ਬੇਅੰਤ ਕੁਰਬਾਨੀਆਂ ਦੀ ਜਿੱਤ” ਇੱਕ ਪੰਥ ਇੱਕ ਸੋਚ” ਵੱਲੋਂ ਸੰਗਤਾਂ ਸਨਮੁੱਖ ਇੱਕ ਵੱਡਾ ਖੁਲਾਸਾ |
ਬੇਅੰਤ ਕੁਰਬਾਨੀਆਂ ਦੀ ਜਿੱਤ” ਇੱਕ ਪੰਥ ਇੱਕ ਸੋਚ” ਵੱਲੋਂ ਸੰਗਤਾਂ ਸਨਮੁੱਖ ਇੱਕ ਵੱਡਾ ਖੁਲਾਸਾ |
"ਕੂੜ ਨਿਖੁਟੇ ਨਾਨਕਾ ਉੜਕਿ ਸਚਿ ਰਹੀ"
ਮਨੁੱਖਤਾ ਨੂੰ ਵੰਡਣ ਵਾਲ਼ਿਆਂ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਸੱਚ ਦੀ ਐਨੀ ਵੱਡੀ ਜਿੱਤ ਇਸ ਢੰਗ ਨਾਲ ਭੀ ਹੋ ਸਕਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਸਦਕਾ ਉਹ ਹੋਵੇਗਾ ਜੋ ਸੰਸਾਰ ਵਿੱਚ ਅੱਜ ਤੱਕ ਨਹੀਂ ਸੀ ਹੋਇਆ।
ਇਕ *ਮਰਜੀਵੜੇਦਰਵੇਸ਼ ਦੇ ਰਾਹੀਂ ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ ਸਿੱਖੀ ਦਾ ਸੱਚ,
"ਕਿਨਕਾ ਏਕ ਜਿਸੁ ਜੀਅ ਬਸਾਵੈ ਤਾਕੀ ਮਹਿਮਾ ਗਨੀ ਨ ਆਵੈ" (ਅੰਗ ੨੬੨) ਅਤੇ
"*ਜਿਸਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ” (ਅੰਗ ੫੯੧) ਜਿਸਦੇ ਹਿਰਦੇ ਵਿੱਚ ਪਰਮੇਸ਼ਰ ਬਿਰਾਜਮਾਨ ਹੋ ਕੇ ਉਸ ਦਾ ਹਾਕਮ ਬਣ ਜਾਂਦਾ ਹੈ। ਪੂਰੇ ਸੰਸਾਰ ਨੂੰ ਹਿਲਾ ਸਕਦਾ ਹੈ ਇਹਨਾਂ ਗੁਰ ਫੁਰਮਾਨਾਂ ਨੂੰ ਪਰਮੇਸ਼ਰ ਨੇ ਪ੍ਰੈਕਟੀਕਲ ਬਖ਼ਸ਼ਿਸ ਦੇ ਦਿੱਤੀ ਹੈ ਜੋ ਇੰਜ ਪ੍ਰਤੱਖ ਹੋਵੇਗੀ।