ਧਰਤ ਸੁਹਾਵੀ, ਸਰਬੱਤ ਦੇ ਭਲੇ ਲਈ ਸੈਂਟਰਲ ਕੈਲੀਫੋਰਨੀਆ “ਇਕ ਪੰਥ ਇਕ ਸੋਚ" ਦੀ ਕੋਸ਼ਿਸ਼ |

ਪਰਮੇਸ਼ਰ ਜੀ ਕਿਸੇ ਦੀ ਘਾਲਣਾ ਵਿਅਰਥ ਨਹੀਂ ਜਾਣ ਦਿੰਦੇ ਅਤੇ ਘਾਲਣਾ ਕਿਨ੍ਹਾਂ ਹਾਲਾਤਾਂ ਵਿੱਚ ਕਦੋਂ ਅਤੇ ਕਿਵੇਂ ਪੂਰੀ ਕਰਨੀ ਹੈ ਇਹ ਭੀ ਉਹ ਆਪ ਹੀ ਜਾਣਦੇ ਹਨ । ਸੈਂਟਰਲ ਵੈਲੀ ਕੈਲੀਫੋਰਨੀਆ ਦੀਆਂ ਸੰਗਤਾਂ ਦੀ ਤੀਹ ਵਰ੍ਹੇ ਤੋਂ ਸਿੱਖ ਕੌਂਸਲ ਰਾਹੀਂ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਦੀ ਕੋਸ਼ਿਸ਼ ਜਾਰੀ ਸੀ।

 

• ਚਾਰ ਵਰ੍ਹੇ ਪਹਿਲਾਂ ਮਰਜੀਵੜਿਆਂ ਦੇ ਪ੍ਰਵੇਸ਼ ਨਾਲ "ਇੱਕ ਪੰਥ ਇੱਕ ਸੋਚ" ਦੀ ਆਵਾਜ਼ ਉੱਠੀ ਜਿਸ ਨੇ ਕਿ ਦੋ ਸਾਲ ਪਹਿਲਾਂ ਲਹਿਰ ਦਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ। 14 ਗੁਰੂ ਘਰਾਂ ਦੀਆਂ ਸੰਗਤਾਂ ਨੇ ਵੱਖ ਵੱਖ ਮੌਕਿਆਂ ਤੇ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਦੀਆਂ ਵੀਡੀਓਜ਼ ਬਣਾ ਕੇ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਵੀ ਇਸ ਕਾਰਜ ਲਈ ਲਗਾਤਾਰ ਬੇਨਤੀ ਕੀਤੀ।

 

• ਕੋਰੋਨਾ ਕਾਲ ਵਿੱਚ ਸੈਂਟਰਲ ਕੈਲੀਫੋਰਨੀਆ ਦੀਆਂ ਸਾਰੀਆਂ ਸੰਸਥਾਵਾਂ "ਵਲੋਂ ਇੱਕ ਪੰਥ ਇੱਕ ਸੋਚ"ਦੀ ਗੱਲ ਕਰਨ ਵਾਲੇ ਮਰਜੀਵੜਾ ਸੇਵਾਦਾਰ ਨੂੰ ਸੰਗਤਾਂ ਨੇ ਇਸ ਕਾਰਜ ਦਾ ਕੋਆਰਡੀਨੇਸ਼ਨ ਕਰਨ ਦੀ ਆਗਿਆ ਦਿੱਤੀ।

 

• ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ 50 ਤੋਂ ਵੱਧ ਸਿੱਖ ਵਿਦਵਾਨਾਂ ਨੂੰ ਰੇਡੀਓ ਅਤੇ ਟੀ ਵੀ ਟਾਕ ਸ਼ੋਅਜ ਰਾਹੀਂ "ਇੱਕ ਪੰਥ ਇੱਕ ਸੋਚ" ਤੇ ਵਿਚਾਰ ਕਰਨ ਲਈ ਬੇਨਤੀ ਕੀਤੀ ਜ਼ਿਹਨਾਂ ਨੇ ਨਾ ਸਿਰਫ ਇਸ ਕਾਰਜ ਦੀ ਸਲਾਹੁਣਾ ਹੀ ਕੀਤੀ ਬਲਕਿ ਇਸ ਨੂੰ ਨੇਪਰੇ ਚਾੜ੍ਹਨ ਲਈ ਤਨ ਮਨ ਅਤੇ ਧਨ ਨਾਲ ਸਾਥ ਦੇਣ ਦਾ ਵਾਅਦਾ ਵੀ ਕੀਤਾ। ਜੋ ਅਜੇ ਵੀ ਜਾਰੀ ਹੈ। ਅੱਜ ਤੱਕ ਦਾ ਇਹ ਸਾਰਾ ਵੇਰਵਾ ਆਪ ਜੀ ਇੱਕ ਪੰਥ ਇੱਕ ਸੋਚ ਦੇ Facebook page "Saint Warriors" ਤੇ ਦੇਖ ਸਕਦੇ ਹੋ ਜੀ