*ਮਰਜ਼ੀਵੜਿਆਂ ਦੇ ਪੰਜ ਵਰਗ ਅਤੇ ਉਹਨਾਂ ਵੱਲੋਂ ਨਿਭਾਈ ਜਾਣ ਵਾਲੀ ਸੇਵਾ

 ਸਕਾਲਰਜ *ਮਰਜੀਵੜੇ: -

ਜੋ ਅੱਜ ਅਤੇ ਭਵਿੱਖ ਨੂੰ ਮੁੱਖ ਰੱਖਕੇ ਧਰਤ ਸੁਹਾਵੀ ਲਈ ਸਰਬੱਤ ਦੇ ਭਲੇ ਦੀ ਯੋਜਨਾ ਤਿਆਰ ਕਰਣਗੇ। ਅਤੇ ਅਸਿੱਧੇ ਰੂਪ ਵਿੱਚ ਸਿੱਖ ਸਮਾਜ ਦਾ ਪੂਰਾ ਕੰਟਰੋਲ ਇਹਨਾਂ ਦੇ ਹੱਥ ਵਿੱਚ ਹੀ ਰਹੇਗਾ। ਇਹਨਾਂ ਦੀ ਪ੍ਰਮਾਣਿਕਤਾ ਸੁਪਰ ਮਰਜੀਵੜਿਆਂ ਵੱਲੋਂ ਰਹੇਗੀ। ਸੰਸਾਰ ਦੇ ਹਰ ਕੋਨੇ ਵਿੱਚੋਂ ਸਾਮਿਲ ਹੋਣ ਵਾਲੇ ਇਹ ਨਿਰਵਿਰੋਧ ਸਿੱਖ ਵੀਰ/ਭੈਣਾਂ"ਸਾਂਝ ਕਰੀਜੈ ਗੁਣਾ ਕੇਰੀ"ਅਨੁਸਾਰ ਗੁਣ ਸਂਗ੍ਰਿਹ ਕਰਕੇ ਧਰਤ ਸੁਹਾਵੀ ਦਾ ਵਿਧਾਨ ਤਿਆਰ ਕਰਣਗੇ।

 

ਗੁਰੂ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਵੀਰਾਂ ਭੈਣਾਂ ਦੀ ਇਕ ਐਸੀ ਸੰਸਥਾ ਜੋ ਅੱਜ ਤੱਕ ਸੰਸਾਰ ਵਿੱਚ ਹੋਂਦ ਵਿੱਚ ਨਹੀਂ ਸੀ ਆਈ। ਹਰ ਤਰਾਂ ਨਾਲ ਨਿਸਕਾਮ,ਜ਼ਿਹਨਾਂ ਦਾ ਮੁੱਖ ਆਦਰਸ਼ "ਆਪਸ ਕੇ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾਂ ਆਵੇ" ਅਤੇ "ਸੇਵਾ ਕਰਤ ਹੋਇ ਨਿਹਕਾਮੀ'ਦੇ ਗੁਰੂ ਹੁਕਮਾਂ ਅਨੁਸਾਰ ਨਿਸਵਾਰਥ ਅਤੇ ਸਮਾਜ ਵਿੱਚ ਪ੍ਰਸੰਸਕਾਂ ਤੋਂ ਭੀ ਦੂਰ ਰਹਿਣ ਵਾਲੇ ਹੋਣ|

ਪਹਿਰੇਦਾਰ *ਮਰਜੀਵੜੇ:-

ਬਹੁਤਾਇਤ ਸਿਖਾਂ ਦੀ ਸੋਚ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਸੰਸਾਰ ਬੇਗ਼ਮਪੁਰਾ ਬਣੇ|ਸੱਮਸਿਆ ਲੀਡਰਸ਼ਿਪ ਦੀ ਹੈ|ਧਰਤ ਸੁਹਾਵੀ ਫਾਰਮ ਗੁਰੂ ਸਾਹਿਬਜੀ ਨੂੰ ਹੀ ਪੂਰੇ ਸੰਸਾਰ ਦਾ ਲੀਡਰ ਮੰਨਦਾ ਹੈ|ਇਸ ਲਈ ਅੱਜ ਜਿਹੜੇ ਤਨ ਮਨ ਧਨ ਨਾਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਨ ਉਹ ਕਦੇ ਭੀ ਲੀਡਰਸ਼ਿਪ ਪ੍ਰਵਾਨ ਨਹੀਂ ਕਰਣਗੇ|ਇਹ ਪੂਰਾ ਸਿਸਟਮ ਤਿਆਰ ਕਰ ਸੰਗਤਾਂ ਦੇ ਹਵਾਲੇ ਕਰਕੇ ਲਾਗੂ ਕਰਵਾਉਣ ਤਕ ਪਹਿਰੇਦਾਰੀ ਕਰਣਗੇ|

 

ਧਾਰਮਿਕ ਅਤੇ ਰਾਜਨੀਤਿਕ ਮਰਜੀਵੜੇ ਲੀਡਰ ਜੋ ਇਸ ਯੋਜਨਾ ਨੂੰ ਸਮਾਜ ਵਿੱਚ ਲਾਗੂ ਕਰਣਗੇ।election ਨਹੀਂ selection system ਸੰਗਤਾਂ ਦੇ ਹਵਾਲੇ ਕਰਕੇ ਲਾਗੂ ਕਰਵਾਉਣ ਤਕ ਪਹਿਰੇਦਾਰੀ ਕਰਣਗੇ|

ਲੀਡਰਜ *ਮਰਜੀਵੜੇ:-

ਧਾਰਮਿਕ ਅਤੇ ਰਾਜਨੀਤਿਕ ਮਰਜੀਵੜੇ ਲੀਡਰ ਜੋ ਇਸ ਯੋਜਨਾ ਨੂੰ ਸਮਾਜ ਵਿੱਚ ਲਾਗੂ ਕਰਣਗੇlelection ਨਹੀਂ selection system ਮੇਰੀ ਪਹਿਲ ਹੈ।ਧਰਤ ਸੁਹਾਵੀ ਲਈ ਗੁਰੂ ਆਸ਼ੇ ਅਨੁਸਾਰ ਮਨੁੱਖਾਂ ਨੂੰ ਹੀ ਨਹੀਂ ਪਸੂ ਪੰਛੀਆਂ, ਜੀਵ ਜੰਤੂਆਂ, ਪੇੜ ਪੌਦਿਆਂ ਨੂੰ ਭੀ ਨਿੱਆਂ ਦੇਣ ਦੀ ਗੁਰੂ ਨੂੰ ਸਮਰਪਿਤ ਰਾਜਨੀਤੀ ਦਾ ਪਹਿਰੇਦਾਰ ਰਹਾਂਗਾ।

ਸੁਪਰ "ਮਰਜੀਵੜੇ EXECUTIVE

"ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ ਇਸ ਆਗੈ ਕੋ ਨ ਟਿਕੇ ਵਿਕਾਰੀ ਗੁਰ ਪੂਰੇ ਇਹ ਗੱਲ ਸਾਰੀ" (ਅੰਗ ੬੨੮) *ਗੁਰੂ ਸਾਹਿਬ ਬਖ਼ਸ਼ਿਸ ਕਰਦੇ ਹਨ। ਕਿਤਨੀ ਭੀ ਮਨੁੱਖਤਾ ਹੰਕਾਰ ਵੱਸ ਵਿਕਾਰੀ ਹੋ ਕੇ ਕੁਰਾਹੇ ਪੈ ਜਾਵੇ।ਇਸ ਸਬਦ ਅਨੁਸਾਰ ਗਰੀਬੀ ਦੀ ਗਦਾ ਅਤੇ ਸਗਲ ਕੀ ਰੇਣੁਕਾ ਦਾ ਖੰਡਾ ਜਿਸ ਗੁਰੂ ਕੇ ਮਰਜੀਵੜੇ ਨੇ ਚੁੱਕ ਲਿਆ ਹੋਵੇ ਭਾਵ ਕਿ ਸਬ ਵਿੱਚ ਪਰਮੇਸ਼ਰ ਵੇਖ ਸਬ ਕੀ ਰੇਣੁਕਾ ਹੋਣ ਦਾ ਹਥਿਆਰ ਚੁੱਕਣ ਵਾਲੇ ਸੁਪਰ ਮਰਜੀਵੜੇ ਅੱਗੇ ਵਿਕਾਰੀ ਮਨੁੱਖਤਾ ਟਿਕ ਨਹੀਂ ਸਕਦੀ। ਦੇ ਇਸ ਸ਼ਬਦ ਦੀ ਪੂਰਨ ਕਮਾਈ ਕਰ,ਅਪਨੇ ਜੀਵਨ ਦਾ ਆਧਾਰ ਬਣਾ ਕੇ ਗੁਰੂ ਸਾਹਿਬ ਦੇ ਬਖ਼ਸ਼ੇ ਇਸ ਹਥਿਆਰ ਨਾਲ ਪੂਰੇ ਸਮਾਜ ਨੂੰ ਜਿੱਤ ਲੈਣਗੇ।

 

ਜੋਗਤਾ :- ਇਹ ਪ੍ਰੇਮ ਪੰਥ ਹਲੇਮੀ ਰਾਜ ਦੀਆਂ ਨੀਂਹਾਂ ਪੱਕੀਆਂ ਕਰਨ ਵਾਲੇ । ਧਰਤ ਸੁਹਾਵੀ ਦੇ ਅਸਲ ਕਰਨਧਾਰ ਸੁਪਰ ਸੇਵਕ ਜੋ ਕਿ ਜੌੜਿਆਂ, ਲੰਗਰਾਂ ਝਾੜੂਆਂ ਆਦਿ ਦੀ ਨਿਸਕਾਮ ਨਿਰਛਲ,ਨਿਰਵਿਰੋਧ, ਧੜੇਬੰਦੀਆਂ ਤੋਂ ਰਹਿਤ ਗੁਰੂ ਘਰਾਂ ਵਿੱਚ ਅਤੇ ਬਾਹਰ ਸਮਾਜ ਵਿੱਚ ਨਿਸਕਾਮ ਸੇਵਾ ਕਰਨ ਵਾਲੇ social activists,"ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ"ਗੁਰੂ ਹੁਕਮਾਨੁਸਾਰ ਨਿਰਵੈਰ ਹੋ ਹੱਥ ਜੋੜ ਕੇ ਗੱਲ ਕਰਨ ਕਿਸੇ ਭੀ ਮੱਨੁਖ ਦੇ ਪੈਰ ਧੋ ਸਕਣ, ਬਾਹਰੀ ਤੌਰ ਤੇ ਦਿਸਦੇ ਗਰੀਬ ਤੋਂ ਗਰੀਬ ਮੈਲੇ ਕੁਚੈਲੇ ਦੀ ਸੇਵਾ ਵਿਚ ਵੀ ਮਾਣ ਮਹਿਸੂਸ ਕਰਨ ਵਾਲੇ।"ਸਬ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ (ਅੰਗ ੩੭੯) ਨੂੰ ਆਧਾਰ ਬਣਾਕੇ ਕਾਰਜ ਕਰਣਗੇ। ਸਮਾਜ ਦੇ ਹਰ ਵਰਗ ਵਿੱਚੋਂ ਦੂਈ ਦਵੈਤ ਦੂਰ ਕਰਕੇ "ਏਕ ਪਿਤਾ ਏਕਸ ਕੇ ਹਮ ਬਾਰਿਕ" ਦੇ ਸਿਧਾਂਤ ਤੇ ਸਮਾਜ ਨੂੰ ਖੜਾ ਕਰਨ ਲਈ Happy Earth unit (ਸੰਸਾਰ ਦੇ ਕਿਸੇ ਕੋਟੇ ਵਿਚ ਇਕ ਵੀ ਸਿੱਖ ਨਿਵਾਸ ਕਰਦਾ ਹੋਵੇ ਓਥੇ ਸੁਪਰ ਮਰਜੀਵੜਾ ਬਣ ਕੇ ਹੈਪੀ ਅਰਥ ਯੂਨਿਟ ਬਣਾਵੇਗਾ।

 

ਧਰਤ ਸੁਹਾਵੀ ਦੇ ਚਾਹਵਾਨ ਕਿਸੇ ਭੀ ਵਰਗ ਦੇ ਵੀਰ/ਭੈਣਾਂ ਇਹ ਫਾਰਮ ਭਰ ਸਕਦੇ ਹਨ।

 

ਇਹ ਯੋਜਨਾਵਾਂ ਤੇ ਪਹਿਰਾ ਦਿੰਦੇ ਹੋਏ ਪੂਰੇ ਸਮਾਜ ਵਿੱਚੋ ਦੂਈ ਦਵੈਤ ਖਤਮ ਕਰਨ ਵਾਲੇ ਧਰਤ ਸੁਹਾਵੀ ਦੇ ਅਸਲ ਪਹਿਰੇਦਾਰ ਹੋਣਗੇ।

 

ਸਕਾਲਰਜ ਅਤੇ ਲੀਡਰਜ *ਮਰਜੀਵੜਿਆਂ ਦੀ ਪ੍ਰਮਾਣਿਕਤਾ ਇਹ ਵੀਰ ਭੈਣਾ ਹੀ ਕਰਣਗੇ। ਇਹਨਾਂ ਦੀ ਵਚਨ ਬੱਧਤਾ ਤੇ ਸ਼ੱਕ ਹੋਣ ਤੇ ਸਕਲਾਰਜ ਅਤੇ ਲੀਡਰਜ ਨੂੰ ਸੰਗਤ ਵਿਚ ਪ੍ਰਵਾਨ ਕਰਵਾ ਕੇ ਸੇਵਾ ਤੋਂ ਭੀ ਇਹੀ ਵੀਰ ਭੈਣਾਂ ਹਟਾ ਸਕਣਗੇ ।


ਸੰਗਤ *ਮਰਜੀਵੜੇ

ਸੰਸਾਰ ਦੇ ਕਿਸੇ ਭੀ ਹਿੱਸੇ ਵਿੱਚ ਭਾਵੇਂ ਇਕ ਸਿੱਖ ਰਹਿ ਰਿਹਾ ਹੋਵੇ ਜਾਂ ਵੱਧ ਹੋਣ "ਏਕ ਪਿਤਾ ਏਕਸ ਕੇ ਹਮ ਬਾਰਿਕ"ਦੇ ਸਿਧਾਂਤ ਤੇ ਪਹਿਰਾ ਦੇਂਦੇ ਹੋਏ ਸੁਪਰ ਮਰਜੀਵੜਾ ਬਣ ਕੇ ਧਰਤ ਸੁਹਾਵੀ Happy earth unit ਬਣਾਉਣਗੇ। ਜਿਸ ਰਾਹੀਂ ਪੂਰੀ ਲੋਕਾਈ ਗੁਰੂ ਸਾਹਿਬ ਦੇ ਮਿਸ਼ਨ ਨੂੰ ਅਪਨਾ ਸਕੇ। "ਫਰੀਦਾ ਖ਼ਾਲਕ ਖ਼ਲਕ ਮਹਿ" ਅੰਗ ੧੩੮੧

 

ਪਰਮੇਸ਼ਰ ਖ਼ਲਕਤ ਵਿੱਚ ਹੈ ਇਸ ਲਈ ਖ਼ਲਕਤ ਦਾ ਰਾਜ ਹੀ ਪਰਮੇਸ਼ਰ ਦਾ ਰਾਜ ਹੈ। ਹਲੇਮੀ ਰਾਜ ਬੇਗਮਪੁਰੇ ਦੀ ਸਥਾਪਨਾ ਲਈ ਮੈ ਗੁਰੂ ਸਾਹਿਬ ਨੂੰ ਹੀ ਰੱਬ ਰਾਜਾ ਅਤੇ ਲੀਡਰ ਮੰਨਦੇ ਹੋਏ “ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ” ਅੰਗ ੯੭ ਦੇ ਸ਼ੁਸੋਭਿਤ ਹੁਕਮਾਨੁਸਾਰ ਸਿੱਖਾਂ ਵਿੱਚ ਐਸੀ ਰਾਜ ਪ੍ਰਣਾਲੀ ਚਾਹੁੰਦਾ/ਚਾਹੁੰਦੀ ਹਾਂ ਜੋ ਪੂਰਾ ਸੰਸਾਰ ਮਨੁੱਖੀ ਭਾਈਚਾਰੇ, ਬਰਾਬਰੀ ਦੀ ਐਸੀ ਮਿਸਾਲ ਹੌਵੇ ਕਿ ਸੰਸਾਰ ਖੁਸ਼ੀ ਨਾਲ ਸਰਬੱਤ ਦੇ ਭਲੇ ਦੇ ਰਹਿਬਰ ਗੁਰੂ ਸਾਹਿਬ ਦੀ ਅਗਵਾਈ ਪ੍ਰਵਾਨ ਕਰ ਲਵੇ। ਇਸ ਦਾ ਦ੍ਰਿੜਤਾ ਨਾਲ ਪਾਲਨ ਕਰਾਂਗਾ।। ਸੁਪਰ *ਮਰਜੀਵੜਿਆਂ ਨੂੰ ਤਿਆਰ ਕਰਨ,ਓਹਨਾ ਦੀ ਸੇਲੇਕਸ਼ਨ ਕਰਨ ਅਤੇ ਹਲੇਮੀ ਰਾਜ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗਾ।

 

Happy Earth Parliament Form No.2