ਇਕ ਪੰਥ ਇਕ ਸੋਚ

ਹੁਣ ਸਾਰੇ ਸੰਸਾਰ ਵਿਚ ਸਿੱਖ ਅਤੇ ਗੁਰੂ ਸਾਹਿਬ ਜ਼ਾਹਿਰ ਤੌਰ ਤੇ ਹਾਜ਼ਰ ਹੋ ਚੁੱਕੇ ਹਨ ਅਤੇ ਸਦੀਆਂ ਤੋਂ ਹਰ ਧਰਮ ਦੇ ਵਿਦਵਾਨਾਂ ਦੇ ਕਥਨ ਦੇ ਸੱਚ ਹੋਣ ਦਾ ਸਮਾਂ ਆ ਚੁਕਾ ਹੈ ਕਿ “ਸੰਸਾਰ ਦਾ ਭਲਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਹੀ ਹੋਣਾ ਹੈ” । ਸੰਸਾਰ ਦੇ ਬਦਲਦੇ ਹਾਲਾਤ ਇਸ ਸਮੇਂ ਦਾ ਹੀ ਇਸ਼ਾਰਾ ਕਰ ਰਹੇ ਹਨ। ਇਸੇ ਵਿਚਾਰ ਨੂੰ ਮੁੱਖ ਰੱਖਦੇ ਹੋਏ ਸੰਗਤ ਸੈਂਟਰਲ ਕੈਲੀਫੋਰਨੀਆ ਵਲੋਂ ਇਕ ਪੰਥ ਇਕ ਸੋਚ – ਮਿਸ਼ਨ ਪਿਛਲੇ 8 ਵਰ੍ਹੇ ਤੋਂ ਜਾਰੀ ਹੈ। ਗੁਰੂ ਸਾਹਿਬ ਸਾਡੇ ਰੱਬ ਰਾਜਾ ਮਹਾਰਾਜਾ ਸਭ ਕੁਝ ਹੀ ਹਨ ਅਤੇ ਬਾਕੀ ਹਰ ਸਿੱਖ ਇਕ ਸਮਾਨ ਅਤੇ ਸੇਵਾਦਾਰ । 

ਆਓ!  ਸਾਰੀਆਂ ਵੰਡੀਆਂ ਖਤਮ ਕਰਕੇ  ਗੁਰਬਾਣੀ ਅਨੁਸਾਰ ਗੁਰੂ ਸਾਹਿਬ ਨੂੰ ਪੂਰਨ ਸਮਰਪਿਤ ਹੋ ਕੇ ਸਰਬੱਤ ਦੇ ਭਲੇ ਲਈ ਇਕ ਹੋਣ ਦਾ ਸਹਿਮਤੀ ਪੱਤਰ ਭਰੀਏ। 

ਸਰਬੱਤ ਦੇ ਭਲੇ ਲਈ ਹੋ ਚੁੱਕੀ ਹੈ ਗੁਰ ਪਰਮੇਸ਼ਰ ਜੀ ਵਲੋਂ ਸਤਿਜੁਗ ਦੀ ਆਹਟ - ਹਲੇਮੀ ਰਾਜ ਬੇਗ਼ਮਪੁਰਾ ਦੀ ਰਹਿਮਤ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਵਿਸ਼ਵ ਦੇ ਸਾਂਝੇ ਰਹਿਬਰ              ਅਤੇ 

ਸੰਸਾਰ ਵਿੱਚ ਵਸਦੇ 3 ਕਰੋੜ ਸਿੱਖ ਮਰਜੀਵੜਾ ਸੇਵਾਦਾਰ ਬਣ ਕੇ  

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ 35 ਮਹਾਂਪੁਰਸ਼ਾਂ ਨੂੰ (ਕਿਸੇ ਵੀ ਰੂਪ ਵਿਚ ਪਹਿਚਾਣਨ ਵਾਲੇ)

 ਲਗਭਗ 35 ਕਰੋੜ ਵੀਰ ਭੈਣਾਂ ਦੇ ਸਹਿਯੋਗ ਨਾਲ ਕਰਨਗੇ ਇਹ ਕਾਰਜ। 

ਸੰਸਾਰ ਭਰ ਦੇ ਧਾਰਮਿਕ ਆਗੂ ਵੀ ਹੋਣਗੇ ਸ਼ਾਮਿਲ।

ਸਿੱਖੀ ਸਰਬੱਤ ਦੇ ਭਲੇ ਲਈ ਹੌਦ ਵਿੱਚ ਆਈ ਸੀ। ਗੁਰੂ ਸਾਹਿਬਾਨ ਦੇ 250 ਸਾਲ ਦੀ ਕਰੜੀ ਘਾਲ ਅਤੇ ਬੇਅੰਤ ਕੁਰਬਾਨੀਆਂ ਤੋ ਬਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟੱਲ ਸੰਸਾਰ ਦੇ ਸਾਂਝੇ ਰਹਿਬਰ ਗੱਦੀ ਤੇ ਬਿਰਾਜਮਾਨ ਹੋਏ। ਦਸਮ ਪਿਤਾ ਨੇ ਸ਼ੀਸ਼ ਨਿਵਾਇਆ, ਜ਼ਿਹਨਾਂ ਦਾ ਸ਼ੀਸ਼ ਕੇਵਲ ਪਰਮੇਸ਼ਰ ਅੱਗੇ ਹੀ ਝੁੱਕ ਸਕਦਾ ਸੀ। ਜਿਸਦਾ ਭਾਵ ਸੀ ਕਿ ਹੁਣ ਇਹ ਗੁਰੂ ਸਾਹਿਬ ਹੀ ਹਰ ਸਿੱਖ ਦੇ ਰੱਬ ਰਾਜਾ ਮਹਾਰਾਜਾ ਸਬ ਕੁਝ ਹੀ ਹਨ। ਬਾਕੀ ਸਬ ਨਤਮਸਤਕ ਹੋਣ ਵਾਲੇ ਮਰਜੀਵੜੇ ਸਿੱਖ ਸੇਵਾਦਾਰ ਹੋਣੇ ਚਾਹੀਦੇ ਹਨ। ਇਸੇ ਵਿਚਾਰ ਤੇ ਆਧਾਰਿਤ ਸੈਟਰਲ ਕੈਲੀਫੋਰਨੀਆ ਦੀਆਂ ਸੰਗਤਾਂ ਨੇ 8 ਸਾਲ ਤੋਂ ਚਲਾਈ ਹੋਈ ਹੈ  “ਇਕ ਪੰਥ ਇਕ ਸੋਚ” ਨਾਂ ਹੇਠ ਸਰਬੱਤ ਦੇ ਭਲੇ ਲਈ ਹਲੇਮੀ ਰਾਜ, ਬੇਗਮਪੁਰਾ ਲਈ ਸਿੱਖ ਏਕਤਾ ਲਹਿਰ। ਇਹ ਮੁਹਿੰਮ ਹੁਣ ਸੰਗਤਾਂ ਪੂਰੇ ਪੰਥ ਨੂੰ ਸੌਂਪ ਰਹੀਆਂ ਹਨ। ਜਿਸ ਅਨੁਸਾਰ ਗੁਰੂ ਸਾਹਿਬ ਸਾਡੇ ਸਭ ਕੁਛ ਬਾਕੀ ਸਬ *ਮਰਜੀਵੜੇ ਸਿੱਖ ਸੇਵਾਦਾਰ। ਇਸ ਦੇ ਨਾਲ ਅੱਜ ਦਾ ਇਹ ਸਮਾਂ ਹੋ ਚੁਕੀਆਂ ਬੇਅੰਤ ਕੁਰਬਾਨੀਆਂ ਦਾ ਕਰਜ ਹਲਕਾ ਕਰਨ ਦਾ ਸ਼ਾਇਦ ਆਖਰੀ ਮੌਕਾ ਹੋ ਸਕਦਾ ਹੈ? ਇਹ ਕਾਰਜ ਸਾਡਾ ਆਤਮ ਨਿਰੀਖਣ ਅੱਤੇ ਸਾਡੀਆਂ ਸਫਲਤਾਵਾਂ, ਵਿਚਾਰਾਂ ਦਾ ਮੁਲਾਂਕਣ ਭੀ ਕਰੇਗਾ। ਕਿ ਇਹ ਸਫਲਤਾਵਾਂ ਸਾਡੇ ਨਿੱਜੀ ਸਵਾਰਥ ਲਈ ਹਨ ਜਾਂ ਕਿ ਸਰਬੱਤ ਦੇ ਭਲੇ ਲਈ ਗੁਰੂ ਪਰਮੇਸ਼ਰ ਦੀ ਬਖ਼ਸ਼ੀ ਦਾਤ ?.. 

ਭਾਗ ਪਹਿਲਾ  

“ਇਕ ਪੰਥ ਇਕ ਸੋਚ” 👇

ਭਾਗ ਦੂਜਾ 

ਸਿੱਖੀ ਵਿੱਚ ਸੰਗਤ ਦੀ ਮਹਾਨਤਾ 👇

ਭਾਗ ਤੀਜਾ 

ਸਿੱਖ ਮਰਜੀਵੜਾ 👇

ਨੋਟ:- ਇਹ ਸਤਿਯੁਗੀ ਵਰਤਾਰਾ ਹੋਵੇਗਾ। ਮਰਜੀਵੜੇ ਪ੍ਰੇਮ ਅਤੇ ਸਰਧਾ ਨਾਲ ਸਮਾਜ ਨੂੰ ਸਤਿਯੁਗੀ ਬਣਾਉਣਗੇ। ਇਸ ਦਾ ਹਰ ਪੱਖ ਤੋਂ ਵਿਚਾਰ ਅਪਨੀ ਮੱਤ ਤਿਆਗ ਕੇ ਗੁਰਬਾਣੀ ਵਿੱਚ ਦਰਸਾਏ ਸੱਚੇ ਧਰਮ ਅਨੁਸਾਰ ਹੋਵੇਗਾ। ਕਿਸੇ ਮਨੁੱਖ ਦੀ ਨਿੱਜੀ ਸੋਚ ਅਨੁਸਾਰ ਨਹੀਂ