ਸਕਾਲਰਜ *ਮਰਜੀਵੜੇ
ਮਰਜੀਵੜਾ ਦਾ ਫ਼ਾਰਮ ਭਰਨ ਤੋਂ ਬਾਦ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਮਿਲ ਕੇ ਅਤੇ ਇਕ ਦਿਨ ਤੈਅ ਕਰਕੇ ਅਪਨੇ ਲਾਗਲੇ ਗੁਰੂ ਘਰ ਵਿੱਚ ਜਾ ਕੇ ਇਸ ਕਾਰਜ ਦੀ ਸਫਲਤਾ ਅਤੇ ਗੁਰੂ ਸਾਹਿਬ ਕੋਲੋਂ ਇਸ ਸੇਵਾ ਨੂੰ ਨਿਭਾਉਣ ਦੇ ਬਲ ਦੀ ਜਾਚਨਾ ਕਰਨੀ ਹੈ ਜੀ । ਸੰਗਤਾਂ ਅਤੇਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਇਸ ਕਾਰਜ ਲਈ ਸੰਗਤਾਂ ਦੇ ਇਕੱਠ ਕੀਤੇ ਜਾਣ। ਇਹ ਗੁਰੂ ਸਾਹਿਬ ਦਾ ਕਾਰਜ ਹੈ। ਕਿਸੇ ਰਾਜਨੀਤਿਕ ਜਾਂ ਧਾਰਮਿਕ ਆਗੂ ਦਾ ਨਹੀਂ ਅਤੇ ਹੁਣ ਤੱਕ ਕੀਤੀਆਂ ਸੇਵਾਵਾਂ ਤੋਂ ਬਹੁਤ ਅੱਗੇ ਦੀ ਸੇਵਾ ਹੈ ਗ੍ਰੰਥੀ ਸਿੰਘਾ,ਰਾਗੀ, ਪ੍ਰਚਾਰਕਾਂ, ਅਤੇ ਗੁਰੂ ਘਰਾਂ ਦੇ ਸਟੇਜ ਤੇ ਬੋਲਣ ਵਾਲੇ ਹਰ ਬੁਲਾਰੇ ਨੂੰ ਬੇਨਤੀ ਹੈ ਕਿ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨੂੰ ਲਗਾਤਾਰ ਅਪੀਲ ਕਰਕੇ ਮਨੋਂ ਤਨੋਂ ਇਹ ਸੇਵਾ ਨਿਭਾਈ ਜਾਵੇ।
(ਨੋਟ:-ਇਹ ਸਤਿਯੁਗੀ ਵਰਤਾਰਾ ਹੋਵੇਗਾ। ਸੁਪਰ *ਮਰਜੀਵੜੇ ਪ੍ਰੇਮ ਅਤੇ ਸਰਧਾ ਨਾਲ ਸਮਾਜ ਨੂੰ ਸਤਿਯੁਗੀ ਬਣਾਉਣਗੇ। ਇਹ ਜਥੇਦਾਰਅਕਾਲ ਤਖਤ ਸਾਰਾ ਵਿਧੀ ਵਿਧਾਨ ਪੰਥ ਦਰਦੀ ਸਕਾਲਰਜ *ਮਰਜੀਵੜੇ ਬਣਾਉਣਗੇ। ਅਤੇ ਜਥੇਦਾਰਾਂ ਨੂੰ ਇਸ ਸਿਸਟਮ ਵਿੱਚ ਬੇਨਤੀ ਕਰ ਅਕਾਲ ਤਖਤ ਸਾਹਿਬ ਕੋਲੋਂ ਲਾਗੂ ਕਰਾਉਣਗੇ। ਇਸ ਦਾ ਹਰ ਪੱਖ ਤੋਂ ਵਿਚਾਰ ਅਪਨੀ ਮੱਤ ਤਿਆਗ ਕੇ ਗੁਰਬਾਣੀ ਵਿੱਚ ਦਰਸਾਏ ਸੱਚੇ ਧਰਮ ਅਨੁਸਾਰ ਹੋਵੇਗਾ। ਕਿਸੇ ਮਨੁੱਖ ਦੀ ਨਿੱਜੀ ਸੋਚ ਅਨੁਸਾਰ ਨਹੀਂ।)
* "ਇਕ ਪੰਥ ਇਕ ਸੋਚ"
"ਇਕ ਪੰਥ ਇਕ ਸੋਚ" ਤੋਂ ਭਾਵ ਹੈ ਕਿ ਪਰਮੇਸ਼ਰ ਇਕ ਹੈ। ਸਾਡੇ ਸਤਿਗੁਰੂ ਇਕ ਹਨ।ਅਤੇ "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ (ਅੰਗ ੭੨)ਜੋ ਸੱਬ ਸੰਸਾਰ ਨੂੰ ਮਿਲਾ ਲੈਣ ਦੇ ਸਮਰੱਥ ਹਨ। ਪਰ ਸਾਡੀ ਸੋਚ ਵਿੱਚ ਇਹਨਾਂ ਵਖਰੇਵਾਂ ਕਿਉਂ। "ਇਕ ਪੰਥ ਇਕ ਸੋਚ" ਸੈਂਟਰਲ ਕੈਲੀਫੋਰਨੀਆ ਸੰਗਤ ਯੂ ਐਸ ਏ ਵੱਲੋਂ ਵਖਰੇਵੇਂ ਛੱਡ ਕੇ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਲਹਿਰ ਦਾ ਨਾਂ ਹੈ।ਇਹ ਲਹਿਰ ਭਾਵੇਂ ਇੱਥੋਂ ਸ਼ੁਰੂ ਹੋਈ ਹੈ।
ਲੇਕਿਨ ਇਥੋ ਇਸ ਸਿਸਟਮ ਲਈ ਸਕਾਲਰਜ ਜਾਂ ਸੁਪਰ *ਮਰਜੀਵੜੇ ਹੀ ਹੋ ਸਕਦੇ ਹਨ ਲੀਡਰਜ ਨਹੀਂ।
* ਮਰਜੀਵੜੇ:
*ਮਰਜੀਵੜੇ ਤੋਂ ਭਾਵ ਹੈ।ਗੁਰੂ ਸਾਹਿਬ ਦੇ ਮੂਲ ਉਦੇਸ਼ ਸਰਬੱਤ ਦੇ ਭਲੇ ਲਈ ਆਪਾ ਤਿਆਗ ਕੇ ਸੇਵਾ ਦੀ ਮੂਰਤ ਬਣਨ ਵਾਲੇ ਮਨੁੱਖ| ਅੱਜ ਸਿੱਖ ਸੇਵਾਦਾਰ ਤਾਂ ਹੈ ਪਰ *ਮਰਜੀਵੜਾ ਸੇਵਾਦਾਰ ਨਹੀਂ।”ਆਪ ਗਵਾਈਐ ਤਾਂ ਸਹੁ ਪਾਈਐ ਅਉਰੁ ਕੈਸੀ ਚਤੁਰਾਈ (ਅੰਗ ੭੨੨) ਇਹ ਹੀ ਰਸਤਾ ਹੈ ਅਸਲ ਵਿੱਚ ਗੁਰ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਨ ਦਾ।”ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟਿ ਨਾ ਆਵੈ"(ਅੰਗ ੨੭੮ )"ਆਪਸ ਕੋ ਕਰ ਕਿਛੁ ਨਾਂ ਜਣਾਵੈ"ਇਹ ਸੇਵਾਦਾਰੀ ਦਾ ਪੂਰੀ ਦੁਨੀਆਂ ਨਾਲ਼ੋਂ ਸਿੱਖੀ ਦਾ ਨਿਵੇਕਲਾ *ਮਰਜੀਵੜਾ ਸਿਧਾਂਤ ਹੈ। । ਆਮ ਸੰਗਤ ਦੀ *ਮਰਜੀਵੜਾ ਬਣਨ ਦੀ ਇਹ ਕੋਸ਼ਿਸ਼ ਹਰ ਸਮਾਜ ਵਿਰੋਧੀ ਅਨਸਰ ਤੋਂ ਮਨੁੱਖਤਾ ਨੂੰ ਬਚਾਉਣ ਲਈ ਹੈ| ਹਰ ਸਿੱਖ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਅਟੱਲ ਸੰਦੇਸ਼ ਰਾਹੀਂ ਧਰਤ ਸੁਹਾਵੀ ਬੇਗ਼ਮਪੁਰਾ ਲਈ *ਮਰਜੀਵੜਾ ਹੀ ਬਣਾਇਆ ਹੈ। ।ਜੋ ਸਮਾਂ ਪਾ ਕੇ ਇਸ ਮੂਲ ਵਿਚਾਰ ਤੋਂ ਸਿੱਖ ਨੂੰ ਦੂਰ ਕੀਤਾ ਗਿਆ ਹੈ| ਅੱਜ ਸੰਸਾਰ ਦੀ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਹਾਲਤ ਉਸੇ ਸਿਧਾਂਤ ਨੂੰ ਮੁੜ ਸੁਰਜੀਤ ਕਰਨ ਲਈ ਪਰਮੇਸ਼ਰ ਦੀ ਖੇਡ ਕਹੀ ਜਾ ਸਕਦੀ ਹੈ|
* ਸੰਸਥਾਵਾਂ
• ਸਿੱਖ ਕੌਂਸਲ ਸੈਂਟਰਲ ਕੈਲੀਫੋਰਨੀਆ • ਗਰੁੱਪ ਆਫ ਸੈਲੀਬਰਿਟੀਜ ਸੇੰਟ੍ਰਲ ਵੈਲੀ • ਮੀਰੀ ਪੀਰੀ ਸੇਵਾ ਸੋਸਾਇਟੀ ਕੈਲੀਫੋਰਨੀਆ
• ਜਕਾਰਾ ਮੂਵਮੈਂਟ ਕੈਲੀਫੋਰਨੀਆ • ਇੰਡੋ ਅਮੇਰਿਕਨ ਹੈਰੀਟੇਜ਼ ਫੋਰਮ ਸੇੰਟ੍ਰਲ ਵੈਲੀ • ਮਾਤਾ ਗੁਜ਼ਰੀ ਗਰੁੱਪ ਸੈਟਰਲ ਕੈਲੀਫੋਰਨੀਆ
• ਸਿੱਖ ਵੁਮੈਨ ਆਫ ਸੇੰਟ੍ਰਲ ਕੈਲੀਫੋਰਨੀਆ
ਇਹ ਸਾਰੀਆਂ ਸੰਸਥਾਵਾਂ None Profit ਹਨ।ਕਈ ਦਹਾਕਿਆਂ ਤੋਂ ਸੈਟਰਲ ਵੈਲੀ ਵਿੱਚ ਅਪਨੇ ਅਪਨੇ ਖੇਤਰ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਵੱਡੀਆਂ ਸੇਵਾਵਾਂ ਕਰ ਰਹੀਆਂ ਹਨ। ਸੰਗਤਾਂ ਦੀਆਂ ਹਰ ਤਰਾਂ ਨਾਲ ਸਹਿਯੋਗੀ ਹਨ। ਸਰਬੱਤ ਦੇ ਭਲੇ ਲਈ "ਇਕ ਪੰਥ ਇਕ ਸੋਚ" ਸੰਗਤਾਂ ਵੱਲੋਂ ਸਿੱਖ ਏਕਤਾ ਲਹਿਰ ਦੀਆਂ ਪੁਰਜੋਰ ਹਾਮੀ ਅਤੇ ਸਹਿਯੋਗੀ ਹਨ।ਸੈਲੀਬਰੀਟਿਜ ਵੈਲੀ ਦੇ ਪਤਵੰਤੇ ਸੱਜਨਾਂ ਦਾ ਇਸੇ ਕਾਰਜ ਲਈ ਬਣਿਆ ਹੋਇਆ ਇਕ ਸਮਾਜ ਸੇਵੀ ਗਰੁੱਪ ਹੈ।
* ਦਰਵੇਸ਼
* ਸੰਸਾਰ ਭਰ ਦੇ ਧਾਰਮਿਕ ਆਗੂਆਂ ਨੂੰ ਇਕ ਸਿੱਖ ਦਰਵੇਸ਼ ਰਾਹੀਂ ਇਸ ਮਿਸ਼ਨ ਵਿਚ ਸ਼ਾਮਿਲ ਕੀਤਾ ਜਾਵੇਗਾ| ਦਰਵੇਸ ਤੋਂ ਭਾਵ ਇੱਛਾ ਰਹਿਤ ਰੁੱਖ ਸਮਾਨ ਮਰਜੀਵੜਾ ਮਨੁੱਖ।ਇੱਥੇ ਦਰਵੇਸ ਪਰਮੇਸ਼ਰ ਦੀ ਬਖ਼ਸ਼ਿਸ ਪ੍ਰਾਪਤ ਉਸ ਵੀਰ ਲਈ ਵਰਤਿਆ ਜਾ ਰਿਹਾ ਹੈ ਜਿਸਦੀ ਦਰਵੇਸ਼ੀ ਨੂੰ ਸੰਸਾਰ ਵਿੱਚ ਕੋਈ ਨਹੀਂ ਜਾਣਦਾ। ਸਬ ਦੀਆਂ ਨਜ਼ਰਾਂ ਤੋਂ ਉਹਲੇ ਧਰਮ,ਕੌਮ,ਦੇਸ਼,ਭਾਸ਼ਾ ਤੋ ਉੱਪਰ ਸਮਦ੍ਰਿਸ਼ਟ,ਸਰਬ ਕੀ ਰੇਣ ਵੈਲੀ ਦੀਆਂ ਸੰਗਤਾਂ ਦਾ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਲਹਿਰ ਦਾ ਪ੍ਰੇਰਕ ਹੈ।"ਜਿਸਕੇ ਘਰਿ ਦੀਬਾਨੁ ਹਰਿ ਹੋਵੈ ਤਿਸਕੀ ਮੁਠੀ ਵਿਚਿ ਜਗਤੁ ਸਭੁ ਆਇਆ"ਅੰਗ ੫੯੧ ਤੇ ਸੁਸੋਭਿਤ ਗੁਰੂ ਹੁਕਮਾਨੁਸਾਰ ਪੂਰੇ ਸੰਸਾਰ ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ਲਈ ਰਾਜ਼ੀ ਕਰਨ ਦੀ ਬਖ਼ਸ਼ਿਸ ਦਾ ਪਾਤਰ ਹੋ ਚੁੱਕਾ ਹੈ।
ਸੈਟਰਲ ਵੈਲੀ
ਕੈਲੀਫੋਰਨੀਆ ਅਮੇਰਿਕਾ ਦੀ ਵੱਡੀ ਸਟੇਟ ਹੈ।ਅਮੇਰਿਕਾ ਵਿੱਚ ਵਸਦੇ 7 ਲੱਖ ਸਿੱਖਾਂ ਵਿੱਚੋਂ ਲਗਭਗ ਅੱਧੀ ਆਬਾਦੀ ਇੱਥੇ ਵਸਦੀ ਹੈ।ਇਸਨੂੰ ਗੋਲ਼ਡਨ ਸਟੇਟ ਕਰ ਕੇ ਭੀ ਜਾਣਿਆ ਜਾਂਦਾ ਹੈ।ਸੈਟਰਲ ਕੈਲੀਫੋਰਨੀਆ ਜਾਂ ਸੈਟਰਲ ਵੈਲੀ ਇਸ ਦੇ ਮੱਧ ਭਾਗ ਨੂੰ ਕਿਹਾ ਜਾਂਦਾ ਹੈ।