ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਜ਼ੁਮੇਵਾਰੀ ਲੈਣ ਲਈ ਸੰਗਤਾਂ ਵੱਲੋਂ ਬੇਨਤੀ
ਅਕਾਲ ਤਖਤ ਸਾਹਿਬ ਦੇ ਹੋਂਦ ਵਿੱਚ ਆਉਣ ਦੇ ਅਸਲ ਮਕਸਦ ਨੂੰ ਮੁੱਖ ਰੱਖਦੇ ਹੋਏ ਕਾਰਜ ਦੀ ਸੰਪੂਰਨਤਾ ਲਈ ਜਥੇਦਾਰ ਸਾਹਿਬ ਭੀ ਨਵਾਬ ਕਪੂਰ ਸਿੰਘ ਦੀ ਤਰਜ਼ ਤੇ ਇੱਕ ਆਮ ਸੇਵਾਦਾਰ ਸਿੱਖ ਬਣਨ ਲਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ *ਮਰਜੀਵੜਾ ਲੀਡਰ ਫ਼ਾਰਮ ਭਰਨ ਸੰਗਤ ਨੂੰ ਪੂਰਨ ਭਰੋਸਾ ਹੋ ਜਾਣ ਤੋਂ ਬਾਦ ਇੰਜ ਸ਼ੁਰੂ ਕਰਨ ਇਹ ਕਾਰਜ • ਵਿਸ਼ਵ ਭਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ 35 ਮਹਾਂਪੁਰਸ਼ਾਂ ਨੂੰ ਕਿਸੇ ਰੂਪ ਵਿੱਚ ਭੀ ਜਾਨਣ ਵਾਲ਼ੇ ਲਗਭਗ 35 ਕਰੋੜ ਪੈਰੋਕਾਰਾਂ ਨੂੰ ਇਸ ਮੁਹਿੰਮ ਵਿੱਚ ਸਾਮਿਲ ਕਰਨ ਲਈ ਵਿਸ਼ਵ ਭਰ ਦੇ 3 ਕਰੋੜ ਸਿੱਖਾਂ ਦੇ ਨਾਮ ਹੁਕਮਨਾਮਾ ਜਾਰੀ ਕਰ ਵਿਸ਼ਵ ਦੇ ਹਰ ਕੋਣੇ ਵਿੱਚੋ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਕੋਲੋ *ਮਰਜੀਵੜਾ ਫ਼ਾਰਮ ਭਰਵਾਏ ਜਾਣ।
• ਸਕਾਲਰਜ *ਮਰਜੀਵੜਿਆਂ ਕੋਲੋਂ ਸਰਬ ਪਰਵਾਣਿਤ ਸਰਬੱਤ ਦੇ ਭਲੇ ਦੇ ਸਿਸਟਮ ਦੀ ਰੂਪ ਰੇਖਾ ਤਿਆਰ ਕਰਾਈ ਜਾਵੇ । ਜੋ ਸਾਰੇ ਸੰਸਾਰ ਲਈ ਮਾਡਲ ਹੋਵੇ
• ਸਾਹਿਬ ਜਾਂਦਿਆਂ ਦੇ ਸ਼ਹੀਦੀ ਪੁਰਬ ਤੇ ਜਾਂ ਵਿਸਾਖੀ ਵਾਲੇ ਦਿਨ ਜਾਂ ਜਲਦੀ ਤੋਂ ਜਲਦੀ ਕਿਸੇ ਭੀ ਸਿੱਖ ਪੂਰਵ ਤੇ ਪੂਰੇ ਵਿਸ਼ਵ ਵਿੱਚ ਗੁਰੂ ਘਰਾਂ ਤੋਂ ਬਾਹਰ ਸਿਖਾਂ ਵਲੋਂ ਆਮ ਜਗ੍ਹਾਂ ਤੇ ਲੰਗਰ ਲਾਇਆ ਜਾਵੇ । ਹਰ ਭਾਸ਼ਾ ਵਿੱਚ ਛੋਟੀ ਬੁਕਲੇਟ ਵੰਡੀ ਜਾਵੇ । ਜਿਸ ਨਾਲ ਪੂਰੇ ਵਿਸ਼ਵ ਵਿੱਚ ਸਿੱਖ ਪਹਿਚਾਣ ਅਤੇ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਪਹੁੰਚ ਜਾਵੇ ।
• ਸਿੱਖੀ ਦੀ ਸਰਬੱਤ ਦੇ ਭਲੇ ਦੀ ਮੁੱਖ ਧਾਰਾ ਵਿੱਚੋਂ ਬਾਹਰ ਨਿਕਲੇ ਦੇਹਧਾਰੀ ਗੁਰੂਆਂ ਨੂੰ ਸਰਬੱਤ ਦੇ ਭਲੇ ਦੀ ਇਸ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਸਤਿਕਾਰ ਸਾਹਿਤ ਸੱਦਾ ਦਿੱਤਾ ਜਾਵੇ। *ਦਰਵੇਸ *ਮਰਜੀਵੜਾ ਅਗੰਮੀ ਬਖਸ਼ਿਸ਼ ਦੇ ਕਿਣਕਾ ਸਦਕਾ ਉਨ੍ਹਾਂ ਨੂੰ ਸਹਿਜ ਹੀ ਸਰਬੱਤ ਦੇ ਭਲੇ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰ ਲੈਣਗੇ।
• ਉਪਰੰਤ ਹਿੰਦੂ ਸੰਤਾਂ ਸ਼ੰਕਰਾਚਾਰੀਆ ਇਸਲਾਮ ਦੇ ਮੁਖੀਆਂ ਅਤੇ ਈਸਾਈ ਪੋਪਾਂ ਨੂੰ ਵੀ ਸਤਿਕਾਰ ਸਹਿਤ ਸੱਦਾ ਦਿੱਤਾ ਜਾਵੇ। ਗੁਰੂ ਦੀ ਮਹਿਮਾ ਪ੍ਰਤੱਖ ਵਰਤੇਗੀ ਅਤੇ ਉਨ੍ਹਾਂ ਨੂੰ ਵੀ *ਦਰਵੇਸ਼ ਰਾਹੀਂ ਇਸ ਵਿਚਾਰ ਧਾਰਾ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।