸਥਾਨ ’ਤੇ “ਪੰਜਾਬ ਬਚਾਓ” ਦੇ ਨਾਅਰੇ ਗੂੰਜਦੇ ਰਹੇ।ਆਪਣੇ ਸੰਬੋਧਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਤਰੱਕੀ ਦਾ ਆਪਣਾ ਮਾਡਲ ਲੋਕਾਂ ਸਾਹਮਣੇ ਰੱਖਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਪੰਥ ਅਤੇ ਪੰਜਾਬ ਦੀ ਅਵਾਜ਼ ਬਣਿਆ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਦੇ ਹੱਕਾਂ ਲਈ ਡੱਟ ਕੇ ਖੜ੍ਹਾ ਰਹੇਗਾ। ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਸਮੇਤ ਪਹੁੰਚੀ ਸਮੁੱਚੀ ਸੰਗਤ ਦਾ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ।ਰੈਲੀ ਦੌਰਾਨ ਭਾਰੀ ਇਕੱਠ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਇਸਨੂੰ ਆਉਣ ਵਾਲੀਆਂ ਚੋਣਾਂ ਲਈ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਬੱਚੇ, ਸੋਸ਼ਲ ਮੀਡੀਆ ਤੇ ਸਮਾਜ,ਕੱਲ ਦੀ ਬਹੁਤ ਵਾਇਰਲ ਹੋ ਰਹੀ ਵੀਡੀਓ ਹੈ ਕਿ ਪੰਦਰਾਂ ਵਰਿਆਂ ਦੇ ਬੱਚਿਆਂ ਨੇ ਘਰੋਂ ਭੱਜ ਵਿਆਹ ਕਰਵਾ ਲਿਆ
,ਇੱਕ ਵੀਰ ਨੇ ਮੇਰੇ ਵਟਜ ਐਪ ਸਮੂਹ " ਪੰਜਾਬੀ ਚੇਤਨਾ ਸੱਥ "ਲਿਖਿਆ ਕਿ ਇਹ ਵੱਡੀ ਤ੍ਰਾਸਦੀ ਹੈ ਤੇ ਇਸਦਾ ਵੱਡਾ ਕਾਰਨ ਇੰਸਟਾਗ੍ਰਾਮ , ਸਨੈਪਚੈਟ ਵਰਗੇ ਗੰਦੇ ਪਲੇਟਫਾਰਮ ਨੇ , ਜਿਹਨਾਂ ਉਪਰ ਗੰਦ ਪਰੋਸਿਆ ਜ਼ਾ ਰਿਹਾ ਜੋ ਸਾਡੇ ਬੱਚਿਆਂ ਅੰਦਰ ਅਸ਼ਲੀਲਤਾ ਭਰ ਰਿਹਾ ,ਜਾਣੀ ਕਿ ਗੱਲ ਆ ਗਈ ਹੈ
ਸੋਸ਼ਲ ਮੀਡੀਏ ਦੀ ਸੁੱਚਜੀ ਜਾਂ ਕੁਚੱਜੀ ਵਰਤੋਂ ਦੀ ਹਰੇਕ ਚੀਜ਼ ਦੇ ਦੋਵੇਂ ਪਹਿਲੂ ਹੁੰਦੇ ਹਨ। ਵੀਰ ਨੇ ਸੋਸ਼ਲ ਮੀਡੀੇੇਏ ਤੇ ਬੱਚਿਆਂ ਦੇ ਭੱਜਣ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਾਇਆ ਹੈ । ਹਾਲਾਂ ਕਿ ਮੇਰਾ ਮੰਨਣਾ ਹੈ ਕਿ ਸਾਡੇ ਸਮਾਜ ਚ ਸਿੱਖਿਆ ਤੇ ਜਾਗਰੂਕਤਾ ਦੀ ਬਹੁਤ ਕਮੀ ਹੈ ਕਈ ਤਰ੍ਹਾਂ ਦੀਆਂ ਜਟਿੱਲ ਸਮੱਸਿਆਵਾਂ ਸਾਡੇ ਸਮਾਜ ਦਾ ਮੁੱਢ ਤੋਂ ਹਿੱਸਾ ਹਨ ਜਿਵੇਂ ਨਸ਼ੇ ,ਦਾਜ,ਭਰੂਣ ਹੱਤਿਆ,ਕੁਪੋਸ਼ਣ ,ਨਜ਼ਾਇਜ ਸੰਬੰਧ ਅਤੇ ਭਜਣ ਵਾਲਾ ਪਿਆਰ।ਸਾਡੇ ਸਮਾਜਿਕ ਢਾਂਚੇ ਚ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਂਦਾ ਹੈ ਜਦੋਂ ਕਿ ਹੋਣਾ ਇਸ ਤੋਂ ਉਲਟ ਚਾਹੀਦਾ। ਹੁੰਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਜਿਸ ਚੀਜ਼ ਤੋਂ ਵਧੇਰੇ ਵਰਜਿਆ ਜਾਂਦਾ ਸਗੋਂ ਬੱਚੇ ਦੀ ਜਗਿਆਸਾ ਹੋਰ ਵੱਧ ਜਾਂਦੀ ਹੈ ਬਾਕੀ ਬੱਚੇ ਪੇਟ ਚੋਂ ਕੁਝ ਵੀ ਸਿੱਖ ਕੇ ਨਹੀਂ ਆਉਂਦੇ ਸਗੋਂ ਕੋਰੀ ਸਲੇਟ ਤੇ ਜੋ ਲਿਖ ਦਿਉ ਉਕਰ ਜਾਵੇਗਾ ਲਿਹਾਜ਼ਾ ਇਸ ਗੁੰਝਲ ਨੂੰ ਸੁਲਝਾਉਣ ਲਈ ਬੱਚਿਆਂ ਚ ਜਾਗਰੂਕਤਾ ਪੈਦਾ ਕਰਨੀ ਤੇ
ਸਿੱਖਿਆ ਹੀ ਸਭ ਤੋਂ ਵਧੀਆ ਤਰੀਕਾ ਹੈ । ਕਈ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਨੇ,ਕਿੰਨਾ ਚੰਗਾ ਹੋਵੇ ਜੇਕਰ ਸੈਕਸ ਸਿੱਖਿਆ ਤੇ ਸਰੀਰਕ ਸਾਫ਼ ਸਫਾਈ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਆਰਥਿਕ, ਸਰੀਰਕ ਤੇ ਮਾਨਸਿਕ ਦੀ ਵਿਸਤ੍ਰਿਤ ਜਾਣਕਾਰੀ ਸਮੇਤ ਵਿਸ਼ੇ ਦੇ ਤੌਰ ਤੇ ਮੁੱਢ ਤੋਂ ਪੜਾਏ ਜਾਣੇ ਜਰੂਰੀ ਹੋਣ ਤੇ ਦੂਸਰਾ ਜਿਵੇਂ ਮੈਂ ਪਹਿਲਾਂ ਆਖਿਆ ਅਕਸਰ ਬੱਚੇ ਪਹਿਲਾਂ ਮਾਪਿਆਂ ਤੋਂ ਸਮਾਜ ਚ ਜੋ ਵਿਚਰਦਾ ਉਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਫਿਲਮ ਲੇਖਕ ਹੋਣ ਜਾਂ ਗੀਤਕਾਰ ਗਾਣੇ ਜਾਂ ਫਿਲਮ ਦਾ ਪਲਾਟ ਹੀ ਔਰਤ ਨੂੰ ਭੋਗਣ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ। ਮੈਂ ਸੁਣਿਆ ਕਿ ਸਾਡੇ ਵੱਜਦੇ ਗਾਣਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦੇ ਕਿ ਇਹ ਕਿਹੋ ਜਿਹੀ ਸੋਚ ਦਾ ਮਾਲਕ ਸਮਾਜ ਹੋ ਸਕਦਾ ਹੈ ਕਹਿਣ ਤੋਂ ਭਾਵ ਬੱਚੇ ਸਮਾਜ ਚ ਆਲੇ ਦੁਆਲੇ ਜੋ ਵਾਪਰਦਾ ਜਾਂ ਜੋ ਸੁਣਦੇ ਤੇ ਦੇਖਦੇ ਨੇ ਉਹੀ ਗ੍ਰਹਿਣ ਕਰਦੇ ਹਨ। ਸਾਡੇ ਘੁੱਗ ਵਸਦੇ ਪੰਜਾਬ ਦੇ ਸਭਿਆਚਾਰ ਤੇ ਕਦਰਾਂ ਕੀਮਤਾਂ ਬਹੁਤ ਵੱਡਾ ਵੱਟਾ ਲੱਗਿਆ ਅਸੀਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਅਮੀਰ ਵਿਰਸੇ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਦੂਰ ਕਰਨ ਦੀ ਅਵਗਿਆ ਹੀ ਨਹੀਂ ਕਰ ਰਹੇ ਸਗੋਂ ਪੰਜਾਬ ਦੇਖਕੇ ਪੰਜਾਬ ਹੀ ਨਹੀਂ ਲੱਗਦਾ ਸਫਾ ਚੱਟ ਦਾੜੀ ਤੇ ਘੋਨ ਮੋਨ ਸਿਰ ਹੀ ਨਜ਼ਰ ਆਉਂਦੇ ਹਨ। ਸਾਡੇ ਪੰਜਾਬੀਆਂ ਪਹਿਲਾਂ ਸਾਂਝੇ ਪਰਿਵਾਰਾਂ
ਦਾ ਬੋਲਬਾਲਾ ਸੀ । ਪਰਿਵਾਰਕ ਸੰਸਕਾਰ ਤੇ ਸੰਸਕ੍ਰਿਤੀ ਇਹੋ ਜਿਹੀ ਸੀ ਕਿ ਪਿੰਡ ਦੀ ਕੁੜੀ ਦੀ ਸਾਰੇ ਇੱਜ਼ਤ ਕਰਦੇ ਸਨ। ਆਪਸ ਵਿੱਚ ਸਾਂਝ ,ਭਾਈਚਾਰਾ ਤੇ ਪ੍ਭਪਾ ਬਹੁਤ ਸੀ। ਵੈਸੇ ਵੀ ਸਾਂਝੇ ਪਰਿਵਾਰਾਂ ਚ ਬੱਚਿਆਂ ਦੀ ਦੇਖ ਰੇਖ ਤੇ ਰੱਖ ਰਖਾ ਘਰ ਦੇ ਸਿਆਣੇ ਬਜ਼ੁਰਗ ਕਰਦੇ ਸਨ ਤੇ ਹੁਣ ਬੱਚੇ ਜਾਂ ਤਾਂ ਇਕੱਲੇ ਜਾਂ ਟੀ ਬੀ ਤੇ ਜਾਂ ਫਿਰ ਮੁਬਾਈਲ ਫੋਨ ਫੜਾ ਕੇ ਸੁਰਖਰੂ ਤਾਂ ਮਾਪੇ ਹੋ ਜਾਂਦੇ ਨੇ ਪਰ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਮਾਨਸਿਕ , ਅੱਖਾਂ ਤੇ ਮੋਟਾਪੇ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਦਾ ਵੀ ਕੰਮ ਕਰਦੇ ਹਨ । ਕੁਲ ਮਿਲਾ ਕਿ ਜੇ ਦੇਖਿਆ ਜਾਵੇ ਪੰਦਰ੍ਹਾਂ ਵਰਿਆਂ ਦੀ ਉਮਰ ਚ ਬੱਚਿਆਂ ਦਾ ਭੱਜਣਾ ਕਿਤੇ ਨਾ ਕਿਤੇ ਜਾਂ ਤਾਂ ਇਹ ਲੱਗਦਾ ਕਿ ਸਾਡੇ ਪਾਲਣ ਪੋਸ਼ਣ ਚ ਕੋਈ ਕਮੀ ਰਹਿ ਗਈ ਹੋਵੇਗੀ ਜਾਂ ਘਰ ਚ ਸਾਡਾ ਪ੍ਦਰਸ਼ਨ ਉਨ੍ਹਾਂ ਅੱਗੇ ਸਹੀ ਨਹੀਂ ਹੈ। ਮੈਨੂੰ ਬੱਚਿਆਂ ਦਾ ਕਸੂਰ ਘੱਟ ਨਜ਼ਰ ਆ ਰਿਹਾ ਪਤਾ ਨਹੀਂ ਕਿਉਂ। ਕੀ ਅਸੀਂ ਸਮਾਜਿਕ ਕਦਰਾਂ ਕੀਮਤਾਂ ਤੋਂ ਊਣੇ ਹਾਂ ?ਜਾਂ ਅਸੀਂ ਬੱਚਿਆਂ ਨੂੰ ਉਹ ਮਹੌਲ ਨਹੀਂ ਦੇ ਸਕੇ ਕਿ ਉਹ ਦਿਲ ਦੀਆਂ ਗੱਲਾਂ ਕਰਨ ਲਈ ਮਾਪਿਆਂ ਤੋਂ ਬਿਨਾਂ ਕਿਸੇ ਹੋਰ ਨਾਲ ਸਹਿਜ ਮਹਿਸੂਸ ਕਿਉਂ ਕਰਦੇ ਹੋਣ। ਕੀ ਮਾਂ ਪਿਉ ਬੱਚਿਆਂ ਨੂੰ ਬਣਦਾ ਸਮਾਂ ਨਹੀਂ ਦੇ ਪਾਏ? ਪੰਦਰ੍ਹਾਂ ਸਾਲ ਦਾ ਪਾਲ ਪੋਸ਼ ਕੇ ਮਾਂ ਪਿਉ ਨੇ ਵੱਡੇ ਕੀਤੇ ਪਰ ਅੱਲੜਪੁਣੇ ਚ ਨਾ ਤਾਂ ਬਹੁਤੀ ਦੂਰ ਅੰਦੇਸ਼ੀ ਹੁੰਦੀ ਹੈ ਤਾਂ ਹੀ ਇਹ ਪਤਾ ਹੁੰਦਾ ਕਿ ਵਿਆਹ ਤਾਂ ਇੱਕ ਜ਼ਿੰਮੇਵਾਰੀ ਦਾ ਅਟੁੱਟ ਤੇ ਪਵਿੱਤਰ ਬੰਧਨ ਹੈ ਕੋਈ ਗੁੱਡੇ ਗੁੱਡੀ ਦਾ ਖੇਲ ਨਹੀਂ। ਇੱਕ ਦੂਸਰੇ ਨਾਲ ਭੱਜਕੇ ਪਿਆਰ ਨਹੀਂ ਦਰਸਾਇਆ ਜਾਂਦਾ ਸਗੋਂ ਜਿਸਮਾਨੀ ਲਲਕ ਪੂਰਨ ਤੋਂ ਵੱਧ ਕੁਝ ਨਹੀਂ।
*ਡਾ ਜਸਵੀਰ ਸਿੰਘ ਗਰੇਵਾਲ
ਪੰਜਾਬੀ ਚੇਤਨਾ ਸੱਥ
ਲੁਧਿਆਣਾ*
ਸੰਪਰਕ 9914346204
,ਇੱਕ ਵੀਰ ਨੇ ਮੇਰੇ ਵਟਜ ਐਪ ਸਮੂਹ " ਪੰਜਾਬੀ ਚੇਤਨਾ ਸੱਥ "ਲਿਖਿਆ ਕਿ ਇਹ ਵੱਡੀ ਤ੍ਰਾਸਦੀ ਹੈ ਤੇ ਇਸਦਾ ਵੱਡਾ ਕਾਰਨ ਇੰਸਟਾਗ੍ਰਾਮ , ਸਨੈਪਚੈਟ ਵਰਗੇ ਗੰਦੇ ਪਲੇਟਫਾਰਮ ਨੇ , ਜਿਹਨਾਂ ਉਪਰ ਗੰਦ ਪਰੋਸਿਆ ਜ਼ਾ ਰਿਹਾ ਜੋ ਸਾਡੇ ਬੱਚਿਆਂ ਅੰਦਰ ਅਸ਼ਲੀਲਤਾ ਭਰ ਰਿਹਾ ,ਜਾਣੀ ਕਿ ਗੱਲ ਆ ਗਈ ਹੈ
ਸੋਸ਼ਲ ਮੀਡੀਏ ਦੀ ਸੁੱਚਜੀ ਜਾਂ ਕੁਚੱਜੀ ਵਰਤੋਂ ਦੀ ਹਰੇਕ ਚੀਜ਼ ਦੇ ਦੋਵੇਂ ਪਹਿਲੂ ਹੁੰਦੇ ਹਨ। ਵੀਰ ਨੇ ਸੋਸ਼ਲ ਮੀਡੀੇੇਏ ਤੇ ਬੱਚਿਆਂ ਦੇ ਭੱਜਣ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਾਇਆ ਹੈ । ਹਾਲਾਂ ਕਿ ਮੇਰਾ ਮੰਨਣਾ ਹੈ ਕਿ ਸਾਡੇ ਸਮਾਜ ਚ ਸਿੱਖਿਆ ਤੇ ਜਾਗਰੂਕਤਾ ਦੀ ਬਹੁਤ ਕਮੀ ਹੈ ਕਈ ਤਰ੍ਹਾਂ ਦੀਆਂ ਜਟਿੱਲ ਸਮੱਸਿਆਵਾਂ ਸਾਡੇ ਸਮਾਜ ਦਾ ਮੁੱਢ ਤੋਂ ਹਿੱਸਾ ਹਨ ਜਿਵੇਂ ਨਸ਼ੇ ,ਦਾਜ,ਭਰੂਣ ਹੱਤਿਆ,ਕੁਪੋਸ਼ਣ ,ਨਜ਼ਾਇਜ ਸੰਬੰਧ ਅਤੇ ਭਜਣ ਵਾਲਾ ਪਿਆਰ।ਸਾਡੇ ਸਮਾਜਿਕ ਢਾਂਚੇ ਚ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਂਦਾ ਹੈ ਜਦੋਂ ਕਿ ਹੋਣਾ ਇਸ ਤੋਂ ਉਲਟ ਚਾਹੀਦਾ। ਹੁੰਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਜਿਸ ਚੀਜ਼ ਤੋਂ ਵਧੇਰੇ ਵਰਜਿਆ ਜਾਂਦਾ ਸਗੋਂ ਬੱਚੇ ਦੀ ਜਗਿਆਸਾ ਹੋਰ ਵੱਧ ਜਾਂਦੀ ਹੈ ਬਾਕੀ ਬੱਚੇ ਪੇਟ ਚੋਂ ਕੁਝ ਵੀ ਸਿੱਖ ਕੇ ਨਹੀਂ ਆਉਂਦੇ ਸਗੋਂ ਕੋਰੀ ਸਲੇਟ ਤੇ ਜੋ ਲਿਖ ਦਿਉ ਉਕਰ ਜਾਵੇਗਾ ਲਿਹਾਜ਼ਾ ਇਸ ਗੁੰਝਲ ਨੂੰ ਸੁਲਝਾਉਣ ਲਈ ਬੱਚਿਆਂ ਚ ਜਾਗਰੂਕਤਾ ਪੈਦਾ ਕਰਨੀ ਤੇ
ਸਿੱਖਿਆ ਹੀ ਸਭ ਤੋਂ ਵਧੀਆ ਤਰੀਕਾ ਹੈ । ਕਈ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਨੇ,ਕਿੰਨਾ ਚੰਗਾ ਹੋਵੇ ਜੇਕਰ ਸੈਕਸ ਸਿੱਖਿਆ ਤੇ ਸਰੀਰਕ ਸਾਫ਼ ਸਫਾਈ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਆਰਥਿਕ, ਸਰੀਰਕ ਤੇ ਮਾਨਸਿਕ ਦੀ ਵਿਸਤ੍ਰਿਤ ਜਾਣਕਾਰੀ ਸਮੇਤ ਵਿਸ਼ੇ ਦੇ ਤੌਰ ਤੇ ਮੁੱਢ ਤੋਂ ਪੜਾਏ ਜਾਣੇ ਜਰੂਰੀ ਹੋਣ ਤੇ ਦੂਸਰਾ ਜਿਵੇਂ ਮੈਂ ਪਹਿਲਾਂ ਆਖਿਆ ਅਕਸਰ ਬੱਚੇ ਪਹਿਲਾਂ ਮਾਪਿਆਂ ਤੋਂ ਸਮਾਜ ਚ ਜੋ ਵਿਚਰਦਾ ਉਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਫਿਲਮ ਲੇਖਕ ਹੋਣ ਜਾਂ ਗੀਤਕਾਰ ਗਾਣੇ ਜਾਂ ਫਿਲਮ ਦਾ ਪਲਾਟ ਹੀ ਔਰਤ ਨੂੰ ਭੋਗਣ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ। ਮੈਂ ਸੁਣਿਆ ਕਿ ਸਾਡੇ ਵੱਜਦੇ ਗਾਣਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦੇ ਕਿ ਇਹ ਕਿਹੋ ਜਿਹੀ ਸੋਚ ਦਾ ਮਾਲਕ ਸਮਾਜ ਹੋ ਸਕਦਾ ਹੈ ਕਹਿਣ ਤੋਂ ਭਾਵ ਬੱਚੇ ਸਮਾਜ ਚ ਆਲੇ ਦੁਆਲੇ ਜੋ ਵਾਪਰਦਾ ਜਾਂ ਜੋ ਸੁਣਦੇ ਤੇ ਦੇਖਦੇ ਨੇ ਉਹੀ ਗ੍ਰਹਿਣ ਕਰਦੇ ਹਨ। ਸਾਡੇ ਘੁੱਗ ਵਸਦੇ ਪੰਜਾਬ ਦੇ ਸਭਿਆਚਾਰ ਤੇ ਕਦਰਾਂ ਕੀਮਤਾਂ ਬਹੁਤ ਵੱਡਾ ਵੱਟਾ ਲੱਗਿਆ ਅਸੀਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਅਮੀਰ ਵਿਰਸੇ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਦੂਰ ਕਰਨ ਦੀ ਅਵਗਿਆ ਹੀ ਨਹੀਂ ਕਰ ਰਹੇ ਸਗੋਂ ਪੰਜਾਬ ਦੇਖਕੇ ਪੰਜਾਬ ਹੀ ਨਹੀਂ ਲੱਗਦਾ ਸਫਾ ਚੱਟ ਦਾੜੀ ਤੇ ਘੋਨ ਮੋਨ ਸਿਰ ਹੀ ਨਜ਼ਰ ਆਉਂਦੇ ਹਨ। ਸਾਡੇ ਪੰਜਾਬੀਆਂ ਪਹਿਲਾਂ ਸਾਂਝੇ ਪਰਿਵਾਰਾਂ
ਦਾ ਬੋਲਬਾਲਾ ਸੀ । ਪਰਿਵਾਰਕ ਸੰਸਕਾਰ ਤੇ ਸੰਸਕ੍ਰਿਤੀ ਇਹੋ ਜਿਹੀ ਸੀ ਕਿ ਪਿੰਡ ਦੀ ਕੁੜੀ ਦੀ ਸਾਰੇ ਇੱਜ਼ਤ ਕਰਦੇ ਸਨ। ਆਪਸ ਵਿੱਚ ਸਾਂਝ ,ਭਾਈਚਾਰਾ ਤੇ ਪ੍ਭਪਾ ਬਹੁਤ ਸੀ। ਵੈਸੇ ਵੀ ਸਾਂਝੇ ਪਰਿਵਾਰਾਂ ਚ ਬੱਚਿਆਂ ਦੀ ਦੇਖ ਰੇਖ ਤੇ ਰੱਖ ਰਖਾ ਘਰ ਦੇ ਸਿਆਣੇ ਬਜ਼ੁਰਗ ਕਰਦੇ ਸਨ ਤੇ ਹੁਣ ਬੱਚੇ ਜਾਂ ਤਾਂ ਇਕੱਲੇ ਜਾਂ ਟੀ ਬੀ ਤੇ ਜਾਂ ਫਿਰ ਮੁਬਾਈਲ ਫੋਨ ਫੜਾ ਕੇ ਸੁਰਖਰੂ ਤਾਂ ਮਾਪੇ ਹੋ ਜਾਂਦੇ ਨੇ ਪਰ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਮਾਨਸਿਕ , ਅੱਖਾਂ ਤੇ ਮੋਟਾਪੇ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਦਾ ਵੀ ਕੰਮ ਕਰਦੇ ਹਨ । ਕੁਲ ਮਿਲਾ ਕਿ ਜੇ ਦੇਖਿਆ ਜਾਵੇ ਪੰਦਰ੍ਹਾਂ ਵਰਿਆਂ ਦੀ ਉਮਰ ਚ ਬੱਚਿਆਂ ਦਾ ਭੱਜਣਾ ਕਿਤੇ ਨਾ ਕਿਤੇ ਜਾਂ ਤਾਂ ਇਹ ਲੱਗਦਾ ਕਿ ਸਾਡੇ ਪਾਲਣ ਪੋਸ਼ਣ ਚ ਕੋਈ ਕਮੀ ਰਹਿ ਗਈ ਹੋਵੇਗੀ ਜਾਂ ਘਰ ਚ ਸਾਡਾ ਪ੍ਦਰਸ਼ਨ ਉਨ੍ਹਾਂ ਅੱਗੇ ਸਹੀ ਨਹੀਂ ਹੈ। ਮੈਨੂੰ ਬੱਚਿਆਂ ਦਾ ਕਸੂਰ ਘੱਟ ਨਜ਼ਰ ਆ ਰਿਹਾ ਪਤਾ ਨਹੀਂ ਕਿਉਂ। ਕੀ ਅਸੀਂ ਸਮਾਜਿਕ ਕਦਰਾਂ ਕੀਮਤਾਂ ਤੋਂ ਊਣੇ ਹਾਂ ?ਜਾਂ ਅਸੀਂ ਬੱਚਿਆਂ ਨੂੰ ਉਹ ਮਹੌਲ ਨਹੀਂ ਦੇ ਸਕੇ ਕਿ ਉਹ ਦਿਲ ਦੀਆਂ ਗੱਲਾਂ ਕਰਨ ਲਈ ਮਾਪਿਆਂ ਤੋਂ ਬਿਨਾਂ ਕਿਸੇ ਹੋਰ ਨਾਲ ਸਹਿਜ ਮਹਿਸੂਸ ਕਿਉਂ ਕਰਦੇ ਹੋਣ। ਕੀ ਮਾਂ ਪਿਉ ਬੱਚਿਆਂ ਨੂੰ ਬਣਦਾ ਸਮਾਂ ਨਹੀਂ ਦੇ ਪਾਏ? ਪੰਦਰ੍ਹਾਂ ਸਾਲ ਦਾ ਪਾਲ ਪੋਸ਼ ਕੇ ਮਾਂ ਪਿਉ ਨੇ ਵੱਡੇ ਕੀਤੇ ਪਰ ਅੱਲੜਪੁਣੇ ਚ ਨਾ ਤਾਂ ਬਹੁਤੀ ਦੂਰ ਅੰਦੇਸ਼ੀ ਹੁੰਦੀ ਹੈ ਤਾਂ ਹੀ ਇਹ ਪਤਾ ਹੁੰਦਾ ਕਿ ਵਿਆਹ ਤਾਂ ਇੱਕ ਜ਼ਿੰਮੇਵਾਰੀ ਦਾ ਅਟੁੱਟ ਤੇ ਪਵਿੱਤਰ ਬੰਧਨ ਹੈ ਕੋਈ ਗੁੱਡੇ ਗੁੱਡੀ ਦਾ ਖੇਲ ਨਹੀਂ। ਇੱਕ ਦੂਸਰੇ ਨਾਲ ਭੱਜਕੇ ਪਿਆਰ ਨਹੀਂ ਦਰਸਾਇਆ ਜਾਂਦਾ ਸਗੋਂ ਜਿਸਮਾਨੀ ਲਲਕ ਪੂਰਨ ਤੋਂ ਵੱਧ ਕੁਝ ਨਹੀਂ।
*ਡਾ ਜਸਵੀਰ ਸਿੰਘ ਗਰੇਵਾਲ
ਪੰਜਾਬੀ ਚੇਤਨਾ ਸੱਥ
ਲੁਧਿਆਣਾ*
ਸੰਪਰਕ 9914346204
ਦਿਨ ਦਿਹਾੜੇ ਲੁੱਟ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ, ਭਾਜਪਾ ਆਗੂ ਵੱਲੋਂ ਕਾਨੂੰਨ-ਵਿਵਸਥਾ ’ਤੇ ਸਵਾਲ
ਧਰਮਕੋਟ, 28 ਫਰਵਰੀ (ਹਰਜੀਤ ਸਿੰਘ ਬਹਿਲ)
ਜ਼ਿਲ੍ਹਾ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਅਤੇ ਜਲਾਲਾਬਾਦ ਵਿੱਚ ਦਿਨ ਦਿਹਾੜੇ ਵਾਪਰੀ ਲੁੱਟ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਗਰੀਬ ਆਜੜੀ, ਜੋ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਬੱਕਰੀਆਂ ਚਾਰਦਾ ਹੈ, ਉੱਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਹਮਲਾਵਰ ਉਸ ਦੀਆਂ ਦੋ ਬੱਕਰੀਆਂ ਅਤੇ ਕਰੀਬ 1800 ਰੁਪਏ ਨਕਦ ਲੈ ਕੇ ਫਰਾਰ ਹੋ ਗਏ।
ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂ ਸ਼ਮਸ਼ੇਰ ਸਿੰਘ ਕੈਲਾ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਮਿਹਨਤੀ ਆਜੜੀ ਵੀ ਦਿਨ ਦਿਹਾੜੇ ਲੁੱਟ ਦਾ ਸ਼ਿਕਾਰ ਹੋ ਸਕਦਾ ਹੈ, ਤਾਂ ਵੱਡੇ ਵਪਾਰੀ ਅਤੇ ਉਦਯੋਗਪਤੀ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਲੁੱਟਾਂ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਪੁਲਿਸ ਕਾਰਵਾਈਆਂ ’ਤੇ ਵੀ ਸਵਾਲ ਉਠ ਰਹੇ ਹਨ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਦੀਪੁਰ ਵਿੱਚ ਰਣਜੀਤ ਸਿੰਘ ਨਾਮਕ ਨੌਜਵਾਨ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਇਸਨੂੰ ਫਰਜ਼ੀ ਮੁਕਾਬਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਨਿਰਦੋਸ਼ ਨਾਲ ਨਿਆਂ ਹੋ ਸਕੇ।
ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ ਵਾਅਦੇ ਕੀਤੇ ਗਏ ਸਨ ਕਿ ਪੰਜਾਬ ਨੂੰ ਮੁੜ “ਰੰਗਲਾ ਪੰਜਾਬ” ਬਣਾਇਆ ਜਾਵੇਗਾ, ਪਰ ਮੌਜੂਦਾ ਹਾਲਾਤਾਂ ਵਿੱਚ ਆਮ ਆਦਮੀ ਡਰ ਅਤੇ ਅਸੁਰੱਖਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਕੋਈ ਵੀ ਵਪਾਰੀ ਜਾਂ ਆਮ ਨਾਗਰਿਕ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝੇਗਾ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੱਥੇ ਵੀ ਪੁਲਿਸ ਕਾਰਵਾਈ ’ਤੇ ਸੰਦੇਹ ਹੋਵੇ, ਉਸ ਦੀ ਪਾਰਦਰਸ਼ੀ ਜਾਂਚ ਕਰਵਾਈ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਈਟਾਵਾਲੀਆਂ ਨੂੰ ਦਿੱਤਾ ਮੰਗ ਪੱਤਰ,ਛਿਲਕਾ ਤੂੜੀ ਵਰਕਰਜ਼ ਯੂਨੀਅਨ ਮੋਗਾ ਦੀ ਲੇਬਰ ਨੂੰ ਲੇਬਰ ਬੋਰਡ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ
ਧਰਮਕੋਟ, 28 ਫਰਵਰੀ (ਹਰਜੀਤ ਸਿੰਘ ਬਹਿਲ)
ਅੱਜ ਛਿਲਕਾ ਤੂੜੀ ਵਰਕਰਜ਼ ਯੂਨੀਅਨ ਮੋਗਾ ਦੇ ਪ੍ਰਧਾਨ ਜਗਰੂਪ ਸਿੰਘ ਧੱਲੇਕੇ ਅਤੇ ਅਰਜੁਨ ਕੁਮਾਰ, ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮੋਗਾ ਦੀ ਅਗਵਾਈ ਹੇਠ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਈਟਾਵਾਲੀਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਵਿੱਚ ਯੂਨੀਅਨ ਆਗੂਆਂ ਨੇ ਦੱਸਿਆ ਕਿ ਛਿਲਕਾ ਤੂੜੀ ਵਰਕਰਜ਼ ਯੂਨੀਅਨ ਰਜਿਸਟਰਡ ਹੈ ਅਤੇ ਪਿਛਲੇ ਕਰੀਬ 30 ਸਾਲਾਂ ਤੋਂ ਲੇਬਰ ਕੰਮ ਕਰ ਰਹੀ ਹੈ। ਯੂਨੀਅਨ ਵਿੱਚ ਕੁੱਲ 31 ਪਾਰਟੀਆਂ ਹਨ ਅਤੇ ਹਰ ਪਾਰਟੀ ਵਿੱਚ ਕਰੀਬ 10 ਮੈਂਬਰ ਹਨ, ਜੋ ਅਧਿਕਤਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕ ਮਿਹਨਤ-ਮਜ਼ਦੂਰੀ ਕਰਕੇ ਆਪਣਾ ਜੀਵਨ ਯਾਪਨ ਕਰਦੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਬਣਦੇ ਹੱਕ ਅਤੇ ਸਰਕਾਰੀ ਸਹੂਲਤਾਂ ਨਹੀਂ ਮਿਲੀਆਂ। ਅਸਥਿਰ ਰੋਜ਼ਗਾਰ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਾਂ ਦਾ ਆਰਥਿਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਛਿਲਕਾ ਤੂੜੀ ਵਰਕਰਜ਼ ਯੂਨੀਅਨ ਨੂੰ ਲੇਬਰ ਡਾਇਰੈਕਟਰੇਟ ਬੋਰਡ ਵਿੱਚ ਦਰਜ ਕੀਤਾ ਜਾਵੇ ਅਤੇ ਲੇਬਰ ਬੋਰਡ ਦੀਆਂ ਸਾਰੀਆਂ ਸਕੀਮਾਂ ਅਤੇ ਸਹੂਲਤਾਂ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਇਹ ਵੀ
ਦਰਸਾਇਆ ਕਿ ਕੰਮ ਦੌਰਾਨ ਹਾਦਸੇ ਜਾਂ ਮੌਤ ਦੀ ਸਥਿਤੀ ਵਿੱਚ ਪਰਿਵਾਰਾਂ ਨੂੰ ਕੋਈ ਮਾਲੀ ਸਹਾਇਤਾ ਜਾਂ ਮੁਆਵਜ਼ਾ ਨਹੀਂ ਮਿਲਦਾ। ਅਜੇ ਤੱਕ ਨਾ ਤਾਂ ਯੂਨੀਅਨ ਨੂੰ ਕੋਈ ਸਰਕਾਰੀ ਰਾਹਤ ਮਿਲੀ ਹੈ ਅਤੇ ਨਾ ਹੀ ਕੋਈ ਮੁਆਵਜ਼ਾ।
ਇਸ ਮੌਕੇ ਗੁਰਪ੍ਰੀਤ ਸਿੰਘ ਈਟਾਵਾਲੀਆਂ ਨੇ ਜ਼ਿਲ੍ਹਾ ਲੇਬਰ ਬੋਰਡ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਛਿਲਕਾ ਤੂੜੀ ਵਰਕਰਜ਼ ਯੂਨੀਅਨ ਦੇ ਮਜ਼ਦੂਰਾਂ ਨੂੰ ਬਣਦੇ ਹੱਕ ਦਿੱਤੇ ਜਾਣ ਅਤੇ 15 ਦਿਨਾਂ ਅੰਦਰ ਰਿਪੋਰਟ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਚੰਡੀਗੜ੍ਹ ਭੇਜੀ ਜਾਵੇ।
ਅਰਜੁਨ ਕੁਮਾਰ, ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮੋਗਾ ਵੱਲੋਂ ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਮੋਗਾ, ਉਪ ਮੰਡਲ ਮੈਜਿਸਟਰੇਟ ਧਰਮਕੋਟ, ਤਹਿਸੀਲਦਾਰ ਧਰਮਕੋਟ, ਬੀ.ਡੀ.ਪੀ.ਓ. ਕੋਟ ਈਸੇ ਖਾਂ ਅਤੇ ਧਰਮਕੋਟ, ਡੀ.ਐਸ.ਪੀ. ਧਰਮਕੋਟ, ਐਸ.ਐਚ.ਓ. ਥਾਣਾ ਧਰਮਕੋਟ, ਲੇਬਰ ਇੰਸਪੈਕਟਰ ਧਰਮਕੋਟ, ਸਹਾਇਕ ਕੀਰਤ ਕਮਿਸ਼ਨਰ ਮੋਗਾ, ਫੂਡ ਸਪਲਾਈ ਇੰਸਪੈਕਟਰ ਧਰਮਕੋਟ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਮੋਗਾ, ਜ਼ਿਲ੍ਹਾ ਕੰਟਰੋਲ ਅਫਸਰ ਮੋਗਾ, ਰੀਮਾ ਰਾਨੀ (ਪ੍ਰਧਾਨ, ਆਦਿ ਧਰਮ ਸਮਾਜ ਮਹਿਲਾ ਵਿੰਗ ਮੋਗਾ), ਆਸ਼ਾ ਬਿਡਲਾਨ (ਸ਼ਹਿਰ ਪ੍ਰਧਾਨ, ਮਹਿਲਾ ਵਿੰਗ), ਅਤੇ ਗੋਲਡੀ (ਪ੍ਰਧਾਨ, ਪਿੰਡ ਮਨਾਵਾਂ) ਸਮੇਤ ਹੋਰ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਟੈੱਟ ਸਬੰਧੀ ਮੀਟਿੰਗ ਅੱਗੇ ਪਾਉਣ ਦੇ ਰੋਸ ਵਜੋਂ 2 ਮਾਰਚ ਨੂੰ ਐਮ.ਐਲ.ਏ. ਮੋਗਾ ਦੇ ਘਰ ਦਾ ਘਿਰਾਓ, ਮੋਗਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ
ਧਰਮਕੋਟ, 28 ਫਰਵਰੀ (ਹਰਜੀਤ ਸਿੰਘ ਬਹਿਲ)
ਮੋਗਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਟੈੱਟ ਸਬੰਧੀ ਮੀਟਿੰਗ ਮੁਲਤਵੀ ਕਰਨ ਦੇ ਵਿਰੋਧ ਵਿੱਚ 2 ਮਾਰਚ ਨੂੰ ਐਮ.ਐਲ.ਏ. ਮੋਗਾ ਡਾ. ਅਮਨਦੀਪ ਕੌਰ ਦੇ ਘਰ ਅੱਗੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਸਬੰਧੀ ਅਧਿਆਪਕ ਆਗੂਆਂ ਦਿੱਗਵਿਜੇਪਾਲ ਸ਼ਰਮਾ, ਪ੍ਰਗਟਜੀਤ ਕਿਸ਼ਨਪੁਰਾ ਅਤੇ ਗੁਰਪ੍ਰੀਤ ਅਮੀਵਾਲ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦੇ ਕੇ ਬਾਅਦ ਵਿੱਚ ਉਸਨੂੰ ਅੱਗੇ ਪਾ ਦੇਣਾ ਅਧਿਆਪਕ ਵਰਗ ਨਾਲ ਨਾਇਨਸਾਫ਼ੀ ਹੈ।
ਅਧਿਆਪਕ ਆਗੂਆਂ ਜੱਜਪਾਲ ਸਿੰਘ ਬਾਜੇ ਕੇ, ਸੁਖਪਾਲਜੀਤ ਸਿੰਘ, ਗੁਰਮੀਤ ਸਿੰਘ ਢੋਲੇਵਾਲਾ, ਸੁਰਿੰਦਰ ਸ਼ਰਮਾ, ਹਰਜੰਟ ਬਾਊਡੇ ਅਤੇ ਹਰਵਿੰਦਰ ਮਾਰਸ਼ਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ 01.09.2025 ਨੂੰ ਦਿੱਤੇ ਗਏ ਫੈਸਲੇ ਕਾਰਨ ਐਨ.ਸੀ.ਟੀ.ਈ. ਦੇ ਨੋਟੀਫਿਕੇਸ਼ਨ ਨੂੰ ਨਜ਼ਰਅੰਦਾਜ਼ ਕਰਦਿਆਂ ਸਾਰੇ ਅਧਿਆਪਕਾਂ ’ਤੇ ਬੇਲੋੜੀ ਟੈੱਟ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਨਾ ਹੀ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ 2017 ਦੇ ਪੱਤਰ ਅਨੁਸਾਰ ਕੁਝ ਕੈਟਾਗਰੀਆਂ ਨੂੰ ਮਿਲ ਰਹੀ ਟੈੱਟ ਛੋਟ ਵੀ ਵਾਪਸ ਲੈ ਲਈ ਗਈ ਹੈ ਅਤੇ ਪਦਉਨਤੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਕ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ 27 ਫਰਵਰੀ ਨੂੰ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ, ਪਰ ਮੀਟਿੰਗ ਮੁਲਤਵੀ ਕਰ ਦਿੱਤੀ ਗਈ।ਮੀਟਿੰਗ ਅੱਗੇ ਪਾਉਣ ਦੀ ਨਿਖੇਧੀ ਕਰਦਿਆਂ ਅਧਿਆਪਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 2 ਮਾਰਚ ਨੂੰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਤਹਿਤ ਮੋਗਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਐਮ.ਐਲ.ਏ. ਮੋਗਾ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।ਅਧਿਆਪਕ ਆਗੂਆਂ ਨੇ ਮੋਗਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਘਰ ਦੇ ਅੰਦਰੋਂ ਹੀ ਰਚੀ ਗਈ ਲੁੱਟ ਦੀ ਸਾਜ਼ਿਸ਼ ! 24 ਘੰਟਿਆਂ ਵਿੱਚ ਪੁਲਿਸ ਦਾ ਵੱਡਾ ਖੁਲਾਸਾ,ਦੋ ਲੁਟੇਰੇ ਗ੍ਰਿਫ਼ਤਾਰ, ਘਰ ਦੀ ਔਰਤ ਦਾ ਵੀ ਨਿਕਲਿਆ ਹੱਥ
6 ਤੋਲੇ ਸੋਨਾ, ਐਲ.ਈ.ਡੀ., ਇਨਵਰਟਰ ਬੈਟਰਾ ਤੇ ਵਾਰਦਾਤ ਵਿੱਚ ਵਰਤੀ ਮੋਟਰਸਾਈਕਲ ਬਰਾਮਦ
ਧਰਮਕੋਟ, 28 ਫਰਵਰੀ (ਹਰਜੀਤ ਸਿੰਘ ਬਹਿਲ)
ਇੱਕ ਹੈਰਾਨੀਜਨਕ ਖੁਲਾਸੇ ਵਿੱਚ ਸਾਹਮਣੇ ਆਇਆ ਹੈ ਕਿ ਹਾਲ ਹੀ ਵਿੱਚ ਹੋਈ ਲੁੱਟ ਦੀ ਵਾਰਦਾਤ ਕਿਸੇ ਬਾਹਰੀ ਗਿਰੋਹ ਵੱਲੋਂ ਨਹੀਂ, ਸਗੋਂ ਘਰ ਦੇ ਅੰਦਰੋਂ ਹੀ ਰਚੀ ਗਈ ਸਾਜ਼ਿਸ਼ ਦਾ ਨਤੀਜਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਿਰਫ਼ 24 ਘੰਟਿਆਂ ਦੇ ਅੰਦਰ ਮਾਮਲੇ ਦੀ ਗੁੱਥੀ ਸੁਲਝਾ ਲਈ ਅਤੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਘਰ ਦੀ ਇੱਕ ਔਰਤ ਦੀ ਭੂਮਿਕਾ ਵੀ ਸੰਦੇਹ ਦੇ ਘੇਰੇ ਵਿੱਚ ਹੈ ਅਤੇ ਉਸ ਸਬੰਧੀ ਪੜਤਾਲ ਜਾਰੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 26 ਫਰਵਰੀ 2026 ਨੂੰ ਕਰੀਬ 11:45 ਵਜੇ ਇੱਕ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਵਾਪਰੀ ਸੀ। ਪੀੜਤ ਤੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਲੁੱਟਿਆ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 48 ਮਿਤੀ 22.02.2026 ਅਧੀਨ ਧਾਰਾ 309(4), 123 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਤਕਨੀਕੀ ਸਾਧਨਾਂ, ਸੀਸੀਟੀਵੀ ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ। 27 ਫਰਵਰੀ ਨੂੰ ਹਰਨਿੰਦਰ ਸਿੰਘ ਉਰਫ਼ ਰਾਜ ਅਤੇ ਸੁਖਚੈਨ ਸਿੰਘ ਉਰਫ਼ ਛੋਟੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਂਚ ਦੌਰਾਨ ਸਭ ਤੋਂ ਵੱਡਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪਤਾ ਲੱਗਿਆ ਕਿ ਵਾਰਦਾਤ ਵਿੱਚ ਵਰਤੀ ਗਈ ਮੋਟਰਸਾਈਕਲ ਇੱਕ ਔਰਤ ਦੇ ਨਾਮ ’ਤੇ ਦਰਜ ਹੈ। ਪੁਲਿਸ ਉਸ ਦੀ ਭੂਮਿਕਾ ਬਾਰੇ ਵੀ ਗਹਿਰਾਈ ਨਾਲ ਪੜਤਾਲ ਕਰ ਰਹੀ ਹੈ। ਮਾਮਲੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।
ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਹੇਠ ਲਿਖਿਆ ਸਮਾਨ ਬਰਾਮਦ ਕੀਤਾ ਗਿਆ:
ਇੱਕ ਹਾਰ ਸਮੇਤ ਲਾਕੇਟ
ਇੱਕ ਕਿਟੀ ਸੈੱਟ
ਦੋ ਮੁੰਦਰੀਆਂ
ਇੱਕ ਵੱਡੀ ਸੋਨੇ ਦੀ ਚੇਨ
ਦੋ ਛੋਟੇ ਸੋਨੇ ਦੇ ਕੜੇ
(ਕੁੱਲ ਕਰੀਬ 6 ਤੋਲੇ ਸੋਨਾ)
ਇੱਕ ਇਨਵਰਟਰ ਬੈਟਰਾ
ਇੱਕ ਐਲ.ਈ.ਡੀ.
ਵਾਰਦਾਤ ਵਿੱਚ ਵਰਤੀ ਮੋਟਰਸਾਈਕਲ
ਵਾਰਦਾਤ ਸਮੇਂ ਵਰਤੇ ਕੱਪੜੇ
ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁੱਖ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਚੋਰੀ ਸਬੰਧੀ ਕੇਸ ਦਰਜ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਖੁਲਾਸੇ ਹੋ ਸਕਦੇ ਹਨ।
ਇਸ ਮਾਮਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਪਰਾਧੀ ਚਾਹੇ ਕਿੰਨੀ ਵੀ ਚਾਲਾਕੀ ਨਾਲ ਯੋਜਨਾ ਬਣਾਉਣ, ਕਾਨੂੰਨ ਦੇ ਹੱਥ ਲੰਮੇ ਹੁੰਦੇ ਹਨ ਅਤੇ ਉਹਨਾਂ ਤੋਂ ਬਚਣਾ ਮੁਸ਼ਕਲ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਗੁਰਦਾਸਪੁਰ: ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਦੀ ਮੰਗ—ਕਾਤਲਾਂ ਨੂੰ ਮਿਲੇ ਸਖ਼ਤ ਸਜ਼ਾ
ਗੁਰਦਾਸਪੁਰ 27,ਫਰਵਰੀ (ਪੱਤਰਕਾਰ: ਲਵਪ੍ਰੀਤ ਸਿੰਘ ਖੁਸ਼ੀ ਪੁਰ)
ਗੁਰਦਾਸਪੁਰ ਦੀ ਆਦੀਆਂ ਚੈਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਕਥਿਤ ਦੋਸ਼ੀ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਨੂੰ ਲੈ ਕੇ ਜਿੱਥੇ ਚਰਚਾ ਜਾਰੀ ਹੈ, ਉੱਥੇ ਦੂਜੇ ਪਾਸੇ ਸ਼ਹੀਦ ਅਸ਼ੋਕ ਕੁਮਾਰ ਦੇ ਪਿੰਡ ਅਖਲਾਸਪੁਰ ਵਿਖੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਾਰੀ ਇਕੱਠ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ।
ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕ ਇਕੱਠੇ ਹੋਏ ਅਤੇ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਗੱਲਬਾਤ ਦੌਰਾਨ ਸ਼ਹੀਦ ਅਸ਼ੋਕ ਕੁਮਾਰ ਦੀ ਬੇਟੀ ਮਮਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਹੈ ਅਤੇ ਪਰਿਵਾਰ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਕੜੀ ਸਜ਼ਾ ਮਿਲੇ ਤਾਂ ਜੋ ਉਨ੍ਹਾਂ ਦੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਉਨ੍ਹਾਂ ਨੇ ਗੁਰਦਾਸਪੁਰ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਅਧਿਕਾਰੀ ਲਗਾਤਾਰ ਸੰਪਰਕ ਵਿੱਚ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਨੌਕਰੀ ਸਬੰਧੀ ਕਾਗਜ਼ਾਤ ਤਿਆਰ ਕੀਤੇ ਜਾ ਰਹੇ ਹਨ।
ਸ਼ਹੀਦ ਦੇ ਛੋਟੇ ਬੇਟੇ ਅਭਿਸ਼ੇਕ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਦੀਆਂ ਅਸਥੀਆਂ ਘਰ ਦੇ ਨੇੜੇ ਪਿੱਪਲ ਦੇ ਦਰਖ਼ਤ ਨਾਲ ਟੰਗੀਆਂ ਹੋਈਆਂ ਹਨ ਅਤੇ ਉਹ ਹਰ ਵੇਲੇ ਆਪਣੇ ਪਿਤਾ ਨੂੰ ਯਾਦ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵੱਡੇ ਭਰਾ ਸੰਦੀਪ ਕੁਮਾਰ ਦੀ ਨੌਕਰੀ ਸਬੰਧੀ ਕਾਗਜ਼ਾਤ ਪੁਲਿਸ ਅਧਿਕਾਰੀ ਲੈ ਗਏ ਹਨ ਅਤੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦੀ ਤੋਂ ਜਲਦੀ ਨੌਕਰੀ ਦਿੱਤੀ ਜਾਵੇ ਤਾਂ ਘਰ ਦਾ ਗੁਜ਼ਾਰਾ ਚੱਲ ਸਕੇ।
ਇਸ ਮੌਕੇ ਸਾਬਕਾ ਚੇਅਰਮੈਨ ਵਜ਼ੀਰ ਸਿੰਘ ਲਾਲੀ ਨੇ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦਿੱਤਾ ਗਿਆ ਹੈ। ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਮੰਗ ਰੱਖੀ ਕਿ 4 ਤਰੀਖ਼ ਨੂੰ ਹੋਣ ਵਾਲੇ ਭੋਗ ਸਮਾਗਮ ਤੋਂ ਪਹਿਲਾਂ ਸ਼ਹੀਦ ਅਸ਼ੋਕ ਕੁਮਾਰ ਦੇ ਵੱਡੇ ਬੇਟੇ ਸੰਦੀਪ ਕੁਮਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੁਹਰਾਇਆ ਕਿ ਉਹਨਾਂ ਨੂੰ ਨਿਆਂ ‘ਤੇ ਪੂਰਾ ਭਰੋਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਫਤਿਹਗੜ ਚੂੜੀਆਂ ’ਚ ਸਿਹਤ ਵਿਭਾਗ ਦੀ ਛਾਪੇਮਾਰੀ: ਬੀਕਾਨੇਰ ਸਮੇਤ ਕਈ ਦੁਕਾਨਾਂ ਤੋਂ ਸੈਂਪਲ ਭਰੇ
ਫਤਿਹਗੜ ਚੂੜੀਆਂ 27,ਫਰਵਰੀ (ਪੱਤਰਕਾਰ: ਲਵਪ੍ਰੀਤ ਸਿੰਘ ਖੁਸ਼ੀ ਪੁਰ)
ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਆਫ ਫੂਡ ਡਾ. ਜੀ.ਐਸ. ਪੰਨੂੰ ਦੀ ਅਗਵਾਈ ਹੇਠ ਫਤਿਹਗੜ ਚੂੜੀਆਂ ਵਿਖੇ ਬੀਕਾਨੇਰ ਮਿਠਾਈ ਦੀ ਦੁਕਾਨ ਸਮੇਤ ਵੱਖ-ਵੱਖ ਡੇਅਰੀਆਂ, ਬੈਕਰੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ।
ਟੀਮ ਵੱਲੋਂ ਲਗਭਗ 10 ਦੇ ਕਰੀਬ ਦੁਕਾਨਾਂ ਤੋਂ ਖਾਣ-ਪੀਣ ਵਾਲੇ ਸਮਾਨ ਦੇ ਸੈਂਪਲ ਭਰੇ ਗਏ। ਛਾਪੇਮਾਰੀ ਦੌਰਾਨ ਕਈ ਦੁਕਾਨਦਾਰਾਂ ਵਿੱਚ ਹੜਕੰਪ ਮਚ ਗਿਆ ਅਤੇ ਕੁਝ ਨੇ ਆਪਣੀਆਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ।
ਡਾ. ਜੀ.ਐਸ. ਪੰਨੂੰ ਨੇ ਦੱਸਿਆ ਕਿ ਬੀਤੇ ਦਿਨਾਂ ਬੀਕਾਨੇਰ ਦੁਕਾਨ ਵੱਲੋਂ ਘਟੀਆ ਮਿਠਾਈ ਵੇਚਣ ਸਬੰਧੀ ਖਬਰਾਂ ਸਾਹਮਣੇ ਆਈਆਂ ਸਨ, ਜਿਸਨੂੰ ਧਿਆਨ ਵਿੱਚ ਰੱਖਦਿਆਂ ਅੱਜ ਇਹ ਵਿਸ਼ੇਸ਼ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਕਾਨੇਰ ਮਿਠਾਈ ਦੀ ਦੁਕਾਨ ਸਮੇਤ ਵੱਖ-ਵੱਖ ਥਾਵਾਂ ਤੋਂ ਕੁੱਲ 10 ਸੈਂਪਲ ਭਰ ਕੇ ਲੈਬੋਰਟਰੀ ਭੇਜੇ ਗਏ ਹਨ।
ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ,
“ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।”
ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਆਗਾਮੀ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਫਰੀਦਕੋਟ ਪੁਲਿਸ ਦੀ ਵੱਡੀ ਸਫਲਤਾ: ਚੋਰੀ ਦਾ ਕੇਸ ਚੰਦ ਘੰਟਿਆਂ ਵਿੱਚ ਟ੍ਰੇਸ, 02 ਸਕੇ ਭਰਾ ਗ੍ਰਿਫਤਾਰ
ਫਰੀਦਕੋਟ 27,ਫਰਵਰੀ (GTV News Moga)
ਡਾ. ਪ੍ਰਗਿਆ ਜੈਨ, ਆਈ.ਪੀ.ਐਸ., ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਜ਼ਿਲ੍ਹੇ ਨੂੰ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਨੇ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ, ਐਸ.ਪੀ. (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਚੋਰੀ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਸਕੇ ਭਰਾਵਾਂ ਨੂੰ ਮਹਿਜ਼ ਕੁਝ ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਸ਼੍ਰੀ ਸੰਜੀਵ ਕੁਮਾਰ, ਡੀ.ਐਸ.ਪੀ. (ਸਬ-ਡਵੀਜ਼ਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ:
ਸੁਭਾਸ਼ ਸਿੰਘ ਉਰਫ਼ ਬਾਸਾ
ਮਨਪ੍ਰੀਤ ਸਿੰਘ ਉਰਫ਼ ਮੰਗਾ
(ਵਾਸੀ ਪਿੰਡ ਮੱਲਣ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ)
ਬਰਾਮਦਗੀ:
ਚੋਰੀ ਕੀਤੀ ਮਹਿੰਦਰਾ ਬਲੈਰੋ ਗੱਡੀ
ਲਗਭਗ 10 ਲੱਖ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਚੋਰੀ ਕੀਤੀਆਂ ਕਾਰਾਂ ਦੇ ਟਾਇਰ ਉਤਾਰ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸਨ। ਦੋਸ਼ੀਆਂ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਰੀ ਅਤੇ ਨਸ਼ਾ ਤਸਕਰੀ ਸਬੰਧੀ ਪਹਿਲਾਂ ਵੀ 08 ਮੁਕੱਦਮੇ ਦਰਜ ਹਨ।
ਫਰੀਦਕੋਟ ਪੁਲਿਸ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਅਪਰਾਧ ‘ਤੇ ਨਕੇਲ ਪਾਉਣ ਲਈ ਮੁਹਿੰਮ ਆਗਾਮੀ ਸਮੇਂ ਵਿੱਚ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਫਰੀਦਕੋਟ ਨੂੰ ਸੁਰੱਖਿਅਤ ਜ਼ਿਲ੍ਹਾ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਸੰਪੰਨ
ਧਰਮਕੋਟ 27,ਫਰਵਰੀ (ਹਰਜੀਤ ਸਿੰਘ ਬਹਿਲ)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਰਜਿੰਦਰਾ ਰੋਡ ਸਥਿਤ ਬਾਬਾ ਸਵੀਟ ਕਿੱਟੀ ਹਾਲ ਵਿਖੇ ਸਤਪਰਸਤ ਡਾਕਟਰ ਮੇਜਰ ਸਿੰਘ ਫਤਿਹਗੜ੍ਹ ਅਤੇ ਬਲਾਕ ਪ੍ਰਧਾਨ ਡਾਕਟਰ ਹਰਮੀਤ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਡਾਕਟਰ ਲਸਮਣ ਸਿੰਘ ਪੰਡੋਰੀ ਨੇ ਕੀਤੀ।ਮੀਟਿੰਗ ਵਿੱਚ ਚੀਫ ਗੈਸਟ ਵਜੋਂ ਡਾਕਟਰ ਅਜੇ ਨੇਗੀ, ਡਾਕਟਰ ਹਨੀ ਕੌਰ ਲਾਂਬਾ (ਮੋਗਾ ਮੈਡੀਸਿਟੀ ਹਸਪਤਾਲ) ਅਤੇ ਜ਼ਿਲ੍ਹਾ ਚੇਅਰਮੈਨ ਡਾਕਟਰ ਬਲਦੇਵ ਸਿੰਘ ਧੂਰਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੋਗਾ ਜ਼ਿਲ੍ਹੇ ਦੇ ਆਗੂ ਡਾਕਟਰ ਨਿਰਮਲ ਸਿੰਘ ਜਲਾਲਾਬਾਦ ਅਤੇ ਅਜੀਤ ਸਿੰਘ ਜਨੇਰ ਨੇ ਜ਼ਿਲ੍ਹਾ ਮੋਗਾ ਦੀਆਂ ਹਾਲੀਆ ਮੀਟਿੰਗਾਂ ਦੇ ਵਿਚਾਰ ਵਟਾਂਦਰੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਬਾਰੇ ਵੀ ਮੈਂਬਰਾਂ ਨੂੰ ਅਗਾਹ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਧੰਨਾ ਮਲ ਗੋਇਲ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਲਦ ਹੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਜ਼ਿਲ੍ਹਾ ਚੇਅਰਮੈਨ ਡਾਕਟਰ ਬਲਦੇਵ ਸਿੰਘ ਧੂਰਕੋਟ ਨੇ ਪਿੰਡਾਂ ਵਿੱਚ ਸੇਵਾ ਕਰ ਰਹੇ ਨਾਨ-ਮੈਂਬਰ ਡਾਕਟਰਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਜਥੇਬੰਦੀ ਢਾਂਚਾ ਹੋਰ ਮਜ਼ਬੂਤ ਹੋ ਸਕੇ।ਬਲਾਕ ਪ੍ਰਧਾਨ ਡਾਕਟਰ ਹਰਮੀਤ ਸਿੰਘ ਲਾਡੀ ਅਤੇ ਡਾਕਟਰ ਮੇਜਰ ਸਿੰਘ ਫਤਿਹਗੜ੍ਹ ਨੇ ਮੈਂਬਰਾਂ ਨੂੰ ਆਪਣੀ ਹਾਜ਼ਰੀ ਨਿਯਮਿਤ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਕਿਸੇ ਵੀ ਵੇਲੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ 1963 ਤੋਂ ਬੰਦ ਪਈ ਰਜਿਸਟ੍ਰੇਸ਼ਨ ਨੂੰ ਮੁੜ ਚਾਲੂ ਕਰਨ ਦੀ ਮੰਗ ਦੁਹਰਾਈ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੂਰਾ ਨਹੀਂ ਕੀਤਾ ਗਿਆ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖ਼ਮਿਆਜ਼ਾ ਭੁਗਤਣਾ ਪਵੇਗਾ।
ਮੋਗਾ ਮੈਡੀਸਿਟੀ ਹਸਪਤਾਲ ਦੇ ਡਾਕਟਰਾਂ ਨੇ ਹਸਪਤਾਲ ਵਿੱਚ ਚੱਲ ਰਹੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ ਪੰਡੋਰੀ, ਡਾਕਟਰ ਸੁਰਜੀਤ ਸਿੰਘ ਭੰਡੋਰੀ, ਬੂਟਾ ਸਿੰਘ ਧਰਮਕੋਟ, ਸੁਰਜੀਤ ਸਿੰਘ ਇੰਦਰਗੜ੍ਹ, ਚੇਅਰਮੈਨ ਹਰਬੰਸ ਸਿੰਘ, ਜਸਬੀਰ ਸਿੰਘ ਫਤਿਹਗੜ੍ਹ, ਕੁਸਮ ਸ਼ਰਮਾ, ਵੀਰਪਾਲ ਕੌਰ (ਕਮਾਲ ਕੇ), ਲੇਡੀਜ਼ ਵਿੰਗ ਪ੍ਰਧਾਨ ਮੰਗਤ ਸ਼ਰਮਾ, ਵਿਕਰਮ ਭੱਟੀ, ਗੁਰਸੇਵਕ ਸਿੰਘ ਮੰਜਲੀ, ਦਰਸ਼ਨ ਸਿੰਘ ਚੱਕ ਤਾਰੇਵਾਲਾ, ਡਾਕਟਰ ਪੀਰਦਾਲ ਇੰਦਰਗੜ੍ਹ, ਨੰਦ ਸਿੰਘ ਖਾਲਸਾ ਧਰਮਕੋਟ, ਭਜਨ ਸਿੰਘ ਦਾਇਆ, ਲਖਬੀਰ ਸਿੰਘ ਦਾਇਆ, ਡਾਕਟਰ ਮਨਜੀਤ ਕੌਰ ਧਰਮਕੋਟ, ਤਰਸੇਮ ਸਿੰਘ ਰੇੜਵਾ, ਮਹਿਤਾਬ ਸਿੰਘ ਸ਼ੇਰਪੁਰ ਤਬਾ, ਨਿਸ਼ਾਨ ਸਿੰਘ ਫਤਿਹਗੜ੍ਹ ਮਨਜੀਤ ਸਿੰਘ ਸ਼ੇਰਪੁਰ, ਨਛੱਤਰ ਸਿੰਘ ਭਿੰਡਰਕਲਾਂ, ਕੁਲਵਿੰਦਰ ਸਿੰਘ ਕਿਸ਼ਨਪੁਰਾ, ਧਨਵੰਤ ਸਿੰਘ ਕੋਟ, ਅਮਰੀਕ ਸਿੰਘ ਬਹਾਦਰ ਵਾਲਾ, ਹਰਜੀਤ ਸਿੰਘ ਧਰਮਕੋਟ, ਸਤਭਾਗ ਸਿੰਘ ਬੱਡੂਵਾਲ ਸਲਾਹਕਾਰ ਰਵਿੰਦਰ ਸਿੰਘ (ਗੁਰਮਨ ਕਲੀਨਿਕ ਧਰਮਕੋਟ), ਕੁਲਵੰਤ ਸਿੰਘ ਲੁਹਾਰਾ, ਅਮਰ ਕੁਲਦੀਪ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਖੋਸਾ ਅਤੇ ਜੁਗਰਾਜ ਸਿੰਘ ਫਤਿਹਗੜ੍ਹ ਕਰੋਟਾਣਾ ਸਮੇਤ ਭਾਰੀ ਗਿਣਤੀ ਵਿੱਚ ਡਾਕਟਰ ਸਾਥੀ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਧਰਮਕੋਟ ਕਚਹਿਰੀ ਵਿੱਚ ਕਾਨੂੰਗੋ ਦੀ ਕੁਰਸੀ 20 ਦਿਨਾਂ ਤੋਂ ਖਾਲੀ, ਲੋਕ ਤੇ ਟਾਈਪਿਸਟ ਪਰੇਸ਼ਾਨ
ਧਰਮਕੋਟ 27,ਫਰਵਰੀ (ਹਰਜੀਤ ਸਿੰਘ ਬਹਿਲ)
ਧਰਮਕੋਟ ਦੀ ਕਚਹਿਰੀ ਵਿੱਚ ਕਾਨੂੰਗੋ ਦੀ ਅਸਾਮੀ ਪਿਛਲੇ ਕਰੀਬ 20 ਦਿਨਾਂ ਤੋਂ ਖਾਲੀ ਪਈ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਵਨਿਊ ਨਾਲ ਸੰਬੰਧਿਤ ਮਹੱਤਵਪੂਰਨ ਕੰਮ ਠੱਪ ਪਏ ਹਨ ਅਤੇ ਦੂਰ-ਦਰਾਜ ਪਿੰਡਾਂ ਤੋਂ ਆਉਣ ਵਾਲੇ ਲੋਕ ਰੋਜ਼ਾਨਾ ਚੱਕਰ ਕੱਟਣ ਲਈ ਮਜਬੂਰ ਹਨ।ਜਾਣਕਾਰੀ ਅਨੁਸਾਰ, ਇੱਥੇ ਤਾਇਨਾਤ ਕਾਨੂੰਗੋ ਬਲਜੀਤ ਸਿੰਘ ਦੀ ਤਰੱਕੀ ਹੋਣ ਉਪਰੰਤ ਉਹ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਹੋ ਗਏ। ਉਨ੍ਹਾਂ ਦੀ ਬਦਲੀ ਤੋਂ ਬਾਅਦ ਕਾਨੂੰਗੋ ਦੀ ਕੁਰਸੀ ਖਾਲੀ ਰਹਿ ਗਈ ਹੈ ਅਤੇ ਅਜੇ ਤੱਕ ਕਿਸੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਕਾਰਨ ਇੰਤਕਾਲ, ਫਰਦ ਜਾਰੀ ਕਰਨ, ਨਕਸ਼ਾ ਤਸਦੀਕ, ਰਿਕਾਰਡ ਦਰੁਸਤੀ ਅਤੇ ਹੋਰ ਜ਼ਮੀਨੀ ਕਾਰਵਾਈਆਂ ਲੰਬਿਤ ਪਈਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਬੈਂਕ ਲੋਨ, ਰਜਿਸਟਰੀ ਅਤੇ ਹੋਰ ਸਰਕਾਰੀ ਕਾਰਵਾਈਆਂ ਲਈ ਜ਼ਰੂਰੀ ਦਸਤਾਵੇਜ਼ ਸਮੇਂ ਸਿਰ ਨਾ ਮਿਲਣ ਕਰਕੇ ਉਹਨਾਂ ਦੇ ਨਿੱਜੀ ਅਤੇ ਕਾਰੋਬਾਰੀ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਕਈ ਲੋਕਾਂ ਨੇ ਦੱਸਿਆ ਕਿ ਇੱਕ ਕੰਮ ਲਈ ਕਈ ਵਾਰ ਕਚਹਿਰੀ ਦੇ ਚੱਕਰ ਲਗਾਉਣੇ ਪੈਂਦੇ ਹਨ, ਜਿਸ ਨਾਲ ਸਮਾਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ।ਇਸ ਸਥਿਤੀ ਦਾ ਅਸਰ ਕਚਹਿਰੀ ਵਿੱਚ ਕੰਮ ਕਰਦੇ ਟਾਈਪਿਸਟਾਂ ‘ਤੇ ਵੀ ਪਿਆ ਹੈ। ਦਸਤਾਵੇਜ਼ਾਂ ਦੀ ਅਗਲੀ ਕਾਰਵਾਈ ਨਾ ਹੋਣ ਕਰਕੇ ਲੋਕ ਕਾਗਜ਼ ਤਿਆਰ ਕਰਵਾਉਣ ਤੋਂ ਵੀ ਹਿਚਕਿਚਾ ਰਹੇ ਹਨ, ਜਿਸ ਨਾਲ ਟਾਈਪਿਸਟਾਂ ਦੀ ਰੋਜ਼ਾਨਾ ਆਮਦਨ ਘੱਟ ਗਈ ਹੈ। ਟਾਈਪਿਸਟਾਂ ਨੇ ਵੀ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਾਨੂੰਗੋ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਕਚਹਿਰੀ ਦਾ ਕੰਮ ਮੁੜ ਸੁਚਾਰੂ ਤਰੀਕੇ ਨਾਲ ਚੱਲ ਸਕੇ।
ਇਸ ਮਾਮਲੇ ਸਬੰਧੀ ਗੁਰਵਿੰਦਰ ਸਿੰਘ ਜੌਹਲ, ਐਸਡੀਐਮ ਧਰਮਕੋਟ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਹੀ ਬਤੌਰ ਐਸਡੀਐਮ ਚਾਰਜ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਚਹਿਰੀ ਵਿੱਚ ਜੋ ਵੀ ਅਫ਼ਸਰਾਂ ਦੀ ਕਮੀ ਹੈ ਉਹਨਾਂ ਨੂੰ ਜਲਦ ਹੀ ਨਿਯੂਕਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤਾ ਜਾਵੇਗਾ।ਇਲਾਕਾ ਵਾਸੀਆਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਲਦੀ ਕਦਮ ਚੁੱਕੇਗਾ, ਤਾਂ ਜੋ ਰੇਵਨਿਊ ਕੰਮਕਾਜ ਮੁੜ ਪਟੜੀ ‘ਤੇ ਆ ਸਕੇ ਅਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਛੁਟਕਾਰਾ ਮਿਲ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕੋਟ ਈਸੇ ਖਾਂ, ਮੋਗਾ ਵਿੱਚ ਹੈਂਡਹੈਲਡ ਐਕਸ-ਰੇ ਕੈਂਪ ਰਾਹੀਂ ਟੀਬੀ ਮੁਕਤ ਪੰਚਾਇਤ ਮੁਹਿੰਮ ਨੂੰ ਮਜ਼ਬੂਤੀ
ਧਰਮਕੋਟ 26,ਫਰਵਰੀ (GTV News Moga)
ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ 26 ਫਰਵਰੀ 2026 ਨੂੰ ਕੋਟ ਈਸੇ ਖਾਂ ਬਲਾਕ, ਜ਼ਿਲ੍ਹਾ ਮੋਗਾ ਵਿਖੇ ਸਥਿਤ ਆਯੁਸ਼ਮਾਨ ਆਰੋਗਿਆ ਕੇਂਦਰ ਰੇੜਵਾ ਵਿੱਚ ਹੈਂਡਹੈਲਡ ਐਕਸ-ਰੇ ਮਸ਼ੀਨ ਰਾਹੀਂ ਟੀਬੀ ਸਕ੍ਰੀਨਿੰਗ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਕੈਂਪ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ, ਜ਼ਿਲ੍ਹਾ ਟੀਬੀ ਅਫਸਰ (DTO) ਡਾ. ਗੌਰਵਪ੍ਰੀਤ ਸਿੰਘ ਸੋਢੀ ਅਤੇ ਸੀਨੀਅਰ ਮੈਡੀਕਲ ਅਫਸਰ (SMO) ਡਾ. ਰਿਪੂਦਮਨ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਪਹਿਲ ਦਾ ਮਕਸਦ ਪੋਰਟੇਬਲ ਐਕਸ-ਰੇ ਤਕਨਾਲੋਜੀ ਰਾਹੀਂ ਟੀਬੀ ਦੀ ਸ਼ੁਰੂਆਤੀ ਪਛਾਣ ਕਰਨਾ ਅਤੇ “ਟੀਬੀ ਮੁਕਤ ਪੰਚਾਇਤ” ਲਕਸ਼ ਨੂੰ ਮਜ਼ਬੂਤ ਕਰਨਾ ਸੀ, ਤਾਂ ਜੋ ਪਿੰਡਾਂ ਅਤੇ ਉੱਚ ਜੋਖਮ ਵਾਲੀ ਅਬਾਦੀ ਨੂੰ ਸਮੇਂ ਸਿਰ ਜਾਂਚ ਦੀ ਸਹੂਲਤ ਮਿਲ ਸਕੇ।
ਇਸ ਸਕ੍ਰੀਨਿੰਗ ਦੌਰਾਨ ਸ਼ੂਗਰ ਅਤੇ ਕੈਂਸਰ ਮਰੀਜ਼ਾਂ, 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ, ਘੱਟ ਬੀਐਮਆਈ ਵਾਲੇ ਲੋਕਾਂ ਅਤੇ ਟੀਬੀ ਸੰਦੇਹਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ। ਲਗਭਗ 100 ਲੋਕਾਂ ਨੇ ਕੈਂਪ ਵਿੱਚ ਭਾਗ ਲੈ ਕੇ ਛਾਤੀ ਦਾ ਐਕਸ-ਰੇ ਕਰਵਾਇਆ। ਕੈਂਪ ਦੀ ਸਫਲਤਾ ਵਿੱਚ ਐਸਟੀਐਸ ਸੁੰਦਰਲਾਲ, ਰੇਡੀਓਲੋਜਿਸਟ ਗੁਰਸ਼ਰਨ ਸਿੰਘ, ਸੀਐਚਓ ਗੁਰਵਿੰਦਰ ਸਿੰਘ, ਏਐਨਐਮ, ਆਸ਼ਾ ਵਰਕਰਾਂ, ਟੀਬੀ ਚੈਂਪੀਅਨ, ਸੁਧੀਰ ਸਿੰਘ (ਜ਼ਿਲ੍ਹਾ ਲੀਡ – ਇੰਪੈਕਟ ਇੰਡੀਆ ਪ੍ਰੋਜੈਕਟ) ਅਤੇ ਕਮਿਊਨਿਟੀ ਕੋਆਰਡੀਨੇਟਰ ਮੰਗਲ ਕੁਮਾਰ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਹ ਪਹਿਲ ਟੀਬੀ ਮੁਕਤ ਪੰਚਾਇਤ ਅਤੇ ਟੀਬੀ ਮੁਕਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਵੱਲ ਇੱਕ ਅਹਿਮ ਕਦਮ ਸਾਬਤ ਹੋਈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਪੈਨ ਇੰਡੀਆ ਰੈਸਕਿਊ ਐਂਡ ਰੀਹੈਬਿਲੀਟੇਸ਼ਨ ਕੰਪੇਨ ਫਾਰ ਇਰੈਡੀਕੇਸ਼ਨ ਆਫ ਚਾਇਲਡ ਐਂਡ ਅਡੋਲਸੈਂਟ ਲੇਬਰ' ਮੁਹਿਮ ਧਰਮਕੋਟ ਵਿਖੇ ਕੀਤੀ ਛਾਪੇਮਾਰੀ
ਦੁਕਾਨਦਾਰਾਂ ਨੂੰ ਬਾਲ ਕਿਰਤੀ ਨਾਂ ਰੱਖਣ ਦੀ ਸਖਤ ਤਾੜਨਾ ਕਰਦੇ ਹੋਏ ਇਸ ਅਪਰਾਧ ਦੀ ਸਜ਼ਾ ਅਤੇ ਜੁਰਮਾਨੇ ਬਾਰੇ ਕੀਤਾ ਸੁਚੇਤ
ਧਰਮਕੋਟ 26,ਫਰਵਰੀ (GTV News Moga)
ਜਿਲਾ ਟਾਸਕ ਫੋਰਸ ਕਮੇਟੀ ਮੋਗਾ ਦੇ ਕਮੇਟੀ ਮੈਂਬਰਾਂ ਵੱਲੋਂ ਤਹਿਸੀਲ ਧਰਮਕੋਟ ਵਿਖੇ 'ਪੈਨ ਇੰਡੀਆ ਰੈਸਕਿਊ ਐਂਡ ਰੀਹੈਬਿਲੀਟੇਸ਼ਨ ਕੰਪੇਨ ਫਾਰ ਇਰੈਡੀਕੇਸ਼ਨ ਆਫ ਚਾਇਲਡ ਐਂਡ ਅਡੋਲਸੈਂਟ ਲੇਬਰ' ਮੁਹਿਮ ਦੀ ਸ਼ੁਰੂਆਤ ਕਰਦੇ ਧਰਮਕੋਟ ਵਿਖੇ ਵੱਖ-ਵੱਖ ਜਗ੍ਹਾ ਤੇ ਅਚਨਚੇਤ ਛਾਪੇਮਾਰੀ ਕੀਤੀ ਗਈ, ਜਿਸ ਵਿੱਚ 18 ਸਾਲ ਤੋਂ ਘੱਟ ਕੰਮ ਕਰਦੇ ਬਾਲ ਅਤੇ ਕਿਸ਼ੋਰ ਕਿਰਤੀਆਂ ਨੂੰ ਲੱਭਿਆ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੇ ਹੁਕਮਾਂ ਅਤੇ ਸ਼੍ਰੀ ਵਿਕਾਸ ਕੁਮਾਰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵੱਲੋਂ ਹੋਏ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਿਰਤ ਇੰਸਪੈਕਟਰ ਮਿਸ ਹਰਮਨਜੀਤ ਕੌਰ, ਸੋਸ਼ਲ ਵਰਕਰ ਸੀ.ਡਬਲਯੂ.ਸੀ ਮੈਂਬਰ ਭਾਵਨਾ ਬਾਂਸਲ, ਜਿਲਾ ਬਾਲ ਸੁਰੱਖਿਆ ਅਫਸਰ ਸੁਖਬੀਰ ਕੌਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਐਡਵੋਕੇਟ ਜੱਗਪ੍ਰੀਤ ਸਿੰਘ ਚੱਡਾ, ਪੀ ਐਲ ਵੀ ਰਣਜੀਤ ਸਿੰਘ, ਪੁਲਿਸ ਵਿਭਾਗ ਤੋਂ ਕੁਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਉੱਪਰ ਛਾਪੇਮਾਰੀ ਕੀਤੀ ਗਈ ਅਤੇ 18 ਸਾਲ ਤੋਂ ਘੱਟ ਕੰਮ ਕਰਦੇ ਬਾਲ ਅਤੇ ਕਸ਼ੋਰ ਕਿਰਤੀਆਂ ਦੀ ਪੜਤਾਲ ਕੀਤੀ ਗਈ। ਇਸ ਮੌਕੇ ਉਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਕਾਨਦਾਰਾਂ ਨੂੰ ਬਾਲ/ ਕਿਸ਼ੋਰ ਕਿਰਤੀ ਰੱਖਣ ਤੇ ਸਖਤ ਤਾੜਨਾ ਕੀਤੀ ਗਈ ਹੈ ਅਤੇ ਦੁਬਾਰਾ ਅਜਿਹਾ ਅਪਰਾਧ ਨਾ ਕਰਨ ਅਤੇ ਇਸ ਅਪਰਾਧ ਦੀ ਸਜ਼ਾ ਅਤੇ ਜੁਰਮਾਨੇ ਸਬੰਧੀ ਸੁਚੇਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਚਾਈਲਡ ਲੇਬਰ ਐਕਟ ਦੇ ਉਪਬੰਧਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਨੋ ਚਾਈਲਡ ਲੇਬਰ ਸਬੰਧੀ ਇੱਕ ਰੈਲੀ ਵੀ ਕੱਢੀ ਗਈ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਲੁਟੇਰਿਆਂ ਦੇ ਹੌਸਲੇ ਬੁਲੰਦ ਦਿਨ ਦਿਹਾੜੇ ਮਾਸਟਰ ਸੁਖਪਾਲ ਸਿੰਘ ਵਾਸੀ ਜਲਾਲਾਬਾਦ ਪੂਰਬੀ ਦੇ ਘਰ ਦੂਸਰੀ ਵਾਰ ਵੱਜਿਆ ਡਾਕਾ
ਧਰਮਕੋਟ 26,ਫਰਵਰੀ (GTV News Moga)
ਅੱਜ ਮਿੱਤੀ 26/06/2026 ਨੂੰ ਮਾਸਟਰ ਸੁਖਪਾਲ ਸਿੰਘ ਸਪੁੱਤਰ ਸ.ਬਲਦੇਵ ਵਾਸੀ ਜਲਾਲਾਬਾਦ ਪੂਰਬੀ ਜਿਲ੍ਹਾ ਮੋਗਾ ਘਰ ਦੇ ਦਿਨ ਦਿਹਾੜੇ ਦੂਸਰੀ ਵਾਰ ਲੁੱਟ ਖੋਹ ਕਰਕੇ ਪਤਨੀ ਤੇ ਕੀਤਾ ਜਾਨ ਲੇਵਾ ਹਮਲਾ।
ਇਹ ਲੁੱਟ ਖੋਹ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਮਾਸਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਸਾਡਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਪ੍ਰੋਗਰਾਮ ਦੇ ਗਿਆ ਹੋਇਆ ਸੀ। ਘਰ ਵਿੱਚ ਮੇਰੀ ਪਤਨੀ ਮੌਜੂਦ ਸੀ ਜਿਸ ਤੇ ਜਾਨ ਲੇਵਾ ਹਮਲਾ ਕਰਕੇ ਜਬਰੀ ਨਸ਼ੀਲੇ ਪਦਾਰਥ ਦਾ ਟੀਕਾ ਮੂੰਹ ਰਾਂਹੀ ਦਿੱਤਾ ਗਿਆ ।
ਦਿਨ ਦਿਹਾੜੇ 10 ਤੋਲੇ ਸੋਨਾ, ਐਲ.ਈ.ਡੀ,ਇਨਵਾਟਰ ਬੈਟਰਾ,ਕੁਝ ਨਗਦੀ ਰਾਸ਼ੀ,ਤੇ ਹੋਰ ਘਰੇਲੂ ਸਮਾਨ ਲੁੱਟ ਕੇ ਲੈ ਗਏ ਹਨ। ਦੱਸਣਯੋਗ ਹੈ ਕਿ ਮਾਸਟਰ ਸੁਖਪਾਲ ਸਿੰਘ ਦੇ ਘਰ ਪਿਛਲੇ ਸਮੇਂ ਮਿੱਤੀ 4 ਅਕਤੂਬਰ 2024 ਨੂੰ ਦਿਨ ਸਮੇਂ ਅਜਿਹੀ ਹੀ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਤੇ ਉਸ ਸਮੇਂ ਕੋਈ ਵੀ ਕਾਰਵਾਈ ਪੁਲਿਸ ਵਿਭਾਗ ਵੱਲੋਂ ਨਾ ਕਰਨ ਕਰਕੇ ਲੁਟੇਰਿਆ ਦੇ ਹੌਸਲੇ ਬੁਲੰਦ ਹੋ ਗਏ ਹਨ।
ਇਸ ਕਰਕੇ ਦਿਨ ਦਿਹਾੜੇ ਲੁੱਟ ਖੋਹ ਦੀਆ ਵਾਰਦਾਤਾ ਵੱਡੇ ਪੱਧਰ ਤੇ ਵੱਧ ਗਈਆ ਹਨ। ਇਹ ਵਾਰਦਾਤ ਕਰਨ ਵਾਲੇ ਅਨਸਰਾਂ ਦੇ ਸਖਤ ਕਾਰਵਾਈ ਦੀ ਮੰਗ ਹਲਕਾ ਨਿਵਾਸੀ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਮੰਗ ਕਰਦੇ ਹੋਏ ਹਲਕੇ ਦੇ ਅਜਿਹੇ ਹਲਤਾ ਦੇ ਬਹੁਤ ਚਿੰਤ ਤੇ ਫਿਕਰਮੰਦ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਤਿੰਨ ਮਹੀਨਿਆਂ ਤੋਂ ਮੀਟਰ ਰੀਡਿੰਗ ਗਾਇਬ, ਲੋਕਾਂ ‘ਚ ਗੁੱਸਾ — 600 ਯੂਨਿਟ ਪਾਰ ਬਿੱਲ ਆਇਆ ਤਾਂ ਜ਼ਿੰਮੇਵਾਰ ਕੌਣ?
ਧਰਮਕੋਟ 25,ਫਰਵਰੀ (GTV News Moga)
ਇਲਾਕੇ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਮੀਟਰਾਂ ਦੀ ਰੀਡਿੰਗ ਨਾ ਲੈਣ ਦਾ ਮਾਮਲਾ ਹੁਣ ਗੰਭੀਰ ਰੂਪ ਧਾਰ ਚੁੱਕਾ ਹੈ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜੇ ਤਿੰਨ ਮਹੀਨਿਆਂ ਦੀ ਇਕੱਠੀ ਖਪਤ 600 ਯੂਨਿਟ ਤੋਂ ਉੱਪਰ ਚਲੀ ਗਈ ਤਾਂ ਭਾਰੀ ਬਿੱਲਾਂ ਦੀ ਮਾਰ ਆਮ ਪਰਿਵਾਰਾਂ ਨੂੰ ਸਹਿਣੀ ਪਵੇਗੀ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਵਿਭਾਗ ਸਮੇਂ-ਸਿਰ ਰੀਡਿੰਗ ਨਹੀਂ ਲੈਂਦਾ ਤਾਂ ਇਸ ਦੀ ਸਜ਼ਾ ਉਪਭੋਗਤਾਵਾਂ ਨੂੰ ਨਹੀਂ ਮਿਲਣੀ ਚਾਹੀਦੀ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਵਿਭਾਗ ਦੀ ਲਾਪਰਵਾਹੀ ਦਾ ਭੁਗਤਾਨ ਜਨਤਾ ਕਿਉਂ ਕਰੇ ?
ਇਸ ਮਾਮਲੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਆ ਗਈਆਂ ਹਨ। ਕਿਸਾਨ ਯੂਨੀਅਨ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਨੇ ਕੜੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਤਿੰਨ ਮਹੀਨਿਆਂ ਦੀ ਇਕੱਠੀ ਰੀਡਿੰਗ ਕਰਕੇ ਬਿੱਲ 600 ਯੂਨਿਟ ਤੋਂ ਵੱਧ ਜਾਰੀ ਕੀਤੇ ਗਏ ਤਾਂ ਕਿਸਾਨ ਯੂਨੀਅਨ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਵਿਭਾਗ ਆਪਣੀ ਤਕਨੀਕੀ ਖਾਮੀ ਜਾਂ ਹੜਤਾਲ ਦਾ ਭਾਰ ਲੋਕਾਂ ‘ਤੇ ਨਹੀਂ ਪਾ ਸਕਦਾ। ਜੇ ਕਿਸੇ ਉਪਭੋਗਤਾ ਨਾਲ ਅਨਿਆਇ ਕੀਤਾ ਗਿਆ ਤਾਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।
ਜਦੋਂ ਇਸ ਸਬੰਧੀ ਧਰਮਕੋਟ ਦੇ ਐਸਡੀਓ ਸੁਖਚੈਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਟਰ ਰੀਡਿੰਗ ਪ੍ਰਣਾਲੀ ਵਿੱਚ ਤਕਨੀਕੀ ਅਪਡੇਸ਼ਨ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ। ਇਸ ਤੋਂ ਇਲਾਵਾ, ਕੁਝ ਦਿਨ ਮੀਟਰ ਰੀਡਿੰਗ ਲੈਣ ਵਾਲੇ ਕਰਮਚਾਰੀਆਂ ਦੀ ਹੜਤਾਲ ਕਾਰਨ ਵੀ ਕਾਰਜ ਪ੍ਰਭਾਵਿਤ ਹੋਇਆ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇ 600 ਯੂਨਿਟ ਤੋਂ ਵੱਧ ਬਿੱਲ ਆਉਂਦੇ ਹਨ ਤਾਂ ਵਿਭਾਗ ਇਸ ਮਾਮਲੇ ਦਾ ਯੋਗ ਹੱਲ ਕੱਢੇਗਾ।
ਫਿਲਹਾਲ ਲੋਕ ਸਪਸ਼ਟ ਹਦਾਇਤਾਂ ਦੀ ਉਡੀਕ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਤੁਰੰਤ ਸਥਿਤੀ ਸਾਫ ਕੀਤੀ ਜਾਵੇ, ਤਾਂ ਜੋ ਆਮ ਜਨਤਾ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਦੇ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਰੈਲੀ ਲਈ ਵੱਡੇ ਇਕੱਠ ਦੀ ਤਿਆਰੀ (ਪਰਮਿੰਦਰ ਸਿੰਘ ਡਿੰਪਲ)
ਧਰਮਕੋਟ 24 ਫਰਵਰੀ 2026(ਹਰਜੀਤ ਸਿੰਘ ਬਹਿਲ)
ਕਾਂਗਰਸ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 28 ਫ਼ਰਵਰੀ ਨੂੰ ਰਾਹੁਲ ਗਾਂਧੀ
ਨੇਤਾ ਵਿਰੋਧੀ ਧਿਰ ਦੀ ਪੰਜਾਬ ਫੇਰੀ ਨੂੰ ਲੈ ਕੇ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਡਿਪਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਤੋਂ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਰੈਲੀ ਦੀ ਕਾਮਯਾਬੀ ਲਈ ਤਿਆਰ ਕੀਤੀ ਗਈ ਵਿਸਥਾਰਪੂਰਵਕ ਯੋਜਨਾ
ਮੀਟਿੰਗ ਦੌਰਾਨ 28 ਫ਼ਰਵਰੀ ਨੂੰ ਬਰਨਾਲਾ ਵਿੱਚ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਗਈ। ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਆਗੂਆਂ ਨੂੰ ਖੇਤਰ ਅਨੁਸਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵਰਕਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਜਾਣਕਾਰੀ ਦੇਣ।
ਇਸ ਤੋਂ ਇਲਾਵਾ ਯਾਤਰਾ ਪ੍ਰਬੰਧ, ਆਵਾਜਾਈ, ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਉਣ ਲਈ ਵੀ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਤਾਂ ਜੋ ਨਿਹਾਲ ਸਿੰਘ ਵਾਲਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਲੋਕ ਸੁਚਾਰੂ ਢੰਗ ਨਾਲ ਰੈਲੀ ਵਿੱਚ ਪਹੁੰਚ ਸਕਣ।
ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਡਿਪਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਸੂਬੇ ਦੀ ਰਾਜਨੀਤੀ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਪ੍ਰਤੀ ਵਧਦਾ ਭਰੋਸਾ ਦਰਸਾਉਂਦਾ ਹੈ ਕਿ ਪਾਰਟੀ ਮੁੜ ਮਜ਼ਬੂਤੀ ਨਾਲ ਉਭਰ ਰਹੀ ਹੈ।
ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭੇਦਭਾਵ ਭੁੱਲ ਕੇ ਇਕਜੁੱਟ ਹੋਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੇ ਜੋਸ਼ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਮੁੱਦੇ—ਮਹਿੰਗਾਈ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਨੌਜਵਾਨਾਂ ਦੇ ਭਵਿੱਖ—ਕਾਂਗਰਸ ਦੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਪਾਰਟੀ ਵਚਨਬੱਧ ਹੈ। ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੇ ਦਿਵਾਇਆ ਕਿ ਧਰਮਕੋਟ ਹਲਕੇ ਤੋਂ ਬਰਨਾਲਾ ਰੈਲੀ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਰਾਹੁਲ ਗਾਂਧੀ ਦੀ ਫੇਰੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਹਰ ਵਰਗ ਦੇ ਲੋਕ ਇਸ ਰੈਲੀ ਵਿੱਚ ਸ਼ਮੂਲੀਅਤ ਲਈ ਤਿਆਰ ਹਨ। ਇਸ
ਮੀਟਿੰਗ ਦੌਰਾਨ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨਾਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਅਤੇ ਬੂਥ ਪੱਧਰ ’ਤੇ ਪਾਰਟੀ ਨੂੰ ਸਰਗਰਮ ਕਰਨ ’ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮਜ਼ਬੂਤ ਸੰਗਠਨ ਹੀ ਚੋਣਾਂ ਵਿੱਚ ਕਾਮਯਾਬੀ ਦੀ ਕੁੰਜੀ ਹੈ।
ਅਖੀਰ ਵਿੱਚ ਧੰਨਵਾਦ ਪ੍ਰਸਤਾਵ
ਮੀਟਿੰਗ ਦੇ ਅੰਤ ਵਿੱਚ ਆਏ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਤੋਂ ਬਿਨਾਂ ਧਰਮਕੋਟ ਤੋਂ ਅਕਾਲੀ ਦਲ ਦਾ ਬੇੜਾ ਪਾਰ ਹੋਣਾ ਮੁਸ਼ਕਲ -ਗੁਰਜੰਟ ਸਿੰਘ ਚਾਹਲ
ਧਰਮਕੋਟ,24,ਫਰਵਰੀ (ਅਮਰੀਕ ਸਿੰਘ ਛਾਬੜਾ)
ਹਲਕਾ ਧਰਮਕੋਟ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਕਿਲ੍ਹੇਬੰਦੀ ਵਜੋਂ ਜਾਣਿਆ ਜਾਂਦਾ ਸੀ। ਲਗਭਗ 2012 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਸ ਹਲਕੇ ਵਿਚ ਅਕਾਲੀ ਦਲ ਦੀ ਸਰਦਾਰੀ ਅਟੱਲ ਮੰਨੀ ਜਾਂਦੀ ਰਹੀ ਅਤੇ ਲੰਬੇ ਸਮੇਂ ਤੱਕ ਇਥੋਂ ਅਕਾਲੀ ਦਲ ਦਾ ਹੀ ਵਿਧਾਇਕ ਚੁਣਿਆ ਜਾਂਦਾ ਰਿਹਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਅਕਾਲੀ ਦਲ ਦੇ ਸੀਨੀਅਰ ਆਗੂ ਗਰਜੰਟ ਸਿੰਘ ਚਾਹਲ ਨੇ ਕਿਹਾ ਕਿ ਅੱਜ ਹਾਲਾਤ ਬਿਲਕੁਲ ਵੱਖਰੇ ਹਨ। ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਮਿਲੀ ਕਰਾਰੀ ਹਾਰ ਨੇ ਅਕਾਲੀ ਦਲ ਦੀ ਸਿਆਸੀ ਸਥਿਤੀ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਚਾਹਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨੂੰ ਪਾਸੇ ਕਰਕੇ ਧਰਮਕੋਟ ਹਲਕੇ ਦੇ ਵਿੱਚ ਆਪਣਾ ਵਜੂਦ ਕਾਇਮ ਕਰਨਾ ਚਾਹੁੰਦੀ ਹੈ ਜੋ ਕਿ ਅਸੰਭਵ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਚਾਹਲ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਲੋਕ ਅੱਜ ਵੀ ਜਥੇਦਾਰ ਤੋਤਾ ਸਿੰਘ ਨੂੰ ਯਾਦ ਕਰਦੇ ਹੋਏ ਕਹਿੰਦੇ ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਜੋ ਕੰਮ ਜਥੇਦਾਰ ਤੋਤਾ ਸਿੰਘ ਕਰਵਾ ਕੇ ਗਏ ਹਨ ਨਾ ਤਾਂ ਇਸ ਤੋਂ ਪਹਿਲਾਂ ਕਿਸੇ ਵੀ ਐਮਐਲਏ ਨੇ ਕੀਤਾ ਅਤੇ ਨਾ ਹੀ ਕਿਸੇ ਕੋਲੋਂ ਹੋਇਆ ਅਤੇ ਨਾ ਹੀ ਅੱਗੇ ਹੋਣ ਦੀ ਸੰਭਾਵਨਾਵਾਂ ਹੈ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨੂੰ ਲਾਂਭੇ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਅਤੇ ਧਰਮਕੋਟ ਹਲਕੇ ਤੋਂ ਕਰਾਰੀ ਹਾਰ ਮਿਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਆਖਿਰ ਇਸ ਵੱਡੇ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ। 2010 ਦੌਰਾਨ ਜਦੋਂ ਹਲਕੇ ਦੀ ਵਾਂਗ ਡੋਰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸੰਭਾਲੀ, ਉਸ ਸਮੇਂ ਵੀ ਅਕਾਲੀ ਦਲ ਨੇ ਇਥੋਂ ਜਿੱਤ ਦਰਜ ਕੀਤੀ। ਤੋਤਾ ਸਿੰਘ ਦੀ ਮਜ਼ਬੂਤ ਪਕੜ, ਸੰਗਠਨਾਤਮਕ ਕਾਬਲੀਅਤ ਅਤੇ ਪਾਰਟੀ ਪ੍ਰਤੀ ਨਿਸ਼ਠਾ ਕਾਰਨ ਹਲਕੇ ਵਿਚ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਹੱਦ ਤੱਕ ਸਥਿਰ ਬਣਿਆ ਰਿਹਾ ।
ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨੂੰ ਲਾਂਭੇ ਕੀਤਾ ਤਾਂ ਇਹ ਨਤੀਜਾ ਅਕਾਲੀ ਦਲ ਲਈ ਸਿਰਫ਼ ਹਾਰ ਹੀ ਨਹੀਂ ਸੀ, ਸਗੋਂ ਇਹ ਸੰਕੇਤ ਵੀ ਸੀ ਕਿ ਹਲਕੇ ਵਿਚ ਪਾਰਟੀ ਦੀ ਪਕੜ ਕਮਜ਼ੋਰ ਹੋ ਚੁੱਕੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਆਪਣੀ ਗੁਆਚੀ ਹੋਈ ਜ਼ਮੀਨ ਮੁੜਹਾਸਲ ਕਰਨ ਵਿਚ ਨਾਕਾਮ ਰਿਹਾ। ਗੁਰਜੰਟ ਸਿੰਘ ਚਾਹਲ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਗਿਣਤੀ ਕਾਫੀ ਘੱਟ ਹੋ ਗਈ। ਇਥੇ ਕਿਉਂਕਿ ਜਥੇਦਾਰ ਤੋਤਾ ਸਿੰਘ ਜਿਹਨਾਂ ਨੂੰ ਹਲਕੇ ਦੇ ਲੋਕ ਪਿਆਰ ਕਰਦੇ ਸੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਅਣਦੇਖੀ ਕਰਕੇ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੇਠਾਂ ਡਿੱਗ ਪਿਆ ਅਤੇ
ਵੋਟਰਾਂ ਦੀ ਨਾਰਾਜ਼ਗੀ, ਸਥਾਨਕ ਪੱਧਰ 'ਤੇ ਮਜ਼ਬੂਤ ਨੇਤਵ ਦੀ ਕਮੀ ਅਤੇ ਸਪੱਸ਼ਟ ਰਣਨੀਤੀ ਦੀ ਘਾਟ ਨੇ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਜੋ ਹਲਕਾ ਧਰਮਕੋਟ ਦੇ ਅਕਾਲੀ ਦਲ ਇੰਚਾਰਜ ਸਨ, ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਪੁਨਰ-ਸੁਰਜੀਤੀ ਮੁਹਿੰਮ ਵਿਚ ਸ਼ਾਮਿਲ ਹੋ ਗਏ। ਇਸ ਕਦਮ ਨੇ ਪਾਰਟੀ ਅੰਦਰ ਹੋਰ ਵੀ ਹਲਚਲ ਪੈਦਾ ਕਰ ਦਿੱਤੀ ਅਤੇ ਪਾਰਟੀ ਨੂੰ ਵੱਡੇ ਪੱਧਰ 'ਤੇ ਖੋਰਾ ਲੱਗਿਆ ਕਿਉਂਕਿ ਜਿਹੜਾ ਅਕਾਲੀ ਦਲ ਬਚਿਆ ਸੀ ਉਹ ਵੀ ਦੋ ਭਾਗਾਂ ਦੇ ਵਿਚ ਵੰਡਿਆ ਗਿਆ।
ਲਗਾਤਾਰ ਗਲਤ ਰਣਨੀਤਕ ਫੈਸਲੇ, ਅੰਦਰੂਨੀ ਖਿੱਚਤਾਣ, ਮਜ਼ਬੂਤ ਸਥਾਨਕ ਨੇਤ੍ਰਿਤਵ ਦੀ ਘਾਟ ਅਤੇ ਵੋਟਰਾਂ ਨਾਲ ਸੰਪਰਕ ਟੁੱਟਣਾ-ਇਹ ਸਾਰੇ ਕਾਰਨ ਮਿਲ ਕੇ ਅਕਾਲੀ ਦਲ ਨੂੰ ਇਸ ਮੰਜ਼ਿਲ 'ਤੇ ਲਿਆ ਖੜ੍ਹਾ ਕਰਦੇ ਹਨ। ਜੇਕਰ ਅਕਾਲੀ ਦਲ ਨੂੰ ਧਰਮਕੋਟ ਵਿਚ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨੀ ਹੈ, ਤਾਂ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਇਕਜੁੱਟਤਾ ਨਵੀਂ ਸੋਚ ਅਤੇ ਭਰੋਸੇਯੋਗ ਨੇਤ੍ਰਤਵ ਦੇ ਨਾਲ ਅੱਗੇ ਵਧਣਾ ਪਵੇਗਾ। ਨਹੀਂ ਤਾਂ ਕਦੇ ਮਜ਼ਬੂਤ ਰਹੀ ਇਹ ਕਿਲ੍ਹੇਬੰਦੀ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਜਾਵੇਗੀ।
ਮੌਜੂਦਾ ਸਮੇਂ ਹਲਕਾ ਧਰਮਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੀਅੰਦਰੂਨੀ ਸਿਆਸਤ ਹੋਰ ਵੀ ਜ਼ਿਆਦਾ ਗੁੰਝਲਦਾਰ ਹੋ ਚੁੱਕੀ ਹੈ। ਪਾਰਟੀ ਅੰਦਰ ਅੱਧੀ ਦਰਜਨ ਤੋਂ ਵੱਧ ਅਜਿਹੇ ਆਗੂ ਹਨ, ਜੋ ਆਪਣੇ-ਆਪ ਨੂੰ ਹਲਕਾ ਇੰਚਾਰਜ ਬਣਨ ਦੇ ਦਾਅਵੇਦਾਰ ਮੰਨ ਰਹੇ ਹਨ ਇਸ ਕਾਰਨ ਪਾਰਟੀ ਵਰਕਰਾਂ ਵਿਚ ਨਾ ਸਿਰਫ਼ ਉਲਝਣ ਹੈ, ਸਗੋਂ ਸੰਗਠਨਾਤਮਕ ਪੱਧਰ 'ਤੇ ਅਣਸ਼ਚਿੱਤਤਾ ਵੀ ਵਧੀ ਹੈ। ਲੰਮੇ ਸਮੇਂ ਤੋਂ ਹਲਕਾ ਧਰਮਕੋਟ ਇੰਚਾਰਜ ਤੋਂ ਸਖਣਾ ਹੋਣ ਕਰਕੇ ਅਕਾਲੀ ਦਲ ਦਾ ਸਥਾਨਕ ਢਾਂਚਾ ਕਮਜ਼ੋਰ ਪਿਆ ਹੋਇਆ ਹੈ, ਜਿਸਦਾ ਸਿੱਧਾ ਨੁਕਸਾਨ ਹਾਲੀਆ ਚੋਣਾਂ ਵਿਚ ਸਾਹਮਣੇ ਆ ਚੁੱਕਾ ਹੈ।ਅਜਿਹਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੋਂ ਅਨਜਾਣ ਹਨ, ਉਨ੍ਹਾਂ ਵੱਲੋਂ ਹਲਕਾ ਧਰਮਕੋਟ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਵੱਡੀ ਮੀਟਿੰਗ, ਰਾਹੁਲ ਗਾਂਧੀ ਦੀ ਫੇਰੀ ਨੂੰ ਬਣਾਇਆ ਜਾਵੇਗਾ ਇਤਿਹਾਸਕ
ਧਰਮਕੋਟ, 24,ਫਰਵਰੀ (GTV News Moga)
ਆਉਣ ਵਾਲੀ 28 ਫ਼ਰਵਰੀ ਨੂੰ ਪੰਜਾਬ ਫੇਰੀ ਦੇ ਮੱਦੇਨਜ਼ਰ ਹਲਕਾ ਧਰਮਕੋਟ ਵਿੱਚ ਕਾਂਗਰਸ ਪਾਰਟੀ ਵੱਲੋਂ ਸੰਗਠਨਾਤਮਕ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਬਾਈ ਰੁਪਿੰਦਰ ਸਮਰਾ ਲੋਹਗੜ੍ਹ ਦੀ ਅਗਵਾਈ ਵਿੱਚ ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਨੇਤਾ ਵਿਰੋਧੀ ਧਿਰ ਸ੍ਰੀ Rahul Gandhi ਦੀ ਪੰਜਾਬ ਫੇਰੀ ਨੂੰ ਇਤਿਹਾਸਕ ਅਤੇ ਕਾਮਯਾਬ ਬਣਾਉਣ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਤੌਰ ‘ਤੇ ਬਰਨਾਲਾ ਵਿੱਚ ਹੋਣ ਵਾਲੀ ਵਿਸ਼ਾਲ ਜਨ ਰੈਲੀ ਵਿੱਚ ਹਲਕਾ ਧਰਮਕੋਟ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਢੁਕਵੀਂ ਰਣਨੀਤੀ ਤਿਆਰ ਕੀਤੀ ਗਈ।
ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ ਅਤੇ ਬੂਥ ਪੱਧਰ ਦੇ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ, ਨੌਜਵਾਨਾਂ ਅਤੇ ਮਹਿਲਾਵਾਂ ਨੂੰ ਵਧ ਚੜ੍ਹ ਕੇ ਸ਼ਮੂਲੀਅਤ ਲਈ ਪ੍ਰੇਰਿਤ ਕਰਨ ਅਤੇ ਰੈਲੀ ਸਬੰਧੀ ਜਾਣਕਾਰੀ ਪਹੁੰਚਾਉਣ ਲਈ ਕਿਹਾ ਗਿਆ।
ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕ-ਹਿੱਤ ਦੇ ਮੁੱਦਿਆਂ ‘ਤੇ ਡੱਟ ਕੇ ਖੜ੍ਹੀ ਰਹੀ ਹੈ ਅਤੇ ਆਉਣ ਵਾਲੀ ਰੈਲੀ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦੇਵੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ।
ਬਾਈ ਰੁਪਿੰਦਰ ਸਮਰਾ ਲੋਹਗੜ੍ਹ ਨੇ ਕਿਹਾ ਕਿ ਹਲਕਾ ਧਰਮਕੋਟ ਤੋਂ ਰਿਕਾਰਡ ਤੋੜ ਇਕੱਠ ਬਰਨਾਲਾ ਰੈਲੀ ਵਿੱਚ ਸ਼ਮੂਲੀਅਤ ਕਰੇਗਾ ਅਤੇ ਪਾਰਟੀ ਦੀ ਤਾਕਤ ਦਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਰਕਰਾਂ ਦੇ ਉਤਸ਼ਾਹ ਅਤੇ ਜਜ਼ਬੇ ਨੂੰ ਵੇਖਦਿਆਂ ਇਹ ਰੈਲੀ ਇਤਿਹਾਸਕ ਸਾਬਤ ਹੋਵੇਗੀ।
ਮੀਟਿੰਗ ਦੌਰਾਨ ਵਰਕਰਾਂ ਵਿੱਚ ਭਰਪੂਰ ਜੋਸ਼ ਅਤੇ ਇਕਜੁੱਟਤਾ ਦੇਖਣ ਨੂੰ ਮਿਲੀ। ਸਾਰੇ ਆਗੂਆਂ ਅਤੇ ਵਰਕਰਾਂ ਨੇ ਇਕ ਸੁਰ ਵਿੱਚ ਰੈਲੀ ਨੂੰ ਕਾਮਯਾਬ ਬਣਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕੰਧ ਟੱਪ ਕੇ ਚੋਰੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ,ਮੋਗਾ ਪੁਲਿਸ ਦੀ ਤੁਰੰਤ ਕਾਰਵਾਈ ਨਾਲ ₹79,000 ਬਰਾਮਦ !
ਮੋਗਾ 23,ਫਰਵਰੀ (GTV News Moga)
ਸ੍ਰੀ ਅਜੈ ਗਾਂਧੀ IPS ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੋਗਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਸ੍ਰੀ ਦਲਬੀਰ ਸਿੰਘ PPS ਉਪ ਕਪਤਾਨ ਪੁਲਿਸ, ਬਾਘਾਪੁਰਾਣਾ ਜੀ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਚੋਰੀਸ਼ੁਦਾ ਰਕਮ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਸੁਖਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਾਥੇਵਾਲਾ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮਿਤੀ 18-02-2026 ਨੂੰ ਸਵੇਰੇ ਕਰੀਬ 10:30 ਵਜੇ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਦੁਪਹਿਰ ਕਰੀਬ 2:00 ਵਜੇ ਘਰ ਵਾਪਸ ਆਉਣ 'ਤੇ ਉਸਨੇ ਦੇਖਿਆ ਕਿ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਜਾਣ 'ਤੇ ਕੱਪੜੇ ਧੋਣ ਵਾਲੀ ਮਸ਼ੀਨ ਟੁੱਟੀ ਹੋਈ ਸੀ ਅਤੇ ਲੱਗਦਾ ਸੀ ਕਿ ਕੋਈ ਵਿਅਕਤੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਹੈ। ਕਮਰੇ ਵਿੱਚ ਪਏ ਸੰਦੂਕ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਸਮਾਨ ਵਿਖਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਸੰਦੂਕ ਵਿੱਚ ਪਏ ਕੁੱਲ 1,20,000/- ਰੁਪਏ ਚੋਰੀ ਹੋ ਗਏ ਹਨ।
ਇਸ ਸਬੰਧ ਵਿੱਚ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਨੰਬਰ 50 ਮਿਤੀ 21-02-2026 ਅਧੀਨ ਧਾਰਾ 331(3), 305 BNS ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।
ਦੌਰਾਨ ਤਫ਼ਤੀਸ਼ ਹਰਜੀਤ ਸਿੰਘ ਨੰਬਰ 33/ਮੋਗਾ ਵੱਲੋਂ ਮੁਖ਼ਬਰ ਖ਼ਾਸ ਦੀ ਸੂਚਨਾ ਅਤੇ ਤਕਨੀਕੀ ਸਹਾਇਤਾ ਦੇ ਆਧਾਰ 'ਤੇ ਦੋਸ਼ੀ ਗੁਰਪਿੰਦਰ ਸਿੰਘ ਉਰਫ਼ ਗੋਰੀ ਪੁੱਤਰ ਦਲਜੀਤ ਸਿੰਘ ਵਾਸੀ ਨਾਥੇਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ।ਦੋਸ਼ੀ ਪਾਸੋਂ 79,000/- ਰੁਪਏ ਨਕਦ ਅਤੇ ਇਕ ਜਿੰਦਾ ਬਰਾਮਦ ਕੀਤਾ ਗਿਆ ਹੈ। ਬਾਕੀ ਰਹਿੰਦੀ ਰਕਮ ਦੀ ਬਰਾਮਦਗੀ ਲਈ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ।ਮੋਗਾ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦੀ ਸੁਰੱਖਿਆ ਲਈ ਉਚਿਤ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਸੰਦੇਹਜਨਕ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
31 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕਟੌਤੀ ਖ਼ਿਲਾਫ਼ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਦਾ ਤਿੱਖਾ ਰੋਸ਼
24 ਫਰਵਰੀ ਤੋਂ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ, 25 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ
ਮਿਤੀ: 23 ਫਰਵਰੀ 2026(ਹਰਜੀਤ ਸਿੰਘ ਬਹਿਲ)
ਸਾਲਾਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਬਾਵਜੂਦ ਦਫਤਰੀ ਕਰਮਚਾਰੀਆਂ ਦੀ ਤਨਖਾਹ ਵਿੱਚ 31,000 ਰੁਪਏ ਪ੍ਰਤੀ ਮਹੀਨਾ ਕਟੌਤੀ ਕਰਨ ਦੇ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਗਹਿਰਾ ਰੋਸ ਪੈਦਾ ਹੋ ਗਿਆ ਹੈ। ਇਸ ਸਬੰਧੀ ਸਰਵ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਨਾਲ ਸੰਬੰਧਿਤ ਦਫਤਰੀ ਕਰਮਚਾਰੀਆਂ ਨੇ 24 ਫਰਵਰੀ ਤੋਂ ਵਿਭਾਗ ਦਾ ਸਮੂਹ ਕੰਮਕਾਜ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 17 ਫਰਵਰੀ ਨੂੰ ਮੋਹਾਲੀ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਵਿਭਾਗੀ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਕਰਮਚਾਰੀਆਂ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ 01.04.2018 ਤੋਂ ਨਿਯਮਿਤ ਕਰਨ ਸਬੰਧੀ ਹੁਕਮ ਜਾਰੀ ਕਰਨ ਲਈ ਮਾਮਲੇ ਦੀ ਕਾਰਵਾਈ ਦੋ ਦਿਨਾਂ ਵਿੱਚ ਵਿੱਤ ਵਿਭਾਗ ਨੂੰ ਭੇਜੀ ਜਾਵੇਗੀ। ਪਰ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹ ਮਾਮਲਾ ਸਿੱਖਿਆ ਵਿਭਾਗ ਦੇ ਦਫਤਰਾਂ ਵਿੱਚ ਹੀ ਲੰਬਿਤ ਪਿਆ ਹੈ।
ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ 10 ਅਕਤੂਬਰ ਤੋਂ ਸ਼ੁਰੂ ਹੋਈ ਇਹ ਕਾਰਵਾਈ ਪੰਜ ਮਹੀਨੇ ਬੀਤਣ ਦੇ ਬਾਵਜੂਦ ਵੀ ਅੱਗੇ ਨਹੀਂ ਵਧੀ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਨੂੰ ਉਨ੍ਹਾਂ ਆਪਣੀ ਜ਼ਿੰਦਗੀ ਦੇ 15–20 ਸਾਲ ਸਮਰਪਿਤ ਕੀਤੇ, ਉਹੀ ਵਿਭਾਗ ਹੁਣ ਉਨ੍ਹਾਂ ਦੀ ਆਰਥਿਕ ਸੁਰੱਖਿਆ ਨਾਲ ਖਿਲਵਾਰ ਕਰ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖਾਹ ਲਈ 60 ਪ੍ਰਤੀਸ਼ਤ ਰਕਮ ਪ੍ਰਦਾਨ ਕੀਤੀ ਜਾ ਰਹੀ ਹੈ, ਫਿਰ ਵੀ ਸੂਬਾ ਸਰਕਾਰ ਤਨਖਾਹ ਵਿੱਚ ਕਟੌਤੀ ਕਰਨ ’ਤੇ ਅੜੀ ਹੋਈ ਹੈ।
Bhagwant Mann ਦੀ ਅਗਵਾਈ ਹੇਠ 8 ਅਤੇ 9 ਸਤੰਬਰ 2025 ਨੂੰ ਹੋਈ ਮੰਤਰੀ ਮੰਡਲ ਬੈਠਕ ਦੌਰਾਨ ਕਰਮਚਾਰੀਆਂ ਦੀ ਤਨਖਾਹ ਨਾ ਘਟਾਉਣ ਸਬੰਧੀ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ Harpal Singh Cheema ਅਤੇ Harjot Bains ਵੱਲੋਂ ਵੀ ਅਧਿਕਾਰੀਆਂ ਨੂੰ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਸਨ। ਜਥੇਬੰਦੀ ਦਾ ਕਹਿਣਾ ਹੈ ਕਿ ਉੱਚ ਪੱਧਰ ’ਤੇ ਦਿੱਤੀਆਂ ਗਈਆਂ ਹਦਾਇਤਾਂ ਦੇ ਬਾਵਜੂਦ ਨੀਚਲੇ ਪੱਧਰ ’ਤੇ ਕਾਰਵਾਈ ਨਹੀਂ ਹੋ ਰਹੀ।
ਦਫਤਰੀ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ 25 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਉਹ ਸੰਗਰੂਰ ਵਿਖੇ ਇਕੱਠੇ ਹੋਣਗੇ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਆਪਣੀ ਆਵਾਜ਼ ਬੁਲੰਦ ਕਰਨਗੇ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਨਖਾਹ ਕਟੌਤੀ ਦੇ ਹੁਕਮ ਤੁਰੰਤ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮੰਤਰੀਆਂ ਦੇ ਨਿਵਾਸ ਸਥਾਨਾਂ ਦੇ ਬਾਹਰ ਵੀ ਰੋਸ ਪ੍ਰਗਟਾਇਆ ਜਾਵੇਗਾ।
ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 01.04.2018 ਤੋਂ ਕਰਮਚਾਰੀਆਂ ਨੂੰ ਨਿਯਮਿਤ ਕਰਕੇ ਤਨਖਾਹ ਕਟੌਤੀ ਦੇ ਹੁਕਮ ਤੁਰੰਤ ਵਾਪਸ ਲਏ ਜਾਣ, ਤਾਂ ਜੋ ਸਿੱਖਿਆ ਪ੍ਰਣਾਲੀ ਦਾ ਕੰਮਕਾਜ ਸੁਚਾਰੂ ਤਰੀਕੇ ਨਾਲ ਚੱਲ ਸਕੇ ਅਤੇ ਕਰਮਚਾਰੀਆਂ ਵਿੱਚ ਪੈਦਾ ਹੋਈ ਅਣਿਸ਼ਚਿਤਤਾ ਦੂਰ ਹੋਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਜਥੇਦਾਰ ਤੋਤਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਪ 28 ਨੂੰ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ-ਹੈਰੀ,ਮੱਲ੍ਹੀ
ਮੋਗਾ 23,ਫਰਵਰੀ (GTV News Moga)
ਵਿਕਾਸ ਦੇ ਮਸੀਹਾ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਸਰ ਅਤੇ ਅੱਖਾਂ ਦੇ ਚੈੱਕਅਪ ਕੈਂਪ 28 ਫਰਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਸ਼ਾਂਤਸਰ ਸਾਹਿਬ, ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰ ਮਹੀਨੇ ਆਯੋਜਿਤ ਕੀਤਾ ਜਾਂਦਾ ਹੈ।
ਇਸ ਸਬੰਧੀ ਹੋਈ ਮੀਟਿੰਗ ਦੌਰਾਨ ਇਕਬਾਲਦੀਪ ਸਿੰਘ ਹੈਰੀ ਅਤੇ ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਕੈਂਸਰ ਨਾਲ ਸੰਬੰਧਿਤ ਹਰ ਕਿਸਮ ਦੇ ਟੈਸਟ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ। ਇਸ ਦੇ ਨਾਲ ਆਮ ਬਿਮਾਰੀਆਂ ਦੀ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਲੋਕ ਸਮੇਂ ਸਿਰ ਇਲਾਜ ਕਰਵਾ ਸਕਣ।
ਉਨ੍ਹਾਂ ਹੋਰ ਦੱਸਿਆ ਕਿ ਅੱਖਾਂ ਦੇ ਮਾਹਿਰਾਂ ਵੱਲੋਂ ਨਵੀਂ ਤਕਨੀਕ ਦੀ ਸਹਾਇਤਾ ਨਾਲ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਨੂੰ ਵਧੀਆ ਕੁਆਲਿਟੀ ਦੀਆਂ ਨਿਗ੍ਹਾ ਵਾਲੀਆਂ ਐਨਕਾਂ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਆਮ ਬਿਮਾਰੀਆਂ ਲਈ ਜਰੂਰੀ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ।
ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੇ ਹਨ ਅਤੇ ਇਲਾਕਾ ਵਾਸੀਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕੈਂਪ ਵਿੱਚ ਪਹੁੰਚ ਕੇ ਜਾਂਚ ਕਰਵਾਉਣ।
ਮੀਟਿੰਗ ਦੌਰਾਨ ਪਰਮਿੰਦਰ ਸਿੰਘ ਭੀਮਾ, ਬੂਟਾ ਸਿੰਘ ਗਿੱਲ, ਬਲਵਿੰਦਰ ਸਿੰਘ ਵਿਰਦੀ, ਮਾਸਟਰ ਸੁਖਮੰਦਰ ਸਿੰਘ, ਅਮਨ ਸਿੰਘ ਢਿੱਲੋਂ, ਸੁਖਦੇਵ ਸਿੰਘ, ਇੰਸਪੈਕਟਰ ਜਗਦੇਵ ਸਿੰਘ, ਨੰਬਰਦਾਰ ਦਲਜੀਤ ਸਿੰਘ, ਪਿਆਰਾ ਸਿੰਘ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਸਵਰਨ ਸਿੰਘ ਮੈਂਬਰ ਪੰਚਾਇਤ, ਗੁਰਚਰਨ ਸਿੰਘ, ਜਤਿੰਦਰ ਸਿੰਘ, ਨਾਹਰ ਸਿੰਘ ਮੱਲੀ, ਡਾਕਟਰ ਹਰਵਿੰਦਰ ਸਿੰਘ ਮੈਂਬਰ ਪੰਚਾਇਤ, ਗਗਨਦੀਪ ਸਿੰਘ ਮੈਂਬਰ ਪੰਚਾਇਤ, ਡਾਕਟਰ ਸਾਧੂ ਸਿੰਘ, ਜਗਦੇਵ ਸਿੰਘ ਅਤੇ ਜਗਸੀਰ ਸਿੰਘ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਯੁਵਾ ਮੋਰਚਾ ਦਾ ਰੋਸ਼ ਪ੍ਰਦਰਸ਼ਨ, ਪੁਤਲਾ ਫੂਕ ਕੇ ਦਰਜ ਕਰਵਾਇਆ ਵਿਰੋਧ
ਨੌਜਵਾਨਾਂ ਵਿੱਚ ਭਾਰੀ ਰੋਸ, ਲੋਕਤੰਤਰੀ ਢੰਗ ਨਾਲ ਆਵਾਜ਼ ਉਠਾਈ ਜਾ ਰਹੀ ਹੈ – ਸਈਆਨਸ਼ ਸੂਰੀ
ਅੰਮ੍ਰਿਤਸਰ 23,ਫਰਵਰੀ (ਸਿਮਰਪ੍ਰੀਤ ਸਿੰਘ)
ਲਾਹੌਰੀ ਗੇਟ ਸਥਿਤ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਦੇ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕਾਰਕਰਤਿਆਂ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਆਪਣਾ ਤਿੱਖਾ ਵਿਰੋਧ ਜਤਾਇਆ।
ਇਹ ਪ੍ਰਦਰਸ਼ਨ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਈਆਨਸ਼ ਸੂਰੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸਈਆਨਸ਼ ਸੂਰੀ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਹਾਲ ਹੀ ਵਿੱਚ ਦਿੱਤੇ ਜਾ ਰਹੇ ਬਿਆਨਾਂ ਕਾਰਨ ਨੌਜਵਾਨ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਕਰਤਾ ਸੰਵਿਧਾਨਕ ਅਤੇ ਲੋਕਤੰਤਰੀ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਅਤੇ ਦੇਸ਼ ਵਿਰੋਧੀ ਸੋਚ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਰਬਜੀਤ ਸ਼ੈਂਟੀ, ਅਨੁਜ ਭੰਡਾਰੀ, ਤਰੁਣ ਅਰੋੜਾ, ਕੌਂਸਲਰ ਕ੍ਰਿਤੀ ਅਰੋੜਾ, ਮਾਨਵ ਤਨੇਜਾ, ਕੁਮਾਰ ਅਮਿਤ, ਮੰਡਲ ਪ੍ਰਧਾਨ ਵਿਸ਼ਾਲ ਸ਼ਰਮਾ, ਰਾਜੇਸ਼ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਡਾਇਰੈਕਟਰ ਉੱਚ ਸਿੱਖਿਆ ਦੇ ਕਹਿਣ ‘ਤੇ ਕੁਲਭੂਸ਼ਨ ਸ਼ਰਮਾ ਨੇ 34 ਦਿਨਾਂ ਤੋਂ ਚੱਲ ਰਿਹਾ ਧਰਨਾ ਕੀਤਾ ਖਤਮ,ਡੀਐਚਈ ਦੀ ਸਕਾਰਾਤਮਕ ਭੂਮਿਕਾ ਦਾ ਜੱਥੇਬੰਦੀ ਵੱਲੋਂ ਸਵਾਗਤ — ਪ੍ਰੋ. ਤਰੁਣ ਘਈ
ਧਰਮਕੋਟ, 21 ਫਰਵਰੀ(ਫਕੀਰ ਚੰਦ ਸ਼ਰਮਾ)
ਪੰਜਾਬ ਦੇ ਡਾਇਰੈਕਟਰ ਉੱਚ ਸਿੱਖਿਆ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸ਼੍ਰੀ ਆਤਮ ਵੱਲਭ ਜੈਨ ਕਾਲਜ ਨਾਲ ਸੰਬੰਧਿਤ ਮੁਲਾਜ਼ਮ ਕੁਲਭੂਸ਼ਨ ਸ਼ਰਮਾ ਨੇ ਆਪਣਾ 34 ਦਿਨਾਂ ਤੋਂ ਚੱਲ ਰਿਹਾ ਦਿਨ-ਰਾਤ ਦਾ ਧਰਨਾ ਅੱਜ ਖਤਮ ਕਰ ਦਿੱਤਾ।
ਪਿਛਲੇ ਦਿਨੀਂ ਡਾਇਰੈਕਟਰ ਉੱਚ ਸਿੱਖਿਆ, ਪੰਜਾਬ ਨੇ ਕਾਲਜ ਦੇ ਪ੍ਰਿੰਸੀਪਲ ਸੰਦੀਪ ਗੁਪਤਾ ਅਤੇ ਧਰਨੇ ‘ਤੇ ਬੈਠੇ ਕੁਲਭੂਸ਼ਨ ਸ਼ਰਮਾ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ। ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਦੋ ਡੀਡੀਪੀਆਈ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਅਤੇ ਉਨ੍ਹਾਂ ਨੂੰ ਜਲਦ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ।
ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਸਾਹਿਬ ਨੇ ਉਨ੍ਹਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਧਰਨਾ ਲਗਾਉਣਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਉਨ੍ਹਾਂ ‘ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਅਤੇ ਜਲਦ ਇਨਸਾਫ਼ ਦਿੱਤਾ ਜਾਵੇਗਾ, ਇਸ ਲਈ ਧਰਨਾ ਚੁੱਕ ਲਿਆ ਜਾਵੇ।
ਕੁਲਭੂਸ਼ਨ ਨੇ ਕਿਹਾ ਕਿ ਦਫ਼ਤਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਇਹ ਗੱਲ ਆਪਣੇ ਪਰਿਵਾਰ, ਸਹਿਯੋਗੀਆਂ ਅਤੇ AUCT ਜੱਥੇਬੰਦੀ ਨਾਲ ਸਾਂਝੀ ਕੀਤੀ। AUCT ਦੇ ਪ੍ਰਧਾਨ ਪ੍ਰੋ. ਤਰੁਣ ਘਈ ਨੇ ਵੀ ਡਾਇਰੈਕਟਰ ਉੱਚ ਸਿੱਖਿਆ ਨਾਲ ਗੱਲਬਾਤ ਕੀਤੀ। ਡਾਇਰੈਕਟਰ ਵੱਲੋਂ ਜਾਂਚ ਜਾਰੀ ਹੋਣ ਅਤੇ ਕਾਨੂੰਨੀ ਤੌਰ ‘ਤੇ ਜਲਦ ਫ਼ੈਸਲਾ ਕਰਨ ਦਾ ਦੁਬਾਰਾ ਭਰੋਸਾ ਦਿੱਤਾ ਗਿਆ।
ਇਸ ਭਰੋਸੇ ਦੇ ਆਧਾਰ ‘ਤੇ ਕੁਲਭੂਸ਼ਨ ਸ਼ਰਮਾ ਨੇ 34 ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਅਸਥਾਈ ਤੌਰ ‘ਤੇ ਸਮਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੇ ਉਨ੍ਹਾਂ ਨੂੰ ਅੰਦਰੋਂ ਹੋਰ ਮਜ਼ਬੂਤ ਬਣਾਇਆ ਹੈ।
ਉਨ੍ਹਾਂ ਆਪਣੇ ਧਰਨੇ ਦੌਰਾਨ ਸਾਥ ਦੇਣ ਵਾਲੇ ਪਿੰਡ ਹੁਸੈਨਪੁਰਾ, ਮਝਫਗੁਵਾਲ, ਈਸੇਵਾਲ ਦੀਆਂ ਪੰਚਾਇਤਾਂ, AUCT ਜੱਥੇਬੰਦੀ, ਵੱਖ-ਵੱਖ ਸਹਿਯੋਗੀਆਂ ਅਤੇ ਜੀ ਟੀਵੀ ਨੈੱਟਵਰਕ ਦੇ ਪੱਤਰਕਾਰ ਫਕੀਰ ਚੰਦ ਸ਼ਰਮਾ ਸਮੇਤ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਜੱਥੇਬੰਦੀ ਵੱਲੋਂ ਡਾਇਰੈਕਟਰ ਉੱਚ ਸਿੱਖਿਆ ਦੀ ਸਕਾਰਾਤਮਕ ਭੂਮਿਕਾ ਦਾ ਸਵਾਗਤ ਕਰਦੇ ਹੋਏ ਆਸ ਜਤਾਈ ਗਈ ਹੈ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਨਿਆਂਯੁਕਤ ਫ਼ੈਸਲਾ ਜਲਦ ਸਾਹਮਣੇ ਆਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸ਼ਹਿਰ ਦੀਆਂ ਮਾਨਯੋਗ ਰਾਜਸੀ, ਧਾਰਮਿਕ ਸਮਾਜ ਸੇਵੀ ਸ਼ਖਸ਼ੀਅਤਾਂ ਵੱਲੋਂ ਪ੍ਰੈਸ ਕਲੱਬ ( ਰਜਿ )ਧਰਮਕੋਟ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਸਮੇਤ ਸਮੂਹ ਅਹੁਦੇਦਾਰਾਂ ਨੂੰ ਕੀਤਾ ਗਿਆ ਸਨਮਾਨਿਤ
ਧਰਮਕੋਟ ਪ੍ਰੈਸ ਕਲੱਬ ਦੇ ਰਜਿਸਟਰ ਹੋਣ ਦੀ ਖੁਸ਼ੀ ਵਿੱਚ ਵਿਸ਼ੇਸ਼ ਸਮਾਰੋਹ
ਧਰਮਕੋਟ, 21 ਫਰਵਰੀ (GTV News Moga)
ਧਰਮਕੋਟ ਪ੍ਰੈਸ ਕਲੱਬ ਦੇ ਰਜਿਸਟਰ ਹੋਣ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਵੱਲੋਂ ਆਪਣੇ ਨਿਵਾਸ ਸਥਾਨ ‘ਤੇ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੱਤਰਕਾਰ ਭਾਈਚਾਰੇ ਅਤੇ ਸਮਾਜ ਦੇ ਪ੍ਰਮੁੱਖ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਪ੍ਰੈਸ ਕਲੱਬ ਦੀ ਰਜਿਸਟ੍ਰੇਸ਼ਨ ਨੂੰ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਇਸ ਮੌਕੇ ਅੰਮ੍ਰਿਤ ਸੰਧੂ ਕਨੇਡਾ, ਸ਼ਮਸ਼ੇਰ ਸਿੰਘ ਕੈਲਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਸਾਬਕਾ ਐਸ ਪੀ ਮੁਖਤਿਆਰ ਸਿੰਘ ਸੰਧੂ, ਸਰਪੰਚ ਸੁਖਜਿੰਦਰ ਸਿੰਘ ਭੈਣੀ, ਸਰਪੰਚ ਚਰਨਜੀਤ ਸਿੰਘ ਮੰਦਰ ਕਲਾਂ ਸਮੇਤ ਵੱਖ ਵੱਖ ਅਦਾਰਿਆਂ ਦੇ ਪੱਤਰਕਾਰ ਹਾਜ਼ਰ ਰਹੇ। ਸਭ ਨੇ ਪ੍ਰੈਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਦੀ ਅਗਵਾਈ ਅਤੇ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੈਸ ਕਲੱਬ (ਰਜਿ) ਧਰਮਕੋਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ ਪ੍ਰੈਸ ਕਲੱਬ ਧਰਮਕੋਟ ਦੇ ਚੇਅਰਮੈਨ ਦਵਿੰਦਰ ਸਿੰਘ ਅਕਾਲੀਆਂ ਵਾਲਾ ਸੀਨੀਅਰ ਮੀਤ ਪ੍ਰਧਾਨ ਖੇਤਪਾਲ ਸਿੰਘ ਦੀਪ ਮੀਤ ਪ੍ਰਧਾਨ ਸਤਨਾਮ ਸਿੰਘ ਘਾਰੂ ਸੈਕਟਰੀ ਹਰਜੀਤ ਸਿੰਘ ਬਹਿਲ ਖਜਾਨਚੀ ਰਾਜੂ ਅਹੂਜਾ ਪ੍ਰੈਸ ਸੈਕਟਰੀ ਮਨੋਜ ਕੁਮਾਰ ਨਿੱਕੂ ਮੁੱਖ ਸਲਾਹਕਾਰ ਗੁਰਦੀਪ ਸਿੰਘ ਬੱਡੂਵਾਲ ਅਮਰਜੀਤ ਸਿੰਘ ਗਿੱਲ ਗੁਰਮੀਤ ਸਿੰਘ ਭੋਏਪੁਰ ਜੁਗਰਾਜ ਸਿੰਘ ਲੁਹਾਰਾ ਜੁਗਰਾਜ ਸਿੰਘ ਸੰਘਾ ਮਨਪ੍ਰੀਤ ਸਿੰਘ ਕੈਲਾ ਸੁਖਵਿੰਦਰ ਸਿੰਘ ਕਾਲਾ ਪਰਮਜੀਤ ਸਿੰਘ ਇਹ ਸਾਰੇ ਪ੍ਰੈਸ ਕਲੱਬ ਧਰਮਕੋਟ ਰਜਿਸਟਰਡ ਦੇ ਪੱਤਰਕਾਰ ਹਾਜ਼ਰ ਸਨ।
ਵਕਤਾਵਾਂ ਨੇ ਕਿਹਾ ਕਿ ਪ੍ਰੈਸ ਕਲੱਬ ਦਾ ਰਜਿਸਟਰ ਹੋਣਾ ਪੱਤਰਕਾਰ ਭਾਈਚਾਰੇ ਦੀ ਏਕਤਾ ਅਤੇ ਸੰਗਠਨਾਤਮਕ ਮਜ਼ਬੂਤੀ ਦਾ ਪ੍ਰਤੀਕ ਹੈ। ਇਸ ਨਾਲ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਦੀ ਨਿਭਾਈ ਹੋਰ ਸੁਚੱਜੇ ਢੰਗ ਨਾਲ ਕਰਨ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੁਤੰਤਰ ਅਤੇ ਜ਼ਿੰਮੇਵਾਰ ਪੱਤਰਕਾਰਤਾ ਲੋਕਤੰਤਰ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ।
ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਸਮਾਗਮ ਦੌਰਾਨ ਆਪਸੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੱਤਰਕਾਰ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ। ਸਮਾਰੋਹ ਖੁਸ਼ੀ ਅਤੇ ਮਿਲਾਪ ਦੇ ਮਾਹੌਲ ਵਿੱਚ ਸੰਪੰਨ ਹੋਇਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲਾਅ ਕਾਲਜ ਧਰਮਕੋਟ ਵਿਖੇ ਸਾਈਬਰ ਕ੍ਰਾਈਮ ਅਤੇ ਡਿਜੀਟਲ ਫਰਾਡ ਪ੍ਰਤੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ
(ਫੋਟੋ:ਮਿਸ ਕਿਰਨ ਜਯੋਤੀ ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਵਿਖੇ ਜਾਗਰੂਕਤਾ ਸੈਮੀਨਾਰ ਦੌਰਾਨ)
ਮੋਗਾ 22,ਫਰਵਰੀ (GTV News Moga)
ਮਿਸ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ –ਕਮ- ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਤੇ ਪੁਲਿਸ ਵਿਭਾਗ ਮੋਗਾ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਲਾਅ ਦੇ ਵਿਦਿਆਰਥੀਆਂ ਲਈ ਸਾਈਬਰ ਕ੍ਰਾਈਮ, ਡਿਜੀਟਲ ਫ੍ਰੌਡ, ਅਤੇ ਖਾਸ ਤੌਰ ਤੇ ਬਜੁਰਗਾਂ ਦੇ ਡਿਜੀਟਲ ਅਰੈਸਟ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਇੰਸਪੈਕਟਰ ਜਸਵਿੰਦਰ ਸਿੰਘ, ਐੱਸ.ਐੱਚ.ਓ ਪੁਲਿਸ ਥਾਣਾ ਸਾਈਬਰ ਕ੍ਰਾਈਮ ਮੋਗਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਈਬਰ ਕ੍ਰਾਈਮ ਦੌਰਾਨ ਦੋਸ਼ੀਆਂ ਵੱਲੋਂ ਵਰਤੇ ਜਾਂਦੇ ਤਰੀਕਿਆਂ ਬਾਰੇ, ਜਾਣਕਾਰੀ ਦਿੱਤੀ ਗਈ । ਇਸ ਵਿੱਚ ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਜਾਣਕਾਰੀ ਡਿਜੀਟਲ ਅਰੈਸਟ ਬਾਰੇ ਦਿੱਤੀ, ਜਿਸ ਰਾਹੀਂ ਕੇਵਲ ਇੱਕ ਫੋਨ ਕਾਲ ਰਾਹੀਂ ਬਜੁਰਗਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਪੈਸੇ ਵਸੂਲਣ ਦੇ ਕੇਸ ਸਾਹਮਣੇ ਆਉਂਦੇ ਹਨ। ਉਨ੍ਹਾਂ ਦੀ ਟੀਮ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉਪਰ ਕੋਈ ਵੀ ਨਿੱਜੀ ਜਾਣਕਾਰੀ, ਫੋਟੋ ਅਪਲੋਡ ਕਰਦੇ ਹੋਏ ਆਪਣੀ ਅਤੇ ਦੂਸਰੇ ਵਿਅਕਤੀਆਂ ਦੀ ਨਿੱਜਤਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਮੌਕੇ ਤੇ ਮਿਸ ਕਿਰਨ ਜਯੋਤੀ ਸੀ.ਜੇ.ਐੱਮ.-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਵੀ ਸੰਬੋਧਨ ਕੀਤਾ ਗਿਆ, ਉਨ੍ਹਾਂ ਨੇ ਇੰਫਰਮੇਸ਼ਨ ਟੈਕਨਾਲੌਜੀ ਐਕਟ (2000), ਅਧੀਨ ਆਉਂਦੇ ਅਪਰਾਧਾਂ ਬਾਰੇ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਡਿਜੀਟਲ ਫ੍ਰੌਡ ਜਿਵੇਂ ਕਿ ਲਾਟਰੀ ਜਾਂ ਹੋਰ ਮੋਬਾਇਲ ਗੇਮਾਂ ਖੇਡਣ ਦੌਰਾਨ ਛੋਟੇ ਬੱਚਿਆਂ ਵੱਲੋਂ ਕਿਸੇ ਲਿੰਕ ਤੇ ਕਲਿੱਕ ਕਰਨ ਅਤੇ ਪੂਰਾ ਖਾਤਾ ਖਾਲੀ ਹੋ ਜਾਣ ਵਰਗੇ ਅਪਰਾਧਾਂ ਬਾਰੇ ਵੀ ਦੱਸਿਆ। ਓਹਨਾਂ ਕਿਹਾ ਕਿ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ 1930 ਨੰਬਰ ਤੇ ਦਿੱਤੀ ਜਾ ਸਕਦੀ ਹੈ। । ਓਹਨਾਂ ਦੱਸਿਆ ਕਿ ਇਹ ਅਥਾਰਟੀ ਲੋੜਵੰਦ ਲੋਕਾਂ ਨੂੰ ਜਿਸ ਵਿੱਚ ਅਨੁਸੂਚਿਤ ਜਾਤੀ. ਹਿਰਾਸਤ ਵਿੱਚ, ਔਰਤਾਂ/ਬੱਚੇ , ਆਮ ਲੋਕ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੈ, ਉਦਯੋਗਿਕ ਕਾਮੇ, ਮਾਨਸਿਕ ਰੋਗੀ/ਅਪੰਗ, ਬੇਗਾਰ ਦਾ ਮਾਰਿਆ ਅਤੇ ਵੱਡੀ ਮੁਸੀਬਤ/ਕੁਦਰਤੀ ਆਫਤਾਂ ਦੇ ਮਾਰੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ /ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਸਭ ਨੂੰ ਮੁਫਤ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ। ਸਮਝੌਤਾ ਕੇਂਦਰਾਂ ਰਾਹੀ ਲੋਕਾਂ ਦੇ ਲੰਬਿਤ ਝਗੜਿਆਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਂਦਾ ਹੈ ਤਾਂ ਜੋ ਆਮ ਲੋਕਾਂ ਦਾ ਆਪਸੀ ਭਾਈਚਾਰਾ ਬਣਿਆ ਰਹੇ।
ਉਨ੍ਹਾਂ ਦੱਸਿਆ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਆਮ ਲੋਕਾਂ ਨੂੰ ਨਾਲਸਾ ਅਤੇ ਪਲਸਾ ਦੀਆਂ ਸਕੀਮਾਂ ਜਿਵੇਂ ਕਿ ਵਿਕਟਿਮ ਕੰਪਨਸੇਸ਼ਨ, ਬਾਲ ਵਿਆਹ, ਸੀਨੀਅਰ ਸਿਟੀਜਨ ਆਦਿ ਸਕੀਮਾਂ ਆਦਿ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਦੀਆਂ ਵੱਖ – ਵੱਖ ਭਲਾਈ ਦੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਆਪਣੀ ਕਾਨੂੰਨੀ ਸਲਾਹ ਜਾਂ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 15100 ‘ਤੇ ਸੰਪਰਕ ਕਰ ਸਕਦਾ ਹੈ। ਅੰਤ ਵਿੱਚ ਅਥਾਰਟੀ ਵੱਲੋਂ ਸਾਲ 2025 ਵਿੱਚ ਅਥਾਰਟੀ ਵੱਲੋਂ ਕੀਤੇ ਗਏ ਕੰਮ ਦੀ ਪ੍ਰਾਪਤੀਆਂ ਬਾਰੇ ਵੀ ਦੱਸਿਆ। ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮਿਸ ਮਧੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹੇ ਹੋਰ ਵੀ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ ਜਿਸ ਨਾਲ ਇਸ ਤਰ੍ਹਾਂ ਦੇ ਅਪਰਾਧਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
10 ਲੱਖ ਦਾ ਸਿਹਤ ਬੀਮਾ” ਸਿਰਫ਼ ਕਾਗਜ਼ਾਂ ‘ਚ? ਰੀੜ੍ਹ ਦੀ ਬਿਮਾਰੀ ਲਈ 40 ਹਜ਼ਾਰ ਦੀ ਲਿਮਿਟ ਨੇ ਖੋਲ੍ਹੀ ਯੋਜਨਾ ਦੀ ਹਕੀਕਤ
ਵੱਡੇ-ਵੱਡੇ ਇਸ਼ਤਿਹਾਰਾਂ ਦੇ ਦਾਅਵੇ ਬੇਅਸਰ, ਮਰੀਜ਼ ਦਰ-ਦਰ ਭਟਕਣ ਲਈ ਮਜਬੂਰ
ਮੋਗਾ/ਕਮਾਲਕੇ 21,ਫਰਵਰੀ (GTV News Moga)
ਸਰਕਾਰ ਵੱਲੋਂ ਵੱਡੇ-ਵੱਡੇ ਦਾਅਵਿਆਂ ਨਾਲ ਐਲਾਨ ਕੀਤਾ ਜਾਂਦਾ ਹੈ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਦਿੱਤਾ ਜਾ ਰਿਹਾ ਹੈ। ਕਰੋੜਾਂ ਰੁਪਏ ਫਲੈਕਸ ਬੋਰਡਾਂ ਅਤੇ ਪ੍ਰਚਾਰ ਮੁਹਿੰਮਾਂ ‘ਤੇ ਖਰਚ ਕਰਕੇ ਇਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ। ਪਰ ਹਕੀਕਤ ਇਹ ਹੈ ਕਿ ਇਲਾਜ ਲਈ ਹਰੇਕ ਬਿਮਾਰੀ ਦੀ ਬੈਂਕ ਦੀ ਤਰ੍ਹਾਂ ਵੱਖ-ਵੱਖ ਲਿਮਿਟ ਬੰਨ ਦਿੱਤੀ ਗਈ ਹੈ, ਜਿਸ ਬਾਰੇ ਆਮ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ।
ਪਿੰਡ ਕਮਾਲਕੇ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਪਿਛਲੇ ਕਰੀਬ ਨੌਂ ਮਹੀਨਿਆਂ ਤੋਂ ਰੀੜ੍ਹ ਦੀ ਹੱਡੀ ਦੀ ਗੰਭੀਰ ਸਮੱਸਿਆ ਨਾਲ ਪੀੜਤ ਹੈ। ਮਨਰੇਗਾ ਅਧੀਨ ਕੰਮ ਕਰਦੇ ਸਮੇਂ ਉਸ ਦੀ ਤਬੀਅਤ ਖਰਾਬ ਹੋਈ ਅਤੇ ਦਰਦ ਵਧਦਾ ਗਿਆ। ਆਰਥਿਕ ਤੰਗੀ ਕਾਰਨ ਉਹ ਸਰਕਾਰੀ ਸਿਹਤ ਬੀਮਾ ਕਾਰਡ ‘ਤੇ ਇਲਾਜ ਦੀ ਉਮੀਦ ਲਗਾਈ ਬੈਠੀ ਸੀ।
ਰਾਜਵਿੰਦਰ ਕੌਰ ਦਾ ਦਾਅਵਾ ਹੈ ਕਿ ਜਦੋਂ ਉਹ ਮੋਗਾ ਦੇ Rajiv Hospital ਵਿੱਚ ਇਲਾਜ ਲਈ ਪਹੁੰਚੀ ਤਾਂ ਉਸਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਰੀੜ੍ਹ ਦੀ ਹੱਡੀ ਦੇ ਇਲਾਜ ਲਈ ਸਿਰਫ 40 ਹਜ਼ਾਰ ਰੁਪਏ ਦੀ ਹੀ ਲਿਮਿਟ ਹੈ। ਜੇ ਖਰਚਾ ਇਸ ਤੋਂ ਵੱਧ ਆਇਆ ਤਾਂ ਬਾਕੀ ਰਕਮ ਮਰੀਜ਼ ਨੂੰ ਆਪਣੀ ਜੇਬ ‘ਚੋਂ ਦੇਣੀ ਪਵੇਗੀ।
ਇਥੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਦਾ ਹੈ ਕਿ ਜਦੋਂ ਇਸ਼ਤਿਹਾਰਾਂ ਵਿੱਚ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕੀ ਇਹ ਵੀ ਨਹੀਂ ਦੱਸਿਆ ਜਾਣਾ ਚਾਹੀਦਾ ਕਿ ਹਰ ਬਿਮਾਰੀ ਲਈ ਪੈਕੇਜ ਰਕਮ ਸੀਮਿਤ ਹੈ? ਕੀ ਵੱਡੇ ਅੰਕ ਸਿਰਫ਼ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਹਨ?
ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ 10 ਲੱਖ ਰੁਪਏ ਕੁੱਲ ਉੱਚਤਮ ਸੀਮਾ ਹੈ, ਪਰ ਹਰ ਇਲਾਜ ਲਈ ਸਰਕਾਰ ਵੱਲੋਂ ਵੱਖਰੀ ਪੈਕੇਜ ਲਿਮਿਟ ਨਿਰਧਾਰਿਤ ਹੈ। ਰੀੜ੍ਹ ਦੀ ਹੱਡੀ ਦੇ ਇਲਾਜ ਲਈ 40 ਹਜ਼ਾਰ ਰੁਪਏ ਦੀ ਹੀ ਮਨਜ਼ੂਰੀ ਹੈ।
ਇਸ ਮਾਮਲੇ ਨੇ ਸਿਹਤ ਬੀਮਾ ਯੋਜਨਾ ਦੀ ਪਾਰਦਰਸ਼ਤਾ, ਪ੍ਰਚਾਰ ਅਤੇ ਜ਼ਮੀਨੀ ਹਕੀਕਤ ਵਿਚਲੇ ਅੰਤਰ ਨੂੰ ਬੇਨਕਾਬ ਕਰ ਦਿੱਤਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪੈਕੇਜ ਲਿਮਿਟਾਂ ਦੀ ਪੂਰੀ ਸੂਚੀ ਜਨਤਕ ਕੀਤੀ ਜਾਵੇ ਅਤੇ ਗੰਭੀਰ ਬਿਮਾਰੀਆਂ ਲਈ ਰਕਮ ਵਧਾਈ ਜਾਵੇ, ਤਾਂ ਜੋ ਗਰੀਬ ਮਰੀਜ਼ਾਂ ਨੂੰ ਅਧੂਰੇ ਇਲਾਜ ਅਤੇ ਆਰਥਿਕ ਬੋਝ ਦਾ ਸਾਹਮਣਾ ਨਾ ਕਰਨਾ ਪਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਤੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਹੋਰਾਂ ਨੂੰ ਲਿਖੀ ਗਈ ਚਿੱਠੀ
To
ਸ਼੍ਰੀ ਭਗਵੰਤ ਮਾਨ
ਮਾਣਯੋਗ ਮੁੱਖ ਮੰਤਰੀ, ਪੰਜਾਬ
ਕਾਪੀ ਲਈ:
ਡਾ. ਬਲਬੀਰ ਸਿੰਘ
ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ
ਤਾਰੀਖ: 20.02.2026
ਵਿਸ਼ਾ: ਬਹੁਤ ਪ੍ਰਚਾਰਿਤ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਸਪਸ਼ਟਤਾ ਸੰਬੰਧੀ
ਮਾਨਯੋਗ ਸਰ,
ਮੈਂ ਤੁਹਾਨੂੰ ਇੱਕ ਚੁਣੇ ਹੋਏ ਲੋਕ ਪ੍ਰਤਿਨਿਧੀ ਦੇ ਤੌਰ ‘ਤੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਗਈ ਬਹੁਤ ਪ੍ਰਚਾਰਿਤ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਤੁਰੰਤ ਸਪਸ਼ਟਤਾ ਪ੍ਰਾਪਤ ਕਰਨ ਲਈ ਇਹ ਪੱਤਰ ਲਿਖ ਰਿਹਾ ਹਾਂ।
ਇਸ ਯੋਜਨਾ ਨੂੰ ਪੰਜਾਬ ਦੇ ਲੋਕਾਂ ਲਈ, ਖਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ, ਵੱਡੀ ਰਾਹਤ ਵਜੋਂ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਇਸ ਦੀ ਅਸਲ ਹਦ ਅਤੇ ਕਵਰੇਜ ਨੂੰ ਲੈ ਕੇ ਆਮ ਲੋਕਾਂ, ਸਿਹਤ ਸੇਵਾ ਪ੍ਰਦਾਤਾਵਾਂ ਅਤੇ ਮਰੀਜ਼ਾਂ ਵਿਚ ਗੰਭੀਰ ਚਿੰਤਾਵਾਂ ਅਤੇ ਗੁੰਝਲ ਪੈਦਾ ਹੋ ਰਹੀ ਹੈ।
ਇਹ ਕਿਹਾ ਜਾ ਰਿਹਾ ਹੈ ਕਿ ਇਸ ਯੋਜਨਾ ਹੇਠ ਲਗਭਗ 2,356 ਬਿਮਾਰੀਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਹਰ ਬਿਮਾਰੀ ਲਈ ਪਹਿਲਾਂ ਤੋਂ ਇੱਕ ਉੱਚਤਮ ਵਿੱਤੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਜੇਕਰ ਇਹ ਸੱਚ ਹੈ, ਤਾਂ ਜਿਨ੍ਹਾਂ ਮਾਮਲਿਆਂ ਵਿੱਚ ਇਲਾਜ ਦਾ ਅਸਲ ਖਰਚਾ ਨਿਰਧਾਰਿਤ ਪੈਕੇਜ ਦਰ ਤੋਂ ਵੱਧ ਹੋਵੇਗਾ, ਉੱਥੇ ਮਰੀਜ਼ਾਂ ਨੂੰ ਬਾਕੀ ਰਕਮ ਆਪਣੀ ਜੇਬ ਤੋਂ ਅਦਾ ਕਰਨੀ ਪਵੇਗੀ। ਇਹ ₹10 ਲੱਖ ਰੁਪਏ ਤੱਕ ਦੀ ਪੂਰੀ ਅਤੇ ਕੈਸ਼ਲੈੱਸ ਸਿਹਤ ਸੁਰੱਖਿਆ ਦੇ ਮੂਲ ਉਦੇਸ਼ ਨੂੰ ਹੀ ਨਾਕਾਮ ਕਰ ਦੇਵੇਗਾ।
ਇਸ ਤੋਂ ਇਲਾਵਾ, ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਇਸ ਯੋਜਨਾ ਦੀ ਦੇਸ਼ ਭਰ ਵਿੱਚ ਵਿਗਿਆਪਨਾਂ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਵਿਆਪਕ ਪੱਧਰ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਭਾਵਨਾ ਬਣ ਰਹੀ ਹੈ ਕਿ ਇਹ ਕੋਈ ਦੇਸ਼-ਪੱਧਰੀ ਯੋਜਨਾ ਹੈ। ਜੇਕਰ ਇਹ ਯੋਜਨਾ ਸਿਰਫ਼ ਸੂਬੇ ਪੰਜਾਬ ਤੱਕ ਹੀ ਸੀਮਿਤ ਹੈ, ਤਾਂ ਇਸ ਤਰ੍ਹਾਂ ਦੇ ਦੇਸ਼-ਪੱਧਰੀ ਪ੍ਰਚਾਰ ਨਾਲ ਇਸ ਦੇ ਉਦੇਸ਼ ਅਤੇ ਇਸ ‘ਤੇ ਹੋ ਰਹੇ ਖਰਚੇ ਬਾਰੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਜਦੋਂ ਸੂਬਾ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਪੰਜਾਬ ਤੋਂ ਬਾਹਰ ਵੱਡੇ ਪੱਧਰ ਦੇ ਪ੍ਰਚਾਰ ਦੀ ਬਜਾਏ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਪਰੋਕਤ ਦੇ ਪ੍ਰਕਾਸ਼ ਵਿੱਚ, ਮੈਂ ਤੁਹਾਡੇ ਮਾਣਯੋਗ ਦਫ਼ਤਰ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਹੇਠ ਲਿਖੇ ਮਾਮਲਿਆਂ ਬਾਰੇ ਸਪਸ਼ਟਤਾ ਦਿੱਤੀ ਜਾਵੇ:
1.ਕੀ ₹10 ਲੱਖ ਰੁਪਏ ਦੀ ਕਵਰੇਜ ਸਾਲਾਨਾ ਪਰਿਵਾਰਕ ਸੀਮਾ ਹੈ ਜਾਂ ਹਰ ਬਿਮਾਰੀ ਲਈ ਵੱਖ-ਵੱਖ ਪੈਕੇਜ ਸੀਮਾਵਾਂ ਦੇ ਅਧੀਨ ਹੈ?
2. ਜੇ ਹਸਪਤਾਲ ਦੇ ਖਰਚੇ ਨਿਰਧਾਰਿਤ ਪੈਕੇਜ ਦਰਾਂ ਤੋਂ ਵੱਧ ਹੁੰਦੇ ਹਨ, ਤਾਂ ਕੀ ਮਰੀਜ਼ਾਂ ਨੂੰ ਆਪਣੀ ਜੇਬ ਤੋਂ ਭੁਗਤਾਨ ਕਰਨਾ ਪਵੇਗਾ?
3. 2,356 ਸੂਚੀਬੱਧ ਇਲਾਜਾਂ ਲਈ ਨਿਰਧਾਰਿਤ ਪੈਕੇਜ ਦਰਾਂ ਦਾ ਆਧਾਰ ਅਤੇ ਉਨ੍ਹਾਂ ਦੀ ਯੋਗਤਾ ਕੀ ਹੈ, ਖਾਸ ਕਰਕੇ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਲਈ?
4. ਨਿੱਜੀ ਹਸਪਤਾਲਾਂ ਵੱਲੋਂ ਇਲਾਜ ਤੋਂ ਇਨਕਾਰ ਕਰਨ ਜਾਂ ਲਾਭਪਾਤਰੀਆਂ ਤੋਂ ਵਾਧੂ ਰਕਮ ਮੰਗਣ ਤੋਂ ਰੋਕਣ ਲਈ ਕੀ ਪ੍ਰਣਾਲੀ ਬਣਾਈ ਗਈ ਹੈ?
5. ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੂਚੀਬੱਧਤਾ ਅਤੇ ਤਿਆਰੀ ਦੀ ਸਥਿਤੀ ਕੀ ਹੈ?
ਸਾਡੇ ਲੋਕਾਂ ਦੇ ਵੱਡੇ ਹਿੱਸੇ ਦੀ ਆਰਥਿਕ ਕਮਜ਼ੋਰੀ ਨੂੰ ਦੇਖਦੇ ਹੋਏ, ਇਹ ਬਹੁਤ ਜ਼ਰੂਰੀ ਹੈ ਕਿ ਇਹ ਯੋਜਨਾ ਬਿਨਾਂ ਕਿਸੇ ਛੁਪੀਆਂ ਸੀਮਾਵਾਂ ਦੇ ਪੂਰੀ ਪਾਰਦਰਸ਼ਤਾ ਅਤੇ ਮਰੀਜ਼-ਮਿਤਰ ਢੰਗ ਨਾਲ ਚਲਾਈ ਜਾਵੇ।
ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਯੋਜਨਾ ਦੇ ਸਾਰੇ ਵੇਰਵੇ ਜਨਤਕ ਖੇਤਰ ਵਿੱਚ ਰੱਖੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸੀਮਿਤ ਪੈਕੇਜ ਕਵਰੇਜ ਦੇ ਨਾਂ ‘ਤੇ ਕਿਸੇ ਵੀ ਮਰੀਜ਼ ਨੂੰ ਇਲਾਜ ਤੋਂ ਵੰਚਿਤ ਨਾ ਕੀਤਾ ਜਾਵੇ ਜਾਂ ਉਸ ‘ਤੇ ਵਾਧੂ ਆਰਥਿਕ ਬੋਝ ਨਾ ਪਾਇਆ ਜਾਵੇ।
ਇਸ ਮਾਮਲੇ ‘ਤੇ ਜਲਦੀ ਸਪਸ਼ਟਤਾ ਜਨਤਾ ਦਾ ਭਰੋਸਾ ਬਹਾਲ ਕਰਨ ਅਤੇ ਇਸ ਮਹੱਤਵਪੂਰਨ ਸਿਹਤ ਪਹਲ ਦੀ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ।
ਆਪ ਦਾ ਵਿਸ਼ਵਾਸੀ,
ਸੁਖਪਾਲ ਸਿੰਘ ਖਹਿਰਾ
ਐਮ.ਐਲ.ਏ.
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਨੀਤੀ ਆਯੋਗ ਦਾ ਸੰਪੂਰਨਤਾ ਅਭਿਆਨ,ਸਿਹਤ , ਸਿੱਖਿਆ , ਖੇਤੀਬਾੜੀ ਦੇ ਖੇਤਰ ਵਿੱਚ ਮੋਗਾ ਜ਼ਿਲ੍ਹੇ ਨੇ ਮਾਰੀ ਬਾਜ਼ੀ,ਪੰਜਾਬ ਦੇ ਰਾਜਪਾਲ ਵੱਲੋਂ ਡਿਪਟੀ ਕਮਿਸ਼ਨਰ ਦਾ ਤਗ਼ਮੇ ਤੇ ਸਰਟੀਫਿਕੇਟ ਨਾਲ ਸਨਮਾਨ
6 ਮਾਪਦੰਡਾਂ ਵਿੱਚੋਂ 4 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਮੋਗਾ ਪੰਜਾਬ ਭਰ ਵਿੱਚੋਂ ਮੋਹਰੀ
ਮੋਗਾ/ਚੰਡੀਗੜ੍ਹ , 20 ਫਰਵਰੀ (ਚਮਕੌਰ ਸਿੰਘ ਲੋਪੋਂ )
ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਐਂਡ ਬਲਾਕ ਪ੍ਰੋਗਰਾਮ ਤਹਿਤ ਚਲਾਏ ਗਏ “ ਸੰਪੂਰਨਤਾ ਅਭਿਆਨ “ ਦੇ ਵੱਖ ਵੱਖ ਖੇਤਰਾਂ ਸਿਹਤ , ਸਿੱਖਿਆ ਤੇ ਖੇਤੀਬਾੜੀ ਵਿੱਚ ਸਰਬੋਤਮ ਪ੍ਰਦਰਸ਼ਨ ਕਰਕੇ ਮੋਗਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ ।
ਇਸ ਪ੍ਰਾਪਤੀ ਸਬੰਧੀ ਅੱਜ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੂੰ ਸਰਬੋਤਮ ਕਾਰਗੁਜ਼ਾਰੀ ਲਈ ਤਗ਼ਮੇ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ।
ਨੀਤੀ ਆਯੋਗ ਵੱਲੋਂ ਚਲਾਏ ਗਏ “ਸੰਪੂਰਨਤਾ ਅਭਿਆਨ “ ਤਹਿਤ ਵੱਖ ਵੱਖ ਜ਼ਿਲਿਆਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ 6-6 ਇੰਡੀਕੇਟਰਜ ਨੂੰ ਪ੍ਰਾਪਤ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿਚ ਮੁੱਖ ਤੌਰ ‘ਤੇ ਸਿਹਤ , ਸਿੱਖਿਆ, ਖੇਤੀਬਾੜੀ, ਸਮਾਜਿਕ ਵਿਕਾਸ ਤਹਿਤ ਜ਼ਮੀਨੀ ਪੱਧਰ ‘ਕੰਮ ਕਰਕੇ ਵਿਆਪਕ ਸੁਧਾਰ ਲਿਆਉਣਾ ਸੀ ।
ਜ਼ਿਲ੍ਹਾ ਮੋਗਾ ਵੱਲੋਂ ਜ਼ਿਲ੍ਹਾ ਪੱਧਰ ਤੇ 6 ਵਿੱਚੋਂ 4 ਇੰਡੀਕੇਟਰ ਅਤੇ ਬਲਾਕ ਪੱਧਰ ਤੇ 6 ਵਿੱਚੋਂ 4 ਇੰਡੀਕੇਟਰ ਨੂੰ ਪ੍ਰਾਪਤ ਕਰਨ ਦਾ ਟਾਰਗੇਟ ਹਾਸਿਲ ਕੀਤਾ ਗਿਆ ਸੀ, ਜੋ ਕਿ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਸੀ ।
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਸਨਮਾਨ ਪ੍ਰਾਪਤੀ ਉਪਰੰਤ ਕਿਹਾ ਕਿ “ ਇਹ ਮੋਗਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਵੱਖ - ਵੱਖ ਖੇਤਰਾਂ ਵਿੱਚ ਲੋਕ ਭਲਾਈ ਤੇ ਵਿਕਾਸ ਮੁਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਮਿਲੀ ਹੈ “।
ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਨੇ 9-11 ਸਾਲ ਦੇ ਬੱਚਿਆਂ ਦੇ ਮੁਕੰਮਲ ਟੀਕਾਕਰਨ, ਗਰਭਵਤੀ ਔਰਤਾਂ ਨੂੰ ਸੰਪੂਰਨ ਭੋਜਨ ਮੁਹੱਈਆ ਕਰਵਾਉਣਾ , ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਕਿਤਾਬਾਂ ਪ੍ਰਦਾਨ ਕਰਨਾ , ਸਕੂਲਾਂ ਵਿੱਚ ਬਿਜਲੀ ਦੇ ਸੁਚੱਜੇ ਪ੍ਰਬੰਧ ਤੇ ਖੇਤੀਬਾੜੀ ਖੇਤਰ ਵਿੱਚ ਸੋਇਲ ਹੈਲਥ ਕਾਰਡ ਬਣਾਕੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਮੁਤਾਬਿਕ ਤੱਤਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ਵਿੱਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਿਖਾਈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਤੇ ਵਾਸੀਆਂ ਨੂੰ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗੀ ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ 23 ਫਰਵਰੀ ਨੂੰ ਲੱਗੇਗਾ ਰੋਜ਼ਗਾਰ ਕੈਂਪ
ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਆਈ.ਟੀ.ਆਈ. ਦੇ ਸਾਰੇ ਟਰੇਡਾਂ ਦੀਆਂ ਆਸਾਮੀਆਂ ਤੇ ਹੋਵੇਗੀ ਪ੍ਰਾਰਥੀਆਂ ਦੀ ਰੋਜਗਾਰ ਲਈ ਚੋਣ
ਮੋਗਾ, 20,ਫਰਵਰੀ (ਚਮਕੌਰ ਸਿੰਘ ਲੋਪੋਂ)
ਪੰਜਾਬ ਸਰਕਾਰ ਦੁਆਰਾ ਬੇਰੋਜ਼ਗਾਰਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਅਧੀਨ ਜ਼ਿਲ੍ਹਾ ਪ੍ਰਸ਼ਾਸਨ, ਸਰਕਾਰੀ ਆਈ.ਟੀ.ਆਈ, ਮੋਗਾ ਤੇ ਜ਼ਿਲ੍ਹਾ ਰੋਜਗਾਰ ਦਫ਼ਤਰ, ਮੋਗਾ ਦੇ ਸਾਂਝੇ ਯਤਨਾਂ ਤਹਿਤ 23 ਫਰਵਰੀ 2026 ਦਿਨ ਸੋਮਵਾਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਮੋਗਾ ਵਿਖੇ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਰਹੇਗਾ।
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕੈਂਪ ਵਿਚ ਵੱਧ ਚੜ੍ਹਕੇ ਹਿੱਸਾ ਲੈਣ ਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਉਲੀਕੇ ਇਸ ਰੁਜ਼ਗਾਰ ਮੇਲੇ ਰਾਹੀਂ ਨੌਕਰੀ ਪ੍ਰਾਪਤ ਕਰਨ ।
ਇਸ ਕੈਂਪ ਵਿੱਚ ਸਵਰਾਜ ਕੰਪਨੀ, ਮੋਹਾਲੀ ਨੂੰ ਆਈ.ਟੀ.ਆਈ ਦੀਆਂ ਸਾਰੀਆਂ ਟ੍ਰੇਡਾਂ ਜਿਵੇਂ ਟਰਨਰ, ਮਸ਼ੀਨਿਸ਼ਟ, ਫਿਟਰ, ਟਰੈਕਟਰ ਮਕੈਨਿਕ, ਇਲੈਕਟ੍ਰੀਸ਼ੀਅਨ, ਵੈਲਡਰ, ਆਰ.ਏ.ਸੀ, ਕਾਰਪੇਂਟਰ ਆਦਿ ਸਬੰਧੀ ਅਸਾਮੀਆਂ ਲਈ ਯੋਗ ਪ੍ਰਾਰਥੀਆਂ ਦੀ ਲੋੜ ਹੈ। ਸਾਲ 2022 ਜਾਂ ਇਸ ਤੋਂ ਬਾਅਦ ਦੇ ਪਾਸ ਆਊਟ ਵਾਲੇ ਪ੍ਰਾਰਥੀ ਇਸ ਕੈਂਪ ਵਿੱਚ ਹਿਸਾ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ, ਤੀਜੀ ਮੰਜਿ਼ਲ, ਚਿਨਾਬ-ਜੇਹਲਮ ਬਲਾਕ, ਡੀ.ਸੀ. ਕੰਪਲੈਕਸ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62392—66860 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਲਘੂ ਉਦਯੋਗਾਂ ਦੇ ਮਜਬੂਤੀਕਰਨ ਲਈ ਲਗਾਈ ਵਰਕਸ਼ਾਪ-100 ਤੋਂ ਵੱਧ ਉੱਦਮੀਆਂ ਨੇ ਲਿਆ ਭਾਗ
ਮੋਗਾ, 20 ਫਰਵਰੀ (ਚਮਕੌਰ ਸਿੰਘ ਲੋਪੋਂ)
ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ 'ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ.ਐਸ.ਐਮ.ਈ. ਪਰਫਾਰਮੈਂਸ (ਰੈਂਪ) ਸਕੀਮ ਤਹਿਤ ਵਰਕਸ਼ਾਪ ਲਗਾਈ ਗਈ । ਇਹ ਵਰਕਸ਼ਾਪ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਸਹਿਯੋਗ ਨਾਲ ਜੀ.ਐਮ. ਡੀ.ਆਈ.ਸੀ. ਫੋਕਲ ਪੋਆਇੰਟ ਮੋਗਾ ਵਿਖੇ ਲਗਾਈ ਗਈ , ਜਿਸ ਵਿੱਚ 100 ਤੋਂ ਵੱਧ ਉਦਮੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਸੰਜੀਵ ਗੁਪਤਾ, ਮਗਸੀਪਾ ਨੇ ਰੈਂਪ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਮ.ਐਸ.ਐਮ.ਈ. ਲਈ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਏ.ਕੇ ਵਸ਼ਿਸ਼ਟ ਵਲੋਂ ਐਮ.ਐਸ.ਐਮ.ਈ ਲਈ ਅਕਾਊਟਿੰਗ ਅਤੇ ਵਿੱਤ ਦੇ ਬੇਸਿਸਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉਦਮੀਆਂ ਨੂੰ ਆਪਣੀਆਂ ਇਕਾਇਆਂ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਹਿਤ ਕੀਤਾ ਗਿਆ।
ਮੋਗਾ ਦੇ ਉਦੱਮੀਆਂ ਵਲੋਂ ਉਦਯੋਗ ਵਿੱਚ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਮਗਸੀਪਾ ਟੀਮ ਨਾਲ ਵੱਖ-ਵੱਖ ਮੁੱਦਿਆਂ ਜਿਵੇ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲੱਸਟਰ ਡਵੈਲਪਮੈਂਟ ਆਦਿ ਬਾਰੇ ਤਕਨੀਕੀ ਵਿਚਾਰ ਵਟਾਂਦਰਾ ਕੀਤਾ ਗਿਆ । ਚਮਨ ਲਾਲ ਗੋਇਲ ਪ੍ਰਧਾਨ (ਭੱਠਾ ਐਸੋਸ਼ੀਏਸ਼ਨ ਨੇ ਦੱਸਿਆ ਕਿ ਪੈਡੀ ਸਟਬਲ ਤੋਂ ਪੈਲਟਸ ਬਣਾਉਣ ਵਾਲੇ ਯੂਨਿਟਸ ਨੂੰ ਇੱਕ ਕਲਸਟਰ ਵਜੋਂ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਡਾ.ਪਰਸ਼ੂਰਾਮ ਸਿੰਘ ਪ੍ਰਧਾਨ (ਕੈਟਲ ਫੀਡ ਐਸੋਸ਼ੀਏਸ਼ਨ) ਨੇ ਦੱਸਿਆ ਕਿ ਕੈਟਲਫੀਡ ਦੇ ਕਲਸਟਰ ਲਈ ਬਨਣ ਵਾਲੀ ਲੈਬ ਨੂੰ ਐਮ.ਐਸ.ਈ.-ਸੀ.ਡੀ.ਪੀ. ਅਧੀਨ ਲੈਣ ਦਾ ਫੈਸਲਾ ਹੋਇਆ ਹੈ ਜਿਸ ਦੀ ਡੀ.ਪੀ.ਆਰ. ਜਲਦੀ ਹੀ ਫਾਇਨਲ ਕੀਤੀ ਜਾਵੇਗੀ।
ਉਦਯੋਗਿਕ ਪ੍ਰਸਾਰ ਅਤੇ ਐਮ.ਐਸ.ਐਮ.ਈਜ ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਣ ਕਦਮ ਸਾਬਤ ਹੋਇਆ, ਜਿਸ ਵਿੱਚ ਉੱਦਮੀਆਂ ਅਤੇ ਉਦਯੋਗਿਕ ਐਸੋਸਿਏਸ਼ਨਾਂ ਵੱਲੋਂ ਭਾਰੀ ਉਤਸਾਹ ਦਿਖਾਇਆ ਗਿਆ। ਇਸ ਵਰਕਸ਼ਾਪ ਨੇ ਜਿਲ੍ਹਾ ਮੋਗਾ ਦੇ ਉਦਮੀਆਂ ਦੀ ਸਮਰਥਾ ਨਿਰਮਾਨ ਨੂੰ ਵਧਾਉਂਦੇ ਹੋਏ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਵੱਜੋ ਕੰਮ ਕੀਤਾ
ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਉੱਦਮੀਆਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ- ਜਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਮੋਗਾ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ, ਜ਼ਿਲ੍ਹਾ ਰੋਜਗਾਰ ਅਫਸਰ ਮੋਗਾ ਅਤੇ ਆਰਸੇਟੀ ਦੇ ਨੁਮਾਇੰਦੇ ਹਾਜਰ ਰਹੇ। ਇਸ ਦੇ ਨਾਲ ਹੀ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ ਜਿੰਨਾਂ ਵਿੱਚ ਮੋਗਾ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ.ਪੀ.ਐਸ. ਖੰਨਾ, ਅਜੀਤਪਾਲ ਸਿੰਘ ਸੈਕਟਰੀ ਐਸ.ਪੀ.ਵੀ ਫੋਕਲ ਪੁਆਇੰਟ ਮੋਗਾ, ਮੋਗਾ ਇੰਡਸਟ੍ਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ, ਬਾਸਮਤੀ ਰਾਇਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਆਦਿ ਮੌਜੂਦ ਰਹੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਿਸਾਨ ਕਣਕ ਦੀ ਫਸਲ ਨੂੰ ਸਮੇਂ ਸਿਰ ਪਾਣੀ ਲਗਾਉਣ- ਡਾ: ਗੁਰਪ੍ਰੀਤ ਸਿੰਘ
ਕਣਕ ਦੀ ਫਸਲ ਦੀ ਸੰਭਾਲ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ ਗੁਰਪ੍ਰੀਤ ਸਿੰਘ ।
ਮੋਗਾ 20 ਫਰਵਰੀ, (ਚਮਕੌਰ ਸਿੰਘ ਲੋਪੋਂ )
ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਗਰਮੀ ਦੇ ਪ੍ਰਭਾਵ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ।
ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪਦਰ੍ਹਵਾੜੇ ਤੱਕ ਕਰ ਦਿੱਤੀ ਗਈ ਸੀ ਜੋ ਬਿਜਾਈ ਦਾ ਢੁੱਕਵਾਂ ਸਮਾਂ ਸੀ। ਕਣਕ ਦੀ ਫਸਲ ਦਾਣੇ ਪੈਣ ਸਮੇਂ ਵੱਧ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਫਸਲ ਹੈ। ਇਸ ਸਮੇਂ ਵੱਧਦੀ ਗਰਮੀ ਦਾ ਮਾੜਾ ਪ੍ਰਭਾਵ ਕਣਕ ਦੀ ਫਸਲ ਤੇ ਪੈਂਦਾ ਹੈ ਜਿਸ ਕਾਰਨ ਫਸਲ ਦੇ ਝਾੜ ਅਤੇ ਗੁਣਵੱਤਾ ਵਿਚ ਗਿਰਾਵਟ ਆਉਂਦੀ ਹੈ। ਜੇਕਰ ਦਿਨ ਦਾ ਤਾਪਮਾਨ 35 ਡਿਗਰੀ ਤੋ਼ ਵੱਧਦਾ ਹੈ ਤਾਂ ਇਸ ਨਾਲ ਕਣਕ ਦੀ ਫਸਲ ਦੇ ਦਾਣੇ ਮਾੜੇ ਰਹਿ ਜਾਂਦੇ ਹਨ, ਫਸਲ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਝਾੜ ਵਿਚ ਗਿਰਾਵਟ ਆ ਜਾਂਦੀ ਹੈ। ਇਸ ਸਮੇਂ ਦਿਨੋ ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਜਿਸ ਨਾਲ ਕਣਕ ਦੀ ਫਸਲ ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੇ ਸਿੱਟੇ ਨਿਕਲਣ ਸਮੇਂ ਅਤੇ ਪੱਕਣ ਸਮੇਂ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਹੁਤ ਮਹੱਤਤਾ ਹੈ, ਇਸ ਲਈ ਕਿਸਾਨ ਕਣਕ ਦੀ ਫਸਲ ਨੂੰ ਗਿੱਲੇ ਵੱਤਰ ਤੇ ਹੀ ਪਾਣੀ ਲਗਾਉਣ ਕਿਉਂਕਿ ਜੇਕਰ ਵੱਤਰ ਸੁਕਾ ਕੇ ਪਾਣੀ ਲਾਇਆ ਗਿਆ ਤਾਂ ਹਲਕੀ ਜਿਹੀ ਹਵਾ ਦੇ ਨਾਲ ਫਸਲ ਡਿੱਗ ਪੈਦੀ ਹੈ ਅਤੇ ਝਾੜ ਘੱਟ ਜਾਂਦਾ ਹੈ। ਇਸ ਲਈ ਫਸਲ ਨੂੰ ਹਲਕਾ ਪਾਣੀ ਦੇਣਾ ਲਾਹੇਵੰਦ ਹੋਵੇਗਾ ਅਤੇ ਪਾਣੀ ਦੇਣ ਸਮੇਂ ਹਵਾ ਦਾ ਰੁਖ ਵੇਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜਦ ਗੋਭ ਅਵੱਸਥਾ ਵਿਚ ਹੋਵੇ ਤਾਂ ਗਰਮ ਤਾਪਮਾਨ ਤੋਂ ਬਚਾਉਣ ਲਈ ਕਿਸਾਨ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਣਕ ਦੀ ਫਸਲ ਤੇ ਕਰ ਸਕਦੇ ਹਨ। ਪਹਿਲਾ ਸਪਰੇ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕੀਤਾ ਜਾ ਸਕਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਬਾਲ ਮਜ਼ਦੂਰੀ ਦੇ ਖਾਤਮੇ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਸੈਮੀਨਾਰ
ਮੋਗਾ, 20 ਫਰਵਰੀ, (ਚਮਕੌਰ ਸਿੰਘ ਲੋਪੋਂ)
ਬਾਲ ਮਜ਼ਦੂਰੀ ਵਿਰੁੱਧ ਪੂਰੇ ਪੰਜਾਬ ਵਿੱਚ 26 ਜਨਵਰੀ ਤੋਂ ਮਾਰਚ 2026 ਤੱਕ “ਪੈਨ-ਇੰਡੀਆ ਰੈਸਕਿਊ ਐਂਡ ਰੀਹੈਬਲੀਟੇਸ਼ਨ ਕੰਪੇਨ ਫਾਰ ਈਰੇਡੀਕੇਸ਼ਨ ਆਫ ਚਾਈਲਡ ਐਂਡ ਅਡੋਲਸੈਂਟ ਲੇਬਰ (26 ਜਨਰਵਰੀ-ਮਾਰਚ 2026)” ਦੇ ਨਾਮ ਹੇਠ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮਿਸ ਨੀਲਮ ਅਰੋੜਾ ਜਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਪਰਸਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਮਿਸ ਕਿਰਨ ਜਯੋਤੀ ਸੀ.ਜੇ.ਐੱਮ.-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੇਬਰ ਵਿਭਾਗ, ਪੁਲਿਸ ਵਿਭਾਗ ਤੇ ਚਾਈਲਡ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਮੋਗਾ ਵਿਖੇ ਬਾਲ ਮਜਦੂਰੀ ਖਾਤਮੇ ਸਬੰਧੀ ਬਣਾਈ ਗਈ ਟਾਸਕ ਫੋਰਸ ਸਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਮਿਸ ਕਿਰਨ ਜਯੋਤੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜ਼ਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਹੈ। ਟੀਮ ਵੱਲੋਂ ਇਸ ਮੌਕੇ ਬਾਲ ਮਜਦੂਰੀ ਖਿਲਾਫ ਰੇਡ ਵੀ ਕੀਤੀ ਗਈ। ਇਸ ਫੋਰਸ ਵਿੱਚ ਵਿੱਚ ਰਾਜਬੀਰ ਸਿੰਘ ਲੇਬਰ ਇੰਸਪੈਕਟਰ, ਮਨਦੀਪ ਕੌਰ ਪੈਨਲ ਵਕੀਲ, ਬਲਕਰਨ ਸਿੰਘ ਹੈੱਡ ਮਾਸਟਰ, ਏ.ਐੱਸ.ਆਈ ਪਾਲ ਸਿੰਘ, ਗੁਰਤੇਜ ਸਿੰਘ ਸੀ.ਐੱਚ.ਟੀ, ਸੁਖਵੀਰ ਕੌਰ ਸੀ.ਪੀ.ਓ (ਇੰਚ.),ਦਰਸ਼ਨ ਸਿੰਘ ਮੈਂਬਰ ਚਾਈਲਡ ਵੈੱਲਫੇਅਰ ਕਮੇਟੀ, ਡਾ. ਬਜਰੰਗ ਲਾਲ ਮੈਡੀਕਲ ਅਫਸਰ, ਮਨੂ ਸ਼ਰਮਾ ਸੀ.ਐੱਚ.ਟੀ ਅਤੇ ਜਸਵਿੰਦਰ ਕੌਰ ਪੈਰਾ ਲੀਗਲ ਵਲੰਟੀਅਰਾਂ ਵੀ ਮੌਜੂਦ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਿਸਾਨ ਅੰਦੋਲਨ ਦਿਲੀ /2 ਦੇ ਸ਼ਹੀਦ ਸੁੱਭਕਰਨ ਸਿੰਘ ਬੱਲੋ ਦੀ ਅਜ ਦੂਜੀ ਬਰਸੀ ਦਾਣਾ ਮੰਡੀ ਮੋਗਾ ਮਨਾਵਾਂਗੇ -- ਬਹਿਰਾਮਕੇ , ਉਸਮਾਨ ਵਾਲਾ
20 ਫਰਵਰੀ ਦੀ ਮੀਟਿੰਗ ਦੇਕੇ ਫਿਰ ਮੁੱਕਰੀ ਸਰਕਾਰ -- ਗੱਟਾ, ਗਿੱਲ , ਰੰਡਿਆਲਾ
ਧਰਮਕੋਟ 20 ਫਰਵਰੀ(GTV News Moga)
ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਬਹਿਰਾਮ ਕੇ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਸੂਬਾ ਜਨਰਲ ਸਕੱਤਰ ਜਸਵੰਤ ਸਿੰਘ ਗੱਟਾ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਅਸਮਾਨ ਵਾਲਾ ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ ਸੂਬਾ ਅਜਕਟਿਵ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਬਾਜ ਸਿੰਘ ਸੰਗਲਾ, ਸੁਖਦੇਵ ਸਿੰਘ ਮੈਂਬਰ ਭਿੰਡਰ ਕਲਾਂ, ਚਾਨਣ ਸਿੰਘ ਮਲੰਗ ਸ਼ਾਹ ਵਾਲਾ, ਧਰਮ ਸਿੰਘ ਰਾਈਆਂਵਾਲਾ, ਨਾਇਬ ਸਿੰਘ ਬੋਤੀਆਂ ਵਾਲਾ, ਜਿਲਾ ਪ੍ਰਧਾਨ ਮੋਗਾ ਜਗਰੂਪ ਸਿੰਘ ਰਡਿਆਲਾ, ਦਾ ਪ੍ਰਧਾਨ ਫਿਰੋਜਪੁਰ ਦਿਲਬਾਗ ਸਿੰਘ ਮੁੱਠਿਆਂ ਵਾਲਾ, ਬਲਵਿੰਦਰ ਸਿੰਘ ਮੁਠਿਆਂਵਾਲਾ, ਜਗਦੇਵ ਸਿੰਘ ਬੋਤੀਆਂ ਵਾਲਾ, ਭੁਪਿੰਦਰ ਸਿੰਘ ਭਿੰਡਰ ਕਲਾਂ, ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ
ਕਿਸਾਨ ਮਜ਼ਦੂਰ ਮੋਰਚੇ ਵੱਲੋਂ ਭਗਵੰਤ ਮਾਨ ਸਰਕਾਰ ਦੀ ਭਰੋਸੇਯੋਗਤਾ ਉਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਜਨਤਕ ਤੌਰ ਤੇ ਆਉਣ ਦਾ ਵਿਰੋਧ ਤੇ ਸਵਾਲ ਪੁੱਛਣ ਦੇ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣੇ ਪਿਛਲੇ 4 ਸਾਲਾਂ ਦੇ ਪਿਛੋਕੜ ਨੂੰ ਜਾਰੀ ਰੱਖਦਿਆਂ ਇਕ ਵਾਰ ਫਿਰ 20 ਫਰਵਰੀ ਨੂੰ 11 ਵਜ਼ੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਲਿਖਤੀ ਪੱਤਰ ਰਾਹੀਂ ਰੱਖੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਤੇ ਲੰਘੀ ਰਾਤ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਦੁਬਾਰਾ ਲਿਖਤੀ ਪੱਤਰ ਰਾਹੀਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਬਜ਼ਟ ਇਜਲਾਸ ਵਿੱਚ ਵਿਅਸਤ ਹੈ, ਇਸ ਲਈ ਹੁਣ ਮੀਟਿੰਗ 12 ਜਾਂ 13 ਮਾਰਚ ਨੂੰ ਕੀਤੀ ਜਾਵੇਗੀ, ਅਸੀਂ ਇਸ ਪ੍ਰੈੱਸ ਬਿਆਨ ਦੇ ਨਾਲ ਦੋਵੇਂ ਪੱਤਰ ਨੱਥੀ ਕਰ ਰਹੇ ਹਾਂ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਲੀਰੋ. ਲੀਰ ਹੋਈ ਭਰੋਸੇਯੋਗਤਾ ਉਤੇ ਸਵਾਲ ਖੜੇ ਕਰਦਿਆ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਹੈ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ 16 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰੀ ਰੈਲੀ ਕਿੱਲੀ ਚਾਹਲਾਂ ਵਿਖੇ ਮੁੱਖ ਮੰਤਰੀ ਆਉਣ ਤੇ ਸੈਂਕੜੇ ਕਿਸਾਨਾਂ ਮਜਦੂਰਾਂ ਵੱਲੋਂ ਸਵਾਲ ਪੁੱਛਣ ਤੇ ਵਿਰੋਧ ਕਰਨ ਦਾ ਜ਼ੋਰਦਾਰ ਐਕਸ਼ਨ ਕੀਤਾ ਗਿਆ ਸੀ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਕੋਕਰੀ ਕਲਾਂ ਵਿਖੇ 1 ਹਜ਼ਾਰ ਤੋਂ ਵੱਧ ਪੁਲਿਸ ਫੋਰਸ ਲਾਕੇ ਕਿਸਾਨਾਂ ਨੂੰ ਰੋਕਣ ਦੌਰਾਨ ਹੋਏ ਟਕਰਾਅ ਦੇ ਦਬਾਅ ਹੇਠ ADC ਜਰਨਲ ਗਰੇਵਾਲ ਤੇ ਐਸ ਪੀ ਡੀ ਬਾਲ ਕਿਸ਼ਨ ਸਿੰਗਲਾ ਵੱਲੋਂ ਕਿਸਾਨ ਆਗੂਆਂ ਨੂੰ 20 ਫਰਵਰੀ ਨੂੰ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਲਿਖਤੀ ਪੱਤਰ ਸੌਂਪਿਆ ਸੀ। ਪਰ ਜਿਵੇਂ ਪੰਜਾਬ ਸਰਕਾਰ ਪਹਿਲਾਂ 22 ਦਸੰਬਰ, 30 ਦਸੰਬਰ 2025 ਤੇ 7 ਜਨਵਰੀ 2026 ਨੂੰ ਲਿਖਤੀ ਪੱਤਰ ਕੱਢਕੇ ਮੀਟਿੰਗਾਂ ਕਰਨ ਤੋਂ ਭੱਜੀ ਸੀ ਉਸੇ ਤਰ੍ਹਾਂ ਹੁਣ ਭਗੋੜੀ ਹੋਈ ਹੈ । ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਅੱਜ ਮੋਗਾ ਦੀ ਦਾਣਾ ਮੰਡੀ ਵਿੱਚ ਸ਼ੰਭੂ ਖਨੌਰੀ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤੇ ਜਾ ਰਹੇ ਵਿਸ਼ਾਲ ਇਕੱਠ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮਤਾ ਪਾਸ ਕਰਕੇ ਮੁੱਖ ਮੰਤਰੀ ਸਮੇਤ ਕਿਸੇ ਨੂੰ ਵੀ ਪਿੰਡਾਂ ਵਿੱਚ ਆਉਣ ਦਾ ਵੱਡਾ ਵਿਰੋਧ ਕੀਤਾ ਜਾਵੇਗਾ ਤੇ ਹਰ ਹਾਲਤ ਵਿੱਚ ਭਗਵੰਤ ਮਾਨ ਸਰਕਾਰ ਤੋਂ ਸ਼ੰਭੂ ਖਨੌਰੀ ਮੋਰਚੇ ਵਿੱਚ 3 ਕਰੋੜ 77 ਲੱਖ ਰੁਪਏ ਦਾ ਮੁਆਵਜ਼ਾ ਲਿਆ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਪਿੰਡ ਬੱਡੂਵਾਲਾ ਵਿਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ ਕਿਸਾਨ ਅਮਰਜੀਤ ਸਿੰਘ ਦਾ ਹੋਇਆ ਮੀਟਰ ਚੋਰੀ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ
ਮਾਨਸਾ, 19 ਫਰਵਰੀ (GTV News Moga)
ਬੀਤੇ ਦਿਨੀਂ ਹਲਕਾ ਧਰਮਕੋਟ ਦੇ ਪਿੰਡ ਬੱਡੂਵਾਲ ਵਿਖੇ ਅਮਰਜੀਤ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਬੱਡੂਵਾਲਾ ਦਾ ਬਿਜਲੀ ਵਾਲਾ ਮੀਟਰ ਚੋਰੀ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਤਕਰੀਬਨ ਦੋ ਤਿੰਨ ਮਹੀਨੇ ਪਹਿਲਾਂ ਵੀ ਪਿੰਡ ਬੱਡੂਵਾਲ ਵਿਚੋਂ ਦੋ ਦੇ ਕਰੀਬ ਮੀਟਰ ਚੋਰੀ ਹੋਏ ਸਨ ਨਾਲ਼ ਹੀ ਖੇਤਾਂ ਵਿਚੋਂ ਮੋਟਰ ਵਾਲੀ ਲੰਬੀ ਤਾਰ ਚੋਰੀ ਹੋਈ ਸੀ ਅਤੇ ਸਾਬਕਾ ਸਰਪੰਚ ਦਾ ਖੇਤਾ ਵਾਲਾ ਟਰਾਸਫਾਰਮ ਵੀ ਚੋਰੀ ਹੋ ਗਿਆ ਸੀ ਵੱਡੇ ਪੱਧਰ ਤੇ ਚੋਰੀ ਦਾ ਸਿਲਸਲਾ ਜਾਰੀ ਹੈ ।
ਅਮਰਜੀਤ ਸਿੰਘ ਪੁੱਤਰ ਨਿੱਕਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਤਕਰੀਬਨ ਰਾਤ ਦੇ 1:30 ਵਜੇ ਘਰ ਦੀ ਲਾਇਟ ਚਲੀ ਗਈ ਅਤੇ ਸਵੇਰੇ ਜਦ ਮੀਟਰ ਚੈਕ ਕੀਤਾ ਤਾਂ ਮੀਟਰ ਚੋਰੀ ਹੋ ਗਿਆ ਸੀ ।ਜਿਸਦਾ ਨੰ 3006448925 ਰਕਬਾ ਬੱਡੂਵਾਲ ਅਮਰਜੀਤ ਸਿੰਘ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਦਰਖਾਸਤ ਕਰਕੇ ਉਹਨਾਂ ਦਾ ਨਵਾਂ ਮੀਟਰ ਪਕਾਇਆ ਜਾਵੇ ਮੌਕੇ ਤੇ ਪਹੁੰਚਿਆ ਪ੍ਰਸ਼ਾਸਨ ਸ੍ਰੀ ਵਿਜੇ ਕੁਮਾਰ ਏ ਐਲ ਐਮ ਨੇ ਆਪਣੀ ਕਾਰਵਾਈ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਆਪ ਜੀ ਦਾ ਨਵਾਂ ਮੀਟਰ ਲਗਾ ਦਿੱਤਾ ਜਾਵੇ ਗਾ ।ਇਸ ਮੌਕੇ ਸਰਦਾਰ ਅਮਰਜੀਤ ਸਿੰਘ ਸੱਤਪਾਲ ਸਿੰਘ ਗਰੇਵਾਲ ਸ੍ਰੀ ਵਿਜੇ ਕੁਮਾਰ ALM, ਅਤੇ ਜਗਤਾਰ ਸਿੰਘ ਸਮੇਤ ਪਿੰਡ ਦੇ ਮੋਹਤਵਾਰ ਆਗੂ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣ, ਨਾਅਰੇ ਲਗਾਉਣਾ ਅਤੇ ਕਾਨੂੰਨ ਵਿਵਸਥਾ ਵਿਚ ਨੁਕਸੇ ਅਮਨ ਪੈਦਾ ਕਰਨ ‘ਤੇ ਮਨਾਹੀ
ਮਾਨਸਾ, 19 ਫਰਵਰੀ (GTV News Moga)
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰੀ ਬੋਰਡ ਸੈਕੰਡਰੀ ਸਿੱਖਿਆ, ਨਵੀਂ ਦਿੱਲੀ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈ ਜ਼ਿਲ੍ਹਾ ਮਾਨਸਾ ਵਿਚ ਨਿਰਧਾਰਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਬੋਰਡ ਸੈਕੰਡਰੀ ਸਿੱਖਿਆ, ਨਵੀਂ ਦਿੱਲੀ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਦੇਸ਼ ਭਰ ਵਿਚ 17 ਫਰਵਰੀ ਤੋਂ 11 ਅਪ੍ਰੈਲ, 2026 ਤੱਕ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵੱਖ ਵੱਖ ਸਕੂਲਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਮਾਨਸਾ ਵਿਖੇ ਐਸ.ਡੀ.ਕੇ.ਐੱਲ. ਡੀ.ਏ.ਵੀ. ਸੇਨਟੇਨਰੀ ਪਬਲਿਕ ਸਕੂਲ, ਵਾਟਰ ਵਰਕਸ ਰੋਡ, ਮਾਨਸਾ, ਲਾਲਾ ਅਰਜਣ ਦਾਸ ਮੈਮੋਰੀਅਲ ਡੀ.ਏ.ਵੀ. ਪਬਲਿਕ ਸਕੂਲ, ਬੁਢਲਾਡਾ, ਮੀਰਾ ਪਬਲਿਕ ਸਕੂਲ, ਮਾਨਸਾ ਰੋਡ ਸਰਦੂਲੇਵਾਲਾ, ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ, ਸ੍ਰੀ ਚੇਤੰਨਯਾ ਟੈਕਨੋ ਸਕੂਲ, ਨੰਗਲ ਖੁਰਦ, ਸਿਰਸਾ ਰੋਡ ਮਾਨਸਾ, ਸਰਵਹਿੱਤਕਾਰੀ ਵਿੱਦਿਆ ਮੰਦਰ, ਮੂਲਾ ਸਿੰਘ ਵਾਲਾ ਰੋਡ, ਭੀਖੀ, ਆਤਮਾ ਰਾਮ ਮੈਮੋਰੀਅਲ ਕਾਨਵੈਂਟ ਸਕੂਲ, ਵਾਟਰ ਵਰਕਸ ਰੋਡ ਬਰੇਟਾ, ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ, ਜਵਾਹਰਕੇ ਰੋਡ, ਮਾਨਸਾ ਅਤੇ ਐੱਨ.ਆਰ.ਐੱਮ. ਹੋਲੀ ਹਾਰਟ ਕਾਨਵੈਂਟ ਸਕੂਲ, ਬੁਢਲਾਡਾ ਪ੍ਰੀਖਿਆ ਕੇਂਦਰ ਨਿਰਧਾਰਤ ਕੀਤੇ ਗਏ ਹਨ।
ਪ੍ਰੀਖਿਆ ਕੇਂਦਰਾਂ ਦੇ ਵਿਚ ਅਣਉਚਿੱਤ ਸਾਧਨਾਂ ਦੇ ਪ੍ਰਯੋਗ ਹੋਣ, ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਸ਼ਰਾਰਤੀ ਅਨਸਰਾਂ ਦੇ ਇਕੱਠੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਨਾਲ ਉਨ੍ਹਾਂ ਵੱਲੋਂ ਪ਼੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੀ ਪਵਿੱਤਰਤਾ ਅਤੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਇਸ ਲਈ ਉਕਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ/ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣਾ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣਾ ਅਤੇ ਕਾਨੂੰਨ ਤੇ ਵਿਵਸਥਾ ਵਿਚ ਨੁਕਸੇ ਅਮਨ ਪੈਦਾ ਕਰਨ ‘ਤੇ ਮਨਾਹੀ ਰਹੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ 56 ਜੀਬੀ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ,ਨੌਜਵਾਨ ਪੀੜ੍ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਨਸ਼ਿਆਂ ਤੋਂ ਦੂਰ ਰਹਿਣ
ਚੰਦ ਪੁਰਾਣਾ ਵਿਖੇ ਹੋ ਰਹੇ 15 ਮਾਰਚ ਨੂੰ ਸਮਾਗਮ ਵਿੱਚ ਵੱਧ ਤੋਂ ਵੱਧ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣ, ਸੰਤ ਬਾਬਾ ਗੁਰਦੀਪ ਸਿੰਘ ਜੀ
ਧਰਮਕੋਟ 18,ਫਰਵਰੀ (ਹਰਜੀਤ ਸਿੰਘ ਬਹਿਲ)
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ 56 ਜੀਬੀ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਦੂਰ-ਦੁਰਾਹੇ ਪਿੰਡਾਂ ਤੋਂ ਆਏ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਸਜਾਏ ਗਏ ਧਾਰਮਿਕ ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਰਸਭਰੇ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਗਿਆ। ਕਥਾਵਾਚਕਾਂ ਨੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਦਾ ਅਰਥ ਸਮਝਾਉਂਦਿਆਂ ਮਨੁੱਖੀ ਜੀਵਨ ਦੀ ਮਹੱਤਤਾ ਅਤੇ ਸੇਵਾ-ਸਿਮਰਨ ਦੀ ਲੋੜ ‘ਤੇ ਚਾਨਣ ਪਾਇਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਮੱਸਿਆ ਦਾ ਦਿਹਾੜਾ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਗੁਰੂ ਦੀ ਸ਼ਰਨ ਵਿਚ ਆਉਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਬਤੀਤ ਕਰਦਾ ਹੈ, ਉਸਦਾ ਜੀਵਨ ਸਫਲ ਅਤੇ ਧੰਨ ਹੋ ਜਾਂਦਾ ਹੈ। ਗੁਰੂ ਦੀ ਬਾਣੀ ਮਨੁੱਖ ਨੂੰ ਅਹੰਕਾਰ ਛੱਡ ਕੇ ਨਿਮਰਤਾ, ਸੱਚਾਈ ਅਤੇ ਮਨੁੱਖਤਾ ਦੇ ਮਾਰਗ ‘ਤੇ ਤੁਰਨ ਦੀ ਸਿੱਖਿਆ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਭਟਕਦੇ ਸਮਾਜ ਨੂੰ ਗੁਰਬਾਣੀ ਨਾਲ ਜੁੜਨ ਦੀ ਸਭ ਤੋਂ ਵੱਧ ਲੋੜ ਹੈ, ਕਿਉਂਕਿ ਗੁਰੂ ਦੀ ਬਾਣੀ ਹੀ ਮਨੁੱਖ ਦੇ ਅੰਦਰਲੇ ਅੰਧਕਾਰ ਨੂੰ ਦੂਰ ਕਰਕੇ ਜੀਵਨ ਵਿੱਚ ਰੋਸ਼ਨੀ ਭਰਦੀ ਹੈ ਇਸ ਮੌਕੇ
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਨਸ਼ੇ ਸਮਾਜ ਲਈ ਘਾਤਕ ਬਿਮਾਰੀ ਬਣ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨਾਲ ਨਾ ਸਿਰਫ਼ ਨੌਜਵਾਨਾਂ ਦਾ ਭਵਿੱਖ ਬਰਬਾਦ ਹੁੰਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਵੀ ਇਸ ਦਾ ਭਾਰ ਝੱਲਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ, ਸਿੱਖਿਆ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜ ਕੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਇਆ ਜਾਵੇ।
ਉਨ੍ਹਾਂ ਨੇ ਮਾਪਿਆਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਸਕਣ।
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ 15 ਮਾਰਚ ਨੂੰ ਸ਼ਹੀਦੀ ਬਰਸੀ ਸਮਾਗਮ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।
ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਬੜੇ ਪਿਆਰ ਅਤੇ ਸਮਰਪਣ ਨਾਲ ਸੇਵਾ ਨਿਭਾਈ। ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਮਿਲਜੁਲ ਕੇ ਸੇਵਾ ਕਰਦਿਆਂ ਸਿੱਖ ਧਰਮ ਦੀ ਸੇਵਾ ਭਾਵਨਾ ਦੀ ਜੀਵੰਤ ਮਿਸਾਲ ਪੇਸ਼ ਕੀਤੀ।
ਇਹ ਧਾਰਮਿਕ ਸਮਾਗਮ ਨਾ ਸਿਰਫ਼ ਆਤਮਿਕ ਉਤਸ਼ਾਹ ਦਾ ਕੇਂਦਰ ਬਣਿਆ, ਸਗੋਂ ਸਮਾਜ ਨੂੰ ਇੱਕ ਮਜ਼ਬੂਤ ਸੰਦੇਸ਼ ਵੀ ਦੇ ਗਿਆ ਕਿ ਗੁਰੂ ਦੀ ਬਾਣੀ ਨਾਲ ਜੁੜ ਕੇ ਹੀ ਮਨੁੱਖ ਸੱਚਾ ਸੁਖ ਪ੍ਰਾਪਤ ਕਰ ਸਕਦਾ ਹੈ। ਨਸ਼ਾ ਮੁਕਤ, ਸੇਵਾ-ਭਾਵਨਾ ਵਾਲਾ ਅਤੇ ਨੈਤਿਕ ਮੁੱਲਾਂ ਨਾਲ ਭਰਪੂਰ ਸਮਾਜ ਹੀ ਤਰੱਕੀ ਦਾ ਅਸਲ ਆਧਾਰ ਬਣ ਸਕਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਰਿਵਾਇਤੀ ਫਸਲਾਂ ਛੱਡ ਨੌਜਵਾਨ ਕਿਸਾਨ ਨੇ ਬਣਾਇਆ ਪਨੀਰੀਆਂ ਦਾ ਵੱਡਾ ਸੈਟਅਪ, ਹਰ ਮੌਸਮ ਦੀ ਤਿਆਰੀ ਨਾਲ ਕਮਾ ਰਿਹਾ ਮਹੀਨਾਵਾਰ ਚੰਗੀ ਆਮਦਨ
ਗੁਰਦਾਸਪੁਰ 19,ਫਰਵਰੀ ਲਵਪ੍ਰੀਤ ਸਿੰਘ ਖੁਸ਼ੀ ਪੁਰ
ਪੰਜਾਬ ਦੀ ਧਰਤੀ ‘ਤੇ ਜਿੱਥੇ ਜ਼ਿਆਦਾਤਰ ਕਿਸਾਨ ਰਿਵਾਇਤੀ ਫਸਲਾਂ ਜਿਵੇਂ ਗੇਂਹੂੰ ਅਤੇ ਧਾਨ ਦੀ ਖੇਤੀ ਕਰਦੇ ਆਏ ਹਨ, ਉੱਥੇ ਇੱਕ ਨੌਜਵਾਨ ਕਿਸਾਨ ਨੇ ਨਵੀਂ ਸੋਚ ਨਾਲ ਖੇਤੀ ਵਿੱਚ ਮਿਸਾਲ ਕਾਇਮ ਕੀਤੀ ਹੈ। ਇਸ ਕਿਸਾਨ ਨੇ ਘਰਾਂ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਵੱਡਾ ਸੈਟਅਪ ਆਪਣੇ ਫਾਰਮ ‘ਤੇ ਖੜ੍ਹਾ ਕਰ ਲਿਆ ਹੈ।
ਬੀਜ ਤੋਂ ਬੂਟੇ ਤੱਕ ਦਾ ਸਫ਼ਰ
ਜਿੱਥੇ ਅਕਸਰ ਇਸ ਤਰ੍ਹਾਂ ਦੇ ਸੈਟਅਪ ਵਿਦੇਸ਼ਾਂ ਵਿੱਚ ਦੇਖਣ ਨੂੰ ਮਿਲਦੇ ਹਨ, ਉੱਥੇ ਇਸ ਨੌਜਵਾਨ ਨੇ ਬਾਹਰ ਜਾਣ ਦੀ ਬਜਾਏ ਆਪਣੀ ਜਮੀਨ ‘ਤੇ ਹੀ ਲੱਖਾਂ ਰੁਪਏ ਲਗਾ ਕੇ ਪਾਲੀਹਾਊਸ ਅਤੇ ਨਰਸਰੀ ਯੂਨਿਟ ਤਿਆਰ ਕੀਤਾ। ਆਧੁਨਿਕ ਤਕਨੀਕਾਂ, ਸਿੰਚਾਈ ਪ੍ਰਣਾਲੀ ਅਤੇ ਤਾਪਮਾਨ ਨਿਯੰਤਰਣ ਦੇ ਨਾਲ ਇਹ ਸੈਟਅਪ ਹਰ ਮੌਸਮ ਵਿੱਚ ਪਨੀਰੀ ਤਿਆਰ ਕਰਨ ਯੋਗ ਹੈ।
ਗਰਮੀ, ਸਰਦੀ ਜਾਂ ਬਰਸਾਤ—ਹਰ ਮੌਸਮ ਮੁਤਾਬਕ ਵੱਖ-ਵੱਖ ਕਿਸਮਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਕਿਸਾਨ ਪਹਿਲਾਂ ਹੀ ਬੀਜ ਬੋ ਕੇ ਪੌਦੇ ਤਿਆਰ ਕਰ ਲੈਂਦਾ ਹੈ, ਜਿਸ ਨਾਲ ਹੋਰ ਕਿਸਾਨਾਂ ਨੂੰ ਤਿਆਰ ਬੂਟੇ ਮਿਲ ਜਾਂਦੇ ਹਨ ਅਤੇ ਉਨ੍ਹਾਂ ਦਾ ਸਮਾਂ ਵੀ ਬਚਦਾ ਹੈ।
ਰਿਵਾਇਤੀ ਫਸਲਾਂ ਨਾਲੋਂ ਇਹ ਕੰਮ ਵੱਧ ਲਾਭਕਾਰੀ ਸਾਬਤ ਹੋ ਰਿਹਾ ਹੈ। ਪਨੀਰੀ ਦੀ ਲਗਾਤਾਰ ਮੰਗ ਕਾਰਨ ਕਿਸਾਨ ਮਹੀਨੇ ਦੀ ਚੰਗੀ ਆਮਦਨ ਕਮਾ ਰਿਹਾ ਹੈ। ਇਲਾਕੇ ਦੇ ਹੋਰ ਕਿਸਾਨ ਵੀ ਹੁਣ ਇਸ ਮਾਡਲ ਵੱਲ ਰੁਝਾਨ ਦਿਖਾ ਰਹੇ ਹਨ।
ਇਸ ਨੌਜਵਾਨ ਦੀ ਸੋਚ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਨਵੀਂ ਤਕਨੀਕ ਅਤੇ ਯੋਜਨਾ ਨਾਲ ਖੇਤੀ ਕੀਤੀ ਜਾਵੇ ਤਾਂ ਪੰਜਾਬ ਦੀ ਧਰਤੀ ‘ਤੇ ਹੀ ਰਹਿ ਕੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
'ਅਧਿਕਾਰ ਸੰਘਰਸ਼ ਪਾਰਟੀ' ਦਾ ਪਹਿਲਾ ਸਥਾਪਨਾ ਦਿਵਸ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ 08 ਮਾਰਚ ਨੂੰ ਬਠਿੰਡਾ ਵਿਖੇ ਮਨਾਇਆ ਜਾਵੇਗਾ - ਗੁਰਚਰਨ ਸਿੰਘ ਕਮਗਰ
ਫਿਰੋਜ਼ਪੁਰ, 19 ਫ਼ਰਵਰੀ (GTV News Moga)
ਅਧਿਕਾਰ ਸੰਘਰਸ਼ ਪਾਰਟੀ ਦੇ ਜ਼ਿਲਾ ਫਿਰੋਜ਼ਪੁਰ ਦੇ ਉਪ ਪ੍ਰਧਾਨ ਗੁਰਚਰਨ ਸਿੰਘ ਕਮਗਰ ਨੇ ਪ੍ਰੈਸ ਮੀਡੀਏ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਦਾ ਅਗਾਜ਼ 08 ਮਾਰਚ 2025 ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੋਂ ਕੀਤਾ ਗਿਆ ਸੀ, ਜ਼ਿਲਾ ਫਿਰੋਜ਼ਪੁਰ ਦੇ ਉਪ ਪ੍ਰਧਾਨ ਕਮਗਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਇੰਜ ਗੁਰਬਖ਼ਸ਼ ਸਿੰਘ ਸ਼ੇਰਗਿਲ , ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਜੀ , ਸਤਿੰਦਰ ਕੌਰ ਧਾਲੀਵਾਲ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਅਤੇ ਕੈਪਟਨ ਜਸਬੀਰ ਸਿੰਘ ਪੰਜਾਬ ਉਪ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦਾ ਪਹਿਲਾ ਸਥਾਪਨਾ ਦਿਵਸ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਠਿੰਡਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਜ਼ਿਲਾ ਫਿਰੋਜ਼ਪੁਰ ਦੇ ਚਾਰੇ ਵਿਧਾਨ ਹਲਕਿਆਂ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਜਿਲਾ ਫਿਰੋਜਪੁਰ ਦੇ ਸਾਰੇ ਪਿੰਡਾਂ ਵਿੱਚ ਕੈਡਰ ਕੈਂਪ ਲਗਾਏ ਜਾ ਰਹੇ ਹਨ,ਕੈਡਰ ਕੈਂਪਾਂ ਦੋਰਾਨ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਵਿੱਚ ਚਲਾਇਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਪਾਰਟੀ ਭਰਤੀ ਮੈਂਬਰਸ਼ਿਪ ਵੀ ਕੀਤੀ ਜਾ ਸਕੇ।
ਉਪ ਪ੍ਰਧਾਨ ਗੁਰਚਰਨ ਸਿੰਘ ਕਮਗਰ ਨੇ ਕਿਹਾ ਜ਼ਿਲਾ ਫਿਰੋਜ਼ਪੁਰ ਯੂਨਿਟ ਵੱਡੇ ਕਾਫ਼ਲੇ ਦੇ ਰੂਪ ਵਿੱਚ ਬਠਿੰਡਾ ਸੰਮੇਲਨ ਵਿੱਚ ਸ਼ਿਰਕਤ ਕਰੇਗਾ। ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਜ਼ਿਲਾ ਫਿਰੋਜ਼ਪੁਰ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਪਾਰਟੀ ਵਰਕਰ ਅਤੇ ਮੈਂਬਰ ਰਾਤ ਦਿਨ ਕੰਮ ਵਿੱਚ ਰੁੱਝੇ ਹੋਏ ਹਨ। ਇਸ ਮੋਕੇ ਉਨਾਂ ਨਾਲ ਕੇਵਲ ਸਿੰਘ ਕੁਮੱਗਰ, ਹਰਮਨਪ੍ਰੀਤ ਕੌਰ, ਸਰਬਜੀਤ ਕੌਰ ਸ਼ਹਿਜ਼ਾਦੀ, ਜਗਤਾਰ ਸਿੰਘ ਆਰਿਫ਼ ਕੇ ਅਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸੀ.ਬੀ.ਐਸ.ਈ. ਦੀਆਂ ਦਸਵੀਂ, ਬਾਰਵ੍ਹੀਂ ਪ੍ਰੀਖਿਆਵਾਂ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ ਧਾਰਾ 163 ਲਾਗੂ
ਪ੍ਰੀਖਿਆ ਕੇਂਦਰਾਂ ਦੇ ਸੌ ਮੀਟਰ ਦੇ ਘੇਰੇ ਅੰਦਰ ਪ੍ਰੀਖਿਆ ਕੇਂਦਰਾਂ ਤੇ ਡਿਊਟੀ ਸਟਾਫ ਤੋਂ ਬਿਨ੍ਹਾਂ ਆਮ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ
ਮੋਗਾ, 17 ਫਰਵਰੀ, ਚਮਕੌਰ ਸਿੰਘ ਲੋਪੋਂ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਅਨੁਸਾਰ ਦਸਵੀਂ ਅਤੇ ਬਾਰਵ੍ਹੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 11 ਅਪ੍ਰੈਲ 2026 ਤੱਕ ਜ਼ਿਲ੍ਹਾ ਮੋਗਾ ਵਿਖੇ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਦਾ ਸਮਾਂ ਸੇਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਮੂਹ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨ੍ਹਾਂ ਹੋਰ ਵਿਅਕਤੀਆਂ ਦੇ ਇਕੱਠੇ ਹੋਣ ਤੋਂ ਰੋਕ ਲਗਾਈ ਗਈ ਹੈ। ਇਹ ਹੁਕਮ ਮਿਤੀ 17.02.2026 ਤੋਂ 11.04.2026 ਤੱਕ ਲਾਗੂ ਰਹੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਪਿੰਡ ਕੜਿਆਲ ਦੇ ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਦੇ ਬੱਚਿਆਂ ਨੂੰ ਕਾਪੀਆਂ, ਪੈਨ, ਪੈਨਸਲਾਂ ਅਤੇ ਲੱਡੂ ਵੰਡੇ ਗਏ, ਅਤੇ ਸਕੂਲ ਨੂੰ ਇੱਕ ਅਲਮਾਰੀ ਦਾਨ ਦਿੱਤੀ ਗਈ
ਕੋਟ ਈਸੇ ਖਾਂ18,ਫਰਵਰੀ (GTV News Moga)
ਪਿੰਡ ਕੜਿਆਲ ਦੇ ਦਾਨੀ ਸੱਜਣ ਸੁਰੇਸ਼ ਕੁਮਾਰ ਭੋਲਾ ਅਤੇ ਜਸਪਾਲ ਚੋਪੜਾ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਕਾਪੀਆਂ, ਪੈਨ, ਪੈਨਸਲਾਂ ਅਤੇ ਲੱਡੂ ਵੰਡੇ ਗਏ ਅਤੇ ਸਕੂਲ ਨੂੰ ਇੱਕ ਅਲਮਾਰੀ ਦਾਨ ਦਿੱਤੀ ਗਈ ਇਸ ਮੌਕੇ ਸਰਪੰਚ ਬਲਦੇਵ ਸਿੰਘ,ਪੰਚਾਇਤ ਮੈਂਬਰ ਬਲਵਿੰਦਰ ਸਿੰਘ, ਜਗਤਾਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਨੰਬਰਦਾਰ ਪਿੰਡ ਦੇ ਪਤਵੰਤੇ ਸੱਜਣਾਂ ਵਿੱਚੋਂ ਬਿਕਰਮ ਸਿੰਘ ਕਲੇਰ ਹਾਜ਼ਰ ਸਨ।
ਸਕੂਲ ਦੇ ਸਟਾਫ ਮੈਂਬਰ ਗੁਰਮੀਤ ਸਿੰਘ ਸ਼ਾਦੀਵਾਲਾ, ਭਰਪੂਰ ਸਿੰਘ, ਕਿਰਨਾ ਦੇਵੀ, ਜਗਜੀਤ ਸਿੰਘ, ਅਮਨਦੀਪ ਸਿੰਘ ਕੜਿਆਲ, ਰਾਜਨ, ਸੁਨੀਤਾ ਰਾਣੀ, ਨਾਜੀਆ, ਤਰਸੇਮ ਕੌਰ ਅਤੇ ਆਂਗਣਵਾੜੀ ਸਟਾਫ ਸੁਖਜੀਤ ਕੌਰ, ਮਲਕੀਤ ਕੌਰ, ਅਮਰਜੀਤ ਕੌਰ ਅਤੇ ਪਰਮਿੰਦਰ ਕੌਰ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਧਰਮਕੋਟ ਬੱਸ ਸਟੈਂਡ ਸ਼ੌਚਾਲਯ ਵਿਵਾਦ: ਬਿਨਾਂ ਬੋਰਡ ਵਸੂਲੀ, ਠੇਕਾ ਕਿਸਦੇ ਨਾਮ—ਪ੍ਰਸ਼ਾਸਨ ਤੋਂ ਜਵਾਬ ਦੀ ਮੰਗ
ਧਰਮਕੋਟ 18,ਫਰਵਰੀ (ਹਰਜੀਤ ਸਿੰਘ ਬਹਿਲ)
ਧਰਮਕੋਟ ਦੇ ਬੱਸ ਸਟੈਂਡ ‘ਤੇ ਸ਼ੌਚਾਲਯ ਦੀ ਵਰਤੋਂ ਦੇ ਨਾਮ ‘ਤੇ ਕੀਤੀ ਜਾ ਰਹੀ ਫੀਸ ਵਸੂਲੀ ਹੁਣ ਗੰਭੀਰ ਵਿਵਾਦ ਦਾ ਰੂਪ ਧਾਰ ਚੁੱਕੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਸ਼ੌਚਾਲਯ ਦੇ ਬਾਹਰ ਨਾ ਤਾਂ ਕਿਸੇ ਤਰ੍ਹਾਂ ਦੀ ਫੀਸ ਸੰਬੰਧੀ ਸੂਚਨਾ ਲਗਾਈ ਗਈ ਹੈ ਅਤੇ ਨਾ ਹੀ ਠੇਕੇਦਾਰ ਦਾ ਨਾਮ ਜਾਂ ਸੰਪਰਕ ਨੰਬਰ ਦਰਸਾਇਆ ਗਿਆ ਹੈ। ਇਸ ਕਾਰਨ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਵਸੂਲੀ ਕਿਸ ਨਿਯਮ ਅਤੇ ਕਿਸ ਦੇ ਹੁਕਮ ਅਧੀਨ ਕੀਤੀ ਜਾ ਰਹੀ ਸੀ।
ਮੌਕੇ ‘ਤੇ ਫੀਸ ਵਸੂਲ ਰਹੀ ਮਹਿਲਾ ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਠੇਕੇਦਾਰ ਵੱਲੋਂ ਰੱਖਿਆ ਗਿਆ ਹੈ। ਪਰ ਜਦੋਂ ਉਸ ਤੋਂ ਠੇਕੇਦਾਰ ਦੀ ਪਹਿਚਾਣ ਅਤੇ ਅਧਿਕਾਰਿਤ ਹੁਕਮਾਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੀ। ਯਾਤਰੀਆਂ ਦਾ ਕਹਿਣਾ ਹੈ ਕਿ ਬਿਨਾਂ ਲਿਖਤੀ ਸੂਚਨਾ ਅਤੇ ਅਧਿਕਾਰਤ ਬੋਰਡ ਦੇ ਇਸ ਤਰ੍ਹਾਂ ਦੀ ਵਸੂਲੀ ਸਿੱਧੀ ਮਨਮਾਨੀ ਲੱਗਦੀ ਹੈ।
ਨਗਰ ਕੌਂਸਲ ਇੰਸਪੈਕਟਰ ਦੇਵੀ ਦਿਆਲ ਦਾ ਪੱਖ
ਇਸ ਸਬੰਧੀ ਨਗਰ ਕੌਂਸਲ ਧਰਮਕੋਟ ਦੇ ਇੰਸਪੈਕਟਰ ਦੇਵੀ ਦਿਆਲ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਠੇਕੇਦਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਸੰਬੰਧਿਤ ਮਹਿਲਾ ਕਰਮਚਾਰੀ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੈਂਟਸ ਸ਼ੌਚਾਲਯ ਲਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾ ਸਕਦੀ, ਜਦਕਿ ਲੇਡੀਜ਼ ਸ਼ੌਚਾਲਯ ਲਈ ਨਿਰਧਾਰਤ ਫੀਸ ਲਾਗੂ ਹੋ ਸਕਦੀ ਹੈ।
ਹਾਲਾਂਕਿ ਸਵਾਲ ਅਜੇ ਵੀ ਕਾਇਮ ਹਨ—ਜੇ ਫੀਸ ਨਿਰਧਾਰਤ ਹੈ ਤਾਂ ਉਸ ਬਾਰੇ ਸਪਸ਼ਟ ਬੋਰਡ ਕਿਉਂ ਨਹੀਂ ਲਗਾਇਆ ਗਿਆ? ਠੇਕੇਦਾਰ ਦਾ ਨਾਮ ਅਤੇ ਸੰਪਰਕ ਨੰਬਰ ਜਨਤਕ ਕਿਉਂ ਨਹੀਂ ਕੀਤਾ ਗਿਆ? ਬਿਨਾਂ ਲਿਖਤੀ ਸੂਚਨਾ ਦੇ ਵਸੂਲੀ ਕਿੰਨੀ ਜਾਇਜ਼ ਹੈ?
ਠੇਕੇਦਾਰ ਦਾ ਕੀ ਕਹਿਣਾ ਹੈ
ਮਾਮਲਾ ਹੋਰ ਵੀ ਉਲਝ ਗਿਆ ਜਦੋਂ ਠੇਕੇਦਾਰ ਦੱਸੇ ਜਾ ਰਹੇ ਲਖਵੀਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਸਾਫ ਕਿਹਾ ਕਿ ਉਹ ਛੇ ਮਹੀਨੇ ਪਹਿਲਾਂ ਹੀ ਠੇਕਾ ਛੱਡ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੌਜੂਦਾ ਠੇਕੇਦਾਰ ਕੌਣ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਸ ਮਹਿਲਾ ਬਾਰੇ ਕੁਝ ਪਤਾ ਹੈ ਜੋ ਮੌਕੇ ‘ਤੇ ਪੈਸੇ ਵਸੂਲ ਰਹੀ ਸੀ।
ਪਰ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਸ਼ੌਚਾਲਯ ਦਾ ਠੇਕਾ ਅਜੇ ਵੀ ਉਨ੍ਹਾਂ ਦੇ ਨਾਮ ‘ਤੇ ਚੱਲ ਰਿਹਾ ਹੈ। ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੈਂਟਸ ਸ਼ੌਚਾਲਯ ਲਈ ਫੀਸ ਨਹੀਂ ਲਈ ਜਾ ਸਕਦੀ, ਜਦਕਿ ਲੇਡੀਜ਼ ਸ਼ੌਚਾਲਯ ਲਈ ਨਿਰਧਾਰਤ ਫੀਸ ਲਾਗੂ ਹੈ।
ਬੱਸ ਸਟੈਂਡ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਸ਼ੌਚਾਲਯ ਜਿਹੀ ਬੁਨਿਆਦੀ ਸਹੂਲਤ ਹਰ ਵਿਅਕਤੀ ਦੀ ਲੋੜ ਹੈ, ਨਾ ਕਿ ਕੋਈ ਵਿਸ਼ੇਸ਼ ਸੁਵਿਧਾ। ਜੇ ਫੀਸ ਲਈ ਜਾਂਦੀ ਹੈ ਤਾਂ ਦਰਾਂ ਸਪਸ਼ਟ ਤੌਰ ‘ਤੇ ਦਰਸਾਈਆਂ ਜਾਣ, ਠੇਕੇਦਾਰ ਦੀ ਜਾਣਕਾਰੀ ਜਨਤਕ ਹੋਵੇ ਅਤੇ ਸਫ਼ਾਈ ਪ੍ਰਬੰਧ ਸੰਤੋਸ਼ਜਨਕ ਹੋਵੇ।
ਇਹ ਪੂਰਾ ਮਾਮਲਾ ਨਗਰ ਪ੍ਰਸ਼ਾਸਨ ਦੀ ਨਿਗਰਾਨੀ ਪ੍ਰਣਾਲੀ ‘ਤੇ ਗੰਭੀਰ ਪ੍ਰਸ਼ਨਚਿੰਨ੍ਹ ਲਗਾਉਂਦਾ ਹੈ। ਹੁਣ ਦੇਖਣਾ ਇਹ ਹੈ ਕਿ ਸੰਬੰਧਿਤ ਅਧਿਕਾਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਂਦੇ ਹਨ ਜਾਂ ਇਹ ਮਾਮਲਾ ਸਿਰਫ਼ ਰਸਮੀ ਕਾਰਵਾਈ ਤੱਕ ਸੀਮਿਤ ਰਹਿੰਦਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਜਬਰੀ ਥੋਪੇ ਟੀ.ਈ.ਟੀ.ਵਿਰੋਧੀ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਦੀ ਤਿਆਰੀ ਮੀਟੰਗ ਹੋਈ
ਧਰਮਕੋਟ 18,ਫਰਵਰੀ (ਹਰਜੀਤ ਸਿੰਘ ਬਹਿਲ)
ਅਧਿਆਪਕਾਂ ਤੇ ਜਬਰੀ ਥੋਪੇ ਟੀ ਈ ਟੀ ਦੇ ਵਿਰੋਧ ਵਿੱਚ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਧਰਮਕੋਟ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਗੁਰਪ੍ਰੀਤ ਸਿੰਘ ਅਮੀਵਾਲ, ਜੱਜਪਾਲ ਸਿੰਘ ਬਾਜੇ ਕੇ, ਗੁਰਮੀਤ ਸਿੰਘ ਢੋਲੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਮਿਤੀ 07-02-2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਅਤੇ ਲੰਬੇ ਸਮੇਂ ਤੋਂ ਨੌਕਰੀ ਕਰਦੇ ਅਧਿਆਪਕਾ ਤੇ ਟੈਟ ਦਾ ਪੇਪਰ ਲਾਗੂ ਕਰਨ ਦੇ ਵਿਰੋਧ ਵਿੱਚ ਪੰਜਾਬ ਦੀਆਂ ਅਧਿਆਪਕਾਂ ਜਥੇਬੰਦੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਫਰਵਰੀ ਨੂੰ ਸੂਬਾ ਪੱਧਰੀ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਨਾਂ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ। ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡਟਵਾਂ ਵਿਰੋਧ ਕਰਨਗੇ।
ਆਗੂਆਂ ਨੇ ਦੱਸਿਆ ਕਿ ਇਸ ਰੈਲੀ ਵਿੱਚ ਬਲਾਕ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਰੈਲੀ ਦਾ ਹਿੱਸਾ ਬਣਨਗੇ ਉਨਾਂ ਮੀਟਿੰਗ ਵਿੱਚ ਆਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰੈਲੀ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ 'ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਸਮੇਂ ਗੁਰਮੇਲ ਰੇੜਵਾਂ,ਗੁਰਵਿੰਦਰ ਸਾਦਿਵਾਲਾ,ਗੁਰਮੀਤ ਸਿੰਘ ਧਰਮਕੋਟ, ਪੁਨੀਤ ਕੁਮਾਰ, ਪਵਨ ਕੁਮਾਰ, ਜਗਦੀਪ ਸਿੰਘ,ਜੱਜਦੀਪ ਸਿੰਘ, ਅਵਤਾਰ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਜੀਵਨਜੋਤ ਕੌਰ, ਮੈਡਮ ਮੋਨੀਕਾ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਦਿੱਲੀ ਦੀ ਹਵਾ ‘ਤੇ ਵੱਡਾ ਸਵਾਲ: ਡੈਨਮਾਰਕ ਦੀ ਸਟਾਰ ਸ਼ਟਲਰ ਮੀਆ ਬਲਿਚਫੈਲਡਟ ਨੇ ਟੂਰਨਾਮੈਂਟ ਛੱਡਿਆ, 45 ਲੱਖ ਰੁਪਏ ਜੁਰਮਾਨਾ ਭਰਨ ਨੂੰ ਤਿਆਰ
ਡੈਨਮਾਰਕ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ Mia Blichfeldt ਨੇ ਦਿੱਲੀ ਵਿੱਚ ਹੋਣ ਵਾਲੇ ਟੂਰਨਾਮੈਂਟ ‘ਚ ਨਾ ਖੇਡਣ ਦਾ ਅਚਾਨਕ ਫੈਸਲਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸਨੇ ਮੁਕਾਬਲੇ ਤੋਂ ਹਟਣ ਦੇ ਬਦਲੇ ਲਗਭਗ 45 ਲੱਖ ਰੁਪਏ ਜੁਰਮਾਨਾ ਭਰਨ ਨੂੰ ਤਰਜੀਹ ਦਿੱਤੀ।
ਖਾਸ ਗੱਲ ਇਹ ਰਹੀ ਕਿ ਨਾ ਤਾਂ ਉਹ ਜ਼ਖ਼ਮੀ ਸੀ ਅਤੇ ਨਾ ਹੀ ਕਿਸੇ ਹੋਰ ਟੂਰਨਾਮੈਂਟ ਨਾਲ ਤਾਰੀਖਾਂ ਦੀ ਟੱਕਰ ਸੀ। ਅਸਲ ਕਾਰਨ ਸੀ ਦਿੱਲੀ ਦੀ ਖਰਾਬ ਹਵਾ ਅਤੇ ਸਿਹਤ ਸੰਬੰਧੀ ਚਿੰਤਾਵਾਂ। ਇੱਕ ਪ੍ਰੋਫੈਸ਼ਨਲ ਖਿਡਾਰੀ ਲਈ ਫੇਫੜਿਆਂ ਦੀ ਤਾਕਤ ਅਤੇ ਸਟੈਮਿਨਾ ਹੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ। ਐਸੇ ਵਿੱਚ ਜ਼ਹਿਰੀਲੇ ਪ੍ਰਦੂਸ਼ਣ ਵਿੱਚ ਖੇਡਣਾ ਕਰੀਅਰ ਲਈ ਵੱਡਾ ਜੋਖਮ ਮੰਨਿਆ ਗਿਆ।
ਮੀਆ ਦਾ ਇਹ ਕਦਮ ਸਿਰਫ਼ ਇੱਕ ਖਿਡਾਰਨ ਦੀ ਗੈਰਹਾਜ਼ਰੀ ਨਹੀਂ, ਸਗੋਂ ਇੱਕ ਤਿੱਖਾ ਸੁਨੇਹਾ ਹੈ। ਜਦੋਂ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਆਪਣੀ ਸਿਹਤ ਨੂੰ ਪਹਿਲ ਦੇ ਕੇ ਵੱਡਾ ਆਰਥਿਕ ਨੁਕਸਾਨ ਸਹਿਣ ਲਈ ਤਿਆਰ ਹੋ ਜਾਵੇ, ਤਾਂ ਇਹ ਹਾਲਾਤਾਂ ਦੀ ਗੰਭੀਰਤਾ ਦਰਸਾਉਂਦਾ ਹੈ।
ਇਹ ਘਟਨਾ ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ‘ਤੇ ਇੱਕ ਵਾਰ ਫਿਰ ਚਰਚਾ ਛੇੜਦੀ ਹੈ। ਸਵਾਲ ਇਹ ਹੈ ਕਿ ਕੀ ਅਸੀਂ ਇਸਨੂੰ ਸਿਰਫ਼ ਇੱਕ ਖ਼ਬਰ ਸਮਝ ਕੇ ਭੁੱਲ ਜਾਵਾਂਗੇ ਜਾਂ ਇਸਨੂੰ ਚੇਤਾਵਨੀ ਵਜੋਂ ਲੈ ਕੇ ਵਾਤਾਵਰਣ ਸੁਧਾਰ ਲਈ ਢੁਕਵੇਂ ਕਦਮ ਚੁੱਕਾਂਗੇ ?
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਮੋਗਾ ‘ਚ ਵਿਲੇਜ ਡਿਫੈਂਸ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੇਜਰੀਵਾਲ-ਮਾਨ ਦਾ ਨਸ਼ਾ ਤਸਕਰਾਂ ਨੂੰ ਸਖ਼ਤ ਸੰਦੇਸ਼
“ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਨਸ਼ਿਆਂ ‘ਚ ਧੱਕਿਆ, ‘ਆਪ’ ਬਣਾ ਰਹੀ ਨਸ਼ਾ ਮੁਕਤ ਪੰਜਾਬ”
ਮੋਗਾ, 17 ਫਰਵਰੀ (GTV News Moga)
ਮੋਗਾ ਵਿੱਚ ਪਿੰਡ ਰੱਖਿਆ ਕਮੇਟੀਆਂ (ਵੀ.ਡੀ.ਸੀ.) ਦੇ ਸਹੁੰ ਚੁੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ ਦਾ ਐਲਾਨ ਕਰਦਿਆਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਸਾਲਾਂ ਤੱਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ, ਜਦਕਿ ਪਹਿਲੀ ਵਾਰ ਕੋਈ ਸਰਕਾਰ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ 2,000 ਕਿਲੋ ਤੋਂ ਵੱਧ ਨਸ਼ਾ ਬਰਾਮਦ ਕੀਤਾ ਗਿਆ ਹੈ ਅਤੇ ਵੱਡੇ ਤਸਕਰਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ ਗਏ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੀਆਂ ਸਰਕਾਰਾਂ ਦੇ ਦੌਰ ਯਾਦ ਰੱਖਣ ਅਤੇ ਅਜਿਹੀਆਂ ਪਾਰਟੀਆਂ ਨੂੰ ਮੁੜ ਵੋਟ ਨਾ ਦੇਣ, ਨਹੀਂ ਤਾਂ ਪੰਜਾਬ ਫਿਰ ਨਸ਼ਿਆਂ ਵਿੱਚ ਡੁੱਬ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨਸ਼ਿਆਂ ‘ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜੀ ਗਈ ਹੈ, ਹਜ਼ਾਰਾਂ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਪੀੜਤਾਂ ਦੇ ਮੁੜ ਵਸੇਬੇ ਲਈ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਹੁਣ ਤੱਕ 60,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਸਮਾਗਮ ਦੌਰਾਨ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਹੁੰ ਚੁਕਾਈ ਗਈ। ਕੇਜਰੀਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਕ ਖ਼ਾਸ ਐਪ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਗੁਪਤ ਤੌਰ ‘ਤੇ ਦਿੱਤੀ ਜਾ ਸਕਦੀ ਹੈ।
ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਪਹਿਲੇ ਪੜਾਅ ਵਿੱਚ 17,000 ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ ਅਤੇ ਦੂਜਾ ਪੜਾਅ ਨਸ਼ਿਆਂ ਦੇ ਮੁਕੰਮਲ ਖਾਤਮੇ ਵੱਲ ਅਹਿਮ ਕਦਮ ਹੋਵੇਗਾ।
ਸਮਾਗਮ ਵਿੱਚ ਕੈਬਨਿਟ ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ “ਰੰਗਲਾ ਪੰਜਾਬ” ਅਤੇ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਲੁਧਿਆਣਾ ਦੇ ਫਰਜ਼ੀ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਾਨਤਾ ਵਾਪਸ ਲੈਣ ਅਤੇ ਅਪਰਾਧਿਕ ਸ਼ਿਕਾਇਤ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ, 17 ਫਰਵਰੀ (GTV News Moga)
ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਇਮਾਨਦਾਰੀ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਇੱਕ ਫਰਜ਼ੀ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਪ੍ਰੈਕਟੀਕਲ ਪ੍ਰੀਖਿਆਵਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਦੇ ਬਾਵਜੂਦ 12ਵੀਂ ਜਮਾਤ ਲਈ ਵਿਦਿਆਰਥੀਆਂ ਨੂੰ ਰਜਿਸਟਰ ਕਰਨ ਦੇ ਮਾਮਲੇ ‘ਚ ਇਹ ਕਦਮ ਚੁੱਕਿਆ ਗਿਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਦੂਦਾਂ, ਲੁਧਿਆਣਾ (ਸਕੂਲ ਕੋਡ 3100187) ਵਿਰੁੱਧ ਮਾਨਤਾ ਵਾਪਸ ਲੈਣ ਅਤੇ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਉਣ ਸਬੰਧੀ ਅਪਰਾਧਿਕ ਸ਼ਿਕਾਇਤ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਵੱਲੋਂ ਰਜਿਸਟਰ ਕੀਤੇ 27 ਵਿਦਿਆਰਥੀਆਂ ਦੇ ਰੋਲ ਨੰਬਰ ਵੀ ਰੱਦ ਕਰ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਭੌਤਿਕ ਜਾਂਚ ਦੌਰਾਨ ਸਕੂਲ ਦਾ ਕੋਈ ਵਾਜੂਦ ਨਹੀਂ ਮਿਲਿਆ। ਇਮਾਰਤ ਕਿਰਾਏ ‘ਤੇ ਦਿੱਤੀ ਹੋਈ ਸੀ ਅਤੇ ਉੱਥੇ ਕਲਾਸਾਂ ਨਹੀਂ ਲੱਗ ਰਹੀਆਂ ਸਨ। 12ਵੀਂ ਜਮਾਤ ਲਈ ਦਰਜ ਵਿਦਿਆਰਥੀਆਂ ਦੀ ਹਾਜ਼ਰੀ ਵੀ ਮੌਜੂਦ ਨਹੀਂ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੀਖਿਆ ਪ੍ਰਣਾਲੀ ਵਿੱਚ ਗੜਬੜੀਆਂ ਕਰਨ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੇਗੀ। ਇਸ ਵੇਲੇ ਚਾਰ ਹੋਰ ਸਕੂਲ ਵੀ ਜਾਂਚ ਹੇਠ ਹਨ।
ਸ. ਹਰਜੋਤ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਕਿ ਪ੍ਰਭਾਵਿਤ ਵਿਦਿਆਰਥੀਆਂ ਨੂੰ ਹੋਰ ਸਕੂਲਾਂ ਵਿੱਚ ਅਲਾਟ ਕਰਕੇ ਉਨ੍ਹਾਂ ਦੇ ਭਵਿੱਖ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਜਾਂਚ ਟੀਮਾਂ ਨੂੰ ਹੋਰ ਸ਼ੱਕੀ ਸਕੂਲਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਜਲਦ ਤੋਂ ਜਲਦ ਰਿਪੋਰਟਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਧਰਮਕੋਟ ਪੁਲਿਸ ਦੀ ਵੱਡੀ ਕਾਰਵਾਈ,ਲੁੱਟ-ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, 3 ਗ੍ਰਿਫਤਾਰ – 2 ਬੈਟਰੀਆਂ ਅਤੇ 25 ਲੀਟਰ ਡੀਜ਼ਲ ਬਰਾਮਦ
ਧਰਮਕੋਟ, 17 ਫਰਵਰੀ (ਹਰਜੀਤ ਸਿੰਘ ਬਹਿਲ)
ਥਾਣਾ ਧਰਮਕੋਟ ਪੁਲਿਸ ਨੇ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 2 ਬੈਟਰੀਆਂ (ਲਗਭਗ 15 ਹਜ਼ਾਰ ਰੁਪਏ ਕੀਮਤ) ਅਤੇ 25 ਲੀਟਰ ਚੋਰੀ ਕੀਤਾ ਡੀਜ਼ਲ ਬਰਾਮਦ ਕੀਤਾ ਹੈ, ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ।
ਇੰਝ ਵਾਪਰੀ ਵਾਰਦਾਤ-
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਯਾਦਵ ਵਾਸੀ ਫਿਰੋਜ਼ਾਬਾਦ (ਯੂ.ਪੀ.), ਜੋ GR-Infra Projects Ltd. ਵਿੱਚ ਮੈਨੇਜਰ ਹੈ, ਨੇ ਦੱਸਿਆ ਕਿ 11 ਫਰਵਰੀ 2026 ਦੀ ਸ਼ਾਮ ਕਰੀਬ 7:40 ਵਜੇ ਪੰਜ ਅਣਪਛਾਤੇ ਵਿਅਕਤੀਆਂ ਨੇ ਉਸਦੇ ਡਰਾਈਵਰ ਨਾਲ ਧੱਕਾ-ਮੁੱਕੀ ਕਰਕੇ ਕੰਪਨੀ ਦੀ ਗੱਡੀ (ਨੰਬਰ MP-43G-4322) ਲੁੱਟ ਲਈ। ਗੱਡੀ ਵਿੱਚ ਕਰੀਬ 24 ਬੈਟਰੀਆਂ ਮੌਜੂਦ ਸਨ।
ਬਾਅਦ ਵਿੱਚ ਕੰਪਨੀ ਵੱਲੋਂ ਲਗਾਏ GPS ਸਿਸਟਮ ਦੀ ਮਦਦ ਨਾਲ ਗੱਡੀ ਪਿੰਡ ਬੱਡੂਵਾਲ ਨੇੜੇ ਬਰਾਮਦ ਹੋ ਗਈ, ਪਰ ਉਸ ਵਿੱਚੋਂ ਬੈਟਰੀਆਂ ਗਾਇਬ ਸਨ। ਇਸ ਸਬੰਧੀ ਥਾਣਾ ਧਰਮਕੋਟ ਵਿੱਚ ਮੁਕੱਦਮਾ ਨੰਬਰ 41 ਮਿਤੀ 12.02.2026 ਅਧੀਨ BNS ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਤਕਨੀਕੀ ਤਰੀਕੇ ਨਾਲ ਟਰੇਸ ਕਰ ਗ੍ਰਿਫਤਾਰੀ-
ਪੁਲਿਸ ਟੀਮ ਨੇ ਤਕਨੀਕੀ ਸਹਾਇਤਾ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਲਖਵੀਰ ਸਿੰਘ ਉਰਫ਼ ਲੱਕਾ, ਗੁਰਜੰਟ ਸਿੰਘ ਉਰਫ਼ ਜੰਟਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਸੈਦ ਜਲਾਲਪੁਰ ਨੂੰ 15 ਫਰਵਰੀ 2026 ਨੂੰ ਕਾਬੂ ਕਰ ਲਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਪਹਿਲਾਂ ਵੀ ਕਰ ਚੁੱਕੇ ਹਨ ਚੋਰੀਆਂ
ਪ੍ਰਾਰੰਭਿਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਭਾਰਤ ਮਾਲਾ ਰੋਡ ਪ੍ਰੋਜੈਕਟ ਤੋਂ ਬੈਟਰੀਆਂ, ਡੀਜ਼ਲ ਅਤੇ ਬਿਜਲੀ ਕੇਬਲ ਚੋਰੀ ਕੀਤੇ ਗਏ ਸਨ, ਜਿਸ ਸਬੰਧੀ ਪਹਿਲਾਂ ਵੀ ਕੇਸ ਦਰਜ ਹਨ।
2 ਮੁਲਜ਼ਮ ਅਜੇ ਵੀ ਫਰਾਰ
ਇਸ ਮਾਮਲੇ ਵਿੱਚ ਮੇਜਰ ਸਿੰਘ ਅਤੇ ਲਾਡੀ ਨਾਮਕ ਦੋ ਮੁਲਜ਼ਮ ਅਜੇ ਗ੍ਰਿਫਤਾਰੀ ਤੋਂ ਬਾਹਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਅਪਰਾਧਿਕ ਤੱਤਾਂ ‘ਤੇ ਨਕੇਲ ਕਸਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਖ਼ਬਰ ਨਾਲ ਸਬੰਧਿਤ ਵੀਡੀਉ -👇
ਕਿਸਾਨਾਂ ਦੀ ਕਵਰੇਜ ਦੌਰਾਨ ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਮਾਈਕ ਖੋਹਣ ‘ਤੇ ਵਿਵਾਦ, ਪ੍ਰੈੱਸ ਕਲੱਬ ਧਰਮਕੋਟ ਵੱਲੋਂ ਤਿੱਖੀ ਨਿੰਦਾ
ਧਰਮਕੋਟ 16,ਫਰਵਰੀ (ਹਰਜੀਤ ਸਿੰਘ ਬਹਿਲ)
ਮੋਗਾ ਰੈਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਪ੍ਰਸ਼ਾਸਨ ਨਾਲ ਤਕਰਾਰ ਦੀ ਕਵਰੇਜ ਦੌਰਾਨ ਹੋਈ ਘਟਨਾ ਨੂੰ ਲੈ ਕੇ ਮੀਡੀਆ ਵਰਗ ਵਿੱਚ ਰੋਸ ਵਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਵੱਲੋਂ ਮੌਕੇ ਤੋਂ ਲਾਈਵ ਰਿਪੋਰਟਿੰਗ ਕੀਤੀ ਜਾ ਰਹੀ ਸੀ, ਜਦੋਂ ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਅਚਾਨਕ ਅੱਗੇ ਵੱਧੇ ਅਤੇ ਪੱਤਰਕਾਰ ਦੇ ਹੱਥੋਂ ਮਾਈਕ ਖੋਹ ਲਿਆ।
ਚਸ਼ਮਦੀਦਾਂ ਮੁਤਾਬਕ ਪੱਤਰਕਾਰ ਕਿਸਾਨਾਂ ਦੀਆਂ ਮੰਗਾਂ ਅਤੇ ਪੁਲਿਸ ਕਾਰਵਾਈ ਬਾਰੇ ਸਵਾਲ ਪੁੱਛ ਰਿਹਾ ਸੀ। ਇਸ ਦੌਰਾਨ ਮਾਈਕ ਖੋਹਣ ਨਾਲ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ। ਹਾਲਾਂਕਿ ਬਾਅਦ ਵਿੱਚ ਮਾਈਕ ਵਾਪਸ ਕਰ ਦਿੱਤਾ ਗਿਆ, ਪਰ ਇਸ ਘਟਨਾ ਨੇ ਮੀਡੀਆ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।
ਇਸ ਮਾਮਲੇ ਦੀ ਪ੍ਰੈੱਸ ਕਲੱਬ ਧਰਮਕੋਟ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਪ੍ਰੈੱਸ ਕਲੱਬ ਦੇ ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣਾ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਪ੍ਰੈੱਸ ਕਲੱਬ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ ਰਵੱਈਆ ਜਾਰੀ ਰਿਹਾ ਤਾਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮੀਡੀਆ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਪੁਲਿਸ ਨਾਕੇ ਤੋੜਦੇ ਹੋਏ ਮੋਗਾ ਦੇ ਕਿੱਲੀ ਚਾਹਲਾਂ ਰੈਲੀ ਵੱਲ ਕੀਤੇ ਕੂਚ
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਪੁਲਿਸ ਨਾਕੇ ਤੋੜਦੇ ਹੋਏ ਮੋਗਾ ਦੇ ਕਿੱਲੀ ਚਾਹਲਾਂ ਰੈਲੀ ਵੱਲ ਕੀਤੇ ਕੂਚ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ 20 ਫਰਵਰੀ ਨੂੰ ਕਿਸਾਨ ਭਵਨ (ਚੰਡੀਗੜ੍ਹ)ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਸੱਦੀ।
ਧਰਮਕੋਟ 16,ਫਰਵਰੀ (ਹਰਜੀਤ ਸਿੰਘ ਬਹਿਲ)
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਜ਼ਿਲ੍ਹਾ ਮੋਗਾ ਵਿੱਚ ਸਬੰਧਤ ਕਿਸਾਨ ਜੱਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਬਹਿਰਾਮ ਕੇ, ਬੀਕੇਯੂ ਏਕਤਾ ਅਜ਼ਾਦ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਸੈਂਕੜੇ ਕਿਸਾਨਾਂ ਮਜਦੂਰਾਂ ਦੇ ਜੱਥੇ ਨੇ ਅੱਜ ਕੀਤੇ ਐਲਾਨ ਮੁਤਾਬਕ ਪਿੰਡ ਕਿਸ਼ਨਪੁਰਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਕਿੱਲੀ ਚਾਹਲਾਂ ਵਿੱਚ ਹੋ ਰਹੀ ਸਰਕਾਰੀ ਖਰਚੇ ਉਤੇ ਆਮ ਆਦਮੀ ਪਾਰਟੀ ਦੀ ਹੋ ਰਹੀ ਰੈਲੀ ਵੱਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਣ ਜਾ ਲਈ ਕੂਚ ਕੀਤਾ। ਕਿਸ਼ਨਪੁਰਾ ਤੋਂ ਲੈਕੇ ਕੋਕਰੀ ਕਲਾਂ ਤੱਕ ਪੁਲਿਸ ਦੇ 4 ਨਾਕੇ ਤੋੜਦੇ ਹੋਏ ਜਦੋਂ ਰੈਲੀ ਵੱਲ ਵਧਣ ਜਾ ਜਤਨ ਕੀਤਾ ਤਾਂ ਪੰਜਾਬ ਸਰਕਾਰ ਵੱਲੋਂ 1 ਹਜ਼ਾਰ ਤੋਂ ਵੱਧ ਪੁਲਿਸ ਫੋਰਸ ਕੋਕਰੀ ਕਲਾਂ ਭੇਜ ਕੇ ਕਿਸਾਨਾਂ ਦਾ ਰਸਤਾ ਰੋਕਿਆ, ਜਦੋਂ ਕਿਸਾਨਾਂ ਦੇ ਜੱਥੇ ਨੇ ਵੱਡਾ ਪੁਲਿਸ ਨਾਕਾ ਤੋੜ ਕੇ ਅੱਗੇ ਵਧਣ ਦਾ ਜਤਨ ਕੀਤਾ ਤਾਂ SPD ਸਿੰਗਲਾ ਦੀ ਅਗਵਾਈ ਹੇਠ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਮਸਲੇ ਦੇ ਹੱਲ ਵਾਸਤੇ ਗੱਲ ਕੀਤੀ ਤੇ 1 ਘੰਟੇ ਦਾ ਟਾਇਮ ਲਿਆ ਕਿ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਤੁਹਾਡੇ ਮੰਗ ਪੱਤਰ ਸਬੰਧੀ ਮੀਟਿੰਗ ਕਰਵਾਉਂਦੇ ਹਾਂ। ਇਸ ਦਰਮਿਆਨ ਕਈ ਵਾਰ ਕਿਸਾਨਾਂ ਤੇ ਪੁਲਿਸ ਵਿੱਚ ਟਕਰਾ ਹੁੰਦਾ- ਹੁੰਦਾ ਟਲਿਆ ਆਖਰ ਕਿਸਾਨਾਂ ਦੇ ਜੱਥੇ ਦੇ ਅੱਗੇ ਵਧਣ ਦੇ ਦਬਾਅ ਹੇਠ ਕਰੀਬ 3 ਵਜ਼ੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ 20 ਫਰਵਰੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ 11 ਵਜ਼ੇ ਮੀਟਿੰਗ ਸਬੰਧੀ ਪੱਤਰ ਕਿਸਾਨਾਂ ਦੀ ਸਟੇਜ ਉਤੇ ਆ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ADC ਮੋਗਾ ਵੱਲੋਂ ਕਿਸਾਨ ਆਗੂਆਂ ਨੂੰ ਸੌਂਪਿਆ ਗਿਆ ਤਾਂ ਕਿਸਾਨਾਂ ਦੇ ਜੱਥੇ ਨੇ ਆਪਣਾ ਰੈਲੀ ਵੱਲ ਵਧਣ ਦਾ ਫੈਸਲਾ ਮੁਲਤਵੀ ਕੀਤਾ। ਕਿਸਾਨਾਂ ਦੇ ਜੱਥੇ ਦੀ ਅਗਵਾਈ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ, ਰਾਣਾ ਰਣਬੀਰ ਸਿੰਘ, ਜਗਮੋਹਨ ਸਿੰਘ ਕੰਗ, ਬਲਵੰਤ ਸਿੰਘ ਬਹਿਰਾਮ ਕੇ, ਲਖਵੀਰ ਸਿੰਘ ਦੋਧਰ ਨੇ ਕੀਤੀ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋ ਕਿਲੀ ਚਹਿਲਾਂ (ਮੋਗਾ)ਆਮ ਆਦਮੀ ਪਾਰਟੀ ਦੀ ਰੈਲੀ ਨੂੰ ਯੁੱਧ ਨਸ਼ਿਆਂ ਵਿਰੁੱਧ ਦੀ ਸਫਲਤਾ ਦਾ ਨਾਂ ਦੇ ਕੇ ਸਰਕਾਰੀ ਫੰਕਸ਼ਨ ਦੇ ਰਾਹੀਂ ਕਰੋੜਾਂ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ 3 ਕਰੋੜ ਲੋਕਾਂ ਦੇ ਸਿਰ ਪਾ ਦਿੱਤਾ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਅਵਾਜ਼ ਟੀਵੀ ਚੈਨਲ ਚਲਾਉਣ ਵਾਲੇ ਪੱਤਰਕਾਰਾਂ ਤੇ ਪਰਚੇ ਦਰਜ ਕਰਨੇ ਤੇ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮੋਗਾ ਵੱਲੋਂ SPD ਦੀ ਅਗਵਾਈ ਹੇਠ ਲੋਕ ਅਵਾਜ਼ ਟੀਵੀ ਚੈਨਲ ਦੇ ਪੱਤਰਕਾਰ ਹਿਮਤਾਜ ਤੋਂ ਮਾਈਕ ਖੋਹਣ ਤੇ ਕਿਸਾਨਾਂ ਦੇ ਧਰਨੇ ਦੀ ਕਵਰੇਜ ਕਰਨ ਤੋਂ ਰੋਕਿਆ ਤਾਂ ਕਿਸਾਨ ਆਗੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੂੰ ਪਿਛੇ ਹਟਣਾ ਪਿਆ ਤੇ ਪੱਤਰਕਾਰ ਨੇ ਕਿਸਾਨਾਂ ਦੇ ਇਕੱਠ ਦੀ ਕਵਰੇਜ ਕੀਤੀ ਤੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 27 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਲੱਗੇ ਵਾਲੇ ਪੱਤਰਕਾਰਾਂ ਦੇ ਧਰਨੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਜ਼ਾਰਾਂ ਕਿਸਾਨ, ਮਜ਼ਦੂਰ ਬੀਬੀਆਂ ਸ਼ਾਮਲ ਕਰਵਾਏ ਜਾਣਗੇ। ਪੱਤਰਕਾਰਾਂ ਉਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਬਰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਇਸ ਮੌਕੇ ਮੰਗਾਂ ਦਾ ਹੱਲ ਕਰਨ ਦੀ ਚਿਤਾਵਨੀ ਦਿੰਦਿਆਂ ਸ਼ੰਭੂ ਖਨੌਰੀ ਬਾਰਡਰਾਂ ਉਤੇ 3 ਕਰੋੜ 77 ਲੱਖ ਦੀ ਹੋਏ ਨੁਕਸਾਨ ਦੀ ਭਰਪਾਈ ਕਰਨ, ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਣ, ਪਰਚੇ ਰੱਦ ਕਰਨ, ਹੜਾਂ ਦਾ ਮੁਆਵਜ਼ਾ ਤਰੁੰਤ ਦੇਣ ਦੀ ਮੰਗ ਭਗਵੰਤ ਮਾਨ ਦੀ ਸਰਕਾਰ ਮੰਨੇ ਤੇ ਅਮਰੀਕਾ ਨਾਲ ਹੋਈ ਟ੍ਰੇਡ ਡੀਲ ਬਿਜਲੀ ਸੋਧ ਬਿੱਲ ਤੇ ਬੀਜ ਐਕਟ 2025 ਸਬੰਧੀ ਪੰਜਾਬ ਸਰਕਾਰ ਆਪਣਾ ਪੱਖ ਸਪੱਸ਼ਟ ਕਰੇ। ਇਸ ਮੌਕੇ ਜ਼ਿਲ੍ਹਾ ਆਗੂ ਹਰਮੰਦਰ ਸਿੰਘ ਡੇਮਰੂ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਜਗਰਾਜ ਸਿੰਘ ਦੱਦਾ ਹੂਰ, ਤੋਤਾ ਸਿੰਘ ਬਹਿਰਾਮ ਕੇ, ਗੁਰਦੇਵ ਸਿੰਘ ਸਾਹ ਵਾਲਾ,ਬਲਵਿੰਦਰ ਸਿੰਘ ਸ਼ੰਭੂ,ਰਣਜੀਤ ਸਿੰਘ ਬੁੱਟਰ, ਜਰਨੈਲ ਸਿੰਘ ਮੋਗਾ, ਗੁਰਦੀਪ ਸਿੰਘ ਮਾਹਲਾ,ਹਰਜਿੰਦਰ ਸਿੰਘ ਸੋਕਾ, ਗੁਰਭੇਜ ਸਿੰਘ ਸਾਹ ਵਾਲਾ , ਬਲਵੰਤ ਸਿੰਘ ਕਿਸ਼ਨਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਆਪ ਦੀ ਸਰਕਾਰ ਬਣਦਿਆਂ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਭੁੱਲਿਆ ਬਰਗਾੜੀ ਮਸਲਾ ਸੁਖਜੀਤ ਸਿੰਘ ਕਾਕਾ ਲੋਹਗੜ੍ਹ
ਮੁੱਖ ਮੰਤਰੀ ਭਗਵੰਤ ਮਾਨ ਦੱਸਣ ਉਨਾਂ ਤੇ ਦਿੱਲੀ ਵਾਲਿਆਂ ਦਾ ਦਬਾਅ ਹੈ ਜਾਂ ਨਹੀਂ ਕਾਕਾ ਲੋਹਗੜ੍ਹ
ਧਰਮਕੋਟ 16,ਫਰਵਰੀ (ਹਰਜੀਤ ਸਿੰਘ ਬਹਿਲ)
ਧਰਮਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਿਹਾ ਕਿ ਚੋਣਾਂ ਵੇਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 24 ਘੰਟਿਆਂ ਅੰਦਰ ਬਰਗਾੜੀ ਮਾਮਲੇ ਦਾ ਇਨਸਾਫ ਦੇਣ ਦੀ ਗੱਲ ਆਖੀ ਸੀ ਪਰ ਸਰਕਾਰ ਬਣਦਿਆਂ ਹੀ ਉਹਨਾਂ ਨੂੰ ਇਹ ਮਸਲਾ ਭੁੱਲ ਗਿਆ ਤੇ ਉਹਨਾਂ ਨੇ ਇਸ ਬਾਰੇ ਕੋਈ ਵੀ ਅੱਜ ਤਿਕਰ ਬਿਆਨ ਜਾਰੀ ਨਹੀਂ ਕੀਤਾ ਪ੍ਰਾਈਮ ਉਦੈ ਦੇ ਪੱਤਰਕਾਰ ਅਮਰੀਕ ਸਿੰਘ ਛਾਬੜਾ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਰਚਾ ਕਰਦਿਆਂ ਨਸ਼ੇ ਅਤੇ ਵੱਧ ਰਹੇ ਗੈਂਗਸਟਰਵਾਦ ਤੇ ਖੁੱਲ ਕੇ ਗੱਲਬਾਤ ਕੀਤੀ।
👉 ਜਦੋਂ ਉਹਨਾਂ ਨੂੰ ਪੰਜਾਬ ਦੇ ਮਾਹੌਲ ਬਾਰੇ ਪੁੱਛਿਆ ਗਿਆ ਕਿ ਤੁਸੀਂ ਇਸ ਮਾਹੌਲ ਨੂੰ ਕਿਸ ਤਰ੍ਹਾਂ ਵੇਖਦੇ ਹੋ।
ਤਾਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਮਾਹੌਲ ਕਾਰਨ ਲੋਕ ਡਰੇ ਅਤੇ ਸਹਿਮੇਂ ਹੋਏ ਹਨ ਹਰ ਸ਼ਹਿਰ ਵਿੱਚ ਆਏ ਦਿਨ ਕਤਲ ਹੋਣ ਅਤੇ ਫਿਰੋਤੀ ਮੰਗਣ ਦੀਆਂ ਖਬਰਾਂ ਆ ਰਹੀਆਂ ਹਨ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਵੈਲਟੀਲੇਟਰ ਤੇ ਪਏ ਆਖਰੀ ਸਾਹ ਗਿਣ ਰਹੇ ਮਰੀਜ਼ ਵਾਂਗੂੰ ਹੈ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਪ੍ਰਤੀ ਸਰਕਾਰ ਨਰਮ ਰਵਈਆ ਰੱਖ ਰਹੀ ਹੈ ਕਿਉਂਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਨਾਲ ਮੌਜੂਦਾ ਵਿਧਾਇਕਾਂ ਦੀ ਗੰਢ ਤੁੱਪ ਦੀ ਬੋ ਆਉਂਦੀ ਹੈ ਜਿਸ ਕਰਕੇ ਪੁਲਿਸ ਵੀ ਬੇਬਸ ਹੋਈ ਪਈ ਹੈ ਜਨਤਾ ਨੇ ਸਰਕਾਰ ਨੂੰ ਜਿਸ ਕੰਮ ਲਈ ਚੁਣਿਆ ਹੋਇਆ ਸਰਕਾਰ ਉਸ ਤੇ ਖਰੀ ਨਹੀਂ ਉਤਰੀ।
👉 ਆਪਰੇਸ਼ਨ ਪ੍ਰਹਾਰ ਬਾਰੇ ਕੀ ਸੋਚਦੇ ਹੋ
ਇਸ ਬਾਰੇ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਨਸ਼ੇ ਤੇ ਗੈਂਗਸਟਰਾਂ ਦੇ ਖਿਲਾਫ ਪ੍ਰਹਾਰ ਬੋਲ ਕੇ ਨਹੀਂ ਹੁੰਦਾ ਜਿਸ ਨੇ ਕਹਿ ਦਿੱਤਾ ਉਹ ਕਮਜ਼ੋਰ ਹੁੰਦਾ ਹੈ ਇਹਨਾਂ ਆਪ੍ਰੇਸ਼ਨ ਦਾ ਤਾਂ ਆਮ ਜਨਤਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਆਪ੍ਰੇਸ਼ਨ ਪ੍ਰਹਾਰ ਤੇ ਯੁੱਧ ਨਸ਼ਿਆਂ ਵਿਰੁੱਧ ਸਿਰਫ ਮੀਡੀਆ ਦਿਖਾਵਾਂ ਹੈ ਅਤੇ ਇਸ਼ਤਿਹਾਰਬਾਜੀ ਹੈ ਜਿਸ ਵਿਚ ਕੱਢਣ ਲਈ ਕੁੱਝ ਵੀ ਨਹੀਂ ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੀਆਂ ਜੋ ਰੈਲੀਆਂ ਕਰ ਰਹੇ ਹਨ ਉਹਨਾਂ ਰੈਲੀਆਂ ਦੇ ਵਿੱਚ ਨਸ਼ਿਆਂ ਦੇ ਕਾਰੋਬਾਰੀ ਜਿਆਦਾ ਸ਼ਾਮਿਲ ਹੁੰਦੇ ਹਨ ।ਇਹ ਲੜਾਈਆਂ ਅੰਦਰੂਨੀ ਤੌਰ ਤੇ ਹੁੰਦੀਆਂ ਹਨ ਨਾ ਕਿ ਸੋਸ਼ੇਬਾਜ਼ੀ ਕਰਨ ਦੇ ਨਾਲ।
ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਜਦੋਂ ਇਹ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਦਿੱਲੀ ਦੇ ਲੀਡਰਾਂ ਦੀ ਦਖਲਅੰਦਾਜ਼ੀ ਬਾਰੇ ਕੀ ਕਹੋਗੇ ਤਾਂ।
👉 ਇਸ ਬਾਰੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ 92 ਵਿਧਾਇਕ ਜਿਤਾ ਕੇ ਭਗਵੰਤ ਸਿੰਘ ਮਾਨ ਨੂੰ ਫੁੱਲ ਫਰੈਂਚ ਮੁੱਖ ਮੰਤਰੀ ਚੁਣਿਆ ਸੀ ਅੱਧ ਅਧੂਰਾ ਨਹੀਂ ਇਸ ਲਈ ਸੂਬੇ ਵਿੱਚ ਜੋ ਵੀ ਸਹੀ ਜਾਂ ਗਲਤ ਹੋ ਰਿਹਾ ਉਸ ਦੀ ਜਵਾਬਦੇਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਜੇਕਰ ਉਹਨਾਂ ਤੇ ਦਿੱਲੀ ਦਾ ਕੋਈ ਦਬਾਅ ਹੈ ਤਾਂ ਉਹਨਾਂ ਨੂੰ ਖੁਦ ਜਨਤਾ ਨੂੰ ਦੱਸਣਾ ਚਾਹੀਦਾ ਹੈ। 👉 ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਇੱਥੇ ਇਹ ਵੀ ਕਿਹਾ ਕਿ ਲੋਕ 2022 ਦੀਆਂ ਚੋਣਾਂ ਦੇ ਵਿੱਚ ਬਿਨਾਂ ਕੁਝ ਸੋਚੇ ਸਮਝੇ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਜਿਤਾ ਕੇ ਹੁਣ ਪਛਤਾ ਰਹੇ ਹਨ ਅਤੇ 2027 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਮੋਗਾ ਦੀ “ਯੁੱਧ ਨਸ਼ਿਆਂ ਵਿਰੁੱਧ” ਰੈਲੀ ਸਿਰਫ਼ ਸਿਆਸੀ ਨਾਟਕ, ਕਰੋੜਾਂ ਰੁਪਏ ਦਾ ਬੋਝ ਪੰਜਾਬ ਤੇ– ਸ਼ਮਸ਼ੇਰ ਸਿੰਘ ਕੈਲਾ
ਧਰਮਕੋਟ 16,ਫਰਵਰੀ (ਹਰਜੀਤ ਸਿੰਘ ਬਹਿਲ)
ਭਾਜਪਾ ਆਗੂ ਸ਼ਮਸ਼ੇਰ ਸਿੰਘ ਕੈਲਾ ਨੇ ਮੋਗਾ ਵਿੱਚ ਆਯੋਜਿਤ “ਯੁੱਧ ਨਸ਼ਿਆਂ ਵਿਰੁੱਧ” ਰੈਲੀ ਨੂੰ ਲੈ ਕੇ ਸਰਕਾਰ ‘ਤੇ ਸਭ ਤੋਂ ਤਿੱਖਾ ਹਮਲਾ ਕਰਦਿਆਂ ਇਸਨੂੰ “ਸਿਆਸੀ ਨਾਟਕ ਅਤੇ ਜਨਤਾ ਦੇ ਪੈਸੇ ਦੀ ਖੁੱਲ੍ਹੀ ਲੁੱਟ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨਾਂ ‘ਤੇ ਮੰਚ ਸਜਾ ਕੇ, ਵੱਡੇ-ਵੱਡੇ ਦਾਅਵੇ ਕਰਕੇ ਅਤੇ ਕੈਮਰਿਆਂ ਸਾਹਮਣੇ ਭਾਸ਼ਣ ਦੇ ਕੇ ਹਕੀਕਤ ਨਹੀਂ ਬਦਲਦੀ।
ਕੈਲਾ ਨੇ ਕਿਹਾ ਕਿ ਜੇ ਸਰਕਾਰ ਵਿੱਚ ਸੱਚੀ ਨੀਅਤ ਹੁੰਦੀ ਤਾਂ ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਕਮਰ ਟੁੱਟ ਚੁੱਕੀ ਹੁੰਦੀ। “ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ, ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਸਰਕਾਰ ਸਿਰਫ਼ ਰੈਲੀਆਂ ਕਰਕੇ ਆਪਣੀ ਨਾਕਾਮੀ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਆਰੋਪ ਲਗਾਇਆ ਕਿ ਇਸ ਇਕ ਰੈਲੀ ‘ਤੇ ਕਰੋੜਾਂ ਰੁਪਏ ਖਰਚ ਕਰਕੇ ਪਹਿਲਾਂ ਹੀ ਕਰਜ਼ੇ ਹੇਠ ਡੁੱਬੇ ਪੰਜਾਬ ਦੇ ਸਿਰ ਹੋਰ ਵਿੱਤੀ ਬੋਝ ਪਾ ਦਿੱਤਾ ਗਿਆ ਹੈ। “ਜਦੋਂ ਸੂਬਾ ਆਰਥਿਕ ਸੰਕਟ ਵਿੱਚ ਹੈ, ਤਦ ਲੋਕਾਂ ਦੇ ਟੈਕਸ ਦਾ ਪੈਸਾ ਵਿਖਾਵਟੀ ਪ੍ਰੋਗਰਾਮਾਂ ‘ਤੇ ਉਡਾਉਣਾ ਸਿੱਧਾ-ਸਿੱਧਾ ਜਨਤਾ ਨਾਲ ਧੋਖਾ ਹੈl
ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੰਦਿਆਂ ਮੰਗ ਕੀਤੀ ਕਿ ਰੈਲੀ ਦੇ ਪੂਰੇ ਖਰਚ ਦਾ ਵਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਦੱਸਿਆ ਜਾਵੇ ਕਿ ਕਿੰਨਾ ਪੈਸਾ ਸਟੇਜ, ਇਸ਼ਤਿਹਾਰਬਾਜ਼ੀ, ਪ੍ਰਚਾਰ ਅਤੇ ਪ੍ਰਸ਼ਾਸਨਿਕ ਤਿਆਰੀਆਂ ‘ਤੇ ਖਰਚਿਆ ਗਿਆ।
“ਜੇ ਨਸ਼ਿਆਂ ਖ਼ਿਲਾਫ ਸੱਚਮੁੱਚ ਜੰਗ ਲੜਨੀ ਹੈ ਤਾਂ ਵੱਡੇ ਸਿਰਿਆਂ ‘ਤੇ ਹੱਥ ਪਾਉਣਾ ਪਵੇਗਾ, ਨਾ ਕਿ ਸਿਰਫ਼ ਨਾਅਰੇ ਲਗਾ ਕੇ ਲੋਕਾਂ ਦੀਆਂ ਅੱਖਾਂ ‘ਚ ਧੂੜ ਪਾਉਣੀ,” ਕੈਲਾ ਨੇ ਕਿਹਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਭਾਸ਼ਣਾਂ ਨਾਲ ਨਹੀਂ, ਸਖ਼ਤ ਕਾਰਵਾਈ ਅਤੇ ਨਤੀਜਿਆਂ ਨਾਲ ਸੰਤੁਸ਼ਟ ਹੋਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਫੈਸਲੇ ਨੂੰ ਲਾਗੂ ਕਰਦੇ ਹੋਏ ਮੈਂਬਰਸ਼ਿਪ ਮੁਹਿੰਮ ਮੁਕੰਬਲ
ਧਰਮਕੋਟ 15 ਫਰਵਰੀ (ਹਰਜੀਤ ਸਿੰਘ ਬਹਿਲ)
ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਚੀਮਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਫੈਸਲੇ ਨੂੰ ਲਾਗੂ ਕਰਦੇ ਹੋਏ ਮੈਂਬਰਸ਼ਿਪ ਮੁਹਿੰਮ ਮੁਕੰਬਲ ਕਰਨ ਉਪਰੰਤ ਬਲਾਕ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਵਿਖੇ ਨਵੇ ਸਿਰਿਉ 33 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਹ ਚੋਣ ਬਲਾਕ ਪ੍ਰਧਾਨ ਸਾਰਜ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਸਾਰਜ ਸਿੰਘ ਵੱਲੋਂ ਦੱਸਿਆ ਗਿਆ ਕਿ ਜਥੇਬੰਦੀ ਦੇ ਵਿਧਾਨਨਾਮੇ ਮੁਤਾਬਿਕ ਹਰ ਸਾਲ ਬਾਦ ਮੈਂਬਰਸ਼ਿਪ ਕੀਤੀ ਜਾਂਦੀ ਹੈ ਅਤੇ ਫਰਵਰੀ ਮਹੀਨੇ ਵਿੱਚ ਇਕਾਈਆਂ ਦਾ ਨਵੀਨੀਕਰਨ ਕੀਤਾ ਜਾਂਦਾ ਹੈ ਜਿਸ ਦੌਰਾਨ ਅੱਜ ਪਿੰਡ ਪੰਡੋਰੀ ਅਰਾਇਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਇਕਾਈ ਪ੍ਰਧਾਨ ਅੰਗਰੇਜ ਸਿੰਘ,ਮੀਤ ਪ੍ਰਧਾਨ ਅਮਰਜੀਤ ਸਿੰਘ,ਸਕੱਤਰ ਗੁਰਜੰਟ ਸਿੰਘ ਅਤੇ ਅਮਨਿਦਰ ਸਿੰਘ,ਖਜਾਨਚੀ ਪਿੱਪਲ ਸਿੰਘ,ਪ੍ਰੈੱਸ ਸਕੱਤਰ ਯਾਦਵਿੰਦਰ ਸਿੰਘ ਦੀ ਇਕਾਈ ਦੇ ਅਹੁਦੇਦਾਰਾਂ ਵਜੋ ਚੋਣ ਕੀਤੀ ਗਈ। ਇਸੇ ਤਰ੍ਹਾਂ ਇਕਾਈ ਮੈਂਬਰਾਂ ਵਜੋਂ ਰਣਜੀਤ ਸਿੰਘ,ਪਰਮਜੀਤ ਸਿੰਘ,ਗੁਰਪਿੰਦਰਪਾਲ ਸਿੰਘ,ਗੁਰਦੇਵ ਸਿੰਘ,ਸਾਰਜ ਸਿੰਘ,ਕੁਲਜੀਤ ਸਿੰਘ,ਗੁਰਦੇਵ ਸਿੰਘ,ਸੁਖਦੇਵ ਸਿੰਘ, ਡਾਂ ਹਰਿਦਰਪਾਲ ਸਿੰਘ,ਸੁਰਿੰਦਰਪਾਲ ਸਿੰਘ,ਰਣਜੋਧ ਸਿੰਘ,ਗੁਰਵੰਤ ਸਿੰਘ,ਬਲਦੇਵ ਸਿੰਘ,ਕਸ਼ਮੀਰ ਸਿੰਘ,ਇਕਬਾਲ ਸਿੰਘ,ਗੁਰਜੀਤ ਸਿੰਘ,ਕਾਬਲ ਸਿੰਘ,ਸੁਖਚੈਨ ਸਿੰਘ,ਗੁਰਪਿੰਦਰ ਸਿੰਘ,ਬਲਵਿੰਦਰ ਸਿੰਘ,ਰਣਬੀਰ ਸਿੰਘ,ਗੁਲਾਬ ਸਿੰਘ,ਕੁਲਜਿੰਦਰ ਸਿੰਘ,ਲਵਪ੍ਰੀਤ ਸਿੰਘ,ਅਮਰਜੀਤ ਸਿੰਘ,ਬੋਹੜ ਸਿੰਘ,ਸੁਖਦੇਵ ਸਿੰਘ,ਗੁਰਜੰਟ ਸਿੰਘ ਦੀ ਚੋਣ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਵੱਲੋਂ ਜੋ ਕੱਲ ਮਿਤੀ 17 ਫਰਵਰੀ 2026 ਨੂੰ ਐਸ ਐਸ ਪੀ ਦਫਤਰ ਮੋਗਾ ਵਿਖੇ ਧਰਨਾ ਲਗਾਇਆ ਜਾਣਾ ਹੈ ਉਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਆਖਿਆ ਗਿਆ। ਜਿਸ ਉਪਰੰਤ ਇਕਾਈ ਪ੍ਰਧਾਨ ਅੰਗਰੇਜ ਸਿੰਘ ਵਲੋ ਵਿਸ਼ਵਾਸ਼ ਦੁਆਇਆ ਗਿਆ ਕਿ ਸਾਡੇ ਵਲੋਂ ਵੱਧ ਤੋਂ ਵੱਧ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਮੋਗਾ ਰੈਲੀ ਲਈ ਸਰਕਾਰੀ ਮਸ਼ੀਨਰੀ ਬੰਦੀ ਬਣੀ ਮੋਗਾ ਰੈਲੀ ਲਈ ਪੂਰਾ ਪੰਜਾਬ ਸਰਕਾਰੀ ਜਕੜ ‘ਚ! ਸੱਤਾ ਬਚਾਉਣ ਲਈ ਮਸ਼ੀਨਰੀ ਦਾ ਬੇਰਹਿਮ ਦੁਰਪਯੋਗ-ਕਾਕਾ ਲੋਹਗੜ੍ਹ
ਧਰਮਕੋਟ 15 ਫਰਵਰੀ (ਹਰਜੀਤ ਸਿੰਘ ਬਹਿਲ)
ਅੱਜ ਦਿਨ ਸੋਮਵਾਰ 16 ਫਰਵਰੀ ਨੂੰ ਮੋਗਾ ਵਿਖੇ ਹੋਣ ਜਾ ਰਹੀ ਸਰਕਾਰੀ ਰੈਲੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਹਲਕਾ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪੰਜਾਬ ਸਰਕਾਰ ‘ਤੇ ਜ਼ਬਰਦਸਤ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਰਾਜਨੀਤਿਕ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਨੂੰ ਝੋਂਕ ਦਿੱਤਾ ਹੈ। ਪਟਵਾਰੀਆਂ ਤੋਂ ਲੈ ਕੇ ਸਰਕਾਰੀ ਬੱਸਾਂ ਅਤੇ ਅਧਿਆਪਕਾਂ ਤੋਂ ਲੈ ਕੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੱਕ—ਹਰੇਕ ਨੂੰ ਰੈਲੀ ਦੇ ਇੰਤਜ਼ਾਮਾਂ ਵਿੱਚ ਜੋੜਿਆ ਗਿਆ ਹੈ। ਇਥੋਂ ਤੱਕ ਕਿ ਪੰਜਾਬ ਪੁਲਿਸ ਨੂੰ ਵੀ ਕਾਨੂੰਨ-ਵਿਵਸਥਾ ਦੀ ਡਿਊਟੀ ਦੀ ਬਜਾਏ ਰੈਲੀ ਪ੍ਰਬੰਧਾਂ ਵਿੱਚ ਲਗਾਇਆ ਗਿਆ ਹੈ।
ਸ੍ਰ. ਕਾਕਾ ਲੋਹਗੜ੍ਹ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ, ਤਦ ਸਰਕਾਰ ਵੱਲੋਂ ਪੂਰੇ ਪ੍ਰਸ਼ਾਸਨਿਕ ਤੰਤਰ ਨੂੰ ਰਾਜਨੀਤਿਕ ਰੈਲੀ ਲਈ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਮੁੱਖ ਮੰਤਰੀ ਆਪਣੇ ਆਕਾਂ ਨੂੰ ਖੁਸ਼ ਕਰਨ ਲਈ ਸਰਕਾਰੀ ਸੰਸਾਧਨਾਂ ਦੀ ਖੁੱਲ੍ਹੀ ਦੁਰਵਰਤੋਂ ਕਰ ਰਹੇ ਹਨ, ਜੋ ਲੋਕਤੰਤਰਿਕ ਮੁੱਲਾਂ ਦੇ ਖ਼ਿਲਾਫ਼ ਹੈ।
ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਕੇ ਕਰਾਰਾ ਜਵਾਬ ਦੇਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ: ਮੱਖਣ ਬਰਾੜ
ਕੋਟ ਈਸੇ ਖਾਂ, 15,ਫਰਵਰੀ (ਖੇਤਪਾਲ ਸਿੰਘ ਦੀਪ)
ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜੋ ਵੱਡੇ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਦਲਾਅ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਇਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਜਮੀਨੀ ਪੱਧਰ ‘ਤੇ ਕੋਈ ਠੋਸ ਕੰਮ ਨਹੀਂ ਕੀਤਾ ਅਤੇ ਪੰਜਾਬ ਦੇ ਲੋਕ ਅੱਜ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਨੇ ਹਰ ਵਰਗ ਨੂੰ ਰਾਹਤ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕੀਤੇ ਸਨ। ਪਰ ਹਕੀਕਤ ਇਹ ਹੈ ਕਿ ਅੱਜ ਤੱਕ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਖੋਖਲੇ ਦਾਅਵਿਆਂ ਤੱਕ ਸੀਮਿਤ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਨੌਜਵਾਨਾਂ ਨੂੰ ਨਾ ਤਾਂ ਨੌਕਰੀਆਂ ਮਿਲ ਰਹੀਆਂ ਹਨ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਪੱਕੀ ਨੀਤੀ ਬਣਾਈ ਗਈ ਹੈ। ਇਸ ਦੇ ਨਾਲ ਹੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਦੀਆਂ ਵਸਤਾਂ ਦੇ ਭਾਅ ਵਧ ਰਹੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਵੀ ਪੰਜਾਬ ਵਿੱਚ ਗੰਭੀਰ ਬਣਿਆ ਹੋਇਆ ਹੈ। ਸਰਕਾਰ ਨੇ ਨਸ਼ਾ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ। ਇਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਅਤੇ ਪਰਿਵਾਰ ਤਬਾਹੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਹਾਲਤ ਵੀ ਚਿੰਤਾਜਨਕ ਹੈ। ਪੰਜਾਬ ਵਿੱਚ ਅਪਰਾਧ ਵਧ ਰਹੇ ਹਨ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਪ੍ਰਸ਼ਾਸਨ ਨੂੰ ਸੁਚੱਜਾ ਚਲਾਉਣ ਵਿੱਚ ਨਾਕਾਮ ਰਹੀ ਹੈ ਅਤੇ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ।
ਸਾਬਕਾ ਚੇਅਰਮੈਨ ਨੇ ਕਿਹਾ ਕਿ ਹੁਣ ਜਦ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਸਰਕਾਰ ਨੂੰ ਅਚਾਨਕ ਵਿਕਾਸ ਦੀ ਯਾਦ ਆ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁੜ ਭਰਮਾਉਣ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਲੋਕ ਹੁਣ ਸਭ ਕੁਝ ਸਮਝ ਚੁੱਕੇ ਹਨ। ਬਰਾੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਚਾਰ ਸਾਲ ਦਾ ਮੌਕਾ ਦਿੱਤਾ ਸੀ ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ।
ਉਨ੍ਹਾਂ ਆਖਿਆ ਕਿ ਲੋਕਾਂ ਦੇ ਭਲੇ ਲਈ ਜ਼ਰੂਰੀ ਹੈ ਕਿ ਸਰਕਾਰ ਸਿਰਫ਼ ਚੋਣਾਂ ਦੇ ਸਮੇਂ ਦੌਰਾਨ ਵਿਕਾਸ ਦੇ ਦਾਅਵੇ ਕਰਨ ਦੀ ਬਜਾਏ ਅਸਲ ਵਿੱਚ ਜਮੀਨੀ ਪੱਧਰ ‘ਤੇ ਕੰਮ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਉਸ ਦੀ ਨਾਕਾਮੀ ਦਾ ਜਵਾਬ ਦੇਣਗੇ ਅਤੇ ਆਪਣੇ ਵੋਟ ਦੇ ਜ਼ਰੀਏ ਸਹੀ ਫੈਸਲਾ ਲੈਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਨਗਰ ਪੰਚਾਇਤ ਕੋਟ ਈਸੇ ਖਾਂ ਹਾਊਸ ਦੀ ਆਖਰੀ ਬੈਠਕ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ 'ਚ ਹੋਈ
ਬੈਠਕ ਉਪਰੰਤ ਨਵੇਂ ਟਰੈਕਟਰ ਦੀ ਸ਼ੁਰੂਆਤ ਲਈ ਰਸਮੀ ਝੰਡੀ ਦਿੰਦੇ ਹੋਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰ
ਕੋਟ ਈਸੇ ਖਾਂ, 13 ਫਰਵਰੀ (ਖੇਤਪਾਲ ਸਿੰਘ ਦੀਪ)
ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਵਿਸ਼ੇਸ਼ ਮੌਜੂਦਗੀ 'ਚ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਇਕ ਅਹਿਮ ਬੈਠਕ ਹੋਈ, ਜਿਸ ਵਿਚ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ, ਨਗਰ ਪੰਚਾਇਤ ਪ੍ਰਧਾਨ ਸ਼ਿੰਦਰ ਕੌਰ, ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਤੇ ਕੌਂਸਲਰ ਮੌਜੂਦ ਰਹੇ। ਬੈਠਕ 'ਚ ਨਗਰ ਪੰਚਾਇਤ ਦੇ ਦਫ਼ਤਰ ਤੇ ਹੋਰ ਵੱਖ-ਵੱਖ ਕੰਮਾਂ ਨਾਲ ਸੰਬੰਧਿਤ ਕਾਰਜਾਂ ਤੋਂ ਇਲਾਵਾ ਸ਼ਹਿਰ ਦੇ ਹੋਣ ਵਾਲੇ ਕਈ ਕੰਮਾਂ ਸੰਬੰਧੀ ਵੀ ਮਤਾ ਪਾਸ ਕੀਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਖ਼ਬਰ ਨਾਲ ਸਬੰਧਿਤ ਵੀਡੀਉ ਲਿੰਕ-👇
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ, ਮੋਗਾ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਾ ਐਲਾਨ
ਮੋਗਾ, 14 ਫਰਵਰੀ (Gtv News Moag)
ਭਾਰਤੀਯ ਕਿਸਾਨ ਯੂਨੀਅਨ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਦੀਆਂ ਨਵੀਆਂ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਦੌਰਾਨ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ ਅਹਿਮ ਫ਼ੈਸਲੇ ਕਰਦੇ ਹੋਏ ਸਰਦਾਰ ਹਰਬੰਸ ਸਿੰਘ ਬਰਾਮਕੇ ਨੂੰ ਜਨਰਲ ਸਕੱਤਰ ਤੋਂ ਉੱਚਾ ਕਰਕੇ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਰਜੀਤ ਸਿੰਘ ਰੰਧਾਵਾ ਨੂੰ ਤਹਿਸੀਲ ਪ੍ਰਧਾਨ ਤੋਂ ਜ਼ਿਲ੍ਹਾ ਮੋਗਾ ਦਾ ਪ੍ਰਚਾਰ ਸਕੱਤਰ ਬਣਾਇਆ ਗਿਆ।
ਇਸ ਮੌਕੇ ਹਰਬੰਸ ਸਿੰਘ ਬਰਾਮਕੇ ਅਤੇ ਸਰਜੀਤ ਸਿੰਘ ਰੰਧਾਵਾ ਵੱਲੋਂ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਅਤੇ ਪੂਰੀ ਕੋਰ ਕਮੇਟੀ ਦਾ ਧੰਨਵਾਦ ਕੀਤਾ ਗਿਆ। ਰੰਧਾਵਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਉਹ ਤਨ-ਮਨ-ਧਨ ਨਾਲ ਨਿਭਾਉਣਗੇ ਅਤੇ ਜ਼ਿਲ੍ਹਾ ਮੋਗਾ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਿਸਾਨ ਸੰਯੁਕਤ ਮੋਰਚੇ ਦੇ ਹਰ ਸੱਦੇ ਦਾ ਸਵਾਗਤ ਕੀਤਾ ਜਾਵੇਗਾ ਅਤੇ ਮੋਰਚੇ ਦੇ ਆਗੂਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਪਾਵਰ ਕੌਮ ਦੀਆਂ ਜ਼ਮੀਨਾਂ ਨੂੰ ਨਿੱਜੀ ਘਰਾਣਿਆਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਪਟਿਆਲਾ ਵਿੱਚ ਕਰੀਬ 50 ਏਕੜ ਜ਼ਮੀਨ ਵੇਚਣ ਦੇ ਮਾਮਲੇ ਦੀ ਵੀ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ ਵਾਅਦੇ ਕਰਦੀ ਹੈ ਪਰ ਉਹਨਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਸੂਬਾ ਕਰਜ਼ੇ ਹੇਠ ਡੁੱਬਦਾ ਜਾ ਰਿਹਾ ਹੈ, ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਅਤੇ ਬਿਜਲੀ ਦੇ ਨਿੱਜੀਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਰਾਮਕੇ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਜਥੇਬੰਦੀ ਲਈ ਵਧੀਆ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।
ਮੀਟਿੰਗ ਵਿੱਚ ਬਾਪੂ ਗੁਰਦੇਵ ਸਿੰਘ, ਪ੍ਰਗਟ ਸਿੰਘ ਲਹਿਰਾ, ਭੁਪਿੰਦਰ ਸਿੰਘ ਔਲਖ ਸਮੇਤ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਕਈ ਆਗੂ ਅਤੇ ਮੈਂਬਰ ਹਾਜ਼ਰ ਸਨ। ਜ਼ਿਲ੍ਹਾ ਮੋਗਾ ਦੀ ਪੂਰੀ ਟੀਮ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਕੀਤਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਬਾਬਾ ਵਿਸ਼ਵਕਰਮਾ ਜੀ ਮਿਸਤਰੀ ਮਜ਼ਦੂਰ ਯੂਨੀਅਨ ਧਰਮਕੋਟ ਦਾ ਹੋਇਆ ਗਠਨ
ਗੁਰਨਾਮ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਪ੍ਰਧਾਨ
ਧਰਮਕੋਟ, 14 ਫਰਵਰੀ (GTV News Moga)
ਬਾਬਾ ਵਿਸ਼ਵਕਰਮਾ ਜੀ ਮਿਸਤਰੀ ਮਜ਼ਦੂਰ ਯੂਨੀਅਨ ਧਰਮਕੋਟ ਦਾ ਅੱਜ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਮਿਸਤਰੀ ਵਰਗ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਗਠਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਨਵੀਂ ਕਾਰਜਕਾਰਣੀ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਮਿਸਤਰੀ ਅਤੇ ਮਜ਼ਦੂਰ ਭਰਾਵਾਂ ਨੇ ਇਕਮਤ ਨਾਲ ਅਹੁਦੇਦਾਰ ਚੁਣੇ।
ਯੂਨੀਅਨ ਦੇ ਪ੍ਰਧਾਨ ਪਦ ਲਈ ਗੁਰਨਾਮ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ, ਜਦਕਿ ਛਿੰਦਾ ਸਿੰਘ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਜਸਵਿੰਦਰ ਸਿੰਘ ਨੂੰ ਜਰਨਲ ਸਕੱਤਰ ਅਤੇ ਨਿਰਮਲ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬੋਹੜ ਸਿੰਘ ਨੂੰ ਯੂਨੀਅਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਯੂਨੀਅਨ ਦੇ ਮੈਂਬਰਾਂ ਵਜੋਂ ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਰੇਸ਼ਮ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਨੇ ਮਿਸਤਰੀ ਅਤੇ ਮਜ਼ਦੂਰ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਅਨ ਦਾ ਮੁੱਖ ਉਦੇਸ਼ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਕਰਨਾ, ਉਨ੍ਹਾਂ ਨੂੰ ਉਚਿਤ ਮਜ਼ਦੂਰੀ ਦਿਵਾਉਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮਿਸਤਰੀ ਅਤੇ ਮਜ਼ਦੂਰ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਬਿਨਾਂ ਕਿਸੇ ਵੀ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਮੀਤ ਪ੍ਰਧਾਨ ਛਿੰਦਾ ਸਿੰਘ ਅਤੇ ਜਰਨਲ ਸਕੱਤਰ ਜਸਵਿੰਦਰ ਸਿੰਘ ਨੇ ਵੀ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਯੂਨੀਅਨ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਯੂਨੀਅਨ ਹਰ ਮਜ਼ਦੂਰ ਦੇ ਨਾਲ ਖੜੀ ਰਹੇਗੀ। ਖਜਾਨਚੀ ਨਿਰਮਲ ਸਿੰਘ ਨੇ ਯੂਨੀਅਨ ਦੀ ਆਰਥਿਕ ਪ੍ਰਬੰਧਨਾ ਪਾਰਦਰਸ਼ੀ ਤਰੀਕੇ ਨਾਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਬੋਲਦੇ ਹੋਏ ਸਲਾਹਕਾਰ ਬੋਹੜ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੀ ਲੋੜ ਹੈ ਅਤੇ ਯੂਨੀਅਨ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਯੂਨੀਅਨ ਨੂੰ ਸਮਾਜਕ ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਆਉਣ ਦੀ ਅਪੀਲ ਕੀਤੀ।ਇਸ ਦੌਰਾਨ ਮਿਸਤਰੀ ਅਤੇ ਮਜ਼ਦੂਰ ਭਰਾਵਾਂ ਨੇ ਨਵੀਂ ਯੂਨੀਅਨ ਦੇ ਗਠਨ ਨੂੰ ਮਜ਼ਦੂਰ ਵਰਗ ਲਈ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਯੂਨੀਅਨ ਭਵਿੱਖ ਵਿੱਚ ਮਜ਼ਦੂਰਾਂ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰੇਗੀ। ਅੰਤ ਵਿੱਚ ਸਭ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਮਿੱਠਾਈ ਵੰਡ ਕੇ ਵਧਾਈ ਦਿੱਤੀ ਗਈ ਅਤੇ ਯੂਨੀਅਨ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਹਲਕਾ ਧਰਮਕੋਟ ਦੇ ਬੀਐਲਓਜ ਨੂੰ ਨੋਟਿਸ ਜਾਰੀ ਕਰਕੇ ਮਾਨਸਿਕ ਰੂਪ ਚ ਪਰੇਸ਼ਾਨ ਕਰਨ ਤੇ ਆਲ ਇੰਡੀਆਂ ਬੀ.ਐਲ.ਓਜ ਯੂਨੀਅਨ ਇਕਾਈ ਮੋਗਾ ਵੱਲੋਂ ਨਿਖੇਦੀ
ਧਰਮਕੋਟ 14, ਫਰਵਰੀ ਹਰਜੀਤ ਸਿੰਘ ਬਹਿਲ
ਧਰਮਕੋਟ ਦੇ ਸਮੂਹ ਬੀਐਲਓਜ ਜਿਹੜੇ ਕਿ ਬਹੁਤ ਹੀ ਤਨਦੇਹੀ ਨਾਲ ਪਿਛਲੇ ਸਮੇਂ ਤੋਂ ਐਸ.ਆਈ.ਆਰ ਦੀ ਮੈਪਿੰਗ ਦੇ ਕੰਮ ਕਰ ਰਹੇ ਹਨ। ਐਨਾ ਸ਼ਾਨਦਾਰ ਕੰਮ ਆਪਣੇ ਪਿੱਤਰੀ ਵਿਭਾਗਾਂ ਤੋਂ ਬਿਨਾ ਲੰੰਮੀ ਫਾਰਗੀ ਦੇ ਕਰਨ ਤੇ ਵੀ ਜਬਰੀ ਨੋਟਿਸ ਜਾਰੀ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਰੂਪ ਹਲਕਾ ਐਸ.ਡੀ.ਐਮ ਦਫਤਰ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਕਿ.ਦੱਸਿਆ ਕਿ ਹਲਕਾ ਧਰਮਕੋਟ ਅਧੀਨ ਕੰਮ ਕਰਦੇ 206 ਬੀਐਲਓਜ ਨੂੰ ਬਹੁਤ ਹੀ ਘੱਟ ਸਮਾਂ ਕੇਵਲ 7 ਫਰਵਰੀ ਤੱਕ ਮਿਲਿਆ ਹੈ ਜਦੋਂ ਕਿ ਹਲਕਾ ਬਾਘਾਪੁਰਾਣਾ ਨੂੰ 22 ਫਰਵਰੀ ਤੱਕ ਅਤੇ ਨਿਹਾਲ ਸਿੰਘ ਵਾਲਾ ਨੂੰ ਮਿਤੀ 21ਫਰਵਰੀ ਤੇ ਹਲਕਾ ਮੋਗਾ ਦੇ ਸਮੂਹ ਬੀ.ਐਲ.ਓਜ ਨੂੰ 20 ਫਰਵਰੀ ਤੱਕ ਦਾ ਕੰਮ ਕਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ ।ਇਸ ਘੱਟ ਸਮੇਂ ਵਿੱਚ ਹੀ ਹਲਕਾ ਧਰਮਕੋਟ ਪੰਜਾਬ ਭਰ ਦੇ ਮੋਹਰੀ ਹਲਕਿਆਂ ਵਿੱਚ ਆਇਆ ਹੈ। ਇਹ ਸਭ ਕੁਝ ਕਰਨ ਦੇ ਬਾਵਜੂਦ ਸੰਬਧਿਤ ਅਧਿਕਾਰੀਆਂ ਦਾ ਵਤੀਰਾ ਬੀ.ਐੱਲ.ਓ ਪ੍ਰਤੀ ਧਮਕੀਆਂ ਭਰਿਆ ਅਤੇ ਨਿਰਾਸ਼ਾਜਨਕ ਰਿਹਾ ਹੈ। ਹਲਕਾ ਧਰਮਕੋਟ ਦੇ ਸਮੂਹ ਬੀ.ਐੱਲ.ਓ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਹਲਕਾ ਧਰਮਕੋਟ ਦੇ ਸਮੂਹ ਬੀ.ਐੱਲ.ਓ ਨੇ ਇਹ ਫੈਸਲਾ ਕੀਤਾ ਹੈ ਕਿ ਸੰਬੰਧਿਤ ਅਧਿਕਾਰੀਆਂ ਵੱਲੋਂ ਧਮਕੀਆਂ ਭਰੇ ਅਤੇ ਨਿਰਾਸ਼ਾਜਨਕ ਵਤੀਰੇ ਕਾਰਨ ਕੋਈ ਵੀ ਬੀ.ਐੱਲ.ਓ ਸੁਖਾਂਲੇ ਮਾਹੌਲ ਚ ਕੰਮ ਨਹੀਂ ਕਰ ਸਕਦਾ। ਜੇਕਰ ਚੋਣ ਦਫਤਰ ਦਾ ਅਜਿਹਾ ਵੀ ਵਤੀਰਾ ਕਰਕੇ ਧਰਮਕੋਟ ਹਲਕੇ ਦੇ ਸਮੂਹ 206 ਬੀ.ਐੱਲ.ਓ ਨੂੰ ਆਪਣਾ ਅਸਤੀਫਾ ਮਾਣਯੋਗ ਇਲੈਕਸ਼ਨ ਕਮਿਸ਼ਨ ਦਫਤਰ ਚੰਡੀਗੜ੍ਹ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਣ ਆਦਿ ਸਖਤ ਫੈਸਲੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਦੀ ਸਾਰੀ ਜ਼ਿੰਮੇਵਾਰੀ ਸੰਬਧਿਤ ਅਧਿਕਾਰੀਆਂ ਦੀ ਹੋਵੇਗੀ। ਪਿਛਲੇ ਦਿਨੀ ਜਿਲ੍ਹਾ ਪ੍ਰਸ਼ਾਸਨ ਮੋਗਾ ਦੇ ਗੈਰ ਮਨੁੱਖੀ ਅਜਿਹੇ ਹੀ ਵਤੀਰੇ ਕਰਕੇ ਦੋ ਅਧਿਆਪਕ ਸਾਥੀਆ ਨੂੰ ਬਾਲਕ ਸੰਮਤੀ ਚੋਣਾਂ ਸਮੇਂ ਆਪਣੀ ਜਾਨ ਗਵਾਉਣੀ। ਬਿਹਾਰ, ਰਾਜਸਥਾਨ ਤੇ ਯੂ.ਪੀ ਆਦਿ ਰਾਜਾਂ ਵਿੱਚ ਕਈ ਬੀ.ਐਲ.ਓਜ ਹੀ ਅਜਿਹੇ ਹਲਾਤਾ ਕਰਕੇ ਆਪਣੀ ਜਾਨ ਗਵਾਅ ਚੁੱਕੇ ਹਨ,ਜਿਹੋ ਜਿਹੇ ਹਲਾਤ ਧਰਮਕੋਟ ਹਲਕੇ ਵਿੱਚ ਬਣਾਏ ਜਾ ਰਹੇ ਹਨ। ਜਿਲ੍ਹਾ ਕਮੇਟੀ ਮੋਗਾ ਤੇ ਸਟੇਟ ਕਮੇਟੀ ਪੰਜਾਬ ਵੱਲੋਂ ਜਲਦ ਮੋਗੇ ਵਿਖੇ ਵੱਡੇ ਐਕਸ਼ਨ ਕਰਨ ਦਾ ਐਲਾਨ ਕੀਤਾ ਜਾਵੇਗਾ । ਇਸ ਸਮੇ ਬਲਾਕ ਪ੍ਰਧਾਨ ਗੋਬਿੰਦ ਸਿੰਘ ਬਾਘਾਪੁਰਾਣਾ,ਜਸਵਿੰਦਰ ਸਿੰਘ ਨਿਹਾਲਸਿੰਘਵਾਲਾ,ਬਲਵਿੰਦਰਪਾਲ ਸਿੰਘ ਬਲਾਕ ਪ੍ਰਧਾਨ ਮੋਗਾ,ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਸਰਬਜੀਤ ਸਿੰਘ ਸੈਨੀ ਗੁਰਦਾਸਪੁਰ,ਗੁਰਚਰਨ ਸਿੰਘ ਤਰਨ ਤਾਰਨ ਸਾਹਬ,ਪ੍ਰਵੇਸ਼ ਮਹਿਤਾ ਅੰਮ੍ਰਿਤਸਰ ਸਾਹਬ,ਪਰਮਿੰਦਰ ਸਿੰਘ ਢੀਡਸ਼ਾ ਸੰਗਰੂਰ ,ਸੰਦੀਪ ਸਿੰਘ ਜਲੰਧਰ,ਨਰੇਸ਼ ਫਾਜਿਲਕਾ,ਮਨਿੰਦਰ ਰਾਣਾ ਰੂਪਨਗਰ,ਸੁਖਵੀਰ ਸਿੰਘ ਫਤਿਹਗੜ ਸਾਹਬ ਸਮੇਤ ਸਮੂਹ ਸਟੇਟ,ਜਿਲ੍ਹਾ,ਬਲਾਕ ਆਗੂ ਆਲ ਇੰਡੀਆਂ ਇਕਾਈ ਪੰਜਾਬ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਕਿਲੀ ਚਾਹਲਾਂ ਮੁੱਖ ਮੰਤਰੀ ਨੂੰ 16 ਫਰਵਰੀ ਨੂੰ ਪੁੱਛਾਂਗੇ ਸਵਾਲ ਲਵਾਂਗੇ ਜਵਾਬ ਨਾਲ ਦੀ ਨਾਲ- ਬਹਿਰਾਮਕੇ,ਗਿੱਲ, ਰੰਡਿਆਲਾ, ਸੰਗਲਾ
ਪੰਜਾਬ 'ਚ ਬੇਗੁਨਾਹ ਨੋਜਵਾਨਾਂ ਫੇਕ ਐਨਕਾਉਟਰ ਬੰਦ ਕੀਤੇ ਜਾਣ --ਆਗੂ
ਧਰਮਕੋਟ 14, ਫਰਵਰੀ (ਅਮਰੀਕ ਸਿੰਘ ਛਾਬੜਾ)
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਗੁਰਮੇਲ ਸਿੰਘ ਗਿੱਲ, ਰਣਜੀਤ ਸਿੰਘ ਭਿੰਡਰ ਕਲਾਂ, ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 16 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਕਿੱਲੀ ਚਾਹਲਾ (ਮੋਗਾ) ਵਿਖੇ ਜੋ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ,ਉਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਤੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਆ ਰਹੇ ਹਨ, ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਮੁੱਖ ਮੰਤਰੀ ਤੇ ਉਸ ਦੇ ਜੋਟੀਦਾਰਾਂ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਬੀਬੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ, ਇਹ ਐਕਸ਼ਨ ਪੂਰਨ ਰੂਪ ਵਿੱਚ ਸ਼ਾਂਤਮਈ ਤੇ ਜ਼ਾਬਤੇ ਵਾਲਾ ਹੋਵੇਗਾ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਕੇਜਰੀਵਾਲ ਦੇ ਦਬਾਅ ਹੇਠ ਸ਼ੰਭੂ, ਖਨੌਰੀ ਬਾਰਡਰਾਂ ਤੇ ਚੱਲ ਰਹੇ ਪੱਕੇ ਮੋਰਚਿਆਂ ਨੂੰ 19 ਮਾਰਚ 2025 ਨੂੰ ਧੋਖੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਖਦੇੜਿਆ ਸੀ ਤੇ ਟਰੈਕਟਰ ਟਰਾਲੀਆਂ ਸਮੇਤ ਕਰੋੜਾਂ ਰੁਪਏ ਦੇ ਸਮਾਨ ਦੀ ਭੰਨ ਤੋੜ ਕੀਤੀ ਤੇ ਚੋਰੀ ਕੀਤਾ ਸੀ, ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਬੀਜ ਬਿੱਲ ਤੇ ਬਿਜਲੀ ਸੋਧ ਬਿੱਲ 2025, ਸੂਬੇ ਦਾ ਭੂੰਮੀ ਰਿਕਾਰਡ ਕੇਂਦਰ ਪਾਸ ਭੇਜਣਾ, ਸਿਖਿਆ ਨੀਤੀ ਲਾਗੂ ਕਰਨਾ, ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣਾ, ਮਨਰੇਗਾ ਸਕੀਮ ਦਾ ਭੋਗ ਪਾਉਣਾ, ਨਸ਼ਿਆਂ ਤੇ ਗੈਗਸਟਰਾ ਦੇ ਬਹਾਨੇ ਆਮ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੇ ਉਹਨਾਂ ਦੇ ਘਰ ਢਾਹੁਣ ਦਾ ਕੰਮ ਕਰ ਰਹੀ ਹੈ। ਇਹਨਾਂ ਮੁਦਿਆਂ ਸਬੰਧੀ ਮੁੱਖ ਮੰਤਰੀ ਤੋਂ ਸਵਾਲ ਪੁੱਛੇ ਜਾਣਗੇ, ਇਹ ਜਨਤਾ ਦਾ ਮੋਲਿਕ ਤੇ ਲੋਕਤੰਤਰੀ ਹੱਕ ਹੈ। ਕਿਸਾਨ ਆਗੂਆਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਜੰਨਤਾਂ ਦੇ ਹੱਕਾਂ ਨੂੰ ਕੁਚਲ ਕੇ ਇਹਨਾਂ ਸਵਾਲਾਂ ਦੇ ਜਵਾਬ ਨਾ ਦਿੱਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਪਿੰਡਾਂ ਵਿੱਚ ਨਹੀਂ ਵੜਣ ਦਿੱਤਾ ਜਾਵੇਗਾ। ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਜੇਕਰ ਨੁਮਾਂਇੰਦਾ ਅਖਵਾਉਂਦਾ ਹੈ ਤਾਂ ਉਸ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ ਖਨੌਰੀ ਬਾਰਡਰਾਂ ਤੇ ਹੋਏ ਨੁਕਸਾਨ 3 ਕਰੋੜ 77 ਲੱਖ ਰੁਪਏ ਦੀ ਭਰਪਾਈ ਕੀਤੀ ਜਾਵੇ, ਬਿਜਲੀ ਸੋਧ, ਬੀਜ ਐਕਟ, ਭੂੰਮੀ ਰਿਜ਼ਰਵੇਸ਼ਨ ਪੰਜਾਬ ਵਿੱਚ ਲਾਗੂ ਨਾ ਕੀਤੀ ਜਾਵੇ, ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਵਿਉਪਾਰਕ ਸੰਧੀ ਦਾ ਪੰਜਾਬ ਸਰਕਾਰ ਵਿਰੋਧ ਕਰੇ ਤੇ ਸ਼ੰਭੂ ਖਨੌਰੀ ਮੋਰਚੇ ਦੇ ਸ਼ਹੀਦਾਂ ਤੇ ਜ਼ਖ਼ਮੀਆਂ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬਲਦੇਵ ਸਿੰਘ ਅਮੀਵਾਲਾ, ਗੁਰਦੇਵ ਸਿੰਘ ਲੋਂਗੀਵਿੰਡ, ਤਰਸੇਮ ਸਿੰਘ ਸੰਗਲਾ, ਜਗਤਾਰ ਸਿੰਘ ਭੋਇਪੁਰ, ਹਰਪ੍ਰੀਤ ਸਿੰਘ ਲਲਿਹਾਦੀ, ਅਮਰੀਕ ਸਿੰਘ, ਭੁਪਿੰਦਰ ਸਿੰਘ ਤੂਰ ਭਿੰਡਰ ਕਲਾਂ, ਸੇਵਾ ਸਿੰਘ ਦਲੀਏਕਾ, ਧਰਮ ਸਿੰਘ ਸੇਰੇਵਾਲਾ, ਰਸਾਲ ਸਿੰਘ ਚੱਕ ਕਿਸਾਨਾਂ, ਆਦਿ ਕਿਸਾਨ ਆਗੂ ਤੇ ਵਰਕਰ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਧਰਮਕੋਟ ਪੁਲਿਸ ਦੀ ਵੱਡੀ ਕਾਰਵਾਈ,ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕਾਬੂ, ਹਥਿਆਰ ਸਮੇਤ ਗ੍ਰਿਫਤਾਰ
ਮੋਗਾ,14, ਫਰਵਰੀ (GTV News Moga)
ਧਰਮਕੋਟ ਪੁਲਿਸ ਨੇ ਕਤਲ ਦੇ ਇੱਕ ਗੰਭੀਰ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਨਯੋਗ DGP ਪੰਜਾਬ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ।
🔹 ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਹੇਠ ਕਾਰਵਾਈ
ਸ੍ਰੀਮਤੀ ਨਿਲਾਂਬਰੀ ਜਗਦਲੇ IPS (IG ਫਰੀਦਕੋਟ ਰੇਂਜ) ਅਤੇ ਸ੍ਰੀ ਅਜੇ ਗਾਂਧੀ IPS (SSP ਮੋਗਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ੍ਰੀ ਬਾਲ ਕ੍ਰਿਸ਼ਨ ਸਿੰਗਲਾ PPS (SP ਇਨਵੈਸਟੀਗੇਸ਼ਨ ਮੋਗਾ) ਅਤੇ ਸ੍ਰੀ ਜਸਵਰਿੰਦਰ ਸਿੰਘ PPS (DSP ਧਰਮਕੋਟ) ਦੀ ਸੁਪਰਵੀਜ਼ਨ ਹੇਠ, ਇੰਸਪੈਕਟਰ ਲਛਮਣ ਸਿੰਘ ਮੁੱਖ ਅਫਸਰ ਥਾਣਾ ਧਰਮਕੋਟ ਵੱਲੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ।
ਗ੍ਰਿਫਤਾਰ ਕੀਤਾ ਗਿਆ ਦੋਸ਼ੀ:
ਇੰਦਰਜੀਤ ਸਿੰਘ ਉਰਫ ਸੋਨੀ ਪੁੱਤਰ ਸੁਖਵਿੰਦਰ ਸਿੰਘ, ਵਾਸੀ ਕੈਲਾ, ਜ਼ਿਲ੍ਹਾ ਮੋਗਾ
🔹 ਘਟਨਾ ਦਾ ਵੇਰਵਾ
ਮਿਤੀ 10 ਫਰਵਰੀ 2026 ਨੂੰ ਗੁਰਮੇਜ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਅਗਵਾੜ ਸਿੱਧੂਆਂ (ਧਰਮਕੋਟ) ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਦੋਸ਼ੀ ਇੰਦਰਜੀਤ ਸਿੰਘ ਉਰਫ ਸੋਨੀ ਉਸਦੇ ਭਰਾ ਭਰਪੂਰ ਸਿੰਘ ਦੇ ਘਰ ਆਉਂਦਾ ਜਾਂਦਾ ਸੀ।
ਉਸ ਦਿਨ ਦੋਸ਼ੀ ਘਰ ਵਿੱਚ ਦਾਖਲ ਹੋ ਕੇ ਰਸੋਈ ਵਿੱਚ ਚਲਾ ਗਿਆ। ਕੁਝ ਪਲਾਂ ਬਾਅਦ ਦੋ ਫਾਇਰ ਹੋਣ ਦੀ ਆਵਾਜ਼ ਆਈ। ਦੋਸ਼ੀ ਰਸੋਈ ਵਿੱਚੋਂ ਭੱਜਦਾ ਹੋਇਆ ਬਾਹਰ ਆਇਆ ਅਤੇ ਉਸਦੇ ਹੱਥ ਵਿੱਚ ਰਿਵਾਲਵਰ ਸੀ।
ਜਦੋਂ ਗੁਰਮੇਜ ਸਿੰਘ ਨੇ ਅੰਦਰ ਜਾ ਕੇ ਵੇਖਿਆ ਤਾਂ ਉਸਦਾ ਭਰਾ ਭਰਪੂਰ ਸਿੰਘ ਜ਼ਮੀਨ ‘ਤੇ ਡਿੱਗਿਆ ਪਿਆ ਸੀ ਅਤੇ ਉਸਦੇ ਸਿਰ ਤੇ ਕੰਨ ਵਿੱਚੋਂ ਖੂਨ ਵਗ ਰਿਹਾ ਸੀ। ਗੋਲੀ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
🔹 ਮੁਕੱਦਮਾ ਦਰਜ
ਪੁਲਿਸ ਵੱਲੋਂ ਗੁਰਮੇਜ ਸਿੰਘ ਦੇ ਬਿਆਨ ਦੇ ਆਧਾਰ ‘ਤੇ:
ਮੁਕੱਦਮਾ ਨੰਬਰ 39, ਮਿਤੀ 10.02.2026
ਧਾਰਾਵਾਂ: ਧਾਰਾ 103 BNS ਅਤੇ 27 ਆਰਮਜ਼ ਐਕਟ
ਥਾਣਾ: ਧਰਮਕੋਟ
🔹 ਕਤਲ ਦਾ ਕਾਰਨ – ਪੁਰਾਣੀ ਰੰਜਿਸ਼
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਭਰਪੂਰ ਸਿੰਘ ਅਤੇ ਦੋਸ਼ੀ ਇੰਦਰਜੀਤ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਦੋਸ਼ੀ ਨੇ ਇਸ ਰੰਜਿਸ਼ ਨੂੰ ਦਿਲ ਵਿੱਚ ਰੱਖਦੇ ਹੋਏ ਗੁੱਸੇ ਵਿੱਚ ਆ ਕੇ ਆਪਣੇ ਲਾਇਸੰਸੀ .32 ਬੋਰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
🔹 ਪੁਲਿਸ ਦੀ ਤਫਤੀਸ਼ ਅਤੇ ਗ੍ਰਿਫਤਾਰੀ
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੰਸਪੈਕਟਰ ਲਛਮਣ ਸਿੰਘ ਵੱਲੋਂ ਖੁਦ ਤਫਤੀਸ਼ ਕੀਤੀ ਗਈ। ਸਪੈਸ਼ਲ ਟੀਮਾਂ ਬਣਾਕੇ ਦੋਸ਼ੀ ਦੇ ਸੰਭਾਵਿਤ ਟਿਕਾਣਿਆਂ ਅਤੇ ਰਿਸ਼ਤੇਦਾਰਾਂ ਦੇ ਘਰਾਂ ‘ਤੇ ਛਾਪੇ ਮਾਰੇ ਗਏ।
📅 ਮਿਤੀ 13 ਫਰਵਰੀ 2026
ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
🔹 ਬਰਾਮਦਗੀ
ਦੋਸ਼ੀ ਤੋਂ ਵਾਰਦਾਤ ਵਿੱਚ ਵਰਤਿਆ ਸਮਾਨ ਬਰਾਮਦ ਕੀਤਾ ਗਿਆ:
.32 ਬੋਰ ਰਿਵਾਲਵਰ
02 ਖੋਲ (.32 ਬੋਰ)
04 ਜਿੰਦਾ ਰੌਂਦ (.32 ਬੋਰ)
🔹 ਪੁਲਿਸ ਦਾ ਸੰਦੇਸ਼
ਧਰਮਕੋਟ ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਖ਼ਬਰ ਨਾਲ ਸਬੰਧਿਤ ਵੀਡੀਉ ਲਿੰਕ-👇
ਮੁੱਖ ਮੰਤਰੀ ਸਾਬ ਹੋ ਕੀ ਰਿਹੈ.. ?
ਪਹਿਲੇ ਦਸਤਾਵੇਜ਼ ਅਨੁਸਾਰ ਲੋਕ ਸੰਪਰਕ ਮਹਿਕਮੇ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਸਮਾਗਮਾਂ ਦੇ ਸਾਢੇ ਪੈਂਤੀ ਕਰੋੜ ਦੇ ਬਿੱਲਾਂ ਦੇ ਜੀਐਸਟੀ ਨੰਬਰ ਹੀ ਗਲਤ ਪਾਏ ਗਏ ਹਨ। ਪੰਜਾਬ ਦੇ ਲੋਕਾਂ ਨੂੰ ਜਾਨਣ ਦਾ ਇਹ ਪੂਰਾ ਹੱਕ ਹੈ ਕਿ ਇਸ ਮਹਿਕਮੇ ਵਿੱਚ ਇਹ ਕਦੋਂ ਤੋਂ ਚੱਲ ਰਿਹਾ ਸੀ ਤੇ ਫਿਰ ਹੁਣ ਤੱਕ ਇਨ੍ਹਾਂ ਦਾ ਰਿਫੰਡ ਕੌਣ ਲੈਂਦਾ ਰਿਹਾ ? -
ਦੂਜਾ - 26 ਜਨਵਰੀ ਨੂੰ ਸੀਐਮ ਨੇ ਕਿਹਾ ਕਿ ਪੰਜਾਬ ਇੱਕੋ-ਇੱਕ ਸੂਬਾ ਹੈ ਜੀਹਦੀ ਰਾਜਧਾਨੀ ਹੈਣੀ। ਪਹਿਲੀ ਗੱਲ, ਇਹੀ ਗਲਤ ਹੈ ਕਿ ਸਾਡੀ ਰਾਜਧਾਨੀ ਹੈਣੀ। ਰਾਜਧਾਨੀ ਤਾਂ ਹਰਿਆਣੇ ਕੋਲ ਹੈਣੀ। ਦੂਜੀ, ਤੁਸੀਂ ਆਪਣੇ ਮਹਿਕਮਿਆਂ ਦੇ ਕਾਰੋਬਾਰੀ ਪਤੇ ਚੰਡੀਗੜ੍ਹ ਹੈੱਡ ਆਫਿਸ ਹੋਣ ਦੇ ਬਾਵਜੂਦ ਬਦਲ ਕਿਉਂ ਰਹੇ ਹੋ ? ਕੀ ਇਹ ਦਾਅਵੇਦਾਰੀ ਨੂੰ ਕਮਜ਼ੋਰ ਕਰਨ ਦਾ ਯਤਨ ਨਹੀਂ ? ਜੇਕਰ ਇਹ ਕੁਝ ਫੀਸਦ ਰਿਫੰਡ ਲੈਣ ਲਈ ਕੀਤਾ ਗਿਆ ਹੈ ਤਾਂ ਇਹ ਤਾਂ ਉਸ ਤੋਂ ਵੀ ਸ਼ਰਮਨਾਕ ਹੈ ਕਿ ਅਸੀਂ ਚੰਦ ਸਿੱਕਿਆਂ ਲਈ ਸਿੱਕੇਬੰਦ ਸਟੈਂਡ ਨੂੰ ਕਮਜ਼ੋਰ ਕਰ ਰਹੇ ਹਾਂ !!!!
AD ਗਰਾਉਂਡ ਧਰਮਕੋਟ -ਖਿੱਚ ਲਵੋ ਤਿਆਰੀ ਜਲਦੀ ਕਰਦੇਂ ਤਰੀਕ ਦਾ ਐਲਾਨ
ਕਿਸਾਨ ਮਜ਼ਦੂਰ ਮੋਰਚੇ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ 16 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਗਾ ਰੈਲੀ ਦੀ ਆਮਦ ਉਤੇ ਵੱਡਾ ਵਿਰੋਧ ਕਰਨ ਤੇ ਸਵਾਲ ਪੁੱਛਣ ਦਾ ਕੀਤਾ ਐਲਾਨ - ਬਹਿਰਾਮਕੇ, ਪੰਨੂ
ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ
ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ, ਜਰਨਲ ਸਕੱਤਰ ਰਾਣਾ ਰਣਬੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਬੀਕੇਯੂ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਆਗੂ ਜਗਮੋਹਨ ਸਿੰਘ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 16 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਕਿੱਲੀ ਚਾਹਲਾ (ਮੋਗਾ) ਵਿਖੇ ਜੋ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ,ਉਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਤੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਆ ਰਹੇ ਹਨ, ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਮੁੱਖ ਮੰਤਰੀ ਤੇ ਉਸ ਦੇ ਜੋਟੀਦਾਰਾਂ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਬੀਬੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ।
ਇਹ ਐਕਸ਼ਨ ਪੂਰਨ ਰੂਪ ਵਿੱਚ ਸ਼ਾਂਤਮਈ ਤੇ ਜ਼ਾਬਤੇ ਵਾਲਾ ਹੋਵੇਗਾ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਕੇਜਰੀਵਾਲ ਦੇ ਦਬਾਅ ਹੇਠ ਸ਼ੰਭੂ, ਖਨੌਰੀ ਬਾਰਡਰਾਂ ਤੇ ਚੱਲ ਰਹੇ ਪੱਕੇ ਮੋਰਚਿਆਂ ਨੂੰ 19 ਮਾਰਚ 2025 ਨੂੰ ਧੋਖੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਖਦੇੜਿਆ ਸੀ ਤੇ ਟਰੈਕਟਰ ਟਰਾਲੀਆਂ ਸਮੇਤ ਕਰੋੜਾਂ ਰੁਪਏ ਦੇ ਸਮਾਨ ਦੀ ਭੰਨ ਤੋੜ ਕੀਤੀ ਤੇ ਚੋਰੀ ਕੀਤਾ ਸੀ।
ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਬੀਜ ਬਿੱਲ ਤੇ ਬਿਜਲੀ ਸੋਧ ਬਿੱਲ 2025, ਸੂਬੇ ਦਾ ਭੂੰਮੀ ਰਿਕਾਰਡ ਕੇਂਦਰ ਪਾਸ ਭੇਜਣਾ, ਸਿਖਿਆ ਨੀਤੀ ਲਾਗੂ ਕਰਨਾ, ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣਾ, ਮਨਰੇਗਾ ਸਕੀਮ ਦਾ ਭੋਗ ਪਾਉਣਾ, ਨਸ਼ਿਆਂ ਤੇ ਗੈਗਸਟਰਾ ਦੇ ਬਹਾਨੇ ਆਮ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੇ ਉਹਨਾਂ ਦੇ ਘਰ ਢਾਹੁਣ ਦਾ ਕੰਮ ਕਰ ਰਹੀ ਹੈ। ਇਹਨਾਂ ਮੁਦਿਆਂ ਸਬੰਧੀ ਮੁੱਖ ਮੰਤਰੀ ਤੋਂ ਸਵਾਲ ਪੁੱਛੇ ਜਾਣਗੇ, ਇਹ ਜਨਤਾ ਦਾ ਮੋਲਿਕ ਤੇ ਲੋਕਤੰਤਰੀ ਹੱਕ ਹੈ। ਕਿਸਾਨ ਆਗੂਆਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਜੰਨਤਾਂ ਦੇ ਹੱਕਾਂ ਨੂੰ ਕੁਚਲ ਕੇ ਇਹਨਾਂ ਸਵਾਲਾਂ ਦੇ ਜਵਾਬ ਨਾ ਦਿੱਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਪਿੰਡਾਂ ਵਿੱਚ ਨਹੀਂ ਵੜਣ ਦਿੱਤਾ ਜਾਵੇਗਾ। ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਜੇਕਰ ਨੁਮਾਂਇੰਦਾ ਅਖਵਾਉਂਦਾ ਹੈ ਤਾਂ ਉਸ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ ਖਨੌਰੀ ਬਾਰਡਰਾਂ ਤੇ ਹੋਏ ਨੁਕਸਾਨ 3 ਕਰੋੜ 77 ਲੱਖ ਰੁਪਏ ਦੀ ਭਰਪਾਈ ਕੀਤੀ ਜਾਵੇ, ਬਿਜਲੀ ਸੋਧ, ਬੀਜ ਐਕਟ, ਭੂੰਮੀ ਰਿਜ਼ਰਵੇਸ਼ਨ ਪੰਜਾਬ ਵਿੱਚ ਲਾਗੂ ਨਾ ਕੀਤੀ ਜਾਵੇ, ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਵਿਉਪਾਰਕ ਸੰਧੀ ਦਾ ਪੰਜਾਬ ਸਰਕਾਰ ਵਿਰੋਧ ਕਰੇ ਤੇ ਸ਼ੰਭੂ ਖਨੌਰੀ ਮੋਰਚੇ ਦੇ ਸ਼ਹੀਦਾਂ ਤੇ ਜ਼ਖ਼ਮੀਆਂ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬੀਕੇਯੂ ਏਕਤਾ ਅਜ਼ਾਦ ਦੇ ਆਗੂ ਰਾਜੂ ਪੱਤੋਂ, ਬੀਕੇਯੂ ਬਹਿਰਾਮ ਕੇ ਜਸਵੰਤ ਸਿੰਘ ਗੜਾ, ਬੀਕੇਯੂ ਕ੍ਰਾਂਤੀਕਾਰੀ ਦੇ ਗੁਰਦੀਪ ਵੇਰੋਕੇ, ਅਵਤਾਰ ਸਿੰਘ ਧਰਮ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਬਲਵੀਰ ਸਿੰਘ ਰਾਜੇਵਾਲ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ (Trade Deal) ਬਾਰੇ ਕਿਹਾ ਕਿ ਇਹ ਡੀਲ ਭਾਰਤੀ ਕਿਸਾਨੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਘਾਤਕ ਸਾਬਤ ਹੋ ਸਕਦੀ
ਮੋਗਾ,12 ਫਰਵਰੀ (GTV News Moga)
ਬਲਵੀਰ ਸਿੰਘ ਰਾਜੇਵਾਲ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ (Trade Deal) ਬਾਰੇ ਕਿਹਾ ਕਿ ਇਹ ਡੀਲ ਭਾਰਤੀ ਕਿਸਾਨੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਘਾਤਕ ਸਾਬਤ ਹੋ ਸਕਦੀ ਹੈ। ਇਸ ਬਾਰੇ ਮੁੱਖ ਨੁਕਤੇ ਹੇਠ ਲਿਖੇ ਹਨ:
1. ਗੈਰ ਬਰਾਬਰੀ ਦੀ ਸਬਸਿਡੀ ਅਤੇ ਮੁਕਾਬਲਾ
ਰਾਜੇਵਾਲ ਦਾ ਕਹਿਣਾ ਹੈ ਕਿ ਭਾਰਤੀ ਕਿਸਾਨ ਅਮਰੀਕੀ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ **ਅਮਰੀਕੀ ਸਰਕਾਰ ਆਪਣੇ ਕਿਸਾਨਾਂ ਨੂੰ ਅਰਬਾਂ ਡਾਲਰ ਦੀ ਸਿੱਧੀ ਨਕਦ ਸਬਸਿਡੀ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਡੋਨਲਡ ਟਰੰਪ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਕਿਸਾਨਾਂ ਲਈ ਵੱਡੀ ਸਬਸਿਡੀ ਦਾ ਐਲਾਨ ਕੀਤਾ ਸੀ। ਇਸ ਦੇ ਉਲਟ, ਭਾਰਤ ਵਿੱਚ ਸਰਕਾਰ ਫਸਲਾਂ ਦੇ ਭਾਅ (MSP) ਮਿਥਣ ਵੇਲੇ ਅਜਿਹੇ ਨਿਯਮ ਲਾਗੂ ਕਰਦੀ ਹੈ ਜਿਸ ਨਾਲ ਕਿਸਾਨਾਂ ਦੀ ਜੇਬ ਵਿੱਚੋਂ ਪੈਸਾ ਕੱਢਿਆ ਜਾਂਦਾ ਹੈ ਤਾਂ ਜੋ ਉਦਯੋਗਿਕ ਲਾਗਤ ਅਤੇ ਮਹਿੰਗਾਈ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ।
2. ਛੋਟੀ ਕਿਸਾਨੀ ਬਨਾਮ ਵੱਡੇ ਫਾਰਮ
ਉਨ੍ਹਾਂ ਨੇ ਜ਼ਮੀਨ ਦੀ ਮਾਲਕੀ ਦੇ ਅੰਤਰ ਬਾਰੇ ਦੱਸਿਆ ਕਿ ਪੰਜਾਬ ਵਿੱਚ **80-85% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਰਾਜੇਵਾਲ ਅਨੁਸਾਰ, ਇੱਕ 2-4 ਕਿੱਲੇ ਵਾਲੇ ਕਿਸਾਨ ਦਾ ਮੁਕਾਬਲਾ ਅਮਰੀਕਾ ਦੇ 5,000 ਏਕੜ ਵਾਲੇ ਫਾਰਮਰ ਨਾਲ ਕਰਵਾਉਣਾ ਅਜਿਹਾ ਹੀ ਹੈ ਜਿਵੇਂ ਪਿੰਡ ਦੇ ਇੱਕ ਸਧਾਰਨ ਮੁੰਡੇ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਭਲਵਾਨ ਨਾਲ ਘੁਲਣ ਲਈ ਕਹਿ ਦਿੱਤਾ ਜਾਵੇ । ਇਹ ਮੁਕਾਬਲਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ।
3. ਭਾਰਤੀ ਮਾਰਕੀਟ 'ਤੇ ਕਬਜ਼ਾ
ਰਾਜੇਵਾਲ ਨੂੰ ਡਰ ਹੈ ਕਿ ਅਮਰੀਕਾ ਭਾਰਤ ਦੀ 145 ਕਰੋੜ ਦੀ ਆਬਾਦੀ ਨੂੰ ਇੱਕ ਵੱਡੀ ਮਾਰਕੀਟ ਵਜੋਂ ਦੇਖ ਰਿਹਾ ਹੈ। ਜੇਕਰ ਅਮਰੀਕੀ ਖੇਤੀ ਉਤਪਾਦ ਭਾਰਤ ਵਿੱਚ ਆ ਕੇ ਢੇਰ ਲੱਗ ਗਏ, ਤਾਂ **ਸਥਾਨਕ ਕਿਸਾਨਾਂ ਦੀ ਉਪਜ ਨੂੰ ਕੋਈ ਨਹੀਂ ਪੁੱਛੇਗਾ। ਉਨ੍ਹਾਂ ਅਨੁਸਾਰ ਅਮਰੀਕੀ ਸੈਕਟਰੀ ਆਫ ਸਟੇਟ ਇਸ ਸਮਝੌਤੇ ਨੂੰ ਬਹੁਤ ਵੱਡਾ ਦੱਸ ਰਹੇ ਹਨ, ਜਿਸ ਨਾਲ ਅਮਰੀਕਾ ਨੂੰ ਵੱਡਾ ਫਾਇਦਾ ਹੋਵੇਗਾ।
4. ਕੇਂਦਰ ਸਰਕਾਰ ਦੇ ਦਾਅਵਿਆਂ 'ਤੇ ਸ਼ੱਕ
ਭਾਵੇਂ ਕੇਂਦਰੀ ਮੰਤਰੀ ਇਹ ਕਹਿ ਰਹੇ ਹਨ ਕਿ ਖੇਤੀਬਾੜੀ ਅਤੇ ਡੇਰੀ ਫਾਰਮਿੰਗ ਨੂੰ ਇਸ ਡੀਲ ਤੋਂ ਬਾਹਰ ਰੱਖਿਆ ਗਿਆ ਹੈ, ਪਰ ਰਾਜੇਵਾਲ ਨੂੰ ਇਸ 'ਤੇ ਭਰੋਸਾ ਨਹੀਂ ਹੈ । ਉਹ ਕਹਿੰਦੇ ਹਨ ਕਿ ਇੱਕ ਪਾਸੇ ਅਮਰੀਕੀ ਅਧਿਕਾਰੀ ਬਿਲੀਅਨ ਡਾਲਰਾਂ ਦੇ ਸਮਝੌਤੇ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਭਾਰਤ ਸਰਕਾਰ ਕੁਝ ਹੋਰ ਕਹਿ ਰਹੀ ਹੈ, ਜਿਸ ਨਾਲ ਕਿਸਾਨਾਂ ਵਿੱਚ ਸ਼ਸ਼ੋਪੰਜ (ਭੰਬਲਭੂਸਾ) ਪੈਦਾ ਹੋ ਰਿਹਾ ਹੈ ।
5. ਸਮਾਜਿਕ ਅਤੇ ਆਰਥਿਕ ਪ੍ਰਭਾਵ
ਰਾਜੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਵਪਾਰਕ ਸਮਝੌਤਾ ਕਿਸਾਨੀ ਨੂੰ ਉਜਾੜਦਾ ਹੈ, ਤਾਂ ਕਰੋੜਾਂ ਕਿਸਾਨ ਵਿਹਲੇ ਹੋ ਜਾਣਗੇ । ਉਨ੍ਹਾਂ ਕੋਲ ਖੇਤੀ ਤੋਂ ਇਲਾਵਾ ਨਾ ਕੋਈ ਹੋਰ ਹੁਨਰ (skill) ਹੈ ਅਤੇ ਨਾ ਹੀ ਕੋਈ ਉਚੇਰੀ ਸਿੱਖਿਆ । ਅਜਿਹੀ ਸਥਿਤੀ ਵਿੱਚ ਦੇਸ਼ ਅੰਦਰ ਬਹੁਤ ਵੱਡਾ ਸਮਾਜਿਕ ਸੰਕਟ ਅਤੇ ਅਰਾਜਕਤਾ (chaos) ਪੈਦਾ ਹੋ ਸਕਦੀ ਹੈ।
6. ਡੋਨਲਡ ਟਰੰਪ ਦੀ 'ਥਾਣੇਦਾਰੀ'
ਰਾਜੇਵਾਲ ਨੇ ਅਮਰੀਕਾ ਦੇ ਵਤੀਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਡੋਨਲਡ ਟਰੰਪ 'ਥਾਣੇਦਾਰੀ' ਵਾਲਾ ਰਵੱਈਆ ਅਪਣਾਉਂਦੇ ਹਨ, ਜਿੱਥੇ ਉਹ ਦੂਜੇ ਦੇਸ਼ਾਂ ਨੂੰ ਇਹ ਡਿਕਟੇਟ ਕਰਦੇ ਹਨ ਕਿ ਉਨ੍ਹਾਂ ਨੇ ਤੇਲ ਕਿੱਥੋਂ ਖਰੀਦਣਾ ਹੈ ਅਤੇ ਵਪਾਰ ਕਿਸ ਨਾਲ ਕਰਨਾ ਹੈ । ਉਨ੍ਹਾਂ ਨੇ ਮੋਦੀ ਸਰਕਾਰ ਦੀ ਅਮਰੀਕਾ ਨਾਲ 'ਦੋਸਤੀ' 'ਤੇ ਵੀ ਸਵਾਲ ਚੁੱਕੇ ਕਿਉਂਕਿ ਇਸ ਵਪਾਰ ਵਿੱਚ ਟੈਕਸਾਂ ਦੀ ਦਰ ਵਿੱਚ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸਿਹਤ ਵਿਭਾਗ ਨੇ ਟੀ ਬੀ ਰੋਗ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ
ਧਰਮਕੋਟ12 ਫਰਵਰੀ (ਹਰਜੀਤ ਸਿੰਘ ਬਹਿਲ)
ਡਾਕਟਰ ਪ੍ਰਦੀਪ ਮਹਿੰਦਰਾ ਸਿਵਲ ਸਰਜਨ ਮੋਗਾ ਤੇ ਡਾਕਟਰ ਗੌਰਵਪ੍ਰੀਤ ਸਿੰਘ ਸੋਢੀ ਜਿਲਾ ਟੀਬੀ ਅਫਸਰ ਮੋਗਾ ਦੇ ਨਿਰਦੇਸ਼ ਅਨੁਸਾਰ ਡਾਕਟਰ ਮਨਿੰਦਰ ਬਾਵਾ ਕਾਰਜਕਾਰੀ ਐਸ ਐਮ ਓ ਕੋਟ ਈਸੇ ਖਾਂ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਟੀਬੀ ਸੰਪੂਰਨਤਾ ਅਭਿਆਨ 2 ਦੇ ਤਹਿਤ ਦੇਸ਼ ਵਿੱਚੋਂ ਟੀਬੀ ਰੋਗ ਦੇ ਖਾਤਮੇ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਸਿਹਤ ਕੇਂਦਰ ਸ਼ੇਰਪੁਰ ਤਾਇਬਾਂ ਵੱਲੋਂ ਪਰਮਿੰਦਰ ਕੁਮਾਰ ਤੇ ਮੈਡਮ ਬੇਅੰਤ ਕੌਰ ਨੇ ਸਰਕਾਰੀ ਹਾਈ ਸਕੂਲ ਸ਼ੇਰਪੁਰ ਤਾਇਬਾਂ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਟੀਬੀ ਰੋਗ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਸਿਹਤ ਵਿਭਾਗ ਦੀ ਟੀਮ ਨੇ ਟੀਬੀ ਰੋਗ ਦੇ ਲੱਛਣ, ਬਚਾਅ, ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਟੀਬੀ ਰੋਗ ਨਾਲ ਸੰਬੰਧਿਤ ਟੈਸਟ ਅਤੇ ਦਵਾਈ ਬਿਲਕੁਲ ਫਰੀ ਮਿਲਦੀ ਹੈ ਤੇ, ਇਲਾਜ ਪੂਰਾ ਹੋਣ ਤੋਂ ਬਾਅਦ ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ। ਇਸ ਸਮੇਂ ਸਕੂਲ ਇੰਚਾਰਜ ਮੈਡਮ ਰਮਨਦੀਪ ਕੌਰ ਵੱਲੋਂ ਮਹੱਤਵਪੂਰਨ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਪਿੰਡ ਫਤਿਹਗੜ ਕੋਰੋਟਾਣਾ ਵਿਖੇ ਅੱਖਾਂ ਦਾ ਕੈਂਪ 21 ਫਰਵਰੀ ਨੂੰ
ਮੋਗਾ,12 ਫਰਵਰੀ (GTV News Moga)
ਜ਼ਿਲੇ ਦੀ ਵੱਡੀ ਸਮਾਜ ਸੇਵੀ ਸੰਸਥਾ ਭਗਤ ਪੂਰਨ ਸਿੰਘ ਸੇਵਾਦਲ (ਐਰ ਆਰ ਆਈ) ਫਤਿਹਗੜ ਕੋਰੋਟਾਣਾ ਵੱਲੋਂ ਸ਼ਰਨ ਫਾਊਂਡਰੇਸ਼ਨ ਤੇ ਜਗਦੰਬਾ ਆਈ ਹਸਪਤਾਲ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਅੱਖਾਂ ਦਾ 7 ਵਾਂ ਮੁਫਤ ਕੈਂਪ 21 ਫਰਵਰੀ ਨੂੰ ਗੁਰਦੁਆਰਾ ਅਕਾਲ ਸਰ ਪਿੰਡ ਫਤਿਹਗੜ ਕੋਰੋਟਾਣਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜ਼ੇ ਤੱਕ ਲਗਾਇਆ ਜਾ ਰਿਹਾ ਹੈ।ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਭਗਤ ਪੂਰਨ ਸਿੰਘ ਸੇਵਾਦਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਦੇ ਦੌਰਾਨ ਜਗਦੰਬਾ ਆਈ ਹਸਪਤਾਲ ਦੇ ਮਾਹਿਰ ਡਾਕਟਰ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ ਉਪਰੰਤ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਸੇ ਤਰਾਂ ਇਸ ਕੈਂਪ ਦੇ ਦੌਰਾਨ ਔਰਤਾਂ ਦੀਆਂ ਬੀਮਾਰੀਆਂ ਦੀ ਜਾਂਚ ਡਾਕਟਰ ਸਮਾਈਲ ਅਰੋੜਾ ਵੱਲੋਂ ਕੀਤੀ ਜਾਵੇਗੀ। ਸ ਦਲਜੀਤ ਸਿੰਘ ਗਿੱਲ ਨੇ ਸਮੂਹ ਲੋਕਾਂ ਨੂੰ ਇਸ ਕੈਂਪ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਅੱਗੇ ਕਿਹਾ ਕਿ ਇਸ ਕੈਂਪ ਪਿੰਡ ਨਿਵਾਸੀਆਂ ਤੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਵੀ ਵੱਡਾ ਸਹਿਯੋਗ ਰਹੇਗਾ ਤੇ ਇਹ ਕੈਂਪ ਸਰਬੱਤ ਦੇ ਸਰਬੱਤ ਦੇ ਭਲੇ ਲਈ ਲਗਾਇਆ ਜਾ ਰਿਹਾ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਆਪ ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਪੰਜਾਬ ਵਿੱਚ ਕਾਨੂੰਨ-ਵਿਵਸਥਾ ਡਗਮਗਾਈ – ਸ਼ਮਸ਼ੇਰ ਸਿੰਘ ਕੈਲਾ
ਧਰਮਕੋਟ 12 ਫਰਵਰੀ (ਹਰਜੀਤ ਸਿੰਘ ਬਹਿਲ)
ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪ੍ਰਸ਼ਾਸਨਿਕ ਅਫ਼ਰਾਤਫ਼ਰੀ ਦਾ ਮਾਹੌਲ ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਪ ਸਰਕਾਰ ਸਿਰਫ਼ ਪ੍ਰਚਾਰ ਅਤੇ ਇਸ਼ਤਿਹਾਰਾਂ ਰਾਹੀਂ ਆਪਣੀ ਨਾਕਾਮੀ ਨੂੰ ਓਹਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਸੂਬਾ ਹਰ ਪੱਖੋਂ ਪਿੱਛੇ ਜਾ ਰਿਹਾ ਹੈ।
ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਚਿੰਤਾਜਨਕ ਹੈ ਅਤੇ ਆਏ ਦਿਨ ਗੋਲੀਬਾਰੀ, ਲੁੱਟ ਖਸੋਟ ਅਤੇ ਗੈਂਗਵਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। “ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਸਰਕਾਰ ਦੀ ਨਰਮੀ ਕਾਰਨ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ਾ ਮਾਫੀਆ ਫਿਰ ਤੋਂ ਸਰਗਰਮ ਹੋ ਗਿਆ ਹੈ। ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ, ਪਰ ਸਰਕਾਰ ਕੋਲ ਨਾ ਕੋਈ ਢੁੱਕਵੀਂ ਯੋਜਨਾ ਹੈ ਅਤੇ ਨਾ ਹੀ ਪੱਕੀ ਨੀਤੀ। ਬੇਰੁਜ਼ਗਾਰੀ ਦਰ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਦਯੋਗਪਤੀ ਪੰਜਾਬ ਛੱਡਣ ਲਈ ਮਜ਼ਬੂਰ ਹੋ ਰਹੇ ਹਨ।
ਸ਼ਮਸ਼ੇਰ ਸਿੰਘ ਕੈਲਾ ਨੇ ਇਹ ਵੀ ਕਿਹਾ ਕਿ ਕਿਸਾਨਾਂ, ਵਪਾਰੀਆਂ ਅਤੇ ਆਮ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਬਿਜਲੀ, ਸਿਹਤ ਅਤੇ ਸਿੱਖਿਆ ਦੇ ਮੋਰਚੇ ’ਤੇ ਵੀ ਵੱਡੇ ਦਾਅਵੇ ਕੀਤੇ ਗਏ ਸਨ, ਪਰ ਮੈਦਾਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਫੰਡ ਅਤੇ ਯੋਜਨਾਵਾਂ ਦੇ ਰਹੀ ਹੈ, ਪਰ ਰਾਜ ਸਰਕਾਰ ਦੀ ਅਣਗਹਿਲੀ ਅਤੇ ਅਨੁਭਵਹੀਨਤਾ ਕਾਰਨ ਉਹਨਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚ ਰਿਹਾ।
ਅੰਤ ਵਿੱਚ ਕੈਲਾ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਆਪ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪੰਜਾਬ ਦੀ ਜਨਤਾ ਆਉਣ ਵਾਲੇ ਸਮੇਂ ਵਿੱਚ ਇਸ ਦਾ ਮੁਨਾਸਿਬ ਜਵਾਬ ਦੇਵੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ,Google search GTV News Moga
ਸੂਫੀ ਗਾਇਕਾ ਜੋਤੀ ਨੂਰਾਂ ਦੇ ਘਰ ਤੇ’ ਚੱਲੀਆਂ ਗੋਲੀਆਂ, ਹੋਇਆ ਬਚਾਅ
ਜਲੰਧਰ 12 ਫਰਵਰੀ (Report -Gtv News Moga)
ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਲੰਧਰ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜਲੰਧਰ ਦੇ ਮਕਸੂਦਾਂ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਦੇ ਨਵੇਂ ਘਰ ਦੇ ਬਾਹਰ ਅਣਪਛਾਤੇ ਹਮਲਾਵਰ ਨੇ ਫਾਇਰਿੰਗ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਕਰੀਬ 9:20 ਵਜੇ ਵਾਪਰੀ। ਇੱਕ ਨੌਜਵਾਨ ਸਕੂਟੀ ‘ਤੇ ਸਵਾਰ ਹੋ ਕੇ ਆਇਆ ਅਤੇ ਜੋਤੀ ਨੂਰਾਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਿਆ। ਘਟਨਾ ਦੇ ਸਮੇਂ ਜੋਤੀ ਨੂਰਾਂ ਘਰ ਦੇ ਅੰਦਰ ਹੀ ਮੌਜੂਦ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਤੁਰੰਤ ਜੋਤੀ ਨੂਰਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ‘ਤੇ ਸਕੂਟੀ ਦੇ ਨੰਬਰ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਵਿੱਚ ਕਲਾਕਾਰਾਂ ਅਤੇ ਗਾਇਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨਵੀਆਂ ਨਹੀਂ ਹਨ। ਪਿਛਲੇ ਹਫ਼ਤੇ ਜਲੰਧਰ ਵਿੱਚ ਹੀ ‘ਆਪ’ ਆਗੂ ਲੱਕੀ ਓਬਰਾਏ ਦੀ ਹੱਤਿਆ ਕਰ ਦਿੱਤੀ ਗਈ ਸੀ। ਹੁਣ ਜੋਤੀ ਨੂਰਾਂ ਵਰਗੀ ਵੱਡੀ ਸਖਸ਼ੀਅਤ ‘ਤੇ ਹੋਏ ਹਮਲੇ ਨੇ ਸੈਲੀਬ੍ਰਿਟੀਜ਼ ਦੀ ਸੁਰੱਖਿਆ ਅਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਅਦਾਕਾਰ Kavita Kaushik ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ
ਪੰਜਾਬ ਵਿੱਚ ਇਸ ਸਮੇਂ ਪੰਜਾਬ ਕੇਡਰ ਦੇ IAS ਅਫ਼ਸਰਾਂ ਅਤੇ ਆਮ ਆਦਮੀ ਪਾਰਟੀ ਸਰਕਾਰ ਵਿਚਕਾਰ ਟਕਰਾਅ ਹੁਣ ਖੁੱਲ੍ਹੀ ਸਿਆਸੀ ਬਹਿਸ ਬਣਦਾ ਜਾ ਰਿਹਾ ਹੈ !
ਪੰਜਾਬ ਵਿੱਚ ਇਸ ਸਮੇਂ ਪੰਜਾਬ ਕੇਡਰ ਦੇ IAS ਅਫ਼ਸਰਾਂ ਅਤੇ ਆਮ ਆਦਮੀ ਪਾਰਟੀ ਸਰਕਾਰ ਵਿਚਕਾਰ ਟਕਰਾਅ ਹੁਣ ਖੁੱਲ੍ਹੀ ਸਿਆਸੀ ਬਹਿਸ ਬਣਦਾ ਜਾ ਰਿਹਾ ਹੈ !
ਅਖਬਾਰੀ ਰਿਪੋਰਟਾਂ ਮੁਤਾਬਕ ਸੂਬੇ ਵਿੱਚ ਕਈ ਸੀਨੀਅਰ ਅਫ਼ਸਰਾਂ ਨੂੰ ਜਾਂ ਤਾਂ ਕੇਂਦਰ ਸਰਕਾਰ ਕੋਲ ਡੈਪੂਟੇਸ਼ਨ ’ਤੇ ਭੇਜਿਆ ਗਿਆ, ਜਾਂ ਮੁਅੱਤਲ ਕਰ ਦਿੱਤਾ ਗਿਆ, ਜਦਕਿ ਕਰੀਬ 20 ਤੋਂ ਵੱਧ IAS ਅਫ਼ਸਰ ਇਸ ਮੌਕੇ ਬਿਨਾਂ ਕਿਸੇ ਪੋਸਟਿੰਗ ਦੇ ਮਹੀਨਿਆਂ ਤੋਂ ਬੈਠੇ ਹਨ ।
ਜਿਹਨਾਂ ਵਿੱਚ ਦਿਲੀਪ ਕੁਮਾਰ , ਰਾਹੁਲ ਭੰਡਾਰੀ , ਸੁਮੀਰ ਗੁੱਜਰ , ਨੀਲਕੰਠ , ਅਜੋਏ ਸ਼ਰਮਾ , ਕੇ ਕੇ ਯਾਦਵ , ਬਸੰਤ ਗਰਗ , ਕੇ ਪੀ ਬਰਾੜ , ਪੁਨੀਤ ਗੋਇਲ , ਨੀਲਿਮਾ , ਹਰਬੀਰ ਸਿੰਘ , ਅਮਿਤ ਤਲਵਾੜ , ਜਸਪ੍ਰੀਤ ਸਿੰਘ , ਪਰਮਜੀਤ ਸਿੰਘ , ਪਰਮਵੀਰ ਸਿੰਘ ਆਦਿ ਸ਼ਾਮਿਲ ਹਨ ।
ਆਪ ਦੇ ਬੁਲਾਰੇ ਬਲਤੇਜ ਪੰਨੂੰ ਦਾ ਕਹਿਣਾ ਹੈ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਖ਼ਿਲਾਫ਼ “ਜ਼ੀਰੋ ਟਾਲਰੈਂਸ” ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਕਾਰਵਾਈ ਕਾਨੂੰਨ ਮੁਤਾਬਕ ਹੋ ਰਹੀ ਹੈ।
ਭਾਜਪਾ ਆਗੂ ਸੁਨੀਲ ਜਾਖੜ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਪ੍ਰਸ਼ਾਸਨਕ ਢਾਂਚਾ ਅਸਥਿਰ ਕਰ ਦਿੱਤਾ ਹੈ ਅਤੇ ਤਜਰਬੇਕਾਰ ਅਫ਼ਸਰਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਅਫ਼ਸਰਸ਼ਾਹੀ ਡਰ ਦੇ ਮਾਹੌਲ ’ਚ ਕੰਮ ਕਰ ਰਹੀ ਹੈ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਸੇਵਾਵਾਂ ’ਤੇ ਪੈ ਰਿਹਾ ਹੈ ।
ਜਿੱਥੇ ਇੱਕ ਪਾਸੇ ਆਪ ਸਰਕਾਰ ਬਿਊਰੋਕ੍ਰੇਸੀ ਤੇ ਸ਼ਿਕੰਜਾ ਕਸ ਕੇ ਪ੍ਰਸ਼ਾਸ਼ਨਿਕ ਤੌਰ ਤੇ ਸਥਿਤੀਆਂ ਗੁੰਝਲਦਾਰ ਕਰ ਰਹੀ ਹੈ । ਉੱਥੇ ਹੀ ਬਿਊਰੋਕ੍ਰੇਸੀ ਵਿੱਚ ਵਾਇਆ ਕੇਜਰੀਵਾਲ ਸਰਕਾਰ ਵਿੱਚ ਅਹਿਮ ਪੋਸਟਾਂ ਦੇ ਆਉਣ ਦਾ ਰੰਝ ਵੀ ਵੱਡਾ ਹੈ ।
ਇੱਕ ਬਿਊਰੋਕ੍ਰੇਟ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਸਰਕਾਰ ਦੇ ਪਹਿਲੇ ਦੋ ਸਾਲ ਅਫਸਰਾਂ ਨੇ ਸਰਕਾਰ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਹੁਣ ਸਥਿਤੀ ਉਲਟ ਹੈ ।
ਉੱਥੇ ਹੀ ਉਹਨਾਂ ਕਿਹਾ ਕਿ ਦਰਅਸਲ ਬਹੁਤੀ ਅਸ਼ਪੱਸਟਤਾ ਦਾ ਕਾਰਨ ਇਹ ਵੀ ਹੈ ਕਿ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਆਪਣੇ ਮਾਈ ਬਾਪ ਦਾ ਵੀ ਪਤਾ ਨਹੀਂ , ਕਦੇ ਰਾਘਵ ਚੱਢਾ , ਕਦੇ ਸੰਦੀਪ ਪਾਠਕ , ਕਦੇ ਕੇਜਰੀਵਾਲ ਖੁਦ , ਕਦੇ ਮਨੀਸ਼ ਸ਼ਿਸੋਦੀਆ , ਕਦੇ ਵਿੱਚ ਵਿੱਚ ਦੀ ਭਗਵੰਤ ਮਾਨ ਦੀ ਵੀ ਐਂਟਰੀ ਹੋ ਜਾਂਦੀ ਹੈ । ਜਿਸ ਕਰਕੇ ਪਾਵਰ ਸੈਂਟਰ ਦੀ ਅਨਿਸ਼ਚਤਾ ਤੇ ਲਗਾਤਾਰ ਧਰੁਵਾਂ ਦਾ ਬਦਲਣਾ ਵੀ ਪੰਜਾਬ ਦੀ ਬਿਊਰੋਕ੍ਰੇਸੀ ਦੇ ਅਜੋਕੇ ਸੰਕਟਾਂ ਦਾ ਕਾਰਨ ਹੈ ।
ਬਾਕੀ ਇਸ ਸਾਰੀ ਸਥਿਤੀ ਤੇ ਅੰਤ ਭਗਵੰਤ ਮਾਨ ਦੇ ਬਹੁਤ ਅਜੀਜ ਸ਼ਾਇਰ ਗੁਰਭਜਨ ਗਿੱਲ ਜੀ ਦਾ ਇੱਕ ਸ਼ੇਅਰ ਵੀ ਸੁਣਾ ਦਿੰਦਾ ਹਾਂ ਕਿ ਜਿੱਥੇ ਸਮੁੱਚੇ ਮਸਲੇ ਦਾ ਨਿਚੋੜ ਪਿਆ ਹੈ ਕਿ ਪੰਜਾਬ ਵਿੱਚ ਇਸ ਮੌਕੇ ਕੀ ਚੱਲ ਰਿਹਾ … ਗਿੱਲ ਸਾਬ ਲਿਖਦੇ ਹਨ ਕਿ …
ਤਾਕਤ, ਦੌਲਤ, ਸ਼ੋਹਰਤ ਪਿੱਛੇ, ਬੰਦਾ ਫਿਰਦੈ ਭੱਜਦਾ।
ਸੌ ਦੀ ਇੱਕ ਸੁਣਾਵਾਂ ਮਿੱਤਰੋ, ਭਟਕ ਰਿਹਾ ਹੀ ਗੱਜਦਾ।
ਸੁਣੀ ਸੁਣਾਈ, ਅੱਗੇ ਤੋਰੀ, ਪਰ ਗੱਲ ਚੋਖ਼ੀ ਮਹਿੰਗੀ,
ਭੁੱਖਾ ਬੰਦਾ ਰੱਜ ਸਕਦਾ ਹੈ, ਭੁੱਖੜ ਨਹੀਂ ਜੇ ਰੱਜਦਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਸਿਹਤ ਵਿਭਾਗ ਦੇ ਸਹਿਯੋਗ ਨਾਲ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਹਲਵਾਈ ਦੀ ਦੁਕਾਨ ’ਚ ਛਾਪਾ, ਮਿਲਾਵਟੀ ਸਮੱਗਰੀ ਬਰਾਮਦ
ਫਿਰੋਜ਼ਪੁਰ/ਜ਼ੀਰਾ 12 ਫਰਵਰੀ (Report -Gtv News Moga)
ਮਿਲਾਵਟਖੋਰਾਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਅੱਜ ਸਿਹਤ ਵਿਭਾਗ ਫਿਰੋਜ਼ਪੁਰ ਦੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਸ਼ਹਿਰ ਦੇ ਪ੍ਰਸਿੱਧ ਹਲਵਾਈ ਕਰਮ ਚੰਦ ਦੀ ਗਊਸ਼ਾਲਾ ਰੋਡ, ਜ਼ੀਰਾ ’ਤੇ ਸਥਿਤ ਦੁਕਾਨ ’ਤੇ ਛਾਪਾ ਮਾਰਿਆ। ਇਸ ਦੌਰਾਨ ਦੁਕਾਨ ਵਿੱਚੋਂ ਉੱਲੀ ਲੱਗਿਆ ਖੋਆ ਅਤੇ ਮਿਲਾਵਟੀ ਦੇਸੀ ਘਿਓ ਮਿਲਣ ਦਾ ਖੁਲਾਸਾ ਹੋਇਆ।
ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਅਮਰਵੀਰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਅਤੇ ਮੈਡਮ ਸਰਬਜੀਤ ਕੌਰ ਸ਼ਾਮਿਲ ਸਨ। ਟੀਮ ਵੱਲੋਂ ਮੈਸਰਜ਼ ਕਰਮ ਚੰਦ ਸਵੀਟਸ ਦੀ ਦੁਕਾਨ ਵਿੱਚੋਂ ਚਮਚਮ, ਗੁਲਾਬ ਜਾਮਨ, ਘਿਓ, ਖੋਆ ਅਤੇ ਦੁੱਧ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ।
ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵाੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਵੱਡੀ ਖ਼ਬਰ: ਕੱਲ੍ਹ ਭਾਰਤ ਬੰਦ! ਜਾਣੋ ਕੀ ਕੁੱਝ ਰਹੇਗਾ ਖੁੱਲ੍ਹਾ ਅਤੇ ਕੀ ਹੋਵੇਗਾ ਬੰਦ ?
(Report -Gtv News Moga)
ਚੰਡੀਗੜ੍ਹ, 11 ਫਰਵਰੀ 2026 ਦਿਨ ਵੀਰਵਾਰ
‘ਭਾਰਤ ਬੰਦ’ ਦਾ ਸੱਦਾ ਦੇਸ਼ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ। ਇਸ ਬੰਦ ਦੇ ਐਲਾਨ ਤੋਂ ਬਾਅਦ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਭਲਕੇ 12 ਫਰਵਰੀ (ਵੀਰਵਾਰ) ਨੂੰ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋਣਗੇ ਜਾਂ ਨਹੀਂ।
ਜੇਕਰ ਤੁਸੀਂ ਵੀ ਭਲਕੇ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਰਿਪੋਰਟ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਬੰਦ ਦੌਰਾਨ ਸਕੂਲਾਂ ਅਤੇ ਕਾਲਜਾਂ ਨੂੰ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਦਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ‘ਤੇ ਨਿਰਭਰ ਕਰਦਾ ਹੈ।
ਫਿਲਹਾਲ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ ਪਰ ਪ੍ਰਦਰਸ਼ਨ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਨਿੱਜੀ ਸਕੂਲ ਛੁੱਟੀ ਦਾ ਐਲਾਨ ਕਰ ਸਕਦੇ ਹਨ।
ਬੈਂਕਾਂ ਦੇ ਕੰਮਕਾਜ ‘ਤੇ ਇਸ ਬੰਦ ਦਾ ਕੋਈ ਸਿੱਧਾ ਅਸਰ ਪੈਣ ਦੀ ਉਮੀਦ ਘੱਟ ਹੈ। ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ, ਕਿਉਂਕਿ ਬੈਂਕ ਕਰਮਚਾਰੀ ਜਥੇਬੰਦੀਆਂ ਨੇ ਅਜੇ ਤੱਕ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਜੇਕਰ ਪ੍ਰਦਰਸ਼ਨਕਾਰੀ ਸੜਕਾਂ ਜਾਮ ਕਰਦੇ ਹਨ, ਤਾਂ ਬੈਂਕ ਪਹੁੰਚਣ ਵਿੱਚ ਦਿੱਕਤ ਆ ਸਕਦੀ ਹੈ।
ਜਥੇਬੰਦੀਆਂ ਅਨੁਸਾਰ ਮੁੱਖ ਬਾਜ਼ਾਰ ਖੁੱਲ੍ਹੇ ਰਹਿ ਸਕਦੇ ਹਨ ਪਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਦੁਕਾਨਦਾਰ ਸੁਰੱਖਿਆ ਕਾਰਨ ਆਪਣੀਆਂ ਦੁਕਾਨਾਂ ਬੰਦ ਰੱਖ ਸਕਦੇ ਹਨ।
ਰੇਲਵੇ ਅਤੇ ਬੱਸ ਸੇਵਾਵਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਚੱਕਾ ਜਾਮ ਕੀਤਾ ਜਾ ਸਕਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਬੰਦ ਰਹਿ ਸਕਦਾ ਹੈ ?
ਪ੍ਰਮੁੱਖ ਸ਼ਹਿਰਾਂ ਵਿੱਚ ਬਾਜ਼ਾਰ ਅਤੇ ਦੁਕਾਨਾਂ
ਕਈ ਖੇਤਰਾਂ ਵਿੱਚ ਜਨਤਕ ਖੇਤਰ ਦੇ ਬੈਂਕ
ਸਰਕਾਰੀ ਦਫ਼ਤਰ
ਜਨਤਕ ਆਵਾਜਾਈ ਸੇਵਾਵਾਂ
ਸਕੂਲ ਅਤੇ ਕਾਲਜ
ਕੀ ਖੁੱਲ੍ਹਾ ਰਹਿ ਸਕਦਾ ਹੈ ?
ਹਸਪਤਾਲ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਡਾਕਟਰੀ ਸੇਵਾਵਾਂ
ਨਿੱਜੀ ਦਫ਼ਤਰ
ਹਵਾਈ ਅੱਡੇ
ਏਟੀਐਮ
ਹੋਰ ਜ਼ਰੂਰੀ ਸੇਵਾਵਾਂ (ਦੁੱਧ ਅਤੇ ਸਬਜ਼ੀਆਂ ਦੀ ਸਪਲਾਈ)
‘ਭਾਰਤ ਬੰਦ’ ਦੇ ਸੱਦੇ ਨੂੰ ਦੇਖਦਿਆਂ ਵੱਖ-ਵੱਖ ਸੂਬਿਆਂ ਦੀ ਪੁਲਿਸ ਹਾਈ ਅਲਰਟ ‘ਤੇ ਹੈ। ਪੰਜਾਬ-ਹਰਿਆਣਾ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਹਰ ਪੰਜ ਸਾਲ ਬਾਅਦ ਪੰਜਾਬ ਦੇ ਸਾਰੇ MLA ਵਿਧਾਨ ਸਭਾ ਮੈਂਬਰਾਂ ਦੀ ਦਿੱਤੇ ਹੋਏ ਐਫੀਡੇਵਟ ਮੁਤਾਬਿਕ ਚੱਲ ਅਚੱਲ ਜਾਇਦਾਦ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਪਿੱਛਲੇ ਦਸ ਤੋਂ ਚੱਲ ਅਚੱਲ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਕਿਉਂਕਿ ਬਹੁਤਿਆ ਦੇ MLA ਬਣਦਿਆਂ ਪਤਾ ਨਹੀਂ ਕਿਹੜਾ ਅਲਾਦੀਨ ਦਾ ਚਿਰਾਗ ਹੱਥ ਲੱਗ ਜਾਂਦਾ।ਪਤੰਦਰ ਕੋਠੀਆਂ,ਮਹਿੰਗੀਆਂ ਗੱਡੀਆਂ, ਸ਼ੈਲਰ,ਮੌਲ,ਮੈਰੇਜ ਪੈਲੇਸ,ਪੈਟਰੋਲ ਪੰਪ ਤੇ ਹੋਰ ਪਤਾ ਨਹੀਂ ਕੀ ਕੀ ਬਣਾ ਜਾਂਦੇ ?
ਇਕਲੋਤਾ ਪੁੱਤਰ ਛੱਡ ਗਿਆ, ਬਜ਼ੁਰਗ ਜੋੜੇ ਦੀ ਹਾਲਤ ਤਰਸਯੋਗ — ਮਦਦ ਦੀ ਗੁਹਾਰ
ਗੁਰਦਾਸਪੁਰ 11 ਫਰਵਰੀ (ਲਵਪ੍ਰੀਤ ਸਿੰਘ ਖੁਸ਼ੀਪੁਰ)
ਗੁਰਦਾਸਪੁਰ (36 ਖੂਈ ਵਾਲੀ ਗਲੀ) ਵਿੱਚ ਰਹਿੰਦਾ ਇੱਕ ਬਜ਼ੁਰਗ ਜੋੜਾ ਅੱਜਕੱਲ੍ਹ ਬਹੁਤ ਮੁਸ਼ਕਲ ਹਾਲਾਤਾਂ ‘ਚ ਜੀਵਨ ਬਿਤਾ ਰਿਹਾ ਹੈ। ਮਾਂ-ਪਿਉ ਆਪਣੇ ਪੁੱਤਰ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ ਤਾਂ ਜੋ ਬੁੜਾਪੇ ਵਿੱਚ ਉਹਨਾਂ ਦਾ ਸਹਾਰਾ ਬਣੇ, ਪਰ ਇਸ ਜੋੜੇ ਦਾ ਇਕਲੋਤਾ ਪੁੱਤਰ ਦੋ ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਅਤੇ ਹੁਣ ਤੱਕ ਉਸਨੇ ਮਾਪਿਆਂ ਦੀ ਕੋਈ ਸਾਰ ਨਹੀਂ ਲਈ।
ਬਜ਼ੁਰਗ ਅਸ਼ੋਕ ਕੁਮਾਰ ਛੇ ਮਹੀਨੇ ਪਹਿਲਾਂ ਤੱਕ ਮਿਹਨਤ ਕਰਕੇ ਕੰਮ ਕਰਦਾ ਸੀ ਅਤੇ ਆਪਣੀ ਕਮਾਈ ਨਾਲ ਘਰ ਵੀ ਖਰੀਦਿਆ ਸੀ, ਪਰ ਹੁਣ ਦੋਹਾਂ ਪਤੀ-ਪਤਨੀ ਬਿਮਾਰੀਆਂ ਨਾਲ ਜੂਝ ਰਹੇ ਹਨ। ਜੋ ਕੁਝ ਜੋੜਿਆ ਸੀ, ਉਹ ਸਾਰਾ ਦਵਾਈਆਂ ਅਤੇ ਰਾਸ਼ਨ ‘ਤੇ ਖਰਚ ਹੋ ਚੁੱਕਾ ਹੈ। ਹਾਲਾਤ ਇੰਨੇ ਮਾੜੇ ਹੋ ਗਏ ਕਿ ਕੁਝ ਦਿਨ ਪਹਿਲਾਂ ਭੁੱਖ ਮਿਟਾਉਣ ਲਈ ਘਰ ਦਾ ਗੈਸ ਸਿਲੰਡਰ ਵੀ ਵੇਚਣਾ ਪਿਆ।
ਘਰ ਪੁਰਾਣਾ ਹੋ ਚੁੱਕਾ ਹੈ ਅਤੇ ਦੀਵਾਰਾਂ ਤੇ ਛੱਤ ਵਿੱਚ ਦਰਾਰਾਂ ਆ ਗਈਆਂ ਹਨ। ਦਵਾਈਆਂ ਅਤੇ ਇਲਾਜ ਤਾਂ ਦੂਰ, ਕਈ ਵਾਰ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਹੈ। ਉਮਰ ਪੂਰੀ ਨਾ ਹੋਣ ਕਾਰਨ ਪੈਂਸ਼ਨ ਵੀ ਨਹੀਂ ਲੱਗੀ।
ਅਜਿਹੇ ਵਿੱਚ ਬਜ਼ੁਰਗ ਜੋੜਾ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਸੰਪਰਕ: 87288 72642
ਬੈਂਕ ਅਕਾਊਂਟ: 60088382423
ਲੋਕ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਿਹਾ,ਸਹੀ ਮਾਇਨੇ ‘ਚ ਆਮ ਆਦਮੀ ਜਿੰਦਾਬਾਦ, ਮਾਨ ਸਰਕਾਰ ਨੇ ਇਤਿਹਾਸਕ ਕੰਮ ਕੀਤਾ
11 ਫਰਵਰੀ (GTV News Network)
ਲੋਕ ਸਭਾ ਸਪੀਕਰ ਨੇ ਕਿਹਾ ਕਿ ਸਹੀ ਅਰਥਾਂ ਵਿੱਚ ਹੁਣ “ਆਮ ਆਦਮੀ ਜਿੰਦਾਬਾਦ” ਹੋਇਆ ਹੈ ਕਿਉਂਕਿ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਲਈ ਇਤਿਹਾਸਕ ਫੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਮੁਫ਼ਤ ਇਲਾਜ ਦੀ ਗੱਲ ਤਾਂ ਹੁੰਦੀ ਰਹੀ ਪਰ ਆਮ ਆਦਮੀ ਨੂੰ ਅਸਲ ਲਾਭ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ਨੂੰ ₹10 ਲੱਖ ਦਾ ਮੁਫ਼ਤ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਦਿੱਤਾ ਗਿਆ ਹੈ, ਜੋ ਦੇਸ਼ ਵਿੱਚ ਕਿਸੇ ਹੋਰ ਰਾਜ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਇਸ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਬਿਮਾਰੀ ਜਾਂ ਮੁਸ਼ਕਲ ਵੇਲੇ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਲੋਕ ਸਭਾ ਸਪੀਕਰ ਨੇ ਮੁੱਖ ਮੰਤਰੀ ਭਗਵੰਤ ਮਾਨ, ਸਰਕਾਰ ਅਤੇ ਘਰ-ਘਰ ਜਾ ਕੇ ਬੀਮਾ ਕਾਰਡ ਬਣਾਉਣ ਵਾਲੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੀ ਸਹੂਲਤ ਲਈ ਸਾਲਾਨਾ ਵੱਡੀ ਰਕਮ ਦੇਣੀ ਪੈਂਦੀ ਸੀ, ਪਰ ਹੁਣ ਇਹ ਸੇਵਾ ਮੁਫ਼ਤ ਦਿੱਤੀ ਜਾ ਰਹੀ ਹੈ। ਫਰੀਦਕੋਟ ਰੋਡ ‘ਤੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਬਟਾਲਾ ‘ਚ ਆਪਰੇਸ਼ਨ ਪਰਹਾਰ ਦੋ: SSP ਨੇ ਖੁਦ ਸੰਭਾਲੀ ਕਮਾਨ, ਬੱਸ ਸਟੈਂਡ ‘ਤੇ ਚੈਕਿੰਗ
ਗੁਰਦਾਸਪੁਰ,11 ਫਰਵਰੀ (ਲਵਪ੍ਰੀਤ ਸਿੰਘ ਖੁਸ਼ੀਪੁਰ)
ਆਪਰੇਸ਼ਨ ਪਰਹਾਰ ਦੋ ਦੇ ਤੀਸਰੇ ਦਿਨ ਬਟਾਲਾ ਦੇ SSP ਖੁਦ ਕਰੀਬ 100 ਪੁਲਿਸ ਜਵਾਨਾਂ ਨਾਲ ਬੱਸ ਸਟੈਂਡ ਪਹੁੰਚੇ ਅਤੇ ਆਵਾਜਾਈ ਕਰਨ ਵਾਲੇ ਲੋਕਾਂ, ਦੁਕਾਨਦਾਰਾਂ ਅਤੇ ਫੜੀਆਂ ਲਗਾ ਕੇ ਬੈਠੇ ਵਪਾਰੀਆਂ ਦੀ ਚੈਕਿੰਗ ਕੀਤੀ।
ਗੱਲਬਾਤ ਦੌਰਾਨ SSP ਬਟਾਲਾ ਨੇ ਦੱਸਿਆ ਕਿ ਇਸ ਆਪਰੇਸ਼ਨ ਤਹਿਤ ਬਟਾਲਾ ਪੁਲਿਸ ਦੇ ਕਰੀਬ 500 ਜਵਾਨ ਤਾਇਨਾਤ ਹਨ। ਪਿਛਲੇ ਦੋ ਦਿਨਾਂ ਵਿੱਚ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ, ਕਰੀਬ 80 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਕੁਝ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ।
SSP ਨੇ ਕਿਹਾ ਕਿ ਆਮ ਲੋਕਾਂ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਗਲਤ ਅਫਵਾਹਾਂ ਫੈਲਾ ਰਹੇ ਹਨ ਕਿ ਪੁਲਿਸ ਨਜਾਇਜ਼ ਕਾਰਵਾਈ ਕਰ ਰਹੀ ਹੈ, ਪਰ ਅਜਿਹਾ ਨਹੀਂ ਹੈ। ਕੇਵਲ ਕੇਸਾਂ ਵਿੱਚ ਲੋੜੀਂਦੇ ਲੋਕਾਂ ‘ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਨੌਕਰੀ ਕਰਦੇ ਅਧਿਆਪਕਾਂ ਉਪਰ ਟੈੱਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਵਿੱਚ ਜਥੇਬੰਦੀਆਂ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ
22 ਫਰਵਰੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ. .
ਮੋਗਾ 11,ਫਰਵਰੀ (ਅਮਰੀਕ ਸਿੰਘ ਛਾਬੜਾ)
ਸੂਬੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਅਤੇ ਤਰੱਕੀ ਹਾਸਲ ਕਰਨ ਲਈ ਟੈੱਟ( ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਸ਼ਰਤ ਥੋਪਣ ਦੇ ਖਿਲਾਫ ਅੱਜ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ।
ਇਸੇ ਕੜੀ ਤਹਿਤ ਜਿਲ੍ਹਾ ਮੋਗਾ ਵਿਖੇ ਵੀ ਜਿਲ੍ਹੇ ਦੀਆ ਸਮੂਹ ਲੜਾਕੂ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਿਸਦੀ ਅਗਵਾਈ ਦਿਗਵਿਜੇ ਪਾਲ ਸ਼ਰਮਾ, ਪ੍ਰਗਟਜੀਤ ਕਿਸ਼ਨਪੁਰਾ, ਜੱਜਪਾਲ ਬਾਜੇ ਕੇ, ਸੁਰਿੰਦਰ ਸ਼ਰਮਾ,ਸੁਖਪਾਲਜੀਤ ਸਿੰਘ ਕੁਲਵਿੰਦਰ ਸਿੰਘ, ਗੁਰਮੀਤ ਢੋਲੇਵਾਲਾ, ਇੰਦਰਪਾਲ ਢਿੱਲੋ ਨੇ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੀਤਾ ਕਿ 20-25 ਸਾਲ ਸੇਵਾ ਨਿਭਾ ਚੁੱਕੇ ਅਧਿਆਪਕਾਂ ਉਪਰ ਟੈੱਟ ਪਾਸ ਕਰਨ ਦੀ ਸ਼ਰਤ ਥੋਪਣਾ ਗੈਰ ਵਿਗਿਆਨਿਕ ਅਤੇ ਤਰਕਹੀਣ ਹੈ। ਕਿਉਂਕਿ ਅਧਿਆਪਕ ਉਸ ਸਮੇਂ ਭਰਤੀ ਦੀਆਂ ਸੇਵਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਕੇ ਨੌਕਰੀ ਵਿੱਚ ਆਏ ਸਨ।
ਏਨੇ ਸਮੇਂ ਬਾਦ ਨਵੇਂ ਨਿਯਮ ਲਾਉਣਾ ਕੁਦਰਤੀ ਨਿਆਂ ਪ੍ਰਣਾਲੀ ਦੇ ਵਿਰੁੱਧ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਹ ਟੈਸਟ ਥੋਪਣ ਨੂੰ ਦੋਨੋ ਸਰਕਾਰਾਂ ਕਾਹਲੀਆਂ ਹਨ ਜਦ ਕਿ ਸੁਪਰੀਮ ਕੋਰਟ ਦੇ ਜੋ ਫੈਸਲੇ ਲੋਕ ਹਿੱਤਾਂ ਵਿੱਚ ਹੋਏ ਹਨ ਉਹਨਾਂ ਨੂੰ ਲਾਗੂ ਕਰਨ ਵਿੱਚ ਸਰਕਾਰਾਂ ਡੰਗ ਟਪਾਊ ਨੀਤੀ ਵਰਤਦੀਆਂ ਹਨ। ਆਗੂਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਬੰਧੀ ਸੰਸਦ ਵਿੱਚ ਕਨੂੰਨ ਪਾਸ ਕਰੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਕਾਹਲੀ ਨਾਂ ਕਰਕੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰੇ। ਨਹੀਂ ਤਾਂ 22 ਫਰਵਰੀ ਨੂੰ ਪੰਜਾਬ ਭਰ ਦੇ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ,ਤੇ ਮਹਾਂ ਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ 'ਤੇ ਸਿੱਖਿਆ ਵਿਭਾਗ ਵੱਲੋਂ 7 ਫਰਵਰੀ 2026 ਨੂੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ ਜਿਸ ਵਿੱਚ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀ.ਈ.ਟੀ. ਪਾਸ ਦੀ ਸ਼ਰਤ ਲਗਾ ਦਿੱਤੀ ਗਈ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿੱਚ ਟੀ ਈ ਟੀ ਤੋਂ ਛੋਟ ਨੂੰ ਰੱਦ ਕਰ ਕੀਤਾ ਗਿਆ ਹੈ । ਇਸ ਮੌਕੇ ਗੁਰਮੀਤ ਸਿੰਘ,ਦਵਿੰਦਰ ਸਿੰਘ,ਸਵਰਨਦਾਸ, ਹਰਲੀਨ ਸਿੰਘ, ਜਗਜੀਤ ਧਾਲੀਵਾਲ,ਗੁਰਮੇਲ ਰੇੜਵਾ, ਹਰਲੀਨ ਸਿੰਘ,ਜਗਵੀਰਨ ਕੌਰ ਮਧੂਬਾਲਾ, ਕੁਲਦੀਪ ਕੌਰ, ਤੇ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਪਿੰਡ ਗਾਜੀਆਣਾ ਤੋਂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਮੋਗਾ, 11 ਫਰਵਰੀ (ਚਮਕੌਰ ਸਿੰਘ ਲੋਪੋਂ)
ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਗਾਜੀਆਣਾ ਤੋਂ ਮੌਜੂਦਾ ਮੈਂਬਰ ਬੀਬੀ ਨਸੀਬ ਕੌਰ 30 ਪਰਿਵਾਰਾਂ ਸਮੇਤ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮੋਗਾ ਸ੍ਰੀ ਖਣਮੁੱਖ ਭਾਰਤੀ ਪੱਤੋਂ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਗੱਲ ਕਰਦਿਆਂ ਬੀਬੀ ਨਸੀਬ ਕੌਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ਅਤੇ ਗਰੀਬ ਲੋਕਾਂ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਹੇਠ ਅਪਣੀ ਖੇਤਰੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਾਣ ਬਣਾਇਆ। ਇਸ ਮੌਕੇ ਸਰਕਲ ਪ੍ਰਧਾਨ ਰਾਮ ਸਿੰਘ ਪੱਤੋਂ ਪੂਰਨ ਸਿੰਘ ਬਲਵੀਰ ਸਿੰਘ ਮੈਂਬਰ ਸਰਪੰਚ ਭਗਵੰਤ ਸਿੰਘ ਸਰਪੰਚ ਸੁਖਵਿੰਦਰ ਸਿੰਘ ਭੋਲਾ ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾ ਜੀਤਾ ਸੈਦੋਕੇ ਪ੍ਰਗਟ ਸਿੰਘ ਸੈਦੋਕੇ ਸਰਕਲ ਪ੍ਰਧਾਨ ਗੁਰਚਰਨ ਸਿੰਘ ਸੁਰਜੀਤ ਸਿੰਘ ਹਾਜਰ ਰਹੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
17 ਫਰਵਰੀ 2026 ਨੂੰ ਐਸ ਐਸ ਪੀ ਦਫਤਰ ਮੋਗਾ ਵਿਖੇ ਦਿੱਤਾ ਜਾਵੇਗਾ ਧਰਨਾ-ਕਿਰਤੀ ਕਿਸਾਨ ਯੂਨੀਅਨ
ਕੋਟ ਈਸੇ ਖਾਂ 11 ਫਰਵਰੀ (GTV News Network)
ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਚੀਮਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਕੋਟ ਈਸੇ ਖਾਂ ਦੀ ਮੀਟਿੰਗ ਇਕਾਈ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਕੋਟ ਈਸੇ ਖਾਂ ਵਿਖੇ ਕੀਤੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਬਲਾਕ ਸਾਰਜ ਸਿੰਘ ਪੰਡਰੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜੋ ਕੋਟ ਈਸੇ ਖਾਂ ਦੇ ਸਿੱਧ ਮੰਦਿਰ ਦੇ ਪੁਜਾਰੀ ਗੋਬਿੰਦ ਪੁਰੀ ਨੂੰ ਭੂ ਮਾਫ਼ੀਆ ਸ਼ਮਸ਼ੇਰ ਸਿੰਘ ਸ਼ੇਰੇ ਵੱਲੋਂ ਸਿਆਸੀ ਸ਼ਹਿ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੰਦਿਰ ਵਿੱਚੋ ਕੱਢ ਕੇ ਕੋਟਕਪੂਰੇ ਵਾਲੇ ਗੋਪਾਲਾ ਨੰਦ ਨੇ ਜੋ ਕਬਜਾ ਕੀਤਾ ਹੈ।
ਉਸ ਨੂੰ ਛਡਵਾਉਣ ਲਈ ਜੋ 17 ਫਰਵਰੀ 2026 ਨੂੰ ਐਸ ਐਸ ਪੀ ਦਫਤਰ ਮੋਗਾ ਵਿਖੇ ਜੋ ਧਰਨਾ ਲਗਾਇਆ ਜਾ ਰਿਹਾ ਹੈ । ਉਸ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਭੂ ਮਾਫੀਆਂ ਅਤੇ ਕੋਟਕਪੂਰੇ ਵਾਲੇ ਗੋਪਾਲਾ ਨੰਦ ਵੱਲੋ ਗੱਡੀ ਸਮੇਤ ਮੰਦਿਰ ਵਿੱਚੋ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕੀਤਾ ਗਿਆ।
ਭੂ ਮਾਫੀਆ ਵੱਲੋਂ ਮੰਦਿਰ ਅਤੇ ਮੰਦਿਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ।
ਦੋਸ਼ੀਆਂ ਤੇ ਬਣਦੀ ਕਾਰਵਾਈ ਕਰਵਾਉਣ ਲਈ 17 ਫਰਵਰੀ ਨੂੰ ਪੁਲਿਸ ਸਿਆਸੀ ਭੂ ਮਾਫੀਆ ਗੱਠਜੋੜ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਐਸ ਐਸ ਪੀ ਦਫ਼ਤਰ ਮੋਗਾ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਸ਼ਹਿਰੀ ਇਕਾਈ ਹਾਜ਼ਰ ਹੋਈ ਅਤੇ ਵਿਸ਼ਵਾਸ਼ ਦੁਆਇਆ ਕਿ ਸ਼ਹਿਰ ਕੋਟ ਈਸੇ ਖਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਐਨਆਰਆਈ ਗੁਰਦੇਵ ਸਿੰਘ ਚੰਡੀਗੜ੍ਹੀਏ ਨੇ ਜਨਮ ਦਿਨ ‘ਤੇ ਵਿਧਵਾਵਾਂ ਲਈ ਸੇਵਾ ਕਾਰਜ ਕਰਕੇ ਬਣਾਈ ਮਿਸਾਲ
ਮੋਗਾ, 11 ਫਰਵਰੀ (ਚਮਕੌਰ ਸਿੰਘ ਲੋਪੋਂ)
ਸਿੰਘ ਸਭਾ ਸਪੋਰਟ ਕਲੱਬ ਹਾਂਗਕਾਂਗ ਅਤੇ ਐਨਆਰਆਈ ਕਲੱਬ ਦੇ ਸਹਿਯੋਗ ਨਾਲ ਐਨਆਰਆਈ ਗੁਰਦੇਵ ਸਿੰਘ ਚੰਡੀਗੜ੍ਹੀਏ ਵੱਲੋਂ ਆਪਣੇ ਜਨਮ ਦਿਨ ਮੌਕੇ ਵਿਧਵਾਵਾਂ ਨੂੰ ਕੰਬਲ ਅਤੇ ਸਿਲਾਈ ਸੈਂਟਰ ਲਈ ਕੱਪੜੇ ਸਿਲਾਈ ਕਰਨ ਵਾਲੀਆਂ ਮਸ਼ੀਨਾਂ ਦਾਨ ਕਰਕੇ ਇਕ ਮਿਸਾਲ ਕਾਇਮ ਕੀਤੀ ਗਈ। ਇਸ ਦੇ ਨਾਲ ਹੀ ਹਰ ਮਹੀਨੇ ਵਿਧਵਾਵਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਕਲੱਬ ਵੱਲੋਂ ਲੋੜਵੰਦ ਪਰਿਵਾਰਾਂ ਲਈ ਘਰ ਤਿਆਰ ਕਰਕੇ ਦਿੱਤੇ ਜਾਂਦੇ ਹਨ। ਇਸ ਮੌਕੇ ਜਥੇਦਾਰ ਬਾਬਾ ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਖੁਸ਼ੀ ਦੇ ਮੌਕਿਆਂ ‘ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਦੌਰਾਨ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਗੱਤਕੇ ਦੀ ਸਿਖਲਾਈ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਸੀਨੀਅਰ ਨਾਗਰਿਕਾਂ ਦੀ ਭਲਾਈ ਲਈ "ਸਾਡੇ ਬਜ਼ੁਰਗ, ਸਾਡਾ ਮਾਣ “ ਮੁਹਿੰਮ ਤਹਿਤ ਵਿਸ਼ੇਸ਼ ਕੈਂਪ,ਵੱਡੀ ਗਿਣਤੀ ਵਿੱਚ ਸੀਨੀਅਰ ਨਾਗਰਿਕਾਂ ਨੇ ਲਿਆ ਕੈਂਪ ਦਾ ਲਾਹਾ
ਨਿਹਾਲ ਸਿੰਘ ਵਾਲਾ /ਮੋਗਾ, 10 ਫਰਵਰੀ (ਚਮਕੌਰ ਸਿੰਘ ਲੋਪੋਂ)
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ "ਸਾਡੇ ਬਜ਼ੁਰਗ , ਸਾਡਾ ਮਾਣ “ ਮੁਹਿੰਮ ਸੀਨੀਅਰ ਨਾਗਰਿਕਾਂ ਦੀ ਭਲਾਈ, ਮਾਣ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਸੀਨੀਅਰ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਸੇਵਾਵਾਂ ਦੇ ਨਾਲ-ਨਾਲ ਮੁਫ਼ਤ ਸਿਹਤ ਜਾਂਚ, ਮੋਤੀਆਬਿੰਦ ਸਰਜਰੀ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਦੀ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਅੱਜ ਇਸ ਮੁਹਿੰਮ ਤਹਿਤ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਵਿੱਚ ਸ਼ਮੂਲੀਅਤ ਕਰਨ ਮੌਕੇ ਕੀਤਾ। ਇਹ ਕੈਂਪ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋ ਵਿਖੇ ਲਗਾਇਆ ਗਿਆ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬਜੁਰਗਾਂ ਨੇ ਸ਼ਮੂਲੀਅਤ ਕਰਕੇ ਕੈਂਪ ਦਾ ਲਾਹਾ ਲਿਆ। ਅਲਿਮਕੋ ਵੱਲੋਂ ਸਹਾਇਕ ਸਮੱਗਰੀ ਦੀ ਵੰਡ ਵੀ ਕੈਂਪ ਵਿੱਚ ਕੀਤੀ ਗਈ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਬਜੁਰਗਾਂ ਦੀ ਭਲਾਈ ਦਾ ਵਿਸ਼ੇਸ਼ ਧਿਆਨ ਰੱਖ ਰਹੀ ਹੈ।
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਵਿਸ਼ੇਸ ਸਨਮਾਨ ਕਰਦੇ ਸੰਤ ਜਗਰਾਜ ਸਿੰਘ ਜੀ ਲੰਗਰਾਂ ਵਾਲੇ ਨਾਲ ਜਗਜੀਤ ਸਿੰਘ ਸਿੱਧੂ ਅਤੇ ਹੋਰ ਫੋਟੋ ਤੇ ਵੇਰਵਾ :- ਅਰਮੇਜ ਸਿੰਘ ਲੋਪੋਂ
ਵਿਧਾਇਕ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ, ਨੱਕ ਕੰਨ, ਗਲੇ ਦੇ ਮਾਹਿਰ, ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਮੁਫਤ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਐਨਕਾਂ ਵੀ ਮੁਫਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ, ਪੁਲਿਸ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਮਾਜਿਕ ਸੁਰੱਖਿਆ ਸੇਵਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ। ਕੈਂਪ ਵਿੱਚ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨ ਅਰਜ਼ੀਆਂ ਅਤੇ ਹੋਰ ਸਮਾਜਿਕ ਸੁਰੱਖਿਆ ਸੇਵਾਵਾਂ ਲਈ ਸਹੂਲਤਾਂ ਵੀ ਉਪਲਬਧਤ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਮੁਹਿੰਮ ਦਾ ਉਦੇਸ਼ ਸੀਨੀਅਰ ਨਾਗਰਿਕਾਂ ਲਈ ਸਿਹਤ ਸੰਭਾਲ ਪਹੁੰਚ, ਸਮਾਜਿਕ ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਨਟਰਾਜ ਰੰਗਮੰਚ ਕੰਪਨੀ ਵੱਲੋਂ ਨੁੱਕੜ ਨਾਟਕ ਵੀ ਦਿਖਾਇਆ ਗਿਆ। ਇਸ ਮੌਕੇ ਬੱਚਿਆਂ ਦੇ ਕੁਕਿੰਗ ਤੇ ਪੇਂਟਿੰਗ ਮੁਕਾਬਲਿਆਂ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਤੇ ਯੋਗਾ ਸੈਸ਼ਨ ਵੀ ਕਰਵਾਇਆ ਗਿਆ। ਬਜੁਰਗਾਂ ਅਤੇ ਬੱਚਿਆਂ ਦਾ ਵਾਰਤਾਲਾਪ ਪ੍ਰੋਗਰਾਮ ਕਰਵਾਇਆ ਗਿਆ।
ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਗੁਰਜੀਤ ਕੌਰ ਤੇ ਸਟਾਫ, ਸੀ ਡੀ ਪੀ ਓ ਅਤੇ ਡੀ ਪੀ ਓ ਦਾ ਸਟਾਫ,ਸਿਹਤ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਨੁਮਾਇੰਦੇ, ਸੰਤ ਜੁਗਰਾਜ ਸਿੰਘ ਲੰਗਰਾਂ ਵਾਲੇ, ਚੇਅਰਮੈਨ ਜਗਜੀਤ ਸਿੰਘ ਸਿੱਧੂ , ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਪ੍ਰਿੰਸੀਪਲ ਬਲਜਿੰਦਰ ਸਿੰਘ, ਸੁਖਦੀਪ ਸਿੰਘ ਸਿੱਧੂ, ਜੀਤ ਸਿੰਘ ,ਨਿਰਮਲ ਸਿੰਘ ਆਦਿ ਹਾਜਰ ਸਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਸ਼ੋਸ਼ਲ ਸਾਇਟਾਂ ‘ਤੇ ਨਿੱਜੀ ਵੇਰਵੇ ਸਾਂਝੇ ਕਰਨ ਤੋਂ ਬਚਣ ਦਾ ਸੱਦਾ
ਮੋਗਾ ਵਿਖੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਅਗਵਾਈ ਵਿੱਚ ਮਨਾਇਆ ਸੁਰੱਖਿਅਤ ਇੰਟਰਨੈੱਟ ਦਿਵਸ
ਡਾਕਟਰੀ, ਕਾਨੂੰਨੀ ਜਾਂ ਵਿੱਤੀ ਸਲਾਹ ਲਈ ਕਦੇ ਵੀ ਸਿਰਫ਼ ਏ.ਆਈ. 'ਤੇ ਨਿਰਭਰ ਨਾ ਰਹੋ, ਅਸਲ ਮਾਹਿਰਾਂ ਨਾਲ ਸਲਾਹ ਜਰੂਰ ਕਰੋ-ਡਿਪਟੀ ਕਮਿਸ਼ਨਰ
ਮੋਗਾ 11,ਫਰਵਰੀ (GTV News Moga)
ਐਨ.ਆਈ.ਸੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦੇ ਕਰਮਚਾਰੀਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਵਿਸ਼ੇਸ਼ ਤੌਰ ਤੇ ਜਾਗਰੂਕਤਾ ਫੈਲਾਈ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਗਾਏ ਜਾਗਰੂਕਤਾ ਕੈਂਪ ਵਿੱਚ ਉਹਨਾਂ ਦੱਸਿਆ ਕਿ ਆਮ ਪਬਲਿਕ ਇੰਟਰਨੈੱਟ ਦੀ ਵਰਤੋਂ ਕਰਦੇ ਸਮੇ ਕੁਝ ਖਾਸ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਕਿਸੇ ਠੱਗੀ ਸ਼ਿਕਾਰ ਨਾ ਹੋਣ।
ਉਨ੍ਹਾਂ ਕਿਹਾ ਕੁ ਆਰਟੀਫੀਸ਼ੀਅਲ ਇੰਟੈਲੀਜੈਂਸ ਘੁਟਾਲੇ ਅਕਸਰ ਜ਼ਰੂਰੀ ਜਾਂ ਡਰ ਪੈਦਾ ਕਰਦੇ ਹਨ, ਕੰਮ ਕਰਨ ਤੋਂ ਪਹਿਲਾਂ ਰੁਕੋ, ਸੋਚੋ ਅਤੇ ਫਿਰ ਹੀ ਪੁਸ਼ਟੀ ਕਰੋ। ਡਾਕਟਰੀ, ਕਾਨੂੰਨੀ ਜਾਂ ਵਿੱਤੀ ਸਲਾਹ ਲਈ ਕਦੇ ਵੀ ਸਿਰਫ਼ ਏ.ਆਈ. 'ਤੇ ਨਿਰਭਰ ਨਾ ਕਰੋ, ਅਸਲ ਮਾਹਿਰਾਂ ਨਾਲ ਸਲਾਹ ਕਰੋ। ਵੀਡੀਓਜ਼ ਵਿੱਚ ਗੈਰ-ਕੁਦਰਤੀ ਚਿਹਰੇ, ਬੁੱਲ੍ਹ ਜਾਂ ਆਵਾਜ਼ਾਂ ਏ.ਆਈ. ਹੇਰਾਫੇਰੀ ਦੇ ਚੇਤਾਵਨੀ ਸੰਕੇਤ ਹਨ। ਭਾਵਨਾਤਮਕ ਕਹਾਣੀਆਂ ਜਾਂ ਜ਼ਰੂਰੀ ਮੱਦਦ ਬੇਨਤੀਆਂ ਏ.ਆਈ. ਦੁਆਰਾ ਤਿਆਰ ਕੀਤੇ ਘੁਟਾਲੇ ਹੋ ਸਕਦੇ ਹਨ ਇਸ ਲਈ ਹਰੇਕ ਨਾਗਰਿਕ ਲਈ ਇਸ ਪ੍ਰਤੀ ਜਾਗਰੂਕਤਾ ਜਰੂਰੀ ਹੈ।
ਡੀ.ਪੀ.ਡੀ.ਪੀ. ਐਕਟ ਨਿੱਜੀ ਡੇਟਾ ਦੀ ਰੱਖਿਆ ਕਰਦਾ ਹੈ ਇਸਨੂੰ ਸਿਰਫ਼ ਜ਼ਰੂਰੀ ਹੋਣ 'ਤੇ ਹੀ ਸਾਂਝਾ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਿੱਜੀ ਵੇਰਵੇ ਸਾਂਝੇ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ।
ਉਹਨਾਂ ਕਿਹਾ ਕਿ ਐਪ ਅਨੁਮਤੀਆਂ ਦੀ ਨਿਯਮਿਤ ਤੌਰ 'ਤੇ ਜਾਂਚ ਕਰੋ ਅਤੇ ਬੇਲੋੜੀ ਪਹੁੰਚ ਨੂੰ ਹਟਾਓ। ਕਦੇ ਵੀ ਆਪਣੇ ਸੰਵੇਦਨਸ਼ੀਲ ਵੇਰਵੇ ਜਿਵੇਂ ਕਿ ਓ.ਟੀ.ਪੀ., ਆਧਾਰ, ਪੈਨ ਜਾਂ ਬੈਂਕ ਪ੍ਰਮਾਣ ਪੱਤਰ ਫੋਨ ਤੇ ਸਾਂਝੇ ਨਾ ਕਰੋ। ਉੱਚ ਰਿਟਰਨ ਵਾਲੀਆਂ ਔਨਲਾਈਨ ਨਿਵੇਸ਼ ਪੇਸ਼ਕਸ਼ਾਂ 'ਤੇ ਭਰੋਸਾ ਕਰਨ ਤੋਂ ਬਚੋ।
ਸੁਰੱਖਿਅਤ ਇੰਟਰਨੈੱਟ ਦਿਵਸ ਤੇ ਆਮ ਪਬਲਿਕ ਨੂੰ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੌਲੋਜੀ ਦੇ ਡੀ.ਆਈ.ਏ. (ਐਨ.ਆਈ.ਸੀ.) ਕੋਮਲ ਦੇਵੀ, ਦੀਪਕ ਕੁਮਾਰ ਨੈੱਟਵਰਕ ਇੰਜ, ਵਰੁਨ ਸ਼ਰਮਾ ਨੈੱਟਵਰਕ ਇੰਜ, ਮਨਦੀਪ ਸਿੰਘ ਕੰਡਾ ਡੀ.ਆਰ.ਐਮ ਵੱਲੋਂ ਜਾਗਰੂਕ ਕੈਂਪ ਲਗਾਏ ਗਏ। ਡੀ.ਆਈ.ਏ. ਕੋਮਲ ਦੇਵੀ ਨੇ ਦੱਸਿਆ ਕਿ ਨਾਗਰਿਕਾਂ ਨੂੰ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਸੇ ਵੀ ਕਾਲ ਤੇ ਅਮਲ ਨਾ ਕਰੋ ਜੋ ਕਹਿੰਦੀ ਹੈ ਕਿ ਇਹ ਟ੍ਰਾਈ ਜਾਂ ਟੈਲੀਕਮੂਨਿਕੇਸਨ ਵਿਭਾਗ ਤੋਂ ਹੈ।
ਉਹਨਾਂ ਕਿਹਾ ਕਿ ਅਸਲੀ ਕੋਰੀਅਰ ਸੇਵਾ-ਬੁੱਕ ਨਾ ਕੀਤੀਆਂ ਪਾਰਸਲਾਂ ਲਈ ਕਿਸੇ ਵੀ ਪ੍ਰਕਾਰ ਦੀ ਫੀਸ ਨਹੀਂ ਲੈਂਦੀ। ਉੱਚੇ ਮੁਨਾਫੇ ਦੇ ਨਾਲ ਆਨਲਾਈਨ ਨਿਵੇਸ਼ ਪੇਸ਼ਕਸ਼ਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਆਪਣੇ ਮੋਬਾਇਲ ਉੱਤੇ ਐਪਸ ਨੂੰ ਸਮੇ-ਸਮੇਂ ਤੇ ਸਮੀਖਿਆ ਕਰੋ ਅਤੇ ਨਾ ਵਰਤੇ ਜਾ ਰਹੇ ਐਪਸ ਨੂੰ ਹਟਾ ਦਿਓ।
ਜਿਕਰਯੋਗ ਹੈ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਧੇਵਾਲਾ, ਡਿਪਟੀ ਕਮਿਸ਼ਨਰ ਦਫਤਰ ਮੋਗਾ ਤੇ ਹੋਰ ਵੱਖ ਵੱਖ ਸਥਾਨਾਂ ਤੇ ਜਾਗਰੂਕਤਾ ਕੈਂਪ ਲਗਾਏ ਗਏ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਜਾਰੀ - ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ
ਵੋਟ ਦੀ ਵੈਰੀਫਿਕੇਸ਼ਨ ਲਈ ਵਿਆਹੀਆਂ ਲੜਕੀਆਂ ਪੇਕੇ ਘਰ ਦੇ ਵੋਟਰ ਸੂਚੀ ਵੇਰਵੇ ਸਬੰਧਤ ਬੀ.ਐਲ.ਓਜ ਨੂੰ ਕਰਵਾਉਣ ਮੁਹੱਈਆ
ਮੋਗਾ 11,ਫਰਵਰੀ (GTV News Moga)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਇਸ ਵਿਸ਼ੇਸ਼ ਸੁਧਾਈ ਦੇ ਕੰਮ ਤਹਿਤ ਵੋਟਰ ਸੂਚੀ ਸਾਲ 2023 ਦਾ ਮਿਲਾਨ 2025 ਦੀ ਵੋਟਰ ਸੂਚੀ ਨਾਲ ਕਰਕੇ ਵੋਟਰਾਂ ਦੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਗਾ ਮਨਜੀਤ ਸਿੰਘ ਰਾਜਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 073-ਮੋਗਾ ਦੀਆਂ ਉਹ ਵਿਆਹੀਆਂ ਲੜਕੀਆਂ ਜਿਹਨਾਂ ਦੀ ਉਮਰ 42 ਸਾਲ ਤੱਕ ਹੈ ਜਾਂ ਇਸ ਤੋਂ ਘੱਟ ਹੈ, ਲਈ ਜਰੂਰੀ ਹੈ ਕਿ ਉਹ ਆਪਣੇ ਪੇਕੇ ਘਰ/ਪਿੰਡ/ਸ਼ਹਿਰ ਦੇ ਬੀ.ਐਲ.ਓਜ ਪਾਸੋਂ ਵੋਟਰ ਸੂਚੀ ਸਾਲ 2023 ਅਨੁਸਾਰ ਆਪਣੇ ਪਿਤਾ ਜਾਂ ਮਾਤਾ ਦੀ ਵੋਟਰ ਕਾਰਡ ਦਾ ਲੜੀ ਨੰਬਰ, ਬੂਥ ਨੰਬਰ ਵਿਧਾਨ ਸਭਾ ਚੋਣ ਹਲਕੇ ਦਾ ਨੰਬਰ ਪ੍ਰਾਪਤ ਕਰਕੇ ਆਪਣੇ ਏਰੀਏ ਦੇ ਸਬੰਧਤ ਬੀ.ਐਲ.ਓਜ ਕੋਲ ਦੇਣ ਤਾਂ ਕਿ ਉਹਨਾਂ ਦੀ ਵੋਟ ਦੀ ਵੈਰੀਫਿਕੇਸ਼ਨ ਹੋ ਸਕੇ।
ਉਨ੍ਹਾਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਹਨਾਂ ਦੀ ਵੋਟ ਵੀ ਕੱਟੀ ਜਾ ਸਕਦੀ ਹੈ। ਉਨ੍ਹਾਂ 42 ਸਾਲ ਤੱਕ ਦੀ ਉਮਰ ਦੀਆਂ ਵਿਆਹੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੇਕਿਆਂ ਦੇ ਬੀ.ਐਲ.ਓਜ ਪਾਸੋਂ ਆਪਣੇ ਪਿਤਾ ਜਾਂ ਮਾਤਾ ਦੀ ਵੋਟ ਨਾਲ ਸਬੰਧਤ ਵੇਰਵੇ ਪ੍ਰਾਪਤ ਕਰਕੇ ਆਪਣੇ ਇਲਾਕੇ ਦੇ ਸਬੰਧਤ ਬੀ.ਐਲ.ਓ ਨੂੰ ਜਰੂਰ ਮੁਹੱਈਆ ਕਰਵਾਉਣ ਤਾਂ ਜੋ ਉਹਨਾਂ ਦੀ ਵੋਟ ਦੀ ਮੈਪਿੰਗ ਕੀਤੀ ਜਾ ਸਕੇ ਅਤੇ ਵੋਟ ਕੱਟੀ ਨਾ ਜਾ ਸਕੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਹੁਣ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਕੀਤਾ ਜਾ ਸਕਦੈ ਅਪਲਾਈ-ਡਿਪਟੀ ਕਮਿਸ਼ਨਰ
ਵਿਆਹ ਤੋਂ ਬਾਅਦ ਹੁਣ 60 ਦਿਨਾਂ ਅੰਦਰ ਕੀਤਾ ਜਾ ਸਕਦੈ ਅਪਲਾਈ
ਮੋਗਾ 11,ਫਰਵਰੀ (ਖੇਤਪਾਲ ਸਿੰਘ 'ਦੀਪ')
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਨੂੰ ਹੋਰ ਪਾਰਦਰਸ਼ੀ ਤੇ ਸੁਚਾਰੂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਸ਼ੀਰਵਾਦ ਪੋਰਟਲ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ। ਹੁਣ ਇਸ ਸਕੀਮ ਦਾ ਲਾਭ ਲੈਣ ਲਈ ਅਰਜੀਆਂ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਦਾਖਲ ਕੀਤੀਆਂ ਜਾ ਸਕਣਗੀਆਂ ਜਿਸ ਨਾਲ ਸਕੀਮ ਦੀ ਕਾਰਗੁਜਾਰੀ ਹੋਰ ਪ੍ਰਭਾਵਸ਼ਾਲੀ ਬਣੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਹਰੇਕ ਜਾਤੀ ਦੀਆਂ ਲੜਕੀਆਂ ਨੂੰ 51 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਵਿਧਵਾ ਮਹਿਲਾਵਾਂ ਦੀਆਂ ਲੜਕੀਆਂ ਅਤੇ ਵਿਧਵਾਵਾਂ ਜਾਂ ਤਲਾਕਸ਼ੁਦਾ ਲੜਕੀਆਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।
ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਹੁਣ ਵਿਆਹ ਤੋਂ 60 ਦਿਨਾਂ ਦੇ ਅੰਦਰ ਫਾਈਲ ਆਨਲਾਈਨ ਕਰਵਾਈ ਜਾ ਸਕਦੀ ਹੈ, ਪਹਿਲਾਂ ਇਹ 30 ਦਿਨਾਂ ਦੇ ਅੰਦਰ ਆਨਲਾਈਨ ਕਰਵਾਉਣੀ ਜਰੂਰੀ ਸੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਪੁਰੇਵਾਲ ਟਰੱਸਟ ਦੇ ਪ੍ਰਧਾਨ ਵੱਲੋਂ ਜੀਵਨ ਸ਼ੈਲੀ ਸੁਧਾਰਨ ਦਾ ਸੰਦੇਸ਼, ਨਸ਼ਿਆਂ ਤੋਂ ਦੂਰ ਰਹਿਣ ਦੀ ਨੌਜਵਾਨਾਂ ਨੂੰ ਕੀਤੀ ਅਪੀਲ
ਸਮੇਂ ਸਿਰ ਸਿਹਤ ਦਾ ਖਿਆਲ ਨਾ ਰੱਖਿਆ ਤਾ ਕਰਨਾ ਪਵੇਗਾ ਭਿਆਨਕ ਬਿਮਾਰੀਆਂ ਦਾ ਸਾਹਮਣਾ:-ਡਾ ਭਾਂਗ ਸਿੰਘ
ਧਰਮਕੋਟ 9,ਫਰਵਰੀ (GTV News Moga)
ਮੋਗਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਟਰੱਸਟ ਬੱਡੂਵਾਲ ਦੇ ਪ੍ਰਧਾਨ ਡਾਕਟਰ ਭਾਗ ਸਿੰਘ ਨੇ ਲੋਕਾਂ ਅਤੇ ਨੌਜਵਾਨਾਂ ਨੂੰ ਇੱਕ ਅਹਿਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅੱਜਕੱਲ੍ਹ ਪੰਜਾਬ ਵਿੱਚ ਸ਼ੂਗਰ, ਥਾਇਰਾਇਡ ਅਤੇ ਯੂਰਿਕ ਐਸਿਡ ਵਰਗੀਆਂ ਨਾ-ਮੁਰਾਦ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਗਲਤ ਖਾਣ-ਪੀਣ ਅਤੇ ਗੈਰ-ਸੁਚੱਜੀ ਜੀਵਨ ਸ਼ੈਲੀ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀਆਂ ਹੁਣ ਨੌਜਵਾਨ ਵਰਗ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਹੀਆਂ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਡਾਕਟਰ ਭਾਗ ਸਿੰਘ ਨੇ ਕਿਹਾ ਕਿ ਦਵਾਈਆਂ ਨਾਲੋਂ ਵੱਧ ਜ਼ਰੂਰੀ ਹੈ ਪਰਹੇਜ਼ ਅਤੇ ਸੰਤੁਲਿਤ ਭੋਜਨ ਸ਼ੈਲੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਮੌਜੂਦ ਆਮ ਚੀਜ਼ਾਂ ਜਿਵੇਂ ਜਵੈਣ, ਸੌਂਫ ਅਤੇ ਜੀਰਾ ਨੂੰ ਪੀਸ ਕੇ ਅੱਧਾ ਚਮਚ ਖਾਲੀ ਪੇਟ ਅਤੇ ਅੱਧਾ ਚਮਚ ਖਾਣੇ ਤੋਂ ਇੱਕ ਘੰਟੇ ਬਾਅਦ ਲੈਣ ਨਾਲ ਕਈ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਵੇਰ ਦੀ ਸੈਰ, ਸਵੇਰੇ ਉੱਠਦੇ ਸਾਰ ਨੀਮ ਦੀ ਦਾਤਣ ਅਤੇ ਸਧਾਰਣ ਦੇਸੀ ਜੀਵਨ ਸ਼ੈਲੀ ਅਪਣਾਉਣ ‘ਤੇ ਵੀ ਉਨ੍ਹਾਂ ਜ਼ੋਰ ਦਿੱਤਾ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਾਹਰਲੇ ਜੰਕ ਫੂਡ ਤੋਂ ਦੂਰ ਰੱਖਣ ਅਤੇ ਘਰੇਲੂ ਤਿਆਰ ਖਾਣਾ ਖਾਣ ਲਈ ਪ੍ਰੇਰਿਤ ਕਰਨ, ਤਾਂ ਜੋ ਨੌਜਵਾਨ ਪੀੜ੍ਹੀ ਸਿਹਤਮੰਦ ਰਹਿ ਸਕੇ।
ਨਸ਼ਿਆਂ ਦੇ ਮੁੱਦੇ ‘ਤੇ ਗੱਲ ਕਰਦਿਆਂ ਡਾਕਟਰ ਭਾਗ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਰਗੀਆਂ ਲਾਹਣਤਾਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਵੱਲ ਰੁਝਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਬੱਡੂਵਾਲ, ਹਲਕਾ ਧਰਮਕੋਟ ਅਤੇ ਜ਼ਿਲ੍ਹਾ ਮੋਗਾ ਦਾ ਕੋਈ ਵੀ ਨੌਜਵਾਨ ਜੇ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਰੇਵਾਲ ਟਰੱਸਟ ਬੱਡੂਵਾਲ ਹਰ ਹਾਲ ਵਿੱਚ ਉਸ ਦੀ ਮਦਦ ਲਈ ਤਿਆਰ ਹੈ। ਟਰਸਟ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਖੁਰਾਕ ਦਾ ਪ੍ਰਬੰਧ ਅਤੇ ਇਲਾਜ ਦੀ ਵਿਵਸਥਾ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋੜਵੰਦ ਨੌਜਵਾਨ ਨਿਸ਼ਚਿੰਤ ਹੋ ਕੇ ਟਰੱਸਟ ਨਾਲ ਸੰਪਰਕ ਕਰ ਸਕਦੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
MLA ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਪਿੰਡ ਕੈਲਾ ਧਰਮਕੋਟ 'ਚ ਕਤਲ,ਕਤਲ ਕਰਨ ਵਾਲਾ ਤੇ ਕਤਲ ਹੋਣ ਵਾਲਾ ਦੋਨੇ ਪਿੰਡ ਕੈਲਾ ਦੇ ਵਸਨੀਕ,ਪੂਰੀ ਜਾਣਕਾਰੀ ਮਿਲਣ ਤੇ ਸਾਂਝੀ ਕਰਾਂਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਲੰਪੀ ਸਕਿੰਨ ਬਿਮਾਰੀ ਤੋਂ ਬਚਾਅ ਲਈ ਮਿਸ਼ਨ ਮੋਡ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ
ਪਸ਼ੂ ਪਾਲਣ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਲੱਖ ਤੋਂ ਵਧੇਰੇ ਖੁਰਾਕਾਂ, ਮਿਸ਼ਨ ਮੋਡ ਵਿੱਚ ਲਗਾਈਆਂ ਜਾਣਗੀਆਂ-ਡਾ. ਹਿੰਮਾਸ਼ੂ ਸਿਆਲ
ਮੋਗਾ, 09 ਫਰਵਰੀ, ( ਚਮਕੌਰ ਸਿੰਘ ਲੋਪੋਂ)
ਸਾਲ-2022 ਦੌਰਾਨ ਪੰਜਾਬ ਦੀਆਂ ਗਾਵਾਂ ਵਿੱਚ ਲੰਪੀ ਸਕਿਨ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ, ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫਤ ਗੋਟਪੌਕਸ ਵੈਕਸੀਨ ਸਾਰੀਆਂ ਗਾਵਾਂ ਦੇ ਲਗਾਈ ਗਈ। ਹਰੇਕ ਸਾਲ ਮਹੀਨਾ ਫਰਵਰੀ ਵਿੱਚ ਇਸ ਬਿਮਾਰੀ ਨੂੰ ਰੋਕਣ ਵਾਸਤੇ ਇਹ ਵੈਕਸੀਨ ਜਿਲ੍ਹੇ ਦੀਆਂ ਸਾਰੀਆਂ ਗਾਵਾਂ ਨੂੰ ਗਊਸ਼ਾਲਾਵਾਂ ਅਤੇ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਬਿਲਕੁੱਲ ਮੁਫਤ ਲਗਾਈ ਜਾਂਦੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਿਮਾਂਸੂੰ ਸਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਗੋਟਪੈਕਸ ਵੈਕਸੀਨ ਦੀਆਂ 01 ਲੱਖ 1200 ਖੁਰਾਕਾਂ ਗੋਕੇ ਪਸ਼ੂਆਂ ਲਈ ਪ੍ਰਾਪਤ ਹੋਈਆਂ ਹਨ। ਇਹ ਖੁਰਾਕਾਂ ਪਸ਼ੂਆਂ ਨੂੰ ਮਿਸ਼ਨ ਮੋਡ ਵਿੱਚ ਲਗਾਈਆਂ ਜਾ ਰਹੀਆਂ ਹਨ ਜਿਸਨੂੰ 26 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਡਾ. ਹਿਮਾਂਸੂੰ ਸਿਆਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਅਤੇ ਵੈਕਸੀਨ ਲਗਾਉਣ ਲਈ ਨੇੜੇ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਹੁਣ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਕੀਤਾ ਜਾ ਸਕਦੈ ਅਪਲਾਈ-ਡਿਪਟੀ ਕਮਿਸ਼ਨਰ
ਵਿਆਹ ਤੋਂ ਬਾਅਦ ਹੁਣ 60 ਦਿਨਾਂ ਅੰਦਰ ਕੀਤਾ ਜਾ ਸਕਦੈ ਅਪਲਾਈ
ਮੋਗਾ, 09 ਫਰਵਰੀ, ( ਚਮਕੌਰ ਸਿੰਘ ਲੋਪੋਂ)
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਨੂੰ ਹੋਰ ਪਾਰਦਰਸ਼ੀ ਤੇ ਸੁਚਾਰੂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਸ਼ੀਰਵਾਦ ਪੋਰਟਲ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ। ਹੁਣ ਇਸ ਸਕੀਮ ਦਾ ਲਾਭ ਲੈਣ ਲਈ ਅਰਜੀਆਂ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਦਾਖਲ ਕੀਤੀਆਂ ਜਾ ਸਕਣਗੀਆਂ ਜਿਸ ਨਾਲ ਸਕੀਮ ਦੀ ਕਾਰਗੁਜਾਰੀ ਹੋਰ ਪ੍ਰਭਾਵਸ਼ਾਲੀ ਬਣੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਹਰੇਕ ਜਾਤੀ ਦੀਆਂ ਲੜਕੀਆਂ ਨੂੰ 51 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਵਿਧਵਾ ਮਹਿਲਾਵਾਂ ਦੀਆਂ ਲੜਕੀਆਂ ਅਤੇ ਵਿਧਵਾਵਾਂ ਜਾਂ ਤਲਾਕਸ਼ੁਦਾ ਲੜਕੀਆਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।
ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਹੁਣ ਵਿਆਹ ਤੋਂ 60 ਦਿਨਾਂ ਦੇ ਅੰਦਰ ਫਾਈਲ ਆਨਲਾਈਨ ਕਰਵਾਈ ਜਾ ਸਕਦੀ ਹੈ, ਪਹਿਲਾਂ ਇਹ 30 ਦਿਨਾਂ ਦੇ ਅੰਦਰ ਆਨਲਾਈਨ ਕਰਵਾਉਣੀ ਜਰੂਰੀ ਸੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਆਪਰੇਸ਼ਨ ਪਰਹਾਰ 02 ਮੋਗਾ ਜ਼ਿਲ੍ਹੇ ਵਿੱਚ ਗੈਂਗਸਟਰਾਂ ਤੇ ਅਸਲਾ ਤਸਕਰਾਂ ਖ਼ਿਲਾਫ਼ ਵੱਡਾ ਕਾਸੋ ਆਪਰੇਸ਼ਨ, IG ਨੀਲਾਂਬਰੀ ਜਗਦਲੇ ਵਿਜੇ ਨੇ ਕੀਤੀ ਅਗਵਾਈ
ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਮੋਗਾ 9 ਫਰਵਰੀ (GTV News Moga)
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ, ਅਸਲਾ ਤਸਕਰਾਂ ਅਤੇ ਅਪਰਾਧੀਆਂ ਦੇ ਖ਼ਿਲਾਫ਼ ਚਲਾਏ ਜਾ ਰਹੇ ਆਪਰੇਸ਼ਨ ਪਰਹਾਰ 02 ਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਵੱਡਾ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਅਪਰੇਸ਼ਨ ਵਿੱਚ ਕਰੀਬ 500 ਪੁਲਿਸ ਕਰਮਚਾਰੀਆਂ ਦੀ ਮੌਜੂਦ ਸਨ ਅਤੇ ਆਈ ਜੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵਿਜੈ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਨੀਲਾਬਰੀ ਜਗਦਲੇ ਵਿਜੇ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਆਪਰੇਸ਼ਨ ਪਰਹਾਰ 2 ਕੁੱਲ 72 ਘੰਟਿਆਂ ਦਾ ਵੱਡਾ ਆਪਰੇਸ਼ਨ ਹੈ, ਜਿਸਦਾ ਮਕਸਦ ਗੈਂਗਸਟਰਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਨਾ ਹੈ।ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਹਾਇਤਾ ਦੇਣ ਵਾਲੇ ਵਿਅਕਤੀ ਭਾਵੇਂ ਉਹ ਵਾਹਨ, ਮੋਟਰਸਾਈਕਲ, ਰਹਿਣ ਲਈ ਥਾਂ ਜਾਂ ਗੈਰ-ਕਾਨੂੰਨੀ ਅਸਲਾ ਮੁਹੱਈਆ ਕਰਵਾਉਂਦੇ ਹੋਣ ਸਭ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਬਾਡੀ ਅਫੈਂਸ ਅਤੇ ਪ੍ਰਾਪਰਟੀ ਅਫੈਂਸ ਦੇ ਵਾਂਟਡ ਅਪਰਾਧੀਆਂ ਖ਼ਿਲਾਫ਼ ਵੀ ਇਸ ਆਪਰੇਸ਼ਨ ਦੌਰਾਨ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ।
ਆਈਜੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਖ਼ਾਸ ਫੋਕਸ ਆਰਮਜ਼ ਐਕਟ ਦੇ ਅਫੈਂਡਰਾਂ ਅਤੇ ਗੈਰ-ਕਾਨੂੰਨੀ ਅਸਲਾ ਰੱਖਣ ਵਾਲਿਆਂ ਉੱਤੇ ਹੈ। ਨਾਲ ਹੀ ਸੋਸ਼ਲ ਮੀਡੀਆ ’ਤੇ ਅਸਲੇ ਦੀ ਨੁਮਾਇਸ਼ ਕਰਕੇ ਆਪਣੇ ਆਪ ਨੂੰ ਗਲੋਰੀਫਾਈ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ।
ਕਾਰਵਾਈ ਦੇ ਤਹਿਤ ਅੱਜ ਪਿੰਡ ਚੂੜਚੱਕ ਅਤੇ ਬਧਨੀ ਕਲਾਂ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ। ਚੂਹੜਚੱਕ ਪਿੰਡ ਵਿੱਚ NDPS ਐਕਟ ਤਹਿਤ 16 ਸਮਗਲਰਾਂ ਦੀ ਜਾਂਚ ਕੀਤੀ ਗਈ, ਜਦਕਿ ਬਧਨੀ ਕਲਾਂ ਵਿੱਚ 15 ਅਪਰਾਧੀਆਂ ਦੀ ਚੈਕਿੰਗ ਕੀਤੀ ਗਈ। ਬਾਡੀ ਕਰਾਈਮ ਦੇ ਮਾਮਲਿਆਂ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਚਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਡਿਟੇਨ ਕੀਤਾ ਗਿਆ ਹੈ। ਪੁੱਛਗਿੱਛ ਤੋਂ ਬਾਅਦ ਸ਼ਾਮ ਤੱਕ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਡਰੋਨ ਰਾਹੀਂ ਵੀ ਨਿਗਰਾਨੀ ਅਤੇ ਚੈਕਿੰਗ ਕੀਤੀ ਗਈ ਹੈ। ਚੂੜਚੱਕ ਵਿੱਚ ਇੱਕ ਵਿਅਕਤੀ ’ਤੇ ਵੱਡਾ ਨਸ਼ਾ ਸਪਲਾਇਰ ਹੋਣ ਦਾ ਸ਼ੱਕ ਹੈ, ਜੋ ਪਹਿਲਾਂ ਜੇਲ੍ਹ ਵਿੱਚ ਸੀ ਅਤੇ ਹੁਣ ਜ਼ਮਾਨਤ ’ਤੇ ਬਾਹਰ ਹੈ—ਉਸ ਦੀ ਵੀ ਡਿਟੇਲ ਜਾਂਚ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਆਈਜੀ ਨੀਲਾਂਬਰੀ ਜਗਦਲੇ ਵਿਜੇ ਨੇ ਕਿਹਾ ਕਿ ਆਪਰੇਸ਼ਨ ਪਰਹਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਅਪਰਾਧ ਮੁਕਤ ਬਣਾਉਣਾ, ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨੀ ਅਤੇ ਪੁਲਿਸ ’ਤੇ ਭਰੋਸਾ ਮਜ਼ਬੂਤ ਕਰਨਾ ਹੈ। ਇਸ ਆਪਰੇਸ਼ਨ ਲਈ ਸਪੈਸ਼ਲ ਡੀਜੀਪੀ ਵੱਲੋਂ ਦੋ ਕੰਪਨੀਆਂ ਅਲਾਊਡ ਕੀਤੀਆਂ ਗਈਆਂ ਹਨ ਅਤੇ ਜ਼ਿਲ੍ਹੇ ਦੀ 500 ਤੋਂ ਵੱਧ ਪੁਲਿਸ ਫੋਰਸ, ਸਮੇਤ ਐੱਸਐੱਸਪੀ ਅਤੇ ਸਾਰੇ ਸੀਨੀਅਰ ਅਧਿਕਾਰੀ, ਮੈਦਾਨ ਵਿੱਚ ਉਤਰੇ ਹੋਏ ਹਨ।ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕਾਰਵਾਈ ਅਗਲੇ ਤਿੰਨ ਦਿਨਾਂ ਤੱਕ ਲਗਾਤਾਰ ਜਾਰੀ ਰਹੇਗੀ ਅਤੇ ਜੋ ਵੀ ਨਤੀਜੇ ਸਾਹਮਣੇ ਆਉਣਗੇ, ਉਹ ਜਨਤਾ ਨਾਲ ਸਾਂਝੇ ਕੀਤੇ ਜਾਣਗੇ।ਇਸ ਮੁਹਿੰਮ ਤਹਿਤ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪਿੰਡ ਰੌਲੀ ਮੋਗਾ ਦੀ ਨਵੀਂ ਇਕਾਈ ਦੀ ਚੋਣ
ਤਸਵੀਰ ਤੇ ਵੇਰਵਾ : ਚਮਕੌਰ ਸਿੰਘ ਲੋਪੋਂ
ਮੋਗਾ 9,ਫਰਵਰੀ (ਚਮਕੌਰ ਸਿੰਘ ਲੋਪੋਂ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪਿੰਡ ਰੌਲੀ ਮੋਗਾ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਰਾਣਾ ਰਣਵੀਰ ਸਿੰਘ, ਜਰਨਲ ਸਕੱਤਰ ਬਲਾਕ ਪ੍ਰਧਾਨ ਇੰਦਰਮੋਹਨ ਪੱਤੋ, ਪ੍ਰਧਾਨ ਬੀੜ ਬੱਧਨੀ ਗੁਰਬਖਸ਼ ਸਿੰਘ, ਮੀਤ ਪ੍ਰਧਾਨ ਬੱਧਨੀ ਕਲਾਂ ਮਲਕੀਤ ਭਾਰਤੀ, ਮੀਤ ਸਕੱਤਰ ਬੱਧਨੀ ਕਲਾਂ ਸੰਨੀ ਝਾਂਝੀ ਬੱਧਨੀ ਕਲਾਂ ਦੀ ਅਗਵਾਈ 'ਚ ਕੀਤੀ ਗਈ।
ਪ੍ਰਧਾਨ ਗੁਰਜਿੰਦਰ ਸਿੰਘ, ਸਕੱਤਰ ਦਵਿੰਦਰ ਸਿੰਘ, ਖਜਾਨਚੀ ਬਲਵਿੰਦਰ
ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ, ਮੀਤ ਖਜਾਨਚੀ ਗੁਰਤੇਜ ਸਿੰਘ, ਮੀਤ ਸਕੱਤਰ ਸੁਖਮੰਦਰ ਸਿੰਘ ਨੂੰ ਨਿਯੁਕ ਕੀਤਾ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਭਾਰਤ ਵਿੱਚ ਇੰਸਟਾਗ੍ਰਾਮ ਬਾਰੇ ਚੱਲ ਰਿਹਾ ਭੰਬਲਭੂਸਾ
GTV News Moga 9 ਫਰਵਰੀ (ਖੇਤਪਾਲ ਸਿੰਘ 'ਦੀਪ')
ਭਾਰਤ ਵਿੱਚ ਇੰਸਟਾਗ੍ਰਾਮ ਬਾਰੇ ਚੱਲ ਰਿਹਾ ਭੰਬਲਭੂਸਾ
ਸ਼ਾਇਦ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਇਹ ਪੋਸਟ ਜਰੂਰ ਪੜੀ ਹੋਵੇਗੀ ਕਿ ਭਾਰਤ 'ਚ ਇੰਸਟਾਗ੍ਰਾਮ ਬੰਦ ਕੀਤਾ ਜਾ ਰਿਹਾ ਹੈ ਪਰ ਸਰਕਾਰੀ ਆਦੇਸ਼ਾਂ ਮੁਤਾਬਕ ਫਰਵਰੀ 26 ਤੱਕ ਭਾਰਤ ਵਿੱਚ ਇੰਸਟਾਗ੍ਰਾਮ ਤੇ ਪਾਬੰਦੀ ਲਗਾਉਣ ਲਈ ਕੋਈ ਵੀ ਅਧਿਕਾਰਤ ਖਬਰ ਜਾਂ ਸਰਕਾਰੀ ਆਦੇਸ਼ ਨਹੀਂ ਹੈ।
ਇੰਸਟਾਗ੍ਰਾਮ ਪੂਰੀ ਤਰ੍ਹਾਂ ਕਾਰਜਸ਼ੀਲ ਅਤੇ ਦੇਸ਼ ਭਰ ਵਿੱਚ ਉਪਲਬਧ ਹੈ। ਅਸਲ 'ਚ ਭੰਬਲਭੂਸਾ ਕਿਉਂ ਪੈ ਰਿਹਾ ਹੈ ।ਉਸ ਦਾ ਕਾਰਨ ਹੈ ਕਿ ਜਨਵਰੀ ਦੇ ਅਖੀਰ ਫਰਵਰੀ 26 ਦੇ ਸ਼ੁਰੂ ਦੇ ਵਿੱਚ ਭਾਰਤੀ ਸੰਸਦ ਵਿੱਚ ਸੋਸ਼ਲ ਮੀਡੀਆ ਉੱਪਰ ਕੁਝ ਪਾਬੰਦੀਆਂ ਲਾਉਣ ਬਾਰੇ ਨਹਿਸ਼ ਹੋਈ ਸੀ। ਜਿਸ ਵਿੱਚ ਇਹ ਮੁੱਖ ਮੁੱਦਾ ਰੱਖਿਆ ਗਿਆ ਸੀ ਕਿ ਇੰਸਟਾਗ੍ਰਾਮ 16 ਸਾਲ ਤੋਂ ਘੱਟ ਉਮਰ ਦਿਆਂ ਲਈ ਬੈਨ ਹੋਣਾ ਚਾਹੀਦਾ ਹੈ । ਸ਼ਾਇਦ ਇਸ ਬਹਿਸ਼ ਨੂੰ ਮੁੱਦਾ ਬਣਾ ਕੇ ਕੁਝ ਲੋਕ ਪੋਸਟਾਂ ਪਾ ਰਹੇ ਨੇ ਕਿ ਭਾਰਤ ਵਿੱਚ ਇੰਸਟਾਗ੍ਰਾਮ ਬੰਦ ਕੀਤਾ ਜਾ ਰਿਹਾ,ਜਦਕਿ ਹਕੀਕਤ ਇਹ ਹੈ ਕਿ ਸਿਰਫ 16 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਬੈਨ ਕੀਤਾ ਜਾ ਰਿਹਾ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ 10 ਅਤੇ 11 ਫਰਵਰੀ ਨੂੰ ਟੈੱਟ ਦੇ ਪੱਤਰ ਦੀਆਂ ਕਾਪੀਆਂ ਸਾੜਨ ਅਤੇ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਰੋਸ਼ ਪ੍ਰਦਰਸ਼ਨਾ ਚ ਭਰਵੀਂ ਸਮੂਲੀਅਤ ਦਾ ਐਲਾਨ
ਧਰਮਕੋਟ 9 ਫਰਵਰੀ (ਖੇਤਪਾਲ ਸਿੰਘ 'ਦੀਪ')
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਅਮੀਵਾਲ, ਜਿਲ੍ਹਾ ਪ੍ਰਧਾਨ ਜੱਜਪਾਲ ਸਿੰਘ ਬਾਜੇ ਕੇ, ਜਨਰਲ ਸਕੱਤਰ ਸੁਖਜਿੰਦਰ ਸਿੰਘ, ਵਿੱਤ ਸਕੱਤਰ ਕੁਲਦੀਪ ਸਿੰਘ ਨੇ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵਲੋਂ ਮਿਤੀ 07-02-2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਅਧਿਆਪਕਾਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 10 ਅਤੇ 11 ਫਰਵਰੀ ਨੂੰ ਜਿਲ੍ਹਾ ਪੱਧਰ 'ਤੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਨਾਂ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ। ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ
ਡਟਵਾਂ ਵਿਰੋਧ ਕਰਨਗੇ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਵੱਡੀ ਸ਼ਮੂਲੀਅਤ ਕਰੇਗੀ। ਜੀਟੀਯੂ ਪੰਜਾਬ ਦੇ ਆਗੂਆਂ ਗੁਰਮੀਤ ਮੋਗਾ, ਗੁਰਵਿੰਦਰ ਮਹਿਲ, ਸੁਖਜਿੰਦਰ ਜੋਸ਼ਨ, ਕਰਮਵੀਰ ਦਾਤਾ, ਪ੍ਰਿਤਪਾਲ ਖੁਖਰਾਣਾ ਨੇ ਕਿਹਾ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੀਟੀਯੂ ਪੰਜਾਬ ਵੱਲੋਂ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ
ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ 'ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਇਸ ਤਸਵੀਰ ਨੂੰ ਦੇਖ, ਭਗਵੰਤ ਮਾਨ ਜੀ ਨੂੰ ਇੱਕ ਸੁਆਲ!!
ਤੁਸੀਂ ਇਕ ਮੁਲਾਕਾਤੀ ਤੇ ਇੱਕ ਤਨਜ਼ ਕਸਿਆ ਸੀ, ਮੈਨੂੰ ਉਹ ਬਹੁਤਾ ਨਹੀਂ ਸੀ ਜੱਚਿਆ, ਕਿਉਂਕਿ ਹਰ ਕਿਸੇ ਨੂੰ ਆਪਣੇ ਰਿਸ਼ਤੇਦਾਰ ਦੀ ਮੁਲਾਕਾਤ ਕਰਨ ਦਾ ਹੱਕ ਹੈ, ਉਹਨੂੰ ਇਹ ਕਹਿਣ ਦਾ ਵੀ ਹੱਕ ਹੈ ਕਿ ਉਸਦੇ ਰਿਸ਼ਤੇਦਾਰ ਜਾਂ ਮਿੱਤਰ ਤੇ ਲੱਗੇ ਦੋਸ਼ ਗਲਤ ਹਨ, ਕਿਉਂਕਿ ਕਾਨੂੰਨ ਮੁਤਾਬਕ ਵੀ ਜਦ ਤੀਕ ਅਦਾਲਤ ਕਿਸੇ ਬੰਦੇ ਨੂੰ ਬਕਾਇਦਾ ਕਾਨੂੰਨ ਅਨੁਸਾਰ ਮੁਕੱਦਮਾ ਚਲਾ ਕੇ ਦੋਸ਼ੀ ਨਹੀਂ ਕਰਾਰ ਦਿੰਦੀ ਉਦੋਂ ਤੀਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਹ ਨਿਰਦੋਸ਼ ਮੰਨਿਆ ਜਾਂਦਾ ਹੈ
ਇਸ ਮੁਲਾਕਾਤੀ ਤੋਂ ਤਾਂ ਉਸ ਦੇ ਹਜ਼ਾਰਾਂ ਲੱਖਾਂ ਸ਼ਰਧਾਲੂਆਂ ਨੂੰ ਪੁੱਛਣਾ ਬਣਦਾ ਕਿ ਗੁਰੂ ਜੀ, ਅਸੀਂ ਤਾਂ ਤੁਹਾਨੂੰ ਰੱਬ ਸਮਝ ਤੂਹਾਡੇ ਲੜ ਲੱਗੇ ਹਾਂ ਕਿ ਤੁਸੀਂ ਸਾਨੂੰ ਇਸ ਦੁਨਿਆਵੀ ਮੋਹ ਮਾਇਆ ਦੇ ਜਾਲ ਚੋਂ ਕੱਢ, ਸਾਡਾ ਪਾਰ ਉਤਾਰਾ ਕਰੋਗੇ, ਪਰ ਤੁਸੀਂ ਤਾਂ ਖੁੱਦ ਮੋਹ ਮਾਇਆ ਤੇ ਰਿਸ਼ਤੇ ਨਾਤਿਆਂ ਵਿੱਚ ਗ੍ਰਸੇ, ਜੇਲ ਚ ਬੰਦ ਆਪਣੇ ਰਿਸ਼ਤੇਦਾਰ ਨੂੰ ਮਿਲਣ ਤੇ ਛੁਡਾਉਣ ਲਈ ਇੱਕ ਆਮ ਬੰਦੇ ਵਾਂਗ ਤਰਲੋ ਮੱਛੀ ਹੋਏ ਫਿਰਦੇ ਹੋ!!
ਇਹ ਬਾਬਾ ਜੀ ਤਾਂ ਸਿਰਫ਼ ਆਪਣੇ ਸ਼ਰਧਾਲੂਆਂ ਨੂੰ ਜੁਆਬ ਦੇਹ ਹਨ ਕਿ ਉਹਨਾਂ ਠੀਕ ਕੀਤਾ ਕਿ ਗਲਤ, ਉਹਨਾਂ ਦੀਆਂ ਉਹ ਜਾਨਣ, ਪਰ ਮੇਰਾ ਸੁਆਲ ਤਾਂ, ਭਗਵੰਤ ਮਾਨ ਜੀ, ਬਤੌਰ ਮੁੱਖ ਮੰਤਰੀ ਪੰਜਾਬ ਤੁਹਾਨੂੰ ਹੈ, ਕਿ
*ਇਸ ਮੁਲਾਕਾਤੀ ਲਈ ਇਹ ਜੇਲ੍ਹ ਦੇ ਵੱਡੇ ਗੇਟ ਕਿਉਂ ਖੁੱਲ੍ਹੇ ?
* ਇਸ ਦੀ ਮੁਲਾਕਾਤ ਡਿਉਡੀ ਵਿੱਚ ਕਿਉਂ ਹੋਈ ?
*ਇਸ ਮੁਲਾਕਾਤੀ ਨਾਲ ਇਹ ਸ਼ਹਾਨਾ ਸਲੂਕ ਕਿਉਂ ਹੋਇਆ, ਕਿਸ ਦੇ ਹੁਕਮ ਨਾਲ ਹੋਇਆ, ਕਿਸ ਕਾਨੂੰਨ ਤਹਿਤ ਹੋਇਆ?ਇਹ ਜੇਲ੍ਹ ਅਧਿਕਾਰੀਆਂ ਤੇ ਕੀ ਐਕਸ਼ਨ ਹੋਇਆ?
ਜਦ ਕਿ ਆਮ ਮੁਲਾਕਾਤੀ ਆਪਣੇ ਰਿਸ਼ਤੇਦਾਰ ਮਿੱਤਰਾਂ ਦੀ ਮੁਲਾਕਾਤ ਲਈ ਘੰਟਿਆਂ ਬਧੀ ਜੇਲ੍ਹ ਦੇ ਗੇਟ ਮੂਹਰੇ ਰੁੱਲਦੇ ਖੱਜਲ ਖੁਆਰ ਹੁੰਦੇ ਰਹਿੰਦੇ ਹਨ, ਤੇ ਜਦ ਮੁਲਾਕਾਤ ਹੁੰਦੀ ਤਾਂ ਇਹ ਗੇਟ ਨਹੀਂ ਖੁਲ੍ਹਦੇ,
*ਸਰਕਾਰ ਦੇ ਇਹ ਦੂਹਰੇ ਮਿਆਰ ਕਿਉਂ ਹਨ ?
*ਕਾਨੂੰਨ ਦੇ ਸਾਹਵੇਂ ਸਭ ਬਰਾਬਰ ਕਿਉਂ ਨਹੀਂ ?
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਧਰਮਕੋਟ ਦੇ ਅਰਮਾਨ ਨੇ ਅੰਤਰਰਾਸ਼ਟਰੀ ਮੰਚ ’ਤੇ ਪੰਜਾਬੀ ਬੋਲੀ ਦੀ ਪਾਈ ਗੂੰਜ਼,ਮੋਗਾ ਜ਼ਿਲ੍ਹੇ ਤੋਂ ਪਹਿਲੇ ਕ੍ਰਿਕੇਟ ਬੁਲਾਰੇ ਬਣ ਕੇ ਬਣਾਇਆ ਇਤਿਹਾਸ
ਧਰਮਕੋਟ 9,ਫਰਵਰੀ (ਹਰਜੀਤ ਸਿੰਘ ਬਹਿਲ)
ਧਰਮਕੋਟ, ਮੋਗਾ ਜ਼ਿਲ੍ਹੇ ਅਤੇ ਸਮੂਹ ਪੰਜਾਬ ਲਈ ਇਹ ਪਲ ਬੇਹੱਦ ਮਾਣ ਅਤੇ ਗੌਰਵ ਦਾ ਹੈ ਕਿ ਇਲਾਕੇ ਦੇ ਹੋਨਹਾਰ ਬੁਲਾਰੇ ਅਰਮਾਨ ਧਰਮਕੋਟ ਨੇ ਮੋਗਾ ਜ਼ਿਲ੍ਹੇ ਤੋਂ ਪਹਿਲੇ ਅੰਤਰਰਾਸ਼ਟਰੀ ਕ੍ਰਿਕੇਟ ਬੁਲਾਰੇ ਬਣਨ ਦਾ ਇਤਿਹਾਸਕ ਮਾਣ ਹਾਸਲ ਕੀਤਾ ਹੈ। ਮਲੇਸ਼ੀਆ ਵਿੱਚ ਆਯੋਜਿਤ ਇਕ ਦਿਨਾ ਕਾਸਕੋ ਅੰਤਰਰਾਸ਼ਟਰੀ ਕ੍ਰਿਕੇਟ ਟੂਰਨਾਮੈਂਟ ਦੌਰਾਨ ਅਰਮਾਨ ਨੇ ਆਪਣੀ ਪ੍ਰਭਾਵਸ਼ਾਲੀ ਅਤੇ ਸੁਰੀਲੀ ਪੰਜਾਬੀ ਕਮੈਂਟਰੀ ਨਾਲ ਅੰਤਰਰਾਸ਼ਟਰੀ ਦਰਸ਼ਕਾਂ ਦਾ ਮਨ ਮੋਹ ਲਿਆ।
ਇਹ ਅੰਤਰਰਾਸ਼ਟਰੀ ਕ੍ਰਿਕੇਟ ਟੂਰਨਾਮੈਂਟ ਜਗਰੂਪ ਪੋਛਿੰਗ ਕਲੱਬ ਵੱਲੋਂ ਮਲੇਸ਼ੀਆ ਦੇ ਸ਼ਹਿਰ ਪੋਛਿੰਗ ਵਿੱਚ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਮਜ਼ਬੂਤ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੌਰਾਨ ਅਰਮਾਨ ਵੱਲੋਂ ਸ਼ੁੱਧ ਅਤੇ ਮਿੱਠੀ ਪੰਜਾਬੀ ਬੋਲੀ ਵਿੱਚ ਕੀਤੀ ਗਈ ਕਮੈਂਟਰੀ ਨੇ ਨਾ ਸਿਰਫ਼ ਮੈਚਾਂ ਦੀ ਰੌਣਕ ਵਧਾਈ, ਸਗੋਂ ਵਿਦੇਸ਼ੀ ਧਰਤੀ ’ਤੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ।
ਉਨ੍ਹਾਂ ਦੇ ਬੋਲਾਂ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਸਾਫ਼ ਮਹਿਸੂਸ ਕੀਤੀ ਗਈ, ਜਿਸ ਕਾਰਨ ਦਰਸ਼ਕਾਂ ਅਤੇ ਖਿਡਾਰੀਆਂ ਵੱਲੋਂ ਉਨ੍ਹਾਂ ਦੀ ਖੂਬ ਸਰਾਹਨਾ ਹੋਈ। ਟੂਰਨਾਮੈਂਟ ਦੇ ਆਯੋਜਕ ਅਰਮਾਨ ਧਰਮਕੋਟ ਦੀ ਕਮੈਂਟਰੀ ਤੋਂ ਇੰਨੇ ਪ੍ਰਭਾਵਿਤ ਨਜ਼ਰ ਆਏ ਕਿ ਉਨ੍ਹਾਂ ਨੇ ਆਉਣ ਵਾਲੇ ਸਾਲ ਵਿੱਚ ਵੀ ਅਰਮਾਨ ਨੂੰ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਕ੍ਰਿਕੇਟ ਬੁਲਾਰੇ ਵਜੋਂ ਆਪਣੀ ਸੇਵਾ ਨਿਭਾਉਣ ਦਾ ਮੌਕਾ ਦੇਣ ਦਾ ਐਲਾਨ ਕੀਤਾ।
ਅਰਮਾਨ ਧਰਮਕੋਟ ਦੀ ਇਹ ਉਪਲਬਧੀ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਮਿਹਨਤ, ਲਗਨ ਅਤੇ ਕਾਬਲੀਅਤ ਨਾਲ ਛੋਟੇ ਸ਼ਹਿਰਾਂ ਤੋਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪਹਿਚਾਣ ਬਣਾਈ ਜਾ ਸਕਦੀ ਹੈ। ਉਨ੍ਹਾਂ ਦੀ ਕਾਮਯਾਬੀ ਨਾਲ ਨੌਜਵਾਨ ਵਰਗ ਵਿੱਚ ਖਾਸ ਉਤਸ਼ਾਹ ਪੈਦਾ ਹੋਇਆ ਹੈ ਅਤੇ ਕਈ ਨੌਜਵਾਨ ਖੇਡਾਂ ਅਤੇ ਮੀਡੀਆ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਹੋ ਰਹੇ ਹਨ।
ਇਸ ਸਫਲਤਾ ਤੋਂ ਬਾਅਦ ਧਰਮਕੋਟ, ਮੋਗਾ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖੇਡ ਪ੍ਰੇਮੀਆਂ, ਸਮਾਜਿਕ ਅਤੇ ਖੇਡ ਸੰਸਥਾਵਾਂ ਵੱਲੋਂ ਅਰਮਾਨ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਅਰਮਾਨ ਧਰਮਕੋਟ ਦੀ ਇਹ ਇਤਿਹਾਸਕ ਉਪਲਬਧੀ ਸਿਰਫ਼ ਇੱਕ ਵਿਅਕਤੀ ਦੀ ਸਫਲਤਾ ਨਹੀਂ, ਸਗੋਂ ਪੂਰੇ ਧਰਮਕੋਟ, ਮੋਗਾ ਜ਼ਿਲ੍ਹੇ ਅਤੇ ਸਮੂਹ ਪੰਜਾਬ ਦੀ ਸਾਂਝੀ ਕਾਮਯਾਬੀ ਹੈ, ਜੋ ਲੰਮੇ ਸਮੇਂ ਤੱਕ ਯਾਦਗਾਰ ਬਣੀ ਰਹੇਗੀ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
Google search GTV News Moga
ਬੁੱਧ ਬਾਣ / ਵਿਅੰਗ
ਜਦੋਂ ਮੈਂ ਵਿਦਵਾਨ ਬਣਿਆ !
ਬੁੱਧ ਸਿੰਘ ਨੀਲੋਂ
9464370823
ਡਾਕਟਰ ਤਲਵਾਰ ਦੀ ਕ੍ਰਿਪਾ ਦੇ ਨਾਲ ਮੈਂ ਵੀ ਪੀ-ਐਚ. ਡੀ. ਦੀ ਡਿੱਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜ਼ ਦਾਸ ਲਿਖਣ ਲੱਗ ਪਿਆ ਸੀ। ਮੈਂ ਆਪਣੀ ਕੋਠੀ ਦੇ ਅੱਗੇ ਵੀ ਨੇਮ ਪਲੇਟ ਉਤੇ ਮੋਟੇ ਅੱਖਰਾਂ ਵਿੱਚ ਡਾ.ਪਿਆਜ਼ ਦਾਸ ਲਿਖਵਾ ਲਿਆ ਸੀ। ਹੁਣ ਜਿਹੜਾ ਵੀ ਵਿਅਕਤੀ ਮੇਰੀ ਕੋਠੀ ਦੇ ਅੱਗੋਂ ਦੀ ਲੰਘਦਾ ਤਾਂ ਮੇਰਾ ਨਾਂ ਪੜ੍ਹ ਕੇ ਕੋਠੀ ਵੱਲ ਵੇਖਦਾ। ਉਹ ਕੀ ਸੋਚਦਾ ਹੋਵੇਗਾ ?
ਮੈਨੂੰ ਡਾਕਟਰ ਬਣਿਆਂ ਅਜੇ ਬਹੁਤੀ ਦੇਰ ਨਹੀਂ ਸੀ ਹੋਈ ਤਾਂ ਸਾਰੇ ਮੁਹੱਲੇ ਵਿੱਚ ਮੇਰੀਆਂ ਧੂੰਮਾਂ ਪੈ ਗਈਆਂ। ਹਰ ਕੋਈ ਮੇਰੇ ਨਾਲ ਹੱਥ ਮਿਲਾਉਣਾ ਤੇ ਮੈਨੂੰ ਮੁਬਾਰਕਾਂ ਦੇਣੀਆਂ ਆਪਣਾ ਫ਼ਖਰ ਸਮਝਦਾ ਸੀ। ਕਿਉਂਕਿ ਮੈਂ ਮਵਿਦਵਾਨ ਬਣ ਗਿਆ ਸੀ!
ਮੇਰੀ ਹਾਲਤ ਉਸ ਚੂਹੇ ਵਰਗੀ ਸੀ, ਜਿਸਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ।
ਮੁੱਲ ਦੀ ਡਿਗਰੀ ਨੇ ਤੇ ਨਿਗਰਾਨ ਦੀ ਸਿਫਾਰਸ਼ ਨੇ ਮੈਨੂੰ ਨੌਕਰੀ ਤਾਂ ਸਥਾਨਕ ਕਾਲਜ ਵਿੱਚ ਦਿਵਾ ਦਿੱਤੀ ਸੀ, ਪਰ ਜਦੋਂ ਮੈਂ ਕਾਲਜ ਵਿੱਚ ਜਾਂਦਾ ਸੀ ਤਾਂ ਸਿਆਲ ਮਹੀਨੇ ਮੈਨੂੰ ਪਸੀਨਾ ਆਉਂਦਾ, ਗਰਮੀਆਂ ਮੌਕੇ ਮੈਨੂੰ ਠੰਡ ਲੱਗਣ ਲੱਗ ਪੈਂਦੀ। ਮੇਰੀ ਇਸ ਤਰਾਂ ਅਜੀਬ ਜਿਹੀ ਸਥਿਤੀ ਬਣ ਗਈ ਸੀ।
ਕਦੇ-ਕਦੇ ਮੈਨੂੰ ਸੱਚੀ-ਮੁੱਚੀ ਲੱਗਦਾ ਕਿ ਸਾਹਿਤ ਦਾ ਡਾਕਟਰ ਬਣ ਗਿਆ ਹਾਂ, ਲੋਕ ਮੈਨੂੰ ਵਿਦਵਾਨ ਸਮਝਦੇ ਹਨ। ਉਦੋਂ ਤਾਂ ਮੈਂ ਹੋਰ ਵੀ ਗੁਬਾਰੇ ਵਾਂਗ ਫੁੱਲ ਗਿਆ, ਜਦੋਂ ਕੋਈ ਅਜਨਬੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦਾ। ਡਾਕਟਰ ਤਲਵਾਰ ਨੇ ਸੈਂਕੜੇ ਪੀਐਚਡੀ ਦੇ ਖੋਜ ਪ੍ਰਬੰਧ ਲਿਖ ਕੇ ਮੇਰੇ ਵਰਗੇ ਅਨਪੜ੍ਹਾਂ ਨੂੰ ਡਾਕਟਰ ਸਾਹਿਬ ਬਣਾਇਆ ਇਹ ਤਾਂ ਮੈਂ ਜਾਂ ਉਹ ਜਾਣਦੇ ਹਨ। ਮਹਾਨਗਰ ਦੇ ਇਸ ਡਾਕਟਰ ਸਾਹਿਬ ਸਾਡੇ ਵਰਗਿਆਂ ਨੂੰ ਮਹਾਨ ਬਣਾਇਆ ਹੈ। ਉਹਨਾਂ ਦੀ ਰੂਹ ਨੂੰ ਸੁਰਗਾਂ ਵਿੱਚ ਜੰਨਤ ਮਿਲੀ ਹੈ, ਜਿਵੇਂ ਸਾਨੂੰ।
ਇੱਕ ਦਿਨ ਬੜੀ ਅਜੀਬ ਸਥਿਤੀ ਬਣ ਗਈ । ਮੈਂ ਘਰ ਵਿੱਚ ਹੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਹੀ ਆਏ ਹੋਏ ਸਨ। ਅਸੀਂ ਸਾਰਿਆਂ ਰਲ ਕੇ ਇੱਕ ਸਮਾਗਮ ਉੱਤੇ ਜਾਣ ਸੀ। ਅਸੀਂ ਜਾਣ ਦੀ ਤਿਆਰੀ ਵਿੱਚ ਸੀ। ਟੈਕਸੀ ਦੀ ਉਡੀਕ ਕਰ ਰਹੇ ਸਾਂ ਤਾਂ ਇੱਕ ਪੇਂਡੂ ਜਿਹਾ ਬੰਦਾ ਧੁੱਸ ਦਿੰਦਾ ਅੰਦਰ ਆ ਵੜਿਆ। ਮਗਰ ਇੱਕ ਭਈਆ, ਮੱਝ ਤੇ ਕੱਟਾ ਆ ਵੜੇ।
'ਡਾਕਟਰ ਸਾਹਿਬ! ਆ ਮੇਰੀ ਮੱਝ ਨੂੰ ਦੇਖਿਓ, ਇਹ ਕਈ ਦਿਨਾਂ ਤੋਂ ਬਿਨ੍ਹਾਂ ਕੁੱਝ ਖਾਧੇ ਪੀਤੇ ਦੁੱਧ ਦੇਈ ਜਾ ਰਹੀ ਹੈ। ਅਸੀਂ ਤਾਂ ਹੈਰਾਨ ਹੋ ਗਏ। ਇਹ ਮਾਜਰਾ ਕੀ ਐ ? ''ਆ ਦੇਖਿਓ।'?
ਉਹ ਮੈਨੂੰ ਧੂਹ ਕੇ ਮੱਝ ਕੋਲ ਲੈ ਗਿਆ। ਉਸਨੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮੇਰੀ ਹਾਲਤ ਉਸ ਬਿੱਲੇ ਵਰਗੀ ਹੋ ਗਈ, ਜਿਸ ਦੇ ਸਾਹਮਣੇ ਤਾਂ ਚੂਹਾ ਹੈ ਤੇ ਮਗਰ ਕੁੱਤਾ ਜੀਭ ਕੱਢੀ ਖੜ੍ਹਾ ਹੈ। ਮੈਂ ਜਦੋਂ ਆਪਣੇ ਟੱਬਰ ਵੱਲ ਵੇਖਿਆ ਤਾਂ ਉਹ ਹੱਸ ਹੱਸ ਕੇ ਦੂਹਰੇ-ਤੀਹਰੇ ਹੋਈ ਜਾ ਰਹੇ ਸਨ। ਕਈਆਂ ਨੂੰ ਤਾਂ ਹੱਸਦਿਆਂ ਹੁੱਥੂ ਵੀ ਆ ਗਏ ਸਨ।
ਨਾ ਤਾਂ ਮੈਨੂੰ ਕੁੱਝ ਸਮਝ ਆ ਰਿਹਾ ਸੀ ਤੇ ਨਾ ਹੀ ਉਸ ਪੇਂਡੂ ਨੂੰ, ਉਹ ਮੇਰੇ ਸਾਹਮਣੇ ਹੱਥ ਜੋੜੀ ਖੜਾ ਸੀ।
"ਡਾਕਟਰ ਸਾਹਿਬ ਕਰੋ ਕੋਈ ਹੀਲਾ।''
ਮੈਂ ਉਸਨੂੰ ਕਿਹਾ ਕਿ ''ਭਾਈ ਸਾਹਿਬ ਮੈਂ ਡੰਗਰਾਂ ਦਾ ਨਹੀਂ, ਕਿਤਾਬਾਂ ਦਾ ਡਾਕਟਰ ਹਾਂ। ਡੰਗਰ ਡਾਕਟਰ ਪਹਿਲਾਂ ਕਦੇ ਇੱਥੇ ਰਹਿੰਦਾ ਸੀ। ਹੁਣ ਉਹ ਵਿਦੇਸ਼ ਚਲੇ ਗਿਆ ਹੈ ਤੇ ਉਸਦੀ ਕੋਠੀ ਮੈਂ ਖ਼ਰੀਦ ਲਈ ਹੈ। ਉਹ ਡਾਕਟਰ ਗੱਧਾ ਮਲ ਸੀ। ਮੇਰਾ ਨਾਂ ਡਾਕਟਰ ਪਿਆਜ਼ ਦਾਸ ਹੈ।'' ਮੈਂ ਉਸਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਉਹ ਮੇਰੇ ਵੱਲ ਇਉਂ ਦੇਖ ਰਿਹਾ ਸੀ, ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ। ਉਹ ਫੇਰ ਮੇਰੇ ਕੋਲ ਆ ਕੇ ਕਹਿੰਦਾ,
''ਡਾਕਟਰ ਸਾਹਿਬ ਤੁਸੀਂ ਮਜ਼ਾਕ ਬਹੁਤ ਵਧੀਆ ਕਰਦੇ ਹੋ, ਲੱਗਦੈ ਤੁਸੀਂ ਜ਼ਰੂਰ ਕਮੇਡੀਅਨ ਹੋ। ਹਾਸੇ ਨਾਲ ਹਾਸਾ ਰਿਹਾ, ਤੁਸੀਂ ਮੱਝ ਨੂੰ ਦੇਖੋ।'' ਉਸਨੇ ਗੰਭੀਰ ਹੁੰਦਿਆਂ ਕਿਹਾ।
ਮੈਂ ਫਿਰ ਮਾਫ਼ੀ ਮੰਗਦਿਆਂ ਕਿਹਾ,
''ਜਨਾਬ ਮੈਂ ਡਾਕਟਰ ਨਹੀਂ। ਮੈਂ ਤਾਂ ਵਿਦਵਾਨ ਹਾਂ।'
''ਮੈਂ ਵੀ ਸੋਚਾਂ ਕਿ ਇਹ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋਣਗੇ। ਵੈਦ ਜੀ ਤੁਸੀਂ ਤਾਂ ਮੱਝ ਦਾ ਦੇਸੀ ਇਲਾਜ ਕਰ ਸਕਦੇ ਹੋ। ਨਾਲੇ ਦੇਸੀ ਇਲਾਜ ਦਾ ਕੋਈ ਵੀ ਨੁਕਸਾਨ ਨਹੀਂ ਹੁੰਦੈ। ਮੈਂ ਤਾਂ ਤੁਹਾਡਾ ਮਸਤਕ ਦੇਖ ਕੇ ਸਮਝ ਗਿਆ ਸੀ ਕਿ ਤੁਸੀਂ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋ। ਇਹ ਤੁਸੀਂ ਆਪ ਹੀ ਦੱਸ ਦਿੱਤਾ।''
ਪੇਂਡੂ ਨੇ ਆਪਣਾ ਨਵਾਂ ਰਿਕਾਟ ਲਾ ਲਿਆ।
ਮੈਂ ਕਿਹਾ ''ਭਾਈ ਸਾਹਿਬ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ। ਨਾ ਮੈਂ ਡਾਕਟਰ ਹਾਂ ਤੇ ਨਾ ਹੀ ਕੋਈ ਵੈਦ। ਮੈਂ ਤਾਂ ਵਿਦਵਾਨ ਹਾਂ। ਜੇ ਤੁਸੀ ਮੇਰੀ ਕੋਈ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਮੱਝ ਦਾ ਇਲਾਜ ਕਰ ਦਿੰਨਾ ਹਾਂ, ਫੇਰ ਤੁਸੀਂ ਮੇਰਾ ਖਹਿੜਾ ਛੱਡ ਸਕਦੇ ਹੋ?''
''ਸਾਡੀ ਮੱਝ ਠੀਕ ਹੋਣੀ ਚਾਹੀਦੀ ਐ, ਅਸੀਂ ਹੋਰ ਕੀ ਚਾਹੁੰਦੇ ਹਾਂ।'' ਉਸਨੇ ਤਸੱਲੀ ਨਾਲ ਸਿਰ ਹਿਲਾਉਂਦਿਆਂ ਕਿਹਾ।
''ਪਾਈਆ ਮਿੱਠਾ ਸੋਡਾ, ਗੁੜ ਵਿੱਚ ਲਪੇਟ ਕੇ ਦਿਹਾੜੀ ਵਿੱਚ ਦੋ-ਤਿੰਨ ਵਾਰ ਦੇਣਾ।'' ਮੈਂ ਇਹ ਨੁਕਸਾ ਕਿਸੇ ਪੇਂਡੂ ਤੋਂ ਸੁਣਿਆ ਹੋਇਆ ਸੀ, ਉਹ ਉਸਨੂੰ ਦੱਸ ਦਿੱਤਾ। ਉਸਨੇ ਮੇਰੀ ਦਵਾਈ ਸੁਣ ਕੇ ਪੰਜਾਹ ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਮੇਰੀ ਤਲੀ ਉੱਤੇ ਟਿਕਾ ਦਿੱਤਾ।
''ਜੇ ਵੈਦ ਜੀ ਮੱਝ ਠੀਕ ਹੋ ਗਈ ਤਾਂ ਅਗਲੇ ਸੂਏ ਦਾ ਜਾਨਵਰ ਤੁਹਾਡਾ।'' ਉਹ ਇੰਨੀ ਗੱਲ ਕਰਕੇ ਬਾਹਰ ਨਿਕਲੇ। ਮੈਨੂੰ ਸੁੱਖ ਦਾ ਸਾਹ ਆਇਆ।
ਮੈਂ ਪਹਿਲਾਂ ਅੰਦਰ ਗਿਆ, ਫੇਰ ਬਾਹਰ ਆ ਕੇ ਨੇਮ ਪਲੇਟ ਪੱਟ ਕੇ ਖੜ ਗਿਆ। ਆਪਣੇ ਨਾਂ ਨਾਲੋਂ ਡਾਕਟਰ ਸ਼ਬਦ ਹਟਾਉਣ ਲੱਗ ਪਿਆ। ਇੱਕ ਦਿਨ ਇਉਂ ਹੀ ਕਾਲਜ ਵਿੱਚ ਹੋਇਆ। ਸਾਡੇ ਡਿਪਾਰਟਮੈਂਟ ਵਿੱਚ ਹਰ ਕੋਈ ਇੱਕ-ਦੂਜੇ ਨੂੰ ਡਾਕਟਰ ਕਹਿ ਕੇ ਸੰਬੋਧਨ ਕਰਦੇ ਹਨ, ਨਾਂ ਕੋਈ ਇੱਕ-ਦੂਜੇ ਦਾ ਨਹੀਂ ਲੈਂਦਾ।
ਇੱਕ ਦਿਨ ਅਸੀਂ ਕੰਟੀਨ ਬੈਠੇ ਸੀ ਤਾਂ ਪਤਾ ਨਹੀਂ ਕਾਲਜ ਵਿੱਚ ਉਹ ਕੁੱਤਾ ਕਿਧਰੋਂ ਆਇਆ ਤੇ ਕੰਟੀਨ ਵਿੱਚ ਆ ਵੜਿਆ । ਕੰਟੀਨ ਦਾ ਮਾਲਕ ਨੇ ਜਦ ਕੁੱਤਾ ਦੇਖਿਆ ਤਾਂ ਆਪਣੇ ਨੌਕਰ ਨੂੰ ਬੋਲਿਆ " ਓ ਕੈਲਿਆ ਆ ਡਾਕਟਰ ਸਾਹਿਬ ਨੂੰ ਕੱਢ ਬਾਹਰ ?" ਕੈਲਾ ਨੇ ਸੋਟੀ ਚੱਕੀ ਤੇ ਕੁੱਤੇ ਦੇ ਢੂੰਹੇਂ ਉਪਰ ਮਾਰੀ ਤੇ ਉਹ ਚਊਂ ਚਊ ਕਰਦਾ ਭੱਜ ਗਿਆ । ਅਸੀਂ ਸਭ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਬਾਹਰ ਨਿਕਲ ਗਏ ।
ਜਦ ਮੈਂ ਕਲਾਸ ਵਾਲੇ ਕਮਰੇ ਵੱਲ ਨੂੰ ਗਿਆ ਤਾਂ ਕੀ ਹੋਇਆ ?
''ਡਾਕਟਰ ਸਾਹਿਬ! ਆ ਰਚਨਾ, ਵਿਚਰਨਾ, ਸਰੰਚਨਾ ਰੂਪਵਾਦ ਇਹ ਕੀ ਬਲਾ ਹੁੰਦੀ ਹੈ?'' ਦੋ-ਤਿੰਨ ਵਿਦਿਆਰਥੀਆਂ ਨੇ ਮੈਨੂੰ ਇਉਂ ਘੇਰ ਲਿਆ, ਜਿਵੇਂ ਕੁੱਤਿਆਂ ਨੇ ਬਿੱਲੀ ਘੇਰੀ ਹੁੰਦੀ ਐ।
ਮੈਨੂੰ ਸਮਝ ਨਾ ਲੱਗੇ ਮੈਂ ਕੀ ਜਵਾਬ ਦੇਵਾਂ, ਮੈਂ ਪੇਸ਼ਾਬ ਕਰਨ ਦੇ ਬਹਾਨੇ ਉੱਥੋਂ ਖਿਸਕ ਗਿਆ ਤੇ ਆਪਣਾ ਅਸਤੀਫ਼ਾ ਲਿਖ ਕੇ ਹੈੱਡ ਨੂੰ ਦੇ ਆਇਆ। "
ਮੇਰਾ ਅਸਤੀਫ਼ਾ ਤਾਂ ਮਨਜੂਰ ਨਾ ਹੋਇਆ, ਸਗੋਂ ਦਿੱਲੀ ਦੀ ਇਕ ਫਰਮ ਨੇ ਇਕ ਰਸਾਲੇ ਦੇ ਨਾਟਕ ਉੱਤੇ ਅੰਕ ਕੱਢਣ ਲਈ ਮੈਨੂੰ ਆਨਰੇਰੀ ਸੰਪਾਦਕ ਨਿਯੁਕਤ ਕਰ ਦਿੱਤਾ। ਬੱਸ ਫਿਰ ਕੀ ਸੀ। ਆਪਾਂ ਡਾਕਟਰ ਤਲਵਾਰ ਵਾਲੀ ਵਿਧੀ ਨਾਲ ਰਸਾਲਾ ਮਹੀਨੇ ਵਿਚ ਤਿਆਰ ਕਰਕੇ ਫਰਮ ਤੋਂ ਚੈਕ ਲੈ ਕੇ ਬੈਂਕ ਵਿਚ ਜਮਾਂ ਕਰਵਾ ਦਿੱਤਾ।
ਹੁਣ ਮੇਰੇ ਵਿਭਾਗ ਦੇ ਸਾਥੀ ਮੇਰੇ ਵਿਦਵਾਨ ਹੋਣ ਤੋਂ ਖਾਰ ਖਾਂਦੇ ਹਨ। ਕਈ ਤਾਂ ਮੇਰੇ ਖ਼ਿਲਾਫ਼ ਸਾਜਿਸ਼ਾਂ ਵੀ ਘੜਦੇ ਹਨ, ਪਰ ਮੈਨੂੰ ਪਤਾ ਹੈ ਕਿ ਮੈਨੂੰ ਇਕ ਫਰਮ ਨੇ ਵਿਦਵਾਨ ਸਵੀਕਾਰ ਕਰ ਲਿਆ ਹੈ। ਆਪਾਂ ਆਪੇ ਬਣੇ ਵਿਦਵਾਨ ਹਾਂ । ਮੇਰੇ ਵਰਗੇ ਹੋਰ ਵੀ ਕਈ ਸੈਕੜੇ ਹਨ । ਜਿਹੜੇ ਆਪਣੀ ਵਿਦਵਤਾ ਦੇ ਝੰਡੇ ਝੁਲਾ ਰਹੇ ਹਨ । ਆਪਾਂ ਮੋਟੀ ਤਨਖਾਹ ਕੁੱਟੀ ਦੀ ਆ । ਸਾਹਿਤ ਤੇ ਸਿੱਖਿਆ ਆਪਾਂ ਡਿਪਾਰਮੈਂਟ ਤੋਂ ਕੀ ਲੈਣਾ? ਆਪਾਂ ਤਾਂ ਬਦਵਾਨ ਹਾਂ। ਬਦਵਾਨ ਆਂ। ਮੇਰੇ ਵਰਗੇ ਹੋਰ ਬਹੁਤ ਹਨ, ਜਿਹੜੇ ਮੇਰੇ ਵਾਂਗ ਅਠਖੇਲੀਆਂ ਕਰਦੇ ਹਨ, ਬਦਵਾਨੀ ਘੋਟਦੇ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਵਲੰਟੀਅਰ ਹੀ ਨਹੀਂ ਲੱਭਣੇ
ਧਰਮਕੋਟ ਅਮਰੀਕ ਸਿੰਘ ਛਾਬੜਾ
ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਧੁਰ ਅੰਦਰ ਤੱਕ ਅੱਕੇ ਹੋਏ ਲੋਕ ਹੁਣ ਇਸ ਪਾਰਟੀ ਦੇ ਨਿਖਿਦ ਸ਼ਾਸਨ ਨੂੰ ਪਰੇ ਧੱਕਣ ਲਈ ਪੱਬਾਂ ਭਾਰ ਹੋਏ ਪਏ ਹਨ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਲਈ ਇਥੋਂ ਤੱਕ ਉਤਸਕ ਹਨ ਕਿ ਸੱਥਾਂ ਵਿੱਚ ਕਾਂਗਰਸ ਦੇ ਅਤੀਤ ਵਾਲੇ ਰਾਜਭਾਗ ਦੇ ਗੁਣ ਗਾਨ ਕਰਕੇ ਲੋਕਾਂ ਨੂੰ ਪਰੀਰਤ ਕਰਨ ਜੁੱਟ ਗਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਨੇ ਇਥੋਂ ਤੱਕ ਕਿਹਾ ਕਿ ਖੁਦ ਪ੍ਰਚਾਰਕ ਬਣ ਗਲੀਆਂ ਵਿੱਚ ਘੁੰਮਦੇ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਹੁਣ ਤੱਕ ਕੋਈ ਵਾਹ ਵਾਸਤਾ ਵੀ ਨਹੀਂ ਪਰੰਤੂ ਉਹਨਾਂ ਨੇ ਆਪਣੇ ਤਜਰਬਿਆਂ ਦੇ ਅਧਾਰ ਤੇ ਨਿਚੋੜ ਕੱਢ ਲਿਆ ਹੈ ਕਿ ਕਾਂਗਰਸ ਵਰਗੀ ਲੋਕ ਪੱਖੀ ਅਤੇ ਤਜਰਬੇਕਾਰ ਪਾਰਟੀ ਤੋਂ ਬਗੈਰ ਪੰਜਾਬ ਦੀ ਤਰੱਕੀ ਅਸੰਭਵ ਹੈ ਕਾਕਾ ਲੋਗੜ ਨੇ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਉੱਪਰ ਬੇਹੱਦ ਨਿਰਾਸ਼ਾ ਜਾਹਰ ਕਰਦਿਆਂ ਕਿਹਾ ਕਿ ਹੱਦਾਂ ਬੰਨੇ ਟੱਪੀ ਪੰਜਾਬ ਅੰਦਰਲੀ ਅਮਨ ਕਾਨੂੰਨ ਦੀ ਬਦਤਰ ਸਥਿਤੀ ਨੇ ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਹਨ ਕਾਕਾ ਲੋਹਗੜ ਨੇ ਕਿਹਾ ਕਿ ਇੱਕ ਦਿਨ ਵਿੱਚ ਹੋ ਰਹੇ ਪੰਜ ਪੰਜ ਕਤਲ ਫਰੌਤੀਆਂ ਤੇ ਡਾਕੇ ਆਦਿ ਨੂੰ ਸਕਾਰ ਤਮਾਸ਼ਬੀਨ ਬਣ ਕੇ ਦੇਖ ਰਹੀ ਹੈ ਪਰ ਪੁਲਿਸ ਨੂੰ ਸਖਤੀ ਨਾਲ ਨਜਿੱਠਣ ਦੇ ਆਦੇਸ਼ ਦੇਣ ਦੀ ਬਜਾਏ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਹੱਥ ਬੰਨ ਕੇ ਰੱਖੀ ਬੈਠੀ ਹੈ। ਕਾਕਾ ਲੋਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਕੱਤਰ ਕੀਤੀਆਂ ਜਾ ਰਹੀਆਂ ਆਪਣੀਆਂ ਕਾਰਜ ਕੁਰਾਰੀ ਦੀਆਂ ਅੰਦਰੂਨੀ ਰਿਪੋਰਟਾਂ ਕੇਜਰੀਵਾਲ ਤੇ ਭਗਵੰਤ ਮਾਨ ਦੀ ਨੀਂਦ ਹਰਾਮ ਕਰ ਰਹੀਆਂ ਹਨ ਰਿਪੋਰਟਰਾਂ ਅਨੁਸਾਰ 92 ਸੀਟਾਂ ਵਾਲੇ ਅੰਕੜ ਚੋਂ ਇੱਕ ਅੰਕੜਾ ਗਾਇਬ ਹੋਣ ਜਾ ਰਿਹਾ ਹੈ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਅਨੁਮਾਨ ਦਾ ਸਿੱਧਾ ਮਤਲਬ ਤੇ ਦਾਅਵਾ ਹੈ ਕਿ ਮੌਜੂਦਾ ਪਾਰਟੀ ਸਰਕਾਰ 2027 ਦੀਆਂ ਚੋਣਾਂ ਦੌਰਾਨ ਇਕਾਈ ਦੇ ਅੰਕੜੇ ਤੱਕ ਸਿਮਟ ਕੇ ਰਹਿ ਜਾਵੇਗੀ। ਉਹਨਾਂ ਆਖਿਆ ਕਿ ਜਿਸ ਉਮੀਦ ਨਾਲ ਲੋਕ ਕਾਂਗਰਸ ਪਾਰਟੀ ਵੱਲ ਤੱਕ ਰਹੇ ਹਨ ਉਸੇ ਉਮੀਦ ਉੱਪਰ ਖਰਾ ਉਤਰਨ ਲਈ ਕਾਂਗਰਸ ਪਾਰਟੀ ਵੱਲੋਂ ਰਾਜਨੀਤਿਕ ਸਰਗਰਮੀਆਂ ਹੁਣੇ ਤੋਂ ਹੀ ਤੇਜ਼ ਕਰ ਦਿੱਤੀਆਂ ਗਈਆਂ ਹਨ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰ ਗ੍ਰਿਫਤਾਰ, 7 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਬਰਾਮਦ
ਫਤਿਹਗੜ੍ਹ ਪੰਜਤੂਰ 8 ਫਰਵਰੀ (ਖੇਤਪਾਲ ਸਿੰਘ 'ਦੀਪ')
ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਡਿਵੀਜ਼ਨ ਧਰਮਕੋਟ ਦੀ ਸੁਪਰਵੀਜ਼ਨ ਹੇਠ ਥਾਣਾ ਫਤਿਹਗੜ੍ਹ ਪਿੰਡ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏਐਸਆਈ ਸੁਰਿੰਦਰ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਕਦਮਾ ਨੰਬਰ 11/6 ਅਧੀਨ ਧਾਰਾ 21 ਅਤੇ 27 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ।
ਜਾਣਕਾਰੀ ਦਿੰਦਿਆ ਥਾਣਾਂ ਮੁਖੀ ਮੈਡਮ ਸੁਨੀਤਾ ਰਾਣੀ ਜੀ ਹੋਰਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 7 ਗ੍ਰਾਮ ਹੈਰੋਇਨ ਅਤੇ ਤਲਾਸ਼ੀ ਦੌਰਾਨ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅੱਗੇ ਅਤੇ ਪਿੱਛੇ ਦੇ ਲਿੰਕ ਖੰਗਾਲੇ ਜਾ ਸਕਣ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸਵ. ਅਜਮੇਰ ਸਿੰਘ ਖੱਟਰਾਂ ਦੀ ਯਾਦ ‘ਚ ਸਮਰਾਲਾ ਵਿਖੇ ਖੂਨਦਾਨ ਤੇ ਮੁਫ਼ਤ ਅੱਖਾਂ ਦੇ ਮੋਤੀਏ ਦੇ ਅਪਰੇਸ਼ਨ ਦਾ ਕੈਂਪ ਲਗਾਇਆ ਗਿਆ
ਸਮਰਾਲਾ 8 ਫਰਵਰੀ (ਮਾਈਕਲ ਸਮਰਾਲਾ)
ਸਵਰਗਵਾਸੀ ਅਜਮੇਰ ਸਿੰਘ ਖੱਟਰਾਂ, ਸੀਨੀਅਰ ਅਕਾਲੀ ਆਗੂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਮੁਫ਼ਤ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਦਾ ਕੈਂਪ ਅੱਜ ਪੀਐਮ ਸ਼੍ਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ, ਸਮਰਾਲਾ ਵਿੱਚ ਲਗਾਇਆ ਗਿਆ।
ਇਹ ਸੇਵਾ ਭਾਵ ਨਾਲ ਭਰਪੂਰ ਕੈਂਪ ਲੋਕ ਸੇਵਾ ਮਿਸ਼ਨ, ਕੋਹਿਨੂਰ ਵੈਲਫੇਅਰ ਐਂਡ ਸਪੋਰਟਸ ਕਲੱਬ, ਖੱਟਰਾਂ ਯੁਵਕ ਸੇਵਾਵਾਂ ਕਲੱਬ ਅਤੇ ਸਮੂਹ ਇਲਾਕਾ ਨਿਵਾਸੀ ਸਮਰਾਲਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ, ਜਦਕਿ ਅੱਖਾਂ ਦੇ ਚਿੱਟੇ ਮੋਤੀਏ ਨਾਲ ਪੀੜਤ ਮਰੀਜ਼ਾਂ ਲਈ ਮੁਫ਼ਤ ਅਪਰੇਸ਼ਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ। ਆਯੋਜਕਾਂ ਵੱਲੋਂ ਕਿਹਾ ਗਿਆ ਕਿ ਸਵ. ਅਜਮੇਰ ਸਿੰਘ ਖੱਟਰਾਂ ਹਮੇਸ਼ਾਂ ਸਮਾਜ ਸੇਵਾ ਲਈ ਸਮਰਪਿਤ ਰਹੇ ਅਤੇ ਉਨ੍ਹਾਂ ਦੀ ਯਾਦ ‘ਚ ਅਜਿਹੇ ਸੇਵਾ ਕਾਰਜ ਅੱਗੇ ਵੀ ਜਾਰੀ ਰਹਿਣਗੇ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਕਾਰਵਾਈ ਨਾ ਹੋਈ ਤਾਂ ਰੋਡ ਜਾਮ,ਤੀਜੀ ਚੋਰੀ ਤੋਂ ਬਾਅਦ ਦੁਕਾਨਦਾਰਾਂ ਦੀ ਚੇਤਾਵਨੀ
ਸਮਰਾਲਾ 8 ਫਰਵਰੀ (ਮਾਈਕਲ ਸਮਰਾਲਾ)
8 ਮਹੀਨਿਆਂ ਵਿੱਚ ਤੀਜੀ ਚੋਰੀ, ਦੁਕਾਨਦਾਰਾਂ ਦਾ ਫੁੱਟਿਆ ਗੁੱਸਾ,ਚੋਰ ਬੇਖੌਫ਼, ਇੱਕ ਹੀ ਦੁਕਾਨ ’ਚ ਤੀਜੀ ਵਾਰ ਲੱਖਾਂ ਦੀ ਚੋਰੀ,ਕਾਰਵਾਈ ਨਾ ਹੋਈ ਤਾਂ ਰੋਡ ਜਾਮ ਕਰਾਂਗੇ: ਦੁਕਾਨਦਾਰਾਂ ਦੀ ਚੇਤਾਵਨੀ...
ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਦੇਰ ਰਾਤ ਸ਼ਾਮਗੜ੍ਹ ਬੋਰਿੰਗ ਐਂਡ ਸੈਨਟਰੀ ਸਟੋਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਅਨੁਸਾਰ ਚੋਰਾਂ ਵੱਲੋਂ ਟੂਟੀਆਂ ਮੋਟਰਾਂ ਅਤੇ ਡੀਵੀਆਰ ਸਮੇਤ ਐਲਸੀਡੀ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋਏ ਹਨ ਉਹਨਾਂ ਦੱਸਿਆ ਕਿ ਇਹ ਉਹਨਾਂ ਦੀ ਦੁਕਾਨ ਤੇ ਤੀਸਰੀ ਵਾਰੀ ਚੋਰੀ ਹੋਈ ਹੈ ਪਹਿਲੀ ਵਾਰੀ ਚੋਰੀ ਜੁਲਾਈ ਵਿੱਚ ਹੋਈ ਸੀ ਅਤੇ ਦੂਸਰੀ ਚੋਰੀ ਦਸੰਬਰ ਵਿੱਚ ਹੋਈ ਜਿਸ ਤੋਂ ਬਾਅਦ ਅੱਜ ਫਿਰ ਚੋਰਾਂ ਵੱਲੋਂ ਇਸ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ! ਦੁਕਾਨ ਮਾਲਕ ਨੇ ਦੱਸਿਆ ਕਿ ਹਾਲੇ ਤੱਕ ਪਿਛਲੀਆਂ ਚੋਰੀਆਂ ਦੋ ਜੋ ਹੋਈਆਂ ਹਨ ਉਹਨਾਂ ਦੀ ਸੀਸੀਟੀਵੀ ਵੀ ਪੁਲਿਸ ਨੂੰ ਮੁਹਈਆ ਕਰਵਾ ਦਿੱਤੀ ਗਈ ਸੀ ਪ੍ਰੰਤੂ ਅਜੇ ਤੱਕ ਉਹ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਤਾਂ ਚੋਰ ਡੀਵੀਆਰ ਵੀ ਨਾਲ ਲੈ ਕੇ ਫਰਾਰ ਹੋ ਗਏ ਤਾਂ ਇਸ ਵਾਰ ਕੀ ਕਾਰਵਾਈ ਹੋਵੇਗੀ ਉਹਨਾਂ ਦੱਸਿਆ ਇਸ ਵਾਰ ਲਗਭਗ 6 ਲੱਖ ਦੇ ਕਰੀਬ ਦਾ ਸਮਾਨ ਚੋਰੀ ਹੋਇਆ ਹੈ !
ਉਹਨਾਂ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਅਤੇ ਐਸਐਸਪੀ ਦੇ ਪੇਸ਼ ਹੋਵਾਂਗੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ !
ਉੱਥੇ ਹੀ ਮੌਕੇ ਤੇ ਹੀਡੋ ਚੌਂਕੀ ਤੋਂ ਮੁਖਤਿਆਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪਹਿਲਾਂ ਵੀ ਚੋਰੀਆਂ ਹੋਈ ਹੈ ਪ੍ਰੰਤੂ ਕੋਈ ਉਨਾਂ ਦਾ ਸੁਰਾਖ ਨਹੀਂ ਮਿਲ ਪਾਇਆ ਇਸ ਵਾਰ ਇਹ ਲੱਗਦਾ ਹੈ ਕਿ ਜੋ ਡੀਵੀਆਰ ਲੈ ਕੇ ਗਏ ਹਨ ਉਹ ਕਿਸੇ ਭੇਤੀ ਦਾ ਹੀ ਕੰਮ ਜਾਪਦਾ ਹੈ ਕਿਉਂਕਿ ਡੀਵੀਆਰ ਇਹੋ ਜਿਹੀ ਜਗ੍ਹਾ ਲੁਕੋਇਆ ਹੈ ਜਿੱਥੇ ਕਿਸੇ ਨੂੰ ਨੋਰਮਲ ਪਤਾ ਵੀ ਨਹੀਂ ਚੱਲ ਸਕਦਾ !
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਸਵਰਗਵਾਸੀ ਸਰਦਾਰ ਬਾਜ ਸਿੰਘ ਬਹਿਰਾਮਕੇ ਦੀ 21ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
ਕੋਟ ਈਸੇ ਖਾਂ/ਬਹਿਰਾਮਕੇ (ਖੇਤਪਾਲ ਸਿੰਘ 'ਦੀਪ')
ਸਵਰਗਵਾਸੀ ਸਰਦਾਰ ਬਾਜ ਸਿੰਘ ਬਹਿਰਾਮ ਕੇ ਜੀ ਦੀ 21ਵੀ ਬਰਸੀ ਮੌਕੇ ਬੀਕੇਯੂ ਪੰਜਾਬ ਪ੍ਰਧਾਨ ਸਰਦਾਰ ਬਲਵੰਤ ਸਿੰਘ ਬਹਿਰਾਮ ਕੇ ਦੇ ਘਰ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸ੍ਰ ਬਾਜ ਸਿੰਘ ਬਹਿਰਾਮ ਕੇ ਜੀ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਆਪਣੇ ਮਹਿਬੂਬ ਨੇਤਾ ਸਵਰਗਵਾਸੀ ਬਾਜ ਸਿੰਘ ਬਹਿਰਾਮ ਕੇ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਜ਼ਿਕਰਯੋਗ ਹੈ ਕਿ ਸਰਦਾਰ ਬਲਵੰਤ ਸਿੰਘ ਬਹਿਰਾਮ ਕੇ ਦੇ ਪਿਤਾ ਸਵਰਗਵਾਸੀ ਸਰਦਾਰ ਬਾਜ ਸਿੰਘ ਜੀ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦੌਰਾਨ ਅਨੇਕਾਂ ਕਿਸਾਨੀ ਲੜਾਈਆਂ ਲੜੀਆਂ ਅਤੇ ਫਸਲਾਂ ਤੇ ਨਸਲਾਂ ਦੀ ਰੱਖਿਆ ਲਈ ਮੋਗਾ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਵਿੱਚ ਕਿਸਾਨਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ।
ਬਰਸੀ ਸਮਾਗਮ ਦੌਰਾਨ ਕੀਰਤਨੀ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਮਹਾਰਾਜ ਨਾਲ ਜੋੜਿਆ ਗਿਆ । ਇਸ ਮੌਕੇ ਆਇਆਂ ਹੋਇਆ ਸੰਗਤਾਂ ਕਿਸਾਨ ਜਥੇਬੰਦੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਸਵਰਗਵਾਸੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਦੌਰਾਨ ਪ੍ਰੈਸ ਕਲੱਬ ਧਰਮਕੋਟ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਛਾਬੜਾ ਅਤੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਡੂਵਾਲ ਨੂੰ ਸਮਾਜਿਕ ਤੇ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸਰਦਾਰ ਬਲਵੰਤ ਸਿੰਘ ਬਹਿਰਾਮ ਕੇ ਵੱਲੋਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਵਰਗਵਾਸੀ ਸਰਦਾਰ ਬਾਜ ਸਿੰਘ ਜੀ ਦੇ ਦਿਖਾਏ ਰਾਹ ‘ਤੇ ਚਲਦਿਆਂ ਕਿਸਾਨੀ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਦਿੱਤਾ ਗਿਆ।
ਤਾਜ਼ਾ ਅਪਡੇਟ ਲਈ GTV News Moga ਨਾਲ ਜੁੜੇ ਰਹੋ
ਉਗਰਾਹਾਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਤੇ ਪੁਲਿਸ ਵਲੋਂ ਕੀਤਾ ਜਬਰ ਅਤਿ ਨਿੰਦਣਯੋਗ --ਬਹਿਰਾਮਕੇ, ਰਾਏ
ਧਰਮਕੋਟ 7 ਫਰਵਰੀ (ਖੇਤਪਾਲ ਸਿੰਘ 'ਦੀਪ)
ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ, ਚਮਕੋਰ ਸਿੰਘ ਉਸਮਾਨ ਵਾਲਾ, ਗੁਰਮੇਲ ਸਿੰਘ ਗਿੱਲ ਸੂਬਾ ਸਕੱਤਰ, ਦਿਲਬਾਗ ਸਿੰਘ ਗਿੱਲ ਜਿਲਾ ਪ੍ਰਧਾਨ, ਜਗਰੂਪ ਸਿੰਘ ਰੰਡਿਆਲਾ, ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਬੀਤੇ ਦਿਨੀਂ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਪਰਚੇ ਦਰਜ ਕਰਕੇ ਜੇਹਲਾਂ ਵਿੱਚ ਬੰਦ ਕੀਤਾ।
ਉਹਨਾਂ ਕਿਸਾਨ ਆਗੂਆਂ ਨੂੰ ਛਡਾਉਣ ਲਈ ਸ਼ਾਂਤਮਈ ਢੰਗ ਨਾਲ ਚਲਦੇ ਸਘੰਰਸ ਦੋਰਾਨ ਭਾਰੀ ਪੁਲਿਸ ਫੋਰਸ ਵਲੋਂ ਕਿਸਾਨਾਂ ਉਪਰ ਭਾਰੀ ਲਾਠੀਚਾਰਜ ਤੇ ਅੱਥਰੂ ਗੇਸ ਦੇ ਗੋਲੇ ਸਿੱਟੇ ਗਏ ਜਿਸ ਨਾਲ ਸੇਕੜੇ ਕਿਸਾਨ ਫੱਟੜ ਹੋਏ । ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਸ ਤਰਾਂ ਕਿਸਾਨਾਂ ਤੇ ਤਸੱਦਦ ਕਰਨ ਨਾਲ ਕਿਸਾਨਾਂ ਦੀ ਅਵਾਜ ਨੂੰ ਦਬਾਇਆ ਨਹੀ ਜਾ ਸਕਦਾ। ਇਸ ਜਬਰ ਦਾ ਜਵਾਬ ਪੰਜਾਬ ਦਾ ਕਿਸਾਨ ਵਿਧਾਨ ਸਭਾ ਦੇ ਇਲੈਕਸ਼ਨ ਵਿਚ ਜਰੂਰ ਦੇਵੇਗਾ।
ਪੰਜਾਬ ਅੰਦਰ ਜਦੋਂ ਜਦੋਂ ਵੀ ਕਿਸਾਨ ਜਥੇਬੰਦੀਆਂ ਨੇ ਦੇਸ ਦੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਸੱਚ ਦੀ ਆਵਾਜ਼ ਚੁੱਕੀ ਉਦੋ ਉਦੋ ਹੀ ਕਿਸਾਨਾਂ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਬਰ ਤੇ ਤਸੱਦਦ ਕੀਤਾ ਗਿਆ। ਬੀਕੇਯੂ ਬਹਿਰਾਮਕੇ ਜਥੇਬੰਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੇ ਕਿ ਉਗਰਾਹਾਂ ਜਥੇਬੰਦੀ ਦੇ ਸਮੂਹ ਆਗੂ ਤੇ ਵਰਕਰ ਤੁਰੰਤ ਰਿਹਾਅ ਕੀਤੇ ਜਾਣ। ਇਸ ਮੋਕੇ ਜਸਵਿੰਦਰ ਸਿੰਘ ਨੇਪਰਾ ਜਿਲਾ ਪ੍ਰਧਾਨ ਪਟਿਆਲਾ, ਸੰਤੋਖ ਸਿੰਘ, ਬਚਿੱਤਰ ਸਿੰਘ ਥੂਹਾ, ਨਾਇਬ ਸਿੰਘ ਬੋਤੀਆ ਵਾਲਾ, ਮੁਖਤਿਆਰ ਸਿੰਘ ਮਾਹਲਾ, ਗੁਰਬਾਜ ਸਿੰਘ ਬਰਾੜ, ਸਤਨਾਮ ਸਿੰਘ ਬਾਸੀ ਮੁੱਦਕੀ ਆਦਿ ਕਿਸਾਨ ਆਗੂ ਹਾਜਰ ਸਨ।
ਤਾਜ਼ਾ ਰਾਜਨੀਤਿਕ ਅਪਡੇਟ ਲਈ GTV News Moga ਨਾਲ ਜੁੜੇ ਰਹੋ।
ਪੰਜਾਬ ਸਰਕਾਰ ਚੋਰੀ ਅਤੇ ਡਕੈਤੀਆਂ ਉੱਤੇ ਸਖ਼ਤੀ ਨਾਲ ਰੋਕ ਲਗਾਵੇ (ਨੰਬਰਦਾਰ ਯੂਨੀਅਨ)
ਪੰਜਾਬ ਦੀ ਜਨਤਾ ਬਗੈਰ ਕਿਸੇ ਡਰ ਤੋਂ ਪੰਜਾਬ ਵਿੱਚ ਰਹਿ ਸਕਣ
ਧਰਮਕੋਟ,7 ਫ਼ਰਵਰੀ (ਖੇਤਪਾਲ ਸਿੰਘ 'ਦੀਪ')
ਨੰਬਰਦਾਰ ਯੂਨੀਅਨ ਗ਼ਾਲਿਬ ਗਰੁੱਪ ਦੀ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਮੇਟੀ ਮੈਂਬਰ ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਉੱਪਲ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ 26 ਜਨਵਰੀ ਗਣਤੰਤਰ ਦਿਵਸ਼ ਤੇ ਪੰਜਾਬ ਸਰਕਾਰ ਨੇ ਉਸ ਸਮੇਂ ਨੰਬਰਦਾਰਾਂ ਦਾ ਮਾਨ ਸਮਾਨ ਵਧਿਆ ਜਦੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਗਣਤੰਤਰ ਦਿਵਸ਼ ਤੇ ਨੰਬਰਦਾਰ ਬੂਟਾ ਮੱਲ ਧਰਮਕੋਟ ਦਾ ਨਾਮ ਪੇਸ਼ਕਸ਼ ਹੋਇਆ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਮਾਨ ਸਮਾਨ ਦਿੱਤਾ ਗਿਆ ਕਿਉਂਕਿ ਬੂਟਾ ਮੱਲ ਨੇ ਰਹਿੰਦੇ ਸਮੇਂ ਵਿੱਚ ਸਰਕਾਰੀ ਐਡੀ ਅਤੇ ਸਰਕਾਰ ਦਾ ਕੰਮ ਪੂਰੇ ਟਾਈਮ ਸਿਰ ਕਰ ਵਿਖਾਇਆ ਅਤੇ ਸਰਕਾਰੀ ਕੰਮਾਂ ਵਿੱਚ ਸਰਕਾਰ ਦਾ ਹੱਥ ਵਟਾਇਆ ਉੱਪਲ ਨੇ ਕਿਹਾ ਹੈ ਕਿ ਮੋਗੇ ਜਿਲੇ ਦੇ ਵਿੱਚੋਂ ਨੰਬਰਦਾਰਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਸਰਕਾਰ ਨੇ ਜੋ ਨੰਬਰਦਾਰਾਂ ਨੂੰ ਮਾਨ ਸਮਾਨ ਦਿੱਤਾ ਹੈ ਉਸ ਦਾ ਨੰਬਰਦਾਰ ਯੂਨੀਅਨ ਧੰਨਵਾਦ ਕਰਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਜੋ ਨੰਬਰਦਾਰਾਂ ਨਾਲ ਆਪਣੇ ਨੋਟੀਫਿਕੇਸ਼ਨ ਵਿੱਚ ਕੁਝ ਵਾਅਦੇ ਅਤੇ ਸਾਡੀਆਂ ਮੁੱਖ ਮੰਗਾਂ ਹਨ ਜਿਵੇਂ ਕਿ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨੀ, ਮਾਣ ਭੱਤੇ ਦੁਗਣੇ ਕਰਨੇ, ਬੱਸ ਕਰਾਇਆ ਟੋਲ ਪਲਾਜ਼ਾ, ਫ੍ਰੀ ਮੈਡੀਕਲ ਸਿਹਤ ਬੀਮਾ ਸਕੀਮ ਵਰਗੀਆਂ ਅਹਿਮ ਸਹੂਲਤਾਂ ਪ੍ਰਦਾਨ ਰਹਿੰਦੇ ਸਮੇਂ ਵਿੱਚ ਪੂਰੀਆਂ ਕੀਤੀਆਂ ਜਾਣ ਉੱਪਲ ਨੇ ਕਿਹਾ ਹੈ ਕਿ ਪੰਜਾਬ ਦਾ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗ਼ਾਲਿਬ ਵੱਲੋਂ ਕੈਬਨਿਟ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨਾਂ ਨੇ ਵੀ ਸੂਬਾ ਪ੍ਰਧਾਨ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਤੁਹਾਡੀਆਂ ਭੱਖਦੀਆਂ ਮੰਗਾਂ ਵੱਲ ਜਲਦ ਹੀ ਸਰਕਾਰ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਚੋਰੀ ਅਤੇ ਡਕੈਤੀਆਂ ਉੱਤੇ ਸਖ਼ਤੀ ਨਾਲ ਰੋਕ ਲਗਾਏ ਤਾਂ ਕਿ ਪੰਜਾਬ ਦੀ ਜਨਤਾ ਬਗੈਰ ਡਰ ਤੋਂ ਪੰਜਾਬ ਵਿੱਚ ਰਹਿ ਸਕੇ ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਸੈਕਟਰੀ, ਚਮਕੌਰ ਸਿੰਘ ਦਾਤਾ, ਬੂਟਾ ਸਿੰਘ ਜਨੇਰ, ਨਛੱਤਰ ਸਿੰਘ ਲਲਿਹਾਂਦੀ, ਚਮਕੌਰ ਸਿੰਘ ਬੋਗੇ ਵਾਲਾ, ਨਿਸ਼ਾਨ ਸਿੰਘ ਭੱਟੀ, ਹੁਸ਼ਿਆਰ ਸਿੰਘ ਸ਼ੇਰਪੁਰ ਤਾਇਬਾ, ਰਣਜੀਤ ਸਿੰਘ ਰਸੂਲਪੁਰ, ਦੀਦਾਰ ਸਿੰਘ ਕੋਟ ਮਹੰਮਦ ਖਾਂ, ਠਾਣਾ ਸਿੰਘ ਦਾਤੇ ਵਾਲਾ, ਕੁਲਵੰਤ ਸਿੰਘ ਲੌਂਗੀਵਿੰਡ, ਗੁਰਜੀਤ ਸਿੰਘ ਸਿੱਧੂ, ਬੋਹੜ ਸਿੰਘ ਵਰੇ, ਜਸਪਾਲ ਸਿੰਘ ਜਨੇਰ,ਹਰਨੇਕ ਸਿੰਘ ਭਿੰਡਰ, ਗੁਰਜਿੰਦਰ ਸਿੰਘ ਜਿੰਦੜਾ, ਮੰਗਲ ਸਿੰਘ ਚੱਕ ਸਿੰਘਪੁਰਾ, ਗੁਰਵਿੰਦਰ ਸਿੰਘ, ਭੋਇਪੁਰ, ਸਲਵਿੰਦਰ ਸਿੰਘ ਕੋਟ ਮਹੰਮਦ ਖਾਂ, ਦਵਿੰਦਰ ਸਿੰਘ ਗਲੋਟੀ, ਬੂਟਾ ਮੱਲ ਧਰਮਕੋਟ ਆਦਿ ਦੀ ਹਾਜ਼ਰ ਸਨ |
ਤਾਜ਼ਾ ਰਾਜਨੀਤਿਕ ਅਪਡੇਟ ਲਈ GTV News Moga ਨਾਲ ਜੁੜੇ ਰਹੋ।
ਕਿਸਾਨਾਂ ਦੇ ਮਸੀਹਾ ਬਾਜ ਸਿੰਘ ਬਹਿਰਾਮਕੇ ਦੀ 21ਵੀ ਸਲਾਨਾਂ ਯਾਦ ਮਨਾਈ
ਸ਼ਹੀਦ ਜਿਊਣ ਦੀ ਧਰਮ ਪਤਨੀ ਬੀਬੀ ਚਰਨਜੀਤ ਕੌਰ ਦਾ ਕੀਤਾ ਸਨਮਾਨ - ਬਹਿਰਾਮਕੇ
ਧਰਮਕੋਟ 7 ਫਰਵਰੀ (ਅਮਰੀਕ ਸਿੰਘ ਛਾਬੜਾ)
ਹਰੇਕ ਸਾਲ ਦੀ ਤਰਾਂ ਕਿਸਾਨਾਂ ਦੇ ਮਸੀਹਾ ਸਵ: ਬਾਜ ਸਿੰਘ ਬਹਿਰਾਮਕੇ ਦੀ 21ਵੀ ਸਲਾਨਾਂ ਯਾਦ ਨੂੰ ਮਨਾਉਂਦਿਆਂ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਮੱਖੂ ਵਾਲੇ ਤੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਹੇੱਡ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਜਿਹਨਾਂ ਨੇ ਕਥਾ ਦੁਆਰਾ ਸੰਗਤਾ ਨੂੰ ਗੁਰ ਇਤਿਹਾਸ ਨਾਲ ਜੋੜਿਆ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ,ਬਾਅਦ 'ਚ ਬੁਲਾਰੇ ਸੂਬਾ ਮੀਤ ਪ੍ਰਧਾਨ ਚਮਕੋਰ ਸਿੰਘ ਉਸਮਾਨ ਵਾਲਾ, ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ ਨੇ ਬਾਜ ਸਿੰਘ ਬਹਿਰਾਮਕੇ ਦੇ ਜੀਵਨ ਬਾਰੇ ਦਸਦਿਆ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀ ਸੇਵਾਵਾਂ ਦੋਰਾਨ 17 ਵਾਰ ਵੱਖ ਵੱਖ ਜੇਹਲਾ ਵਿਚ ਜੇਹਲ ਕੱਟੀ ਉਹਨਾਂ ਦੇ ਧਰਮ ਪਤਨੀ ਮਾਤਾ ਬਲਵੀਰ ਕੌਰ ਤਿੰਨ ਪੁੱਤਰ, ਜੋ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਜਸਵੰਤ ਸਿੰਘ, ਬਸਰਾਨ ਸਿੰਘ ਬੇਟੀ ਰਾਜਵਿੰਦਰ ਕੌਰ ਜੋ ਉਹਨਾਂ ਦੇ ਨਕਸੇ ਕਦਮਾਂ ਤੇ ਚਲਦਿਆ ਅੱਜ ਵੀ ਸਮਾਜ ਦੀਆ ਸੇਵਾਵਾਂ ਨਿਭਾਅ ਰਹੇ ਹਨ। ਬੁਲਾਰਿਆ ਨੇ ਕਿਹਾ ਕਿ ਜਿਸ ਤਰਾ ਬਾਜ ਸਿੰਘ ਬਹਿਰਾਮਕੇ ਨੇ 35 ਸਾਲ ਸੇਵਾ ਨਿਭਾਈ ਜੋ ਜਿਲਾ ਫਿਰੋਜਪੁਰ ਦੇ 15 ਸਾਲ ਲਗਾਤਾਰ ਪ੍ਰਧਾਨ ਰਹੇ ਤੇ ਬਾਅਦ ਚ ਉਹਨਾਂ ਨੂੰ ਪੰਜਾਬ ਦੇ ਜਨਰਲ ਸਕੱਤਰ ਦਾ ਆਹੁਦਾ ਦੇਕੇ ਨਿਵਾਜਿਆ ਜੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਸੱਚ ਦੀ ਲੜਾਈ ਲੜਦਿਆ 14 ਮਾਰਚ 2006 ਨੂੰ ਅਕਾਲ ਚਲਾਣਾ ਕਰ ਗਏ। ਉਹਨਾ ਦੇ ਤਿੰਨੋਂ ਪੁੱਤਰ ਤੇ ਸਮੂਹ ਪ੍ਰੀਵਾਰ ਹਰੇਕ ਸਾਲ ਉਹਨਾ ਨੂੰ ਯਾਦ ਕਰਦਿਆਂ ਉਹਨਾਂ ਦੀ ਬਰਸੀ ਮਨਾਈ ਜਾਦੀ ਹੈ। ਇਸ ਸਮੇ, ਬਾਬਾ ਸ਼ੇਰ ਸਿੰਘ ਮੁਖ ਸੇਵਾਦਾਰ ਗੁਰੂਨਾਨਕਸਰ ਮਸੀਤਾਂ, ਬਾਬਾ ਮੰਗਾ ਸਿੰਘ, ਬਾਬਾ ਸ਼ੇਰ ਸਿੰਘ ਨਿਹੰਗ ਸਿੰਘ ਮੁਖ ਸੇਵਾਦਾਰ ਤਰਨਾਦਲ, ਰਾਜਵਿੰਦਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ, ਸੁਖੁਵਿੰਦਰ ਸਿੰਘ ਸਭਰਾ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ,, ਜੰਗ ਸਿੰਘ ਭਟੇੜੀ ਸੂਬਾ ਬੀਕੇਯੂ ਭਟੇੜੀ, ਬਲਕਾਰ ਸਿੰਘ ਬੇਂਸ ਸੂਬਾ ਆਗੂ ਬੀਕੇਐਮਯੂ , ਜਗਰਾਜ ਸਿੰਘ ਦੱਦਾਹੂਰ ਸੂਬਾ ਆਗੂ ਬੀਕੇਯੂ ਏਕਤਾ ਅਜਾਦ, ਸਾਬਕਾ ਐਮ ਐਲ ਏ ਸੁਖਜੀਤ ਸਿੰਘ ਕਾਕਾ ਲੋਹਗੜ, ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਜਗੀਰ ਸਿੰਘ ਸਾਦੀਵਾਲਾ, ਨਾਇਬ ਸਿੰਘ ਬੋਤੀਆ ਵਾਲਾ, ਸ਼ੇਰ ਸਿੰਘ ਖੰਭੇ, ਤੋਤਾ ਸਿੰਘ ਬਹਿਰਾਮ ਕੇ,ਚਾਨਣ ਸਿੰਘ ਮਲੰਗਸਾਹ ਵਾਲਾ, ਮੁਖਤਿਆਰ ਸਿੰਘ ਮਾਹਲਾ, ਰਣਜੀਤ ਸਿੰਘ ਭਿੰਡਰ ਕਲਾਂ, ਇੰਦਰਬੀਰ ਸਿੰਘ ਕਾਦੀਆਂ ਆਗੂ ਬੀਕੇਯੂ ਦੁਆਬਾ, ਜਿਲਾ ਪ੍ਰਧਾਨ ਫਿਰੋਜਪੁਰ ਦਿਲਬਾਗ ਸਿੰਘ ਗਿੱਲ, ਜਿਲਾ ਪ੍ਰਧਾਨ ਮੋਗਾ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਰੰਡਿਆਲਾ ਕੈਸੀਅਰ, ਜਿਲਾ ਪ੍ਰਧਾਨ ਰੋਪੜ ਅਵਤਾਰ ਸਿੰਘ ਹੀਰਾ, ਜਿਲਾ ਪ੍ਰਧਾਨ ਪਟਿਆਲਾ ਜਸਵਿੰਦਰ ਸਿੰਘ ਵਿਰਕ ਨੇਪਰਾ, ਜਿਲਾ ਪ੍ਰਧਾਨ ਜਲੰਧਰ ਸੁਖਜਿੰਦਰ ਸਿੰਘ ਸੰਧੂ, ਗੁਰਬਾਜ ਸਿੰਘ ਬਰਾੜ, ਸਤਨਾਮ ਸਿੰਘ ਬਾਸੀ ਮੁੱਦਕੀ, ਬਲਵਿੰਦਰ ਸਿੰਘ ਮੁਠਿਆਵਾਲਾ, ਤਰਸੇਮ ਸਿੰਘ ਜੰਗ, ਗੁਰਨਾਮ ਸਿੰਘ ਸਰਕਲ ਪ੍ਰਧਾਨ ਸੇਦੇਸਾਹਵਾਲਾ, ਗੁਰਮੁਖ ਸਿੰਘ ਮੋਜੇਵਾਲਾ, ਗੁਰਦੇਵ ਸਿੰਘ ਲੋਗੀਵਿੰਡ, ਅਵਤਾਰ ਸਿੰਘ, ਸਵਰਨ ਸਿੰਘ ਨਿਹਾਲਗੜ੍ਹ, ਰਛਪਾਲ ਸਿੰਘ ਗਹਿਲੀਵਾਲਾ, ਬਲਜੀਤ ਸਿੰਘ ਮਸਤੇਵਾਲਾ, ਗੁਰਚਰਨ ਸਿੰਘ ਚਰਾਗਸਾਹਵਾਲਾ, ਮੇਜਰ ਸਿੰਘ ਸੇਦਮਹੰਮਦ, ਧਰਮ ਸਿੰਘ, ਟਹਿਲ ਸਿੰਘ ਸੇਰੇਵਾਲਾ, ਗੁਰਮੀਤ ਸਿੰਘ, ਨਰਿੰਦਰ ਸਿੰਘ ਗੱਗੇਵਾਲ, ਕੁਲਜਿੰਦਰ ਸਿੰਘ ਸਿੱਧੂ, ਜਿਲਾ ਪ੍ਰਧਾਨ ਮੋਹਾਲੀ ਅਮਰਜੀਤ ਸਿੰਘ ਜੰਗਪੁਰਾ, ਬਲਦੇਵ ਸਿੰਘ ਖੋਸਾ, ਇਕਬਾਲ ਸਿੰਘ ਢੋਲੇਵਾਲਾ, ਸਵਰਨ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਮਾਨ, ਜੀਤ ਸਿੰਘ ਅਮੀਵਾਲਾ, ਬਲਦੇਵ ਸਿੰਘ ਅਮੀਵਾਲਾ, ਤਰਸੇਮ ਸਿੰਘ ਸੰਗਲਾ, ਨਿਰਮਲ ਸਿੰਘ, ਜਸਬੀਰ ਸਿੰਘ ਅਮੀਵਾਲਾ, ਸੇਵਾ ਸਿੰਘ, ਕਮਲਜੀਤ ਸਿੰਘ ਸਾਹਿਬ ਬਾਕਰਵਾਲਾ, ਜਗਤਾਰ ਸਿੰਘ ਭੋਇਪੁਰ, ਜਸਵਿੰਦਰ ਸਿੰਘ ਮੰਝਲੀ, ਜਰਨੇਲ ਸਿੰਘ ਬਹਾਦਰ ਕੇ, ਦਰਸਨ ਸਿੰਘ, ਸੁਖਵਿੰਦਰ ਸਿੰਘ ਰੋਸਨਵਾਲਾ, ਅਮਨਦੀਪ ਸਿੰਘ ਖਾਲਸਾ, ਰਾਜੂ ਕਲੇਰ, ਰਛਪਾਲ ਸਿੰਘ ਅੱਕੂਸਾਹ ਵਾਲਾ, ਤ੍ਰਿਲੋਕ ਸਿੰਘ ਚੱਕ ਸਿੰਘ ਪੁਰਾ, ਅਮਰਜੀਤ ਸਿੰਘ, ਨਛੱਤਰ ਸਿੰਘ ਭੋਲਾ ਸਰਪੰਚ ਸੇਦੇਸਾਹਵਾਲਾ, ਗੁਰਚਰਨ ਸਿੰਘ, ਕੋਟ ਮੁਹੰਮਦ ਖਾਂ, ਰਮੇਸ ਸਰਮਾ ਧੰਨਾ ਸ਼ਹੀਦ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਵੀਰ ਸਿੰਘ ਪ੍ਰੇਸ ਸਕੱਤਰ ਲੁਹਾਮ ਨਿਰਭੇ ਸਿੰਘ, ਰਛਪਾਲ ਸਿੰਘ, ਪੂਰਨ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਭਿੰਡਰ ਕਲਾਂ, ਹਰੀ ਸਿੰਘ, ਗੁਰਮੀਤ ਸਿੰਘ ਦਾਤਾ, ਗੁਰਸਹਿਜ ਸਿੰਘ ਔਗੜ, ਚਮਕੋਰ ਸਿੰਘ ਜੋਹਲ, ਤਰਸੇਮ ਸਿੰਘ ਕਨੇਡੀਅਨ, ਗੋਪਾ ਜੱਲਾ, ਜਗਜੀਤ ਸਿੰਘ ਨੰਬਰਦਾਰ, ਜਸਵੰਤ ਸਿੰਘ ਭੁੱਲਰ, ਚੰਨ ਸਿੰਘ, ਮਸੀਤਾਂ, ਮੁਕੰਦ ਸਿੰਘ, ਨਿਸਾਨ ਸਿੰਘ, ਗੁਰਮੀਤ ਮੱਤਾ ਜਾਨੀਆਂ, ਡਾਕਟਰ ਹਰਭਜਨ ਸਿੰਘ ਅਰੋੜਾ, ਨਿਸਾਨ ਸਿੰਘ ਮੂਸੇਵਾਲਾ, ਗੁਰਬਚਨ ਸਿੰਘ ਫਰੀਦਕੋਟੀਆ, ਗੁਰਜੰਟ ਸਿੰਘ, ਸੁਖਚੇਣ ਸਿੰਘ ਮੱਲੂਵਾਲੀਏ, ਸਾਹਿਬ ਸਿੰਘ ਗੁਲਾਮੀ ਵਾਲਾ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਫਤਹਿਪੁਰ ਝੁੱਗੀਆਂ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਵਿੱਚ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਨੇ ਆਈ ਹੋਈ ਸਮੂਹ ਸੰਗਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ, ਇਸ ਮੋਕੇ ਬਲਾਕਾਂ, ਇਕਾਈਆਂ, ਜੋਨਾਂ ਦੇ ਪ੍ਰਧਾਨ ਸਾਹਿਬਾਨ ਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।
ਤਾਜ਼ਾ ਰਾਜਨੀਤਿਕ ਅਪਡੇਟ ਲਈ GTV News Moga ਨਾਲ ਜੁੜੇ ਰਹੋ।