ਲੀਡਰੀ ਨਹੀਂ ਸੇਵਾਦਾਰੀ ਲਈ ਸੰਗਤਾਂ ਨੂੰ ਬੇਨਤੀ |
ਕਿਉਂਕਿ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਦਾ ਇਹ ਕਾਰਜ *ਮਰਜੀਵੜਿਆਂ ਅਤੇ ਸੰਗਤਾਂ ਵੱਲੋਂ ਸ਼ੁਰੂ ਹੋਇਆ ਹੈ। ਜਿਸ ਦੇ ਪਿਛੋਕੜ ਵਿੱਚ ਦੁਨੀਆਂ ਦੀਆਂ ਨਜ਼ਰਾਂ ਤੋਂ ਅੱਜ ਭੀ ਉਹਲੇ ਅਤੇ ਅਣਜਾਣ ਦਹਾਕਿਆਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਇਕ *ਦਰਵੇਸ ਮਰਜੀਵੜਾ ਹੈ। ਇਸ ਲਈ ਇਸ ਮਿਸ਼ਨ ਦੀ ਮੁੱਖ ਪ੍ਰਾਪਤੀ ਗੁਰ ਪਰਮੇਸ਼ਰ ਦੀ ਅਗੰਮੀ ਕਿਰਪਾ ਸਦਕਾ ਦਰਵੇਸ਼ ਰਾਹੀਂ ਗੁਰੂ ਸਾਹਿਬ ਦੇ ਸ਼ਰਬ ਸਾਂਝੀਵਾਲਤਾ ਅਤੇ ਮਨੁੱਖੀ ਸਮਾਨਤਾ ਦੇ ਇਲਾਹੀ ਸਿੱਧਾਂਤ ਨੂੰ ਪੂਰੇ ਵਿਸ਼ਵ ਦੇ ਸਾਹਮਣੇ ਸਿੱਧ ਕਰਨਾ ਹੈ।ਕਿ ਗੁਰ ਪਰਮੇਸ਼ਰ ਜੀ ਹੀ ਖ਼ਾਸ ਹਨ। ਬਾਕੀ ਮਨੁੱਖਤਾ ਵਿੱਚ ਖ਼ਾਸ ਜਾਂ ਆਮ ਦਾ ਵਹਿਮ ਉਸ ਦਾ ਪੈਦਾ ਕੀਤਾ ਮਾਇਆ ਜਾਲ ਹੈ, ਇਕ ਭਰਮ ਹੈ, ਅਸ਼ਾਂਤੀ ਦਾ ਵੱਡਾ ਕਾਰਨ ਹੈ। ਗੁਰੂ ਪਰਮੇਸ਼ਰ ਦੀ ਇਸ ਰਹਿਮਤ ਨੂੰ ਜੁਗ ਬਦਲਣ ਲਈ ਮੰਨਿਆਂ ਜਾਵੇ, ਜਾਂ ਕਿ ਸਰਬੱਤ ਦੇ ਭਲੇ ਲਈ ਹੋਈਆਂ ਬੇਅੰਤ ਕੁਰਬਾਨੀਆਂ ਬਦਲੇ ਗੁਰੂ ਸਾਹਿਬ ਨੂੰ ਸੰਸਾਰ ਦੇ ਸਾਂਝੇ ਰਹਿਬਰ ਦੇ ਤੋਰ ਤੇ ਤਾਜਪੋਸੀ ਕਰਕੇ ਸਿੱਖਾਂ ਨੂੰ ਸੰਸਾਰ ਦੇ ਭਲੇ ਦੀ ਜ਼ੁਮੇਵਾਰੀ ਦੇਣਾ ਹੈ। ਇਹ ਸੰਗਤ ਆਪ ਵਿਚਾਰ ਕਰੇ। ਸੰਗਤਾਂ ਨੇ ਇਹ ਫ਼ਾਰਮ ਭਰਨਾ ਸ਼ੁਰੂ ਕਰ ਦਿੱਤਾ ਹੈ।ਨਿਡਰ ਹੋ ਕੇ ਆਪ ਭਰਨ ਅਤੇ ਸਬ ਸੰਗਤਾਂ ਕੋਲੋਂ ਭਰਵਾਉਣ ਦੀ ਮੁਹਿੰਮ ਤੇਜੀ ਨਾਲ ਚਲਾਉਣੀ ਹੈ। ਤਾਂਕਿ ਕਰੋੜਾਂ ਗੁਰੂ ਸਾਹਿਬ ਨੂੰ ਰੱਬ ਰਾਜਾ ਤੇ ਲੀਡਰ ਮੰਨਣ ਵਾਲੀਆਂ ਸੰਗਤਾਂ ਦੀ ਇਸ ਮੁਹਿੰਮ ਨਾਲ ਪੰਥ ਇਕ ਵਾਰ ਪੂਰਨ ਤੌਰ ਤੇ ਲੀਡਰੀ ਦੀ ਭੁੱਖ ਤੋਂ ਮੁਕਤ ਹੋ ਜਾਵੇ। ਕਿਉਂਕਿ ਲੀਡਰੀ ਦੀ ਭੁੱਖ ਹੀ ਸਿੱਖੀ ਦੇ ਮੁੱਖ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਬ ਤੋਂ ਵੱਡੀ ਰੁਕਾਵਟ ਹੈ।