JAGGA PICTURE‎ > ‎

NAUSHEHRA PANNUAN

sep,15,2013 ਤਰਨਤਾਰਨ, (ਪੰਨੂ)-ਨੌਸ਼ਹਿਰਾ ਪਨੂੰਆਂ ਥਾਣਾ ਸਰਹਾਲੀ, ਝਬਾਲ, ਖਾਲੜਾ ਅਤੇ ਚੋਹਲਾ ਸਾਹਿਬ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਨਸ਼ੀਲੇ ਟੀਕਿਆਂ, ਗੋਲੀਆਂ, ਹੈਰੋਇਨ ਅਤੇ ਨਸ਼ੀਲੇ ਪਾਊਡਰ ਸਣੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀਆਂ ਖਿਲਾਫ ਇਨ੍ਹਾਂ ਸੰਬੰਧਤ ਥਾਣਿਆਂ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਰਾਜਜੀਤ ਸਿੰਘ ਵਲੋਂ ਸਮੁੱਚੀ ਜ਼ਿਲਾ ਪੁਲਸ ਨੂੰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤੀ ਨਾਲ ਪੇਸ਼ ਆਉ...ਣ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਰਹਾਲੀ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਜੋਬਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸਰਹਾਲੀ ਨੂੰ 50 ਗ੍ਰਾਮ ਹੈਰੋਇਨ, ਏ. ਐੱਸ. ਆਈ. ਨਰੇਸ਼ ਕੁਮਾਰ ਨੇ ਰਾਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਸੁਖਵੰਤ ਸਿੰਘ ਵਾਸੀ ਜਵੰਧਾ ਕਲਾਂ ਨੂੰ ਗਸ਼ਤ ਦੌਰਾਨ ਨੌਸ਼ਹਿਰਾ ਪਨੂੰਆਂ ਤੋਂ 500 ਗੋਲੀਆਂ ਮਾਈਕਰੋਲਿਟ, ਏ. ਐੱਸ. ਆਈ. ਨਰੇਸ਼ ਕੁਮਾਰ ਨੇ ਜਗਦੀਸ਼ ਸਿੰਘ ਉਰਫ ਜੱਸਾ ਸਿੰਘ ਮੁਖਤਿਆਰ ਸਿੰਘ ਵਾਸੀ ਪੱਤੀ ਮਾਧੋਕੀ ਨੌਸ਼ਹਿਰਾ ਪਨੂੰਆਂ ਨੂੰ 10 ਨਸ਼ੀਲੇ ਟੀਕੇ, ਏ. ਐੱਸ. ਆਈ. ਗੁਰਦੀਪ ਸਿੰਘ ਨੇ ਛੱਬਾ ਪੁੱਤਰ ਦੁਰਗਾ ਸਿੰਘ ਵਾਸੀ ਠੱਠੀਆਂ ਮਹੰਤਾਂ ਨੂੰ 500 ਗੋਲੀਆਂ ਮਾਈਕਰੋਲਿਟ, ਏ. ਐੱਸ. ਆਈ. ਕੁਲਬੀਰ ਸਿੰਘ ਨੇ ਭਗਵੰਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗੰਡੀਵਿੰਡ ਨੂੰ 50 ਗ੍ਰਾਮ ਹੈਰੋਇਨ, ਏ. ਐੱਸ. ਆਈ. ਨਰੇਸ਼ ਕੁਮਾਰ ਨੇ ਹਰਦੇਵ ਸਿੰਘ ਉਰਫ ਮਿਰਜ਼ਾ ਪੁੱਤਰ ਸੱਜਣ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਨੂੰ 10 ਨਸ਼ੀਲੇ ਟੀਕੇ ਬਿਨਾਂ ਲੇਵਲ ਅਤੇ ਸ਼ੀਸ਼ੀਆਂ ਵਾਇਲਾਂ ਬਿਨਾਂ ਲੇਵਲ, ਥਾਣਾ ਝਬਾਲ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਮੇਜ ਸਿੰਘ ਵਾਸੀ ਭੁੱਚਰ ਖੁਰਦ ਨੂੰ 250 ਗ੍ਰਾਮ ਨਸ਼ੀਲੇ ਪਾਊਡਰ, ਥਾਣਾ ਖਾਲੜਾ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਸੁਖਦੇਵ ਸਿੰਘ ਵਾਸੀ ਅਮਰਕੋਟ ਨੂੰ 500 ਗੋਲੀਆਂ ਮਾਈਕਰੋਲਿਟ ਅਤੇ ਥਾਣਾ ਚੋਹਲਾ ਸਾਹਿਬ ਦੇ ਐੱਸ.ਆਈ. ਜੋਗਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਗੁਰਮੀਤ ਸਿੰਘ ਉਰਫ ਕਾਲਾ ਪੁੱਤਰ ਅਰੂੜ ਸਿੰਘ ਵਾਸੀ ਭੱਠਲ ਸਹਿਜਾ ਸਿੰਘ ਨੂੰ 240 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰ ਲਿਆ। ਫੜੇ ਗਏ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 

ਤਰਨਤਾਰਨ, (ਰਮਨ)-ਸਰਕਾਰੀ ਵਾਹਨਾਂ ਨੂੰ ਕਈ ਡਰਾਈਵਰ ਬੜੀ ਬੁਰੀ ਤਰ੍ਹਾਂ ਚਲਾਉਣ 'ਚ ਅਤੇ ਉਸ ਦੀ ਸਾਫ-ਸਫਾਈ ਤੇ ਸਾਂਭ-ਸੰਭਾਲ 'ਚ ਕੋਈ ਕਸਰ ਨਹੀਂ ਛੱਡਦੇ ਪਰ ਇਸ ਦੁਨੀਆ ਵਿਚ ਕਈ ਅਜਿਹੇ ਇਨਸਾਨ ਵੀ ਮੌਜੂਦ ਹਨ ਜੋ ਆਪਣੀ ਡਿਊਟੀ ਦੌਰਾਨ ਸਰਕਾਰ ਵਲੋਂ ਮਿਲੇ ਵਾਹਨ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਸਾਂਭ ਕੇ ਰੱਖਦੇ ਹਨ। ਇਸਦੀ ਮਿਸਾਲ ਸੀ. ਐੱਚ. ਸੀ. ਨੌਸ਼ਹਿਰਾ ਪੰਨੂਆਂ ਵਿਖੇ ਤਾਇਨਾਤ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਦਲਜੀਤ ਸਿੰਘ ਤੋਂ ਮਿਲਦੀ ਹੈ। ਤਰਨਤਾਰਨ ਵਿਖੇ ਕਿਸੇ ਮਰੀਜ਼ ਨੂੰ ਛੱਡਣ ਪਹੁੰਚੇ ਐਂਬੂਲੈਂਸ ਦੇ ਡਰਾਈਵਰ ਦਲਜੀਤ ਸਿੰਘ ਨੂੰ ਐਂਬੂਲੈਂਸ ਦੀ ਹੱਦ ਤੋਂ ਜ਼ਿਆਦਾ ਸਾਂਭ-ਸੰਭਾਲ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਹ ਮੇਰਾ ਫਰਜ਼ ਹੈ ਕਿਉਂਕਿ ਮੈਂ ਇਸ ਤੋਂ ਰੋਟੀ ਕਮਾਉਂਦਾ ਹਾਂ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ। ਦਲਜੀਤ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਕਰੀਬ 15 ਸਾਲ ਪਹਿਲਾਂ ਆਈਸ਼ਰ ਕੰਪਨੀ ਦੀਆਂ ਬਣਾਈਆਂ ਐਂਬੂਲੈਂਸਾਂ ਸਰਕਾਰੀ ਹਸਪਤਾਲਾਂ ਵਿਚ ਦਿੱਤੀਆਂ ਗਈਆਂ ਸਨ ਜਿਸ ਵਿਚੋਂ ਇਕ ਸੀ.ਐੱਚ.ਸੀ. ਨੌਸ਼ਹਿਰਾ ਪੰਨੂਆ ਨੂੰ ਮਿਲੀ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਐਂਬੂਲੈਂਸ ਉਪਰ ਬਤੌਰ ਡਰਾਈਵਰ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦਾ ਆ ਰਿਹਾ ਹੈ। ਦਲਜੀਤ ਸਿੰਘ ਨੇ ਪੂਰੇ ਜੋਸ਼ ਨਾਲ ਦਾਅਵਾ ਕਰਦੇ ਹੋਏ ਕਿਹਾ ਕਿ ਪੂਰੇ ਪੰਜਾਬ ਵਿਚ ਇਸ ਤਰ੍ਹਾਂ ਦੀ ਵਧੀਆ ਅਤੇ ਸਾਫ-ਸੁਥਰੀ ਐਂਬੂਲੈਂਸ ਕਿਤੇ ਵੀ ਮੌਜੂਦ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਵਿਚ ਉਨ੍ਹਾਂ ਦੀ ਐਂਬੂਲੈਂਸ ਦੇ ਨਾਲ ਆਈਆਂ ਐਂਬੂਲੈਂਸਾਂ ਕੰਡਮ ਹੋ ਚੁੱਕੀਆਂ ਹਨ। ਦਲਜੀਤ ਸਿੰਘ ਨੇ ਦੱਸਿਆ ਕਿ ਇਹ ਐਂਬੂਲੈਂਸ 80 ਹਜ਼ਾਰ ਕਿਲੋਮੀਟਰ ਚੱਲ ਚੁੱਕੀ ਹੈ ਅਤੇ ਇਸ ਦੇ ਇੰਜਨ ਨੂੰ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ। ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਐਂਬੂਲੈਂਸ ਜੋ 24 ਘੰਟੇ ਮਰੀਜ਼ਾਂ ਦੇ ਸੇਵਾ ਲਈ ਹਾਜ਼ਰ ਰਹਿੰਦੀ ਹੈ, ਰਾਹੀਂ ਯੂ. ਪੀ., ਦਿੱਲੀ, ਚੰਡੀਗੜ੍ਹ, ਲੁਧਿਆਣਾ ਆਦਿ ਵਿਖੇ ਮਰੀਜ਼ਾਂ ਨੂੰ ਛੱਡ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਗਰਭਵਤੀ ਔਰਤਾਂ ਪਾਸੋਂ ਉਨ੍ਹਾਂ ਨੂੰ ਲਿਜਾਣ ਤੇ ਛੱਡਣ ਦਾ ਕੋਈ ਵੀ ਖਰਚ ਨਹੀਂ ਲਿਆ ਜਾਂਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੀ ਪੰਚਾਇਤ, ਐੱਸ. ਐੱਮ. ਓ. ਤੇ ਸਿਵਲ ਸਰਜਨ ਵਲੋਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਅਤੇ ਐਂਬੂਲੈਂਸ ਦੀ ਲਾਗ ਬੁੱਕ ਤੇ ਸਾਂਭ-ਸੰਭਾਲ ਰੱਖਣ ਕਾਰਨ ਸਨਮਾਨਿਤ ਕੀਤਾ ਜਾ ਚੁੱਕਾ ਹੈ।
 
 
 
PARMJIT SINGH PANNU (PAMMA) NEW SARPANCH 2013 NAUSHEHRA PANNUAN CHOUDRY WALA
 
 
 
 
Post Office : Naushehra Pannuan S.O
Pincode :143409
Status :Sub Office (Delivery)
Head Office :Tarn Taran H.O
Location :AMRITSAR Taluk of AMRITSAR District
Telephone :01852-247229
Postal Department Office :AMRITSAR Division CHANDIGARH REGION Region PUNJAB Circle
VSAT :AMRITSAR
VSAT PINCODE :143001
SPCC :AMRITSAR
SPCC PINCODE :143001
Locality : CHAUDHRI WALA, KHEDA, JAGPUR, PATTI ABSAR KI, PATTI MADHOKE

Naushehra Pannuan

Tarn Taran

By TJ Pannu

Wikimap of Naushehra Pannuan
Satellite image of Naushehra Pannuan

Introduction

Naushehra Pannuan is a large village located in the Tarn Taran district in the Indian State of Punjab. The village is believed to be the largest village of the Pannu Jatt Sikh clan. Naushehra holds a prominent position in the Punjabi State politics with a number of prominent state politicians vying for candidacy in the Naushehra Constituency each year. A large number of people from the Naushehra have emigrated outside of India. Emigration started in the early 20th century with a number of people from Jaggu ki Patti(Chaudriwala) moving to Hong Kong. This wave of immigration to Hong Kong continued well into the 60s and 70s. More recently, villagers been moving to the United States and Canada. In the first decade of the millennium, the villagers started seeking immigration to newer destinations such as Australia and Italy. The most notable event in the village's history was the Plague pandemic of 1890s that wreaked havoc on the village and resulted in large scale deaths. This led some of the villagers to move to away from the original town center to outer areas most notably the Jagpur patti.

Origin & Local legend

The village is named after one of patron peers/saints of the village, Nashiya Shah. The ruins of his tomb and the adjoining mosque can still be seen in the north eastern section of the village in Desuwal Patti. According to a local legend, the village was founded by Baba Rasaal under the spiritual guidance of the other patron peer of the village, Baba Mange Shah. As the local legend goes, Mange Shah blessed Baba Rasaal with a 50 Paise coin that would double each day. Baba Rasaal used this money to construct the town and its mud brick fortifications including city walls and city gates which can still be seen all around the village. In return for his patronage and blessings, Baba Mange shah asked Baba Rasaal not to reveal the source of this money to anyone. However, Baba Rasaal was increasingly pressed by his wife to reveal the source of his new found wealth. Because of the repeated questioning and pestering, Baba Rasaal finally gave in and revealed the source of the money. As a result, the money stopped doubling and the fortification and village building work stopped abruptly. It is believed, that this is the reason why the village fortifications appear unfinished. According to this legend, Baba Rasaal had 9 sons, to whom he bequeathed 9 different patti's or sections of the village. Desuwal patti, Jagpur, are some of the 9 original pattis.

Rivalry and Animosity with Sarhali

Until late last century, the villages of Sarhali and Naushehra Pannuan were known for the intense rivalry between the two villages. So much so, that the people of Sarhali abhorred marital alliances with the people of Naushehra and vice-versa. This deep animosity and rivalry is explained through a local legend. According to this legend, Baba Rasaal choose two suiters from Sarhali for marriage with his daughters. On the wedding day, two sons of Baba Rasaal accompanied their sisters to Sarhali to deliver their sisters safely to their new homes. As legend has it, the two brothers were invited on a hunting trip by the grooms. During this hunt, a fight broke out between the brothers and grooms, and it is said that the two brothers were murdered by the Sarhali grooms. The daughters of Baba Rasaal were given the heads of their brothers to take back to their home village. Baba Rasaal was very angry at receiving the severed heads of his two sons. Baba Rasaal and the rest of the villagers sought retribution. As the legend goes, under the pretext of reconciliation, Baba Rasaal invited the Sarhali's villagers to establish another marital alliance. When the Sarhali villagers came to Naushehra with the Baraat, they were murdered by the people of Naushehra. This was followed by a series of back and forth massacres. It is believed that the villagers kept close eye on each other to forewarn their respective villages about the approaching mob from the rival village. It is said that the watch tower of Naushehra Pannuan was near the neighboring town of Kheda.

Emigration to Foreign Countries

A large number of Naushehra Pannuan citizens have emigrated to other countries including Hong Kong, UK, United States, Canada, Australia and Italy. The first villagers to venture out of India were four wrestlers from Jaggu ki Patti. This troupe included Kandhara Singh and 3 other wrestlers who traveled to Hong Kong in the year 1900 to fight in a series of wrestling matches. After winning, they decided to stay in Hong Kong for a period of time. After some time in Hong Kong, the four decided to travel to Vancouver, Canada. After a series of adventures and mishaps, one wrestler decided to come back to Hong Kong while others decided to stay in Vancouver. The successive generations of the wrestler who decided to come back to Hong Kong, lived on and prospered in Hong Kong for an entire century. Even today, the future generations of these four original wrestlers continue to thrive in Hong Kong and Canada. Folks from Patti Jagu ki continued to emigrate to Hong Kong well into the 60s and 70s. During the 80s, a new wave of emigrants started moving to Canada and the United States. Most recently, the villagers have started moving to Italy and Australia.

Major Public Service Projects

The British brought to Naushehra Pannuan its first taste of modern public service with the local irrigation canal or otherwise known as Sua in punjabi as part of the Upper Bari Doab irrigation network in 1859. The villagers helped excavate this canal and for the last 150 years the canal has irrigated the lands of their successors. The next major development was the construction of a primary and middle school in the Naushehra Pannuan in 1938. The ruins of Primary and Middle school can still be seen on the current National Highway 15 in the north section of the village. The old Post office located in the old bazaar was built during the British times. Independence of India brought new institutions such as Panchayti Raj and Block based administration. As a result of these new institutions, a steady stream of new developments rolled out. First development came in the form of a bridge that connected the town of Naushehra with Chaudriwala in 1956. The year 1956 was also the year when Senior Secondary Education came to Naushehra in the form of a Senior Secondary High School which still stands today at its original location on the National Highway. The local Block development office was built in 1961. This office was instrumental in some major rural development in and around Naushehra Pannuan.

Major Historic events

The great plague pandemic which came to India and China during the late 1890s tore through Naushehra, killing a large percentage of its population. As a result of large scale deaths, the villagers decided to move out of the original town center which they believed was riddled with rats and rat holes to outer areas of the village. The citizens of Naushehra moved to the new patti of Jagpur. Similarly, the villagers of nearby sub-village of chaudriwala, decided to move from the original town center to the current location of Chaudriwala.

The next great chapter in Naushehra's history turned in 1947 during the Partition of India. A large number of its citizens were Muslim who left their homes in the Bazaar to move to Pakistan. These homes were taken over by the villagers. One prominent Muslim's home was known to be near the village Pond. The bricks and earthwork from this home was used to build the aforementioned bridge that connects Naushehra and Chaudriwaal.

The most recent chapter turned during the turmoil of 1980s. Because of the village location in rural majha region, it received its fair share of troubles. The village was a battleground for government and militant forces for much of the late 80s. Several drive by shootings occurred during this period. One such shooting in 1983, resulted in the death of 3 persons who were hindu. As a result, a number of Hindu families felt a threat to their lives and moved out of the village. It should be noted that some Hindu families were defiant in the face of adversity and resolved to stay in the village. A number of Sikh families also chose to move to outside India to escape the troubles.

Gurudwaras, Temples and Peer Samadhs

The village features centers of worship for various different religions and belief systems. A major sikh place of worship is the prominent Baba Dhanna Gurudwara on the National Highway 15. This gurudwara is dedicated to Baba Dhanna who was the Gardner of the 10th Sikh Guru, Sri Guru Gobind Singh Ji. This gurudwara was reconstructed in the late 1980s. Some other Sikh places of worship include the Jaggu ki Patti Gurudwara, Gang wala Gurudwara etc. Thakur dwara is a major Hindu temple near the village bazaar. The two patron saints/peers of the village have their shrines in the Desuwaal region. Baba Mange shah Samadh received patronage and popularity over the last 30 years and have since been rebuilt and reconstructed into a magnificent structure. The site is also used for a major religious festival in the honor of Baba Mange Shah, who is considered the founder saint of the village.

Note - The facts and history chronicled on this page were collected by the author(TJ Pannu) through conversations with fellow residents/ex-residents of Naushehra Pannuan. If you see any inaccuracies, please send me a message at my Facebook id: http://www.facebook.com/tj.pannu

 
 

NAUSHERA PANNUAN YOGA CLASS

NAUSHERA PANNUA BUS ACCIDENT

sarhali collage fun

ਤਰਨਤਾਰਨ (ਰਾਜੂ) - ਨਜ਼ਦੀਕੀ ਕਸਬਾ ਨੌਸ਼ਹਿਰਾ ਪਨੂੰਆਂ ਨਜ਼ਦੀਕ ਜੀ. ਟੀ. ਰੋਡ 'ਤੇ ਕਾਰ ਦਾ ਸੰਤੁਲਨ ਖੋਹ ਜਾਣ ਕਾਰਨ ਦਰਖਤ 'ਚ ਵੱਜਣ ਕਾਰਨ ਕਾਰ ਸਵਾਰ ਦੋ ਔਰਤਾਂ ਦੇ ਹਲਾਕ ਅਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਦਦੇਹਰ ਸਾਹਿਬ ਆਪਣੀ ਪਤਨੀ ਪ੍ਰਕਾਸ਼ ਕੌਰ, ਰਿਸ਼ਤੇਦਾਰ ਹਰਦੀਪ ਸਿੰਘ ਵਾਸੀ ਦਦੇਹਰ ਸਾਹਿਬ ਅਤੇ ਦਲਬੀਰ ਕੌਰ ਪਤਨੀ ਜੋਗਿੰਦਰ ਸਿੰਘ ਕਾਰ 'ਤੇ ਸਵਾਰ ਹੋ ਕੇ ਪਿੰਡ ਬੰਡਾਲਾ ਨੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਭੋਗ 'ਤੇ ਜਾ ਰਹੇ ਸੀ ਕਿ ਜਦੋਂ ਉਨ੍ਹਾਂ ਦੀ ਇੰਡੀਗੋ ਕਾਰ ਜਿਸਨੂੰ ਜਸਵੰਤ ਸਿੰਘ ਚਲਾ ਰਿਹਾ ਸੀ, ਆਪਣਾ ਸੰਤੁਲਨ ਖੋਹ ਬੈਠਾ ਅਤੇ ਸਿੱਧਾ ਦਰਖਤ 'ਚ ਜਾ ਵੱਜਾ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦਰਖਤ ਆਪਣੀ ਜਗ੍ਹਾ ਤੋਂ ਇਕ ਫੁੱਟ ਦੂਰ ਹੋ ਗਿਆ ਅਤੇ ਉੱਪਰੋਂ ਟੁੱਟ ਕੇ ਦੋ ਫਾੜ ਹੋ ਗਿਆ, ਜਿਸ ਕਾਰਨ ਅਗਲੀਆਂ ਸੀਟਾਂ 'ਤੇ ਸਵਾਰ ਜਸਵੰਤ ਸਿੰਘ ਅਤੇ ਹਰਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਪਿੱਛੇ ਬੈਠੀ ਪ੍ਰਕਾਸ਼ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦਲਬੀਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਲਬੀਰ ਕੌਰ ਦੀ ਮੌਤ ਹੋ ਗਈ। ਪੁਲਸ ਨੇ 174 ਦੀ ਕਾਰਵਾਈ ਤਹਿਤ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
---------------------------------------------------------------------------------------------------------------------------------------------------------------------------------------------------------------
ਨੌਸ਼ਹਿਰਾ ਪਨੂੰਆਂ, (ਹਰਜਿੰਦਰ)- ਸਥਾਨਕ ਕਸਬੇ ਅੰਦਰ ਪੈਂਦੇ ਬਲਾਕ ਦੀਆਂ ਦੁਕਾਨਾਂ ਅੰਦਰ ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਹੀ ਦੁਕਾਨਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਦੁਕਾਨਦਾਰ ਅਜੀਤ ਸਿੰਘ, ਸਰਬਜੀਤ ਸਿੰਘ, ਬਲਕਾਰ ਸਿੰਘ, ਗੁਰਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਜਗ ਬਾਣੀ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਕਈ ਵਾਰ ਬੀ. ਡੀ. ਪੀ. ਓ. ਨੂੰ ਲਿਖਤੀ ਰੂਪ 'ਚ ਅਤੇ ਮਿਲ ਕੇ ਵੀ ਦਰਖ਼ਾਸਤਾਂ ਦੇ ਚੁੱਕੇ ਹਾਂ ਕਿ ਸਾਡੀਆਂ ਦੁਕਾਨਾਂ ਉੱਚੀਆਂ ਕੀਤੀਆਂ ਜਾਣ ਪਰ ਬੀ. ਡੀ. ਪੀ. ਓ. ਵਲੋਂ ਸਾਡੀਆਂ ਦਰਖ਼ਾਸਤਾਂ 'ਤੇ ਕੋਈ ਅਮਲ ਨਹੀਂ ਕੀਤਾ ਜਾਂਦਾ, ਸਗੋਂ ਹਰ ਵਾਰ ਸਾਡੀਆਂ ਦੁਕਾਨਾਂ ਦਾ ਕਿਰਾਇਆ 10 ਫੀਸਦੀ ਦੇ ਹਿਸਾਬ ਨਾਲ ਵਧਾਇਆ ਜਾਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਥੋੜ੍ਹੀ ਹੀ ਬਰਸਾਤ ਪੈਣ ਨਾਲ ਸਾਡਾ ਨੁਕਸਾਨ ਹੋ ਜਾਂਦਾ ਹੈ ਅਤੇ ਦੁਕਾਨਾਂ ਵਿਚ ਪਾਣੀ ਨਿਕਲਣ ਦਾ ਕੋਈ ਨਿਕਾਸ ਨਹੀਂ ਹੈ। ਅਸੀਂ ਬੀ. ਡੀ. ਪੀ. ਓ. ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਦੁਕਾਨਾਂ ਉੱਚੀਆਂ ਕੀਤੀਆਂ ਜਾਣ ਤਾਂ ਕਿ ਸਾਡੇ ਦੁਕਾਨਾਂ ਵਿਚ ਪਏ ਸਾਮਾਨ ਦਾ ਕੋਈ ਨੁਕਸਾਨ ਨਾ ਹੋ ਸਕੇ। ਇਸ ਮੌਕੇ ਖਜਾਨ ਸਿੰਘ ਭੱਠਲ, ਕੁਲਵੰਤ ਸਿੰਘ, ਬਾਊ ਗੁਰਭੇਜ ਸਿੰਘ, ਬਲਦੇਵ ਸਿੰਘ, ਸਿਕੰਦਰ ਸਿੰਘ, ਹਰਜੀਤ ਸਿੰਘ, ਮਨਜਿੰਦਰ ਸਿੰਘ, ਨਿਰਮਲ ਸਿੰਘ ਆਦਿ ਦੁਕਾਨਦਾਰ ਹਾਜ਼ਰ ਸਨ।
Comments